Calendar Date

Jul
20
2008
hansron_logo.png
World
ਪਾਕਿਸਤਾਨ ਦੇ ਸਿੱਖਾਂ ਨੇ ਸਰਕਾਰ ‘ਚ ਨੁਮਾਇੰਦਗੀ ਮੰਗੀ
Sunday, 04 May 2008
sikh_in_pak.jpgਲਾਹੌਰ- ਪਾਕਿਸਤਾਨ ਦੇ ਘੱਟ ਗਿਣਤੀ ਸਿੱਖਾਂ ਨੇ ਸਰਕਾਰ ਵਿਚ ਨੁਮਾਇੰਦਗੀ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਅਪਣੀਆਂ ਸਮਾਜਕ ਅਤੇ ਸਿਆਸੀ ਮੁਸ਼ਕਲਾਂ ਦਾ ਹੱਲ ਕਰਨ ਵਿਚ ਮਦਦ ਮਿਲੇਗੀ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਸਵਰਨ ਸਿੰਘ ਨੇ ਕਿਹਾ, ''ਸਿੱਖਾਂ ਦੀਆਂ ਮੁਸ਼ਕਲਾਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇ ਉਨ੍ਹਾਂ ਨੂੰ ਸਰਕਾਰ ਵਿਚ ਨੁਮਾਇੰਦਗੀ ਮਿਲੇ ਜਾਂ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਬਣਾਇਆ ਜਾਵੇ।‘‘ ਉਨ੍ਹਾਂ ਸੁਝਾਅ ਦਿਤਾ ਕਿ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਨਿਯੁਕਤ ਕਰਨ ਨਾਲ ਹੋਰ ਦੇਸ਼ਾਂ ਦੇ ਸਿੱਖ ਪਾਕਿਸਤਾਨ ‘ਚ ਨਿਵੇਸ਼ ਕਰਨ ਵਲ ਉਤਸ਼ਾਹਤ ਹੋਣਗੇ। ਉਨ੍ਹਾਂ ਕਿਹਾ ਕਿ ਈਸਾਈਆਂ ਅਤੇ ਹਿੰਦੂਆਂ ਨੂੰ ਸਰਕਾਰ ਵਿਚ ਨੁਮਾਇੰਦਗੀ ਹਾਸਲ ਹੈ ਪਰ ਸਿੱਖਾਂ ਦੀ ਹਾਲੇ ਤਕ ਕੌਮੀ ਅਤੇ ਸੂਬਾਈ ਅਸੰਬਲੀਆਂ ਵਿਚ ਪਹੁੰਚ ਨਹੀਂ ਹੈ। ਪਾਕਿਸਤਾਨ ‘ਚ 12,000 ਦੇ ਕਰੀਬ ਸਿੱਖ ਹਨ, ਜਿਹੜੇ ਕਈ ਤਰ੍ਹਾਂ ਦੀਆਂ ਸਮਾਜਕ ਅਤੇ ਸਿਆਸੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਭਾਈਚਾਰੇ ਦੀਆਂ ਅਪਣੀਆਂ ਮੁਸ਼ਕਲਾਂ ਹਨ ਅਤੇ ਉਨ੍ਹਾਂ ਦੇ ਨੁਮਾਇੰਦੇ ਹੀ ਇਨ੍ਹਾਂ ਨੂੰ ਉਠਾਉਂਦੇ ਹਨ ਪਰ ਪਾਕਿਸਤਾਨ ਦੇ ਸਿੱਖਾਂ ਨੂੰ ਹੁਣ ਤਕ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ 'ਡੇਲੀ ਟਾਈਮਜ਼‘ ਨੂੰ ਦਸਿਆ, ''ਈਸਾਈਆਂ ਅਤੇ ਹਿੰਦੂਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਸਿੱਖ ਕਿਹੜੀਆਂ ਦਿਕਤਾਂ ਦਾ ਸਾਹਮਣਾ ਕਰ ਰਹੇ ਹਨ।‘‘ ਸਵਰਨ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਸਿੱਖ ਨੌਜਵਾਨ ਮਿਆਰੀ ਉੱਚ ਸਿੱਖਿਆ ਤੋਂ ਵਾਂਝੇ ਹਨ ਕਿਉਂਕਿ ਉੱਚ ਸਿਖਿਆ ਸੰਸਥਾਵਾਂ ਵਿਚ ਉਨ੍ਹਾਂ ਲਈ ਕੋਈ ਕੋਟਾ ਨਹੀਂ ਹੈ। ਉਨ੍ਹਾਂ ਨੁਕਤਾ ਚੁਕਿਆ, ''ਈਸਾਈ ਤੇ ਹਿੰਦੂ ਵਿਧਵਾਵਾਂ ਨੂੰ ਸਰਕਾਰ ਤੋਂ ਹਰ ਮਹੀਨੇ 5,000 ਰੁਪਏ ਦੀ ਮਦਦ ਮਿਲਦੀ ਹੈ ਪਰ ਸਿੱਖ ਵਿਧਵਾਵਾਂ ਨੂੰ ਅਜਿਹੀ ਕੋਈ ਮਦਦ ਨਹੀਂ ਦਿਤੀ ਜਾਂਦੀ।‘‘
 
ਭਾਰਤ ‘ਚ ਮੱਧਵਰਗ ਦੀ ਖ਼ੁਸ਼ਹਾਲੀ ਕਾਰਨ ਅਨਾਜ ਸੰਕਟ ਪੈਦਾ ਹੋਇਆ: ਬੁਸ਼
Saturday, 03 May 2008
bush1_21.jpg.pngਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਕੌਡਾਲੀਜ਼ਾ ਰਾਈਸ ਦੇ ਬਿਆਨ ਕਿ ਭਾਰਤੀਆਂ ਦੇ ਜ਼ਿਆਦਾ ਖਾਣ ਨਾਲ ਵਿਸ਼ਵ ਬਾਜ਼ਾਰ ਵਿਚ ਅਨਾਜਾਂ ਦੀ ਕੀਮਤ ਵੱਧ ਰਹੀ ਹੈ, ਦੇ ਬਾਅਦ ਰਾਸ਼ਟਰਪਤੀ ਜਾਰਜ ਬੁਸ਼ ਵੀ ਮੰਨਣ ਲੱਗੇ ਹਨ ਕਿ ਭਾਰਤੀ ਮੱਧ ਵਰਗ ਦੀ ਖ਼ੁਸ਼ਹਾਲੀ ਕਾਰਨ ਅਨਾਜ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬੁਸ਼ ਨੇ ਕਿਹਾ ਕਿ ਭਾਰਤ ਵਿਚ 35 ਕਰੋੜ ਲੋਕ ਮੱਧ ਵਰਗ ਵਿਚ ਆਉਂਦੇ ਹਨ, ਜੋ ਅਮਰੀਕਾ ਦੀ ਪੂਰੀ ਵਸੋਂ ਤੋਂ ਵੱਧ ਹੈ ਅਤੇ ਜਦੋਂ ਤੁਸੀ ਪੈਸਾ ਕਮਾਉਣਾ ਸ਼ੁਰੂ ਕਰਦੇ ਹੋ ਤਾਂ ਤੁਸੀ ਚੰਗਾ-ਚੋਖਾ ਖਾਣ ਦੀ ਮੰਗ ਕਰਦੇ ਹੋ। ਇਸ ਤਰ੍ਹਾਂ ਮੰਗ ਵੱਧਣ ਨਾਲ ਕੀਮਤਾਂ ਵਿਚ ਵਾਧਾ ਹੁੰਦਾ ਹੈ। ਪਿਛਲੇ ਹਫ਼ਤੇ ਰਾਈਸ ਨੇ ਵੀ ਕਿਹਾ ਸੀ ਕਿ ਚੀਨ ਅਤੇ ਭਾਰਤ ਦੇ ਲੋਕਾਂ ਦੀ ਖ਼ੁਰਾਕ ਵਿਚ ਵਾਧਾ ਅਤੇ ਇਨ੍ਹਾਂ ਦੇਸ਼ਾਂ ਵਲੋਂ ਅਨਾਜ ਬਰਾਮਦ ‘ਤੇ ਪਾਬੰਦੀ ਲਗਾ ਦੇਣ ਕਾਰਨ ਵਿਸ਼ਵ ਵਿਚ ਅਨਾਜ ਸੰਕਟ ਪੈਦਾ ਹੋਇਆ ਹੈ। ਰਾਈਸ ਨੇ ਕਿਹਾ ਸੀ ਕਿ ਜੈਵਿਕ ਬਾਲਣ ਦੇ ਉਤਪਾਦਨ ਵਿਚ ਅਨਾਜਾਂ ਦੀ ਵਰਤੋਂ ਖ਼ੁਰਾਕ ਸੰਕਟ ਨੂੰ ਡੂੰਘਾ ਕਰ ਸਕਦੀ ਹੈ ਪਰ ਬੁਸ਼ ਨੇ ਇਸ ਤੋਂ ਉਲਟ ਮੱਕੀ ਤੋਂ ਐਥੇਨੋਲ ਬਨਾਉਣ ਨੂੰ ਕੀਮਤਾਂ ਵੱਧਣ ਦਾ ਕਾਰਨ ਮੰਨਣ ਤੋਂ ਇਨਕਾਰ ਕਰ ਦਿਤਾ। ਬੁਸ਼ ਨੇ ਐਥੇਨੋਲ ਬਨਾਉਣ ਦੀ ਹਮਾਇਤ ਕਰਦਿਆਂ ਅਨਾਜ ਦੀਆਂ ਵਧਦੀਆਂ ਕੀਮਤਾਂ ਲਈ ਤੇਲ ਅਤੇ ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਖੇਤੀ ਲਾਗਤ ਵਿਚ ਹੋਏ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ। ਬੁਸ਼ ਨੇ ਮੌਸਮ ਸਬੰਧੀ ਮੁਸ਼ਕਲਾਂ ਨੂੰ ਵੀ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਅਨਾਜ ਉਤਪਾਦਨ ਦੇ ਕੁੱਝ ਵੱਡੇ ਇਲਾਕੇ ਸੋਕੇ ਤੋਂ ਪ੍ਰਭਾਵਤ ਹਨ। ਬੁਸ਼ ਨੇ ਕਿਹਾ ਕਿ ਅਮਰੀਕਾ ਨੇ ਅਨਾਜ ਸੰਕਟ ਨਾਲ ਨਿਪਟਣ ਲਈ ਕਾਫ਼ੀ ਸਹਾਇਤਾ ਦਿਤੀ ਹੈ। ਮੈਂ ਕਾਂਗਰਸ ਨੂੰ ਇਸ ਲਈ ਹੋਰ ਪੈਸਾ ਦੇਣ ਦੀ ਅਪੀਲ ਕੀਤੀ ਹੈ।
 
ਚੀਨ ਵਿਚ ਸਬਜ਼ੀਆਂ ਵਾਂਗ ਵਿਕ ਰਹੇ ਹਨ ਬੱਚੇ
Thursday, 01 May 2008
china_child.jpg ਲੰਡਨ- ਚੀਨ ਵਰਗੇ ਵਿਕਸਤ ਦੇਸ਼ ਵਿਚ ਛੋਟੇ ਬੱਚਿਆਂ ਦੀ ਸਥਿਤੀ ਬਿਲਕੁਲ ਚੰਗੀ ਨਹੀਂ ਹੈ। ਬਾਲ ਅਧਿਕਾਰਾਂ ਦਾ ਖੁੱਲ੍ਹੇਆਮ ਉਲੰਘਣਾ ਹੋ ਰਿਹਾ ਹੈ। 10 ਸਾਲ ਤੱਕ ਦੇ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਇਲੈਕਟ੍ਰਾਨਿਕਸ ਅਤੇ ਖਿਡੌਣਿਆਂ ਦੀਆਂ ਫੈਕਟਰੀਆਂ ਵਿਚ ਭੇਜਿਆ ਜਾ ਰਿਹਾ ਹੈ। ਉਹਨਾਂ ਦੇ ਨਾਲ ਬੰਧੂਆ ਮਜ਼ਦੂਰ ਵਰਗੇ ਵਿਵਹਾਰ ਕੀਤਾ ਜਾਂਦਾ ਹੈ। ਕੰਮ ਕਰਾਉਣ ਦੇ ਲਈ ਸਬਜ਼ੀਆਂ ਵਾਂਗ ਉਹਨਾਂ ਦੀ ਖਰੀਦ-ਵਿੱਕਰੀ ਹੁੰਦੀ ਹੈ। ਦਾ ਟੈਲੀਗ੍ਰਾਫ ਦੇ ਮੁਤਾਬਕ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਨੂੰ ਦੱਖਣੀ ਚੀਨ ਸਥਿਤ ਇਲੈਕਟ੍ਰਾਨਿਕਸ ਅਤੇ ਖਿਡੌਣਿਆਂ ਦੀਆਂ ਫੈਕਟਰੀਆਂ ਵਿਚ ਕੰਮ ਦੇ ਲਈ ਭੇਜਿਆ ਜਾਂਦਾ ਹੈ। ਬੱਚਿਆਂ ਦੀ ਖਰੀਦ-ਵਿੱਕਰੀ ਦਾ ਕੰਮ ਸਭ ਤੋਂ ਜ਼ਿਆਦਾ ਚੀਨ ਦੇ ਸੰਘਣੀ ਆਬਾਦੀ ਵਾਲੇ ਪ੍ਰਾਂਤ ਸਿਚੁਆਨ ਵਿਚ ਚੱਲਦਾ ਹੈ। ਰਿਪੋਰਟਰ ਦੇ ਮੁਤਾਬਕ ਲਾਈਨ ਲਗਾ ਕੇ ਖੜ੍ਹੇ ਬੱਚਿਆਂ ਨੂੰ ਜਾਨਵਰਾਂ ਵਾਂਗ ਟਰੱਕਾਂ ਵਿਚ ਭਰ ਕੇ ਚੀਨ ਦੇ ਦਿਲ ਕਹੇ ਜਾਂਦੇ ਪਰਲ ਰਿਵਰ  ਡੇਲਟਾਂ ਸਥਿਤ ਫੈਕਟਰੀਆਂ ਵਿਚ ਭੇਜਿਆ ਜਾਂਦਾ ਹੈ। ਉਹਨਾਂ ਨੂੰ ਗਾਲੀ-ਗਲੋਚ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਵਰਣਨਯੋਗ ਹੈ ਕਿ ਚੀਨ ਵਿਚ ਨਵੇਂ ਸਾਲ ਯਾਨਿ ਫਰਵਰੀ ਮਹੀਨੇ ਵਿਚ 76 ਬੱਚਿਆਂ ਦੇ ਗੁੰਮ ਹੋਣ ਦੀ ਗੱਲ ਸਾਹਮਣੇ ਆਈ ਸੀ।
 
ਅੱਤਵਾਦੀ ਹਮਲੇ ਵਿਚ ਵਾਲ-ਵਾਲ ਬਚ ਗਏ ਕਰਜ਼ਈ
Sunday, 27 April 2008
karzi.jpgਕਾਬਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਅੱਤਵਾਦੀਆਂ ਦੇ ਘਾਤਕ ਹਮਲੇ ਵਿਚ ਵਾਲ-ਵਾਲ ਬਚ ਗਏ। ਉਹ ਮੁਲਕ ਦੀਆਂ ਉੱਚ ਪੱਧਰੀ ਹਸਤੀਆਂ ਨਾਲ ਸੈਨਿਕ ਪਰੇਡ ਵਿਚ ਭਾਗ ਲੈ ਰਹੇ ਸਨ।  ਉਸੇ ਵਕਤ ਮੰਚ ਉਤੇ ਗੋਲੀਆਂ ਅਤੇ ਰਾਕਟਾਂ ਨਾਲ ਭਿਆਨਕ ਹਮਲਾ ਹੋਇਆ। ਇਸ ਹਮਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ, ਜਦਕਿ 11 ਸਾਂਸਦ ਜ਼ਖਮੀ ਹੋ ਗਏ।  ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਹਮਲਾ ਕਰਜ਼ਈ ਦੀ ਹੱਤਿਆ ਕਰਨ ਲਈ ਕੀਤਾ ਗਿਆ ਸੀ। ਇਸ ਦੌਰਾਨ ਜਵਾਬੀ ਹਮਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ।
 ਪ੍ਰਾਪਤ ਜਾਣਕਾਰੀ ਮੁਤਾਬਕ ਜਿਉਂ ਹੀ ਹਮਲਾ ਹੋਇਆ,ਕਰਜ਼ਈ ਸਮੇਤ ਕਈ ਅਹਿਮ ਮੰਤਰੀ ਅਤੇ ਅਮਰੀਕੀ ਡਿਪਲੋਮੇਟ ਫਰਸ਼ ਉਤੇ ਲੇਟ ਗਏ। ਇਸ ਤੋਂ ਤੁਰੰਤ ਬਾਅਦ ਅੰਗ ਰੱਖਿਅਕਾਂ ਨੇ ਤੁਰੰਤ ਕਰਜ਼ਈ ਨੂੰ ਘੇਰ ਲਿਆ। ਲੱਗਭੱਗ 15 ਮਿੰਟ ਗੋਲੀਬਾਰੀ ਜਾਰੀ ਰਹੀ। ਉਸ ਵਕਤ ਬ੍ਰਿਟਿਸ਼ ਰਾਜਦੂਤ ਕੌਪਰ ਕਾਪਸ ਅਮਰੀਕੀ ਰਾਜਦੂਤ ਨਾਲ ਪਹਿਲੀ ਕਤਾਰ ਵਿਚ ਸਨ।
 
ਸੋਨੀਆ ਦੀ ਘੁਰਕੀ ਦੇ ਬਾਵਜੂਦ ਕੈਪਟਨ ਅਤੇ ਭੱਠਲ ਦੀ ਅੰਦਰੂਨੀ ਘੂਰ-ਘੱਪ ਜਾਰੀ
Thursday, 24 April 2008
images43.jpg
 ਪਟਿਆਲਾ-ਕਾਂਗਰਸ ਦੀ ਕੁਲ ਹਿੰਦ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਪੰਜਾਬ ਦੇ ਦੋ ਸੀਨੀਅਰ ਆਗੂਆਂ ਦਾ ਵਿਵਾਦ ਸੁਲਝਾਏ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਹਨ ਪਰ ਅਜੇ ਵੀ ਇਨ੍ਹਾਂ ਆਗੂਆਂ ਦਾ ਆਪਸੀ ਮੱਤਭੇਦ ਜਾਰੀ ਹੈ। ਪੰਜਾਬ ਕਾਂਗਰਸ ਅੰਦਰਲੀ ਵਿਰੋਧਤਾ ਅੱਜ ਵੀ ਵੇਖਣ ਨੂੰ ਮਿਲੀ। ਹਾਲਾਂਕਿ ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਹ ਤਾਂ ਕਹਿ ਦਿਤਾ ਕਿ ਸਾਡੀ ਸ੍ਰੀਮਤੀ ਸੋਨੀਆ ਗਾਂਧੀ ਨੇ ਸੁਲਾਹ ਕਰਾ ਦਿਤੀ ਹੈ ਪਰ ਅੱਜ ਜੋ ਵੀ ਇਥੇ ਦੇਖਣ ਨੂੰ ਮਿਲਿਆ ਉਹ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਹਾਈ ਕਮਾਂਨ ਵੀ ਪੰਜਾਬ ਦੇ ਮਾਮਲੇ ਸੁਧਾਰਨ ਵਿਚ ਨਾਕਾਮਯਾਬ ਹੀ ਰਹਿ ਗਈ ਹੈ। ਇਸੇ ਕਰ ਕੇ ਅੱਜ ਪੰਜਾਬ ਬੰਦ ਦਾ ਸੱਦਾ ਵੀ ਠੁਸ ਹੋ ਕੇ ਰਹਿ ਗਿਆ ਤੇ ਇਹ ਸਪੱਸ਼ਟ ਹੋ ਗਿਆ ਕਿ ਦੋਵੇਂ ਲੀਡਰ ਹੁਣ ਇਕ-ਦੂਜੇ ਨੂੰ ਠਿਬੀ ਲਾਉਣ ਦੀ ਹੀ ਨਹੀਂ ਸਗੋਂ ਇਕ-ਦੂਜੇ ਨੂੰ ਸਿਆਸੀ ਤੌਰ ‘ਤੇ ਖ਼ਤਮ ਕਰਨਾ ਚਾਹੁੰਦੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਬੀਬੀ ਭੱਠਲ ਦੇ ਕੈਪਟਨ ਦੇ ਹੀ ਸ਼ਹਿਰ ਵਿਚ ਗੱਜਣ ਦਾ ਸੁਪਨਾ ਤਾਂ ਸ਼ਾਇਦ ਪੂਰਾ ਹੋ ਗਿਆ ਪਰ ਉਹ ਹਜ਼ਾਰਾਂ ਲੋਕਾਂ ਨੂੰ ਭਾਸਣ ਸੁਣਾਉਣ ਦਾ ਸੁਪਨਾ ਸਿਰਫ਼ ਢਾਈ ਟੋਟਰੂਆਂ ਅਗੇ ਹੀ ਅਪਣੀ ਕੈਪਟਨ ਵਿਰੁਧ ਭੜਾਸ ਕਢਣ ਤਕ ਸੀਮਤ ਹੋ ਕੇ ਰਹਿ ਗਿਆ। ਹੈਰਾਨੀ ਦੀ ਗੱਲ ਇਹ ਹੋਈ ਕਿ ਪਟਿਆਲਾ ਨਾਲ ਸਬੰਧਤ ਕਾਂਗਰਸੀ ਮੁੱਖ ਲੀਡਰ ਵੀ ਇਥੇ ਨਹੀਂ ਪੁੱਜੇ ਤੇ ਜਸਜੀਤ ਸਿੰਘ ਰੰਧਾਵਾ ਵਰਗੇ ਸਾਬਕਾ ਮੰਤਰੀ ਵੀ ਸਮੇਂ ਤੋਂ ਪਹਿਲਾਂ ਹੀ ਚਲੇ ਗਏ ਤੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਵਿਜੈ ਇੰਦਰ ਸਿੰਗਲਾ ਵਰਗੇ ਵੀ ਇਥੇ ਹਾਜ਼ਰ ਨਹੀ ਸਨ। ਕੈਪਟਨ ਖ਼ੇਮੇ ਦੇ ਹੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਪੀ.ਕੇ. ਪੁਰੀ ਨੇ ਕਿਹਾ ਕਿ ਮੈਨੂੰ ਤਾਂ ਕਿਸੇ ਨੇ ਸੱਦਿਆ ਹੀ ਨਹੀਂ ਸੀ, ਇਸ ਕਰ ਕੇ ਮੈਨੂੰ ਕੀ ਲੋੜ ਪਈ ਹੈ ਇਸ ਲੜਾਈ ਵਿਚ ਪੈਣ ਦੀ। ਇਸੇ ਤਰ੍ਹਾਂ ਮੀਤ ਪ੍ਰਧਾਨ ਮਨੋਜ ਸੋਹੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਨਹੀਂ ਬੁਲਾਇਆ ਗਿਆ। ਚੱਕਾ ਜਾਮ ਵਿਚ ਜ਼ਿਲ੍ਹਾ ਯੂਥ ਪ੍ਰਧਾਨ ਸ਼ਰਨਜੀਤ ਸਿੰਘ ਜੋਗੀਪੁਰ, ਸ਼ਹਿਰੀ ਪ੍ਰਧਾਨ ਪਟਿਆਲਾ ਸੰਜੀਵ ਬਿੱਟੂ, ਵੇਦ ਪ੍ਰਕਾਸ਼ ਗੁਪਤਾ, ਮਲੋਹਤਰਾ, ਭੁਪਿੰਦਰ ਕੌਰ ਕੌਰਜੀਵਾਲਾ ਆਦਿ ਸੀਨੀਅਰ ਲੀਡਰ ਨਹੀਂ ਪੁਜੇ। ਭੱਠਲ ਖ਼ੇਮੇ ਦੇ ਚੱਕਾ ਜਾਮ ਵਿਜ ਪਹੁੰਚੇ ਆਗੂਆਂ ਲਾਲ ਸਿੰਘ, ਬੀਰਦਵਿੰਦਰ ਸਿੰਘ, ਬ੍ਰਹਮ ਮਹਿੰਦਰਾ, ਸੁਰਿੰਦਰ ਸਿੰਗਲਾ ਆਦਿ ਨੇ ਅਸਿਧੇ ਰੂਪ ਵਿਚ ਕੈਪਟਨ ਅਮਰਿੰਦਰ ਸਿੰਘ ‘ਤੇ ਹੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਿਹੜੀ ਕਿਤਾਬ ਲਿਖੀ ਗਈ ਹੈ ਉਸ ਦਾ ਸਾਰਿਆਂ ਨੂੰ ਪਤਾ ਹੈ ਕਿ ਕਿਸ ਨੇ ਲਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਲੋਕ ਜਾਣਦੇ ਹਨ ਕਿ ਕੌਣ ਕਾਂਗਰਸ ਵਿਚ ਹਮੇਸ਼ਾ ਤੋਂ ਹੀ ਰਹਿ ਰਿਹਾ ਹੈ ਤੇ ਕੋਣ ਕਦੇ ਅਕਾਲੀ ਦਲ ਵਿਚ ਅਤੇ ਕਦੇ ਕਿਸੇ ਹੋਰ ਤਰੀਕੇ ਨਾਲ ਕਾਂਗਰਸ ਵਿਚ ਆਇਆ ਹੈ। ਬੀਬੀ ਭੱਠਲ ਦੇ ਲੰਚ ਦਾ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਰਚੰਦ ਸਿੰਘ ਬਰਸਟ ਦੇ ਘਰ ਰਖਿਆ ਗਿਆ। ਬਰਸਟ ਨੇ ਇਸ ਬਾਰੇ ਇਹ ਕਹਿ ਕੇ ਮੀਡੀਆ ਨੂੰ ਟਾਲ ਦਿਤਾ ਕਿ ਬੀਬੀ ਹੁਣ ਕਾਂਗਰਸ ਦੀ ਪ੍ਰਧਾਨ ਹੈ ਤੇ ਉਨ੍ਹਾਂ ਘਰ ਆਉਣ ਦੀ ਇੱਛਾ ਪ੍ਰਗਟਾਈ ਸੀ ਤੇ ਮੈਂ ਕਿਵੇਂ ਨਾਂ ਕਰ ਸਕਦਾ ਸੀ?
 
<< Start < Prev 1 2 3 4 5 6 7 8 9 10 Next > End >>

Results 19 - 27 of 84
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles