|
Wednesday, 07 May 2008 |
|
ਬਠਿੰਡਾ- ਇਸ ਵਾਰ ਰਾਜ ਵਿਚ ਕਣਕ ਦੀ ਫਸਲ ਦਾ ਰਿਕਾਰਡ ਉਤਪਾਦਨ ਹੋਇਆ ਹੈ। ਕਿਸਾਨ ਵੀ ਕਣਕ ਦੀ ਪੈਦਾਵਾਰ ਨੂੰ ਬੰਪਰ ਮੰਨ ਰਹੇ ਹਨ। ਕਣਕ ਦੀ ਫਸਲ ਦੇਖ ਕੇ ਕਿਸਾਨਾਂ ਦੀ ਬੱਲੇ-ਬੱਲੇ ੋ ਰਹੀ ਹੈ। ਬੀਤੇ ਸਾਲ ਦੀ ਤੁਲਨਾ ਵਿਚ ਪੰਜ ਮਈ ਤੱਕ ਰਾਜ ਦੀਆਂ ਮੰਡੀਆਂ ਵਿਚ 25 ਲੱਖ 45 ਹਜ਼ਾਰ 210 ਮੀਟ੍ਰਿਕ ਟਨ ਕਣਕ ਜ਼ਿਆਦਾ ਪਹੁੰਚ ਚੁੱਕੀ ਹੈ। ਖੇਤੀ ਵਿਭਾਗ ਤੋਂ ਲਏ ਗਏ ਸਰਕਾਰੀ ਅੰਕੜਿਆਂ ਦੇ ਮੁਤਾਬਕ ਬੀਤੀ 5 ਮਈ 2007 ਨੂੰ 70 ਲੱਖ 162 ਹਜ਼ਾਰ 198 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਗਈਸੀ, ਜੋ ਇਸ ਸਾਲ 5 ਮਈ ਤੱਕ ਵੱਧ ਕੇ 96 ਲੱਖ, 7 ਹਜ਼ਾਰ 408 ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਕਹਿੰਦੇ ਹਨ ਕਿ ਇਸ ਸਾਲ ਕਣਕ ਦੀ ਫਸਲ ਬਹੁਤ ਹੋਈ ਹੈ ਪਰ ਓਲੇ ਪੈਣ ਦੇ ਕਾਰਨ ਕੁਝ ਥਾਵਾਂ ‘ਤੇ ਨੁਕਸਾਨ ਵੀ ਹੋਇਆ ਹੈ। ਉਮੀਦ ਹੈ ਕਿ ਰਾਜ ਵਿਚ ਇਸ ਸਾਲ ਕਣਕ ਦੀ ਆਮਦ 150 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਸਕਦੀ ਹੈ।
|
|
Wednesday, 07 May 2008 |
|
ਖਾਲੜਾ- ਕਸਬੇ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਨਾਰਲਾ ਦੇ ਇਕ ਪੂਰਨ ਸਿੱਖ ਟਰੱਕ ਡਰਾਈਵਰ ਨੂੰ ਅਜਮੇਰ ਸ਼ਹਿਰ (ਰਾਜਸਥਾਨ) ਵਿਚੋਂ ਗੱਡੀ ਵਿਚ ਰੱਦੀ ਭਰਨ ਵੇਲੇ, ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖਸਤਾ ਹਾਲਤ ਵਿਚ ਮਿਲਣ ਦਾ ਸਮਾਚਾਰ ਹੈ। ਜਿਸਨੂੰ ਇਸ ਟਰੱਕ ਡਰਾਈਵਰ ਨੇ ਸਤਿਕਾਰ ਸਹਿਤ ਬਾਬਾ ਸ਼ਾਮ ਸਿੰਘ ਨਾਰਲਾ ਦੇ ਗੁਰਦੁਆਰਾ ਸਾਹਿਬ ਪਿੰਡ ਨਾਰਲਾ ਵਿਖੇ ਪਹੁੰਚਾਇਆ ਹੈ। ਇਕੱਤਰ ਵੇਰਵਿਆਂ ਅਨੁਸਾਰ ਜਗੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਨਾਰਲਾ ਅਤੇ ਉਸਦਾ ਡਰਾਈਵਰ ਰਣਜੀਤ ਸਿੰਘ ਪੁੱਤਰ ਬਲਵੰਤ ਸਿੰਘ ਡੱਲ ਬੀਤੇ ਦਿਨੀਂ ਪੰਜਾਬ ਤੋਂ ਆਪਣੇ ਟਰੱਕ ਨੰਬਰ ਆਰ.ਜੇ. 13 ਜੀ. 5759 ਵਿਚ ਚੌਲ ਭਰ ਕੇ ਅਜਮੇਰ (ਰਾਜਸਥਾਨ) ਗਏ ਸੀ ਅਤੇ ਆਉਾਂਦੀ2ਾਰ ਚੌਧਰੀ ਟਰਾਂਸਪੋਰਟ ਅਜਮੇਰ ਤੋਂ ਖੰਨਾ ਪੇਪਰ ਮਿੱਲ ਲਈ ਰੱਦੀ ਭਰ ਰਹੇ ਸੀ ਕਿ ਅਚਾਨਕ ਹੀ ਉਸਦਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਪਰ ਪਿਆ ਜਿਸਦੀ ਜਿਲਦ ਅਤੇ ਪੰਜ ਅੰਗ ਪਾਟੇ ਹੋਏ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਤਿਕਾਰ ਸਹਿਤ ਗੁਰਦੁਆਰਾ ਬਾਬਾ ਸ਼ਾਮ ਸਿੰਘ ਨਾਰਲਾ ਵਿਖੇ ਪਹੁੰਚਾਇਆ।
|
|
Wednesday, 07 May 2008 |
ਮਾਸਕੋ- ਲੱਗਦਾ ਹੈ ਰੂਸ ਦੀ ਸਮੁੱਚੀ ਪਬਲਿਸ਼ਿੰਗ ਇੰਡਸਟਰੀ ਨੇ ਫੈਸਲਾ ਕਰ ਲਿਆ ਹੈ ਕਿ ਉਹ ਜਦੋਂ ਤੱਕ ਦੇਸ਼ ਦੀ ਇਕ-ਇਕ ਸੁੰਦਰੀ ਨੂੰ ਅਮੀਰ ਮਰਦ ਫਸਾਉਣ ਦੀ ਕਲਾ ਵਿਚ ਮਾਹਿਰ ਨਹੀਂ ਕਰ ਦਿੰਦੀ, ਚੈਨ ਨਾਲ ਨਹੀਂ ਬੈਠਣ ਵਾਲੀ। ਕੁੱਲ 110 ਅਰਬਪਤੀਆਂ ਅਤੇ 1,30,000 ਕਰੋੜਪਤੀਆਂ ਵਾਲਾ ਅਤੇ ਤੇਲ ਭੰਡਾਰਾਂ ਨਾਲ ਲੈਸ ਮੁਲਕ ਰੂਸ ਹੁਣ ਅਮੀਰ ਕੁਆਰਿਆਂ ਦੇ ਮਾਮਲੇ ਵਿਚ ਸਿਰਫ ਅਮਰੀਕਾ ਤੋਂ ਪਿੱਛੇ ਰਹਿ ਗਿਆ ਹੈ। ਪਰ ਕਿਸੇ ਅਮੀਰ ਰੂਸੀ ਕੁਆਰੇ ਦੀ ਅੱਖ ਦਾ ਤਾਰਾ ਬਣਨ ਕਿਸੇ ਰੂਸੀ ਲੜਕੀ ਦੇ ਲਈ ਇੰਨਾ ਆਸਾਨ ਵੀ ਨਹੀਂ। ਹੁਣ ਉਹਨਾਂ ਦਾ ਇਹ ਕੰਮ ਆਸਾਨ ਕਰ ਰਹੀ ਹੈ ਮੁਲਕ ਦੀ ਪਬਲੀਸ਼ਿੰਗ ਇੰਡਸਟ੍ਰੀ, ਜਿਸਨੇ ਹਰ ਲੜਕੀ ਨੂੰ ਇਥੋਂ ਦੇ ਅਮੀਰ ਕੁਆਰਿਆਂ ਨੂੰ ਆਪਣੇ ਰੂਪ ਜਾਲ ਵਿਚ ਫਸਾਉਣ ਦੀ ਕਲਾ ਸਿਖਾਉਣ ਦੀ ਮੁਹਿੰਮ ਆਪਣੀਆਂ ਕਿਤਾਬਾਂ ਦੇ ਜ਼ਰੀਏ ਛੇੜ ਰੱਖੀ ਹੈ। ਹਰ ਬੁੱਕ ਸਟਾਲ ‘ਤੇ ਉਪਲਬਧ ਅਜਿਹੀਆਂ ਬਹੁਤ ਸਾਰੀਆਂ ਕਤਿਾਬਾਂ ਵਿਚ ਇੱਥੋਂ ਤੱਕ ਛਪਿਆ ਹੈ ਕਿ ਲੜਕੀਆਂ ਨੂੰ ਕਿਵੇਂ ਡਿਜਾਇਨਰ ਡ੍ਰੈਸ ਪਾਉਣੀ ਚਾਹੀਦੀ ਹੈ, ਬੁਆਏ ਫ੍ਰੈਂਡ ਜਾਂ ਪਤੀ ਦੇ ਨਾਲ ਬੈਡਰੂਮ ਵਿਚ ਕਿਹੋ ਜਿਹਾ ਵਤੀਰਾ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਤਲਾਕ ਦੇ ਲਈ ਕੋਰਟ ਵਿਚ ਆਪਣੇ ਕੇਸ ਦੀ ਪੈਰਵੀ ਕਿਸ ਢੰਗ ਨਾਲ ਕਰਨੀ ਚਾਹੀਦੀ ਹੈ ਅਤੇ ਤਲਾਕ ਦੇ ਬਦਲੇ ਭਾਰੀ ਤੋਂ ਭਾਰੀ ਰਕਮ ਦਾ ਮੁਆਵਜ਼ਾ ਕਿਵੇਂ ਮੰਗਿਆ ਜਾਣਾ ਚਾਹੀਦਾ ਹੈ, ਇਹ ਵੀ ਦੱਸਿਆ ਜਾ ਰਿਹਾ ਹੈ। ਇਕ ਅਜਿਹੀ ਹੀ ਕਿਤਾਬ 'ਮੈਰਿੰਗ ਏ ਮਿਲੇਨੀਅਰ‘ ਦੀ ਲੇਖਿਕਾ ਸੀਨੀਆ ਸੋਬਾਚਕ ਨੇ ਲਿਖਿਆ ਹੈ, 'ਅਮੀਰ ਮਰਦਾਂ ਨੂੰ ਆਕਰਸ਼ਿਤ ਕਰਨ ਦੇ ਲਈ ਜੀਨਸ ਬਿਲਕੁਲ ਨਾ ਪਾਓ, ਪਰ ਡਾਲਸ ਐਂਡ ਗੋਬਾਨਾ ਦੀ ਲਿਓਪਾਰਡ ਪ੍ਰਿੰਟ ਵਾਲੀ ਡਿਜ਼ਾਇਨਰ ਟਾਪ ਦੇ ਨਾਲ ਡਾਰਕ ਗਲਾਸੇਜ਼ ਅਤੇ ਉੱਚੀ ਅੱਡੀ ਦੇ ਸੈਂਡਲ ਪਾਉਣ ਤੋਂ ਸੰਕੋਚ ਨਾ ਕਰੋ, ਫਿਰ ਬੇਸ਼ੱਕ ਹੀ ਜੁਲਾਈ ਦਾ ਹੀ ਮਹੀਨਾ ਕਿਉਂ ਨਾ ਹੋਵੇ।
ਇਹਨਾਂ ਕਿਤਾਬਾਂ ਵਿਚ ਛਪੇ ਨੁਸਖਿਆਂ ‘ਤੇ ਅਮਲ ਕਰਨ ਵਾਲੀਆਂ ਲੜਕੀਆਂ ਅੱਜਕਲ੍ਹ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ਵਿਚ ਬੈਠੀਆਂ ਮਿਲ ਜਾਣਗੀਆਂ। ਰੂਸ ਦੀ ਰਾਜਧਾਨੀ ਮਾਸਕੋ ਦੇ ਚਰਚਿਤ ਰੈਸਟੋਰੈਂਟ ਦੀ ਹਰ ਟੇਬਲ ‘ਤੇ ਡਿਜਾਇਨਰ ਜਿਊਲਰੀ ਪਾ ਕੇ ਅਤੇ ਚਿਹਰੇ ‘ਤੇ ਮੁਸਕਾਨ ਬਿਖਰਦੀਆਂ ਲੜਕੀਆਂ ਬੈਠੀਆਂ ਨਜ਼ਰ ਆਉਂਦੀਆਂ ਹਨ, ਜੋ ਹੋਰ ਆਮ ਲੜਕੀਆਂ ਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਲਗਾਤਾਰ 15 ਸਾਲ ਤੱਕ ਆਪਣੇ ਲਈ ਇਕ ਅਮੀਰ ਰੂਸੀ ਕੁਆਰੇਦੀਤਲਾਸ਼ ਕਰਨ ਵਾਲੀ ਅਤੇ ਅਖੀਰ ਵਿਚ ਇਕ ਆਇਲ ਫੀਲਡ ਕੰਸਟ੍ਰਕਸ਼ਨ ਕੰਪਨੀ ਦੇ ਅਮੀਰ ਮਾਲਕ ਨਾਲ ਵਿਆਹ ਕਰਨ ਵਾਲੀ ਓਕਸਾਨਾ ਗਰੂਸੋਵਾ ਨਾਮੀ ਲੜਕੀ ਦਾ ਤਰਕ ਗੌਰ ਕਰਨ ਲਾਇਕ ਹੈ। ਉਹ ਕਹਿੰਦੀ ਹੈ, ਹਰ ਸੌ ਰੂਸੀ ਮਰਦਾਂ ਵਿਚੋਂ 10 ਸਮਲਿੰਗੀ ਮਿਲਣਗੀਆਂ, 30 ਸ਼ਰਾਬੀ-ਕੁਆਬੀ, 10 ਡ੍ਰਗ ਐਡਿਕਟ ਅਤੇ 20 ਨਪੁੰਸਕ। ਅਜਿਹੇ ਵਿਚ ਵਿਆਹ ਕਰਨ ਲਾਇਕ ਬਚੇ ਹਨ ਸਿਰਫ 30 ਫੀਸਦੀ ਮਰਦ। ਜਦਕਿ ਦੂਜੇ ਪਾਸੇ ਹਰ 100 ਰੂਸੀ ਸੁੰਦਰੀਆਂ ਵਿਚੋਂ 90 ਬੇਮਿਸਾਲ ਹੁਸਨ ਦੀ ਮਾਲਕ ਹੁੰਦੀਆਂ ਹਨ। ਅਜਿਹੇ ਵਿਚ ਚੋਣ ਕਰਨਾ ਕਿੰਨਾ ਮੁਸ਼ਕਿਲ ਹੈ, ਇਹ ਅੰਦਾਜ਼ਾ ਲਗਾਉਣਾ ਬਿਲਕੁਲ ਮੁਸ਼ਕਿਲ ਨਹੀਂ।
|
|
Wednesday, 07 May 2008 |
ਲੰਡਨ- ਕੀ ਤੁਹਾਨੂੰ ਭੁੱਲਣ ਦੀ ਆਦਤ ਹੈ? ਨਾਂ ਜਾਂ ਚਿਹਰਾ ਯਾਦ ਨਹੀਂ ਰਹਿੰਦੇ? ਜੇਕਰ ਤੁਹਾਡੇ ਦਿਮਾਗ ਵਿਚ ਫਿੱਟ ਹੋਣ ਵਾਲੀ ਕੋਈ ਮੈਮਰੀ ਚਿਪ ਮਿਲ ਜਾਵੇ ਤਾਂ ਹੋ ਸਕਦਾ ਹੈ, ਇਸਦੇ ਲਈ ਤੁਸੀਂ ਮੂੰਹ ਮੰਗੀ ਕੀਮਤ ਦੇਣ ਲਈ ਰਾਜ਼ੀ ਹੋ ਜਾਓ। ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਕਿ ਤੁਸੀਂ ਕਿਸ ਕਿਸਮ ਦੀਆਂ ਗੱਲਾਂ ਅਤੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ। ਵੈਸੇ ਕੇਵਲ ਮਨੁੱਖ ਹੀ ਭੁੱਲਦੇ ਹਨ, ਅਜਿਹਾ ਨਹੀਂ ਹੈ। ਘੋਗੇ, ਮੱਖੀਆਂ, ਮੱਕੜੀ, ਚੂਹਾ, ਬਾਂਦਰ ਯਾਨਿ ਲੱਗਭੱਗ ਹਰ ਪ੍ਰਾਣੀ ਨੂੰ ਭੁੱਲਣ ਦੀ ਆਦਤ ਹੁੰਦੀ ਹੈ। ਭੁਲੱਕੜਾਂਦੇ ਲਈ ਟਰੰਟੋ ਦੀ ਰਿਸਰਚ ਟੀਮ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸਨੂੰ ਦਿਮਾਗ ਵਿਚ ਡੂੰਘਾਈ ‘ਤੇ ਲਗਾ ਦਿੱਤਾ ਜਾਵੇ ਤਾਂ ਸਾਡੇ ਸਰੀਰ ਵਿਚ ਪਹਿਲਾਂ ਤੋਂ ਮੌਜੂਦ ਯਾਦਾਸ਼ਤ ਦੇ ਸਰਕਟ ਵਿਚ ਸੁਧਾਰ ਆ ਸਕਦਾ ਹੈ ਅਤੇ ਸਾਡੀ ਯਾਦਾਸ਼ਤ ਬਹੁਤ ਤੇਜ਼ ਹੋ ਸਕਦੀ ਹੈ। ਪਰ ਇਸ ਤਕਨੀਕ ਨੂੰ ਮਨੁੱਖੀ ਦਿਮਾਗ ਵਿਚ ਲਗਾਉਣ ਤੋਂ ਪਹਿਲਾਂ ਇਸ ਵਿਚ ਕੁਝ ਸੁਧਾਰ ਅਤੇ ਵਿਕਾਸ ਦੀ ਜ਼ਰੂਰਤ ਹੈ। ਇਹ ਤਕਨੀਕ ਹਮੇਸ਼ਾ ਕਾਮਯਾਬ ਹੋਵੇਗੀ ਜਾਂ ਨਹੀਂ, ਭਰੋਸੇਯੋਗ ਰਹੇਗੀ ਜਾਂ ਨਹੀਂ? ਜ਼ਰੂਰਤ ਪੈਣ ‘ਤੇ ਕੰਮ ਕਰੇਗੀ ਜਾਂ ਨਹੀਂ? ਇਹ ਕੁਝ ਅਜਿਹੇ ਸਵਾਲ ਹਨ, ਜਿਹਨਾਂ ਦੇ ਜਵਾਬ ਲੱਭੇ ਜਾ ਰਹੇ ਹਨ। ਰਿਸਰਚ ਟੀਮ ਦਾ ਮੰਨਣਾ ਹੈ ਕਿ ਸਾਡੇ ਦਿਮਾਗ ਨੂੰ ਅਜਿਹੀ ਤਕਨੀਕ ਦੀ ਜ਼ਰੂਰਤ ਹੈ ਜੋ ਕੰਪਿਊਟਰ ‘ਤੇ ਇੰਟਰਨੈਟ ਦੇ ਗੂਗਲ ਸਰਚ ਜਾਂ ਉਸੇ ਕਿਸਮ ਦੇ ਸਰਚ ਇੰਜਨਾਂ ਵਾਂਗ ਕੰਮ ਕਰੇ। ਪਰ ਕੀ ਅਜਿਹਾ ਕਰਨ ਨਾਲ ਸਾਡਾ ਦਿਮਾਗ ਕੰਪਿਊਟਰ ਹੋ ਜਾਵੇਗਾ? ਬਿਲਕੁਲ ਨਹੀਂ। ਦਿਮਾਗ ਵਿਚ ਇਕ ਮਾਸਟਰ ਮੈਮਰੀ ਚਿਪ ਲਗਾਉਣ ਨਾਲ ਤੁਹਾਡੀ ਸੋਚਣ, ਸਮਝਣ, ਮਹਿਸੂਸ ਕਰਨ, ਪਿਆਰ ਕਰਨ, ਹੱਸਣ ਜਾਂ ਰੋਣ ਦੀ ਸਮਰੱਥਾ ਬਰਕਰਾਰ ਰਹਿੰਦੀ ਹੈ। ਇਹ ਚਿੱਪ ਤੁਹਾਡੀ ਭੁਲੱਕੜਪਣ ਦੀ ਆਦਤ ਨਹੀਂ ਛੁਡਵਾ ਸਕੇਗੀ, ਤੁਹਾਡੇ ਦਿਮਾਗ ਦਾ ਆਕਾਰ ਜਾਂ ਮੈਮਰੀ ਬੈਂਕ ਵੀ ਇਸ ਨਾਲ ਨਹੀਂ ਵਧੇਗਾ।
|
|
<< Start < Prev 1 2 3 4 5 6 7 8 9 10 Next > End >>
|