|
Saturday, 03 May 2008 |
|
ਸ਼ੰਘਾਈ- ਚੀਨ ਦੇ ਪ੍ਰਮੁੱਖ ਆਰਥਿਕ ਸ਼ਹਿਰ ਸ਼ੰਘਾਈ ਨੂੰ ਉਦਯੋਗਿਕ ਸ਼ਹਿਰ ਨਿਗੰਬੋ ਨਾਲ ਜੋੜਨ ਦੇ ਲਈ ਸਮੁੰਦਰ ‘ਤੇ ਬਣਾਇਆ ਗਿਆ ਦੁਨੀਆਂ ਦਾ ਸਭ ਤੋਂ ਲੰਮਾ ਪੁਲ ਜਨਤਾ ਦੇ ਇਸਤੇਮਾਲ ਲਈ ਖੋਲ੍ਹ ਦਿੱਤਾ ਗਿਆ ਹੈ। ਚੀਨ ਦੀ ਅਧਿਕਾਰਿਤ ਖਬਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਹਾਲਾਂਕਿ ਰੱਸੀ ਨਾਲ ਬੰਨ੍ਹੇ 36 ਕਿਲੋਮੀਟਰ ਲੰਮੇ ਪੁਲ ਨੂੰ ਰਾਤੀ 12 ਵਜੇ ਤੋਂ ਖੋਲ੍ਹ ਦਿੱਤਾ ਜਾਵੇਗਾ ਪਰ ਪੁਲ ਦਾ ਰਸਮੀ ਉਦਘਾਟਨ ਦੁਪਹਿਰੇ ਹੀ ਕੀਤਾ ਗਿਆ ਹੈ। ਜਿਝੀਯਾਂਗ ਪ੍ਰਾਂਤ ਵਿਚ ਹਾਂਗਝੂ ਖਾੜੀ ‘ਤੇ ਬਣੇ ਪੁਲ ਦੇ ਨਿਰਮਾਣ ‘ਤੇ 1.7 ਅਰਬ ਡਾਲਰ ਲਾਗਤ ਆਈ ਹੈ। ਪੁਲ ਨਿਰਮਾਣ ਨਾਲ ਯਾਂਗਜੀ ਨਦੀ ਦੇ ਸਮੁੰਦਰ ਡੈਲਟਾ ਵਿਚ ਬਣੇ ਚੀਨ ਦੇ ਪ੍ਰਮੁੱਖ ਤਟੀ ਸ਼ਹਿਰਾਂ- ਸ਼ੰਘਾਈ ਅਤੇ ਨਿੰਗਬੋ ਦੀ ਦੂਰੀ ਤੈਅ ਕਰਨ ਵਿਚ ਢਾਈ ਤੋਂ ਚਾਰ ਘੰਟੇ ਦੀ ਬੱਚਤ ਹੋਵੇਗੀ। ਪੁਲ ਦਾ ਨਿਰਮਾਣ ਨਵੰਬਰ 2003 ਵਿਚ ਸ਼ੁਰੂ ਹੋਇਆ ਸੀ।
|
|
Saturday, 03 May 2008 |
ਮਰੇ- ਅਮਰੀਕਾ ਦੇ ਡਾਕਟਰਾਂ ਨੇ ਹਾਲ ਹੀ ਵਿਚ ਐਲੀ ਨਾਮਕ ਇਕ ਦਸ ਸਾਲਾ ਬਾਂਦਰ ਦੀਆਂ ਅੱਖਾਂ ਦੀ ਸਰਜਰੀ ਕੀਤੀ ਹੈ। ਹਾਲਾਂਕਿ ਉਹ ਸਾਹਮਣੇ ਚਾਰਟ ਵੱਲ ਦੇਖ ਕੇ ਦੱਸ ਨਹੀਂ ਸਕਦਾ ਕਿ ਉਸਦੀ ਨਜ਼ਰ ਠੀਕ ਹੋ ਗਈ ਹੈ ਜਾਂ ਨਹੀਂ। ਪਰ ਚਿੜੀਆਘਰ ਵਿਚ ਉਸਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਯਕੀਨ ਹੈ ਕਿ ਸਾਲਾਂ ਬਾਅਦ ਪਹਿਲੀ ਵਾਰ ਹੁਣ ਉਹ ਠੀਕ ਢੰਗ ਨਾਲ ਦੇਖ ਸਕਦਾ ਹੈ।
ਡਾਕਟਰਾਂ ਨੇ ਐਲੀ ਦੀਆਂ ਅੱਖਾਂ ਵਿਚ ਉਤਰ ਆਇਆ ਮੋਤੀਆਬਿੰਦ ਹਟਾ ਕੇ ਉਸਦੀਆਂ ਅੱਖਾਂ ਵਿਚ ਨੈਚੂਰਲ ਲੈਨਜ਼ਾਂ ਦੀ ਜਗ੍ਹਾ ਐਕ੍ਰਾਈਲਿਕ ਲੈਂਜ਼ ਫਿੱਟ ਕਰ ਦਿੱਤੇ। ਇਹ ਲੈਂਜ਼ ਖਾਸ ਤੌਰ ‘ਤੇ ਬੱਚਿਆਂ ਦੇ ਲਈ ਬਣਾਏ ਜਾਂਦੇ ਹਨ। ਪਸ਼ੂ ਡਾਕਟਰ ਲਿਕੋਲ ਮੈਕਲਾਰੇਨ ਨੇ ਦੱਸਿਆ ਕਿ ਸਰਜਰੀ ਦੇ ਕੁਝ ਘੰਟਿਆਂ ਬਾਅਦ ਹੀ ਐਲੀ ਇਸ ਤਰ੍ਹਾਂ ਇੱਧਰ-ਉੱਧਰ ਛਾਲਾਂ ਮਾਰਨ ਲੱØਗਿਆ, ਜਿਵੇਂ ਉਸਨੂੰ ਸਭ ਦਿਖਾਈ ਦੇ ਰਿਹਾ ਹੋਵੇ। ਐਲੀ ਅਮਰੀਕਾ ਦੀ ਸਾਲਟ ਲੇਕ ਸਿਟੀ ਦੀ ਹੋਗਲ ਜੂ ਵਿਚ ਰਹਿੰਦਾ ਹੈ। ਇਹ ਲੈਨਜ਼ ਟੈਕਸਾਸ ਸਥਿਤ ਐਲਕਨ ਸਰਜੀਕਲ ਨੇ ਡੋਨੇਟ ਕੀਤੇ ਹਨ ਜੋ ਜੀਵਨ ਭਰ ਐਲੀ ਦੇ ਕੰਮ
|
|
Saturday, 03 May 2008 |
ਵਾਸ਼ਿੰਗਟਨ- ਜੇਕਰ ਪਾਕਿਸਤਾਨ ਦੀ ਮੌਜੂਦਾ ਸਰਕਾਰ ਜਨਤਾ ਦੀਆਂ ਆਸਾਂ ਦੇ ਮੁਤਾਬਕ ਯਾਨਿ ਚੰਗਾ ਸ਼ਾਸਨ, ਸੁਰੱਖਿਆ, ਕਾਨੂੰਨ ਅਤੇ ਨਿਆਂ ਦਾ ਸ਼ਾਸਨ ਅਤੇ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੀ ਤਾਂ ਸੰਭਵ ਹੈ ਪਾਕਿਸਤਾਨ ਵਿਚ ਫਿਰ ਤੋਂ ਤਾਨਾਸ਼ਾਹੀ ਆ ਜਾਵੇ। ਮਾਹਿਰਾਂ ਦੀ ਰਾਏ ਵਿਚ ਇਹਨਾਂ ਸਭ ਕਾਰਨਾਂ ਦੇ ਕਾਰਨ ਪਾਕਿਸਤਾਨ ਵਿਚ ਫਿਰ ਤੋਂ ਉਹੀ ਸਿਲਸਿਲੇ ਚੱਲ ਪਵੇਗਾ, ਜਿਸ ਵਿਚ ਤਾਨਸ਼ਾਹੀ ਤੋਂ ਬਾਅਦ ਲੋਕਤੰਤਰ ਅਤੇ ਲੋਕਤੰਤਰ ਤੋਂ ਬਾਅਦ ਤਾਨਾਸ਼ਾਹੀ ਆਉਂਦੀ ਹੈ।
ਦੱਖਣੀ ਏਸ਼ੀਆ ਮਾਮਲਿਆਂ ਦੀ ਮੰਨੀ ਪ੍ਰਮੰਨੀ ਮਾਹਿਰ ਟਰੇਸਿਟਾ ਸਕਾਫਰ ਦੇ ਮੁਤਾਬਕ ਪਾਕਿਸਤਾਨ ਵਿਚ ਨਵੀਂ ਸਰਕਾਰ ਨੂੰ ਅੱਤਵਾਦ ਨਾਲ ਲੜਨ ਦੇ ਲਈ ਬਹੁਤ ਸੰਘਰਸ਼ ਕਰਨਾ ਹੋਵੇਗਾ। ਨਾਲ ਹੀ ਜ਼ਰੂਰਤ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਵੀ ਰੋਕਣਾ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਦੇ ਸਾਹਮਦੇ ਲੋਕਤੰਤਰ ਕਾਇਮ ਰੱਖਣ ਦੀ ਵੀ ਚੁਣੌਤੀ ਹੈ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵੱਲੋਂ ਆਯੋਜਿਤ ਇਕ ਬਹਿਸ ਵਿਚ ਸਕਾਫਰ ਨੇ ਹਿਕਾ ਕਿ ਪਾਕਿਸਤਾਨ ਵਿਚ ਸੱਤਾ ਤਬਦੀਲੀ ਨੇ ਰਾਇਤੀ ਕਮੀਆਂ ‘ਤੇ ਧਿਆਨ ਦੇਣ ਦੇ ਲਈ ਚੰਗਾ ਮੌਕਾ ਪ੍ਰਦਾਨ ਕੀਤਾ ਹੈ। ਇਸ ਤੋਂ ਮੁਲਕ ਦੇ ਸਾਹਮਣੇ ਪੈਦਾ ਅੰਦਰੂਨੀ ਅਤੇ ਬਾਹਰਲੇ ਖ਼ਤਰਿਆਂ ‘ਤੇ ਧਿਆਨ ਦਿੱਤਾ ਜਾ ਸਕੇਗਾ। ਸਕਾਫਰ ਦੇ ਮੁਤਾਬਕ ਪਾਕਿ ਵਿਚ ਇਸ ਵਾਰ ਜਾੋ ਲੋਕ ਜਨਤਾ ਦੁਆਰਾ ਚੁਣ ਕੇ ਆਏ ਹਨ, ਉਹ ਅਮਰੀਕਾ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਕਿਉਂਕਿ ਉਹ ਅੱਤਵਾਦ ਦੇ ਖਿਲਾਫ ਯੁੱਧ ਨੂੰ ਆਪਣਾ ਨਾ ਮੰਨ ਕੇ ਅਮਰੀਕਾ ਦੀ ਲੜਾਈ ਮੰਨਦੇ ਹਨ। ਪਾਕਿਸਤਾਨ ਦੀਆਂ ਸਮੱਸਿਆਵਾਂ ਅਮਰੀਕੀ ਨੀਤੀ ਦੇ ਗਲਤ ਅੰਦਾਜ਼ੇ ਦੇ ਕਾਰਨ ਹੋਰ ਡੂੰਘੀਆਂ ਹੋਈਆਂ ਹਨ। ਡੈਮੋਕ੍ਰੇਸੀ ਇੰਟਰਨੈਸ਼ਨਲ ਦੇ ਗਲੇਨ ਕੋਵਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੀ ਵਾਗਡੋਰ ਸੰਭਾਲ ਰਹੇ ਲੋਕਾਂ ਵਿਚ ਸੁਧਾਰਾਂ ਬਾਰੇ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਨਜ਼ਰ ਆਉਂਦੀ ਹੈ। ਉਹਨਾਂ ਨੇ ਪਾਕਿਸਤਾਨ ਦੇ ਰਾਜਨੀਤਿਕ ਦਲਾਂ ਨੂੰ ਗੈਰ ਲੋਕਤੰਤਰੀ ਅਤੇ ਫਾਸੀਵਾਦੀ ਜ਼ਮੀਨ ‘ਤੇ ਚੱਲਣ ਵਾਲਾ ਕਰਾਰ ਦਿੱਤਾ। ਉਥੇ ਸਿਰਫ ਉਹਨਾਂ ਹੀ ਉਮੀਦਵਾਰਾਂ ਨੂੰ ਪਾਰਟੀ ਟਿਕਟ ਮਿਲ ਪਾਉਂਦੀ ਹੈ, ਜਿਹਨਾਂ ਦੇ ਕੋਲ ਚੋਣਾਂ ਲੜਨ ਲਈ ਪੈਸਾ ਹੁੰਦਾ ਹੈ। ਗਲੇਨ ਦੇ ਮੁਤਾਬਕ ਜਦੋਂ ਤੱਕ ਇਹਨਾਂ ਕਮੀਆਂ ‘ਤੇ ਧਿਆਨ ਨਹੀਂ ਦਿੱਤਾ ਜਾਵੇਗਾ, ਪਾਕਿਸਤਾਨ ਸਮੱਸਿਆਵਾਂ ਤੋਂ ਨਹੀਂ ਉੱਭਰ ਸਕੇਗਾ।
|
|
Saturday, 03 May 2008 |
ਚੰਡੀਗੜ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਕਿਸੇ ਵੇਲੇ ਵੀ ਛੁੱਟੀ ਹੋ ਸਕਦੀ ਹੈ ਅਤੇ ਉੁਨ੍ਹਾਂ ਦੀ ਥਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਗੁਰਬਚਨ ਸਿੰਘ ਨੂੰ ਬਤੌਰ ਮੁੱਖ ਸੇਵਾਦਾਰ ਨਿਯੁਕਤ ਕਰਨ ਦੀਆਂ ਅੰਦਰ ਖਾਤੇ ਤਿਆਰੀਆਂ ਹੋ ਚੁਕੀਆਂ ਹਨ। ਸੂਤਰਾਂ ਮੁਤਾਬਕ ਜਥੇਦਾਰ ਵੇਦਾਂਤੀ ਨੂੰ ਮੁੱਖ ਸੇਵਾਦਾਰ ਦੇ ਸਨਮਾਨਯੋਗ ਅਹੁਦੇ ਤੋਂ ਛੁੱਟੀ ਕਰਨ ਪਿਛੇ ਪਿਛਲੇ ਦਿਨੀਂ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਦਿਤਾ ਗਿਆ ਬਿਆਨ ਦਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਹਿਯੋਗੀ ਪਾਰਟੀ ਭਾਜਪਾ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਅੰਦਰ ਖਾਤੇ ਦਬਾਅ ਪਾਇਆ ਹੈ ਕਿ ਜਥੇਦਾਰ ਵੇਦਾਂਤੀ ਨੂੰ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਵਿਦਾਇਗੀ ਦਿਤੀ ਜਾਵੇ ਕਿਉਂਕਿ ਉਨ੍ਹਾਂ ਦੇ ਗਰਮ ਖਿਆਲੀ ਬਿਆਨ ਨਾਲ ਹਿੰਦੂ ਵੋਟਰਾਂ ‘ਚ ਡਰ ਪੈਦਾ ਹੋ ਸਕਦਾ ਹੈ। ਇਥੇ ਜ਼ਿਕਰਯੋਗ ਹੈ ਕਿ ਲਗਭਗ 5-6 ਸਾਲ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੀ ਜਨਣੀ ਆਰ.ਐਸ.ਐਸ. ਜਮਾਤ ਵਿਰੁਧ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਵੀ ਜਾਰੀ ਕੀਤਾ ਸੀ। ਇਹ ਹੁਕਮਨਾਮਾ ਜਥੇਦਾਰ ਵੇਦਾਂਤੀ ਵਲੋਂ ਹੀ ਜਾਰੀ ਕੀਤਾ ਗਿਆ ਸੀ ਅਤੇ ਉਸ ਸਮੇਂ ਵੀ ਆਰ.ਐਸ.ਐਸ. ਅਤੇ ਭਾਜਪਾ ਕਾਫ਼ੀ ਹੱਦ ਤਕ ਔਖੀ ਹੋਈ ਸੀ। ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਵੇਦਾਂਤੀ ਅਤੇ ਆਰ.ਐਸ.ਐਸ. ਆਗੂਆਂ ਵਿਚਕਾਰ ਅੰਮ੍ਰਿਤਸਰ ਵਿਖੇ ਮੁਲਾਕਾਤ ਕਰਵਾਈ ਸੀ। ਇਸ ਮੁਲਾਕਾਤ ‘ਚ ਸਿੱਖ ਭਾਜਪਾ ਐਮ.ਪੀ. ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਸ. ਬਾਦਲ ਵੀ ਜਥੇਦਾਰ ਵੇਦਾਂਤੀ ਵਲੋਂ ਦਿਤੇ ਬਿਆਨ ਤੋਂ ਕਾਫ਼ੀ ਨਰਾਜ਼ ਹੋਏ ਸਨ ਅਤੇ ਉੁਨ੍ਹਾਂ ਸਪਸ਼ਟ ਕਿਹਾ ਸੀ ਕਿ ਬੋਲਣ ਤੋਂ ਪਹਿਲਾਂ ਤੋਲਿਆ ਜਾਵੇ। ਹਾਲਾਕਿ ਜਥੇਦਾਰ ਵੇਦਾਂਤੀ ਨੇ ਬਿਆਨ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਮੀਡੀਆ ਵਲੋਂ ਹੀ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
|
|
<< Start < Prev 1 2 3 4 5 6 7 8 9 10 Next > End >>
|