Clear

Bay Area, CA

63°F

Clear

Humidity: 77%

Wind: N at 1 mph

Punjab (ਪਰਾਦੇਸ਼ਕ)

ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਨਸੀਬ ਬਾਵਾ ਦੀ ਝੋਲੀ ਵਿੱਚ

bawa

ਮੋਗਾ  22 ਜਨਵਰੀ ( ਜਸ਼ਨ) : ਅੱਜ ਜ਼ਿਲ੍ਹਾ ਕਚਿਹਰੀਆਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ ਲੋਕਾਂ ਦੇ ਹਰਮਨਪਿਆਰੇ ਆਗੂ ਸ਼੍ਰੀ ਨਸੀਬ ਬਾਵਾ ਸੀਨੀਅਰ ਵਕੀਲ ਭਾਰੀ ਵੋਟਾਂ ਨਾਲ ਗਿਆਰਵੀਂ ਵਾਰ ਜੇਤੂ ਕਰਾਰ ਦਿੱਤੇ ਗਏ। ਸ਼੍ਰੀ ਬਾਵਾ ਦਾ ਮੁੱਖ ਮੁਕਾਬਲਾ ਭਗਵਾਨ ਦਾਸ ਸ਼ਰਮਾਂ ਨਾਲ ਸੀ। 217 ਵੋਟਾਂ ਵਾਲੀ ਬਾਰ ਐਸੋਸੀਏਸ਼ਨ ਦੀਆਂ 211 ਵੋਟਾਂ ਪੋਲ ਹੋਈਆਂ । ਗਿਣਤੀ ਮੌਕੇ 6 ਵੋਟਾਂ ਕੈਂਸਲ ਹੋਈਆਂ । ਸ਼੍ਰੀ ਬਾਵਾ ਨੂੰ ਕੁੱਲ 120 ਵੋਟਾਂ ਅਤੇ ਸ਼੍ਰੀ ਸ਼ਰਮਾਂ ਨੂੰ 85 ਵੋਟਾਂ ਪਈਆਂ। ਏਸੇ ਨਾਲ ਹੀ ਸ਼੍ਰੀ ਨਸੀਬ ਬਾਵਾ ਨੇ 35 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

 

ਦੂਜਾ ਆਲ ਬਰੀਡ ਓਪਨ ਡਾਗ ਸ਼ੋਅ ਸੰਪੰਨ

shahidਮੋਗਾ,22 ਜਨਵਰੀ (ਜਸ਼ਨ) : ਸ਼ਹੀਦ ਨਛੱਤਰ ਸਿੰਘ ਗਿੱਲ ਮੈਮੋਰੀਅਲ ਕੈਨਲ ਅਤੇ ਗਰੇ-ਹਾਊਂਡ ਟਰੈਕ ਰੇਸਿੰਗ ਕਲੱਬ ਮੋਗਾ ਵੱਲੋਂ ਦੂਜਾ ਆਲ ਬਰੀਡ ਓਪਨ ਡਾਗ ਸ਼ੋਅ ਅਤੇ ਗਰੇ-ਹਾਊਂਡ ਟਰੈਕ ਰੇਸਿਜ਼ ਕਰਵਾਈਆਂ ਗਈਆਂ। ਇਸ ਡਾਗ ਸ਼ੋਅ ਵਿਚ ਸ. ਪਰਮਦੀਪ ਸਿੰਘ ਗਿੱਲ ਡੀ.ਜੀ.ਪੀ. ਪੰਜਾਬ ਬਤੌਰ ਚੇਅਰਮੈਨ ਹਾਜ਼ਰ ਹੋਏ। ਡਾ: ਪੀ.ਸੀ. ਮਿੱਤਲ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਤੇ ਆਰ.ਪੀ. ਮਿੱਤਲ ਨੇ ਡਾਗ ਸ਼ੋਅ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਾਰਿਆਂ ਨੂੰ ਜੀ ਆਇਆਂ ਕਿਹਾ। ਡਾਗ ਸ਼ੋਅ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਆਏ ਹੋਏ ਕੁੱਤਿਆਂ ਦੇ ਮਾਲਕਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਸੀ ਅਤੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੂੰ ਬੜੇ ਹੀ ਵਧੀਆਂ ਢੰਗ ਨਾਲ ਸਜਾਇਆ ਗਿਆ ਸੀ। ਡਾਗ ਸ਼ੋਅ ਦੌਰਾਨ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਉਸਦੇ ਮਾਲਕ ਅਮਰਜੀਤ ਸਿੰਘ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ, ਦੂਜਾ ਇਨਾਮ ਪੱਗ (ਵਚਪ) ਨਸਲ ਦੇ ਕੁੱਤੇ ਦੇ ਮਾਲਕ ਯੋਗੇਸ਼ ਟੁਟੇਜਾ ਤੇ ਅਗਨਜੀਤ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਤੇ ਤੀਜਾ ਇਨਾਮ ਲੈਬਰੇ ਡਾਗ ਦੇ ਮਾਲਕ ਮੋਖਾ ਤੇ ਮਾਂਗਟ ਨੂੰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਬਾਠ ਐਸ.ਐਸ.ਪੀ. ਮੋਗਾ ਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ। ਅਖ਼ੀਰ ਵਿਚ ਡੀ.ਜੀ.ਪੀ. ਪੰਜਾਬ ਨੂੰ ਸਾਂਝੇ ਤੌਰ ‘ਤੇ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬਾਅਦ ਵਿਚ ਡੀ.ਜੀ.ਪੀ. ਪੰਜਾਬ ਵੱਲੋਂ ਉੱਘੇ ਖੇਡ ਪ੍ਰਮੋਟਰ ਡਾ. ਜੰਗ ਬਹਾਦਰ ਸਿੰਘ , ਹਾਕੀ ਕੋਚ ਗੁਰਚਰਨ ਸਿੰਘ ਅਤੇ  ਡਾਗ ਸ਼ੋਅ

ਸ਼ਿਵਰਾਜ ਪਾਟਿਲ ਨੇ ਪੰਜਾਬ ਦੇ 33ਵੇਂ ਰਾਜਪਾਲ ਵਜੋਂ ਸਹੁੰ ਚੁੱਕੀ


photo1
ਚੰਡੀਗੜ੍ਹ-ਅੱਜ ਇਥੇ ਪੰਜਾਬ ਰਾਜ ਭਵਨ ਵਿੱਚ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਮਿਸਟਰ ਮੁਕਲ ਮੋਦਗਿਲ ਨੇ ਸ੍ਰੀ ਸਿਵਰਾਜ ਪਾਟਿਲ ਨੂੰ ਪੰਜਾਬ ਦੇ ਰਾਜਪਾਲ ਵਜੋਂ ਸਹੁੰ ਚੁਕਾਈ।
ਸ੍ਰੀ  ਸਿਵਰਾਜ ਵੀ ਪਾਟਿਲ ਨੇ ਅੰਗਰੇਜੀ ਵਿੱਚ ਸਹੁੰ ਚੁੱਕੀ। ਚੀਫ ਜਸਟਿਸ ਵਲੋ' ਹਸਤਾਖਰਤ  ਕੀਤੇ ਸਹੁੰਨਾਮੇ 'ਤੇ ਸ੍ਰੀ ਪਾਟਿਲ ਵਲੋ' ਦਸਖਤ ਕੀਤੇ ਗਏ। ਸ੍ਰੀ ਪਾਟਿਲ ਵਲੋਂ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਕੇ'ਦਰ ਪ੍ਰਸਾਸਤ ਪ੍ਰਦੇਸ਼ ਚੰਡੀਗੜ੍ਹ ਦੋਹਾਂ ਆਹੁੱਦਿਆਂ ਲਈ ਵੱਖ ਵੱਖ ਚਾਰਜ ਰਿਪੋਰਟ ਤੇ ਹਸਤਾਖਰਤ ਕੀਤੇ ਗਏ।ਪੰਜਾਬ ਦੇ ਮੁੱਖ ਸਕੱਤਰ ਸ੍ਰੀ ਐਸ.ਸੀ.ਆਗਰਵਾਲ ਨੇ ਸਮਾਰੋਹ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਲੈਣ ਉਪਰੰਤ ਸ੍ਰੀ ਸਿਵਰਾਜ ਵੀ ਪਾਟਿਲ ਨੂੰ ਪੰਜਾਬ ਦੇ ਰਾਜਪਾਲ ਵਜੋ' ਨਿਯੁਕਤ ਕਰਨ ਦਾ ਪਰਚਾ ਪੜਿਆ। ਇਸ ਤੋ' ਬਾਅਦ ਮੁੱਖ ਸਕੱਤਰ ਨੇ ਸਮਾਰੋਹ ਦੀ ਸਮਾਪਤੀ ਦਾ ਐਲਾਨ ਕੀਤਾ। ਸਮਾਰੋਹ ਤੋ'ਬਾਅਦ ਰਾਜਪਾਲ ਨੇ ਪੰਜਾਬ ਆਰਮਡ ਪੁਲਿਸ ਦੀ ਪੂਰੀ ਟੁਕੜੀ ਤੋ' ਸਲਾਮੀ ਲਈ। ਕੌਮੀ ਝੰਡਾ ਲਹਿਰਾਉਣ ਦੇ ਨਾਲ-ਨਾਲ ਪੰਜਾਬ ਪੁਲਿਸ ਬੈਡ ਨੇ ਰਾਸ਼ਟਰੀ ਗੀਤ ਗਾਇਆ।

 

Punjab likely to withdraw free power facility to farmers, to reimburse bills

punjab_farmer1CHANDIGARH: The two member coordination committee of SAD-BJP ruling alliance in Punjab has recommended to Punjab government to bring drastic changes in the subsidy and tax regime. The committee has recommended to charge bills of electricity from farmers and reimburse them twice in a year. The free power facility to BPL families would also be revised.

Latest comments