Sunny

Bay Area, CA

52°F

Sunny

Humidity: 52%

Wind: NW at 7 mph

ਭਿਆਨਕ ਬਰਫਬਾਰੀ ਨੇ ਅਮਰੀਕੀ ਸਰਕਾਰ ਕੀਤੀ ਜਾਮ!

snowਭਿਆਨਕ ਬਰਫਬਾਰੀ ਨੇ ਅਮਰੀਕੀ ਸਰਕਾਰ ਕੀਤੀ ਜਾਮ!

ਵਾਸ਼ਿੰਗਟਨ- ਅਮਰੀਕਾ ਦੀ ਫੈਡਰਲ ਰਾਜਧਾਨੀ ਵਾਸ਼ਿੰਗਟਨ ਵਿਚ ਪਈ ਭਾਰੀ ਬਰਫਬਾਰੀ ਦੇ ਕਾਰਨ ਸੋਮਵਾਰ ਨੂੰ ਇੱਥੇ ਕੰਮਕਾਜ ਹੋਣ ਦੀ ਸੰਭਾਵਨਾ ਬਹੁਤ ਘੱਟ ਗਈ ਹੈ। 60 ਸੈਂਟੀਮੀਟਰ ਦੀ ਮੋਟੀ ਬਰਫ ਦੀ ਤਹਿ ਨਾਲ ਢਕਿਆ ਵਾਸ਼ਿੰਗਟਨ ਸੜਕ  ਅਤੇ ਰੇਲ ਆਵਾਜਾਈ ਪੱਖੋਂ ਸਾਰੇ ਮੁਲਕ ਨਾਲੋਂ ਕੱਟਿਆ ਗਿਆ ਹੈ। ਬਰਫਬਾਰੀ ਕਾਰਨ ਰਾਜਧਾਨੀ ਵਿਚ ਕੰਮ ਕਰਦੇ 230,000 ਕਰਮਚਾਰੀ ਆਪਣੇ ਘਰਾਂ ਵਿਚ ਹੀ ਫਸ ਗਏ ਹਨ ਐਮਰਜੈਂਸੀ ਕਰਮਚਾਰੀ ਆਪਣਾ ਕੰਮ ਜਾਰੀ ਰੱਖ ਰਹੇ ਹਨ। ਅਮਰੀਕਾ ਦੇ ਕੌਮੀ ਮੌਸਮ ਸੇਵਾਵਾਂ ਵਿਭਾਗ ਨੇ ਇਸ ਨੂੰ ਇਤਿਹਾਸਕ ਬਰਫਬਾਰੀ ਦੱਸਿਆ ਹੈ।

 ਦੂਜੇ ਪਾਸੇ ਗੁਆਂਢੀ ਰਾਜਾਂ ਵਿਚ ਬਰਫ਼ੀਲੇ ਤੂਫ਼ਾਨ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਬਿਜਲੀ ਗੁੱਲ ਹੋਣ ਕਰਕੇ ਹਜ਼ਾਰਾਂ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ। ਡੈਮੋਕਰੇਟਿਕ ਦਲ ਦੀ ਅੱਜ ਹੋਈ ਬੈਠਕ ਤੋਂ ਪਹਿਲਾਂ ਆਪਣੇ ਭਾਸ਼ਣ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਰਿਕਾਰਡ ਤੋੜ ਬਰਫ਼ੀਲੇ ਤੂਫ਼ਾਨ ਨੂੰ 'ਸਨੋਮੇਗੇਡਾਨ‘ ਕਰਾਰ ਦਿੱਤਾ। ਅਸਲ ਵਿਚ ਉਨ੍ਹਾਂ ਦੇ ਕਾਫ਼ਲੇ ਦੇ ਐਮਰਜੈਂਸੀ ਵਾਹਨ ਰਸਤੇ ਤੋਂ ਭਟਕ ਗਏ ਤੇ ਮੀਡੀਆ ਦੇ ਇਕ ਐਸ.ਯੂ.ਵੀ. ਨਾਲ ਜਾ ਟਕਰਾਏ ਪਰ ਇਸ ਘਟਨਾ ਵਿਚ ਕੋਈ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ। ਬਰਫ਼ੀਲੇ ਤੂਫ਼ਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੈਰੀਲੈਂਡ, ਵਰਜੀਨਾ, ਪੈਂਸਲੇਵੀਨੀਆ, ਨਿਊਜਰਸੀ, ਔਹਿਯੋ, ਉੱਤਰੀ ਕੈਰੋਲਿਨਾ ਅਤੇ ਡੇਲਾਵੇਯਰ ਹੋਏ ਜਿਥੇ ਕਈ ਹਾਦਸੇ ਵਾਪਰੇ ਹਨ। ਇਸ ਦੌਰਾਨ ਵਰਜੀਨਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅਮਰੀਕਾ ਦੇ ਮੱਧ-ਐਟਲਾਂਟਿਕ ਖੇਤਰ ਵਿਚ 60 ਸੈਂਟੀਮੀਟਰ ਤੋਂ ਵਧੇਰੇ ਬਰਫ਼ਬਾਰੀ ਹੋਈ ਹੈ। ਰਾਜਧਾਨੀ ਵਿਚ 50 ਸੈਂਟੀਮੀਟਰ ਤੇ ਵਾਸ਼ਿੰਗਟਨ ਦੇ ਉਪ-ਨਗਰ ਖੇਤਰਾਂ ਵਿਚ 60 ਸੈਂਟੀਮੀਟਰ ਬਰਫ਼ ਡਿੱਗੀ। ਨਾਲ ਹੀ 32 ਤੋਂ 48 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਸਥਾਨਕ ਟੈਲੀਵੀਜ਼ਨ ਅਨੁਸਾਰ ਪਿਛਲੇ 90 ਸਾਲਾਂ ਵਿਚ ਇਹ ਸਭ ਤੋਂ ਭਿਆਨਕ ਤੂਫ਼ਾਨ ਹੈ।

Add comment

Latest comments