|
Thursday, 01 May 2008 |
|
ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ ਪੇਸ਼ੇਵਰ ਬਹੁਤ ਜ਼ਿਆਦਾ ਉਤਸੁਕ ਰਹਿੰਦੇ ਹਨ। ਅੰਕੜਿਆਂ ਦੇ ਨਵੇਂ ਵਿਸ਼ਲੇਸ਼ਣ ਦੇ ਆਧਾਰ ‘ਤੇ ਸੀ. ਆਈ. ਐਸ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਕਰਨ ਵਾਲੇ ਇਹ ਦਾਅਵਾ ਕਰਦੇ ਹਨ ਕਿ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿਚ ਅਮਰੀਕਾ ਦਾ ਲਗਾਤਾਰ ਮੋਹਰੀ ਰਹਿਣਾ ਦੁਨੀਆਂ ਦੇ ਸ਼੍ਰੇਸਠ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਆਯਾਤ ਕਰਨ ਦੀ ਸਾਡੀ ਸਮਰੱਥਾ ‘ਤੇ ਨਿਰਭਰ ਹੈ।
ਐਚ1-ਬੀ ਵੀਜਾ ਸਟਿਲ ਨਾਟ ਦਾ ਬੈਸਟ ਐਂਡ ਦਾ ਬ੍ਰਾਈਟੈਸਟ ਟਾਈਟਲ ਵਾਲੀ ਇਹ ਰਿਪੋਰਟ ਸੀ. ਆਈ. ਐਸ. ਦੇ ਮਈ ਦੇ ਅੰਕ ਵਿਚ ਪ੍ਰਕਾਸ਼ਿਤ ਹੋਈ ਹੈ। ਇਸਨੂੰ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਨਾਰਮਨ ਮੈਟਲਾਫ ਨੇ ਤਿਆਰ ਕੀਤਾ ਹੈ।
|
|
|
Thursday, 17 April 2008 |
|
ਪੈਰਿਸ- ਟੈਲੀਵਿਜ਼ਨ ‘ਤੇ ਫੈਸ਼ਨ ਸ਼ੋਅ ਵਿਚ ਕੈਟਵਾਕ ਕਰਨ ਵਾਲੀਆਂ ਪਤਲੀਆਂ-ਪਤਲੀਆਂ ਮਾਡਲਾਂ ਨੂੰ ਦੇਖ ਕੇ ਜੇਕਰ ਤੁਹਾਡੇ ਮਨ ਵਿਚ ਵੀ ਪਤਲਾ ਹੋਣ ਦਾ ਖਿਆਲ ਆਉਂਦਾ ਹੈ ਤਾਂ ਜ਼ਰਾ ਸੰਭਲ ਜਾਓ। ਅਜਿਾ ਨਹੀਂ ਹੈ ਕਿ ਇਹ ਹਦਾਇਤ ਸਿਰਫ ਤੁਹਾਨੂੰ ਦਿੱਤੀ ਜਾ ਰਹੀ ਹੈ, ਬਲਕਿ ਖੁਦ ਮਾਡਲਾਂ ਦੇ ਲਈ ਵੀ ਹੁਣ ਇਸ ਗੱਲ ‘ਤੇ ਗੌਰ ਕਰਨੀ ਜ਼ਰੂਰੀ ਹੋ ਜਾਵੇਗੀ। ਫਰਾਂਸ ਦੀ ਸੰਸਦ ਵਿਚ ਇਸ ਸਬੰਧ ਵਿਚ ਇਕ ਅਜੀਬ ਪਹਿਲ ਹੋਈ ਹੈ। ਇੱਥੇ ਪੇਸ਼ ਇਕ ਬਿਲ ਵਿਚ ਪਤਲੇਪਣ ਨੂੰ ਉਕਸਾਵਾ ਜਾਂ ਉਤਸ਼ਾਹ ਦੇਣਾ ਪੂਰੀ ਤਰ੍ਹਾਂ ਵਰਜਿਤ ਕਰ ਦਿੱਤੇ ਜਾਣ ਦਾ ਪ੍ਰਸਤਾਵ ਹੈ। ਹਾਲਾਂਕਿ ਫੈਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਮਾਡਲਿੰਗ ਦੀ ਦੁਨੀਆਂ ਦੇ ਲਈ ਇਹ ਹੁਣ ਤੱਕ ਦਾ ਸਭ ਤੋਂ ਸਖਤ ਫੈਸਲਾ ਹੋ ਜਾਵੇਗਾ। ਇਸ ਬਿਲ ਦੇ ਦਾਇਰੇ ਵਿਚ ਫੈਸ਼ਨ ਮੈਗਜ਼ੀਨ, ਇਸ਼ਤਿਹਾਰਦਾਤਾ ਅਤੇ ਵੈਬਸਾਈਟਾਂ ਨੂੰ ਵੀ ਲਿਆਂਦਾ ਗਿਆ ਹੈ, ਜਿਸਦਾ ਸਪਸ਼ਟ ਜਿਹਾ ਮਤਲਬ ਹੈ ਕਿ ਉਹ ਹੁਣ ਪਤਲੇ ਸਰੀਰ ਵਾਲੀਆਂ ਮਾਡਲਾਂ ਤੋਂ ਉਤਪਾਦਨਾਂ ਦਾ ਪ੍ਰਚਾਰ ਨਹੀਂ ਕਰਵਾ ਸਕਣਗੇ ਅਤੇ ਨਾ ਹੀ ਅਜਿਹੀ ਮਾਡਲ ਰੈਂਪ ‘ਤੇ ਕੈਟਵਾਕ ਕਰ ਸਕੇਗੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਬਿਲ ਦੀ ਵਿਵਸਥਾ ਪੁਰਸ਼ ਅਤੇ ਔਰਤ ਦੋਵਾਂ ਮਾਡਲਾਂ ‘ਤੇ ਬਰਾਬਰ ਲਾਗੂ ਹੋਵੇਗੀ।
ਇਸ ਬਿਲ ਨੂੰ ਬਹੁਤ ਜ਼ਿਆਦਾ ਪਤਲੀਆਂ ਮਾਡਲਾਂ ਦੇ ਇਸਤੇਮਾਲ ਨੂੰ ਰੋਕਣ ਦੇ ਲਈ ਤਾਜ਼ਾ ਪਹਿਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਤਲੀਆਂ ਮਾਡਲਾਂ ਦੇ ਇਸਤੇਮਾਲ ‘ਤੇ ਸਵਾਲ ਉਦੋਂ ਤੋਂ ਉੱਠ ਰਹੇ ਹਨ, ਜਦੋਂ ਤੋਂ ਸਾਲ 2006 ਵਿਚ ਬ੍ਰਾਜੀਲੀਆਈ ਮਾਡਲ ਦੀ ਮੌਤ ਹੋਈ ਸੀ। ਇਸ ਮਾਡਲ ਦੀ ਮੌਤ ਦਾ ਕਾਰਨ ਅਨੋਰੈਕਸੀਆ ਨਾਲ ਜੁੜਿਆ ਹੋਇਆ ਸੀ। ਬਿਲ ਤਿਆਰ ਕਰਨ ਵਾਲੀ ਵੇਲਰੀ ਬਾਇਰ ਕਹਿੰਦੀ ਹੈਕਿ ਹੁਣ ਤੱਕ ਇਸ ‘ਤੇ ਜਿੰਨੇ ਵੀ ਕਦਮ ਚੁੱਕੇ ਗੲੈ ਹਨ, ਉਹ ਕਾਫੀ ਨਹੀਂ ਮੰਨੇ ਜਾ ਸਕਦੇ। ਉਹ ਅਨੋਰੈਕਸੀਆ ਨੂੰ ਉਕਸਾਵਾ ਦੇਣ ਨੂੰ ਸਜ਼ਾਯੋਗ ਅਪਰਾਧ ਬਣਾਉਣ ਦੇ ਹੱਕ ਵਿਚ ਹਨ। ਉਹਨਾਂ ਨੇ ਪੇਸ਼ ਬਿਲਵਿਚ ਮੁੱਖ ਤੌਰ ‘ਤੇ ਅਨੋਰੈਕਸਿਕ ਵੈਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਬਾਇਰ ਦਾ ਕਹਿਣਾ ਹੈ ਕਿ ਇਸ ਬਿਲ ਨੂੰ ਫੈਸ਼ਨ ਉਦਯੋਗ ਦੇ ਖਿਲਾਫ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
|
|
|
Wednesday, 09 April 2008 |
ਵਾਸ਼ਿੰਗਟਨ- ਅਮਰੀਕਾ ਦੇ ਦੋ ਸੈਨੇਟਰਾਂ ਨੇ ਐਚ-1ਬੀ ਵੀਜਾ ਦਾ ਇਸਤੇਮਾਲ ਕਰਨ ਵਾਲੀਆਂ 25 ਪ੍ਰਮੁੱਖ ਕੰਪਨੀਆਂ, ਜਿਹਨਾਂ ਵਿਚ 9 ਭਾਰਤੀ ਕੰਪਨੀਆਂ ਸ਼ਾਮਲ ਹਨ, ਤੋਂ ਉਹਨਾਂ ਦੇ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਦੇ ਬਾਰੇ ਪੁੱਛਗਿੱਛ ਕੀਤੀ। ਇਹਨਾਂ ਕੰਪਨੀਆਂ ਵਿਚ ਜ਼ਿਆਦਾਤਰ ਕਰਮਚਾਰੀ ਭਾਰਤ ਤੋਂ ਆਉਂਦੇ ਹਨ।
ਪੁੱਛਗਿੱਛ ਵਿਚ ਸ਼ਾਮਲ 9 ਭਾਰਤੀ ਕੰਪਨੀਅਆਂ ਹਨ ਵਿਪਰੋ, ਸਤਿਅਮ, ਟਾਟਾ ਕੰਸਲਟੈਂਸੀ ਸਰਵਿਸਿਜ਼, ਕਾਂਗਰੀਜਾਂਟ ਟੈਕ, ਸਾਲਯੂਸ਼ਨਜ਼, ਪਾਟਨੀ ਕੰਪਿਊਟਰ ਸਿਸਟਮ, ਆਈ-ਫਲੈਕਸ ਸਾਲਿਊਸ਼ਨਜ਼, ਲਾਰਸਰੂਨ ਐਂਡ ਟੂਬਰੋ ਇਨਫੋਟੈਕ ਲਿਮਟਿਡ ਅਤੇ ਮਫੈਸਿਸ ਕਾਰਪੋਰੇਸ਼ਨ। ਡੈਮੋਕਰੇਟ ਸੈਨੇਟਰ ਡਿਕ ਡਰਬਿਨ ਅਤੇ ਰਿਪਬਕਿਨ ਚੱਕ ਗ੍ਰਾਸਲੀ ਨੇ ਕੰਪਨੀਆਂ ਨੂੰ ਲਿਖੇ ਆਪਣੇ ਪੱਤਰ ਵਿਚ ਕਿਹ ਕਿ ਐਚ-1ਬੀ ਵੀਜੇ ਨੂੰ ਅਮਰੀਕਾ ਵਿਚ ਨੌਕਰੀਆਂ ਖਤਮ ਕਰਨ ਦਾ ਮਾਧਿਅਮ ਨਹੀਂ ਬਣਨ ਦਿੱਤਾ ਜਾਵੇਗਾ। ਉਹਨਾਂ ਨੇ ਪੱਤਰ ਵਿਚ ਕਿਹਾ ਕਿ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਇਸ ਵੀਜੇ ਦੀ ਦੁਰਵਰਤੋਂ ਨਾ ਹੋਵੇ। ਇਸਦੇ ਕਾਰਨ ਅਮਰੀਕੀ ਕਾਮਿਆਂ ਨੂੰ ਚੰਗੀਆਂ ਨੌਕਰੀਆਂ ਮਿਲਣ ਵਿਚ ਪ੍ਰੇਸ਼ਾਨੀ ਹੁੰਦੀ ਹੈ।
|
|
|
Saturday, 05 April 2008 |
ਸਾਨ ਫਰਾਂਸਿਸਕੋ- ਇੰਟਰਨੈਟ ਸਰਚ ਇੰਜਨ ਯਾਹੂ ਨੇ ਮੋਬਾਇਲ ਫੋਨ ਤੋਂ ਬੋਲ ਕੇ ਨੈਟ ਸਰਫਿੰਗ ਦੀ ਸਹੂਲਤ ਉਪਲਬਧ ਕਰਵਾਈ ਹੈ। ਮੋਬਾਇਲ ਫੋਨ ‘ਤੇ ਬੋਲ ਕੇ ਨੈਟ ਸਰਫਿੰਗ ਕਰਨ ਦੀ ਦੁਨੀਆਂ ਦੀ ਇਹ ਸਭ ਤੋਂ ਪਹਿਲੀ ਤਕਨੀਕ ਹੈ। ਯਾਹੂ ਨੇ ਇਸ ਦੇ ਲਈ ਦੁਨੀਆਂ ਭਰ ਦੀਆਂ 29 ਟੈਲੀਫੋਨ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤਾ ਹੈ। ਯਾਹੂ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੋਰਿਸ ਨੇ ਅਮਰੀਕਾ ਦੇ ਸਭ ਤੋਂ ਵੱਡੇ ਟੈਲੀਫੋਨ ਬਿਜ਼ਨੈਸ ਫੇਅਰ-2008 ਵਿਚ ਇਹ ਜਾਣਕਾਰੀ ਦਿੱਤੀ। ਇਹ ਸਹੂਲਤ ਜ਼ਿਆਦਾਤਰ ਮੋਬਾਇਲ ਫੋਨ ਦੀ ਸਕਰੀਨ ‘ਤੇ ਅਸਾਨੀ ਨਾਲ ਵਰਤੀ ਜਾ ਸਕਦੀ ਹੈ। ਮੋਬਾਇਲ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ ਵਿਚ ਯਾਹੂ ਦਾ ਇਹ ਪਹਿਲਾ ਕਦਮ ਹੈ। ਯਾਹੂ ਦੇ ਮੁਤਾਬਕ ਆਵਾਜ਼ ਸੁਣ ਕੇ ਮਨਚਾਹੀ ਜਾਣਕਾਰੀ ਸਰਚ ਕਰਨ ਵਾਲੀ ਤਕਨੀਕ ਕਿਸੇ ਵੀ ਸਵਾਲ ਦਾ ਜਵਾਬ ਤੁਰੰਤ ਦੇਵੇਗੀ। ਉਦਾਹਰਣ ਦੇ ਲਈ ਜੇਕਰ ਤੁਸੀਂ ਨਿਊਯਾਰਕ ਦੇ ਬਾਰੇ ਜਾਣਕਾਰੀ ਮੰਗੀ ਹੈ ਤਾਂ ਉਸ ਵਿਚ ਜ਼ਮੀਨਦੋਜ਼ ਟ੍ਰੇਨਾਂ ਦਾ ਸਮਾਂ ਸਾਰਣੀ ਦੇ ਬਾਰੇ ਵੀ ਜਾਣਕਾਰੀ ਮਿਲੇਗੀ।
|
|
|
Sunday, 30 March 2008 |
ਲੰਡਨ- ਦਿਮਾਗ ਸਹੀ ਰੱਖਣਾ ਹੈ ਤਾਂ ਕਮਰ ਦੇ ਮਾਪ ‘ਤੇ ਵੀ ਨਜ਼ਰ ਰੱਖਣੀ ਹੋਵੇਗੀ। ਇਕ ਖੋਜ ਵਿਚ ਪਤਾ ਲੱਗਿਆ ਹੈ ਕਿ ਉਮਰ ਦੇ ਚੌਥੇ ਦਹਾਕੇ ਵਿਚ ਚੌੜੀ ਹੁੰਦੀ ਕਮਰ ਬੁਢਾਪੇ ਵਿਚ ਡਿਮੇਂਸ਼ੀਆ (ਯਾਦ ਸ਼ਕਤੀ ਵਿਚ ਨੁਕਸਾਨ) ਦੇ ਖ਼ਤਰੇ ਨੂੰ ਤਿੰਨ ਗੁਣਾਂ ਤੱਕ ਵਧਾ ਸਕਦੀ ਹੈ।
ਵਰਣਨਯੋਗ ਹੈ ਕਿ ਇਹ ਤਾਂ ਪਹਿਲਾਂ ਤੋਂ ਹੀ ਪਤਾ ਹੈ ਕਿ ਮੋਟਾਪੇ ਤੋਂ ਅਲਜਾਈਮਰ (ਭੁੱਲਣ ਦੀ ਬਿਮਾਰੀ) ਦਾ ਖ਼ਤਰਾ ਵੱਧ ਜਾਂਦਾ ਹੈ ਪਰ ਨਵੇਂ ਅਧਿਐਨ ਦੇ ਮੁਤਾਬਕ ਵਜਨ ਆਮ ਹੁੰਦਿਆਂ ਹੋਇਆਂ ਵੀ ਕਮਰ ਦੀ ਚੌੜਾਈ ਜ਼ਿਆਦਾ ਹੋਣ ‘ਤੇ ਇਸ ਬਿਮਾਰੀ ਦਾ ਖ਼ਤਰਾ ਦੱਸਿਆ ਗਿਆ ਹੈ।
ਪ੍ਰਮੁੱਖ ਖੋਜਕਾਰ ਰੋਸ਼ੇਲ ਵਿਹਸਮਰ ਦੀ ਅਗਵਾਈ ਵਿਚ ਅੰਤਰ-ਰਾਸ਼ਟਰੀ ਖੋਜਕਾਰਾਂ ਨੇ ਆਪਣੇ ਅਧਿਐਨ ਵਿਚ ਪਾਇਆ ਕਿ ਚੌੜੀ ਕਮਰ ਵਾਲੇ 20 ਫੀਸਦੀ ਲੋਕਾਂ ਵਿਚ ਆਮ ਕਮਰ ਵਾਲੇ ਲੋਕਾਂ ਦੀ ਤੁਲਨਾ ਵਿਚ ਡਿਮੇਂਸ਼ੀਆ ਦਾ ਖ਼ਤਰਾ 270 ਫੀਸਦੀ ਜ਼ਿਆਦਾ ਸੀ। ਇੱਥੋਂ ਤੱਕ ਕਿ ਬਾਡੀ ਮਾਸ ਇੰਡੈਕਸ (ਲੰਬਾਈ ਦੇ ਮੁਤਾਬਕ ਵਜਨ ਦਾ ਅਨੁਪਾਤ) ਦੇ ਅਨੁਸਾਰ ਆਮ ਵਜਨ ਦੇ ਚੌੜੀ ਕਮਰ ਵਾਲੇ ਲੋਕਾਂ ਵਿਚ ਵੀ ਔਸਤਨ ਪਤਲੀ ਕਮਰ ਵਾਲਿਆਂ ਦੀ ਤੁਲਨਾ ਵਿਚ ਡਿਮੇਂਸ਼ੀਆ ਦਾ ਖ਼ਤਰਾ 90 ਫੀਸਦੀ ਜ਼ਿਆਦਾ ਪਾਇਆ ਗਿਆ। ਜੋ ਲੋਕ ਬਾਡੀ ਮਾਸ ਇੰਡੈਕਸ ਦੇ ਹਿਸਾਬ ਨਾਲ ਜ਼ਿਆਦਾ ਵਜਨ ਵਾਲੇ ਜਾਂ ਮੋਟੇ ਕਰਾਰ ਦਿੱਤੇ ਗਏ, ਪਰ ਉਹਨਾਂ ਦੀ ਕਮਰ ਦੀ ਚੌੜਾਈ ਆਮ ਸੀ, ਉਹਨਾਂ ਦੇ ਡਿਮੇਸ਼ੀਆ ਦਾ ਸ਼ਿਕਾਰ ਹੋਣ ਦਾ ਖ਼ਤਰਾ 80 ਫੀਸਦੀ ਹੀ ਪਾਇਆ ਗਿਆ। ਦੂਜੇ ਪਾਸੇ ਓਵਰਵੇਟ ਹੋਣ ਦੇ ਨਾਲ ਚੌੜੀ ਕਮਰ ਵਾਲੇ ਲੋਕਾਂ ਵਿਚ ਇਹ ਖ਼ਤਰਾ 230 ਫੀਸਦੀ ਤੱਕ ਪਾਇਆ ਗਿਆ। ਜੋ ਲੋਕ ਕਮਰ ਚੌੜੀ ਹੋਣ ਦੇ ਨਾਲ-ਨਾਲ ਮੋਟੇ ਵੀ ਸਨ, ਉਹਨਾਂ ਵਿਚ ਤਾ ਡਿਮੇਂਸ਼ੀਆ ਦਾ ਖ਼ਤਰਾ 360 ਫੀਸਦੀ ਜ਼ਿਆਦਾ ਪਾਇਆ ਗਿਆ।
ਇਸ ਅਧਿਐਨ ਵਿਚ 6583 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹਨਾਂ ਸਾਰਿਆਂ ਦੀ ਉਮਰ 40 ਤੋਂ 45 ਸਾਲ ਵਿਚਕਾਰ ਸੀ। ਬਾਅਦ ਵਿਚ ਜਦੋਂ ਸਾਰੇ ਉਮਰ ਦੇ ਸੱਤਵੇਂ ਦਹਾਕੇ ਵਿਚ ਪਹੁੰਚੇ ਤਾਂ ਇਹਨਾਂ ਦੀ ਸਿਹਤ ‘ਤੇ ਨਜ਼ਰ ਰੱਖੀ ਗਈ। ਦੇਖਿਆ ਗਿਆ ਕਿ ਕਿਹੜੀ ਬਿਮਾਰੀ ਦਾ ਸ਼ਿਕਾਰ ਹੋਏ ਅਤੇ ਕਿਸਦੀ ਸਿਹਤ ਔਸਤਨ ਚੰਗੀ ਰਹੀ। ਇਸੇ ਆਧਾਰ ‘ਤੇ ਖੋਜਕਾਰਾਂ ਨੇ ਨਤੀਜਾ ਕੱਢਿਆ।
|
|
|
|
<< Start < Prev 1 2 Next > End >>
|
| Results 1 - 9 of 15 |