|
Sunday, 20 January 2008 |
ਨਵੀਂ ਦਿੱਲੀ - ਐੱਨ.ਸੀ.ਪੀ. ਤੇ ਇੱਕ ਆਜ਼ਾਦ ਵਿਧਾਇਕ ਦੀ ਹਮਾਇਤ ਵਾਪਸੀ ਪਿੱਛੋਂ ਗੋਆ ਦੀ ਦਿਗੰਬਰ ਕਾਮਤ ਸਰਕਾਰ ‘ਤੇ ਅਚਾਨਕ ਆਏ ਸੰਕਟ ਦੇ ਬੱਚਲ ਫਿਲਹਾਲ ਛਟ ਗਏ ਹਨ। ਸੰਕਟ ਦੇ ਹੱਲ ਲਈ ਕੱਢੇ ਗਏ ਫਾਰਮੂਲੇ ਅਧੀਨ ਸ੍ਰੀ ਕਾਮਤ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨ ਲਈ ਮੰਤਰੀ ਮੰਡਲ ਵਿੱਚ ਫੇਰ-ਬਦਲ ਕਰ ਸਕਦੇ ਹਨ। ਐੱਨ.ਸੀ.ਪੀ. ਨੇਤਾ ਸ੍ਰੀ ਪ੍ਰਫੁੱਲ ਪਟੇਲ ਨੇ ਕਿਹਾ ਕਿ 4 ਦਿਨ ਪੁਰਾਣਾ ਸੰਕਟ ਖਤਮ ਹੋ ਗਿਆ ਹੈ।
|
|
Sunday, 20 January 2008 |
|
ਟੋਰਾਂਟੋ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇੱਕ ਕੈਨੇਡੀਆਈ ਪੰਜਾਬੀ ਸਿੱਖ ਲੀਡਰ ਵੱਲੋਂ ਬੇਟ ਕੀਤੇ ਗਏ ਮਹਿੰਗੇ ਬਰੂਚ ਦਾ ਵਿਵਾਦ ਤਾਂ ਹੈ ਪਰ ਇਸ ਦੀ ਕੀਮਤ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਕਾਰਨ ਮਾਮਲੇ ਨੇ ਉਸ ਵੇਲੇ ਅਜੀਬ ਮੋੜ ਲੈ ਲਿਆ ਜਦੋਂ ਕਥਿਤ ਹੀਰਿਆਂ ਨਾਲ ਜੜੇ ਇਸ ਤੋਹਫੇ ਦੇ ਭੇਟ ਕਰਤਾ ਨੇ ਟੋਰਾਂਟੋ ਵਿੱਚ ਹੋਈ ਇੱਕ ਮੁਲਾਕਾਤ ਦੌਰਾਨ ਇਸਦੀ ਕੀਮਤ ਸਿਰਫ 20 ਹਜਾਰ ਰੁਪਏ ਹੋਣ ਦੀ ਗੱਲ ਆਖੀ। ਹੁਣ ਤੱਕ ਇਸ ਤੋਹਫੇ ਦੀ ਅਸਲ ਕੀਮਤ ਬਾਰੇ ਉਹ ਚੁੱਪ ਹੀ ਸਨ। ਸ੍ਰੋਮਣੀ ਅਕਾਲੀ ਦਲ ਦੀ ਕੈਨੇਡਾ ਇਕਾਈ ਦੇ ਪ੍ਰਧਾਨ ਕੇਹਰ ਸਿੰਘ ਗਿੱਲ ਵੱਲੋਂ ਜਥੇਦਾਰ ਵੇਦਾਂਤੀ ਨੂੰ ਇਸ ਤੋਹਫੇ ਨਾਲ ਨਿਵਾਜੇ ਜਾਣ ਦੀਆਂ ਖਬਰਾਂ ਨੇ ਸਮੁੱਚੇ ਸਿੱਖ ਜਗਤ ਵਿੱਚ ਇੱਕ ਵਿਵਾਦ ਛੇੜ ਦਿੱਤਾ ਹੈ। ਸ੍ਰੀ ਗਿੱਲ ਪੰਜਾਬ ਤੋਂ ਪ੍ਰਵਾਸੀ ਸੰਮੇਲਨ ਵਿੱਚ ਭਾਗ ਲੈਣ ਮਗਰੋਂ ਵਾਪਸ ਆਏ ਹਨ। ਉਹ ਇਸ ਵਿਸ਼ੇ ‘ਤੇ ਭਾਵੇਂ ਕੋਈ ਗੱਲ ਕਰਨ ਨੂੰ ਰਾਜ਼ੀ ਨਹੀਂ ਸਨ, ਉਨ੍ਹਾਂ ਕਿਹਾ ਕਿ ਜੋ ਕੁਝ ਉਨ੍ਹਾਂ ਕਰਨਾਂ ਜਾਂ ਕਹਿਣਾ ਸੀ ਕਹਿ ਦਿੱਤਾ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸ਼ਰਧਾ ਭਾਵਨਾ ਨੂੰ ਕੋਈ ਹੋਰ ਰੰਗਤ ਦਿੱਤੀ ਜਾਵੇ।
|
|
Read more...
|
|
Sunday, 20 January 2008 |
ਇਸਲਾਮਾਬਾਦ - ਪਾਕਿਸਤਾਨ ਸਰਕਾਰ ਨੇ ਮੁਹੰਮਦ ਅਲੀ ਜਿਨਾਹ ਦੇ ਮੁੰਬਈ ਵਿਚਲੇ ਘਰ (ਜਿਨਾਹ ਹਾਊਸ) ‘ਤੇ ਆਪਣਾ ਦਾਵਆ ਹੁਣ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਇਸ ਭਵਨ ‘ਤੇ ਆਪਣਾ ਦਾਅਵਾ ਕਰ ਰਹੀ ਸੀ। ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਬਾਰੇ ਬੁਲਾਰੇ ਮੁਹੰਮਦ ਸਦੀਕ ਨੇ ‘ਦਿ ਨਿਊਜ਼’ ਨੂੰ ਦੱਸਿਆ ਕਿ ਪਹਿਲਾਂ ਸਰਕਾਰ ਦੀ ਇਸ ਤਰ੍ਹਾਂ ਦੀ ਇੱਛਾ ਸੀ ਪਰ ਹੁਣ ਸਰਕਾਰ ਨੇ ਅਜਿਹੀ ਮਨਸ਼ਾ ਤਿਆਗ ਦਿੱਤੀ ਹੈ। ਉਨ੍ਹਾਂ ਇਸ ਮੁੱਦੇ ‘ਤੇ ਹੋਰ ਵੇਰਵੇ ਦੇਣ ਤੋਂ ਨਾਂਹ ਕਰਦਿਆਂ ਕਿਹਾ ਕਿ ਇਹ ਭਾਵੁਕਤਾ ਨਾਲ ਜੁੜਿਆ ਮੁੱਦਾ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਮੁਹੰਮਦ ਅਲੀ ਜਿਨਾਹ ਦੇ ਘਰ ‘ਤੇ ਕਬਜ਼ਾ ਲੈਣ ਦੀਆਂ ਉਨ੍ਹਾਂ ਦੀ ਧੀ ਦੀਆਂ ਕੋਸਿ਼ਸ਼ਾਂ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਜਿਨਾਹ ਦੀ ਧੀ ਦੀਨਾ ਵਾਡੀਆ ਨੇ ਜਿਨਾਹ ਹਾਊਸ ਬਾਰੇ ਦਸਤਾਵੇਜ਼ ਲੈਣ ਲਈ ਭਾਰਤ ਦੇ ਕੇਂਦਰੀ ਸੂਚਨਾ ਕਮਿਸ਼ਨ ਕੋਲ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪਰ ਪਾਕਿਸਤਾਨ ਸਰਕਾਰ ਨੇ ਇਸ ਮੁੱਦੇ ‘ਤੇ ਨਾ ਤਾਂ ਕੌਮਾਂਤਰੀ ਕੋਰਟ ਆਫ ਜਸਟਿਸ ਅਤੇ ਨਾ ਹੀ ਭਾਰਤ ਦੀ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਕੋਈ ਯੋਜਨਾ ਉਲੀਕੀ ਹੈ।
|
|
Sunday, 20 January 2008 |
ਨਵੀਂ ਦਿੱਲੀ - ਭਾਰਤੀ ਪ੍ਰੈੱਸ ਕੌਂਸਲ ਜਿਸ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਗਜੇਂਦਰ ਨਰਾਇਣ ਰੇਅ ਕਰਦੇ ਹਨ, ਨੂੰ ਤਿੰਨ ਸਾਲ ਦੇ ਅਰਸੇ ਲਈ ਮੁੜ ਗਠਿਤ ਕੀਤਾ ਗਿਆ ਹੈ। ਕੌਂਸਲ ਵਿੱਚ 29 ਮੈਂਬਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 20 ਮੈਂਬਰ ਪ੍ਰੈੱਸ ਖੇਤਰ ਵਿੱਚੋਂ ਹਨ ਅਤੇ ਪੰਜ ਸੰਸਦ ਮੈਂਬਰ ਹਨ। ਇਹ ਕੌਂਸਲ 7 ਜਨਵਰੀ ਤੋਂ ਮੁੜ ਹੋਂਦ ਵਿੱਚ ਆ ਗਈ ਹੈ। ਕੌਂਸਲ ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.), ਸਾਹਿਤ ਅਕਾਦਮੀ ਤੇ ਬਾਰ ਕੌਂਸਲ ਆਫ ਇੰਡੀਆ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਹਨ। ਸੰਸਦ ਮੈਂਬਰਾਂ ਵਿੱਚ ਸਿਬਸਤੀਅਨ ਪਾਲ, ਮਾਧਵਸਿੰਹ ਸੋਲੰਕੀ ਤੇ ਐੱਮ.ਏ. ਖਾਰਬੇਲਾ ਸਵੇਨ ਸ਼ਾਮਲ ਹਨ। ਰਾਜ ਸਭਾ ਦੇ ਮੈਂਬਰਾਂ ਵਿੱਚ ਯਸ਼ਵੰਤ ਸਿਨਹਾ ਅਤੇ ਪ੍ਰਭਾ ਠਾਕੁਰ ਸ਼ਾਮਲ ਹਨ। ਯੂ.ਜੀ.ਸੀ., ਬਾਰ ਕੌਂਸਲ ਅਤੇ ਸਾਹਿਤ ਅਕਾਦਮੀ ਨੁਮਾਇੰਦਿਆਂ ਵਿੱਚ ਡਾ. ਗੂਹਾ, ਮਿਲਣ ਕੁਮਾਰ ਤੇ ਲਲਿਤ ਮੰਗੋਤਰਾ ਸ਼ਾਮਲ ਹਨ। ਪੰਜ ਐਡੀਟਰਾਂ ਵਿੱਚ ਵਿਸ਼ਨੂੰ ਨਾਗਰ, ਉੱਤਮ ਚੰਦਰ ਸ਼ਰਮਾ, ਵਿਜੇ ਕੁਮਾਰ ਚੋਪੜਾ, ਸ਼ੀਤਲ ਸਿੰਘ, ਸੁਮਨ ਗੁਪਤਾ ਅਤੇ ਯੋਗੇਸ਼ ਚੰਦਰ ਸ਼ਾਮਲ ਹਨ। ਪ੍ਰੈੱਸ ਕੌਂਸਲ ਵਿੱਚ ਪੰਜ ਡੈਸਕ ਪੱਤਰਕਾਰ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਕੇ.ਸ੍ਰੀਨਿਵਾਸ, ਮਹੀਰ ਗਾਂਗੁਲੀ, ਐੱਮ.ਕੇ. ਅਜੀਤ ਕੁਮਾਰ, ਜੁਗਿੰਦਰ ਚਾਵਲਾ, ਜੀ.ਪ੍ਰਭਾਕਰਨ, ਕਲਿਆਣ ਬਰੂਆ ਤੇ ਐੱਸ.ਐੱਨ. ਸਿਨਹਾ ਪ੍ਰਮੁੱਖ ਹਨ।
|
|
<< Start < Prev 91 92 93 94 95 96 97 98 99 100 Next > End >>
|