ਦਿਲ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਨਸ ਦਾ ਪਤਾ ਲੱਗਿਆ
Thursday, 01 May 2008
heart.jpg ਲੰਡਨ- ਖੋਜਕਾਰਾਂ ਨੇ ਅਜਿਹੇ ਦੋ ਜੀਨਸ ਦੀ ਪਹਿਚਾਣ ਕੀਤੀ ਹੈ, ਜਿਸ ਵਿਚੋਂ ਇਕ ਦਿਲ ਦਾ ਸਾਈਜ਼ ਵਧਾਉਂਦਾ ਹੈ, ਜਿਸ ਕਰਕੇ ਦਿਲ ਦੇ ਰੋਗ ਹੋਣ ਦਾ ਖ਼ਤਰਾ ਹੁੰਦਾ ਹੈ। ਦੂਜਾ ਜੀਨ ਕਿਡਨੀ ਵਿਚ ਸੋਜਿਸ਼ ਦਾ ਕਾਰਕ ਹੈ, ਜਿਸ ਕਰਕੇ ਕਿਡਨੀ ਫੇਲ੍ਹ ਹੋ ਜਾਂਦੀ ਹੈ। ਹਾਰਟ ਸਟੱਡੀ ਦੇ ਮਾਮਲੇ ਵਿਚ ਖੋਜਕਾਰਾਂ ਨੇ ਪਾਇਆ ਕਿ ਆਸੀਟਯੋਗਲਾਈਸਿਨ ਨਾਮੀ ਇਕ ਜੀਨ ਦਿਲ ਦੇ ਮੁੱਖ ਪੰਪਿੰਡ ਸਥਾਨ ਇਸਦੇ ਲੈਫਟ ਵੈਂਟ੍ਰੀਕਲ ਦੀ ਗ੍ਰੋਥ ਨਿਯਮਿਤ ਕਰਦਾ ਹੈ। ਇਸਦੇ ਮੋਟਾ ਹੋ ਜਾਣ ਨਾਲ ਲੈਫਟ ਵੈਂਟ੍ਰੀਕਲ ਦਾ ਆਕਰ ਵੀ ਵੱਧ ਜਾਂਦਾ ਹੈ ਅਤੇ ਦਿਲ ਦੇ ਰੋਗਾਂ ਦੀ ਸਮੱਸਿਆ ਪੈਦਾ ਹੁੰਦੀ ਹੈ। 'ਨੇਚਰ ਜੈਨੇਟਿਕਸ‘ ਨਾਮੀ ਮੈਗਜ਼ੀਨ ਦੇ ਤਾਜ਼ਾ ਅੰਕ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਓ. ਜੀ. ਐਨ. ਦਾ ਆਮ ਪੱਧਰ ਵਧਣ ਨਾਲ ਚੂਹਿਆਂ ਅਤੇ ਇਨਸਾਨਾਂ ਦੇ ਦਿਲ ਦਾ ਆਕਾਰ ਵੀ ਵੱਧ ਜਾਂਦਾ ਹੈ। ਮੁੱਖ ਖੋਜਕਾਰ ਡਾ. ਸਟੂਅਰਟ ਕੂਕ ਦੇ ਮੁਤਾਬਕ ਦਿਲ ਦਾ ਆਕਾਰ ਵੱੜਾ ਹੋਣਾ ਇਕ ਆਮ ਰੋਗ ਹੈ। ਅਜਿਹੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਸੀਂ ਫਿਲਹਾਲ ਇਸ ਹਾਲਤ ਦਾ ਇਲਾਜ ਨਹੀਂ ਕਰ ਸਕਦੇ ਹਾਂ, ਇਸ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਹੀ ਕਰਦੇ ਹਾਂ ਜੋ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਘੱਟ ਹੋਵੇ। ਹੁਣ ਪਤਾ ਲੱਗ ਰਿਹਾ ਹੈ ਕਿ ਦਿਲ ਨੂੰ ਵਧਾਉਣ ਦਾ ਕੰਮ ਜੀਨਸ ਵੀ ਕਰਦੇ ਹਨ। ਇਸ ਵਿਚ ਸਾਨੂੰ ਦਿਲ ਦੀਆਂ ਬਿਮਾਰੀਆਂ ਦੇ ਆਮ ਰੂਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਮਦਦ ਮਿਲੇਗੀ, ਲੋਕਾਂ ਦਾ ਬਿਹਤਰ ਇਲਾਜ ਹੋ ਸਕੇਗਾ।
 
