Cloudy

Bay Area, CA

58°F

Cloudy

Humidity: 83%

Wind: N at 0 mph

ਬਹੁਗਿਣਤੀ ਕਨੇਡੀਅਨ ਏਅਰਪੋਰਟਾਂ ਤੇ ਲੱਗਣ ਵਾਲੇ ਸਕੈਨਰਾਂ ਦੇ ਹੱਕ ‘ਚ


canada-flag
ਔਟਵਾ- ਹਾਲ ਹੀ ਵਿਚ ਆਏ ਇਕ ਨਵੇਂ ਸਰਵੇਖਣ ਵਿਚ ਪਾਇਆ ਗਿਆ ਕਿ ਕੈਨੇਡਾ ਦੇ ਜ਼ਿਆਦਾਤਰ ਲੋਕੀ ਏਅਰਪੋਰਟਾਂ ਉਤੇ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਜਾ ਰਹੇ ਸਕੈਨਰ, ਜਿਹਨਾਂ ਵਿਚ ਇਨਸਾਨ ਦਾ ਅੰਦਰੂਨੀ ਨੰਗਾ ਧੜ ਦਿਖਾਈ ਦੇਵੇਗਾ, ਤੋਂ ਖਫਾ ਨਹੀਂ ਹਨ। ਕਨੇਡੀਅਨ ਪ੍ਰੈਸ ਹੈਰਿਸ ਡੈਸਿਮਾ ਵੱਲੋਂ ਕਰਵਾਏ ਗਏ ਇਸ ਸਰਵੇਖਣ ਮੁਤਾਬਕ ਪੰਜਾਂ ਵਿਚੋਂ ਚਾਰ ਲੋਕਾਂ ਨੇ ਸਵੀਕਾਰ ਕੀਤਾ ਕਿ ਇਹ ਸਕੈਨਰ ਲਗਾਉਣੇ ਸਮੇਂ ਦੀ ਨਜ਼ਾਕਤ ਮੁਤਾਬਕ ਗਲਤ ਨਹੀਂ ਹਨ।
ਸਰਵੇਖਣ ਮੁਤਾਬਕ ਤਿੰਨ-ਚੌਥਾਈ ਲੋਕੀ ਮੰਨਦੇ ਹਨ ਕਿ ਦਹਿਸ਼ਤਗਰਦ ਹਮਲਿਆਂ ਦੇ ਖ਼ਤਰਿਆਂ ਨੂੰ ਘਟਾਉਣ ਵਿਚ ਤਕਨੀਕ ਕਾਫੀ ਹੱਦ ਤੱਕ ਸਹਾਈ ਸਿੱਧ ਹੋ ਸਕਦੀ ਹੈ। ਇਸ ਸਰਵੇਖਣ ਵਿਚ ਕਾਫੀ ਸੁਝਾਅ ਵੀ ਸਾਹਮਣੇ ਆਏ, ਜਿਹਨਾਂ ਵਿਚੋਂ ਇਕ ਇਹ ਵੀ ਕਿ ਸਖ਼ਤੀ ਨਾਲੋਂ ਤਕਨੀਕੀ ਸਹਾਇਤਾ ਜ਼ਿਆਦਾ ਬਿਹਤਰ ਰਹਿੰਦੀ ਹੈ।

Add comment

Latest comments