ਐਟਮੀ ਕਰਾਰ ਨੂੰ ਕਦੀ 'ਡੈਡ‘ ਨਹੀਂ ਮੰਨੇਗਾ ਅਮਰੀਕਾ
Thursday, 01 May 2008
ਵਾਸ਼ਿੰਗਟਨ- ਅਮਰੀਕੀ ਐਟਮੀ ਕਰਾਰ ‘ਤੇ ਬੇਸ਼ੱਕ ਹੀ ਅਨਿਸਚਿਤਤਾ ਦੇ ਬੱਦਲ ਮੰਡਰਾ ਰਹੇ ਹੋਣ ਪਰ ਬੁਸ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਰਾਰ ਨੂੰ ਕਦੀ 'ਡੈਡ‘ ਘੋਸ਼ਿਤ ਨਹੀਂ ਕਰੇਗਾ। ਉਸਨੂੰ ਇਸ ਗੱਲ ਦਾ ਵੀ ਭਰੋਸਾ ਹੈ ਕਿ ਇਹ ਕਰਾਰ ਅੰਤਰ-ਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਅਤੇ ਪਰਮਾਣੂ ਸਪਲਾਈਕਾਰ ਗਰੁੱਪ ਦਾ ਅੜਿੱਕਾ ਪਾਰ ਕਰ ਲਵੇਗਾ। ਹਾਲਾਂਕਿ ਬੁਸ਼ ਪ੍ਰਸ਼ਾਸਨ ਭਾਰਤ ਦੀ ਅੰਦਰੂਨੀ ਰਾਜਨੀਤਿਕ ਪ੍ਰਕਿਰਿਆ ਨੂੰ ਕਰਾਰ ਦੇ ਰਸਤੇ ਵਿਚ ਸਭ ਤੋਂ ਵੱਡਾ ਅੜਿੱਕਾ ਮੰਨਦਾ ਹੈ।
 ਵਾਈਟ ਹਾਊਸ ਦੀ ਪ੍ਰੈਸ ਸਕੱਤਰ ਡਾਨਾ ਪੇਰਿਨੋ ਨੇ ਕਿਹਾ ਕਿ ਅਸੀਂ ਇਸਨੂੰ ਕਦੀ ਡੈਡ ਘੋਸ਼ਿਤ ਨਹੀਂ ਕਰਾਂਗੇ, ਕਿਉਂਕਿ ਸਾਡਾ ਮੰਨਣਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ। ਪੈਰਿਨੋ ਤੋਂ ਐਟਮੀ ਕਰਾਰ ਨੂੰ ਕਈ ਕਾਰਨਾਂ ਕਰਕੇ ਰੱਦ ਕੀਤੇ ਜਾਣ ਦੇ ਚਰਚਿਆਂ ‘ਤੇ ਪ੍ਰਤੀਕਿਰਿਆ ਮੰਗੀ ਗਈ ਸੀ।
 ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਦੀ ਹਾਲ ਹੀ ਵਿਚ ਹੋਈ ਅਮਰੀਕਾ ਯਾਤਰਾ ਦੇ ਸਬੰਧ ਵਿਚ ਪੈਰਿਨੋ ਨੇ ਕਿਹਾ, ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਭਾਰਤ ਆਪਣੀ ਸਥਿਤੀ ‘ਤੇ ਫਿਰ ਤੋਂ ਵਿਚਾਰ ਕਰ ਰਿਹਾ ਹੈ ਅਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ। ਭਾਰਤ ਦੀ ਅਮਰੀਕਾ ਨਾਲ ਗੱਲਬਾਤ ਜਾਰੀ ਹੈ।
 
ਰਾਜ ਭਨੋਟ ਜੀ ਨੂੰ ਵੱਡੇ ਭੈਣ ਜੀ ਦਾ ਵਿਛੋੜਾ
Wednesday, 30 April 2008
ਸੈਨਹੋਜ਼ੇ- ਪਿਛਲੇ ਹਫਤੇ ਦਿੱਲੀ ਲਾਗੇ ਰਹਿੰਦੇ ਰਾਜ ਭਨੋਟ ਜੀ ਦੇ ਇਕੋ ਇਕ ਭੈਣ ਜੀ ਅਚਾਨਕ ਵਿਛੋੜਾ ਦੇ ਗਏ। ਮੌਤ ਦਾ ਕਾਰਨ ਘਰ ਵਿਚ ਗੈਸ ਸਿਲੰਡਰ ਤੋਂ ਗੈਸ ਦਾ ਲੀਕ ਹੋਣਾ ਸੀ ਤੇ ਉਹ ਘਰ ਵਿਚ ਇਕੱਲੇ ਸੀ, ਉਸ ਵੇਲੇ ਉਹ ਚਾਹ ਦਾ ਕੱਪ ਬਣਾਉਣ ਲਈ ਜਦੋਂ ਮਾਚਿਸ ਦੀ ਤੀਲੀ ਨਾਲ ਅੱਗ ਜਗਾਉਣ ਲੱਗੇ ਤਾਂ ਅੱਗ ਲੱਗ ਗਈ, ਜਿਸ ਨਾਲ 75 ਫੀਸਦੀ ਤੋਂ ਵੀ ਜ਼ਿਆਦਾ ਉਹ ਜਲ ਗਏ ਤੇ ਉਸ ਵਕਤ ਕਾਫੀ ਦੇਰ ਤੱਕ ਕੋਈ ਵੀ ਲਾਗੇ ਨਾ ਹੋਣ ਦੀ ਵਜ੍ਹਾ ਨਾਲ ਹਸਪਤਾਲ ਨਾਲ ਦੇਰੀ ਨਾਲ ਪਹੁੰਚਾਇਆ ਗਿਆ। ਉਥੇ ਇਲਾਜ ਦੀ ਘਾਟ ਦੀ ਵਜ੍ਹਾ ਨਾਲ ਦਿੱਲੀ ਦੇ ਵੱਡੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਪਰ ਉਹ ਇਸ ਜਹਾਨ ਤੇ ਆਪਣੇ ਛੋਟੇ ਭਰਾ ਤੇ ਆਪਣੇ ਬਜ਼ੁਰਗਾਂ ਤੇ ਪਤੀ ਅਤੇ ਤਿੰਨ ਧੀਆਂ ਨੂੰ ਛੱਡ ਕੇ ਵਿਛੋੜਾ ਦੇ ਗਏ।
 ਰਾਜ ਭਨੋਟ ਜੀ ਦੇ ਵੱਡੇ ਭੈਣ ਜੀ ਦੀਆਂ ਧੀਆਂ ‘ਚੋਂ ਇਕ ਇੱਥੇ ਰਾਜ ਭਨੋਟ ਹੁਰਾਂ ਕੋਲ ਵੀ ਰਹਿੰਦੀ ਹੈ। ਉਹ ਦੇ ਭੈਣ ਜੀ ਅਮਰੀਕਾ ਵਿਚ ਗਰੀਨ ਕਾਰਡ ਲਿਆ ਹੋਣ ਕਰਕੇ ਆਉਂਦੇ ਰਹਿੰਦੇ ਸਨ ਤੇ ਉਹਨਾਂ ਦੇ ਪਤੀ ਬੈਂਕ ਵਿਚ ਦਿੱਲੀ ਲਾਗੇ ਮੈਨੇਜਰ ਲੱਗੇ ਹੋਏ ਹਨ।
 ਇਕੋ ਇਕ ਭੈਣ ਦਾ ਵਿਛੋੜਾ ਸਹਿਣਾ ਅਸਹਿ ਹੈ, ਵੱਡੀਆਂ ਭੈਣਾਂ ਮਾਵਾਂ ਤੋਂ ਦੂਜੇ ਥਾਂ ਹੁੰਦੀਆਂ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਉਹਨਾਂ ਦੀ ਰੂਹ ਨੁੰ ਪਰਮਾਤਮਾ ਦੇ ਚਰਨਾਂ ਵਿਚ ਨਿਵਾਸ ਮਿਲੇ।
 ਦੁੱਖ ਦੀ ਘੜੀ ਵਿਚ ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਪਰਦੇਸ ਟਾਇਮਜ਼ ਅਦਾਰਾ ਵੀ ਦੁੱਖ ਵਿਚ ਉਨ੍ਹਾਂ ਨਾਲ ਦੁੱਖ ਵੰਡਾਉਂਦਾ ਹੈ। ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਰਾਜ ਭਨੋਟ ਜੀ ਦੇ ਪਰਿਵਾਰ ਨੂੰ ਇਹ ਅਸਹਿ ਵਿਛੋੜਾ ਸਹਿਣ ਦਾ ਬਲ ਬਖਸ਼ੇ। ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ 408-687-1955 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
 
