ਮੁਸ਼ੱਰਫ ਦੀ ਸਲਾਹ ਨਹੀਂ ਮੰਨਣਗੇ ਸ਼ੁਜਾਤ ਹੁਸੈਨ
Tuesday, 06 May 2008
pak_leader.jpgਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ- ਕਿਊ ਦੇ ਪ੍ਰਧਾਨ ਚੌਧਰੀ ਸ਼ੁਜਾਤ ਹੁਸੈਨ ਨੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਉਹ ਉਹਨਾਂ ਦੀ ਇੱਛਾ ਦੇ ਮੁਤਾਬਕ ਪਾਰਟੀ ਦੀ ਕਮਾਨ ਨਹੀਂ ਛੱਡਣਗੇ। ਡਾਨ ਅਖਬਾਰ ਵਿਚ ਹੁਸੈਨ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਹਾਲ ਹੀ ਵਿਚ ਮੁਸ਼ੱਰਫ ਨੇ ਇਕ ਬੈਠਕ ਦੇ ਦੌਰਾਨ ਚੋਣ ਵਿਚ ਪੀ. ਐਮ. ਐਲ.-ਕਿਊ ਦੀ ਹਾਰ ਦੇ ਲਈ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਨਸੀਹਤ ਦਿੱਤੀ ਸੀ।
 ਸ਼ੁਜਾਤ ਦੇ ਇਸ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਉਹਨਾਂ ਦੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲੋਂ ਦੂਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਸੈਨ ਨੇ ਨਾ ਸਿਰਫ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ, ਬਲਕਿ ਬਰਖਾਸਤ ਜੱਜਾਂ ਦੀ ਬਹਾਲੀ ਦੇ ਮਾਮਲੇ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਨੈਸ਼ਨਲ ਅਸੈਂਬਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਸਮਰਥਨ ਨਾ ਮਿਲਣ ‘ਤੇ ਆਪਣੀ ਪਾਰਟੀ ਦੇ ਸਹਿਯੋਗ ਦਾ ਭਰੋਸਾ ਵੀ ਦੇ ਦਿੱਤਾ।  ਦੂਜੇ ਪਾਸੇ ਬੈਠਕ ਵਿਚ ਪਾਰਟੀ ਦੇ ਜ਼ਿਆਦਾਤਰ ਲੀਡਰਾਂ ਨੇ ਹੁਸੈਨ ਦੀ ਅਗਵਾਈ ਪ੍ਰਤੀ ਵਿਸ਼ਵਾਸ ਜਾਹਿਰ ਕਰਦੇ ਹੋਏ ਉਹਨਾਂ ਦੇ ਪ੍ਰਧਾਨ ਦੇ ਅਹੁਦੇ ‘ਤੇ ਕਾਇਮ ਰਹਿਣ ਨੂੰ ਹੀ ਪਾਰਟੀ ਦੇ ਲਈ ਲਾਭਕਾਰੀ ਦੱਸਿਆ। ਹੁਸੈਨ ਨੇ ਮੁਸ਼ੱਰਫ ਨੂੰ ਉੱਤਰ ਦਿੰਦੇ ਹੋਏ ਕਿਹਾ ਕਿ ਸਾਲ 2006 ਵਿਚ ਪਾਰਟੀ ਦੇ 3500 ਵਰਕਰਾਂ ਨੇ ਤਿੰਨ ਸਾਲ ਦੇ ਲਈ ਉਹਨਾਂ ਦੀ ਅਗਵਾਈ ਵਿਚ ਪਾਰਟੀ ਦੀ ਕਮਾਨ ਸੌਂਪੀ ਸੀ। ਉਹਨਾਂ ਨੇ ਕਿਾਹ ਕਿ ਜੇਕਰ ਪਾਰਟੀ ਦੇ ਅਹੁਦਾ ਛੱਡਣ ਦੀ ਨੌਬਤ ਆਈ ਤਾਂ ਉਹ ਇਹਨਾਂ ਹੀ ਵਰਕਰਾਂ ਦੀ ਮਰਜ਼ੀ ਨਾਲ ਪ੍ਰਧਾਨਗੀ ਅਹੁਦਾ ਛੱਡਣਗੇ ਨਾ ਕਿ ਰਾਸ਼ਟਰਪਤੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ।
 
ਮਾਓਵਾਦੀ ਕੋਇਰਾਲਾ ਨੂੰ ਸਭ ਤੋਂ ਵੱਡਾ ਅਹੁਦਾ ਦੇਣ ਲਈ ਤਿਆਰ
Tuesday, 06 May 2008
ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ ਕਾਰਨ ਅਸੀਂ ਕੋਇਰਾਲਾ ਦਾ ਸਲਮਾਨ ਕਰਦੇ ਹਾਂ, ਪਰ ਉਹਨਾਂ ਦਾ ਰੋਲ ਉਦੋਂ ਤੱਕ ਪੂਰਾ ਨਹੀਂ ਹੋਵੇਗਾ ਜਦੋਂ ਤੱਕ ਨਵਾਂ ਸੰਵਿਧਾਨ ਤਿਆਰ ਨਾ ਹੋ ਜਾਵੇ। ਭੱਟਾਰਾਈ ਨੇ ਇਹ ਬਿਆਨ ਕੋਇਰਾਲਾ ਨੂੰ ਉਹਨਾਂ ਦੀ ਰਿਹਾਇਸ਼ ‘ਤੇ ਮਿਲਣ ਤੋਂ ਬਾਅਦ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਇਰਾਲਾ ਨੂੰ ਰਾਸ਼ਟਰਪਤੀ ਬਣਾਉਣ ਨਾਲ ਸੱਤਾ ਦੀ ਤਾਕਤ ਦੇ ਦੋ ਕੇਂਦਰ ਹੋ ਜਾਣਗੇ। ਸੰਵਿਧਾਨ ਤਿਆਰ ਹੋਣ ਤੋਂ ਪਹਿਲਾਂ ਜੇਕਰ ਅਸੀਂ ਕੋਇਰਾਲਾ ਨੂੰ ਰਾਸ਼ਟਰਪਤੀ ਘੋਸ਼ਿਤ ਕਰਦੇ ਹਾਂ ਤਾਂ ਇਸ ਤੋਂ ਗਲਤ ਸੰਦੇਸ਼ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਸੀਂ ਹੋਰ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਪਰ ਕਾਰਜਕਾਰੀ ਸ਼ਕਤੀਆਂ ਮਾਓਵਾਦੀਆਂ ਦੇ ਕੋਲ ਹੀ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਨੇਪਾਲ ਦੇ ਅਵਾਮ ਨੇ ਅਜਿਹਾ ਹੀ ਜਨਆਦੇਸ਼ ਦਿੱਤਾ ਹੈ। ਭੱਟਾਰਾਈ ਨੇ ਕਿਹਾ ਕਿ ਕੋਇਰਾਲਾ ਇਕ ਅਜਿਹਾ ਉੱਚ ਪੱਧਰ ਦਾ ਤੰਤਰ ਵੀ ਬਣ ਸਕਦੇ ਹਨ, ਜਿਸਦੇ ਉਹ ਮੁਖੀ ਹੋਣ ਅਤੇ ਜੋ ਸਰਕਾਰ ਨੂੰ ਸਲਾਹ ਦੇਵੇ।
 
ਰੋਟੀ ਨਹੀਂ, ਪਿਜਾ ਅਤੇ ਕੇਕ ਖਾਓ
Tuesday, 06 May 2008
potato-pizza1.jpg ਨਵੀਂ ਦਿੱਲੀ- ਇਸਨੂੰ ਤੁਸੀਂ ਸ਼ਾਇਦ ਹੈਰਾਨੀਗੀ ਹੀ ਕਹੋਗੇ ਕਿ ਇਕ ਪਾਸੇ ਆਮ ਆਦਮੀ ਰੋਟੀ ਦੇ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਹੁਕੌਮੀ ਕੰਪਨੀਆਂ ਦੀ ਬਦੌਲਤ ਕਣਕ ਦਾ ਇਸਤੇਮਾਲ ਕੇਕ, ਪਿਜ਼ਾ, ਬਰਗਰ, ਬ੍ਰੈਡ ਅਤੇ ਬਿਸਕੁਟ ਬਣਾਉਣ ਲਈ ਕੀਤਾ ਜਾ ਰਿਹਾ ਹੈ।
 ਇਹ ਹਾਲਾਤ ਫਰਾਂਸ ਦੀ ਮਹਾਰਾਣੀ ਮੈਰੀ ਅੰਤਵਾਨੇਤ ਦੇ ਇਤਿਹਾਸਕ ਕਰੂਰ ਬਿਆਨ ਦੀ ਯਾਦ ਦਿਵਾਉਂਦਾ ਹੈ ਕਿ ਬ੍ਰੈਡ ਨਹੀਂ ਹੈ ਤਾਂ ਲੋਕ ਕੇਕ ਕਿਉਂ ਨਹੀਂ ਖਾਂਦੇ। ਇਸ ‘ਤੇ 1789 ਵਿਚ ਕਰੀਬ ਡੇਢ ਕਰੋੜ ਫਰਾਂਸੀਸੀਆਂ ਨੇ ਰਾਜਾਸ਼ਾਹੀ ਨੂੰ ਜੜ੍ਹ ਤੋਂ ਉਖਾੜ ਸੁੱਟਿਆ ਸੀ। ਅੱਜ ਭਾਰਤ ਵਿਚ ਖੁਰਾਕੀ ਸੰਕਟ ਨਾਲ ਜੂਝ ਰਹੇ ਗਰੀਬਾਂ ਦੀ ਗਿਣਤੀ ਹੀ 30 ਕਰੋੜ ਤੋਂ ਜ਼ਿਆਦਾ ਹੈ। ਇਕ ਪਾਸੇ ਉਹਨਾਂ ਨੂੰ ਰੋਟੀ ਦੇ ਲਈ ਆਟਾ ਨਸੀਬ ਨਹੀਂ ਹੋ ਪਾ ਰਿਹਾ ਹੈ, ਦੂਜੇ ਪਾਸੇ ਉਹਨਾਂ ਦੀ ਰੋਟੀ ਦੀ ਕਣਕ ਨੂੰ ਪਿਜ਼ਾ-ਬਰਗਰ, ਬਿਸਕੁਟ-ਬ੍ਰੈਡ ਖਾ ਰਹੇ ਹਨ। ਨਤੀਜੇ ਵਜੋਂ ਦੁਨੀਆਂ ਭਰ ਵਿਚ ਖੁਰਾਕੀ ਸੰਕਟ ਦੇ ਬਾਵਜੂਦ ਖੇਤੀ ਉਤਪਾਦਨਾਂ ਨਾਲ ਜੁੜੀਆਂ ਬਹੁਕੌਮੀ ਕੰਪਨੀਆਂ ਦੇ ਮੁਨਾਫੇ ਵਿਚ ਕਈ ਗੁਣਾਂ ਵਾਧਾ ਦਰਜ ਕੀਤਾ ਗਿਆ ਹੈ। ਯਾਨਿ ਰੋਟੀ ਨਹੀਂ ਹੁਣ ਪਿਜ਼ਾ ਅਤੇ ਕੇਕ ਖਾਓ।
 ਇਕ ਰਿਪੋਰਟ ਦੇ ਮੁਤਾਬਕ ਆਮਦਨੀ ਦਾ 80 ਫੀਸਦੀ ਹਿੱਸਾ ਕੇਵਲ ਖਾਣੇ ਦੀ ਮੱਦ ਵਿਚ ਖਰਚ ਕਰਨ ਵਾਲੇ ਗਰੀਬ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਸਿਰਫ ਭਾਰਤ ਵਿਚ ਹੀ ਕਰੀਬ ਅੱਧਾ ਕਰੋੜ ਟਨ ਤੋਂ ਜ਼ਿਆਦਾ ਕਣਕ ਬੇਕਰੀ ਉਦਯੋਗ ਵਿਚ ਖਪ ਰਹੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਬਹੁਕੌਮੀ ਕੰਪਨੀਆਂ ਸਰਕਾਰ ਤੋਂ ਜ਼ਿਆਦਾ ਕੀਮਤ ਦੇ ਕੇ ਕਿਸਾਨਾਂ ਤੋਂ ਕਣਕ ਖਰੀਦ ਰਹੀਆਂ ਹਨ। ਨਿੱਜੀ ਕੰਪਨੀਆਂ ਦੀ ਖਰੀਦ ਦੇ ਕਾਰਨ ਕਣਕ ਦਾ ਬਫਰ ਸਟਾਕ ਲੱਗਭੱਗ ਖਤਮ ਹੋਇਆ ਹੈ ਅਤੇ ਭਾਅ ਵਧੇ ਹਨ। ਭਾਰਤ ਵਿਚ 2006 ਵਿਚ ਸਰਕਾਰ ਨੇ ਕਣਕ ਦੀ ਕੀਮਤ 700 ਰੁਪਏ ਪ੍ਰਤੀ ਕੁਇੰਟਲ ਦਿੱਤੀ ਤਾਂ ਨਿੱਜੀ ਕੰਪਨੀਆਂ ਨੇ 750 ਰੁਪਏ ਤੋਂ ਜ਼ਿਆਦਾ ਕੀਮਤ ‘ਤੇ ਖਰੀਦਦਾਰੀ ਕੀਤੀ। 2007 ਵਿਚ ਸਰਕਾਰ ਨੇ ਪ੍ਰਤੀ ਕੁਇੰਟਲ ਕਣਕ ਦੇ 850 ਰੁਪਏ ਦਿੱਤੇ ਤਾਂ ਕੰਪਨੀਆਂ ਨੇ 1000 ਰੁਪਏ ਤੱਕ ਦੀ ਖਰੀਦਦਾਰੀ ਕੀਤੀ। ਇਸੇ ਦੇ ਕਾਰਨ 2006 ਵਿਚ ਟੀਚੇ ਦੇ ਉਲਟ ਕੇਵਲ 94 ਲੱਖ ਟਨ ਕਣਕ ਹੀ ਖਰੀਦੀ ਜਾ ਸਕੀ। ਰੋਟੀ ਦੀ ਕਣਕ ਨੂੰ ਬੇਕਰੀ ਅਤੇ ਹੋਰ ਉਦਯੋਗਾਂ ਵਿਚ ਖਰਚ ਕਰ ਰਹੀਆਂ ਇਹ ਕੰਪਨੀਆਂ ਮੋਟਾ ਮੁਨਾਫਾ ਕਮਾ ਰਹੀਆਂ ਹਨ। ਖੇਤੀ ਆਧਾਰਿਤ ਬਹੁਕੌਮੀ ਕੰਪਨੀ ਕਾਰਗਿਲ ਦੀ ਆਮਦਨ ਵਿਚ 86 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ਵਿਚ ਕੰਪਨੀ ਦੀ ਆਮਦਨ 55.30 ਕਰੋੜ ਡਾਲਰ ਤੋਂ ਵੱਧ ਕੇ ਇਸ ਸਾਲ 103 ਕਰੋੜ ‘ਤੇ ਜਾ ਪਹੁੰਚੀ।
 
LECTURER PUNJABI UNIVERSITY PATIALA WILL BE ATTENDING CONFERENCE IN HAWAII USA.
Monday, 05 May 2008
Dear Mr. Singh
Sat Sri Akal,
I am a lecturer at Punjabi University, Patiala INDIA and working in the field of early childhood education. Recently one of my research papers has been selected for an international conference. I have been invited to deliver my lecture at that conference going to held on 20-23 May, 2008 in Honolulu USA. It is  realy a matter of pride for me. I am a regular reader of your esteemed paper.
If you could please provide a space for this news of mine in your newspaper.
I sahll be thankful to you.

Good Regards,
Jatinder Sharma
Lecturer Punjabi University Patiala.

Jatinder K Sharma < This e-mail address is being protected from spam bots, you need JavaScript enabled to view it >

 
<< Start < Prev 1 2 3 4 5 6 7 8 9 10 Next > End >>

Anu Sharma DDS | MyDentalComfort.com | 510-490-4300

Europe

article thumbnaiਨੀਂ ਤੂੰ ਨਰਕਾਂ ਨੂੰ ਜਾਵੇਂ ਦਿੱਲੀ ਦੀਏ ਸਰਕਾਰੇ

Saturday, 03 May 2008

ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇਮਾਨਦਾਰੀ ਤੇ  ਮਿਹਨਤ ਦੇ ਬਲਬੂਤੇ  ਆਪਣੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਟਲੀ ਦੇ ਸਮਾਜ ਸੇਵਕ ਤੇ ਬਿਜ਼ਨਸਮੈਨ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਨੇ...
+ Full Story

Other Articles

Science

article thumbnailਭੁਲੱਕੜਾਂ ਦੇ ਲਈ ਅਨੋਖਾ ਤੋਹਫਾ ਲੈ ਕੇ ਆਈ ਟਰੰਟੋ ਦੇ ਵਿਗਿਆਨੀਆਂ ਦੀ ਇਕ ਟੀਮ

Wednesday, 07 May 2008

ਲੰਡਨ- ਕੀ ਤੁਹਾਨੂੰ ਭੁੱਲਣ ਦੀ ਆਦਤ ਹੈ? ਨਾਂ ਜਾਂ ਚਿਹਰਾ ਯਾਦ ਨਹੀਂ ਰਹਿੰਦੇ? ਜੇਕਰ ਤੁਹਾਡੇ ਦਿਮਾਗ ਵਿਚ ਫਿੱਟ ਹੋਣ ਵਾਲੀ ਕੋਈ ਮੈਮਰੀ ਚਿਪ ਮਿਲ ਜਾਵੇ ਤਾਂ ਹੋ ਸਕਦਾ ਹੈ, ਇਸਦੇ ਲਈ ਤੁਸੀਂ ਮੂੰਹ ਮੰਗੀ ਕੀਮਤ ਦੇਣ ਲਈ ਰਾਜ਼ੀ ਹੋ ਜਾਓ।...
+ Full Story

Other Articles

Health

article thumbnailਰੋਟੀ ਨਹੀਂ, ਪਿਜਾ ਅਤੇ ਕੇਕ ਖਾਓ

Tuesday, 06 May 2008

 ਇਹ ਹਾਲਾਤ ਫਰਾਂਸ ਦੀ ਮਹਾਰਾਣੀ ਮੈਰੀ ਅੰਤਵਾਨੇਤ ਦੇ ਇਤਿਹਾਸਕ ਕਰੂਰ ਬਿਆਨ ਦੀ ਯਾਦ ਦਿਵਾਉਂਦਾ ਹੈ ਕਿ ਬ੍ਰੈਡ ਨਹੀਂ ਹੈ ਤਾਂ ਲੋਕ ਕੇਕ ਕਿਉਂ ਨਹੀਂ ਖਾਂਦੇ। ਇਸ ‘ਤੇ 1789 ਵਿਚ ਕਰੀਬ ਡੇਢ ਕਰੋੜ ਫਰਾਂਸੀਸੀਆਂ ਨੇ ਰਾਜਾਸ਼ਾਹੀ ਨੂੰ ਜੜ੍ਹ...
+ Full Story

Other Articles

World

article thumbnaiNew storm deepens misery in cyclone-hit Myanmar

Thursday, 15 May 2008

    YANGON (Reuters) - Torrential tropical downpours lashed Myanmar's Irrawaddy delta on Friday, deepening the misery of an estimated 2.5 million destitute survivors of Cyclone Nargis and further hampering the military government's aid efforts. if(window.yzq_d==null)window.yzq_d=new Object(); window.yzq_d['05DyCdmSs_I-']='&U=13o7dni40%2fN%3d05DyCdmSs_I-%2fC%3d200101456.201663715.202894854.200222684%2fD%3dLREC%2fB%3d200784479%2fV%3d1'; Despite the latest storm,...
+ Full Story

Other Articles

Music

article thumbnailWanna Learn Dhol?

  How to Play  the Dhol! Lesson 1    So you wanna play the Dhol, huh?…well, this is your lucky day!  Today I will be explaining how you can start playing Dhol even if you have had no musical training whatsoever!  The trick to these things is to start simple and perfect what you already know before moving on.  Lets get started!     Imagine if you will, a way...
+ Full Story

Other Articles
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Entertainment

article thumbnailBALBIR SINGH M A EDITOR IN CHIEF IN LONDON WITH AMITABH BACHHAN IN MADAME TUSSAUDS

Friday, 16 May 2008

BALBIR SINGH M A  WITH AMITABH BACHHAN MOVIE STAR IN LONDON(MADAME TUSSAUDS)   QUEEN ELIZABETH AND PRINCE PHILLIPS LONDON ,ENGLAND.  TONY BLAIR EX PRIME MINISTER OF ENGLAND
+ Full Story

Other Articles

Politics

article thumbnaiPoliticsਮਾਓਵਾਦੀ ਕੋਇਰਾਲਾ ਨੂੰ ਸਭ ਤੋਂ ਵੱਡਾ ਅਹੁਦਾ ਦੇਣ ਲਈ ਤਿਆਰ

Tuesday, 06 May 2008

ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ...
+ Full Story

Other Articles

Sports

article thumbnailSportsਭਾਰਤ ਨੂੰ 2010 ਵਿਸ਼ਵ ਹਾਕੀ ਦੀ ਮੇਜ਼ਬਾਨੀ ਨਹੀਂ ਮਿਲੇਗੀ

Tuesday, 29 April 2008

 ਲੁਸਾਨੇ- ਭਾਰਤੀ ਹਾਕੀ ਮਹਾਂਸੰਘ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਤਰਰਾਸ਼ਟਰੀ ਮਹਾਂਸੰਘ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਮਹਾਂਸੰਘ ਦੇ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਵਿਚ 2010 ਵਿਚ ਹੋਣ ਵਾਲਾ ਵਿਸ਼ਵ ਕੱਪ ਖਟਾਈ ਵਿਚ ਪੈ ਸਕਦਾ ਹੈ। 2010 ਦੇ ਵਿਸ਼ਵ ਕੱਪ ਨੂੰ ਭੁੱਲ ਜਾਣ।ਐਫ ਆਈ ਐਚ ਦੇ ਪ੍ਰਧਾਨ ਦੇ ਮੁਤਾਬਕ ਵਿਸ਼ਵ ਸੰਸਥਾ ਅਜਿਹੇ ਕਿਸੇ ਵੀ ਮਹਾਂਸੰਘ ਦੇ ਨਾਲ ਕੰਮ ਨਹੀਂ ਕਰ ਸਕਦੀ ਜਿਸ ਦਾ ਸੀਨੀਅਰ...
+ Full Story

Other Articles

North America

article thumbnailNorth Americanਕੈਰੋਲਿਨਾ ‘ਚ ਉਬਾਮਾ, ਇੰਡੀਆਨਾ ‘ਚ ਹਿਲੇਰੀ ਜੇਤੂ

Wednesday, 07 May 2008

ਵਾਸ਼ਿੰਗਟਨ- ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ ‘ਚ ਅੱਗੇ ਵਧਦੇ ਹੋਏ ਬਰਾਕ ਉਬਾਮਾ ਨੇ ਕੈਰੋਲਿਨਾ ਦੀ ਪ੍ਰਾਇਮਰੀ ਚੋਣ ਜਿੱਤ ਲਈ। ਇਸ ਚੋਣ ‘ਚ 115 ਡੇਲੀਗ੍ਰੇਟਸ ਦਾ ਮਤਦਾਨ ਦਾਅ ‘ਤੇ ਸੀ। ਇਸ ਦੌਰਾਨ ਹਿਲੇਰੀ, ਕਲਿੰਟਨ ਨੇ ਇਡੀਆਨਾ ਡੈਮੋਕ੍ਰੇਟਿਕ ਪ੍ਰਾਇਮਰੀ ‘ਚ ਜਿੱਤ ਹਾਸਲ ਕੀਤੀ। ਉਬਾਮਾ ਦੀ ਇਸ ਜ਼ੋਰਦਾਰ ਜਿੱਤ ਦਾ ਅਰਥ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਲਈ ਮੁਸ਼ਕਲਾਂ ਦਾ ਵਧਣਾ ਹੈ। ਕਲਿੰਟਨ ਹਾਲੇ...
+ Full Story

Other Articles

Religious

article thumbnaiReligiousਰੱਦੀ ‘ਚੋਂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਪਹੁੰਚਾਇਆ

Wednesday, 07 May 2008

 ਖਾਲੜਾ- ਕਸਬੇ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਨਾਰਲਾ ਦੇ ਇਕ ਪੂਰਨ ਸਿੱਖ ਟਰੱਕ ਡਰਾਈਵਰ ਨੂੰ ਅਜਮੇਰ ਸ਼ਹਿਰ (ਰਾਜਸਥਾਨ) ਵਿਚੋਂ ਗੱਡੀ ਵਿਚ ਰੱਦੀ ਭਰਨ ਵੇਲੇ, ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖਸਤਾ ਹਾਲਤ ਵਿਚ ਮਿਲਣ ਦਾ ਸਮਾਚਾਰ ਹੈ।  ਜਿਸਨੂੰ ਇਸ ਟਰੱਕ ਡਰਾਈਵਰ ਨੇ ਸਤਿਕਾਰ ਸਹਿਤ ਬਾਬਾ ਸ਼ਾਮ ਸਿੰਘ ਨਾਰਲਾ ਦੇ ਗੁਰਦੁਆਰਾ ਸਾਹਿਬ ਪਿੰਡ ਨਾਰਲਾ ਵਿਖੇ ਪਹੁੰਚਾਇਆ ਹੈ। ਇਕੱਤਰ ਵੇਰਵਿਆਂ ਅਨੁਸਾਰ ਜਗੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਨਾਰਲਾ ਅਤੇ ਉਸਦਾ ਡਰਾਈਵਰ...
+ Full Story

Other Articles