|
Monday, 28 July 2008 |
ਵਾਸ਼ਿੰਗਟਨ- ਅੱਜਕਲ੍ਹ ਹਰ ਖੇਤਰ ਵਿਚ ਮੋਬਾਇਲ ਅਤੇ ਲੈਪਟਾਪ ਦਾ ਬੋਲਬਾਲਾ ਹੈ। ਜੇਕਰ ਸਟ੍ਰੀਟ ਲਾਈਨ ਕੰਪਨੀ ਦੀ ਕੋਸ਼ਿਸ਼ ਰੰਗ ਲਿਆਈ ਤਾਂ ਜਲਦੀ ਹੀ ਲੋਕ ਲੈਪਟਾਪ ਅਤੇ ਮੋਬਾਇਲ ਦੀ ਮਦਦ ਨਾਲ ਇਕ ਜਗ੍ਹਾ ‘ਤੇ ਬੈਠੇ ਦੂਜੀ ਜਗ੍ਹਾ ‘ਤੇ ਪਹੁੰਚਣ ਵਿਚ ਲੱਗਣ ਵਾਲੇ ਸਮੇਂ ਦਾ ਪਤਾ ਲਗਾ ਸਕਣਗੇ। ਕੰਪਨੀ ਸੜਕ ਦੇ ਅੰਦਰ ਲੱਗਣ ਵਾਲਾ ਅਜਿਹਾ ਵਾਇਰਲੈਸ ਸੈਂਸਰ ਨੈਟਵਰਕ ਬਣਾਉਣ ਵਿਚ ਜੁਟੀ ਹੈ, ਜਿਸਨੂੰ ਸੈਨ ਫਰਾਂਸਿਸਕੋ ਦੇ ਲੋਕ ਗੱਡੀ ਵਿਚ ਬੈਠੇ-ਬੈਠੇ ਦੂਰ ਤੋਂ ਹੀ ਆਪਣੇ ਲੈਪਟਾਪ ਅਤੇ ਮੋਬਾਇਲ ਦੇ ਜ਼ਰੀਏ ਨਿਸਚਿਤ ਪਾਰਕਿੰਗ ਸਥਾਨ ‘ਤੇ ਉਪਲਬਧ ਜਗ੍ਹਾ ਦਾ ਪਤਾ ਲਗਾ ਸਕਣਗੇ। ਇਸ ਨਾਲ ਪਾਰਕਿੰਗ ਸਥਾਨ ‘ਤੇ ਖੜ੍ਹੀਆਂ ਗੱਡੀਆਂ ਦੀ ਗਿਣਤੀ ਅਤੇ ਉਥੋਂ ਲੰਘਣ ਵਾਲੀ ਟਰੈਫਿਕ ‘ਤੇ ਵੀ ਨਿਗਰਾਨੀ ਰੱਖੀ ਜਾ ਸਕੇਗੀ।
ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।
ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ ਕੰਟਰੋਲ ਰੱਖਿਆ ਜਾ ਸਕੇਗਾ। ਨਾਲ ਹੀ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਨੂੰ ਵੀ ਰੇਖਾਂਕਿਤ ਕਰਕੇ ਉਹਨਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾ ਸਕੇਗੀ। ਰੀਚ ਨੇ ਦੱਸਿਆ ਕਿ ਜਦੋਂ ਕੋਈ ਭਾਰੀ ਧਾਤੂ ਦੀ ਵਸਤੂ ਧਰਤੀ ਦੀਆਂ ਚੁੰਬਕੀ ਰੇਖਾਵਾਂ ਨੂੰ ਵਿਗਾੜਦੀ ਹੈ ਤਾਂ ਸੈਂਸਰ ਉਸਨੂੰ ਰੇਖਾਂਕਿਤ ਕਰ ਲੈਂਦਾ ਹੈ।
|
|
Monday, 28 July 2008 |
|
Luke Aujila, 21, who was inebriated, attacked 71-year-old Gian Chand Bajar after an argument over fare in Gravesend, Kent, on May 23 last year.
Bajar, a father of five hailing from Punjab, suffered 39 injuries, including fractures to his pelvis, ribs and a broken leg and hip joint, after he was run over by Aujila.
Judge Andrew Patience told Aujila that he would spend 20 years in prison for his "utterly wicked" act before becoming eligible for parole, adding Bajar's age and vulnerability meant the sentence reflected the gravity of the "terrible case."