ਸਦਕੇ ਜਾਈਏ ਸੁਪਰੀਮ ਕੋਰਟ ਦੀ ਨਿਆਂ ਪ੍ਰਣਾਲੀ ਦੇ ਢੰਗ ਤੋਂ
Tuesday, 29 April 2008
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ 24 ਦਾ ਸਮਾਂ ਬੀਤ ਚੱਲਾ ਪ੍ਰੰਤੂ ਸਦਕੇ ਜਾਈਏ ਭਾਰਤੀ ਹਾਈਕੋਰਟਾਂ ਤੇ ਸੁਪਰੀਮ ਕੋਰਟਾਂ ਦੀ ਨਿਆਂ ਪ੍ਰਣਾਲੀ ਦੇ ਢੰਗ ਤੋਂ ਜਿਹਨਾਂ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਪੰ੍ਰਤੂ ਇਸ ਹੀ ਸੁਪਰੀਮ ਕੋਰਟ ਨੇ ਹਿੰਦੂ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਸਿੱਖ ਨੌਜ਼ਵਾਨਾਂ ਨੂੰ ਇਕ ਇਕ ਕਤਲ ‘ਚ ਦੋਸ਼ੀ ਸਾਬਤ ਕਰਕੇ ਫਾਂਸੀ ਤੇ ਟੰਗ ਦਿੱਤਾ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਫਾਂਸੀ ਦੇਣ ਦੀਆਂ ਵਿਉਤਾਂ ਬਣਾਈਆ ਜਾ ਰਹੀਆਂ ਹਨ ਪ੍ਰੰਤੂ ਹਜਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ, ਭਜਨ ਲਾਲ, ਜਗਦੀਸ਼ ਟਾਈਟਲਰ ਤੇ ਹੋਰ ਅਨੇਕਾ ਦੋਸ਼ੀ ਸੁਰੱਖਿਆਂ ਦਸਤਿਆਂ ਦੀ ਛਾਂ ਹੇਠਾਂ ਅਜਾਦ ਘੁੰਮ ਹੀ ਨਹੀਂ ਰਹੇ ਰਾਜ ਭਾਗ ਵੀ ਮਾਣ ਰਹੇ ਹਨ ।ਇਹ ਵਿਚਾਰ ਇਟਲੀ ਦੇ ਨੌਜਵਾਨ ਆਗੂ ਸ੍ਰ ਗੁਰਵਿੰਦਰ ਸਿੰਘ ਪਾਂਸ਼ਟਾ ,ਭਾਈ ਜਸਵੀਰ ਸਿੰਘ ਬੈਰਗਾਮੋ ਨੇ ਇਸ ਪੱਤਰਕਾਰ ਨਾਲ ਫੋਨ ਤੇ ਸਾਂਝੇ ਕਰਦਿਆਂ ਕਿਹਾ ਕਿ ਜੇ ਹੁਣ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਸਰਕਾਰ ਨੇ ਕੁਝ ਸਹਾਇਤਾ ਦੇਣ ਦਾ ਲਾਰਾ ਲਾਇਆ ਹੈ ਤਾਂ ਸਰਕਾਰੀ ਕਰਮਚਾਰੀ ਵੱਢੀ ਖਾ ਕੇ ਹਰ ਕਿਸੇ ਦੰਗਾ ਪੀੜਤ ਕਾਰਡ ਜਾਰੀ ਕਰੀ ਜਾ ਰਹੇ ਹਨ। ਜਿਸ ਨੂੰ ਸਰਕਾਰ ਨੱਥ ਪਾਵੇ ਤਾਂ ਕਿ ਕਤਲੇਆਮ ਪੀੜਤਾਂ ਨੂੰ ਹੀ ਇਨਸਾਫ ਮਿਲ ਸਕੇ।
              ਸ੍ਰ ਪਾਂਸ਼ਟਾ ਨੇ ਪਾਕਿਸਤਾਨ ਦੀ ਲੱਖਪਤ ਲਹੌਰ ਜੇਲ੍ਹ ਵਿਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਦੀ ਫਾਂਸੀ ਰੱਦ ਕਰਨ ਮੰਗ ਦੀ ਪ੍ਰੌੜਤਾ ਕਰਦਿਆਂ ਕਿਹਾ ਕਿ ਸਰਬਜੀਤ ਸਿੰਘ ਇਕ ਬੇਗੁਨਾਹ ਹੈ ਤੇ ਜਿਸ ਦੀ ਬੇਗੁਨਾਹੀ ਸਾਬਤ ਵੀ ਹੋ ਚੁੱਕੀ ਹੈ ਤੇ ਪਾਕਿ ਸਰਕਾਰ ਸਰਬਜੀਤ ਸਿੰਘ ਨੂੰ ਰਿਹਾਅ ਕਰਕੇ ਭਾਰਤ ਵਾਪਸੀ ਯਕੀਨੀ ਬਣਾਵੇ ਪਰ ਇਸ ਮੁੱਦੇ ਤੇ ਭਾਰਤ ਸਰਕਾਰ ਅਤੇ ਭਾਜਪਾ ਦੀ ਨੁਕਤਾ ਚੀਨੀ ਕਰਦਿਆਂ ਕਿਹਾ ਇਹ ਲੋਕ ਕਿਹੜੇ ਮੂੰਹ ਨਾਲ ਮੰਗ ਕਰ ਰਹੇ ਹਨ ਜਦ ਭਾਰਤ ਵਿਚ ਕੇਹਰ ਸਿੰਘ ਵਰਗੇ ਬੇਗੁਨਾਹਾਂ ਨੂੰ ਫਾਂਸੀ ਚਾੜਿਆ ਗਿਆ ਉਦੋਂ ਇਹਨਾਂ ਦੇ ਮੂੰਹਾਂ ਵਿਚ ਘੁੰਗਣੀਆਂ ਪਈਆਂ ਸਨ ਤੇ ਅੱਜ ਭਾਈ ਜਗਤਾਰ ਸਿੰਘ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ ਵੀ ਸਰਬਜੀਤ ਸਿੰਘ ਵਾਂਗੂੰ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਹਨ ਤੇ ਇਹਨਾਂ ਸਿੰਘਾਂ ਦੀ ਫਾਂਸੀ ਦਾ ਵਿਰੋਧ ਇਹ ਲੋਕ ਕਿਉਂ ਨਹੀਂ ਕਰਦੇ ਅਖੇ ' ਆਪ ਕਿਸੇ ਜਿਹੀ ਨਾ ਤੇ ਗੱਲ ਕਰਨੋਂ ਰਹੀ ਨਾ' , ਇਹ ਲੋਕ ਸਿਰਫ ਵੋਟਾਂ ਹਥਿਆਉਣ ਲਈ ਫਾਂਸੀ ਰੱਦ ਕਰਨ ਦੀਆਂ ਅਪੀਲਾਂ ਕਰ ਰਹੇ ਹਨ ਨਾ ਕਿ ਉਸ ਦੇ ਭਾਰਤੀ ਹੋਣ ਦਾ ਹੇਜ ਕਰਕੇ।
 
