Calendar Date

Jul
20
2008
hansron_logo.png
World
ਪ੍ਰਵਾਸੀਆਂ ਨੂੰ ਪੂਰਨ ਸੁਰੱਖਿਆ ਦੇਵਾਂਗੇ : ਪਾਟਿਲ
Sunday, 17 February 2008
shivraj_patil.jpgਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਸਿ਼ਵਰਾਜ ਪਾਟਿਲ ਨੇ ਕਿਹਾ ਹੈ ਕਿ ਸਰਕਾਰ ਮੁੰਬਈ ਵਿੱਚ ਵਸਦੇ ਹਰੇਕ ਫਿਰਕੇ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਹਰ ਕਦਮ ਚੁੱਕ ਰਹੀ ਹੈ ਕਿਉਂਕਿ ਇਹ ਸ਼ਲਹਿਰ ਸਭਨਾਂ ਲੋਕਾਂ ਦਾ ਸਾਂਝਾ ਹੈ। ਇੱਕ ਪ੍ਰਾਈਵੇਟ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸ੍ਰੀ ਪਾਟਿਲ ਨੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਅਤੇ ਇਸ ਦੇ ਮੁਖੀ ਰਾਜ ਠਾਕਰੇ ਦਾ ਨਾਂ ਲਏ ਬਗੈਰ ਕਿਹਾ ਕਿ ਕੁਝ ਸੌੜੀ ਵਿਚਾਰਧਾਰਾ ਦੇ ਲੋਕ ਆਪਣੀ ਹੀ ਸੋਚ ਦਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ। ਸ੍ਰੀ ਪਾਟਿਲ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਵੱਲੋਂ ਮੁੰਬਈ ਵਿੱਚ ਉੱਤਰੀ ਭਾਰਤੀਆ ਖਿਲਾਫ ਸੰਘਰਸ਼ ਛੇੜਿਆ ਹੋਇਆ ਹੈ ਅਤੇ ਹਿੰਸਾ ਦਾ ਦੌਰ ਜਾਰੀ ਹੈ। ਨਾਸਿਕ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਕਾਂਗਰਸ ਆਗੂ ਸੰਜੇ ਨਿਰੂਪਮ ਨੇ ਉੱਤਰੀ ਭਾਰਤ ਦੇ ਸਾਰੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਪੂਰਨ ਸੁਰੱਖਿਆ ਦਾ ਯਕੀਨ ਦਿਵਾਇਆ ਹੈ। ਸ੍ਰੀ ਨਿਰੂਪਮ ਹਿੰਦੁਸਤਾਨ ਏਅਰੋਨਾਟੀਕਲ ਲਿਮਟਿਡ ਦੇ ਕਰਮਚਾਰੀ ਅੰਬਾਦਾਸ ਸਰਾਓ ਦੇ ਘਰ ਵੀ ਗਏ ਜੋ ਪਥਰਾਓ ਦੌਰਾਨ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ ਸੀ। ਉਹ ਜਿੰਦਲ ਪੋਲੀਫਿਲਮ ਪਲਾਂਟ ਵਿੱਚ ਵੀ ਗਏ ਜਿੱਥੇ ਹਿੰਸਾ ਕਾਰਨ 42 ਸਾਲਾ ਸੁਰੱਖਿਆ ਗਾਰਡ ਵਿਨੋਦ ਸਿੰਘ ਦੀ ਮੌਤ ਹੋ ਗਈ ਸੀ।
 
ਮੁਸ਼ੱਰਫ ਦੀ ਵਿਰੋਧੀ ਧਿਰ ਨੂੰ ਮੱਤ : ਉਲਟ ਚੋਣ ਨਤੀਜਿਆਂ ਤੋਂ ਉਤੇਜਿਤ ਨਾ ਹੋਣਾ
Saturday, 16 February 2008
musharif_thumb.jpgਇਸਲਾਮਾਬਾਦ - ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਆਗਾਮੀ ਚੋਣਾਂ ਨਿਰਪੱਖ ਤੇ ਸੁਤੰਤਰ ਹੋਣ ਦੀ ਗਾਰੰਟੀ ਦਿੰਦੇ ਹੋਏ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਚੋਣ ਦਾ ਨਤੀਜਾ ਸਵੀਕਾਰ ਕਰਨ ਤੇ ਜੇ ਉਹ ਉਨ੍ਹਾਂ ਦੇ ਵਿਰੁੱਧ ਹੋਵੇ ਤਾਂ ਅੰਦੋਲਨ ਨਾ ਛੇੜ ਦੇਣ। ਮੁਸ਼ੱਰਫ ਨੇ ਸਰਕਾਰੀ ਟੈਲੀਵੀਜ਼ਨ ਰਾਹੀਂ ਪ੍ਰਸਾਰਿਤ ਇੱਕ ਸੈਮੀਨਾਰ ਵਿੱਚ ਆਪਣੀਆਂ ਟਿੱਪਣੀਆਂ ਵਿੱਚ ਕਿਹਾ, “ਉਨ੍ਹਾਂ ਨੂੰ ਕਿਸੇ ਭਰਮ ਵਿੱਚ ਨਹੀਂ ਆਉਣਾ ਚਾਹੀਦਾ ਕਿ ਉਹ ਚੋਣਾਂ ਪਿੱਛੋਂ ਲੋਕਾਂ ਨੂੰ ਸੜਕਾਂ ਉੱਪਰ ਲੈ ਆਉਣਗੇ। ਅਜਿਹਾ ਕੁਝ ਵੀ ਵਾਪਰਨ ਨਹੀਂ ਦਿੱਤਾ ਜਾਵੇਗਾ। ਅੱਤਵਾਦ ਦੀ ਇਸ ਸਥਿਤੀ ਵਿੱਚ ਕੋਈ ਅੰਦੋਲਨ, ਅਰਾਜਕਤਾ ਜਾਂ ਗੜਬੜ ਸਵੀਕਾਰ ਨਹੀਂ ਕੀਤੀ ਜਾ ਸਕਦੀ।” ਵਿਰੋਧੀ ਪਾਰਟੀਆਂ ਸਰਕਾਰ ਉੱਪਰ ਚੋਣ ਧਾਂਦਲੀ ਦਾ ਦੋਸ਼ ਲਗਾ ਚੁੱਕੀਆਂ ਹਨ ਅਤੇ ਉਨ੍ਹਾਂ ਨਾਲ ਧੋਖਾ ਕੀਤੇ ਜਾਣ ਦੀ ਸੂਰਤ ਵਿੱਚ ਅੰਦੋਲਨ ਦੀ ਧਮਕੀ ਦੇ ਚੁੱਕੀਆਂ ਹਨ। ਮੁਸੱ਼ਰਫ ਨੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਗੁੱਸਾ ਜਾਹਰ ਨਾ ਕਰੋ, ਜੇ ਤੁਸੀਂ ਜਿੱਤ ਗਏ ਸ਼ਾਨ ਦਾ ਦਿਖਾਵਾ ਕਰੋ, ਜੇ ਹਾਰ ਗਏ ਤਾਂ ਨਤੀਜਿਆਂ ਨੂੰ ਸਵੀਕਾਰ ਕਰੋ। ਮੈਨੂੰ ਹਕੀਕਤ ਦਾ ਪਤਾ ਹੈ ਕਿ ਚੋਣਾਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਹੋਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਪੁਰਅਮਨ ਹੋਣ ਦੇਣਾ ਚਾਹੀਦਾ ਹੈ।
 
ਕੈਨੇਡਾ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣੇਗੀ ਪੰਜਾਬੀ!
Wednesday, 13 February 2008
p.jpgਵੈਨਕੂਵਰ - ਕੈਨੇਡਾ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਸ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈ। ਆਉਣ ਵਾਲੇ ਕੁਝ ਸਾਲਾਂ ਵਿੱਚ ਪੰਜਾਬੀ ਭਾਸ਼ਾ ਇੱਥੋਂ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਜਾਵੇਗੀ। ਉਂਝ ਅਜੇ ਵੀ ਬ੍ਰਿਟਿਸ਼ ਕੋਲੰਬਆ ਵਿੱਚ ਇਹ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਅੰਗਰੇਜੀ, ਚੀਨੀ, ਇਟਾਲੀਅਨ ਅਤੇ ਜਰਮਨ ਭਾਸ਼ਾ ਤੋਂ ਬਾਅਦ ਇਸ ਦਾ ਸਥਾਨ ਛੇਵਾਂ ਹੈ। ਕੈਨੇਡਾ ਵਿੱਚ ਜਿੱਤੇ ਇੱਕ ਸਮੇਂ ਚੀਨੀ ਲੋਕ ਸਭ ਤੋਂ ਵੱਧ ਆ ਰਹੇ ਹਨ, ਉੱਥੇ ਹੀ ਹੁਣ ਭਾਰਤੀਆਂ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ ਹੈ। ਅਜਿਹੇ ਅਨੁਮਾਨ ਲਗਾਏ ਜਾ ਰਹੇ ਹਨ ਕਿ 2011 ਤੱਕ ਕੈਨੇਡਾ ਵਿੱਚ ਸਭ ਤੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਚੌਥੇ ਸਥਾਨ ‘ਤੇ ਪੁੱਜ ਜਾਵੇਗੀ। ਕੈਨੇਡਾ ਵਿੱਚ ‘ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ’ ਦੇ ਮੁਖੀ ਬਲਵੰਤ ਸੰਘੇਰਾ ਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 367505 ਲੋਕਾਂ ਨੇ ਕਿਹਾ ਕਿ ਪੰਜਾਬੀ ਉਨ੍ਹਾਂ ਦੀ ਮਾਂ ਬੋਲੀ ਹੈ। ਇਸ ਦੀ ਤੁਲਨਾ ਜੇਕਰ 2001 ਤੋਂ ਕੀਤੀ ਜਾਵੇ ਤਾਂ ਇਸ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈ।
 
ਭਾਰਤੀਆਂ ਨੰ ਵੀਜ਼ੇ ਦੇਣ ਵਿੱਚ ਕੈਨੇਡਾ ਸੁਸਤ
Wednesday, 13 February 2008
immi.jpgਟੋਰਾਂਟੋ - ਕੈਨੇਡਾ ਦੀ ਇੰਮੀਗ੍ਰੇਸ਼ਨ ਹਾਸਲ ਕਰਨ ਵਾਲਿਆਂ ਦੀਆਂ ਲਾਈਨਾ ਦਿਨ-ਬ-ਦਿਨ ਲੰਮੀਆਂ-ਲੰਮੇਰੀਆਂ ਹੋ ਰਹੀਆਂ ਹਨ ਅਤੇ ਅਰਜ਼ੀਆਂ ਭੁਗਤਾਉਣ ਵਾਲੇ ਮਹਿਕਮੇ ਦੀ ਕਾਰਗੁਜ਼ਾਰੀ ਸੁਸਤ ਹੁੰਦੀ ਜਾ ਰਹੀ ਹੈ। ਕੈਨੇਡਾ ਦੀ ਮੁੱਖ ਵਿਰੋਧੀ ਲਿਬਰਲ ਪਾਰਟੀ ਦੁਆਰਾ ਸਾਹਮਣੇ ਲਿਆਂਦੇ ਗਏ ਅੰਕੜੇ ਦੱਸਦੇ ਹਨ ਕਿ ਸਾਲ 2004 ਦੀ ਤੁਲਨਾ ਵਿੱਚ ਹੁਣ ਇੰਮੀਗ੍ਰੇਸ਼ਨ ਦੀਆਂ ਅਰਜ਼ੀਆਂ ਨਿਪਟਾਉਣ ਨੂੰ 20 ਪ੍ਰਤੀਸ਼ਤ ਤੋਂ ਵੱਧ ਵਕਤ ਲੱਗਦਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੇ ਕਿ ਵੱਖ-ਵੱਖ ਮੁਲਕਾਂ ਦੇ ਅਜਿਹੇ ਕੇਸਾਂ ਨੂੰ ਇੱਕੋ ਤਰ੍ਹਾਂ ਨਹੀਂ ਨਿਪਟਾਇਆ ਜਾਂਦਾ ਭਾਵ ਮੁਲਕਾਂ ਦਰਮਿਆਨ ਪੱਖਪਾਤ ਕੀਤਾ ਜਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਪੇਈਚਿੰਗ (ਚੀਨ), ਸਿਓਲ (ਦੱਖਣੀ ਕੋਰੀਆ), ਤੁਰਕੀ ਦੇ ਕੈਨੇਡੀਆਈ ਅੰਬੈਸੀ ਵਾਲੇ ਕਿਸੇ ‘ਤੇ ਨਿਰਭਰ ਬੱਚੇ ਦਾ ਕੇਸ ਵੱਧ ਤੋਂ ਵੱਧ ਚਾਰ ਕੁ ਮਹੀਨਿਆਂ ਵਿੱਚ ਲੰਘਾ ਦਿੰਦੇ ਹਨ ਜਦੋਂ ਕਿ ਸਿੰਗਾਪੁਰ, ਭਾਰਤ, ਗੁਆਟੇਮਾਲਾ ਅਤੇ ਮਿਸਰ ਦੇ ਕੇਸਾਂ ਨੂੰ ਇੱਕ ਤੋਂ ਤਿੰਨ ਸਾਲ ਵੀ ਲੱਗ ਸਕਦੇ ਹਨ। ਇਸੇ ਤਰ੍ਹਾਂ ਨਿਪੁੰਨ ਕਾਮਿਆਂ ਦੀ ਕੈਟੇਗਰੀ ਵਿੱਚ ਪੈਰਿਸ (ਫਰਾਂਸ) ਜਾਂ ਲੀਮਾ (ਪੇਰੂ) ਦੇ ਕੇਸਾਂ ਨੂੰ 14-15 ਮਹੀਨੇ ਲੱਗਦੇ ਹਨ ਜਦਕਿ ਰੂਸ ਵਾਲਿਆਂ ਨੂੰ 6 ਸਾਲ ਵੀ ਉਡੀਮਣਾ ਪੈ ਰਿਹਾ ਹੈ। ਇਹ ਸਾਰੇ ਅੰਕੜੇ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਜਿੰਮ ਕੈਰੀਗੈਨਿਸ਼ ਨੇ ਜਾਣਕਾਰੀ ਐਕਟ ਦੇ ਤਹਿਤ ਕੈਨੇਡਾ ਦੇ ਸਿਟੀਜ਼ਨਸਿ਼ਪ ਤੇ ਇੰਮੀਗ੍ਰੇਸ਼ਨ ਵਿਭਾਗ ਤੋਂ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵਿਤਕਰਾ ਅਸਹਿਣਯੋਗ ਹੈ। ਉਸਨੇ ਸਰਕਾਰ ਨੂੰ ਕਿਹਾ ਕਿ ਹਰ ਇੱਕ ਨੂੰ ਇੱਕ ਅੱਖ ਨਾਲ ਵੇਖਿਆ ਜਾਣਾ ਚਾਹੀਦਾ ਹੈ ਚਾਹੇ ਕੋਈ ਯੂਨਾਨ, ਚੀਨ ਜਾਂ ਭਾਰਤ ਤੋਂ ਆ ਰਿਹਾ ਹੈ ਜਾਂ ਦੁਨੀਆਂ ਦੇ ਕਿਸੇ ਹੋਰ ਕੋਨੇ ਤੋਂ।
 
ਲੰਡਨ ਦੀ ਮਸ਼ਹੂਰ ਕੈਮਡਨ ਮਾਰਕੀਟ ਵਿੱਚ ਅੱਗ
Wednesday, 13 February 2008
london.jpgਲੰਡਨ - ਸ਼ਹਿਰ ਦੇ ਉੱਤਰੀ ਖੇਤਰ ਦੀ ਮਸ਼ਹੂਰ ਕੈਮਡਨ ਲੋਕ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਡਾਢਾ ਨੁਕਸਾਨ ਹੋਇਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 100 ਤੋਂ ਵੀ ਵੱਧ ਗੱਡੀਆਂ ਲਾਈਆਂ ਗਈਆਂ ਹਨ। ਲੰਡਨ ਫਾਇਰ ਬ੍ਰਿਗੇਡ ਦੇ ਸਟੇਸ਼ਨ ਮੈਨੇਜਰ ਰਾਏ ਫੋਸਟਰ ਨੇ ਦੱਸਿਆ ਕਿ ਪੁਲਸ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣ ਲਈ ਮਿਸਾਲੀ ਕੰਮ ਕੀਤੇ। ਕੈਮਡਨ ਕੌਂਸਲ ਨੇ ਨਜ਼ਦੀਕੀ ਸਪੋਰਟਸ ਸੈਂਟਰ ਵਿੱਚ 100 ਬਿਸਤਰਿਆਂ ਦਾ ਪ੍ਰਬੰਧ ਕਰ ਦਿੱਤਾ। ਉਂਝ ਵੀਹ ਜਣੇ ਹੀ ਸੈਂਟਰ ਵਿਖੇ ਪੁੱਜੇ ਜਿਨ੍ਹਾਂ ਵਿੱਚ ਸਿਰਫ ਛੇ ਜਣਿਆਂ ਨੇ ਸੈਂਟਰ ਵਿਖੇ ਰਾਤ ਕੱਟੀ। ਬਾਕੀ ਹੋਟਲਾਂ ਵਿੱਚ ਚਲੇ ਗਏ। ਬੀ.ਬੀ.ਸੀ., ਨਿਊਜ਼-24 ਨੇ ਖਬਰ ਨਸ਼ਰ ਕੀਤੀ ਹੈ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਰੱਖਿਆ ਮੰਤਰਾਲੇ ਨੇ ਤੁਰੰਤ ਕਾਰਵਾਈ ਕਰਦਿਆਂ ਪਲੇਟਫਾਰਮ ਦੀ ਪੁਣਛਾਣ ਕੀਤੀ।
 
<< Start < Prev 1 2 3 4 5 6 7 8 9 10 Next > End >>

Results 55 - 63 of 84
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles