Sunny

Bay Area, CA

54°F

Sunny

Humidity: 55%

Wind: SW at 4 mph

ਦੂਜਾ ਆਲ ਬਰੀਡ ਓਪਨ ਡਾਗ ਸ਼ੋਅ ਸੰਪੰਨ

shahidਮੋਗਾ,22 ਜਨਵਰੀ (ਜਸ਼ਨ) : ਸ਼ਹੀਦ ਨਛੱਤਰ ਸਿੰਘ ਗਿੱਲ ਮੈਮੋਰੀਅਲ ਕੈਨਲ ਅਤੇ ਗਰੇ-ਹਾਊਂਡ ਟਰੈਕ ਰੇਸਿੰਗ ਕਲੱਬ ਮੋਗਾ ਵੱਲੋਂ ਦੂਜਾ ਆਲ ਬਰੀਡ ਓਪਨ ਡਾਗ ਸ਼ੋਅ ਅਤੇ ਗਰੇ-ਹਾਊਂਡ ਟਰੈਕ ਰੇਸਿਜ਼ ਕਰਵਾਈਆਂ ਗਈਆਂ। ਇਸ ਡਾਗ ਸ਼ੋਅ ਵਿਚ ਸ. ਪਰਮਦੀਪ ਸਿੰਘ ਗਿੱਲ ਡੀ.ਜੀ.ਪੀ. ਪੰਜਾਬ ਬਤੌਰ ਚੇਅਰਮੈਨ ਹਾਜ਼ਰ ਹੋਏ। ਡਾ: ਪੀ.ਸੀ. ਮਿੱਤਲ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਤੇ ਆਰ.ਪੀ. ਮਿੱਤਲ ਨੇ ਡਾਗ ਸ਼ੋਅ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਾਰਿਆਂ ਨੂੰ ਜੀ ਆਇਆਂ ਕਿਹਾ। ਡਾਗ ਸ਼ੋਅ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਆਏ ਹੋਏ ਕੁੱਤਿਆਂ ਦੇ ਮਾਲਕਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ ਅਤੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੂੰ ਬੜੇ ਹੀ ਵਧੀਆਂ ਢੰਗ ਨਾਲ ਸਜਾਇਆ ਗਿਆ ਸੀ। ਡਾਗ ਸ਼ੋਅ ਦੌਰਾਨ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਉਸਦੇ ਮਾਲਕ ਅਮਰਜੀਤ ਸਿੰਘ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ, ਦੂਜਾ ਇਨਾਮ ਪੱਗ (ਵਚਪ) ਨਸਲ ਦੇ ਕੁੱਤੇ ਦੇ ਮਾਲਕ ਯੋਗੇਸ਼ ਟੁਟੇਜਾ ਤੇ ਅਗਨਜੀਤ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਤੇ ਤੀਜਾ ਇਨਾਮ ਲੈਬਰੇ ਡਾਗ ਦੇ ਮਾਲਕ ਮੋਖਾ ਤੇ ਮਾਂਗਟ ਨੂੰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਬਾਠ ਐਸ.ਐਸ.ਪੀ. ਮੋਗਾ ਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ। ਅਖ਼ੀਰ ਵਿਚ ਡੀ.ਜੀ.ਪੀ. ਪੰਜਾਬ ਨੂੰ ਸਾਂਝੇ ਤੌਰ ‘ਤੇ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬਾਅਦ ਵਿਚ ਡੀ.ਜੀ.ਪੀ. ਪੰਜਾਬ ਵੱਲੋਂ ਉੱਘੇ ਖੇਡ ਪ੍ਰਮੋਟਰ ਡਾ. ਜੰਗ ਬਹਾਦਰ ਸਿੰਘ , ਹਾਕੀ ਕੋਚ ਗੁਰਚਰਨ ਸਿੰਘ ਅਤੇ  ਡਾਗ ਸ਼ੋਅ

Comments 

 
+1 #4 tejinder singh chadh 2010-02-14 05:38
u paper is good
Quote
 
 
+1 #3 AmanB 2010-02-09 12:28
Quoting R. Sidhu:
WE CAN NOT FIND ANY CONTACT EMAIL , WE ARE WONDERING WHICH CALIFORNIA USA NEWSPAPER WE CAN PLACE A MATRIMONIAL AD FOR OUR SON WE LIVE IN CANADA


Hi, please contact editor@pardesti mes.com
Quote
 
 
+1 #2 R. Sidhu 2010-02-07 20:35
WE CAN NOT FIND ANY CONTACT EMAIL , WE ARE WONDERING WHICH CALIFORNIA USA NEWSPAPER WE CAN PLACE A MATRIMONIAL AD FOR OUR SON WE LIVE IN CANADA
Quote
 
 
+2 #1 tejinder singh 2010-01-30 05:01
your paper is really fourth pillar of democracy
Quote
 

Add comment

Latest comments