ਭਾਰਤ ਨੂੰ 2010 ਵਿਸ਼ਵ ਹਾਕੀ ਦੀ ਮੇਜ਼ਬਾਨੀ ਨਹੀਂ ਮਿਲੇਗੀ
Tuesday, 29 April 2008
images1.jpg ਲੁਸਾਨੇ- ਭਾਰਤੀ ਹਾਕੀ ਮਹਾਂਸੰਘ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਤਰਰਾਸ਼ਟਰੀ ਮਹਾਂਸੰਘ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਮਹਾਂਸੰਘ ਦੇ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਵਿਚ 2010 ਵਿਚ ਹੋਣ ਵਾਲਾ ਵਿਸ਼ਵ ਕੱਪ ਖਟਾਈ ਵਿਚ ਪੈ ਸਕਦਾ ਹੈ। 2010 ਦੇ ਵਿਸ਼ਵ ਕੱਪ ਨੂੰ ਭੁੱਲ ਜਾਣ।ਐਫ ਆਈ ਐਚ ਦੇ ਪ੍ਰਧਾਨ ਦੇ ਮੁਤਾਬਕ ਵਿਸ਼ਵ ਸੰਸਥਾ ਅਜਿਹੇ ਕਿਸੇ ਵੀ ਮਹਾਂਸੰਘ ਦੇ ਨਾਲ ਕੰਮ ਨਹੀਂ ਕਰ ਸਕਦੀ ਜਿਸ ਦਾ ਸੀਨੀਅਰ ਅਧਿਕਾਰੀ ਟੀ ਵੀ ਸਟਿੰਗ ਆਪ੍ਰੇਸ਼ਨ ਦੇ ਬਾਅਦ ਜਾਂਚ ਦੇ ਘੇਰੇ ਵਿਚ ਆ ਗਿਆ ਹੋਵੇ, ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿਚ ਐਫ ਆਈ ਐਚ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪੇਈਚਿੰਗ ਉਲੰਪਿਕ ਦੇ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਦੇ ਬਾਅਦ ਦਿੱਲੀ ਤੋਂ 2010 ਦਾ ਵਿਸ਼ਵ ਕੱਪ ਖੋਹਣ ਦੀ ਧਮਕੀ ਵੀ ਦਿੱਤੀ ਹੈ।
 
