Calendar Date

Jul
03
2008
hansron_logo.png
World
ਅਫਗਾਨਿਸਤਾਨ ਵਿੱਚ 2011 ਤੱਕ ਰਹੇਗੀ ਕੈਨੇਡਾਈ ਫੌਜ
Sunday, 24 February 2008
canada_thumb.jpgਮਾਂਟ੍ਰੀਅਲ - ਅਫਗਾਨਿਸਤਾਨ ਵਿੱਚ ਸਾਲ 2011 ਤੱਕ ਕੈਨੇਡਾਈ ਫੌਜੀ ਰਹਿਣਗੇ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਰੱਖਿਆ ਸਮਾਰਹ ਵਿੱਚ ਨਵੀਂ ਉਮੀਦ ਦੀ ਘੋਸ਼ਣਾ ਕੀਤੀ ਹੈ। ਪ੍ਰਸਤਾਵ ਵਿੱਚ ਸਾਲ 2011 ਤੱਕ ਅਫਗਾਨਿਸਤਾਨ ਵਿੱਚ ਕੈਨੇਡਾਈ ਫੌਜੀਆਂ ਦੀ ਤਾਇਨਾਤੀ ਦੀ ਗੱਲ ਕੀਤੀ ਗਈ ਹੈ। ਪ੍ਰਸਤਾਵ ਵਿੱਚ ਕੈਨੇਡਾਈ ਫੌਜੀਆਂ ਦੁਆਰਾ ਅਫਗਾਨੀ ਫੌਜੀਆਂ ਨੂੰ ਟਰੇਂਡ ਕਰਨ ਲਈ ਜ਼ੋਰ ਦਿੱਤਾ ਗਿਆ ਹੈ। ਹਾਰਪਰ ਨੇ ਸਪਸ਼ੱਟ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਫੌਜੀਆਂ ਦੀ ਤਾਇਨਾਤੀ ਵਿੱਚ ਬਜਟ ਸਬੰਧੀ ਸਮੱਸਿਆ ਨਹੀਂ ਆਵੇਗੀ। ਇਸ ਪ੍ਰਸਤਾਵ ‘ਤੇ ਅਗਲੇ ਮਹੀਨੇ ਚਰਚਾ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਸਾਲ 2002 ਤੋਂ ਅਫਗਾਨਿਸਤਾਨ ‘ਚ ਤਾਇਨਾਤ ਕੈਨੇਡਾ ਦੇ ਢਾਈ ਹਜ਼ਾਰ ਫੌਜੀਆਂ ਵਿੱਚੋਂ 78 ਫੌਜੀਆਂ ਦੀ ਜਾਨ ਜਾ ਚੁੱਕੀ ਹੈ। ਬੀਤੇ ਕੁਝ ਸਮੇਂ ਤੋਂ ਵਿਰੋਧੀ ਦਲ ਵੀ ਇਸ ਸਾਲ ਦੇ ਅੰਤ ਤੱਕ ਕੈਨੇਡਾਈ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਮੰਗ ਕਰ ਰਹੇ ਹਨ। ਬਾਵਜੂਦ ਇਸ ਦੇ ਹਾਰਪਰ ਨੇ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ।
 
Pakistan’s New Prime Minister?PPP leans toward Fahim,
Friday, 22 February 2008

images.jpgIt's almost a done deal," says an official from the Pakistan People's Party who declined to be named. The PPP, led by former Prime Minister Benazir Bhutto until her assassination in late December, won the most seats in the national assembly and thus has the prerogative to name the premier.
Fahim,  almost became prime minister in 2002. Only his loyalty to Bhutto kept him from running the government. Back then Pakistani President Pervez Musharraf was scrambling to find coalition partners to bolster his own jerry-built party. He offered the top job to Fahim, who  was vice chairman of the PPP . Fahim flatly refused.Fahim  has a reputation for being able to work with others and get things done. And most important for both Zardari and Sharif, Fahim is not personally ambitious. He is a complex, well-rounded man of seemingly contradictory traits. The scion of a landed feudal family, his father was a Sufi spiritual leader (the "pir of Hala") and one of the founders in 1969 of the populist PPP, along with Bhutto's father, Zulfikar Ali Bhutto. Although a landed gentleman and a locally venerated "pir," or Sufi saint (an inherited mantle), Fahim is a totally secular, moderate, pragmatic social democrat as well as a mystic poet. He has a squeaky-clean reputation.-Syed Anwar Hasnat

