|
Saturday, 15 March 2008 |
|
ਤਿਰਾਨਾ- ਅਲਬਾਨੀਆ ਦੀ ਰਾਜਧਾਨੀ ਤਿਰਾਨਾ ਦੇ ਬਾਹਰਵਾਰ ਸੈਨਿਕ ਹਵਾਈ ਅੱਡੇ ‘ਤੇ ਅੱਜ ਸ਼ਕਤੀਸ਼ਾਲੀ ਵਿਸਫੋਟ ਹੋਇਆ, ਜਿਸ ਵਿਚ 63 ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇਹ ਜਾਣਕਾਰੀ ਅਲਬਾਨੀਆ ਦੇ ਪ੍ਰਧਾਨ ਮੰਤਰੀ ਸਾਲਿ ਬਾਰਿਸ਼ਾ ਨੇ ਦਿੱਤੀ।
ਮਰਨ ਵਾਲਿਆਂ ਦੀ ਸਹੀ ਗਿਣਤੀ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਵਿਸਫੋਟ ਦੇ ਵਕਤ ਉਥੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਉਥੋ ਫੌਜ ਦੀਆਂ ਤਿੰਨ ਕੰਪਨੀਆਂ ਸਨ, ਹਰੇਕ ਕੰਪਨੀ ਵਿਚ 21 ਵਿਅਕਤੀ ਸ਼ਾਮਲ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਅਮਰੀਕਾ ਨਾਗਰਿਕ ਹਨ। ਫਿਲਹਾਲ ਅਮਰੀਕੀ ਅੰਬੈਸੀ ਨੇ ਮਰਨ ਵਾਲਿਆਂਦੀ ਗਿਣਤੀ ਸਪਸ਼ਟ ਨਹੀਂ ਕੀਤੀ ਹੈ।
|
|
|
Thursday, 13 March 2008 |
ਸ਼ਹੀਦ ਊਧਮ ਸਿੰਘ ਮਾਈਕਲ ਓਡਵਾਇਰ ਜਲ੍ਹਿਆਂ ਵਾਲਾ ਬਾਗ 1919 ਦੇ ਸ਼ਹੀਦਾਂ ਦੇ ਕਾਤਲ ਨੂੰ 13 ਮਾਰਚ 1940 ਵਿੱਚ ਸੋਧਣ (ਮਾਰਨ) ਲਈ ਪ੍ਰਸਿੱਧ ਹੋਇਆ। ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਜਿਸ ਤੋਂ ਭਾਵ ਹੈ ਕਿ ਹਿੰਦੂ, ਮੁਸਲਿਮ ਅਤੇ ਸਿੱਖਾਂ ਦਾ ਪ੍ਰਤੀਕ। ਸ਼ਹੀਦ ਊਧਮ ਸਿੰਘ ਨੇ 1919 ਦੇ ਜਲ੍ਹਿਆਂ ਵਾਲੇ ਸਾਕੇ ਦਾ 21 ਸਾਲ ਬਾਅਦ ਲੰਡਨ ਵਿੱਚ ਜਾ ਕੇ ਬਦਲਾ ਲਿਆ। ਬਚਪਨ ਵਿੱਚ ਹੀ ਮਾਤਾ-ਪਿਤਾ ਪ੍ਰਲੋਕ ਸਿਧਾਰ ਗਏ ਤੇ ਆਪ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਵਿੱਚ ਪਲੇ ਅਤੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਵਿਸਾਖੀ 1919 ਦੇ ਸਾਕੇ ਵੇਲੇ ਸ਼ਹੀਦ ਊਧਮ ਸਿੰਘ ਵੀ ਬਾਕੀ ਖਾਲਸਾ ਯਤੀਮਖਾਨੇ ਦੇ ਬੱਚਿਆਂ ਨਾਲ ਇਨ੍ਹਾਂ ਸ਼ਹੀਦਾਂ ਦੀ ਸੇਵਾ ਕਰ ਰਿਹਾ ਸੀ ਅਤੇ ਦਰਬਾਰ ਸਾਹਿਬ ਇਸ਼ਨਾਨ ਕਰਨ ਉਪਰੰਤ ਚੁੱਪ-ਚੁਪੀਤੇ ਬਦਲਾ ਲੈਣ ਦੀ ਸਹੁੰ ਲਈ। 1919 ਵਿੱਚ ਯਤੀਮਖਾਨਾ ਛੱਡ ਦਿੱਤਾ ਤੇ ਆਪਣੀ ਪ੍ਰਤਿੱਗਿਆ ਪੂਰੀ ਕਰਨ ਲਈ ਕ੍ਰਾਂਤੀਕਾਰੀ ਬਣ ਗਿਆ। ਸ਼ਹੀਦ ਊਧਮ ਸਿੰਘ ਕਈ ਨਾਂ ਬਦਲ-ਬਦਲ ਕੇ ਵਿਚਰਦਾ ਰਿਹਾ। 1920 ਵਿੱਚ ਅਫਰੀਕਾ ਪੁੱਜ ਗਿਆ। ਅੰਤ ਵਿੱਚ ਕਈ ਯਤਨਾਂ ਉਪਰੰਤ ਅਮਰੀਕਾ ਪਹੁੰਚਣ ਵਿੱਚ ਸਫਲਤਾ ਮਿਲੀ ਉੱਥੇ ਗਦਰ ਪਾਰਟੀ ਵਿਸ਼ੇਸ਼ ਕਰਕੇ ਲਾਲਾ ਹਰਦਿਆਲ ਸਿੰਘ ਨਾਲ 3 ਸਾਲ ਕੱਟੇ ਅਤੇ 1927 ਵਿੱਚ ਭਾਰਤ ਆ ਗਿਆ। ਕੁਝ ਬਿਨ੍ਹਾਂ ਲਾਇਸੈਂਸ ਦੇ ਹਥਿਆਰਾਂ ਕਾਰਨ ਅੰਮ੍ਰਿਤਸਰ ਵਿਖੇ ਫੜਿਆ ਗਿਆ। 5 ਸਾਲ ਜੇਲ੍ਹ ਹੋਈ, 1931 ਵਿੱਚ ਰਿਹਾਅ ਹੋਣ ਉਪਰੰਤ ਕਈ ਮੁਲਕਾਂ ਵਿੱਚੋਂ ਚੋਰੀ-ਛੁਪੇ ਰਹਿੰਦੇ ਅੰਤ ਇੰਗਲੈਂਡ 1934 ਵਿੱਚ ਪੁੱਜ ਗਿਆ। ਆਪਣੇ ਨਿਸ਼ਾਨੇ ਦੀ ਪੂਰਤੀ ਲਈ ਯਤਨ ਜਾਰੀ ਰੱਖੇ ਤੇ 13 ਮਾਰਚ 1940 ਨੂੰ ਕੈਕਸਟਨ ਹਾਲ ਵਿੱਚ ਇੱਕ ਸਭਾ ਵਿੱਚ ਓਡਵਾਇਰ ‘ਤੇ ਗੋਲੀਆਂ ਦਾਗ ਕੇ ਉਸ ਨੂੰ ਥਾਂ ‘ਤੇ ਹੀ ਚਿੱਤ ਕਰ ਦਿੱਤਾ ਅਤੇ ਭੱਜਣ ਦੀ ਥਾਂ ਉਸ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਇਸ ਘਟਨਾ ਨੇ ਊਧਮ ਸਿੰਘ ਨੂੰ ਆਜ਼ਾਦੀ ਦਾ ਹੀਰੋ ਬਣਾ ਦਿੱਤਾ ਜਿਸ ਨੇ 21 ਸਾਲ ਬਾਅਦ ਆਪਣਾ ਪ੍ਰਣ ਪੂਰਾ ਕੀਤਾ ਪਰ ਮਹਾਤਮਾ ਗਾਂਧੀ ਨੇ ਇਸ ਦੀ ਨਿੰਦਾ ਕੀਤੀ। ਹਾਲਾਂਕਿ ਮਹਾਤਮਾ ਗਾਂਧੀ ਦੀ 1942 ਦੇ ਭਾਰਤ ਛੱਡੋ ਅੰਦੋਲਨ ਲਈ ਇਸ ਬਹਾਦਰ ਸਪੁੱਤਰ ਨੇ ਰਾਹ ਪੱਧਰ ਕੀਤਾ। ਪੰਡਤ ਨਹਿਰੂ ਨੇ ਵੀ ਓਡਵਾਇਰ ਦੇ ਕਤਲ ‘ਤੇ ਅਫਸੋਸ ਪ੍ਰਗਟ ਕੀਤਾ। ਸ਼ਹੀਦ ਊਧਮ ਸਿੰਘ ਨੇ ਮੁਕੱਦਮੇ ਦੀ ਪੈਰਵੀ ਨਾ ਕੀਤੀ ਅਤੇ ਜੱਜ ਨੇ ਅੰਤਿਮ ਇੱਛਾ ਬਾਰੇ ਪੁੱਛਿਆ ਤਾਂ ਊਧਮ ਸਿੰਘ ਨੇ ਉੱਤਰ ਦਿੱਤਾ, “ਭਾਰਤ ਦੀ ਆਜ਼ਾਦੀ” ਸ਼ਹੀਦ ਊਧਮ ਸਿੰਘ ਇਸ ਫਾਨੀ ਸੰਸਾਰ ਨੂੰ ਤਿਆਗ ਕੇ ਅਮਰ ਹੋ ਗਿਆ। ਊਧਮ ਸਿੰਘ ਨੇ ਆਪਣੀ ਮੌਤ ਦੀ ਸਜ਼ਾ ‘ਤੇ ਖੁਸ਼ੀ ਤੇ ਮਾਣ ਪ੍ਰਗਟ ਕੀਤਾ ਕਿ ਉਸ ਦੀ ਸ਼ਹੀਦੀ ਭਾਰਤ ਦੀ ਆਜ਼ਾਦੀ ਲਈ ਹੋਈ। 1974 ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਂਈਆਂ ਗਈਆਂ ਤੇ ਭਾਰੀ ਉਤਸ਼ਾਹ ਨਾਲ ਗੰਗਾ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ।
|
|
|
Wednesday, 12 March 2008 |
|
ਇਸਲਾਮਾਬਾਦ- ਪਾਕਿਸਤਾਨ ਵਿਚ ਬਲੋਚਿਸਤਾਨ ਦੇ ਨਵਾਬ ਅਕਬਰ ਬੁਗਤੀ ਦੀ ਰਿਆਸਤ ਦੇ ਸ਼ਹਿਰ ਡੇਰਾ ਬੁਗਤੀ ਉੱਤੇ 17 ਮਾਰਚ 2005 ਨੂੰ ਮੁਸ਼ੱਰਫ ਦੀ ਫੌਜ ਨੇ ਹਮਲਾ ਕਰਕੇ ਬੰਬਾਰੀ ਕੀਤੀ ਸੀ। ਇਸ ਬੰਬਾਰੀ ਨਾਲ ਇਸ ਸ਼ਹਿਰ ਦਾ ਪ੍ਰਸਿੱਧ ਹਿੰਦੂ ਮੁਹੱਲਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਅਤੇ ਇੱਥੇ ਰਹਿਣ ਵਾਲੇ ਪੰਜ ਹਜ਼ਾਰ ਹਿੰਦੂ, ਸਿੱਖ ਅਤੇ ਕੁਝ ਮੁਸਲਿਮ ਪਰਿਵਾਰ ਬੇਘਰ ਹੋ ਗਏ ਅਤੇ ਉਹ ਹੁਣ ਦਰ-ਦਰ ਭਟਕਣ ਲਈ ਮਜ਼ਬੂਰ ਹਨ। ਉਹਨਾਂ ਦੇ ਜਿਹੜੇ ਮਕਾਨ ਬਚ ਵੀ ਗਏ ਸਨ, ਉਹਨਾਂ ਉੱਤੇ ਬੁਗਤੀ ਵਿਰੋਧੀ ਕਲਪਾਰ ਕਬੀਲੇ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ।
ਇਨ੍ਹਾਂ ਰਿਫਿਊਜ਼ੀ ਪਰਿਵਾਰਾਂ ਵਿਚੋਂ ਜ਼ਿਆਦਾਤਰ ਸਿੰਧ ਵਿਚ ਹਿੰਦੂ ਜਨ ਸੰਖਿਆ ਵਾਲੇ ਕਸਬਿਆਂ ਅਤੇ ਪਿੰਡਾਂ ਵਿਚ ਸ਼ਰਨ ਲਏ ਹੋਏ ਹਨ। ਕੁਝ ਰਫਿਊਜ਼ੀ ਘੋਟੰਕੀ ਦੇ ਇਤਿਹਾਸਕ ਮੰਦਰ ਵਿਚ ਆਪਣੇ ਪਰਿਵਾਰਾਂ ਨਾਲ ਸ਼ਰਨ ਲਏ ਹੋਏ ਹਨ।
ਇਨ੍ਹਾਂ ਪਰਿਵਾਰਾਂ ਨੂੰ ਉਮੀਦ ਸੀ ਕਿ ਕਦੇ ਹਾਲਾਤ ਸੁਧਰਨਗੇ ਤਾਂ ਉਹ ਕਦੇ ਨਾ ਕਦੇ ਡੇਰਾ ਬੁਗਤੀ ਵਿਚ ਆਪਣੇ ਘਰਾਂ ਨੂੰ ਪਰਤ ਜਾਣਗੇ ਪਰ ਫੌਜੀ ਬੰਬਾਰੀ ਵਿਚ ਨਵਾਬ ਬੁਗਤੀ ਦੇ ਮਾਰੇ ਜਾਣ ਤੋਂ ਬਾਅਦ ਇਹ ਉਮੀਦ ਵੀ ਟੁੱਟ ਗਈ ਹੈ। ਇਨ੍ਹਾਂ ਹੀ ਰਫਿਊਜ਼ੀਆਂ ਵਿਚੋਂ ਵੀਰ ਚੰਦ ਅਤੇ ਗੋਬਿੰਦ ਸਿੰਘ ਨੇ ਦੱਸਿਆ ਕਿ ਹਿੰਦੂ ਮੁਹੱਲਾ ਦੇ ਜ਼ਿਆਦਾਤਰ ਪਰਿਵਾਰ ਡੇਰਾ ਬੁਗਤੀ ਗੈਸ ਪੈਟਰੋਲੀਅਅਮ ਦੇ ਕਰਮਚਾਰੀ ਸਨ।
|
|
Read more...
|
|
|
Saturday, 08 March 2008 |
|
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਚੋਣ‘ਚ ਡੈਮੋਕਰੇਟਿਕ ਉਮੀਦਵਾਰੀ ਦੀ ਦਾਅਵੇਦਾਰੀ ਕਰ ਰਹੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਸੱਤਾ ‘ਚ ਆਉਣ‘ਤੇ ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੰਰਫ ‘ਤੇ ਕੇਂਦਰਿਤ ਬੁਸ਼ ਪ੍ਰਸ਼ਾਸਨ ਦੀ ਇਕ ਆਯਾਮੀ ਪਾਕਿਸਤਾਨੀ ਨੀਤੀ ਖਤਮ ਕਰ ਦੇਵੇਗੀ ਅਤੇ ਭਾਰਤ ਅਤੇ ਪਾਕਿਸਤਾਨ ਨਾਲ ਰਿਸ਼ਤਿਆਂ‘ਚ ਸੁਧਾਰ ਦੀ ਕੋਸ਼ਿਸ਼ ਕਰੇਗੀ। ਹਿਲੇਰੀ ਨੇ ਕਿਹਾ, ਪਿਛਲੇ ਸੱਤ ਸਾਲਾਂ ਤੋਂ ਬੁਸ਼ ਪ੍ਰਸ਼ਾਸਨ ਨੇ ਪਾਕਿਸਤਾਨ ਪ੍ਰਤੀ ਇਕ ਆਯਾਮੀ ਨੀਤੀ ਚਲਾਈ ਅਤੇ ਪਾਕਿਸਤਾਨ ‘ਚ ਮਹੱਤਵਪੂਰਨ ਰਾਜਨੀਤਿਕ ਸ਼ਖਸੀਅਤਾਂ ਅਤੇ ਉਸ ਦੇ ਨਾਗਰਿਕ ਸਮਾਜ ਨੂੰ ਇਕ ਪਾਸੇ ਕਰਕੇ ਆਪਣਾ ਉੱਚ ਪੱਧਰੀ ਧਿਆਨ ਪਾਕਿਸਤਾਨੀ ਰਾਸ਼ਟਰਪਤੀ ਮੁਸ਼ੱਰਫ ‘ਤੇ ਕੇਂਦਰਿਤ ਕੀਤਾ। ਹੁਣ ਇਯ ‘ਚ ਤਬਦੀਲੀ ਕਰਨ ਦਾ ਸਮਾਂ ਆ ਗਿਆ ਹੈ। ਹਿਲੇਰੀ ਫਿਲਹਾਲ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ‘ਚ ਡੈਮੋਕਰੇਟਿਕ ਉਮੀਦਵਾਰੀ ਲਈ ਬਰਾਕ ਉਬਾਮਾ ਨਾਲ ਸੰਘਰਸ਼ ‘ਚ ਜੂਝ ਰਹੀ ਹੈ। ਉਸ ਨੇ ਕਿਹਾ ਕਿ 18 ਫਰਵਰੀ ਦੀ ਚੋਣ ਦੇ ਨਤੀਜਿਆਂ ਨਾਲ ਅਮਰੀਕਾ ਨੂੰ ਪਾਕਿਸਤਾਨ ਪ੍ਰਤੀ ਉਸ ਦੀਆਂ ਨੀਤੀਆਂ ‘ਤੇ ਸੰਕੇਤ ਮਿਲ ਜਾਣਾ ਚਾਹੀਦਾ ਹੈ। ਹਿਲੇਰੀ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣੀ ਤਾਂ ਉਹ ਤੈਅ ਕਰੇਗੀ ਕਿ ਪਾਕਿਸਤਾਨ ਨੂੰ ਮਿਲਣ ਵਾਲੀ ਫੌਜੀ ਸਹਾਇਤਾ ਦੀ ਜਵਾਬਦੇਹ ਹੋਵੇ। ਹਿਲੇਰੀ ਨੇ ਕਿਹਾ ਕਿ ਰਾਸ਼ਟਰਪਤੀ ਬਣਨ ‘ਤੇ ਉਸ ਦਾ ਪ੍ਰਸ਼ਾਸਨ ਅਫਗਾਨਿਸਤਾਨ ਅਤੇ ਪਾਕਿਸਤਾਨ ਲਈ ਵਿਸ਼ੇਸ਼ ਦੂਤ ਨਿਯੁਕਤ ਕਰੇਗਾ। ਉਸ ਨੇ ਇਕ ਬਿਆਨ ਵਿਚ ਕਿਹਾ, ''ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਟਿਕਾਊ ਰਿਸ਼ਤਾ ਕਾਇਮ ਕਰਨਾ ਚਾਹਾਂਗੇ ਜੋ ਅਫਗਾਨਿਸਤਾਨ ਦੀ ਲੰਬੇ ਸਮੇਂ ਦੀ ਸਥਿਰਤਾ ‘ਚ ਹੋਰ ਵੀ ਮਦਦ ਕਰੇਗਾ।‘‘ ਡੈਮੋਕਰੇਟਿਕ ਨੇਤਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਚੋਣਾਂ ਉਥੇ ਲੋਕਤੰਤਰ ਦੀ ਵਾਪਸੀ ਅਤੇ ਗੈਰ-ਫੌਜੀ ਸਰਕਾਰ ਦੀ ਸਥਾਪਨਾ ਦੀ ਦਿਸ਼ਾ ਵਿਚ ਇਕ ਪ੍ਰਮੁੱਖ ਕਦਮ ਹੈ। ਹਿਲੇਰੀ ਦੇ ਚੋਣ ਪ੍ਰਚਾਰ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਉਥੇ ਲੋਕਤੰਤਰੀ ਸੰਸਥਾਵਾਂ ਨੂੰ ਦ੍ਰਿੜ੍ਹ ਕਰਨ, ਨਾਗਰਿਕ ਸਮਾਜ ਦੇ ਨਿਰਮਾਣ ਅਤੇ ਆਰਥਿਕ ਅਤੇ ਸਿੱਖਿਆ ਦੇ ਮੌਕਿਆਂ ਨੂੰ ਸੁਧਾਰਨ ਲਈ ਹੋਣੀ ਚਾਹੀਦੀ ਹੈ। ਕਲਿੰਟਨ ਕੈਂਪੇਨ ਨੇ ਇਕ ਬਿਆਨ ‘ਚ ਕਿਹਾ, ਆਉਣ ਵਾਲੇ ਸਾਲਾਂ ਵਿਚ ਇਕ ਸਥਿਰ ਅਤੇ ਲੋਕਤੰਤਰੀ ਪਾਕਿਸਤਾਨ ਅਮਰੀਕਾ ਲਈ ਇਕ ਮਜ਼ਬੂਤ ਸੁਰੱਖਿਆ ਸਾਂਝੇਦਾਰ ਹੋਵੇਗੀ।
|
|
|
Friday, 07 March 2008 |
|
ਇਟਲੀ – (ਗੁਰਮੁਖ ਸਿੰਘ ਸਰਕਾਰੀਆ) ਲੋਕ ਆਵਾਜ਼ ਪ੍ਰੈੱਸ ਯੂਨੀਅਨ ਇਟਲੀ ਦੇ ਅਹੁੱਦੇਦਾਰਾਂ ਨੇ ਪੰਜਾਬ ਸਰਕਾਰ ਵਲੋਂ ਸਪੋਕਸਮੈਨ ਦੇ ਮੁੱਖ ਸੰਪਾਦਕ ਸ੍ਰ ਜੋਗਿੰਦਰ ਸਿੰਘ ਤੇ ਫਰਜੀ ਕੇਸ ਦਰਜ਼ ਕਰਨ ਦੀ ਨਿੰਦਾ ਕਰਦਿਆਂ ਕਿਹਾ ਪ੍ਰੈੱਸ ਲੋਕਤੰਤਰ ਦਾ ਤੀਜਾ ਥੰਮ ਹੈ ਤੇ ਪ੍ਰੈੱਸ ਦੀ ਅਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ , ਪ੍ਰੰਤੂ ਸਮੇਂ ਸਮੇਂ ਦੀਆਂ ਦੀਆਂ ਵਰਤਮਾਨ ਸਰਕਾਰਾਂ ਪ੍ਰੈੱਸ ਨੂੰ ਆਪਣਾ ਹੱਥ ਠੋਕਾ ਬਣਾ ਕੇ ਵਰਤਣ ਦਾ ਯਤਨ ਕਰਦੀਆਂ ਹਨ ਤੇ ਸਰਕਾਰ ਦੇ ਮੁਤਾਬਕ ਚੰਨ ਨੂੰ ਸੂਰਜ ਤੇ ਦਿਨ ਨੂੰ ਰਾਤ ਨਾ ਕਹਿਣ ਵਾਲੀਆਂ ਅਖ਼ਬਾਰਾਂ ਨੂੰ ਹੁਕਮਰਾਨਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤੇ ਸਰਕਾਰ ਨੂੰ ਗੁੱਸਾ ਕਰਨ ਦਾ ਖਮਿਆਜ਼ਾ ਸਰਕਾਰੀ ਇਸ਼ਤਿਹਾਰਾਂ ਤੋਂ ਵਾਂਝੇ ਰਹਿ ਕੇ ਭੁਗਤਣਾ ਪੈਂਦਾ ਹੈ ਜੋ ਰੋਜ਼ਾਨਾਂ ਸਪੋਕਸਮੈਨ ਨੇ ਸੱਚ ਨੂੰ ਸੱਚ ਕਹਿ ਕੇ ਨਿਧੱੜਕ ਪੱਤਰਕਾਰੀ ਸਬੂਤ ਦਿੱਦਿਆਂ ਭੁਗਤਣਾ ਪੇ ਰਿਹਾ ਹੈ। ਇੱਥੇ ਹੀ ਬੱਸ ਨਹੀਂ ਹੁਕਮਰਾਨਾਂ ਦੀ ਇਹ ਨਰਾਜ਼ਗੀ ਪੱਤਰਕਾਰਾਂ , ਸੰਪਾਦਕਾਂ ਤੇ ਕੇਸ ਦਰਜ਼ ਕਰ ਪ੍ਰਗਟ ਕੀਤੀ ਜਾਵੇਗੀ ਇਸ ਦਾ ਸਬੂਤ ਸਪੋਕਸਮੈਨ ਦੇ ਮੁੱਖ ਸੰਪਾਦਕ ਸ੍ਰ ਜੋਗਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਇਸ਼ਾਰੇ ਤੇ ਜਲੰਧਰ ਪੁਲਿਸ ਵਲੋਂ ਫਰਜ਼ੀ ਕੇਸ ਦਰਜ ਕਰਨ ਦਾ ਹੈ। ਪੱਤਰਕਾਰਾਂ ਨੇ ਕਿਹਾ ਕੇ ਸਰਕਾਰਾਂ ਅਕਸਰ ਹੀ ਸਰਕਾਰੀ ਇਸ਼ਤਿਹਾਰ ਬੰਦ ਕਰਕੇ ਪ੍ਰੈੱਸ ਨੂੰ ਆਰਥਿਕ ਪੱਖੋਂ ਕਮਜੋਰ ਕਰਨ ਦਾ ਭਰਮ ਪਾਲ ਲੈਂਦੀਆਂ ਹਨ ਪ੍ਰੰਤੂ ਚਹੇਤੇ ਪਾਠਕਾਂ ਦੇ ਸਾਥ ਸਦਕਾ ਹੁਕਮਰਾਨਾਂ ਦੇ ਇਹ ਮਨਸੂਬੇ ਸਫਲ ਨਹੀਂ ਹੁੰਦੇ । ਅੰਤ ਵਿਚ ਪ੍ਰੈੱਸ ਯੂਨੀਅਨ ਦੇ ਅਹੁਦੇਦਾਰਾਂ ਬਲਦੇਵ ਸਿੰਘ ਬੂਰੇਜੱਟਾਂ (ਪ੍ਰਧਾਨ) ,ਚੇਅਰਮੈਨ ਵਿਸ਼ਾਲ, ਕਨਵੀਨਰ ਪਰਮਜੀਤ ਸਿੰਘ ਕਰਮੋਨਾ, ਮੀਤ ਪ੍ਰਧਾਨ ਸ਼ਰਨਜੀਤ ਸਿੰਘ ਬੈਂਸ , ਮੀਤ ਪ੍ਰਧਾਨ ਸੱਤੀ ਕੰਵਰ ਤੇ ਟੇਕ ਚੰਦ , ਮੁੱਖ ਸਕੱਤਰ ਪੱਪਾ ਸਿੰਘਪੁਰੀਆ ,ਜਨਰਲ ਸਕੱਤਰ ਪੰਮਾ ਲਸਾੜੀਆ, ਸਕੱਤਰ ਗੁਰਮੁਖ ਸਿੰਘ ਸਰਕਾਰੀਆ ,ਪ੍ਰੈੱਸ ਸਕੱਤਰ ਸੁਖਜਿੰਦਰ ਸਿੰਘ , ਮੁੱਖ ਸੰਪਾਦਕ ਇੰਡੋ ਇਟਾਲੀਅਨ ਜੋਗਾ ਸਿੰਘ ਸੰਘਾ , ਕਿਰਪਾਲ ਸਿੰਘ ਹੁੰਦਲ ਤੇ ਜਤਿੰਦਰ ਸਿੰਘ ਬੁਗਲੀ ਨੇ ਪੂਰੀ ਦੁਨੀਆਂ ਦੀ ਪੰਜਾਬੀ ਮੀਡੀਆ ਪ੍ਰੈੱਸ ,ਪੰਜਾਬੀ ਰੇਡੀਓ ਤੇ ਪੰਜਾਬੀ ਟੀ ਵੀ ਚੈਨਲਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਹੁਣ ਸਮਾਂ ਹੈ ਸਪੋਕਸਮੈਨ ਦੇ ਹੱਕ ਵਿਚ ਖੜ੍ਹ ਕੇ ਏਕਤਾ ਦਾ ਸਬੂਤ ਦੇਈਏ ਤਾਂ ਜੋ ਪ੍ਰੈੱਸ ਦੇ ਅਜ਼ਾਦੀ ਬਰਕਰਾਰ ਰਹਿ ਸਕੇ।
|
|
|
|
<< Start < Prev 1 2 3 4 5 6 7 8 9 10 Next > End >>
|
| Results 37 - 45 of 84 |