ਓਬਾਮਾ ਦੀ ਲੋਕਪ੍ਰਿਅਤਾ ਘਟੀ
Thursday, 01 May 2008
obama.jpgਨਿਊਯਾਰਕ- ਨਿਊਯਾਰਕੀ ਪੈਨਸੇਲਵੇਨੀਆ ਪ੍ਰਾਇਮਰੀ ਵਿਚ ਹਾਰ ਅਤੇ ਆਪਣੇ ਧਰਮ ਗੁਰੂ ਦੀ ਅਮਰੀਕਾ ਵਿਰੋਧੀ ਟਿੱਪਣੀਆਂ ਕਾਰਨ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਬਰਾਕ ਓਬਾਮਾ ਦੀ ਲੋਕਪ੍ਰਿਅਤਾ ਘਟੀ ਹੈ। ਇਸਦੇ ਬਾਵਜੂਦ ਉਹ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਤੋਂ ਅੱਗੇ ਚੱਲ ਰਹੇ ਹਨ। ਨਿਊਯਾਰਕ ਟਾਈਮਜ਼ ਅਤੇ ਸੀ. ਬੀ. ਐਸ. ਸਰਵੇ ਵਿਚ ਜਾਰੀ ਨਤੀਜਿਆਂ ਦੇ ਮੁਤਾਬਕ 51 ਫੀਸਦੀ ਡੈਮੋਕ੍ਰੇਟ ਪ੍ਰਾਇਮਰੀ ਵੋਟਰਾਂ ਨੂੰ ਓਬਾਮਾ ਦੇ ਉਮੀਦਵਾਰ ਬਣਨ ਦੀ ਉਮੀਦ ਹੈ। ਇਕ ਮਹੀਨੇ ਪਹਿਲਾਂ ਇਹ ਅੰਕੜਾ 69 ਫੀਸਦੀ ਸੀ। 48 ਫੀਸਦੀ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਰਿਪਬਲਿਕਨ ਜਾਨ ਮੈਕੇਨ ਨੂੰ ਹਰਾਉਣ ਨਾਲ ਓਬਾਮਾ ਕਾਫੀ ਦਮਦਾਰ ਸਾਬਤ ਹੋ ਸਕਦੇ ਹਨ। ਇਕ ਮਹੀਨੇ ਪਹਿਲਾਂ ਅਜਿਹਾ ਮੰਨਣ ਵਾਲਿਆਂ ਦਾਪ੍ਰਤੀਸ਼ਤ 56 ਫੀਸਦੀ ਸੀ। ਇਹ ਸਰਵੇ 25 ਤੋਂ 29 ਅਪ੍ਰੈਲ ਵਿਚਕਾਰ ਕਰਵਾਇਆ ਗਿਆ, ਜਦਕਿ ਧਰਮਗੁਰੂ ਜੇਰੇਮੀਆ ਰਾਈਟ ਨਾਲੋਂ ਸਬੰਧ ਤੋੜਨ ਦੀ ਘੋਸ਼ਣਾ ਵੀ ਓਬਾਮਾ ਨੇ 29 ਨੂੰ ਹੀ ਕੀਤੀ ਸੀ। ਸਰਵੇਖਣ ਤੋਂ ਪਤਾ ਲੱਗਿਆ ਕਿ ਕਈ ਮਹੱਤਵਪੂਰਨ ਮਾਮਲਿਆਂ ਵਿਚ ਓਬਾਮਾ ਹੁਣ ਵੀ ਹਿਲੇਰੀ ਤੋਂ ਅੱਗੇ ਹਨ। 46 ਫੀਸਦੀ ਡੈਮੋਕ੍ਰੇਟਸ ਪ੍ਰਾਇਮਰੀ ਵੋਟਰ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਦੇਖਣਾ ਚਾਹੁੰਦੇ ਹਨ, ਜਦਕਿ ਹਿਲੇਰੀ ਨੂੰ ਕੇਵਲ 38 ਫੀਸਦੀ ਵੋਟਰ ਪਸੰਦ ਕਰਦੇ ਹਨ। ਹਿਲੇਰੀ ਦਾ ਇਕ ਮਹੀਨੇ ਪਹਿਲਾਂ ਇਹ ਪ੍ਰਤੀਸ਼ਤ 43 ਦੇ ਅੰਕੜੇ ‘ਤੇ ਸੀ।
 ਸਰਵੇ ਦੱਸਦਾ ਹੈ ਕਿ ਹਾਲ ਦੇ ਹਫਤਿਆਂ ਵਿਚ ਪੁਰਸ਼ਾਂ ਵਿਚ ਹਿਲੇਰੀ ਦੇ ਸਮਰਥਕ ਘਟੇ ਹਨ। ਇਮਾਨਦਾਰੀ ਅਤੇ ਸਚਾਈ ਦੀ ਰੇਟਿੰਗ ਵਿਚ ਓਬਾਮਾ ਨੂੰ ਹਿਲੇਰੀ ‘ਤੇ ਬੜਤ ਮਿਲੀ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਹਿਲੇਰੀ ਅਤੇ ਓਬਾਮਾ ਵਿਚਕਾਰ ਟੱਕਰ ਨੂੰ ਪਾਰਟੀ ਦੀ ਏਕਤਾ ਦੇ ਲਈ ਖ਼ਤਰੇ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ ਹੈ। 56 ਫੀਸਦੀ ਡੈਮੋਕ੍ਰੇਅਸ ਮੰਨਦੇ ਹਨ ਕਿ ਪਰਟੀ ਵੰਡੀ ਹੋਈ ਹੈ। ਇਸ ਦੇ ਉਲਟ 60 ਫੀਸਦੀ ਰਿਪਬਲਿਕਨ ਦੀ ਰਾਏ ਹੈ ਕਿ ਉਹਨਾਂ ਦੀ ਪਾਰਟੀ ਵਿਚ ਪੂਰੀ ਏਕਤਾ ਹੈ। ਡੈਮਕ੍ਰੇਟਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਓਬਾਮਾ ਅਤੇ ਹਿਲੇਰੀ ਵਿਚਕਾਰ ਇਹ ਟੱਕਰ ਜਲਦੀ ਖਤਮ ਨਹੀਂ ਹੋਵੇਗੀ।
 
ਸਿੱਖ ਗੁਰੂਆਂ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ‘ਤੇ ਚਿੱਤਰਾਂ ਦੀ ਲੜੀ ਜਾਰੀ
Thursday, 01 May 2008


ਮੋਹਾਲੀ- ਭਾਰਤ ਸਮੇਤ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਲਈ ਹਾਂਗਕਾਂਗ ਆਧਾਰਿਤ ਕਿਊ ਗਰੁੱਪ ਦੀ ਭਾਰਤੀ ਸਹਿਯੋਗੀ 'ਕੁਵਿਸਟਨੈਟ ਇੰਡੀਆ‘ ਨੇ ਸਿੱਖ ਗੁਰੂਆਂ ਨੂੰ ਸਮਰਪਿਤ ਗੋਲਕਾਰ ਚਿੱਤਰਾਂ ਅਤੇ ਮੈਡਲਾਂ-ਸਿੱਕਿਆਂ ਦੀ ਲੜੀ ਜਾਰੀ ਕੀਤੀ ਹੈ, ਜੋ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਣਗੇ।
 ਇਸ ਦਾ ਐਲਾਨ ਕਵਿਸਟਨੈਂਟ ਇੰਡੀਆਦੇ ਮੈਨੇਜਿੰਗ ਡਾਇਰੈਕਟਰ ਪੁਸ਼ਪਮ ਅਪਾਲਾਨਾਇਡੂ ਨੇ ਇੱਥੇ ਕੀਤਾ। ਉਹਨਾਂ ਦੱਸਿਆ ਕਿ ਦੁਨੀਆਂਭਰ ਵਿਚ ਫੈਲੀਆਂ ਲੱਖਾਂ ਸਿੱਖ ਸੰਗਤਾਂ ਦੀ ਆਪਣੇ ਗੁਰੂਆਂ ਪ੍ਰਤੀ ਸੱਚੀ-ਸੁੱਚੀ ਆਸਥਾ ‘ਤੇ ਆਧਾਰਿਤ ਦਿਲਚਸਪੀ ਨੂੰ ਦੇਖਦੇ ਹੋਏ ਸਿੱਖ ਗੁਰੂਆਂ ਨੂੰ ਸਮਰਪਿਤ ਸੋਨੇ-ਚਾਂਦੀ ਦੇ ਮੈਡਲਾਂ ਅਤੇ ਗੋਲਕਾਰ ਚਿੱਤਰਾਂ ਦੀ ਇਹ ਲੜੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਵਿਸਟਨੈਂਟ ਇੰਡੀਆ ਵੱਲੋਂ ਵੱਖ ਵੱਖ ਭਾਰਤੀ ਭਾਈਚਾਰਿਆਂ ਦੀ ਆਸਥਾ ਦਾ ਪ੍ਰਤੀਕ ਸੰਤਾਂ, ਗੁਰੂਆਂ ਅਤੇ ਮਹਾਂਪੁਰਸ਼ਾਂ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ, ਮੈਡਲ ਅਤੇ ਗੋਲਾਕਾਰ ਚਿੱਤਰਾਂ ਦੀਆਂ ਲੜੀਆਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਹਨਾਂ ਵਿਚ ਭਗਵਾਨ ਬਾਲਾਜੀ ਅਤੇ ਸ੍ਰੀ ਸਿਰੜੀ ਸਾਈਂ ਬਾਬਾ ਦੇ ਚਿੱਤਰਾਂ ਵਾਲੇ ਮੈਡਲ-ਸਿੱਕੇ ਸ਼ਾਮਲ ਹਨ।
 ਪੁਸਪਮ ਅਪਾਲਾਨਾਇਡੂ ਨੇ ਦੱਸਿਆ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁੱਧ ਸੋਨੇ ਦਾ ਗੋਲਾਕਾਰ ਚਿੱਤਰ ਦਾ ਭਾਰ 1.24 ਗ੍ਰਾਮ ਹੈ ਅਤੇ ਇਸ ਦੀ ਕੀਮਤ 9999 ਰੁਪਏ ਰੱਖੀ ਗਈ ਹੈ ਜਦਕਿ 9 ਗੁਰੂਆਂ ਦੇ ਚਾਂਦੀ ਦੇ 9 ਚਿੱਤਰਾਂ ਦੀ ਕੀਮਤ 6999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਸਾਰੇ ਗੁਰੂਆਂ ਦੀਆਂ ਤਸਵੀਰਾਂ ਵਾਲਾ ਇਕ ਗੋਲਾਕਾਰ ਸੈਟ ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਕੀਮਤ 33,350 ਰੁਪਏ ਨਿਰਧਾਰਿਤ ਕੀਤੀ ਗਈ ਹੈ। ਅਪਾਲਾਨਾਇਡੂ ਨੇ ਦਾਅਵਾ ਕੀਤਾ ਹੈ ਕਿ ਕੰਪਲੀ ਵੱਲੋਂ ਇਹਨਾਂ ਸਾਰੇ ਸਿੱਕਿਆਂ ਅਤੇ ਗੋਲਾਕਾਰ ਚਿੱਤਰਾਂ ਦੀ ਢਲਾਈ (ਟਕਸਾਲੀ) ਦਾ ਕੰਮ ਜਰਮਨੀ ਦੀ ਵਿਸ਼ਵ ਪ੍ਰਸਿੱਧ ਬੀ. ਐਚ. ਮੇਅਰਮਿੰਟ ਕੋਲੋਂ ਕਰਵਾਇਆ ਹੈ ਅਤੇ ਇਸ ਦੇ ਵਜ਼ਨ ਤੇ ਗੁਣਵੱਤਾ ਦੀ ਵਿਸ਼ਵ ਵਿਆਪੀ ਗਰੰਟੀ ਹੈ।
 ਅਪਲਾਨਾਇਡੂ ਅਨੁਸਾਰ ਇਸ ਤਰ੍ਹਾਂ ਦੇ ਚਿੱਤਰਾਂ ਅਤੇ ਗੋਲਾਕਾਰ ਸਿੱਕਿਆਂ ਨੂੰ ਸਬੰਧਤ ਧਰਮ ਦੀਆਂ ਸੰਗਤਾਂ, ਜਿੱਥੇ ਕਈ ਸਮਾਜਿਕ ਅਤੇ ਧਾਰਮਿਕ ਮੌਕਿਆਂ ਉਪਰ ਇਕ ਦੂਸਰੇ ਨਾਲ ਆਦਾਨ-ਪ੍ਰਦਾਨ ਕਰਕੇ ਆਪਣੀ ਧਾਰਮਿਕ ਅਤੇ ਸਮਾਜਿਕ ਸਾਂਝ ਵਧਾਉਂਦੀਆਂ ਹਨ, ਉਥੇ ਹੀ ਆਪਣੀ ਧਾਰਮਿਕ ਵਿਰਾਸਤ ਨੂੰ ਸਦੀਆਂ ਤੱਕ ਸੰਭਾਲ ਕੇ ਵੀ ਰੱਖਦੀਆਂ ਹਨ। ਸੋਨੇ-ਚਾਂਦੀ ਦੇ ਮੈਡਲਾਂ ਅਤੇ ਗੋਲਕਾਰ ਚਿੱਤਰਾਂ ਨੂੰ ਖਰੀਦਣ ਦੇ ਵਾਸਤੇ ਤੁਸੀਂ 1800-425-1116 ‘ਤੇ ਵੀ ਸੰਪਰਕ ਕਰ ਸਕਦੇ ਹੋ।

 
ਭਾਰਤ-ਪਾਕਿਸਤਾਨ ਸਰਹੱਦ ‘ਤੇ ਬਣਿਆ ਗੁਰੂ ਘਰ 4 ਮਈ ਤੋਂ ਸੰਗਤਾਂ ਲਈ ਖੁੱਲ੍ਹੇਗਾ
Thursday, 01 May 2008
 ਅੰਮ੍ਰਿਤਸਰ- ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇਕ ਲਕੀਰ ਖਿੱਚੀ ਗਈ। ਇਸ ਲਕੀਰ ਤੋਂ ਪਾਰ ਰਹਿ ਗਏ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਵੀਜ਼ਾ ਪ੍ਰਣਾਲੀ ਦੀ ਲੋੜ ਪਈ ਪਰ ਉਹ ਵੀ ਕੁਝ ਗਿਣੇ-ਚੁਣੇ ਧਾਰਮਿਕ ਸਥਾਨਾਂ ਲਈ। ਕੁਝ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਸੰਗਤ ਵਾਂਝੀ ਰਹਿ ਗਈ, ਉਹਨਾਂ ਵਿਚੋਂ ਡੇਰਾ ਬਾਬਾ ਨਾਨਕ ਕਸਬੇ ਤੋਂ ਸਰਹੱਦ ਦੇ ਨਜ਼ਦੀਕ ਸ੍ਰੀ ਕਰਤਾਰਪੁਰ ਸਾਹਿਬ ਦਾ ਧਾਰਮਿਕ ਅਸਥਾਨ ਹੈ, ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਕਿਰਤ ਕਰਨ ਦਾ ਸੁਨੇਹਾ ਦੇਣ ਲਈ ਆਪ ਜ਼ਮੀਨ ਵਾਹੀ ਅਤੇ ਫਸਲ ਬੀਜੀ। ਇਸੇ ਅਸਥਾਨ ‘ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਂ ‘ਤੇ ਗੁਰਦੁਆਰਾ ਸਾਬਿ ਸੁਸ਼ੋਭਿਤ ਹੈ। ਇਸ ਅਸਥਾਨ ਦੇ ਦਰਸ਼ਨ ਸੰਗਤਾਂ ਬਾਰਡਰ ਦੇ ਨਜ਼ਦੀਕ ਧੁੱਸੀ ਬੰਨ੍ਹ ‘ਤੇ ਖੜ੍ਹੇ ਹੋ ਕੇ ਕਰਦੀਆਂ ਹਨ ਅਤੇ ਸਾਢੇ ਚਾਰ ਕਿਲੋਮੀਟਰ ਦੀ ਵਿੱਥ ‘ਤੇ ਪਾਕਿਸਤਾਨ ਰਹਿ ਗਏ ਆਪਣੇ ਮੱਕਾ ਕਰਕੇ ਜਾਣੇ ਜਾਂਦੇ ਅਸਥਾਨ ਨੂੰ ਸਿਜਦਾ ਕਰਨ ਲਈ ਪਹੁੰਚਦੇ ਹਨ। ਇਸ ਬੰਨ੍ਹ ‘ਤੇ ਤਕਰੀਬਨ ਰੋਜ਼ਾਨਾ 200 ਤੋਂ 300 ਪ੍ਰਾਣੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਅਤੇ ਡੇਰਾ ਬਾਬਾ ਨਾਨਕ ਵਿਖੇ ਮੇਲਾ ਚੋਲਾ ਸਾਹਿਬ ਮੌਕੇ ਸੰਗਤਾਂ ਦਾ ਹੜ੍ਹ ਆ ਜਾਂਦਾ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਇਸ ਚਾਹਤ ਨੂੰ ਦੇਖਦਿਆਂ ਸੀਮਾ ਸੁਰੱਖਿਆ ਬਲ ਦੇ ਉਦਮ ਸਦਕਾ ਸਿੱਖ ਧੁੱਸੀ ਬੰਨ੍ਹ ‘ਤੇ ਦਰਸ਼ਨ ਅਸਥਾਨ ਉਸਾਰਨ ਦਾ ਫੈਸਲਾ ਕੀਤਾ ਗਿਆ। ਕਾਫੀ ਸੋਚ ਵਿਚਾਰ ਤੋਂ ਬਾਅਦ ਬੀ. ਐਸ. ਐਫ. ਦੀ 153 ਬਟਾਲੀਅਨ ਦੇ ਡੀ. ਆਈ.ਜੀ. ਸ. ਸੁਖਜਿੰਦਰ ਸਿੰਘ ਸੰਧੂ ਅਤੇ ਪੀ. ਕਮਾਂਡੈਂਟ ਅਜੀਤ ਕੁਮਾਰ ਨੇ ਇਹ ਅਸਥਾਨ ਬਣਾਉਣ ਲਈ ਡਿਪਟੀ ਕਮਾਂਡੈਂਟ ਸ. ਕਸ਼ਮੀਰ ਸਿੰਘ ਸੰਧੂ ਦੀ ਡਿਊਟੀ ਲਗਾਈ ਅਤੇ ਸਿਵਲ ਐਕਸ਼ਨ ਪਲਾਨ ਤਹਿਤ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਫੰਡ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ।
 
<< Start < Prev 1 2 3 4 5 6 7 8 9 10 Next > End >>

Anu Sharma DDS | MyDentalComfort.com | 510-490-4300

Europe

article thumbnaiਨੀਂ ਤੂੰ ਨਰਕਾਂ ਨੂੰ ਜਾਵੇਂ ਦਿੱਲੀ ਦੀਏ ਸਰਕਾਰੇ

Saturday, 03 May 2008

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇਮਾਨਦਾਰੀ ਤੇ  ਮਿਹਨਤ ਦੇ ਬਲਬੂਤੇ  ਆਪਣੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਟਲੀ ਦੇ ਸਮਾਜ ਸੇਵਕ ਤੇ ਬਿਜ਼ਨਸਮੈਨ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਨੇ...
+ Full Story

Other Articles

Science

article thumbnailਭੁਲੱਕੜਾਂ ਦੇ ਲਈ ਅਨੋਖਾ ਤੋਹਫਾ ਲੈ ਕੇ ਆਈ ਟਰੰਟੋ ਦੇ ਵਿਗਿਆਨੀਆਂ ਦੀ ਇਕ ਟੀਮ

Wednesday, 07 May 2008

ਲੰਡਨ- ਕੀ ਤੁਹਾਨੂੰ ਭੁੱਲਣ ਦੀ ਆਦਤ ਹੈ? ਨਾਂ ਜਾਂ ਚਿਹਰਾ ਯਾਦ ਨਹੀਂ ਰਹਿੰਦੇ? ਜੇਕਰ ਤੁਹਾਡੇ ਦਿਮਾਗ ਵਿਚ ਫਿੱਟ ਹੋਣ ਵਾਲੀ ਕੋਈ ਮੈਮਰੀ ਚਿਪ ਮਿਲ ਜਾਵੇ ਤਾਂ ਹੋ ਸਕਦਾ ਹੈ, ਇਸਦੇ ਲਈ ਤੁਸੀਂ ਮੂੰਹ ਮੰਗੀ ਕੀਮਤ ਦੇਣ ਲਈ ਰਾਜ਼ੀ ਹੋ ਜਾਓ।...
+ Full Story