The judgement came after a three-week trial during which Aujila pleaded guilty to manslaughter but denied murderous intent, claiming he was too drunk to see Bajar lying on road.
|
|
Read more...
|
|
Saturday, 26 July 2008 |
|
ਜੇਕਰ ਪੰਜਾਬੀ ਸੱਭਿਆਚਾਰ ਬਾਰੇ ਅਜੋਕੇ ਵੰਡੀਆਂ ਭਰੇ ਸੱਭਿਆਚਾਰਕ ਮਾਹੌਲ ਵਿੱਚ ਸੋਚੀਏ ਤਾਂ ਪੰਜਾਬੀ ਸੱਭਿਆਚਾਰ ਪ੍ਰਤੀ ਵੱਖ-ਵੱਖ ਨਜ਼ਰੀਏ ਸਥਾਪਿਤ ਹੋ ਚੁੱਕੇ ਹਨ। ਜਦੋਂ ਕੋਈ ਪ੍ਰੋੜ੍ਹ ਉਮਰ ਦਾ ਵਿਅਕਤੀ ਪੰਜਾਬੀ ਸੱਭਿਆਚਾਰ ਬਾਰੇ ਕਲਪਨਾ ਕਰਦਾ ਹੈ ਤਾਂ ਉਸ ਸਾਹਮਣੇ ਕੁੜਤੇ-ਚਾਦਰੇ ਪਾਈ, ਸ਼ਮਲੇ ਵਾਲੀ ਪੱਗ ਬੰਨ੍ਹੀ, ਨੋਕਦਾਰ ਜੁੱਤੀ ਤੇ ਹੱਥ 'ਚ ਖੂੰਡਾ ਫੜ੍ਹੀ ਭੰਗੜਾ ਪਾਉਂਦੇ ਜੋਸ਼ੀਲੇ ਗੱਭਰੂਆਂ ਦੀ ਡਾਰ ਅਤੇ ਸੱਗੀ ਫੁੱਲ ਸਜਾਈ, ਰਵਾਇਤੀ ਸ਼ੁੱਧ ਪੰਜਾਬੀ ਪਹਿਰਾਵਾ ਪਾਈ, ਸਿਰ ਫੁਲਕਾਰੀ ਲਈ ਪੰਜਾਬਣਾਂ ਦਾ ਪੂਰ ਗਿੱਧੇ ਵਿੱਚ ਕਿੱਕਲੀ ਪਾਉਣ ਜਾ ਰਿਹਾ ਹੁੰਦਾ ਹੈ।
|
|
Read more...
|
|
Saturday, 26 July 2008 |
|
ਗੁਜਰਾਤ ਦੇ ਅਹਿਮਦਾਬਾਦ ਵਿਚ ਅੱਜ ਸ਼ਾਮੀ ਪੰਦਰਾਂ ਮਿੰਟ ਦੇ ਇਕ ਤੋਂ ਬਾਅਦ ਇਕ ਅੱਠ ਧਮਾਕੇ ਹੋਏ ਹਨ। ਇਹਨਾਂ ਧਮਾਕਿਆਂ ਦੇ ਪੂਰੇ ਵੇਰਵੇ ਫਿਲਹਾਲ ਨਹੀਂ ਮਿਲ ਸਕੇ ਪਰ ਪੁਲਿਸ ਨੇ ਇਹਨਾਂ ਬੰਬਾਂ ਵਿਚ ਘੱਟ ਤੋਂ ਘੱਟ 3 ਵਿਅਕਤੀਆਂ ਦੇ ਮਾਰੇ ਜਾਣ ਅਤੇ ਕੋਈ 20 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸ਼ੁੱਕਰਵਾਰ ਨੂੰ ਬੰਗਲੌਰ ਵਿਚ ਹੋਏ ਅੱਠ ਧਮਾਕਿਆਂ ਤੋਂ ਇਕ ਦਿਨ ਬਾਅਦ ਅਹਿਮਦਾਬਾਦ ਵਿਚ ਵਿਸਫੋਟ ਹੋ ਗਏ। ਅਹਿਮਦਾਬਾਦ ਵਿਚ ਅੱਠ ਧਮਾਕੇ ਸਾਬਰਮਤੀ ਨਦੀ ਦੇ ਪੂਰਬੀ ਹਿੱਸੇ ਵਿਚ ਹੋਏ ਹਨ।
ਇਹਨਾਂ ਇਲਾਕਿਆਂ ਵਿਚ ਮੁੱਖ ਮੰਤਰੀ ਨਰਿੰਦਰ ਮੋਤੀ ਦਾ ਚੋਣ ਖੇਤਰ ਮਣੀਨਗਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਵਿਸਫੋਟ ਰਾਏਪੁਰ, ਬਾਪੂ ਨਗਰ। ਸੰਗਮ ਸਿਨੇਮਾ, ਨਾਰੌਲ, ਸਾਰੰਗਪੁਰ, ਈਰਸ਼ਾਨਪੁਰ ਅਤੇ ਸਰਖੇਜ ਇਲਾਕਿਆਂ ਵਿਚ ਹੋਏ ਹਨ।
|
|
Saturday, 26 July 2008 |
ਅੰਬਾਲਾ - ਅੰਬਾਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਅੱਜ ਸੀ.ਬੀ.ਆਈ. ਨੂੰ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰ
ਜ ਕਰਨ ਦਾ ਆਦੇਸ਼ ਦਿੱਤਾ ਹੈ। ਗੁਰਮੀਤ ਰਾਮ ਰਹੀਮ ਸਿੰਘ ‘ਤੇ ਇਕ ਸਾਧਵੀ ਨਾਲ ਬਲਾਤਕਾਰ ਦਾ ਆਰੋਪ ਹੈ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਹੱਤਿਆ ਦੇ ਦੋ ਹੋਰ ਮਾਮਲੇ ਚੱਲ ਰਹੇ ਹਨ। ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ।
ਸੀ.ਬੀ.ਆਈ. ਵੱਲੋਂ ਜੁਲਾਈ 2007 ਵਿਚ ਦਾਖ਼ਿਲ ਕੀਤੇ ਗਏ ਤਿੰਨ ਵੱਖ-ਵੱਖ ਮਾਮਲਿਆਂ ਵਿਚ ਡੇਰਾ ਪ੍ਰਮੁੱਖ ‘ਤੇ ਹੱਤਿਆ, ਬਲਾਤਕਾਰ ਅਤੇ ਯੌਨ ਸੋਸ਼ਨ ਦਾ ਦੋਸ਼ ਹੈ। ਸੀ.ਬੀ.ਆਈ. ਵੱਲੋਂ ਡੇਰਾ ਪ੍ਰਮੁੱਖ ਖਿਲਾਫ਼ ਧਾਰਾ 376 ਤਹਿਤ ਦੋਸ਼ ਤੈਅ ਕੀਤੇ ਗਏ ਹਨ।
|
|
Friday, 25 July 2008 |
|
ਬੰਗਲੌਰ- ਆਈ. ਆੲ. ਐਸ. ਸੀ. ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੰਗਰੂਰ ਫਿਰ ਦਹਿਸ਼ਤ ਵਿਚ ਹੈ। ਬੰਗਲੌਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ 6 ਧਮਾਕੇ ਹੋਏ ਹਨ। ਪਹਿਲਾ ਧਮਾਕਾ ਮਡੀਵਾਲਾ ਬੱਸ ਸਟੈਂਡ ‘ਤੇ ਪੌਣੇ ਦੋ ਵਜੇ ਹੋਇਆ, ਧਮਾਕਾ ਹੋਸੂਰ ਰੋਡ ਤੇ ਜਦਕਿ ਬਾਕੀ ਧਮਾਕੇ ਕੋਰਮੰਗਲਾ, ਅਡੂਗੁਡੀ, ਮੈਸੂਰ ਰੋਡ ਅਤੇ ਨਯੰਦਹਲਦੀ ਵਿਚ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਇਹਨਾਂ ਧਮਾਕਿਆਂ ਵਿਚ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਦੇ ਮੁਤਾਬਕ ਇਹ ਧਮਾਕੇ ਗੈਸ ਸਿਲੰਡਰ ਨਾਲ ਕੀਤੇ ਹੋ ਸਕਦੇ ਹਨ। ਹਾਲਾਂਕਿ ਧਮਾਕਿਆਂ ਵਿਚ ਜਿਲੇਟਿਨ ਦੇ ਇਸਤੇਮਾਲ ਦੀ ਵੀ ਗੱਲ ਕੀਤੀ ਜਾ ਰਹੀ ਹੈ। ਜਿਹਨਾਂ ਥਾਵਾਂ ‘ਤੇ ਇਹ ਧਮਾਕੇ ਹੋਏ ਹਨ, ਉਹ ਸਾਰੇ ਸੰਘਣੀ ਆਬਾਦੀ ਵਾਲੇ ਵਪਾਰਕ ਇਲਾਕਿਆਂ ਵਿਚ ਹੋਏ ਹਨ। ਧਮਾਕਿਆਂ ਤੋਂ ਬਾਅਦ ਸ਼ਹਿਰ ਵਿਚ ਅਫਵਾਹਾਂ ਹਨ ਅਤੇ ਸੜਕਾਂ ਉਤੇ ਆਵਾਜਾਈ ਠੱਪ ਹੋ ਗਈ ਹੈ। ਧਮਾਕਿਆਂ ਦੀ ਖਬਰ ਤੋਂ ਬਾਅਦ ਸ਼ਹਿਰ ਦੇ ਸਕੂਲ, ਕਾਲਜ ਅਤੇ ਪ੍ਰਮੁੱਖ ਬਾਜ਼ਾਰ ਬੰਦ ਕਰ ਦਿੱਤੇ ਗਏ।
ਦਸੰਬਰ 2007 ਵਿਚ ਵੀ ਅੱਤਵਾਦੀਆਂ ਨੇ ਇਸ ਸ਼ਹਿਰ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਇਕ ਪ੍ਰੋਫੈਸਰ ਦੀ ਮੌਤ ਹੋ ਗਈ ਸੀ, ਜਦਕਿ ਚਾਰ ਲੋਕ ਜ਼ਖਮੀ ਹੋ ਗਏ ਸਨ।
|
|
<< Start < Prev 1 2 3 4 5 6 7 8 9 10 Next > End >>
|