|
Tuesday, 29 April 2008 |
ਲੁਸਾਨੇ- ਭਾਰਤੀ ਹਾਕੀ ਮਹਾਂਸੰਘ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਤਰਰਾਸ਼ਟਰੀ ਮਹਾਂਸੰਘ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਮਹਾਂਸੰਘ ਦੇ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਵਿਚ 2010 ਵਿਚ ਹੋਣ ਵਾਲਾ ਵਿਸ਼ਵ ਕੱਪ ਖਟਾਈ ਵਿਚ ਪੈ ਸਕਦਾ ਹੈ। 2010 ਦੇ ਵਿਸ਼ਵ ਕੱਪ ਨੂੰ ਭੁੱਲ ਜਾਣ।ਐਫ ਆਈ ਐਚ ਦੇ ਪ੍ਰਧਾਨ ਦੇ ਮੁਤਾਬਕ ਵਿਸ਼ਵ ਸੰਸਥਾ ਅਜਿਹੇ ਕਿਸੇ ਵੀ ਮਹਾਂਸੰਘ ਦੇ ਨਾਲ ਕੰਮ ਨਹੀਂ ਕਰ ਸਕਦੀ ਜਿਸ ਦਾ ਸੀਨੀਅਰ ਅਧਿਕਾਰੀ ਟੀ ਵੀ ਸਟਿੰਗ ਆਪ੍ਰੇਸ਼ਨ ਦੇ ਬਾਅਦ ਜਾਂਚ ਦੇ ਘੇਰੇ ਵਿਚ ਆ ਗਿਆ ਹੋਵੇ, ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿਚ ਐਫ ਆਈ ਐਚ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪੇਈਚਿੰਗ ਉਲੰਪਿਕ ਦੇ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਦੇ ਬਾਅਦ ਦਿੱਲੀ ਤੋਂ 2010 ਦਾ ਵਿਸ਼ਵ ਕੱਪ ਖੋਹਣ ਦੀ ਧਮਕੀ ਵੀ ਦਿੱਤੀ ਹੈ।
|
|
Sunday, 27 April 2008 |
|
ਸੈਨਹੋਜ਼ੇ ( ਸਰਬਜੋਤ ਸਿੰਘ ਸਵੱਦੀ ) ਕਪਾਹ ਦੀਆਂ ਫੁੱਟੀਆਂ ਵਾਂਗ ਦੁੱਧ-ਚਿੱਟਾ ਖਿੜਿਆ ਹੋਇਆ ਸ਼ਨੀਵਾਰ ਦਾ ਦਿਨ,ਸੈਟਾਂ ਕਲਾਰਾ ਕਾਊਂਟੀ ਦੀ ਖੁਲ੍ਹੀ ਗਰਾਉਂਡ ਵਿੱਚ ਸਜਿਆ ਹੋਇਆ ਪੰਜਾਬੀਆਂ ਦੇ ਦਿਲਾਂ ਦਾ ਜਾਨੀ ਵਿਸਾਖੀ ਮੇਲਾ,ਪਾਰਕਿੰਗ ਵਿੱਚ ਗੱਡੀਆਂ ਖੜ੍ਹਾ ਕੇ ਕਾਹਲੀ ਕਾਹਲੀ ਕਦਮ ਪੁੱਟਦੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਮੇਲੇ ਦੇ ਵਗਦੇ ਦਰਿਆ ਵਿੱਚ ਸ਼ਾਮਲ ਹੋਏ। ਪੰਜਾਬੀ ਇਉੁਂ ਭੁਲੇਖਾ ਪਾਉਂਦੇ ਸਨ ਜਿਵੇਂ ਕਿਤੇ ਇਹ ਸੱਤ ਸਮੁੰਦਰੋਂ ਪਾਰ ਦੀ ਧਰਤੀ ਨਹੀਂ ਸਗੋਂ ਛਪਾਰ ਦਾ ਮੇਲਾ ਜਾਂ ਜਗਰਾਵਾਂ ਦੀ ਰੌਸ਼ਨੀ ਹੋਵੇ। ਇੱਕ ਪਾਸੇ ਫਰਕਦੇ ਡੌਲਿ਼ਆਂ ਵਾਲੇ ਚੋਬਰ ਕਬੱਡੀ ਦੇ ਜੌਹਰ ਦਿਖਾ ਰਹੇ ਸਨ,ਤੇ ਢੋਲ ਉੱਪਰ ਡਗੇ ਦੀ ਅਵਾਜ਼ ਤੇ ਉਭਰਦਿਆਂ ਹੀ ਮਾਈਕ ਤੇ, ਐਸ ਅਸ਼ੋਕ ਭੌਰਾ,ਦਰਿਆਵਾਂ ਦੀ ਰਵਾਨੀ ਵਾਂਗ ਸ਼ੇਅਰੋ-ਸਾਇਰੀ ਕਰਦਾ ਹੋਇਆ ਗਭਰੂਆਂ ਨੂੰ ਹੱਲਾ-ਸ਼ੇਰੀ ਦੇਈ ਜਾ ਰਿਹਾ ਹੈ। ਕੁੰਡੀਆਂ ਦੇ ਸਿੰਗ ਫਸ ਗਏ---! ਯਾਰ ਬੇਲੀ ਸਾਹ ਰੋਕ ਕੇ ਕਬੱਡੀ ਦੇ ਜੱਫੇ-ਕੈਂਚੀਆਂ ਦੇਖ ਰਹੇ ਸਨ। ਉੱਧਰ ਹਾਲ ਵਿੱਚ ਈਸਟ-ਕੋਸਟ ਤੋਂ ਆਇਆ ਹਰ ਦਿਲ-ਅਜ਼ੀਜ ਹੋਸਟ,ਰਾਵੀ ਟੀ ਵੀ ਵਾਲਾ ਹਰਵਿੰਦਰ ਰਿਆੜ ਆਪਣੀ ਮਨ ਮੋਹਕ ਅਵਾਜ਼ ਅਤੇ ਸ਼ਇਰਾਨਾਂ ਅੰਦਾਜ਼ ਨਾਲ ਗਿੱਧੇ-ਭੰਗੜੇ ਪੁਆਈ ਜਾ ਰਿਹਾ,ਇਉ ਜਾਪਦਾ ਸੀ ਕਿ ਰਿਆੜ ਤੇ ਭੌਰਾ ਹੀ ਮੇਲੇ ਨੂੰ ‘ਰਿਮੋਟ ਕੰਟਰੋਲ’ ਨਾਲ ਚਲਾ ਰਹੇ ਹੋਣ, ਰੰਗ ਬਰੰਗੀਆਂ-ਪੁਸ਼ਾਕਾਂ “ਖਾਲਸਾ” ਅਤੇ ਖੰਡੇ-ਕਿਰਪਾਨਾਂ ਵਾਲੀਆਂ ਟੀ-ਸ਼ਰਟਾਂ ਵਾਲੇ ਨੋਜਵਾਨ ਮੇਲੇ ਦੀ ਰੌਣਕ ਨੂੰ ਹੋਰ ਚਾਰ ਚੰਨ ਲਾ ਰਹੇ ਸਨ। ਗਿੱਧੇ ਭੰਗੜਿਆ ਦੀਆਂ ਟੀਮਾਂ ਨੇ ਵੀ ਕਮਾਲ ਹੀ ਕਰ ਦਿੱਤੀ। ਮੇਲੇ ਦੀ ਸ਼ੂਰਆਤ ਸਮੇਂ ਕਾਊਂਟੀ ਸੁਪਰਵਾਈਜ਼ਰ ਪੀਟ ਮਿਕੂੳ ਨੇ ਵਿਸਾਖੀ ਦੀ ਵਧਾਈ ਦਿੰਦਿਆਂ,ਆਪਣੀ ਬਾਂਹ ਵਿੱਚ ਪਿੱਛਲੇ 13 ਸਾਲ ਤੋਂ ਪਇਆ ਕੜਾ ਬਾਂਹ ਉੱਪਰ ਕਰਕੇ ਦਿਖਾਇਆ ਤਾਂ ਪੰਜਾਬੀਆਂ ਨੇ ਤਾਲੀਆਂ ਨਾਲ ਹਾਲ ਨੂੰ ਗੂੰਜਾਂ ਦਿਤਾ। ਇਸ ਤੋਂ ਬਾਅਦ ਸੈਨਹੋਜ਼ੇ ਦੇ ਵਾਈਸ ਮੇਅਰ ਡੇਵ ਕੁਰਟੀਜ਼,ਭੁਪਿੰਦਰ ਸਿੰਘ ਢਿੱਲੋਂ,ਬਾਬ ਗਿੱਲ,ਭਾਈ ਰਾਮ ਸਿੰਘ,ਤਰਲੋਚਨ ਸਿੰਘ ਦੁਪਾਲਪੁਰ,ਜਗਧੀਰ ਸਿੰਘ ਕਾਤਰੋਂ ਅਤੇ ਸੁਖਦੇਵ ਸਿੰਘ ਬੈਣੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ।
|
|
Read more...
|
|
Sunday, 27 April 2008 |
ਕਾਬਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਅੱਤਵਾਦੀਆਂ ਦੇ ਘਾਤਕ ਹਮਲੇ ਵਿਚ ਵਾਲ-ਵਾਲ ਬਚ ਗਏ। ਉਹ ਮੁਲਕ ਦੀਆਂ ਉੱਚ ਪੱਧਰੀ ਹਸਤੀਆਂ ਨਾਲ ਸੈਨਿਕ ਪਰੇਡ ਵਿਚ ਭਾਗ ਲੈ ਰਹੇ ਸਨ। ਉਸੇ ਵਕਤ ਮੰਚ ਉਤੇ ਗੋਲੀਆਂ ਅਤੇ ਰਾਕਟਾਂ ਨਾਲ ਭਿਆਨਕ ਹਮਲਾ ਹੋਇਆ। ਇਸ ਹਮਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦਕਿ 11 ਸਾਂਸਦ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਹਮਲਾ ਕਰਜ਼ਈ ਦੀ ਹੱਤਿਆ ਕਰਨ ਲਈ ਕੀਤਾ ਗਿਆ ਸੀ। ਇਸ ਦੌਰਾਨ ਜਵਾਬੀ ਹਮਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਜਿਉਂ ਹੀ ਹਮਲਾ ਹੋਇਆ,ਕਰਜ਼ਈ ਸਮੇਤ ਕਈ ਅਹਿਮ ਮੰਤਰੀ ਅਤੇ ਅਮਰੀਕੀ ਡਿਪਲੋਮੇਟ ਫਰਸ਼ ਉਤੇ ਲੇਟ ਗਏ। ਇਸ ਤੋਂ ਤੁਰੰਤ ਬਾਅਦ ਅੰਗ ਰੱਖਿਅਕਾਂ ਨੇ ਤੁਰੰਤ ਕਰਜ਼ਈ ਨੂੰ ਘੇਰ ਲਿਆ। ਲੱਗਭੱਗ 15 ਮਿੰਟ ਗੋਲੀਬਾਰੀ ਜਾਰੀ ਰਹੀ। ਉਸ ਵਕਤ ਬ੍ਰਿਟਿਸ਼ ਰਾਜਦੂਤ ਕੌਪਰ ਕਾਪਸ ਅਮਰੀਕੀ ਰਾਜਦੂਤ ਨਾਲ ਪਹਿਲੀ ਕਤਾਰ ਵਿਚ ਸਨ।
|
|
<< Start < Prev 1 2 3 4 5 6 7 8 9 10 Next > End >>
|