ੴਸੂਰਾ ਸੋ ਪਹਿਚਾਨਿਏ ਜੋ ਲੜੈ ਦੀਨ ਕੈ ਹੇਤੁੴ
Sunday, 17 January 2010 00:00
Written by Aman Bansil
ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਸ ਕੌਮ ਵਿਚ ਸ਼ਹੀਦਾਂ ਦੀ ਗਿਣਤੀ ਜਿਤਨੀ ਵਧੇਰੇ ਹੁੰਦੀ ਹੈ ਉਤਨਾ ਹੀ ਉਸ ਕੌਮ ਦਾ ਵਿਰਸਾ ਅਮੀਰ ਤੇ ਗੋਰਵਮਈ ਹੁੰਦਾ ਹੈ ਜਿਸ ਤਰਾਂ ਕਿ ਸਿੱਖ ਕੌਮ ਵਿਚ ਅਣਗਿਣਤ ਸ਼ਹੀਦ ਹੋਏ ਹਨ।ਸਿੱਖ ਕੌਮ ਦੇ ਪੈਹਲੇ ਸ਼ਹੀਦ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ਼ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੇਵਲ ਸਿਖੀ ਦੀਆਂ ਕਦਰਾਂ ਕੀਮਤਾਂ ਨੂੰ ਕਾੲਮ ਰਖ਼ਣ ਲਈ ਸਾਧ ਸੰਗਤ ਦੇ ਹੁਕਮ ਨੂੰ ਮਨਣ ਕਰਕੇ ਹੋਈ,ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵੀ ਕਿਸੇ ਸ਼ਰਣ ਆਇਆਂ ਦੇ ਧਰਮ ਨੂੰ ਬਚਾਣ ਖਾਤਰ ਹੋਈ,ਭਾਈ ਮਤੀ ਦਾਸ,ਭਾਈ ਸਤੀ ਦਾਸ,ਭਾਈ ਦਿਆਲਾ ਜੀ ਅਤੇ ਫਿਰ ਸਾਕਾ ਚਮਕੌਰ ਦੀ ਕਚੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਦੋ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਅਜੀਤ ਸਿੰਘ ਕੇਵਲ 40 ਸਿੰਘ ਤੇ ਇਤਹਾਸਨੁਸਾਰ 10ਲਖ਼ ਦੀ ਫੋਜ਼ ਨਾਲ ਲੜਦਿਆਂ ਸ਼ਹੀਦੀਆਂ ਪਰਾਪਤ ਕਰਨਾ,ਛੋਟੇ ਛੋਟੇ ਬਚਿਆਂ ਦਾ ਜੀਂਦੇ ਹੀ ਦਿਵਾਰ ਵਿਚ ਚਿਣੇ ਜਾਣਾ,ਪੀਰ ਬੁਧੂਸ਼ਾਹ ਦਵਾਰਾ ਆਪਣੇ ਪੁਤਰਾਂ ਅਤੇ 700ਮੁਰੀਦਾਂ ਦਾ,ਅਤੇ ਅਨੇਕਾਂ ਸਿਖਾਂ ਦਾ ਗੁਰੂ ਦੇ ਹੁਕਮ ਤੋਂ ਸ਼ਹੀਦ ਹੋ ਜਾਣਾ,ਬੰਦਾ ਸਿੰਘ ਬਹਾਦਰ ਨੂੰ ਮੌਤ ਤੋਂ ਪਹਲਾਂ ਉਸਦੇ ਪੁਤਰ ਦਾ ਕਲੇਜਾ ਕਢਕੇ ਮੂੰਹ ਵਿਚ ਪਾਣਾ,ਭਾਈ ਮਨੀ ਸਿੰਘ ਦਾ ਗੋਲਕ ਅਤੇ ਸਿਖਾਂ ਦਾ ਕਤਲੇਆਮ ਹੋਣ ਤੋਂ ਬਚਾਣ ਪਿਛੇ ਬੰਦ ਬੰਦ ਕਟਵਾਕੇ ਸ਼ਹੀਦ ਹੋਣਾ,ਭਾਈ ਤਾਰੂ ਸਿੰਘ ਦਾ ਅਤੇ ਐਸੇ ਅਨੇਕਾਂ ਸਿੰਘਾ ਦਾ ਕੇਵਲ ਤੇ ਕੇਵਲ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਕਾੲਮ ਰਖ਼ਣ ਲਈ ਸ਼ਹਾਦਤ ਪਰਾਪਤ ਕਰਨਾ ਕੇਵਲ ਸਿਖ ਕੌਮ ਦੇ ਵਿਰਸੇ ਵਿਚ ਹੀ ਆਇਆ ਹੈ।ਅਜ ਅਸੀਂ ਆਪਣੇ ਅੰਦਰ ਝਾਤ ਮਾਰਕੇ ਦੇਖਿਏ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਖ਼ਤੇ ਜ਼ਿਗਰ ਜਵਾਨ ਪੁਤੱਰ ਆਪਣੀ ਹਥੀਂ ਸ਼ਸ਼ਤਰਾਂ ਨਾਲ ਸਜਾਕੇ ਜੰਗ ਵਿਚ ਇਸ ਲਈ ਸ਼ਹੀਦ ਕਰਵਾਏ ਸਨ ਕਿ ਸਿੱਖ ਗੁਰੂ ਦੀ ਦਿਤੀ ਪਹਚਾਨ{ਸਿਖੀ ਨੂੰ}ਵੀ ਨਾ ਸੰਭਾਲਕੇ ਰਖ਼ ਸਕਣ ਅਤੇ ਬਿਨਾ ਮਤਲਬ ਫੋਕੀ ਸ਼ਾਨ ਅਤੇ ਦੁਨਿਆਵੀ ਫੈਸ਼ਨਪਰਸਤੀ ਪਿਛੇ ਲਗਕੇ ਕੇਸਾਂ ਦਾ ਕਤਲ ਕਰਵਾਕੇ ਵੀ ਬੇਸ਼ਰਮਾਂ ਵਾਂਗ ਆਪਣੇ ਨਾਮ ਦੇ ਪਿਛੇ ਸਿੰਘ ਲਿਖੀ ਜਾਣਾ ਤੇ ਵਡੀਆਂ ਵਡੀਆਂ ਡੀਂਗਾਂ ਮਾਰਨੀਆਂ ਕਿ ਸਿਖੀ ਤਾਂ ਮਨ ਦੇ ਵਿਚ ਹੋਣੀ ਚਾਹੀਦੀ ਹੈ ਕੇਸ ਰਖ਼ਣ ਨਾਲ ਕਿਤੇ ਬਹੁਤੀ ਸਿਖੀ ਆ ਜਾਂਦੀ ਹੈ ਯਾਨਿ ਕੇਸ ਰਖਕੇ ਕਿਤੇ ਬਹੁਤੇ ਸਿੱਖ ਬਣ ਜਾਈਦਾ ਹੈ।ਓਏ ਅਕਿਰਤਘਣੋ ਜੇ ਤੁਸੀ ਗੁਰੂ ਦੀ ਦਿਤੀ ਪਹਚਾਨ ਹੀ ਖ਼ਤਮ ਕਰ ਦਿਤੀ ਤੇ ਫਿਰ ਤਾਂ ਨਾ ਸਿੱਖ ਰਹੇ ਨਾ ਹਿੰਦੂ ਰਹੇ ਨਾ ਮੁਸਲਮਾਨ ਨਾ ਇਸਾਈ।
ਜੇ ਧਰਮ ਦੀ ਪਹਚਾਨ ਅਗਰ ਕੋਈ ਜ਼ਰੂਰੀ ਨਹੀਂ ਤਾਂ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੇ ਧਰਮ ਦੀ ਪਹਚਾਨ ਜਨੇਉ ਦੀ ਖ਼ਾਤਰ ਬਲਿਦਾਨ ਦੇਣ ਦੀ ਕੀ ਜ਼ਰੂਰਤ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਐਸੀ ਪਹਚਾਨ ਵਾਲਾ ਇਨਸਾਨ ਬਨਾਣ ਦੀ ਕੀ ਜ਼ਰੂਰਤ ਸੀ ਜੋ ਲਖਾਂ ਵਿਚ ਖੜਾਂ ਹੋਇਆ ਪਹਿਚਾਣਿਆ ਜਾ ਸਕੇ ਕਿ ਇਹ ਸਿੱਖ ਹੈ ਤਾਂ ਹੀ ਤੇ ਕਿਹਾ ਸੀ “ਸਵਾ ਲਾਖ਼ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮੁ ਕਹਾਊਂ”ਬਿਨਾਂ ਕਿਸੇ ਰਸਤੇ ਦਾ ਪਾਂਧੀ ਯਾਨਿ ਬਿਨਾ ਬਰੇਕਾਂ ਦੀ ਗਡੀ{ਵਿਹ੍ਹਕਲ}ਚਲਾਣੀ।ਤੇ ਮੈਂ ਸਮਝਨਾਂ ਕਿ ਬਿਨਾ ਬਰੇਕਾਂ ਦੀ ਗਡੀ ਚਲਾਕੇ ਕਦੀ ਕੋਈ ਕਿਸੇ ਮੰਜਿਲ ਤੇ ਨਹੀਂ ਪਹੂੰਚਦਾ ਬਲਕਿ ਕਿਸੇ ਐਕਸੀਡੈਂਟ ਦਾ ਸ਼ਿਕਾਰ ਜ਼ਰੂਰ ਹੋ ਜਾਵੇਗਾ।
ਸ਼ਹੀਦੀ ਦੇਣ ਵਾਲਾ ਕਿਸੇ ਤੋਂ ਡਰਕੇ ਨਹੀਂ ਸ਼ਹੀਦ ਹੁੰਦਾ ਬਲਕਿ ਆਪਣੀ ਮਰਜੀ ਨਾਲ ਸ਼ਹੀਦੀ{ਸੈਕਰੀਫਾਈਜ਼}ਦੇਣ ਲਈ ਤਿਆਰ ਹੁੰਦਾ ਹੈ ਜਿਸ ਤਰਾਂ ਉਪਰੋਕਤ ਸ਼ਹੀਦੀਆਂ ਦਾ ਵਰਨਣ ਕੀਤਾ ਹੈ।ਭਰੀ ਜਵਾਨੀ ਵਿਚ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਅਜੀਤ ਸਿੰਘ ਵਰਗੇ ਪੁਤੱਰਾਂ ਨੂੰ ਆਪਣੇ ਸਾਹ੍ਹਮਣੇ ਸ਼ਹੀਦ ਹੋਂਦੇ ਵੇਖਣਾ ਅਤੇ ਕੇਵਲ 7ਸਾਲ ਤੇ9ਸਾਲ ਦੇ ਸਾਹਿਬਜਾਦੇਆਂ ਦਾ ਫਖ਼ਰ ਅਤੇ ਦਿੜ੍ਰਤਾ ਨਾਲ ਬਿਨਾ ਕਿਸੇ ਡਰ ਯਾਂ ਲਾਲਚ ਵਿਚ ਆਏ ਬਿਨਾ ਸ਼ਹੀਦ ਹੋਣਾ ਸਿੱਖ ਧਰਮ ਵਿਚ ਦਿੜ੍ਰਤਾ ਅਤੇ ਪਰਪਕਤਾ ਲਿਆਣਾ ਸੀ ਜਿਨ੍ਹਾਂ ਨੇ ਬਹੁਤ ਵਡੇ ਵਡੇ ਲਾਲਚਾਂ ਨੂੰ ਠੁਕਰਾਕੇ ਸਿਖੀ ਦੀਆਂ ਕਦਰਾਂ ਕੀਮਤਾਂ ਲਈ ਸ਼ਹੀਦੀ ਹੋਣਾ ਮਨਜ਼ੂਰ ਕਰ ਲਿਆ ਤੇ ਅਜ ਅਸੀ ਕੇਵਲ ਡਾਲਰਾਂ ਖ਼ਾਤਰ{ਨੌਕਰਿਆਂ}ਯਾਂ ਲੋਕ ਦਿਖਾਵੇ ਖ਼ਾਤਰ ਆਪਣੀ ਸਿਖੀ ਦੀ ਪਹਚਾਨ ਨੂੰ ਆਪਣੀ ਮਰਜੀਨੁਸਾਰ ਤਿਲਾਂਜਲੀ ਦੇਈ ਬੈਠੇ ਹਾਂ।
ਅਕਾਲੀ ਅਤੇ ਕਾਂਗਰਸੀ ਇਨ੍ਹਾਂ ਦਿਨਾਂ ਨੂੰ ਮਨਾਣ ਦੇ ਬਹਾਨੇ ਨਾਲ ਆਪਣੀਆਂ ਸਿਆਸੀ ਕਾਨਫਰੰਸਾਂ ਕਰਕੇ ਅਤੇ ਝੂਠ ਬੋਲਕੇ ਆਪਣੀਆਂ ਸਿਆਸੀ ਰੋਟੀਆਂ ਦੇਕਦੇ ਹਨ।ਹੇ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹਾ ਏਨ੍ਹਾਂ“ਝੂਠ ਬੋਲ ਮੁਰਦਾਰ”ਖਾਣ ਵਾਲਿਆਂ ਨੂੰ ਗੋਲਕਾਂ ਦੇ ਚੋਰਾਂ ਨੂੰ ਸੁਮਤ ਬਖ਼ਸ਼ੋ।ਅੰਤ ਵਿਚ ਭੁਲ ਚੁਕ ਲਈ ਖ਼ਿਮਾਂ ਦਾ ਜਾਚਕ ਦਾਸਨਦਾਸ-
ਗਿ.ਮਨਜੀਤ ਸਿੰਘ 905.488.8445
Add comment