Other Articles

Health

article thumbnailਰੋਟੀ ਨਹੀਂ, ਪਿਜਾ ਅਤੇ ਕੇਕ ਖਾਓ

Tuesday, 06 May 2008

 ਇਹ ਹਾਲਾਤ ਫਰਾਂਸ ਦੀ ਮਹਾਰਾਣੀ ਮੈਰੀ ਅੰਤਵਾਨੇਤ ਦੇ ਇਤਿਹਾਸਕ ਕਰੂਰ ਬਿਆਨ ਦੀ ਯਾਦ ਦਿਵਾਉਂਦਾ ਹੈ ਕਿ ਬ੍ਰੈਡ ਨਹੀਂ ਹੈ ਤਾਂ ਲੋਕ ਕੇਕ ਕਿਉਂ ਨਹੀਂ ਖਾਂਦੇ। ਇਸ ‘ਤੇ 1789 ਵਿਚ ਕਰੀਬ ਡੇਢ ਕਰੋੜ ਫਰਾਂਸੀਸੀਆਂ ਨੇ ਰਾਜਾਸ਼ਾਹੀ ਨੂੰ ਜੜ੍ਹ...
+ Full Story

Other Articles

World

article thumbnaiNew storm deepens misery in cyclone-hit Myanmar

Thursday, 15 May 2008

    YANGON (Reuters) - Torrential tropical downpours lashed Myanmar's Irrawaddy delta on Friday, deepening the misery of an estimated 2.5 million destitute survivors of Cyclone Nargis and further hampering the military government's aid efforts. if(window.yzq_d==null)window.yzq_d=new Object(); window.yzq_d['05DyCdmSs_I-']='&U=13o7dni40%2fN%3d05DyCdmSs_I-%2fC%3d200101456.201663715.202894854.200222684%2fD%3dLREC%2fB%3d200784479%2fV%3d1'; Despite the latest storm,...
+ Full Story

Other Articles

Music

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can start playing Dhol even if you have had no musical training whatsoever!  The trick to these things is to start simple and perfect what you already know before moving on.  Lets get started!     Imagine if you will, a way...
+ Full Story

Other Articles
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Entertainment

article thumbnailBALBIR SINGH M A EDITOR IN CHIEF IN LONDON WITH AMITABH BACHHAN IN MADAME TUSSAUDS

Friday, 16 May 2008

BALBIR SINGH M A  WITH AMITABH BACHHAN MOVIE STAR IN LONDON(MADAME TUSSAUDS)   QUEEN ELIZABETH AND PRINCE PHILLIPS LONDON ,ENGLAND.  TONY BLAIR EX PRIME MINISTER OF ENGLAND
+ Full Story

Other Articles

Politics

article thumbnaiPoliticsਮਾਓਵਾਦੀ ਕੋਇਰਾਲਾ ਨੂੰ ਸਭ ਤੋਂ ਵੱਡਾ ਅਹੁਦਾ ਦੇਣ ਲਈ ਤਿਆਰ

Tuesday, 06 May 2008

ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ...
+ Full Story

Other Articles

Sports

article thumbnailSportsਭਾਰਤ ਨੂੰ 2010 ਵਿਸ਼ਵ ਹਾਕੀ ਦੀ ਮੇਜ਼ਬਾਨੀ ਨਹੀਂ ਮਿਲੇਗੀ

Tuesday, 29 April 2008

 ਲੁਸਾਨੇ- ਭਾਰਤੀ ਹਾਕੀ ਮਹਾਂਸੰਘ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਤਰਰਾਸ਼ਟਰੀ ਮਹਾਂਸੰਘ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਮਹਾਂਸੰਘ ਦੇ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਵਿਚ 2010 ਵਿਚ ਹੋਣ ਵਾਲਾ ਵਿਸ਼ਵ ਕੱਪ ਖਟਾਈ ਵਿਚ ਪੈ ਸਕਦਾ ਹੈ। 2010 ਦੇ ਵਿਸ਼ਵ ਕੱਪ ਨੂੰ ਭੁੱਲ ਜਾਣ।ਐਫ ਆਈ ਐਚ ਦੇ ਪ੍ਰਧਾਨ ਦੇ ਮੁਤਾਬਕ ਵਿਸ਼ਵ ਸੰਸਥਾ ਅਜਿਹੇ ਕਿਸੇ ਵੀ ਮਹਾਂਸੰਘ ਦੇ ਨਾਲ ਕੰਮ ਨਹੀਂ ਕਰ ਸਕਦੀ ਜਿਸ ਦਾ ਸੀਨੀਅਰ...
+ Full Story

Other Articles

North America

article thumbnailNorth Americanਕੈਰੋਲਿਨਾ ‘ਚ ਉਬਾਮਾ, ਇੰਡੀਆਨਾ ‘ਚ ਹਿਲੇਰੀ ਜੇਤੂ

Wednesday, 07 May 2008

ਵਾਸ਼ਿੰਗਟਨ- ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ ‘ਚ ਅੱਗੇ ਵਧਦੇ ਹੋਏ ਬਰਾਕ ਉਬਾਮਾ ਨੇ ਕੈਰੋਲਿਨਾ ਦੀ ਪ੍ਰਾਇਮਰੀ ਚੋਣ ਜਿੱਤ ਲਈ। ਇਸ ਚੋਣ ‘ਚ 115 ਡੇਲੀਗ੍ਰੇਟਸ ਦਾ ਮਤਦਾਨ ਦਾਅ ‘ਤੇ ਸੀ। ਇਸ ਦੌਰਾਨ ਹਿਲੇਰੀ, ਕਲਿੰਟਨ ਨੇ ਇਡੀਆਨਾ ਡੈਮੋਕ੍ਰੇਟਿਕ ਪ੍ਰਾਇਮਰੀ ‘ਚ ਜਿੱਤ ਹਾਸਲ ਕੀਤੀ। ਉਬਾਮਾ ਦੀ ਇਸ ਜ਼ੋਰਦਾਰ ਜਿੱਤ ਦਾ ਅਰਥ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਲਈ ਮੁਸ਼ਕਲਾਂ ਦਾ ਵਧਣਾ ਹੈ। ਕਲਿੰਟਨ ਹਾਲੇ...
+ Full Story

Other Articles

Religious

article thumbnaiReligiousਰੱਦੀ ‘ਚੋਂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਪਹੁੰਚਾਇਆ

Wednesday, 07 May 2008

 ਖਾਲੜਾ- ਕਸਬੇ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਨਾਰਲਾ ਦੇ ਇਕ ਪੂਰਨ ਸਿੱਖ ਟਰੱਕ ਡਰਾਈਵਰ ਨੂੰ ਅਜਮੇਰ ਸ਼ਹਿਰ (ਰਾਜਸਥਾਨ) ਵਿਚੋਂ ਗੱਡੀ ਵਿਚ ਰੱਦੀ ਭਰਨ ਵੇਲੇ, ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖਸਤਾ ਹਾਲਤ ਵਿਚ ਮਿਲਣ ਦਾ ਸਮਾਚਾਰ ਹੈ।  ਜਿਸਨੂੰ ਇਸ ਟਰੱਕ ਡਰਾਈਵਰ ਨੇ ਸਤਿਕਾਰ ਸਹਿਤ ਬਾਬਾ ਸ਼ਾਮ ਸਿੰਘ ਨਾਰਲਾ ਦੇ ਗੁਰਦੁਆਰਾ ਸਾਹਿਬ ਪਿੰਡ ਨਾਰਲਾ ਵਿਖੇ ਪਹੁੰਚਾਇਆ ਹੈ। ਇਕੱਤਰ ਵੇਰਵਿਆਂ ਅਨੁਸਾਰ ਜਗੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਨਾਰਲਾ ਅਤੇ ਉਸਦਾ ਡਰਾਈਵਰ...
+ Full Story

Other Articles