<< Start < Prev 1 2 3 4 5 6 7 8 9 10 Next > End >>

Anu Sharma DDS | MyDentalComfort.com | 510-490-4300

Europe

article thumbnaiਨੀਂ ਤੂੰ ਨਰਕਾਂ ਨੂੰ ਜਾਵੇਂ ਦਿੱਲੀ ਦੀਏ ਸਰਕਾਰੇ

Saturday, 03 May 2008

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇਮਾਨਦਾਰੀ ਤੇ  ਮਿਹਨਤ ਦੇ ਬਲਬੂਤੇ  ਆਪਣੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਟਲੀ ਦੇ ਸਮਾਜ ਸੇਵਕ ਤੇ ਬਿਜ਼ਨਸਮੈਨ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਨੇ...
+ Full Story

Other Articles

Science

article thumbnailਭੁਲੱਕੜਾਂ ਦੇ ਲਈ ਅਨੋਖਾ ਤੋਹਫਾ ਲੈ ਕੇ ਆਈ ਟਰੰਟੋ ਦੇ ਵਿਗਿਆਨੀਆਂ ਦੀ ਇਕ ਟੀਮ

Wednesday, 07 May 2008

ਲੰਡਨ- ਕੀ ਤੁਹਾਨੂੰ ਭੁੱਲਣ ਦੀ ਆਦਤ ਹੈ? ਨਾਂ ਜਾਂ ਚਿਹਰਾ ਯਾਦ ਨਹੀਂ ਰਹਿੰਦੇ? ਜੇਕਰ ਤੁਹਾਡੇ ਦਿਮਾਗ ਵਿਚ ਫਿੱਟ ਹੋਣ ਵਾਲੀ ਕੋਈ ਮੈਮਰੀ ਚਿਪ ਮਿਲ ਜਾਵੇ ਤਾਂ ਹੋ ਸਕਦਾ ਹੈ, ਇਸਦੇ ਲਈ ਤੁਸੀਂ ਮੂੰਹ ਮੰਗੀ ਕੀਮਤ ਦੇਣ ਲਈ ਰਾਜ਼ੀ ਹੋ ਜਾਓ।...
+ Full Story

Other Articles

Health

article thumbnailਰੋਟੀ ਨਹੀਂ, ਪਿਜਾ ਅਤੇ ਕੇਕ ਖਾਓ

Tuesday, 06 May 2008

 ਇਹ ਹਾਲਾਤ ਫਰਾਂਸ ਦੀ ਮਹਾਰਾਣੀ ਮੈਰੀ ਅੰਤਵਾਨੇਤ ਦੇ ਇਤਿਹਾਸਕ ਕਰੂਰ ਬਿਆਨ ਦੀ ਯਾਦ ਦਿਵਾਉਂਦਾ ਹੈ ਕਿ ਬ੍ਰੈਡ ਨਹੀਂ ਹੈ ਤਾਂ ਲੋਕ ਕੇਕ ਕਿਉਂ ਨਹੀਂ ਖਾਂਦੇ। ਇਸ ‘ਤੇ 1789 ਵਿਚ ਕਰੀਬ ਡੇਢ ਕਰੋੜ ਫਰਾਂਸੀਸੀਆਂ ਨੇ ਰਾਜਾਸ਼ਾਹੀ ਨੂੰ ਜੜ੍ਹ...
+ Full Story

Other Articles

World

article thumbnaiNew storm deepens misery in cyclone-hit Myanmar

Thursday, 15 May 2008

    YANGON (Reuters) - Torrential tropical downpours lashed Myanmar's Irrawaddy delta on Friday, deepening the misery of an estimated 2.5 million destitute survivors of Cyclone Nargis and further hampering the military government's aid efforts. if(window.yzq_d==null)window.yzq_d=new Object(); window.yzq_d['05DyCdmSs_I-']='&U=13o7dni40%2fN%3d05DyCdmSs_I-%2fC%3d200101456.201663715.202894854.200222684%2fD%3dLREC%2fB%3d200784479%2fV%3d1'; Despite the latest storm,...
+ Full Story

Other Articles

Music

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can start playing Dhol even if you have had no musical training whatsoever!  The trick to these things is to start simple and perfect what you already know before moving on.  Lets get started!     Imagine if you will, a way...
+ Full Story

Other Articles
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Politics

article thumbnaiPoliticsਮਾਓਵਾਦੀ ਕੋਇਰਾਲਾ ਨੂੰ ਸਭ ਤੋਂ ਵੱਡਾ ਅਹੁਦਾ ਦੇਣ ਲਈ ਤਿਆਰ

Tuesday, 06 May 2008

ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ...
+ Full Story

Other Articles

Sports

article thumbnailSportsਭਾਰਤ ਨੂੰ 2010 ਵਿਸ਼ਵ ਹਾਕੀ ਦੀ ਮੇਜ਼ਬਾਨੀ ਨਹੀਂ ਮਿਲੇਗੀ

Tuesday, 29 April 2008

 ਲੁਸਾਨੇ- ਭਾਰਤੀ ਹਾਕੀ ਮਹਾਂਸੰਘ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਤਰਰਾਸ਼ਟਰੀ ਮਹਾਂਸੰਘ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਮਹਾਂਸੰਘ ਦੇ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਵਿਚ 2010 ਵਿਚ ਹੋਣ ਵਾਲਾ ਵਿਸ਼ਵ ਕੱਪ ਖਟਾਈ ਵਿਚ ਪੈ ਸਕਦਾ ਹੈ। 2010 ਦੇ ਵਿਸ਼ਵ ਕੱਪ ਨੂੰ ਭੁੱਲ ਜਾਣ।ਐਫ ਆਈ ਐਚ ਦੇ ਪ੍ਰਧਾਨ ਦੇ ਮੁਤਾਬਕ ਵਿਸ਼ਵ ਸੰਸਥਾ ਅਜਿਹੇ ਕਿਸੇ ਵੀ ਮਹਾਂਸੰਘ ਦੇ ਨਾਲ ਕੰਮ ਨਹੀਂ ਕਰ ਸਕਦੀ ਜਿਸ ਦਾ ਸੀਨੀਅਰ...
+ Full Story

Other Articles

North America

article thumbnailNorth Americanਕੈਰੋਲਿਨਾ ‘ਚ ਉਬਾਮਾ, ਇੰਡੀਆਨਾ ‘ਚ ਹਿਲੇਰੀ ਜੇਤੂ

Wednesday, 07 May 2008

ਵਾਸ਼ਿੰਗਟਨ- ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ ‘ਚ ਅੱਗੇ ਵਧਦੇ ਹੋਏ ਬਰਾਕ ਉਬਾਮਾ ਨੇ ਕੈਰੋਲਿਨਾ ਦੀ ਪ੍ਰਾਇਮਰੀ ਚੋਣ ਜਿੱਤ ਲਈ। ਇਸ ਚੋਣ ‘ਚ 115 ਡੇਲੀਗ੍ਰੇਟਸ ਦਾ ਮਤਦਾਨ ਦਾਅ ‘ਤੇ ਸੀ। ਇਸ ਦੌਰਾਨ ਹਿਲੇਰੀ, ਕਲਿੰਟਨ ਨੇ ਇਡੀਆਨਾ ਡੈਮੋਕ੍ਰੇਟਿਕ ਪ੍ਰਾਇਮਰੀ ‘ਚ ਜਿੱਤ ਹਾਸਲ ਕੀਤੀ। ਉਬਾਮਾ ਦੀ ਇਸ ਜ਼ੋਰਦਾਰ ਜਿੱਤ ਦਾ ਅਰਥ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਲਈ ਮੁਸ਼ਕਲਾਂ ਦਾ ਵਧਣਾ ਹੈ। ਕਲਿੰਟਨ ਹਾਲੇ...
+ Full Story

Other Articles

Religious

article thumbnaiReligiousਰੱਦੀ ‘ਚੋਂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਪਹੁੰਚਾਇਆ

Wednesday, 07 May 2008

 ਖਾਲੜਾ- ਕਸਬੇ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਨਾਰਲਾ ਦੇ ਇਕ ਪੂਰਨ ਸਿੱਖ ਟਰੱਕ ਡਰਾਈਵਰ ਨੂੰ ਅਜਮੇਰ ਸ਼ਹਿਰ (ਰਾਜਸਥਾਨ) ਵਿਚੋਂ ਗੱਡੀ ਵਿਚ ਰੱਦੀ ਭਰਨ ਵੇਲੇ, ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖਸਤਾ ਹਾਲਤ ਵਿਚ ਮਿਲਣ ਦਾ ਸਮਾਚਾਰ ਹੈ।  ਜਿਸਨੂੰ ਇਸ ਟਰੱਕ ਡਰਾਈਵਰ ਨੇ ਸਤਿਕਾਰ ਸਹਿਤ ਬਾਬਾ ਸ਼ਾਮ ਸਿੰਘ ਨਾਰਲਾ ਦੇ ਗੁਰਦੁਆਰਾ ਸਾਹਿਬ ਪਿੰਡ ਨਾਰਲਾ ਵਿਖੇ ਪਹੁੰਚਾਇਆ ਹੈ। ਇਕੱਤਰ ਵੇਰਵਿਆਂ ਅਨੁਸਾਰ ਜਗੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਨਾਰਲਾ ਅਤੇ ਉਸਦਾ ਡਰਾਈਵਰ...
+ Full Story

Other Articles