Calendar Date

Aug
28
2008
hansron_logo.png
  
World
ਵਲਾਇਤੀ ਨਿਆਣਿਆਂ ਲਈ ਮਹਾਤਮਾ ਗਾਂਧੀ ਅਤੇ ਚਰਚਿਲ ਕਾਲਪਨਿਕ ਪਾਤਰ
Wednesday, 06 February 2008
g.jpgਲੰਡch.jpgਨ - ਮਹਾਤਮਾ ਗਾਂਧੀ ਨਾਂ ਦਾ ਸ਼ਖਸ ਇਸ ਦੁਨੀਆਂ ‘ਤੇ ਕਦੀ ਨਹੀਂ ਹੋਇਆ ਅਤੇ ਸਰ ਵਿੰਸਟਨ ਚਰਚਿਲ ਵੀ ਕਾਲਪਨਿਕ ਪਾਤਰ ਹੈ। ਇਹ ਗੱਲ ਵਲਾਇਤੀਆਂ ਉੱਤੇ ਕੀਤੇ ਸਰਵੇਖਣ ਵਿੱਚ ਸਾਹਮਣੇ ਆਈ ਹੈ। ਯੂ.ਕੇ.ਟੀ.ਵੀ. ਗੋਲਡ ਚੈਨਲ ਜਿਸ ਨੇ ਇਹ ਸਰਵੇਖਣ ਕਰਵਾਇਆ ਹੈ, ਦੇ ਮੁਖੀ ਪੌਲ ਮੌਰਟਨ ਨੇ ਦੱਸਿਆ ਕਿ ਬਹੁਤੇ ਵਲਾਇਤੀ ਮਹਾਤਮਾ ਗਾਂਧੀ ਅਤੇ ਵਿੰਸਟਨ ਚਰਚਿਲ ਨੂੰ ਮਿਥਿਹਾਸ ਦੇ ਪਾਤਰ ਹੀ ਸਮਝਦੇ ਹਨ। ਇਹ ਸਰਵੇਖਣ 3000 ਵਲਾਇਤੀ ਅੱਲ੍ਹੜਾਂ ਉੱਤੇ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 47 ਫੀਸਦੀ ਨੇ ਇਹੀ ਕਿਹਾ ਕਿ ਚਰਚਿਲ ਤਾਂ 12ਵੀਂ ਸਦੀ ਦੇ ਰਾਜੇ ਰਿਚਰਡ ਵਾਂਗ ਹੀ ਘੜਿਆ ਹੋਇਆ ਕੋਈ ਪਾਤਰ ਹੈ। ਉਨਾਂ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਸ਼ਰਲਕ ਹੋਮਜ਼ ਕਿੰਗ ਅਰਥਰ ਅਤੇ ਏਲੀਨਰ ਰਿਹਾਬੀ ਵਰਗੇ ਕਾਲਪਨਿਕ ਪਾਤਰਾਂ ਨੂੰ ਅਸਲੀ ਦੱਸਿਆ। 58 ਫੀਸਦੀ ਨੇ ਤਾਂ ਇਹ ਵੀ ਦੱਸਿਆ ਕਿ ਸ਼ਰਲਕ ਹੋਮਜ਼ 221 ਬੀ. ਬੇਕਰ ਸਟਰੀਟ ਵਿਖੇ ਰਹਿੰਦਾ ਹੈ। 51 ਫੀਸਦੀ ਅੱਲ੍ਹੜਾਂ ਦਾ ਜਵਾਬ ਸੀ ਕਿ ਰੌਬਿਨ ਹੁੱਡ ਸ਼ੇਰਵੁੱਡ ਦੇ ਜੰਗਲਾਂ ਵਿੱਚ ਰਹਿੰਦਾ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਨ੍ਹਾਂ ਕਈ ਇਤਿਹਾਸ ਦੀਆਂ ਪੁਸਤਕਾਂ ਨਹੀਂ ਪੜ੍ਹੀਆਂ। ਇਸੇ ਤਰ੍ਹਾਂ ਟੈਲੀਵੀਜ਼ਨ ਚੈਨਲਾਂ ‘ਤੇ ਵੀ ਇਹ ਇਤਿਹਾਸ ਨਾਲ ਸਬੰਧਤ ਪ੍ਰੋਗਰਾਮ ਕਦੀ ਨਹੀਂ ਦੇਖਦੇ।
 
ਸੰਯੁਕਤ ਰਾਸ਼ਟਰ ਨੇ ਆਸਕਰ ਐਵਾਰਡ ਜੇਤੂ ਕਲੂਨੀ ਦਾ ਮੂੰਹ ਬੰਦ ਕਰਵਾਇਆ
Wednesday, 06 February 2008
clunie.jpgਨਿਊਯਾਰਕ - ਜਾਪਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਨੌਂਵੇਂ ਅਮਨ ਦੂਤ ਜਾਰਜ ਕਲੂਨੀ ਲਈ ਆਉਣ ਵਾਲੇ ਦਿਨ ਕਾਫੀ ਔਖੇ ਹੋ ਸਕਦੇ ਹਨ। ਆਸਕਰ ਪੁਰਸਕਾਰ ਜੇਤੂ ਕਲੂਨੀ ਨੇ ਜਦੋਂ ਸੰਯੁਕਤ ਰਾਸ਼ਟਰਦੇ ਮੁੱਖ ਦਫਤਰ ਵਿੱਚ ਕਾਰਫੁਰ ਵਿੱਚ ਆਪਣੇ ਅਨੁਭਵਾਂ ਬਾਰੇ ਭਾਸ਼ਣਾ ਦੇਣਾ ਸ਼ੁਰੂ ਕੀਤਾ ਤਾਂ, ਉਸ ਨੂੰ ਰੋਕ ਦਿੱਤਾ ਗਿਆ। ਰੂਸ ਅਤੇ ਫਰਾਂਸ ਸਣੇ ਕਈ ਦੇਸ਼ਾਂ ਨੇ ਉਸ ਨੂੰ ਸਰਵਜਨਕ ਤੌਰ ‘ਤੇ ਬੋਲਣ ਦੀ ਆਗਿਆ ਨਾ ਦਿੱਤੀ। ਇਹ ਦੇਸ਼ ਸੰਯੁਕਤ ਰਾਸ਼ਟਰ ਦੇ 17 ਅਮਨ ਮਿਸ਼ਨਾਂ ਲਈ ਆਪਣੇ ਫੌਜੀ ਦਸਤੇ ਭੇਜਦੇ ਹਨ। ਸੰਯੁਕਤ ਰਾਸ਼ਟਰ ਦੇ ਸੂਤਰਾਂ ਅਨੁਸਾਰ ਇਹ ਦੇਸ਼ ਇਸ ਖਿਆਲ ਦੇ ਵੀ ਵਿਰੁੱਧ ਸਨ ਕਿ ਕੋਈ ਐਕਟਰ ਸੁਡਾਨ ਅਤੇ ਨਾਲ ਲੱਗਦੇ ਦੇਸ਼ ਚਾਡ ਵਿੱਚ ਚੱਲ ਰਹੇ ਖੂਨ-ਖਰਾਬੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇਵੇ। ਉਂਝ, ਦੇਸ਼ਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਵਿੱਚ ਬੋਲਣ ਦੀ ਬਜਾਏ ਕਲੂਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ, ‘ਮੈਨੂੰ ਇੱਥੇ ਅਮਨ ਦੂਤ ਬਣ ਕੇ ਆਉਣ ‘ਤੇ ਫਖਰ ਹੈ ਅਤੇ ਮੇਰਾ ਸੰਦੇਸ਼ ਇਹ ਹੈ ਕਿ ਦੁਨੀਆਂ ਦੇਖ ਰਹੀ ਹੈ ਕਿ ਇਸ ਮੌਕੇ ਅਸੀਂ ਨਾਕਾਮੀ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੇ।” ਉਨ੍ਹਾਂ ਕਿਹਾ ਕਿ ਉਹ ਖੁਦ ਇੱਕ ਪੱਤਰਕਾਰ ਦੇ ਪੁੱਤਰ ਹਨ। ਸੰਦੇਸ਼ ਵਾਹਕ ਦੇ ਕੰਮ ਨਾਲ ਤੱਥਾਂ ਨਾਲ ਸਿੱਝਣ ਦੀ ਜਿੰਮੇਵਾਰੀ ਜੁੜੀ ਹੁੰਦੀ ਹੈ ਨਾ ਕਿ ਲੋਕਾਂ ਨੂੰ ਉਹ ਦੱਸਿਆ ਜਾਵੇ ਜੇ ਉਹ ਸੁਣਨਾ ਚਾਹੁੰਦੇ ਹੋਣ ਸਗੋਂ ਉਨ੍ਹਾਂ ਅਣਪੁਣਿਆ ਸੱਚ ਦੱਸਿਆ ਜਾਵੇ।
 
ਜੇ ਪ੍ਰੈੱਸ ਹੀ ਵਿਕ ਜਾਵੇ ਤਾਂ ਫਿਰ ਲੋਕਾਂ ਦਾ ਤਾਂ ਰੱਬ ਹੀ ਰਾਖਾ
Wednesday, 06 February 2008

i.jpg                 ਗੁਰਾਇਆਂ (ਗੁਰਮੁਖ ਸਿੰਘ ਸਰਕਾਰੀਆ ਇਟਲੀ ਤੋਂ )  - ਸਾਰੇ ਹੀ ਪੰਜਾਬ ਵਿਚ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹਰ ਸਮੇਂ ਹੀ ਰਹਿੰਦੀ ਹੈ ਜੇ ਸਰਕਾਰ ਨੇ ਗਰਮੀਆਂ ਵਿਚ ਬਿਜਲੀ ਦਿੱਤੀ ਤਾਂ ਉਸ ਦਾ ਘਾਪਾ ਹੁਣ ਪੂਰਾ ਕਰ ਰਹੇ ਹਨ , ਜਿਵੇਂ ਕਦੇ ਪੈਟਰੋਲ ਦੀ ਘਾਟ , ਕਦੇ ਵਾਢੀਆਂ ਜਾਂ ਝੋਨੇ ਦੇ ਸੀਜ਼ਨ ਵਿਚ ਡੀਜ਼ਲ  ਨਹੀਂ ਮਿਲਦਾ ਇਸੇ ਤਰਾਂ ਅੱਜਕੱਲ ਸਾਰੇ ਹੀ ਪੰਜਾਬ ਵਿਚ ਗੈਸ ਦੀ ਬਹੁਤ ਘਾਟ ਮਹਿਸੂਸ ਹੋ ਰਹੀ , ਗੁਰਾਇਆਂ ਵਿਚ ਤਾਂ ਸਲੰਡਰ ਦੀ ਬੁਕਿੰਗ ਤਰੀਕ ‘ਤੇ ਵੀ 6-6 ਘੰਟੇ ਲਾਇਨਾਂ ਵਿਚ ਲੱਗਣ ਤੋ਼ਂ ਬਾਅਦ ਆਮ ਵਰਗ ਨੂੰ ਨਿਰਾਸ਼ਾ ਤੋਂ ਬਿਨਾਂ ਕੁੱਝ ਪੱਲੇ ਨਹੀਂ ਪੈਂਦਾ । ਪ੍ਰੰਤੂ ਇਸ ਦੇ ਬਾਵਜੂਦ ਵੀ ਕੁਝ ਖਾਸ ਅਹੁੱਦੇਦਾਰਾਂ ਤੇ ਲੋਕਾਂ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਘਰ ਬੈਠੇ ਬਿਠਾਏ ਹੀ ਇਹ ਸਹੂਲਤਾਂ ਮਿਲ ਜਾਂਦੀਆਂ ਹਨ।
            ਉਦੋਂ ਬੜੀ ਹੈਰਾਨੀ ਹੁੰਦੀ ਜਦੋਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਲਾ ਸਾਧਨ (ਪ੍ਰੈੱਸ) ਵੀ ਉਪਰੋਕਤ ਸਹੂਲਤ ਲੈ ਕੇ ਪ੍ਰਸ਼ਾਸਨ ਵਾਂਗ ਕੁੰਭਕਰਨੀ ਨੀਂਦ ਸੋਂ ਜਾਂਦਾ ਹੈ । ਜੇ ਪ੍ਰੈੱਸ ਹੀ ਵਿਕ ਜਾਵੇ ਫਿਰ ਤਾਂ ਲੋਕਾਂ ਦਾ ਰੱਬ ਹੀ ਰਾਖਾ ਹੈ । ਇਸ ਕਰਕੇ ਘੱਟੋ – ਘੱਟ ਪ੍ਰੈੱਸ ਨੂੰ ਤਾਂ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈ ।

 
ਪਰਦੇਸ ਟਾਇਮਜ਼ ਦੇ ਸਹਾਇਕ ਸੰਪਾਦਕ ਸ੍ਰੀ ਓਮ ਪ੍ਰਕਾਸ਼ ਕਮਲ ਦੇ ਮਾਤਾ ਜੀ ਦਾ ਅਸਹਿ ਵਿਛੋੜਾ
Saturday, 02 February 2008

nooran_rani.jpg ਬੜੇ ਹੀ ਦੁੱਖ ਨਾਲ ਇਹ ਖਬਰ ਦਿੱਤੀ ਜਾ ਰਹੀ ਹੈ ਕਿ ਪਰਦੇਸ ਟਾਇਮਜ਼ ਦੇ ਸਹਾਇਕ ਸੰਪਾਦਕ ਸ੍ਰੀ ਓਮ ਪ੍ਰਕਾਸ਼ ਕਮਲ ਜੀ ਦੇ ਪੂਜਨੀਕ ਮਾਤਾ ਜੀ ਸ਼੍ਰੀਮਤੀ ਨੂਰਾਂ ਰਾਣੀ ਧਰਮਸੋਤ ਜੀ ਅਸਹਿ ਵਿਛੋੜਾ ਦੇ ਗਏ ਹਨ ਤੇ ਉਹ ਜਨਵਰੀ 24, 2008 ਨੂੰ ਇਸ ਜਹਾਨ ਤੋਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।
 ਉਨ੍ਹਾਂ ਦੀ ਅੰਤਿਮ ਅਰਦਾਸ ਫਰਵਰੀ ਚਾਰ, 2008 ਨੂੰ ਦੁਪਹਿਰ ਇਕ ਤੋਂ ਦੋ ਵਜੇ ਤੱਕ ਮੁਹੱਲਾ ਧਰਮਸੋਤ ਹੁਸ਼ਿਆਰਪੁਰ ਰੋਡ ਫਗਵਾੜਾ, ਪੰਜਬ ਵਿਚ ਹੋਵੇਗੀ।
 ਦੁੱਖ ਦਾ ਪ੍ਰਗਟਾਵਾਕਰਨ ਵਾਲਿਆਂ ਵਿਚ ਸਾਬਕਾ ਮਨਿਸਟਰ ਸ. ਸ਼ਮਿੰਦਰ ਸਿੰਘ ਮਾਨ, ਬੀਰਾ ਰਾਮ, ਬਲਜੋਤ, ਮੁਲਖ ਰਾਜ ਐਸ. ਡੀ.ਓ. ਪੀ. ਐਸ. ਈ. ਬੀ.,ਸੁੱਚਾ ਸਿੰਘ ਧਰਮਸੋਤ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
 ਬੀਬੀ ਨੂਰਾ ਜੀ 80 ਵਰ੍ਹਿਆਂ ਦੇ ਸਨ। ਉਹ ਪਿੱਛੇ 4 ਪੁੱਤਰ ਤੇ ਦੋ ਧੀਆਂ ਛੱਡ ਗਏ। ਓਮ ਪ੍ਰਕਾਸ਼ ਕਮਲ ਜੀ ਦੇ ਦੋਸਤਾਂ-ਮਿੱਤਰਾਂ ਵੱਲੋਂ ਵੀ ਦੁੱਖ ਦੇ ਸੁਨੇਹੇ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿਚ ਰੇਸ਼ਮ ਖਲਵਾਰਾਂ, ਪਰੇਮ ਚੁੰਬਰ ਅੰਬੇਦਕਰ ਟਾਈਮਜ਼, ਡਾ. ਸੰਦੀਪ ਵਲੇਹੋ,
ਜਗੀਰ ਸਿੰਘ ਫਿਲਾਡੈਲਫੀਆ, ਚੰਨਣ ਰਾਮ ਧਰਮਸੋਤ (ਅਪਨਾ ਬਾਜ਼ਾਰ ਸੈਨਹੋਜ਼ੇ), ਮਨਦੀਪ ਸਿੰਘ ਧਰਮਸੋਤ ਸੈਨਹੋਜ਼ੇ, ਹਰਬੰਸ ਲਾਡਕਾ ਜਨਰਲ ਸਕੱਤਰ ਆਲ ਇੰਡੀਆ ਗੋਆਰ ਰਾਜਪੂਤ ਸਭਾ, ਹਰਮਨ ਪਰੀਤ ਸਿੰਘ ਪਰੀਤ, ਚੀਫ ਐਡੀਟਰ ਮੈਗਜ਼ੀਨ ਸੰਗੀਤ ਦਰਪਨ ਫਗਵਾੜਾ, ਸ. ਹਰਬਿੰਦ ਸਿੰਘ ਸੰਧੂ ਸਬ-ਐਡੀਟਰ ਰੋਜ਼ਾਨਾ ਅਜੀਤ ਜਲੰਧਰ, ਜਸਵੀਰ ਚਾਨਾ ਜਰਨਲਿਸਟ, ਸਿੰਦਰ ਸਿੰਘ ਐਡਵੋਕੇਟ (ਐਡੀਟਰ ਰੋਜ਼ਾਨਾ ਚੜ੍ਹਦੀਕਲਾ) ਡਾਕਟਰ ਜਸ ਚੋਪੜਾ, ਅਸ਼ੋਕ ਖੁਰਾਨਾ, ਸੀ. ਡੀ. ਸੇਠੀ ਅਤੇ ਹੋਰ ਮਿੱਤਰਾਂ ਵੱਲੋਂ ਓਮ ਪ੍ਰਕਾਸ਼ ਜੀ ਨੂੰ ਦੁੱਖ ਦੇ ਸੁਨੇਹੇ ਘੱਲੇ ਜਾ ਰਹੇ ਹਨ।
 ਪਰਦੇਸ ਟਾਇਮਜ਼ ਦੇ ਐਡੀਟਰ ਸ. ਬਲਬੀਰ ਸਿੰਘ ਐਮ. ਏ. ਵੱਲੋਂ ਦੁੱਖ ਦੇ ਸੁਨੇਹਾ ਵਿਚ ਓਮ ਪ੍ਰਕਾਸ਼ ਕਮਲ ਜੀ ਨਾਲ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਨਾਲ ਦੋ ਸ਼ਬਦ ਸਾਂਝੇ ਕੀਤੇ। ਮਾਵਾਂ ਰੱਬ ਦਾ ਦੂਸਰਾ ਰੂਪ ਹਨ, ਜੇ ਵਕਤ ਹੈ ਤਾਂ ਸੇਵਾ ਕਰ ਲਵੋ, ਇਹ ਦੁਬਾਰਾ ਮੌਕਾ ਨਹੀਂ ਮਿਲਣਾ। ਜਦੋਂ ਮਾਵਾਂ ਚਲੇ ਜਾਂਦੀਆਂ ਹਨ, ਘਰ ਵਿਚੋਂ ਰੌਣਕ ਚਲੀ ਜਾਂਦੀ ਹੈ। ਆਦਮੀ ਯਤੀਮ ਹੋ ਜਾਂਦਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤਾਂ ਕਿ ਮਾਤਾ ਜੀ ਦੀ ਰੂਹ ਦੀ ਸ਼ਾਂਤੀ ਲਈ ਕੀਤੀ ਅਰਦਾਸ ਗੁਰੂ ਕਬੂਲ ਕਰੇ। ਓਮ ਪਰਕਾਸ ਜੀ ਦੇ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 408-661-8925 ਤੇ ਫੋਨ ਕਰ ਸਕਦੇ ਹੋ।

 

 
ਆਰਥਿਕ ਮੰਦੀ ਕਾਰਨ ਅਮਰੀਕਾ ਵਿੱਚ ਰੁਜ਼ਗਾਰ ਦੇ ਮੌਕੇ ਘਟੇ
Saturday, 02 February 2008
bush.jpgਵਾਸਿ਼ੰਗਟਨ - ਵਿਨਬੈਗੋ ਇੰਡਸਟ੍ਰੀਜ਼ ਦਾ ਕਹਿਣਾ ਹੈ ਕਿ ਵਾਹਨ ਸਨਅਤ ਵਿੱਚ ਆਏ ਮੰਦੇ ਕਾਰਨ ਉਨ੍ਹਾਂ ਨੂੰ ਆਪਣੇ ਕਰੀਬ 7 ਫੀਸਦੀ ਜਾਂ 200 ਤੋਂ ਵਧੇਰੇ ਕਾਮਿਆਂ ਦੀ ਛਾਂਟੀ ਕਰਨੀ ਪਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਰੂਸ ਹੇਟਟਜ਼ਕ ਦੀ ਸੇਵਾ ਮੁਕਤੀ ਦੇ ਸਬੰਧ ਵਿੱਚ ਸੱਦੀ ਮੀਟਿੰਗ ਦੌਰਾਨ ਕੰਪਨੀ ਨੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਮੁਲਾਜ਼ਮਾਂ ਦੀ ਛਾਂਟੀ ਕਰਨੀ ਪੈ ਰਹੀ ਹੈ। ਕੰਪਨੀ ਅਨੁਸਾਰ 200 ਤੋਂ 225 ਨੌਕਰੀਆਂ ਖਤਮ ਕੀਤੀਆਂ ਜਾ ਸਕਦੀਆਂ ਹਨ। ਮੋਟਰ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਜਿੰਨਾ ਸੰਭਵ ਹੋਇਆ ਇਹ ਫੈਸਲਾ ਲਟਕਾਈ ਰੱਖਿਆ ਪਰ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਵਾਹਨਾਂ ਦੀ ਘਟਦੀ ਮੰਗ ਕਾਰਨ ਉਨ੍ਹਾਂ ਨੂੰ ਅਖੀਰ ਵਿੱਚ ਇਹ ਕਦਮ ਚੁੱਕਣਾ ਪੈ ਰਿਹਾ ਹੈ। ਕੰਪਨੀ ਨੂੰ ਸਾਲ 2008 ਵਿੱਚ ਵੀ ਵਿਕਰੀ ਵਿੱਚ ਵਾਧਾ ਹੋਣ ਦਾ ਕੋਈ ਆਸਾਰ ਨਜ਼ਰ ਨਹੀਂ ਆਉਂਦਾ। ਵਿਨਬੈਗੋ ਕੰਪਨੀ ਕੋਲ 3200 ਕਾਮੇ ਹਨ ਅਤੇ ਕੰਪਨੀ ਇਸ ਵੇਲੇ ਘਾਟੇ ਵਿੱਚ ਹੈ। ਇਸ ਤੋਂ ਪਹਿਲਾਂ 2005 ਵਿੱਚ ਵੀ ਕੰਪਨੀ ‘ਤੇ ਅਜਿਹਾ ਹੀ ਸੰਕਟ ਆਇਆ ਸੀ ਜਦੋਂ 170ਜਣਿਆਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਸੀ।
 
<< Start < Prev 1 2 3 4 5 6 7 8 9 10 Next > End >>

Results 82 - 90 of 97
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles