|
Wednesday, 07 May 2008 |
ਮਾਸਕੋ- ਲੱਗਦਾ ਹੈ ਰੂਸ ਦੀ ਸਮੁੱਚੀ ਪਬਲਿਸ਼ਿੰਗ ਇੰਡਸਟਰੀ ਨੇ ਫੈਸਲਾ ਕਰ ਲਿਆ ਹੈ ਕਿ ਉਹ ਜਦੋਂ ਤੱਕ ਦੇਸ਼ ਦੀ ਇਕ-ਇਕ ਸੁੰਦਰੀ ਨੂੰ ਅਮੀਰ ਮਰਦ ਫਸਾਉਣ ਦੀ ਕਲਾ ਵਿਚ ਮਾਹਿਰ ਨਹੀਂ ਕਰ ਦਿੰਦੀ, ਚੈਨ ਨਾਲ ਨਹੀਂ ਬੈਠਣ ਵਾਲੀ। ਕੁੱਲ 110 ਅਰਬਪਤੀਆਂ ਅਤੇ 1,30,000 ਕਰੋੜਪਤੀਆਂ ਵਾਲਾ ਅਤੇ ਤੇਲ ਭੰਡਾਰਾਂ ਨਾਲ ਲੈਸ ਮੁਲਕ ਰੂਸ ਹੁਣ ਅਮੀਰ ਕੁਆਰਿਆਂ ਦੇ ਮਾਮਲੇ ਵਿਚ ਸਿਰਫ ਅਮਰੀਕਾ ਤੋਂ ਪਿੱਛੇ ਰਹਿ ਗਿਆ ਹੈ। ਪਰ ਕਿਸੇ ਅਮੀਰ ਰੂਸੀ ਕੁਆਰੇ ਦੀ ਅੱਖ ਦਾ ਤਾਰਾ ਬਣਨ ਕਿਸੇ ਰੂਸੀ ਲੜਕੀ ਦੇ ਲਈ ਇੰਨਾ ਆਸਾਨ ਵੀ ਨਹੀਂ। ਹੁਣ ਉਹਨਾਂ ਦਾ ਇਹ ਕੰਮ ਆਸਾਨ ਕਰ ਰਹੀ ਹੈ ਮੁਲਕ ਦੀ ਪਬਲੀਸ਼ਿੰਗ ਇੰਡਸਟ੍ਰੀ, ਜਿਸਨੇ ਹਰ ਲੜਕੀ ਨੂੰ ਇਥੋਂ ਦੇ ਅਮੀਰ ਕੁਆਰਿਆਂ ਨੂੰ ਆਪਣੇ ਰੂਪ ਜਾਲ ਵਿਚ ਫਸਾਉਣ ਦੀ ਕਲਾ ਸਿਖਾਉਣ ਦੀ ਮੁਹਿੰਮ ਆਪਣੀਆਂ ਕਿਤਾਬਾਂ ਦੇ ਜ਼ਰੀਏ ਛੇੜ ਰੱਖੀ ਹੈ। ਹਰ ਬੁੱਕ ਸਟਾਲ ‘ਤੇ ਉਪਲਬਧ ਅਜਿਹੀਆਂ ਬਹੁਤ ਸਾਰੀਆਂ ਕਤਿਾਬਾਂ ਵਿਚ ਇੱਥੋਂ ਤੱਕ ਛਪਿਆ ਹੈ ਕਿ ਲੜਕੀਆਂ ਨੂੰ ਕਿਵੇਂ ਡਿਜਾਇਨਰ ਡ੍ਰੈਸ ਪਾਉਣੀ ਚਾਹੀਦੀ ਹੈ, ਬੁਆਏ ਫ੍ਰੈਂਡ ਜਾਂ ਪਤੀ ਦੇ ਨਾਲ ਬੈਡਰੂਮ ਵਿਚ ਕਿਹੋ ਜਿਹਾ ਵਤੀਰਾ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਤਲਾਕ ਦੇ ਲਈ ਕੋਰਟ ਵਿਚ ਆਪਣੇ ਕੇਸ ਦੀ ਪੈਰਵੀ ਕਿਸ ਢੰਗ ਨਾਲ ਕਰਨੀ ਚਾਹੀਦੀ ਹੈ ਅਤੇ ਤਲਾਕ ਦੇ ਬਦਲੇ ਭਾਰੀ ਤੋਂ ਭਾਰੀ ਰਕਮ ਦਾ ਮੁਆਵਜ਼ਾ ਕਿਵੇਂ ਮੰਗਿਆ ਜਾਣਾ ਚਾਹੀਦਾ ਹੈ, ਇਹ ਵੀ ਦੱਸਿਆ ਜਾ ਰਿਹਾ ਹੈ। ਇਕ ਅਜਿਹੀ ਹੀ ਕਿਤਾਬ 'ਮੈਰਿੰਗ ਏ ਮਿਲੇਨੀਅਰ‘ ਦੀ ਲੇਖਿਕਾ ਸੀਨੀਆ ਸੋਬਾਚਕ ਨੇ ਲਿਖਿਆ ਹੈ, 'ਅਮੀਰ ਮਰਦਾਂ ਨੂੰ ਆਕਰਸ਼ਿਤ ਕਰਨ ਦੇ ਲਈ ਜੀਨਸ ਬਿਲਕੁਲ ਨਾ ਪਾਓ, ਪਰ ਡਾਲਸ ਐਂਡ ਗੋਬਾਨਾ ਦੀ ਲਿਓਪਾਰਡ ਪ੍ਰਿੰਟ ਵਾਲੀ ਡਿਜ਼ਾਇਨਰ ਟਾਪ ਦੇ ਨਾਲ ਡਾਰਕ ਗਲਾਸੇਜ਼ ਅਤੇ ਉੱਚੀ ਅੱਡੀ ਦੇ ਸੈਂਡਲ ਪਾਉਣ ਤੋਂ ਸੰਕੋਚ ਨਾ ਕਰੋ, ਫਿਰ ਬੇਸ਼ੱਕ ਹੀ ਜੁਲਾਈ ਦਾ ਹੀ ਮਹੀਨਾ ਕਿਉਂ ਨਾ ਹੋਵੇ।
ਇਹਨਾਂ ਕਿਤਾਬਾਂ ਵਿਚ ਛਪੇ ਨੁਸਖਿਆਂ ‘ਤੇ ਅਮਲ ਕਰਨ ਵਾਲੀਆਂ ਲੜਕੀਆਂ ਅੱਜਕਲ੍ਹ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ਵਿਚ ਬੈਠੀਆਂ ਮਿਲ ਜਾਣਗੀਆਂ। ਰੂਸ ਦੀ ਰਾਜਧਾਨੀ ਮਾਸਕੋ ਦੇ ਚਰਚਿਤ ਰੈਸਟੋਰੈਂਟ ਦੀ ਹਰ ਟੇਬਲ ‘ਤੇ ਡਿਜਾਇਨਰ ਜਿਊਲਰੀ ਪਾ ਕੇ ਅਤੇ ਚਿਹਰੇ ‘ਤੇ ਮੁਸਕਾਨ ਬਿਖਰਦੀਆਂ ਲੜਕੀਆਂ ਬੈਠੀਆਂ ਨਜ਼ਰ ਆਉਂਦੀਆਂ ਹਨ, ਜੋ ਹੋਰ ਆਮ ਲੜਕੀਆਂ ਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਲਗਾਤਾਰ 15 ਸਾਲ ਤੱਕ ਆਪਣੇ ਲਈ ਇਕ ਅਮੀਰ ਰੂਸੀ ਕੁਆਰੇਦੀਤਲਾਸ਼ ਕਰਨ ਵਾਲੀ ਅਤੇ ਅਖੀਰ ਵਿਚ ਇਕ ਆਇਲ ਫੀਲਡ ਕੰਸਟ੍ਰਕਸ਼ਨ ਕੰਪਨੀ ਦੇ ਅਮੀਰ ਮਾਲਕ ਨਾਲ ਵਿਆਹ ਕਰਨ ਵਾਲੀ ਓਕਸਾਨਾ ਗਰੂਸੋਵਾ ਨਾਮੀ ਲੜਕੀ ਦਾ ਤਰਕ ਗੌਰ ਕਰਨ ਲਾਇਕ ਹੈ। ਉਹ ਕਹਿੰਦੀ ਹੈ, ਹਰ ਸੌ ਰੂਸੀ ਮਰਦਾਂ ਵਿਚੋਂ 10 ਸਮਲਿੰਗੀ ਮਿਲਣਗੀਆਂ, 30 ਸ਼ਰਾਬੀ-ਕੁਆਬੀ, 10 ਡ੍ਰਗ ਐਡਿਕਟ ਅਤੇ 20 ਨਪੁੰਸਕ। ਅਜਿਹੇ ਵਿਚ ਵਿਆਹ ਕਰਨ ਲਾਇਕ ਬਚੇ ਹਨ ਸਿਰਫ 30 ਫੀਸਦੀ ਮਰਦ। ਜਦਕਿ ਦੂਜੇ ਪਾਸੇ ਹਰ 100 ਰੂਸੀ ਸੁੰਦਰੀਆਂ ਵਿਚੋਂ 90 ਬੇਮਿਸਾਲ ਹੁਸਨ ਦੀ ਮਾਲਕ ਹੁੰਦੀਆਂ ਹਨ। ਅਜਿਹੇ ਵਿਚ ਚੋਣ ਕਰਨਾ ਕਿੰਨਾ ਮੁਸ਼ਕਿਲ ਹੈ, ਇਹ ਅੰਦਾਜ਼ਾ ਲਗਾਉਣਾ ਬਿਲਕੁਲ ਮੁਸ਼ਕਿਲ ਨਹੀਂ।
|
|
Wednesday, 07 May 2008 |
ਲੰਡਨ- ਕੀ ਤੁਹਾਨੂੰ ਭੁੱਲਣ ਦੀ ਆਦਤ ਹੈ? ਨਾਂ ਜਾਂ ਚਿਹਰਾ ਯਾਦ ਨਹੀਂ ਰਹਿੰਦੇ? ਜੇਕਰ ਤੁਹਾਡੇ ਦਿਮਾਗ ਵਿਚ ਫਿੱਟ ਹੋਣ ਵਾਲੀ ਕੋਈ ਮੈਮਰੀ ਚਿਪ ਮਿਲ ਜਾਵੇ ਤਾਂ ਹੋ ਸਕਦਾ ਹੈ, ਇਸਦੇ ਲਈ ਤੁਸੀਂ ਮੂੰਹ ਮੰਗੀ ਕੀਮਤ ਦੇਣ ਲਈ ਰਾਜ਼ੀ ਹੋ ਜਾਓ। ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਕਿ ਤੁਸੀਂ ਕਿਸ ਕਿਸਮ ਦੀਆਂ ਗੱਲਾਂ ਅਤੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ। ਵੈਸੇ ਕੇਵਲ ਮਨੁੱਖ ਹੀ ਭੁੱਲਦੇ ਹਨ, ਅਜਿਹਾ ਨਹੀਂ ਹੈ। ਘੋਗੇ, ਮੱਖੀਆਂ, ਮੱਕੜੀ, ਚੂਹਾ, ਬਾਂਦਰ ਯਾਨਿ ਲੱਗਭੱਗ ਹਰ ਪ੍ਰਾਣੀ ਨੂੰ ਭੁੱਲਣ ਦੀ ਆਦਤ ਹੁੰਦੀ ਹੈ। ਭੁਲੱਕੜਾਂਦੇ ਲਈ ਟਰੰਟੋ ਦੀ ਰਿਸਰਚ ਟੀਮ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸਨੂੰ ਦਿਮਾਗ ਵਿਚ ਡੂੰਘਾਈ ‘ਤੇ ਲਗਾ ਦਿੱਤਾ ਜਾਵੇ ਤਾਂ ਸਾਡੇ ਸਰੀਰ ਵਿਚ ਪਹਿਲਾਂ ਤੋਂ ਮੌਜੂਦ ਯਾਦਾਸ਼ਤ ਦੇ ਸਰਕਟ ਵਿਚ ਸੁਧਾਰ ਆ ਸਕਦਾ ਹੈ ਅਤੇ ਸਾਡੀ ਯਾਦਾਸ਼ਤ ਬਹੁਤ ਤੇਜ਼ ਹੋ ਸਕਦੀ ਹੈ। ਪਰ ਇਸ ਤਕਨੀਕ ਨੂੰ ਮਨੁੱਖੀ ਦਿਮਾਗ ਵਿਚ ਲਗਾਉਣ ਤੋਂ ਪਹਿਲਾਂ ਇਸ ਵਿਚ ਕੁਝ ਸੁਧਾਰ ਅਤੇ ਵਿਕਾਸ ਦੀ ਜ਼ਰੂਰਤ ਹੈ। ਇਹ ਤਕਨੀਕ ਹਮੇਸ਼ਾ ਕਾਮਯਾਬ ਹੋਵੇਗੀ ਜਾਂ ਨਹੀਂ, ਭਰੋਸੇਯੋਗ ਰਹੇਗੀ ਜਾਂ ਨਹੀਂ? ਜ਼ਰੂਰਤ ਪੈਣ ‘ਤੇ ਕੰਮ ਕਰੇਗੀ ਜਾਂ ਨਹੀਂ? ਇਹ ਕੁਝ ਅਜਿਹੇ ਸਵਾਲ ਹਨ, ਜਿਹਨਾਂ ਦੇ ਜਵਾਬ ਲੱਭੇ ਜਾ ਰਹੇ ਹਨ। ਰਿਸਰਚ ਟੀਮ ਦਾ ਮੰਨਣਾ ਹੈ ਕਿ ਸਾਡੇ ਦਿਮਾਗ ਨੂੰ ਅਜਿਹੀ ਤਕਨੀਕ ਦੀ ਜ਼ਰੂਰਤ ਹੈ ਜੋ ਕੰਪਿਊਟਰ ‘ਤੇ ਇੰਟਰਨੈਟ ਦੇ ਗੂਗਲ ਸਰਚ ਜਾਂ ਉਸੇ ਕਿਸਮ ਦੇ ਸਰਚ ਇੰਜਨਾਂ ਵਾਂਗ ਕੰਮ ਕਰੇ। ਪਰ ਕੀ ਅਜਿਹਾ ਕਰਨ ਨਾਲ ਸਾਡਾ ਦਿਮਾਗ ਕੰਪਿਊਟਰ ਹੋ ਜਾਵੇਗਾ? ਬਿਲਕੁਲ ਨਹੀਂ। ਦਿਮਾਗ ਵਿਚ ਇਕ ਮਾਸਟਰ ਮੈਮਰੀ ਚਿਪ ਲਗਾਉਣ ਨਾਲ ਤੁਹਾਡੀ ਸੋਚਣ, ਸਮਝਣ, ਮਹਿਸੂਸ ਕਰਨ, ਪਿਆਰ ਕਰਨ, ਹੱਸਣ ਜਾਂ ਰੋਣ ਦੀ ਸਮਰੱਥਾ ਬਰਕਰਾਰ ਰਹਿੰਦੀ ਹੈ। ਇਹ ਚਿੱਪ ਤੁਹਾਡੀ ਭੁਲੱਕੜਪਣ ਦੀ ਆਦਤ ਨਹੀਂ ਛੁਡਵਾ ਸਕੇਗੀ, ਤੁਹਾਡੇ ਦਿਮਾਗ ਦਾ ਆਕਾਰ ਜਾਂ ਮੈਮਰੀ ਬੈਂਕ ਵੀ ਇਸ ਨਾਲ ਨਹੀਂ ਵਧੇਗਾ।
|
|
Tuesday, 06 May 2008 |
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ- ਕਿਊ ਦੇ ਪ੍ਰਧਾਨ ਚੌਧਰੀ ਸ਼ੁਜਾਤ ਹੁਸੈਨ ਨੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਉਹ ਉਹਨਾਂ ਦੀ ਇੱਛਾ ਦੇ ਮੁਤਾਬਕ ਪਾਰਟੀ ਦੀ ਕਮਾਨ ਨਹੀਂ ਛੱਡਣਗੇ। ਡਾਨ ਅਖਬਾਰ ਵਿਚ ਹੁਸੈਨ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਹਾਲ ਹੀ ਵਿਚ ਮੁਸ਼ੱਰਫ ਨੇ ਇਕ ਬੈਠਕ ਦੇ ਦੌਰਾਨ ਚੋਣ ਵਿਚ ਪੀ. ਐਮ. ਐਲ.-ਕਿਊ ਦੀ ਹਾਰ ਦੇ ਲਈ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਨਸੀਹਤ ਦਿੱਤੀ ਸੀ।
ਸ਼ੁਜਾਤ ਦੇ ਇਸ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਉਹਨਾਂ ਦੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲੋਂ ਦੂਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਸੈਨ ਨੇ ਨਾ ਸਿਰਫ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ, ਬਲਕਿ ਬਰਖਾਸਤ ਜੱਜਾਂ ਦੀ ਬਹਾਲੀ ਦੇ ਮਾਮਲੇ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਨੈਸ਼ਨਲ ਅਸੈਂਬਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਸਮਰਥਨ ਨਾ ਮਿਲਣ ‘ਤੇ ਆਪਣੀ ਪਾਰਟੀ ਦੇ ਸਹਿਯੋਗ ਦਾ ਭਰੋਸਾ ਵੀ ਦੇ ਦਿੱਤਾ। ਦੂਜੇ ਪਾਸੇ ਬੈਠਕ ਵਿਚ ਪਾਰਟੀ ਦੇ ਜ਼ਿਆਦਾਤਰ ਲੀਡਰਾਂ ਨੇ ਹੁਸੈਨ ਦੀ ਅਗਵਾਈ ਪ੍ਰਤੀ ਵਿਸ਼ਵਾਸ ਜਾਹਿਰ ਕਰਦੇ ਹੋਏ ਉਹਨਾਂ ਦੇ ਪ੍ਰਧਾਨ ਦੇ ਅਹੁਦੇ ‘ਤੇ ਕਾਇਮ ਰਹਿਣ ਨੂੰ ਹੀ ਪਾਰਟੀ ਦੇ ਲਈ ਲਾਭਕਾਰੀ ਦੱਸਿਆ। ਹੁਸੈਨ ਨੇ ਮੁਸ਼ੱਰਫ ਨੂੰ ਉੱਤਰ ਦਿੰਦੇ ਹੋਏ ਕਿਹਾ ਕਿ ਸਾਲ 2006 ਵਿਚ ਪਾਰਟੀ ਦੇ 3500 ਵਰਕਰਾਂ ਨੇ ਤਿੰਨ ਸਾਲ ਦੇ ਲਈ ਉਹਨਾਂ ਦੀ ਅਗਵਾਈ ਵਿਚ ਪਾਰਟੀ ਦੀ ਕਮਾਨ ਸੌਂਪੀ ਸੀ। ਉਹਨਾਂ ਨੇ ਕਿਾਹ ਕਿ ਜੇਕਰ ਪਾਰਟੀ ਦੇ ਅਹੁਦਾ ਛੱਡਣ ਦੀ ਨੌਬਤ ਆਈ ਤਾਂ ਉਹ ਇਹਨਾਂ ਹੀ ਵਰਕਰਾਂ ਦੀ ਮਰਜ਼ੀ ਨਾਲ ਪ੍ਰਧਾਨਗੀ ਅਹੁਦਾ ਛੱਡਣਗੇ ਨਾ ਕਿ ਰਾਸ਼ਟਰਪਤੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ।
|
|
Tuesday, 06 May 2008 |
|
ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ ਕਾਰਨ ਅਸੀਂ ਕੋਇਰਾਲਾ ਦਾ ਸਲਮਾਨ ਕਰਦੇ ਹਾਂ, ਪਰ ਉਹਨਾਂ ਦਾ ਰੋਲ ਉਦੋਂ ਤੱਕ ਪੂਰਾ ਨਹੀਂ ਹੋਵੇਗਾ ਜਦੋਂ ਤੱਕ ਨਵਾਂ ਸੰਵਿਧਾਨ ਤਿਆਰ ਨਾ ਹੋ ਜਾਵੇ। ਭੱਟਾਰਾਈ ਨੇ ਇਹ ਬਿਆਨ ਕੋਇਰਾਲਾ ਨੂੰ ਉਹਨਾਂ ਦੀ ਰਿਹਾਇਸ਼ ‘ਤੇ ਮਿਲਣ ਤੋਂ ਬਾਅਦ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਇਰਾਲਾ ਨੂੰ ਰਾਸ਼ਟਰਪਤੀ ਬਣਾਉਣ ਨਾਲ ਸੱਤਾ ਦੀ ਤਾਕਤ ਦੇ ਦੋ ਕੇਂਦਰ ਹੋ ਜਾਣਗੇ। ਸੰਵਿਧਾਨ ਤਿਆਰ ਹੋਣ ਤੋਂ ਪਹਿਲਾਂ ਜੇਕਰ ਅਸੀਂ ਕੋਇਰਾਲਾ ਨੂੰ ਰਾਸ਼ਟਰਪਤੀ ਘੋਸ਼ਿਤ ਕਰਦੇ ਹਾਂ ਤਾਂ ਇਸ ਤੋਂ ਗਲਤ ਸੰਦੇਸ਼ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਸੀਂ ਹੋਰ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਪਰ ਕਾਰਜਕਾਰੀ ਸ਼ਕਤੀਆਂ ਮਾਓਵਾਦੀਆਂ ਦੇ ਕੋਲ ਹੀ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਨੇਪਾਲ ਦੇ ਅਵਾਮ ਨੇ ਅਜਿਹਾ ਹੀ ਜਨਆਦੇਸ਼ ਦਿੱਤਾ ਹੈ। ਭੱਟਾਰਾਈ ਨੇ ਕਿਹਾ ਕਿ ਕੋਇਰਾਲਾ ਇਕ ਅਜਿਹਾ ਉੱਚ ਪੱਧਰ ਦਾ ਤੰਤਰ ਵੀ ਬਣ ਸਕਦੇ ਹਨ, ਜਿਸਦੇ ਉਹ ਮੁਖੀ ਹੋਣ ਅਤੇ ਜੋ ਸਰਕਾਰ ਨੂੰ ਸਲਾਹ ਦੇਵੇ।
|
|
<< Start < Prev 1 2 3 4 5 6 7 8 9 10 Next > End >>
|