|
Sunday, 04 May 2008 |
|

ਗਾਤਨਾ-ਗੁਆਮ ‘ਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਹੋਈਆਂ ਪ੍ਰਾਇਮਰੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਬਰਾਕ ਉਬਾਮਾ ਨੇ ਅਪਣੀ ਹੀ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ ਸਿਰਫ਼ 7 ਵੋਟਾਂ ਨਾਲ ਹਰਾ ਦਿਤਾ। ਪ੍ਰਸ਼ਾਂਤ ਮਹਾਂਸਾਗਰ ‘ਚ ਸਥਿਤ ਇਸ ਛੋਟੇ ਜਿਹੇ ਟਾਪੂ ‘ਚ ਵੋਟਾਂ ਤੋਂ ਬਾਅਦ 12 ਘੰਟੇ ਤਕ ਚੱਲੀ ਗਿਣਤੀ ‘ਚ ਉਬਾਮਾ ਨੂੰ 2264 ਵੋਟ ਜਦਕਿ ਹਿਲੇਰੀ ਨੂੰ 2257 ਵੋਟ ਪ੍ਰਾਪਤ ਹੋਏ। ਇਸ ਵਾਰ ਪ੍ਰਾਇਮਰੀ ਚੋਣਾਂ ‘ਚ ਰਿਕਾਰਡ ਗਿਣਤੀ ‘ਚ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ ਸਾਲ 2004 ‘ਚ ਸਿਰਫ਼ 1500 ਵਿਅਕਤੀਆਂ ਨੇ ਇਸ ਦੀ ਵਰਤੋਂ ਕੀਤੀ ਸੀ। ਉਬਾਮਾ ਦੇ ਪ੍ਰਚਾਰ ਪ੍ਰਬੰਧਕ ਜੋਸ਼ ਟਿਨੋਰੀਉ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਪਸ਼ਟ ਹੈ ਕਿ ਦੋਵੇਂ ਹੀ ਬਹੁਤ ਲੋਕਪ੍ਰਿਅ ਹਨ ਅਤੇ ਸਾਨੂੰ ਸੱਭ ਨੂੰ ਇਸ ਗੱਲ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ।
|
|
Sunday, 04 May 2008 |
|
ਨਿਊਯਾਰਕ- ਗਲੋਬਲ ਵਾਰਮਿੰਗ ਦੀ ਸਮੱਸਿਆ ਤੋਂ ਅਗਲੇ 10 ਸਾਲ ਤੱਕ ਨਿਜਾਤ ਮਿਲਣ ਵਾਲੀ ਹੈ। ਜਰਮਨੀ ਦੇ ਜਲਵਾਯੂ ਖੋਜਕਾਰਾਂ ਦੀ ਇਕ ਟੀਮ ਨੇ ਹਾਲ ਹੀ ਵਿਚ ਆਪਣੀ ਖੋਜ ਰਾਹੀਂ ਇਹ ਨਤੀਜਾ ਕੱਢਿਆ ਹੈ। ਟੀਮ ਦਾ ਮੰਨਣਾ ਹੈ ਕਿ ਦੁਨੀਆਂ ਦਾ ਤਾਪਮਾਨ ਔਸਤ ਤੋਂ ਜ਼ਿਆਦਾ ਰਹੇਗਾ ਪਰ ਇਸ ਦਹਾਕੇ ਦੇ ਸ਼ੁਰੂਆਤੀ ਸੱਤ ਸਾਲ ਤੱਕ ਵਾਰਮਿੰਗ ਨਹੀਂ ਹੋਵੇਗੀ। ਇਹ ਪ੍ਰਕਿਰਿਆ ਦਸ ਸਾਲ ਤੱਕ ਜਾਰੀ ਰਹਿ ਸਕਦੀ ਹੈ। ਵਾਤਾਵਰਣ ‘ਤੇ ਕੇਂਦਰਿਤ ਅੰਤਰ-ਰਾਸ਼ਟਰੀ ਮੈਗਜ਼ੀਨ 'ਨੇਚਰ‘ ਦੇ ਤਾਜ਼ਾ ਅੰਕ ਵਿਚ ਇਸ ਪਰਚੇ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦਾ ਅਨੁਮਾਨ ਹੈ ਕਿ ਮਹਾਸਾਗਰਾਂ ਵਿਚ ਹੋਣ ਵਾਲੇ ਸੰਚਾਰ (ਸਰਕੂਲੇਸ਼ਨ) ਵਿਚ ਕੁਦਰਤੀ ਤਬਦੀਲੀ ਹੋਵੇਗੀ, ਜਿਸ ਕਰਕੇ ਤਾਪਮਾਨ ‘ਤੇ ਅਸਰ ਪਵੇਗਾ ਜੋ ਅਸਥਾਈ ਤੌਰ ‘ਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਦਾ ਮੁਕਾਬਲਾ ਕਰੇਗਾ। ਜਰਮਨ ਖੋਜਕਾਰਾਂ ਦੀ ਇਹ ਕੋਸ਼ਿਸ਼ ਸਦੀ ਦੀ ਬਜਾਏ ਦਹਾਕੇ ਦੇ ਦੌਰਾਨ ਮੌਸਮ ਦੇ ਹਾਲ ਦੀ ਭਵਿੱਖਬਾਣੀ ਦੀ ਪਹਿਲੀ ਵਾਰ ਪ੍ਰਸਾਰਿਤ ਸੂਚਨਾ ਹੈ। ਪ੍ਰਿਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਡੈਲਵਰਥ ਨੇ ਹਾਲਾਂਕਿ ਇਸ ਅਨੁਮਾਨ ਨੂੰ ਸ਼ੱਕੀ ਦੱਸਦੇ ਹੋਏ ਚੌਕਸ ਕੀਤਾ ਹੈ। ਥੋੜ੍ਹਚਿਰੇ ਅਤੇ ਲੰਮੇਰੀਆਂ ਭਵਿੱਖਬਾਣੀਆਂ ਦੇ ਲਈ ਇਕ ਹੀ ਕਿਸਮ ਦੇ ਕੰਪਿਊਟਰ ਮਾਡਲ ਦਾ ਇਯਤੇਮਾਲ ਕੀਤਾ ਗਿਆ ਹੈ।
|
|
Sunday, 04 May 2008 |
ਧਰਮਸ਼ਾਲਾ- ਦਲਾਈਲਾਮਾ ਦੇ ਵਿਸ਼ੇਸ਼ ਦੂਤ ਲੋਡੀ ਗੈਲਸਨ ਅਤੇ ਕੈਲਸਨ ਗੈਲਸਨ ਤਿੱਬਤ ਸਮੱਸਿਆ ਦੇ ਹੱਲ ਦੇ ਲਈ ਚੀਨ ਦੀ ਅਹਿਮ ਲੀਡਰਸ਼ਿਪ ਦੇ ਸੱਦੇ ‘ਤੇ ਗੱਲਬਾਤ ਦੇ ਲਈ ਚੀਨ ਰਵਾਨਾ ਹੋ ਗਏ ਹਨ। ਦਲਾਈ ਲਾਮਾ ਦੇ ਸਕੱਤਰ ਛਿਮੇ ਆਰ. ਛਿਯੂਗਪਾ ਨੇ ਦੱਸਿਆ ਕਿ ਦਲਾਈ ਲਾਮਾ ਦੇ ਦੋਵੇਂ ਵਿਸ਼ੇਸ਼ ਦੂਤ ਸ਼ਨੀਵਾਰ ਨੂੰ ਚੀਨ ਦੀ ਅਹਿਮ ਲੀਡਰਸ਼ਿਪ ਨਾਲ ਗੱਲਬਾਤ ਕਰਨ ਬੀਜਿੰਗ ਪਹੁੰਚ ਗਏ। ਇਸ ਦੌਰੇ ਵਿਚ ਤਿੱਬਤ ਅੰਦੋਲਨ ਦੇ ਕਾਰਨ ਵਧੇ ਤਣਾਅ ‘ਤੇ ਚਰਚਾ ਹੋ ਜਾਵੇਗੀ। ਤਿੱਬਤ ਵਿਚ ਪਾਏ ਜਾਂਦੇ ਤਣਾਅ ਨੂੰ ਘੱਟ ਕਰਨ ਦੇ ਲਈ ਕੀਤੀ ਗਈ ਪਹਿਲ ‘ਤੇ ਚੀਨ ਦੀ ਅਹਿਮ ਲੀਡਰਸ਼ਿਪ ਨੇ ਤਿੱਬਤ ਦੀ ਦੇਸ਼ ਨਿਕਾਲਾ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਸੀ। ਚੀਨ ਪ੍ਰਸ਼ਾਸਨ ਨਾਲ ਤਿੱਬਤ ਸਮੱਸਿਆ ਦੇ ਲਈ ਹੁਣ ਤੱਕ ਗੱਲਬਾਤ ਦੇ ਛੇ ਦੌਰ ਪੂਰੇ ਹੋ ਚੁੱਕੇ ਹਨ। ਚੀਨ ਅਤੇ ਦਲਾਈਲਾਮਾ ਦੇ ਵਿਸ਼ੇਸ਼ ਦੂਤਾਂ ਵਿਚ ਆਖਰੀ ਵਾਰਤਾ 29 ਜੂਨ ਤੋਂ 5 ਜੁਲਾਈ 2007 ਨੂੰ ਹੋਈ ਸੀ। ਗੱਲਬਾਤ ਦੇ ਛੇ ਦੌਰ ਲੰਘਣ ਦੇ ਬਾਵਜੂਦ ਤਿੱਬਤ ਸਮੱਸਿਆ ਦਾ ਹੱਲ ਨਾ ਨਿਕਲਣ ਤੋਂ ਬਾਅਦ ਹੁਣ ਇਕ ਵਾਰ ਫਿਰ ਚੀਨੀ ਲੀਡਰਸ਼ਿਪ ਦੇ ਸੱਦੇ ‘ਤੇ ਦੇਸ਼ ਨਿਕਾਲਾ ਤਿੱਬਤੀਆਂ ਦੀ ਸਮੱਸਿਆ ਦੇ ਹੱਲ ਦੀ ਉਮੀਦ ਜਾਗੀ ਹੈ।
|
|
Sunday, 04 May 2008 |
ਇਸਲਾਮਾਬਾਦ- ਵੈਸੇ ਤਾਂ ਦੁਨੀਆਂ ਭਰ ਵਿਚ ਭੀਖ ਮੰਗਣ ਦੇ ਅਜੀਬੋ-ਗਰੀਬ ਤਰੀਕੇ ਹਨ ਪਰ ਲੱਗਦਾ ਹੈ ਪਾਕਿਸਤਾਨ ਦੇ ਭਿਖਾਰੀਆਂ ਨੇ ਸਾਰਿਆਂ ਨੂੰ ਪਛਾੜ ਦੇਣ ਦਾ ਫੈਸਲਾ ਕਰ ਲਿਆ ਹੈ। ਉੌਥੋਂ ਦੇ ਭਿਖਾਰੀ ਇੰਨੇ ਹਾਈ-ਟੈਕ ਹੋ ਗਏ ਹਨ ਕਿ ਭੀਖ ਮੰਗਣ ਦੇ ਲਈ ਉਹ ਸੈਲਫੋਨ ਦਾ ਇਸਤੇਮਾਲ ਕਰਨ ਲੱਗੇ ਹਨ। ਇਹ ਭਿਖਾਰੀ ਸੈਲਫੋਨ ‘ਤੇ ਪਾਕਿ ਕਰੰਸੀ ਵਿਚ 10 ਰੁਪਏ ਤੋਂ 100 ਰੁਪਏ ਵਿਚਕਾਰ ਭੀਖ ਦੇਣ ਦੀ ਅਪੀਲ ਕਰਦੇ ਹਨ। ਕੁਝ ਲੋਕ ਇਹਨਾਂ ਦੇ ਜਾਲ ਵਿਚ ਫਸ ਹੀ ਜਾਂਦੇ ਹਨ ਕਿਉਂਕਿ ਭੀਖ ਅੱਲ੍ਹਾ ਦੇ ਨਾਂ ‘ਤੇ ਮੰਗੀ ਜਾਂਦੀ ਹੈ। ਇਸ ਢੰਗ ਨਾਲ ਭੀਖ ਮੰਗਣ ਦਾ ਇਕ ਨਮੂਨਾ ਦੇਖੋ- 'ਮੈਂ ਬੇਹੱਦ ਗਰੀਬ ਇਨਸਾਨ ਹਾਂ ਅਤੇ ਮੇਰੀ ਬੇਟੀ ਹਸਪਤਾਲ ਵਿਚ ਦਾਖਲ ਹੈ। ਜੇਕਰ ਤੁਹਾਨੂੰ ਅੱਲ੍ਹਾ ਵਿਚ ਜ਼ਰਾ ਵੀ ਯਕੀਨ ਹੈ ਤਾਂ ਮੈਨੂੰ ਘੱਟ ਤੋਂ ਘੱਟ 10 ਰੁਪਏ ਭੇਜਣ ਦੀ ਕਿਰਪਾ ਕਰੋ। ਅੱਲ੍ਹਾ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡੀਆਂ ਸਾਰੀਆਂ ਦਿੱਕਤਾਂ ਦੂਰ ਕਰੇਗਾ। ਇੰਨਾ ਹੀ ਨਹੀਂ, ਇਸ ਕਿਸਮ ਦੇ ਮੈਸੇਜ ਦੇ ਨਾਲ ਭੇਜੀਆਂ ਗਈਆਂ ਜੱਨਤ ਦੀਆਂ ਤਸਵੀਰਾਂ ਨੂੰ ਨਜ਼ਰਅੰਦਾਜ਼ ਕਰਨਾ ਕਈ ਲੋਕਾਂ ਦੇ ਲਈ ਮੁਸ਼ਕਿਲ ਹੋ ਜਾਂਦਾ ਹੈ ਅਤੇ ਉਹ ਕੁਝ ਨਾ ਕੁਝ ਰਕਮ ਭੇਜ ਹੀ ਦਿੰਦੇ ਹਨ।
|
|
<< Start < Prev 1 2 3 4 5 6 7 8 9 10 Next > End >>
|