Partly Cloudy

Bay Area, CA

50°F

Partly Cloudy

Humidity: 64%

Wind: N at 2 mph

Middle East

ਕਾਬੁਲ ‘ਚ ਤਾਲਿਬਾਨ ਦਾ ਕਹਿਰ- ਅੱਤਵਾਦੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਗਹਿਗੱਚ ਲੜਾਈ

Taliban-fighters-attending-funeralਕਾਬੁਲ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ੱਕੀ ਤਾਲਿਬਾਨੀ ਕੱਟੜਪੰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਜ਼ੋਰਦਾਰ ਲੜਾਈ ਹੋਈ। ਧਮਾਕਿਆਂ ਅਤੇ ਗੋਲੀਬਾਰੀ ਦੌਰਾਨ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਲੜਾਈ ਵਿਚ ਘੱਟੋ ਘੱਟ 4 ਕੱਟੜਪੰਥੀਆਂ ਅਤੇ ਕਈ ਹੋਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪਰ ਹਾਲੇ ਤੱਕ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ। ਕਾਬੁਲ ਵਿਚ ਸਿੱਖਿਆ ਮੰਤਰਾਲੇ ਦੇ ਬਾਹਰ ਇਕ ਕਾਰ ਬੰਬ ਧਮਾਕੇ ਨਾਲ ਇਹ ਹਮਲਾ ਸ਼ੁਰੂ ਹੋਇਆ। ਇਸ ਤੋਂ ਬਾਅਦ ਕੱਟੜਪੰਥੀਆਂ ਨੇ ਕਈ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਰ ਬੰਦੂਕਧਾਰੀ ਇਕ ਸਿਨੇਮਾਘਰ ਵਿਚ ਲੁਕੇ ਹੋਏ ਹਨ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਘੇਰਿਆ ਹੋਇਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਕਾਬੁਲ ਵਿਚ ਸੁਰੱਖਿਆ ਸਥਿਤੀ ਕੰਟਰੋਲ ਵਿਚ ਹੈ। ਦੂਜੇ ਪਾਸੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ ਉਸਦੇ 20 ਲੜਾਕੇ ਸ਼ਾਮਲ ਹਨ। ਤਾਲਿਬਾਨ ਨੇ ਆਪਣੀ ਵੈਬਸਾਈਟ ‘ਤੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਹਮਲੇ ਵਿਚ ਸਰਕਾਰੀ ਇਮਾਰਤਾਂ ਤੇ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

Latest comments