 
ਮੰਤਰੀ ਨੇ ਮੀਡੀਆ ਨੂੰ ਹੱਕ ਵਿੱਚ ਭੁਗਤਾਉਣ ਲਈ 2 ਲੱਖ ਡਾਲਰ ਖਰਚੇ
Wednesday, 20 February 2008

 kevin_andrews.jpgਮੈਲਬੋਰਨ - ਸਾਬਕਾ ਇੰਮੀਗ੍ਰੇਸ਼ਨ ਮੰਤਰੀ ਕੇਵਿਨ ਐਂਡਰਿਊਜ਼ ਜਿਨ੍ਹਾਂ ਦੀ ਮੁਹੰਮਦ ਹਨੀਫ ਦਾ ਵਰਕ ਵੀਜ਼ਾ ਰੱਦ ਕਰਨ ਦੀ ਬੇਹੱਦ ਨੁਕਤਾਚੀਨੀ ਹੋਈ ਸੀ, ਨੇ ਇਸ ਕੇਸ ਵਿੱਚ ਮੀਡੀਆ ਉੱਤੇ 2 ਲੱਖ ਡਾਲਰ ਖਰਚੇ। ਇਨ੍ਹਾਂ ਵਿੱਚੋਂ ਬਹੁਤੇ ਇਹ ਕੇਸ ਚਰਚਾ ਵਿੱਚ ਆਉਣ ਤੋਂ ਬਾਅਦ ਹੀ ਖਰਚੇ ਗਏ। ਸੈਨੇਟ ਕਮੇਟੀ ਨੂੰ ਬਾਕਾਇਦਾ 19 ਫਰਵਰੀ ਨੂੰ ਦੱਸਿਆ ਗਿਆ ਕਿ ਸਾਬਕਾ ਮੰਤਰੀ ਨੇ ਮੀਡੀਆ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ 2 ਲੱਖ 11 ਹਜ਼ਾਰ ਆਸਟ੍ਰੇਲੀਅਨ ਡਾਲਰ ਖਰਚੇ। ‘ਏਜ਼’ ਨੇ ਇਹ ਰਿਪੋਰਟ ਪੂਰੇ ਵੇਰਵਿਆਂ ਸਹਿਤ ਨਸ਼ਰ ਕੀਤੀ ਹੈ। ਰਿਪੋਰਟ ਮੁਤਾਬਕ ਵਧੇਰੇ ਡਾਲਰ ਕੈਲੰਡਰ ਸਾਲ ਦੇ ਦੂਜੇ ਅੱਧ ਦੌਰਾਨ ਖਰਚੇ ਗਏ। ਇਹ ਸਾਰਾ ਖੁਲਾਸਾ ਇੰਮੀਗ੍ਰੇਸ਼ਨ ਮਹਿਕਮੇ ਦੇ ਸਕੱਤਰ ਐਂਡਰਿਊ ਮੈੱਟਕਾਫ ਦੇ ਹਵਾਲੇ ਨਾਲ ਹੋਇਆ ਹੈ। ਸ੍ਰੀ ਮੈੱਟਕਾਫ ਨੇ ਕਿਹਾ ਹੈ ਕਿ ਜਿ਼ਆਦਾ ਖਰਚਾ ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਵਿੱਚ ਹੋਇਆ। ਚੇਤੇ ਰਹੇ ਕਿ ਹਨੀਫ ਦਾ ਕੇਸ ਮੰਤਰੀ ਨੇ ਜੁਲਾਈ ਵਿੱਚ ਵਿਚਾਰ ਅਧੀਨ ਲਿਆਂਦਾ ਸੀ। ਹਨੀਫ ਨੂੰ 2 ਜੁਲਾਈ 2007 ਨੂੰ ਬ੍ਰਿਸਬੇਨ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਭਾਰਤ ਜਾ ਰਿਹਾ ਸੀ। ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਅਤੇ 12 ਦਿਨ ਬਾਅਦ ਦਹਿਸ਼ਤਪਸੰਦਾਂ ਦੀ ਇਮਦਾਦ ਕਰਨ ਦੇ ਦੋਸ਼ ਲਗਾਏ ਜਿਨ੍ਹਾਂ ਨੇ ਇੰਗਲੈਂਡ ਵਿੱਚ ਧਮਾਕੇ ਕਰਨ ਦਾ ਯਤਨ ਕੀਤਾ ਸੀ। ਉਸ ਖਿਲਾਫ ਲਗਾਏ ਦੋਸ਼ ਬਾਅਦ ਵਿੱਚ ਰੱਦ ਕਰ ਦਿੱਤਾ ਗਏ ਪਰ ਮੰਤਰੀ ਨੇ ਉਸ ਦਾ ਵਰਕ ਵੀਜ਼ਾ ਰੱਦ ਕਰ ਦਿੱਤਾ ਜਿਸ ਕਾਰਨ ਉਸ ਨੂੰ ਬੰਗਲੌਰ ਪਰਤਣਾ ਪਿਆ। ਪਿੱਛੋਂ ਫੈਡਰਲ ਅਦਾਲਤ ਨੇ ਹਨੀਫ ਦਾ ਵਰਕ ਵੀਜ਼ਾ ਬਹਾਲ ਕਰ ਦਿੱਤਾ।

 

 
ਕਿਆਨੀ ਨੇ ਰਾਜਨੀਤੀ ‘ਚ ਫੌਜ ਦੀ ਭੂਮਿਕਾ ਦੀ ਸਮਾਪਤੀ ਦਾ ਦਿੱਤਾ ਹੁਕਮ
Tuesday, 19 February 2008
kiyani.jpgਲੰਡਨ - ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸ਼ਫਕ ਪ੍ਰਵੇਜ਼ ਕਿਆਨੀ ਨੇ ਫੌਜ ਨੂੰ ਦੇਸ਼ ਦੀ ਸਿਆਸਤ ਵਿੱਚ ਆਪਣੀ ਭੂਮਿਕਾ ਖਤਮ ਕਰਨ ਦਾ ਹੁਕਮ ਦਿੱਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗਰ ਦੇ ਨੇਤਾ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ। ‘ਦਿ ਡੇਲੀ ਟੈਲੀਗ੍ਰਾਫ’ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਜਨਰਲ ਕਿਆਨੀ ਵੱਲੋਂ ਪਾਕਿਸਤਾਨੀ ਸੰਸਦੀ ਚੋਣ ਦੀ ਪੂਰਵਲੀ ਸ਼ਾਮ ‘ਤੇ ਜਾਰੀ ਹੁਕਮ ਵਿੱਚ ਫੌਜ ਨੂੰ ਰਾਜਨੀਤੀ ਵਿੱਚ ਸ਼ਾਮਲ ਕਰਨ ਦੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੀ ਨੀਤੀ ਨੂੰ ਉਲਟਾ ਦਿੱਤਾ ਗਿਆ ਹੈ। ਉਨ੍ਹਾਂ ਦੇ ਇੱਕ ਹਮਾਇਤੀ ਥੰਮ੍ਹ ਨੂੰ ਹਟਾ ਦਿੱਤਾ ਗਿਆ ਹੈ। ਇੱਕ ਸੀਨੀਅਰ ਫੌਜੀ ਸੂਤਰ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕਦਮ ਵਿੱਚ ਰਾਸ਼ਟਰੀ ਸਿਆਸਤ ਵਿੱਚ ਫੌਜੀ ਖੁਫੀਆ ਏਜੰਸੀਆਂ ਦੀ ਭੂਮਿਕਾ ਦੀ ਮੁਕੰਮਲ ਸਮੀਖਿਆ ਕਰਨ ਦੀ ਯੋਜਨਾ ਵੀ ਸ਼ਾਮਲ ਹੈ। ਇਸ ਕਦਮ ਨਾਲ ਰਾਸ਼ਟਰਪਤੀ ਦੇ ਲਈ ਸਿਆਸੀ ਹਮਾਇਤ ਨੂੰ ਵਾਪਸ ਲੈਣ ਦਾ ਰਾਹ ਪੱਧਰਾ ਹੋ ਗਿਆ ਹੈ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੁਸ਼ੱਰਫ ਦੇ ਇੱਕ ਨੇੜਲੇ ਸਹਿਯੋਗੀ ਨੂੰ ਵੀ ਚੋਣਾਂ ਤੋਂ ਬਾਅਦ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਇਹ ਅਧਿਕਾਰੀ ਇੱਕ ਫੌਜੀ ਖੁਫੀਆ ਏਜੰਸੀ ਦਾ ਮੁਖੀ ਹੈ।
 
ਜਲਾਵਤਨ ਤਿੱਬਤੀਆਂ ਵੱਲੋਂ ਪੇਈਚਿੰਗ ਓਲੰਪਿਕਸ ਵਿਰੋਧੀ ਪ੍ਰਦਰਸ਼ਨ ਦੀ ਤਿਆਰੀ
Sunday, 17 February 2008

dalai.jpgਧਰਮਸ਼ਾਲਾ - ਭਾਰਤ ਵਿੱਚ ਰਹਿ ਰਹੇ ਤਿੱਬਤੀਆਂ ਨੇ ਪੇਈਚਿੰਗ ਓਲੰਪਿਕ ਖੇਡਾਂ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਲਾਵਤਨੀ ਤਿੱਬਤੀ ਲੋਕ ਧਰਮਸ਼ਾਲਾ ਤੋਂ ਤਿੱਬਤ ਤੱਕ ਰੋਸ ਮਾਰਚ ਕਰਨਗੇ। ਇਸ ਮਾਰਚ ਵਿੱਚ ਚੋਟੀ ਦੇ ਪੰਜ ਤਿੱਬਤੀ ਸੰਗਠਨ ਸਿ਼ਰਕਤ ਕਰਨਗੇ। ਇਸ ਤੋਂ ਇਲਾਵਾ ਸੈਮੀਨਾਰ ਕਰਵਾਏ ਜਾਣਗੇ, ਵਰਕਸ਼ਾਪਾਂ ਹੋਣਗੀਆਂ ਅਤੇ ਵੱਖ-ਵੱਖ ਪੱਧਰਾਂ ‘ਤੇ ਮੀਟਿੰਗਾਂ ਕਰਵਾਈਆਂ ਜਾਣਗੀਆਂ ਤਾਂ ਜੋ ਚੀਨ ਖਿਲਾਫ ਅਹਿੰਸਕ ਵਿਰੋਧੀ ਮੁਹਿੰਮ ਸਫਲ ਹੋ ਸਕੇ। ਇਹ ਵਿਰੋਧ ਪ੍ਰਦਰਸ਼ਨ 10 ਮਾਰਚ ਤੋਂ ਆਰੰਭ ਹੋਣਗੇ। ਤਿੱਬਤ ਮਹਿਲਾ ਐਸੋਸੀਏਸ਼ਨ ਦੇ ਪ੍ਰਧਾਨ ਸੀ.ਸ਼ੇਰਿੰਗ ਨੇ ਦੱਸਿਆ ਕਿ ਇਹ ਮਾਰਚ ਇਸ ਗੱਲੋਂ ਅਹਿਮ ਹੋਵੇਗਾ ਕਿਉਂਕਿ ਇਸ ਨਾਲ ਲੋਕਾਂ ਨੂੰ ਸਥਿਤੀ ਸਪਸ਼ੱਟ ਕਰਨ ਦਾ ਮੌਕਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਇਸ ਮਾਰਚ ਵਿੱਚ ਸ਼ਾਮਲ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗੀ। ਇਸ ਰੋਸ ਮਾਰਚ ਨੂੰ ਲੋਕ ਮੁਹਿੰਮ ਬਣਾਇਆ ਜਾਵੇਗਾ। ਤਿੱਬਤ ਦੀ ਜਲਾਵਤਨ ਪਾਰਟਲੀਮੈਂਟ ਦੇ ਮੈਂਬਰ ਕਰਮਾ ਯੇਸ਼ੀ ਨੇ ਦੱਸਿਆ ਕਿ ਮੁਹਿੰਮ ਵਿੱਚ ਅਨੁਸ਼ਾਸਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਭਾਰਤ ਜਲਾਵਤਨ ਤਿੱਬਤੀਆਂ ਦਾ ਬਣਿਆ ਹੋਇਆ ਹੈ।

 

 
<< Start < Prev 1 2 3 4 5 6 7 8 9 Next > End >>

Results 46 - 54 of 80
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles