|
Tuesday, 20 May 2008 |
ਮੈਲਬੌਰਨ- ਸਿਡਨੀ ਦੀ ਸਭ ਤੋਂ ਵੱਡੀ ਬੱਸ ਅਪਰੇਟਿੰਗ ਕੰਪਨੀ ਵਿਓਲੀਆ ਟ੍ਰਾਂਸਪੋਰਟ ਦਾ ਮੰਨਣਾ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਬਿਹਤਰ ਬੱਸ ਡ੍ਰਾਈਵਰ ਹੁੰਦੀਆਂ ਹਨ। ਕੰਪਨੀ ਦਾ ਤਰਕ ਹੈ ਕਿ ਕਿਸੇ ਵੀ ਝਗੜੇ ਜਾਂ ਵਿਵਾਦ ਨੂੰ ਸੁਲਝਾਉਣ ਵਿਚ ਔਰਤਾਂ ਪੁਰਸ਼ਾਂ ਤੋਂ ਬਿਹਤਰ ਸਮਰੱਥ ਹੁੰਦੀਆਂ ਹਨ, ਇਸ ਕਰਕੇ ਔਰਤਾਂ ਬਿਹਤਰ ਡ੍ਰਾਈਵਰ ਦੇ ਨਾਲ ਹੀ ਸੜਕਾਂ ‘ਤੇ ਵਧੀਆ ਚਾਲਕ ਦੀ ਭੂਮਿਕਾ ਵੀ ਅਦਾ ਕਰਦੀਆਂ ਹਨ। ਔਰਤਾਂ ਦੇ ਡ੍ਰਾਈਵਰ ਹੋਣ ਦੇ ਕਾਰਨ ਬੱਸ ਸਬੰਧੀ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਕੰਪਨੀ ਦੁਆਰਾ 9 ਮਹੀਨੇ ਤੱਕ ਚਲਾਏ ਗਏ ਮਹਿਲਾ ਬੱਸ ਡ੍ਰਾਈਵਰ ਮੁਹਿੰਮ ਨੂੰ ਸਫਲ ਹੁੰਦਾ ਦੇਖ ਕੇ ਨਿਊ ਸਾਊਥ ਵੇਲਸ ਦੇ ਅਟਾਰਨੀ ਜਨਰਲ ਨੇ ਵੀ ਕੰਪਨੀ ਨੂੰ ਬੱਸ ਡ੍ਰਾਈਵਰ ਦੇ ਰੂਪ ਵਿਚ ਔਰਤਾਂ ਦੀ ਭਰਮੀ ਨੂ ਨੂੰਹਰੀ§ਡੀ ਦਿਖਾ ਦਿੱਤੀ ਹੈ। ਵਿਯੋਲੀਆ ਟ੍ਰਾਂਸਪੋਰਟ ਦੇ ਮੈਨੇਜਿੰਗ ਡਾਇਰੈਕਟਰ ਮੋਰਿਸ ਕੇਪੁਟੀ ਨੇ ਕਿਹਾ ਕਿ ਔਰਤਾਂ ਨੂੰ ਬੱਸ ਡ੍ਰਾਈਵਰ ਬਣਾਉਣ ਤੋਂ ਬਾਅਦ ਅਸੀਂ ਦੇਖਿਆ ਕਿ ਉਹ ਮਸ਼ੀਨਾਂ ਦਾ ਇਸਤੇਮਾਲ ਪੁਰਸ਼ਾਂ ਦੀ ਤੁਲਨਾ ਵਿਚ ਬਿਹਤਰ ਤਰੀਕੇ ਨਾਲ ਕਰਦੀਆਂ ਹਨ। ਇੰਨਾ ਹੀ ਨਹੀਂ, ਮਹਿਲਾ ਡ੍ਰਾਈਵਰ ਯਾਤਰੀਆਂ ਦੇ ਨਾਲ ਸਲੀਕੇ ਨਾਲ ਪੇਸ਼ ਆਉਂਦੀਆਂ ਹਨ। ਕੇਪੁਟੀ ਨੇ ਕਿਹਾ ਕਿ ਔਰਤਾਂ ਸੰਵੇਦਨਸ਼ੀਲ ਹੁੰਦੀਆਂ ਹਨ। ਉਹ ਦੂਜਿਆਂ ਦੇ ਦਰਦ ਨੂੰ ਬਿਹਤਰ ਸਮਝਦੀਆਂ ਹਨ। ਮਹਿਲਾ ਡ੍ਰਾਈਵਰ ਬੱਸ ਦੀ ਗਤੀ ਨੂੰ ਆਪਣੇ ਕੰਟਰੋਲ ਵਿਚ ਰੱਖਦੀ ਹੈ, ਜਿਸ ਕਰਕੇ ਦੁਰਘਟਨਾਵਾਂ ਵੀ ਘੱਟ ਹੁੰਦੀਆਂ ਹਨ। ਅਸੀਂ ਜਲਦੀ ਹੀ ਵੱਡੀ ਗਿਣਤੀ ਵਿਚ ਮਹਿਲਾ ਡ੍ਰਾਈਵਰਾਂ ਦੀ ਭਰਤੀ ਕਰਾਂਗੇ।
|
|
|
Thursday, 01 May 2008 |
|
ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ ਪੇਸ਼ੇਵਰ ਬਹੁਤ ਜ਼ਿਆਦਾ ਉਤਸੁਕ ਰਹਿੰਦੇ ਹਨ। ਅੰਕੜਿਆਂ ਦੇ ਨਵੇਂ ਵਿਸ਼ਲੇਸ਼ਣ ਦੇ ਆਧਾਰ ‘ਤੇ ਸੀ. ਆਈ. ਐਸ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਕਰਨ ਵਾਲੇ ਇਹ ਦਾਅਵਾ ਕਰਦੇ ਹਨ ਕਿ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿਚ ਅਮਰੀਕਾ ਦਾ ਲਗਾਤਾਰ ਮੋਹਰੀ ਰਹਿਣਾ ਦੁਨੀਆਂ ਦੇ ਸ਼੍ਰੇਸਠ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਆਯਾਤ ਕਰਨ ਦੀ ਸਾਡੀ ਸਮਰੱਥਾ ‘ਤੇ ਨਿਰਭਰ ਹੈ।
ਐਚ1-ਬੀ ਵੀਜਾ ਸਟਿਲ ਨਾਟ ਦਾ ਬੈਸਟ ਐਂਡ ਦਾ ਬ੍ਰਾਈਟੈਸਟ ਟਾਈਟਲ ਵਾਲੀ ਇਹ ਰਿਪੋਰਟ ਸੀ. ਆਈ. ਐਸ. ਦੇ ਮਈ ਦੇ ਅੰਕ ਵਿਚ ਪ੍ਰਕਾਸ਼ਿਤ ਹੋਈ ਹੈ। ਇਸਨੂੰ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਨਾਰਮਨ ਮੈਟਲਾਫ ਨੇ ਤਿਆਰ ਕੀਤਾ ਹੈ।
|
|
|
Thursday, 17 April 2008 |
|
ਪੈਰਿਸ- ਟੈਲੀਵਿਜ਼ਨ ‘ਤੇ ਫੈਸ਼ਨ ਸ਼ੋਅ ਵਿਚ ਕੈਟਵਾਕ ਕਰਨ ਵਾਲੀਆਂ ਪਤਲੀਆਂ-ਪਤਲੀਆਂ ਮਾਡਲਾਂ ਨੂੰ ਦੇਖ ਕੇ ਜੇਕਰ ਤੁਹਾਡੇ ਮਨ ਵਿਚ ਵੀ ਪਤਲਾ ਹੋਣ ਦਾ ਖਿਆਲ ਆਉਂਦਾ ਹੈ ਤਾਂ ਜ਼ਰਾ ਸੰਭਲ ਜਾਓ। ਅਜਿਾ ਨਹੀਂ ਹੈ ਕਿ ਇਹ ਹਦਾਇਤ ਸਿਰਫ ਤੁਹਾਨੂੰ ਦਿੱਤੀ ਜਾ ਰਹੀ ਹੈ, ਬਲਕਿ ਖੁਦ ਮਾਡਲਾਂ ਦੇ ਲਈ ਵੀ ਹੁਣ ਇਸ ਗੱਲ ‘ਤੇ ਗੌਰ ਕਰਨੀ ਜ਼ਰੂਰੀ ਹੋ ਜਾਵੇਗੀ। ਫਰਾਂਸ ਦੀ ਸੰਸਦ ਵਿਚ ਇਸ ਸਬੰਧ ਵਿਚ ਇਕ ਅਜੀਬ ਪਹਿਲ ਹੋਈ ਹੈ। ਇੱਥੇ ਪੇਸ਼ ਇਕ ਬਿਲ ਵਿਚ ਪਤਲੇਪਣ ਨੂੰ ਉਕਸਾਵਾ ਜਾਂ ਉਤਸ਼ਾਹ ਦੇਣਾ ਪੂਰੀ ਤਰ੍ਹਾਂ ਵਰਜਿਤ ਕਰ ਦਿੱਤੇ ਜਾਣ ਦਾ ਪ੍ਰਸਤਾਵ ਹੈ। ਹਾਲਾਂਕਿ ਫੈਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਮਾਡਲਿੰਗ ਦੀ ਦੁਨੀਆਂ ਦੇ ਲਈ ਇਹ ਹੁਣ ਤੱਕ ਦਾ ਸਭ ਤੋਂ ਸਖਤ ਫੈਸਲਾ ਹੋ ਜਾਵੇਗਾ। ਇਸ ਬਿਲ ਦੇ ਦਾਇਰੇ ਵਿਚ ਫੈਸ਼ਨ ਮੈਗਜ਼ੀਨ, ਇਸ਼ਤਿਹਾਰਦਾਤਾ ਅਤੇ ਵੈਬਸਾਈਟਾਂ ਨੂੰ ਵੀ ਲਿਆਂਦਾ ਗਿਆ ਹੈ, ਜਿਸਦਾ ਸਪਸ਼ਟ ਜਿਹਾ ਮਤਲਬ ਹੈ ਕਿ ਉਹ ਹੁਣ ਪਤਲੇ ਸਰੀਰ ਵਾਲੀਆਂ ਮਾਡਲਾਂ ਤੋਂ ਉਤਪਾਦਨਾਂ ਦਾ ਪ੍ਰਚਾਰ ਨਹੀਂ ਕਰਵਾ ਸਕਣਗੇ ਅਤੇ ਨਾ ਹੀ ਅਜਿਹੀ ਮਾਡਲ ਰੈਂਪ ‘ਤੇ ਕੈਟਵਾਕ ਕਰ ਸਕੇਗੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਬਿਲ ਦੀ ਵਿਵਸਥਾ ਪੁਰਸ਼ ਅਤੇ ਔਰਤ ਦੋਵਾਂ ਮਾਡਲਾਂ ‘ਤੇ ਬਰਾਬਰ ਲਾਗੂ ਹੋਵੇਗੀ।
ਇਸ ਬਿਲ ਨੂੰ ਬਹੁਤ ਜ਼ਿਆਦਾ ਪਤਲੀਆਂ ਮਾਡਲਾਂ ਦੇ ਇਸਤੇਮਾਲ ਨੂੰ ਰੋਕਣ ਦੇ ਲਈ ਤਾਜ਼ਾ ਪਹਿਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਤਲੀਆਂ ਮਾਡਲਾਂ ਦੇ ਇਸਤੇਮਾਲ ‘ਤੇ ਸਵਾਲ ਉਦੋਂ ਤੋਂ ਉੱਠ ਰਹੇ ਹਨ, ਜਦੋਂ ਤੋਂ ਸਾਲ 2006 ਵਿਚ ਬ੍ਰਾਜੀਲੀਆਈ ਮਾਡਲ ਦੀ ਮੌਤ ਹੋਈ ਸੀ। ਇਸ ਮਾਡਲ ਦੀ ਮੌਤ ਦਾ ਕਾਰਨ ਅਨੋਰੈਕਸੀਆ ਨਾਲ ਜੁੜਿਆ ਹੋਇਆ ਸੀ। ਬਿਲ ਤਿਆਰ ਕਰਨ ਵਾਲੀ ਵੇਲਰੀ ਬਾਇਰ ਕਹਿੰਦੀ ਹੈਕਿ ਹੁਣ ਤੱਕ ਇਸ ‘ਤੇ ਜਿੰਨੇ ਵੀ ਕਦਮ ਚੁੱਕੇ ਗੲੈ ਹਨ, ਉਹ ਕਾਫੀ ਨਹੀਂ ਮੰਨੇ ਜਾ ਸਕਦੇ। ਉਹ ਅਨੋਰੈਕਸੀਆ ਨੂੰ ਉਕਸਾਵਾ ਦੇਣ ਨੂੰ ਸਜ਼ਾਯੋਗ ਅਪਰਾਧ ਬਣਾਉਣ ਦੇ ਹੱਕ ਵਿਚ ਹਨ। ਉਹਨਾਂ ਨੇ ਪੇਸ਼ ਬਿਲਵਿਚ ਮੁੱਖ ਤੌਰ ‘ਤੇ ਅਨੋਰੈਕਸਿਕ ਵੈਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਬਾਇਰ ਦਾ ਕਹਿਣਾ ਹੈ ਕਿ ਇਸ ਬਿਲ ਨੂੰ ਫੈਸ਼ਨ ਉਦਯੋਗ ਦੇ ਖਿਲਾਫ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
|
|
|
Wednesday, 09 April 2008 |
ਵਾਸ਼ਿੰਗਟਨ- ਅਮਰੀਕਾ ਦੇ ਦੋ ਸੈਨੇਟਰਾਂ ਨੇ ਐਚ-1ਬੀ ਵੀਜਾ ਦਾ ਇਸਤੇਮਾਲ ਕਰਨ ਵਾਲੀਆਂ 25 ਪ੍ਰਮੁੱਖ ਕੰਪਨੀਆਂ, ਜਿਹਨਾਂ ਵਿਚ 9 ਭਾਰਤੀ ਕੰਪਨੀਆਂ ਸ਼ਾਮਲ ਹਨ, ਤੋਂ ਉਹਨਾਂ ਦੇ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਦੇ ਬਾਰੇ ਪੁੱਛਗਿੱਛ ਕੀਤੀ। ਇਹਨਾਂ ਕੰਪਨੀਆਂ ਵਿਚ ਜ਼ਿਆਦਾਤਰ ਕਰਮਚਾਰੀ ਭਾਰਤ ਤੋਂ ਆਉਂਦੇ ਹਨ।
ਪੁੱਛਗਿੱਛ ਵਿਚ ਸ਼ਾਮਲ 9 ਭਾਰਤੀ ਕੰਪਨੀਅਆਂ ਹਨ ਵਿਪਰੋ, ਸਤਿਅਮ, ਟਾਟਾ ਕੰਸਲਟੈਂਸੀ ਸਰਵਿਸਿਜ਼, ਕਾਂਗਰੀਜਾਂਟ ਟੈਕ, ਸਾਲਯੂਸ਼ਨਜ਼, ਪਾਟਨੀ ਕੰਪਿਊਟਰ ਸਿਸਟਮ, ਆਈ-ਫਲੈਕਸ ਸਾਲਿਊਸ਼ਨਜ਼, ਲਾਰਸਰੂਨ ਐਂਡ ਟੂਬਰੋ ਇਨਫੋਟੈਕ ਲਿਮਟਿਡ ਅਤੇ ਮਫੈਸਿਸ ਕਾਰਪੋਰੇਸ਼ਨ। ਡੈਮੋਕਰੇਟ ਸੈਨੇਟਰ ਡਿਕ ਡਰਬਿਨ ਅਤੇ ਰਿਪਬਕਿਨ ਚੱਕ ਗ੍ਰਾਸਲੀ ਨੇ ਕੰਪਨੀਆਂ ਨੂੰ ਲਿਖੇ ਆਪਣੇ ਪੱਤਰ ਵਿਚ ਕਿਹ ਕਿ ਐਚ-1ਬੀ ਵੀਜੇ ਨੂੰ ਅਮਰੀਕਾ ਵਿਚ ਨੌਕਰੀਆਂ ਖਤਮ ਕਰਨ ਦਾ ਮਾਧਿਅਮ ਨਹੀਂ ਬਣਨ ਦਿੱਤਾ ਜਾਵੇਗਾ। ਉਹਨਾਂ ਨੇ ਪੱਤਰ ਵਿਚ ਕਿਹਾ ਕਿ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਇਸ ਵੀਜੇ ਦੀ ਦੁਰਵਰਤੋਂ ਨਾ ਹੋਵੇ। ਇਸਦੇ ਕਾਰਨ ਅਮਰੀਕੀ ਕਾਮਿਆਂ ਨੂੰ ਚੰਗੀਆਂ ਨੌਕਰੀਆਂ ਮਿਲਣ ਵਿਚ ਪ੍ਰੇਸ਼ਾਨੀ ਹੁੰਦੀ ਹੈ।
