Cloudy

Bay Area, CA

58°F

Cloudy

Humidity: 79%

Wind: NW at 4 mph

ਸੰਤਾਨ ਦੀਆਂ 12 ਕਿਸਮਾਂ

kidsਇਹ ਸਦੀਵੀ ਸੱਚ ਹੈ ਕਿ ਮਨੁੱਖ ਜਾਤੀ ਦੀ ਹੋਂਦ ਤਾਂ ਹੀ ਬਣੀ ਰਹਿ ਸਕਦੀ ਹੈ ਜੇਕਰ ਅੱਗੇ ਸੰਤਾਨ ਦੀ ਉਤਪਤੀ ਹੋਵੇ। ਇਸ ਉਤਮਤੀ ਦਾ ਮੋਹ ਹੀ ਇਕ ਇਨਸਾਨ ਨੂੰ ਚੰਗੇ–ਮੰਦੇ ਕਰਮ ਕਰਨ ਲਈ ਮਜ਼ਬੂਰ ਕਰਦਾ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜੋ ਪੂਰੀ ਮਨੁਖਤਾ ਨੂੰ ਆਪਣੇ ਪ੍ਰੀਵਾਰ ਤੋਂ ਵੱਧ ਜਾਂ ਬਰਾਬਰ ਪਿਆਰ ਸਤਿਕਾਰ ਦੇਂਦੇ ਹੋਣ। ਪੁਰਾਣੇ ਗ੍ਰੰਥਾਂ ਅਨੁਸਾਰ ਸੰਤਾਨ ਉਤਪਤੀ ਦੀਆਂ 12 ਕਿਸਮਾਂ ਹਨ। ਇਹ ਸਾਡੀਆਂ ਭਾਸ਼ਾਵਾਂ ਦੀ ਵੀ ਅਮੀਰੀ ਹੈ ਕਿ ਇੰਨਾਂ ਸਭ ਦੇ ਅਲੱਗ–ਅਲੱਗ ਨਾਮ ਹਨ। ਭਾਵੇਂ ਕਿ ਸਮਾਜ ਇੰਨਾਂ ਸਭ ਨੂੰ ਮਾਨਤਾ ਨਹੀਂ ਦੇਂਦਾ ਪਰ ਇੰਨਾਂ ਦੀ ਉਤਪਤੀ ਹਰ ਯੁਗ ਵਿਚ ਹੁੰਦੀ ਆਈ ਹੈ। ਪੁੱਤਰ ਤੇ ਪੁੱਤਰੀ ਦੇ ਅਰਥ ਹਨ ‘ਨਰਕ 'ਚੋਂ ਕੱਢਣ ਵਾਲਾ/ਵਾਲੀ'। ਪਰ ਨਰਕ/ਸਵਰਗ ਦੀ ਸ਼ੁਰੂਆਤ ਇੰਨਾਂ 12 ਕਿਸਮਾਂ ਨੂੰ ਜਾਨਣ ਤੋਂ ਬਾਅਦ ਸਪੱਸ਼ਟ ਹੋ ਜਾਂਦੀ ਹੈ ਜਿਵੇਂ: 1. ਔਰਸ (ਪਤੀ ਦੁਆਰਾ ਪਤਨੀ ਤੋਂ), 2. ਸ਼ੇਤਰਜ਼ (ਆਪਣੀ ਪਤਨੀ ਤੋਂ ਦੂਸਰੇ ਪੁਰਸ਼ ਦੁਆਰਾ), 3. ਗੁਡਜ (ਪਤਨੀ ਵੱਲੋਂ ਚੁਪਚਾਪ ਕਿਸੇ ਹੋਰ ਤੋਂ), 4. ਕਾਲੀਨ (ਅਣ ਵਿਆਹੀ ਤੋਂ), 5. ਸਹੋੜ (ਵਿਆਹ ਸਮੇਂ ਗਰਭਵਤੀ ਤੋਂ), 6. ਪੌਨਭਵ (ਦੂਸਰੀ ਵਾਰ ਵਿਆਹੀ ਪਤਨੀ ਤੋਂ), 7. ਦੱਤਕ (ਪੁੱਤਰ ਮੋਹ ਨਾਲ ਦੂਸਰੇ ਪਰਿਵਾਰ ਤੋਂ ਲਿਆ), 8. ਕਰੀਡ (ਦੂਸਰੇ ਪਰਿਵਾਰ ਤੋਂ ਖ੍ਰੀਦਿਆ ਹੋਇਆ), 9. ਸਵਯੰਤਦ (ਮਾਤਾ–ਪਿਤਾ ਦੀ ਆਗਿਆ ਤੋਂ ਬਿਨ੍ਹਾਂ ਕਿਸੇ ਦਾ ਪੁੱਤਰ ਬਨਣਾ), 10. ਕਰਿਤਰਮ (ਇੱਛਾ ਨਾਲ ਪੁੱਤਰ ਬਨਣਾ), 11. ਅਪਵਿਦਰ (ਕਿਤੇ ਪਿਆ ਮਿਲਣਾ), 12. ਪੁਤਰਕਪੁਤਰ (ਪੁੱਤਰ ਦਾ ਪੁੱਤਰ)। ਇੰਨਾਂ 'ਚੋਂ ਹਰ ਮਨੁੱਖ ਪਹਿਲੀ ਹੀ ਕਿਸਮ ਨੂੰ ਮਾਨਤਾ ਦੇਂਦਾ ਹੈ। ਪਰ ਸਮਾਜ ਵਿਚ ‘ਨਰਕ 'ਚੋਂ ਨਿਕਲਣ' ਦੀ ਲਾਲਸਾ ਹੇਠ ਦਬੀ ਜ਼ੁਬਾਨ ਵਿਚ ਬਾਕੀ ਕਿਸਮਾਂ ਨੂੰ ਵੀ ਬਹੁਤੀ ਵਾਰ ਪ੍ਰਵਾਨ ਕਰ ਲਿਆ ਜਾਂਦਾ ਹੈ।
– ਜਨਮੇਜਾ ਸਿੰਘ ਜੌਹਲ
98159–45018

Add comment

Latest comments