|
|
|
Saturday, 05 April 2008 |
ਸਾਨ ਫਰਾਂਸਿਸਕੋ- ਇੰਟਰਨੈਟ ਸਰਚ ਇੰਜਨ ਯਾਹੂ ਨੇ ਮੋਬਾਇਲ ਫੋਨ ਤੋਂ ਬੋਲ ਕੇ ਨੈਟ ਸਰਫਿੰਗ ਦੀ ਸਹੂਲਤ ਉਪਲਬਧ ਕਰਵਾਈ ਹੈ। ਮੋਬਾਇਲ ਫੋਨ ‘ਤੇ ਬੋਲ ਕੇ ਨੈਟ ਸਰਫਿੰਗ ਕਰਨ ਦੀ ਦੁਨੀਆਂ ਦੀ ਇਹ ਸਭ ਤੋਂ ਪਹਿਲੀ ਤਕਨੀਕ ਹੈ। ਯਾਹੂ ਨੇ ਇਸ ਦੇ ਲਈ ਦੁਨੀਆਂ ਭਰ ਦੀਆਂ 29 ਟੈਲੀਫੋਨ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤਾ ਹੈ। ਯਾਹੂ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੋ ਬੋਰਿਸ ਨੇ ਅਮਰੀਕਾ ਦੇ ਸਭ ਤੋਂ ਵੱਡੇ ਟੈਲੀਫੋਨ ਬਿਜ਼ਨੈਸ ਫੇਅਰ-2008 ਵਿਚ ਇਹ ਜਾਣਕਾਰੀ ਦਿੱਤੀ। ਇਹ ਸਹੂਲਤ ਜ਼ਿਆਦਾਤਰ ਮੋਬਾਇਲ ਫੋਨ ਦੀ ਸਕਰੀਨ ‘ਤੇ ਅਸਾਨੀ ਨਾਲ ਵਰਤੀ ਜਾ ਸਕਦੀ ਹੈ। ਮੋਬਾਇਲ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ ਵਿਚ ਯਾਹੂ ਦਾ ਇਹ ਪਹਿਲਾ ਕਦਮ ਹੈ। ਯਾਹੂ ਦੇ ਮੁਤਾਬਕ ਆਵਾਜ਼ ਸੁਣ ਕੇ ਮਨਚਾਹੀ ਜਾਣਕਾਰੀ ਸਰਚ ਕਰਨ ਵਾਲੀ ਤਕਨੀਕ ਕਿਸੇ ਵੀ ਸਵਾਲ ਦਾ ਜਵਾਬ ਤੁਰੰਤ ਦੇਵੇਗੀ। ਉਦਾਹਰਣ ਦੇ ਲਈ ਜੇਕਰ ਤੁਸੀਂ ਨਿਊਯਾਰਕ ਦੇ ਬਾਰੇ ਜਾਣਕਾਰੀ ਮੰਗੀ ਹੈ ਤਾਂ ਉਸ ਵਿਚ ਜ਼ਮੀਨਦੋਜ਼ ਟ੍ਰੇਨਾਂ ਦਾ ਸਮਾਂ ਸਾਰਣੀ ਦੇ ਬਾਰੇ ਵੀ ਜਾਣਕਾਰੀ ਮਿਲੇਗੀ।
|
|
|
|
<< Start < Prev 1 2 3 Next > End >>
|
| Results 10 - 18 of 25 |