|
Thursday, 24 April 2008 |

ਪਟਿਆਲਾ-ਕਾਂਗਰਸ ਦੀ ਕੁਲ ਹਿੰਦ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਪੰਜਾਬ ਦੇ ਦੋ ਸੀਨੀਅਰ ਆਗੂਆਂ ਦਾ ਵਿਵਾਦ ਸੁਲਝਾਏ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਹਨ ਪਰ ਅਜੇ ਵੀ ਇਨ੍ਹਾਂ ਆਗੂਆਂ ਦਾ ਆਪਸੀ ਮੱਤਭੇਦ ਜਾਰੀ ਹੈ। ਪੰਜਾਬ ਕਾਂਗਰਸ ਅੰਦਰਲੀ ਵਿਰੋਧਤਾ ਅੱਜ ਵੀ ਵੇਖਣ ਨੂੰ ਮਿਲੀ। ਹਾਲਾਂਕਿ ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਹ ਤਾਂ ਕਹਿ ਦਿਤਾ ਕਿ ਸਾਡੀ ਸ੍ਰੀਮਤੀ ਸੋਨੀਆ ਗਾਂਧੀ ਨੇ ਸੁਲਾਹ ਕਰਾ ਦਿਤੀ ਹੈ ਪਰ ਅੱਜ ਜੋ ਵੀ ਇਥੇ ਦੇਖਣ ਨੂੰ ਮਿਲਿਆ ਉਹ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਹਾਈ ਕਮਾਂਨ ਵੀ ਪੰਜਾਬ ਦੇ ਮਾਮਲੇ ਸੁਧਾਰਨ ਵਿਚ ਨਾਕਾਮਯਾਬ ਹੀ ਰਹਿ ਗਈ ਹੈ। ਇਸੇ ਕਰ ਕੇ ਅੱਜ ਪੰਜਾਬ ਬੰਦ ਦਾ ਸੱਦਾ ਵੀ ਠੁਸ ਹੋ ਕੇ ਰਹਿ ਗਿਆ ਤੇ ਇਹ ਸਪੱਸ਼ਟ ਹੋ ਗਿਆ ਕਿ ਦੋਵੇਂ ਲੀਡਰ ਹੁਣ ਇਕ-ਦੂਜੇ ਨੂੰ ਠਿਬੀ ਲਾਉਣ ਦੀ ਹੀ ਨਹੀਂ ਸਗੋਂ ਇਕ-ਦੂਜੇ ਨੂੰ ਸਿਆਸੀ ਤੌਰ ‘ਤੇ ਖ਼ਤਮ ਕਰਨਾ ਚਾਹੁੰਦੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਬੀਬੀ ਭੱਠਲ ਦੇ ਕੈਪਟਨ ਦੇ ਹੀ ਸ਼ਹਿਰ ਵਿਚ ਗੱਜਣ ਦਾ ਸੁਪਨਾ ਤਾਂ ਸ਼ਾਇਦ ਪੂਰਾ ਹੋ ਗਿਆ ਪਰ ਉਹ ਹਜ਼ਾਰਾਂ ਲੋਕਾਂ ਨੂੰ ਭਾਸਣ ਸੁਣਾਉਣ ਦਾ ਸੁਪਨਾ ਸਿਰਫ਼ ਢਾਈ ਟੋਟਰੂਆਂ ਅਗੇ ਹੀ ਅਪਣੀ ਕੈਪਟਨ ਵਿਰੁਧ ਭੜਾਸ ਕਢਣ ਤਕ ਸੀਮਤ ਹੋ ਕੇ ਰਹਿ ਗਿਆ। ਹੈਰਾਨੀ ਦੀ ਗੱਲ ਇਹ ਹੋਈ ਕਿ ਪਟਿਆਲਾ ਨਾਲ ਸਬੰਧਤ ਕਾਂਗਰਸੀ ਮੁੱਖ ਲੀਡਰ ਵੀ ਇਥੇ ਨਹੀਂ ਪੁੱਜੇ ਤੇ ਜਸਜੀਤ ਸਿੰਘ ਰੰਧਾਵਾ ਵਰਗੇ ਸਾਬਕਾ ਮੰਤਰੀ ਵੀ ਸਮੇਂ ਤੋਂ ਪਹਿਲਾਂ ਹੀ ਚਲੇ ਗਏ ਤੇ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਵਿਜੈ ਇੰਦਰ ਸਿੰਗਲਾ ਵਰਗੇ ਵੀ ਇਥੇ ਹਾਜ਼ਰ ਨਹੀ ਸਨ। ਕੈਪਟਨ ਖ਼ੇਮੇ ਦੇ ਹੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਪੀ.ਕੇ. ਪੁਰੀ ਨੇ ਕਿਹਾ ਕਿ ਮੈਨੂੰ ਤਾਂ ਕਿਸੇ ਨੇ ਸੱਦਿਆ ਹੀ ਨਹੀਂ ਸੀ, ਇਸ ਕਰ ਕੇ ਮੈਨੂੰ ਕੀ ਲੋੜ ਪਈ ਹੈ ਇਸ ਲੜਾਈ ਵਿਚ ਪੈਣ ਦੀ। ਇਸੇ ਤਰ੍ਹਾਂ ਮੀਤ ਪ੍ਰਧਾਨ ਮਨੋਜ ਸੋਹੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਨਹੀਂ ਬੁਲਾਇਆ ਗਿਆ। ਚੱਕਾ ਜਾਮ ਵਿਚ ਜ਼ਿਲ੍ਹਾ ਯੂਥ ਪ੍ਰਧਾਨ ਸ਼ਰਨਜੀਤ ਸਿੰਘ ਜੋਗੀਪੁਰ, ਸ਼ਹਿਰੀ ਪ੍ਰਧਾਨ ਪਟਿਆਲਾ ਸੰਜੀਵ ਬਿੱਟੂ, ਵੇਦ ਪ੍ਰਕਾਸ਼ ਗੁਪਤਾ, ਮਲੋਹਤਰਾ, ਭੁਪਿੰਦਰ ਕੌਰ ਕੌਰਜੀਵਾਲਾ ਆਦਿ ਸੀਨੀਅਰ ਲੀਡਰ ਨਹੀਂ ਪੁਜੇ। ਭੱਠਲ ਖ਼ੇਮੇ ਦੇ ਚੱਕਾ ਜਾਮ ਵਿਜ ਪਹੁੰਚੇ ਆਗੂਆਂ ਲਾਲ ਸਿੰਘ, ਬੀਰਦਵਿੰਦਰ ਸਿੰਘ, ਬ੍ਰਹਮ ਮਹਿੰਦਰਾ, ਸੁਰਿੰਦਰ ਸਿੰਗਲਾ ਆਦਿ ਨੇ ਅਸਿਧੇ ਰੂਪ ਵਿਚ ਕੈਪਟਨ ਅਮਰਿੰਦਰ ਸਿੰਘ ‘ਤੇ ਹੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਿਹੜੀ ਕਿਤਾਬ ਲਿਖੀ ਗਈ ਹੈ ਉਸ ਦਾ ਸਾਰਿਆਂ ਨੂੰ ਪਤਾ ਹੈ ਕਿ ਕਿਸ ਨੇ ਲਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਲੋਕ ਜਾਣਦੇ ਹਨ ਕਿ ਕੌਣ ਕਾਂਗਰਸ ਵਿਚ ਹਮੇਸ਼ਾ ਤੋਂ ਹੀ ਰਹਿ ਰਿਹਾ ਹੈ ਤੇ ਕੋਣ ਕਦੇ ਅਕਾਲੀ ਦਲ ਵਿਚ ਅਤੇ ਕਦੇ ਕਿਸੇ ਹੋਰ ਤਰੀਕੇ ਨਾਲ ਕਾਂਗਰਸ ਵਿਚ ਆਇਆ ਹੈ। ਬੀਬੀ ਭੱਠਲ ਦੇ ਲੰਚ ਦਾ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਰਚੰਦ ਸਿੰਘ ਬਰਸਟ ਦੇ ਘਰ ਰਖਿਆ ਗਿਆ। ਬਰਸਟ ਨੇ ਇਸ ਬਾਰੇ ਇਹ ਕਹਿ ਕੇ ਮੀਡੀਆ ਨੂੰ ਟਾਲ ਦਿਤਾ ਕਿ ਬੀਬੀ ਹੁਣ ਕਾਂਗਰਸ ਦੀ ਪ੍ਰਧਾਨ ਹੈ ਤੇ ਉਨ੍ਹਾਂ ਘਰ ਆਉਣ ਦੀ ਇੱਛਾ ਪ੍ਰਗਟਾਈ ਸੀ ਤੇ ਮੈਂ ਕਿਵੇਂ ਨਾਂ ਕਰ ਸਕਦਾ ਸੀ?
|
|
|
Tuesday, 15 April 2008 |
|
ਸਿਲੀਕਾਨ ਵੈਲੀ- ਤਿੱਬਤ ਦੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਮਾਰਚ ਤੋਂ ਦੁਬਾਰਾ ਸ਼ੁਰੂ ਹੋਈ ਮੁਹਿੰਮ ਵਿਚ ਲਗਾਤਾਰ ਵਧਦੀ ਹਿੰਸਾ ਵਿਚਕਾਰ ਦਲਾਈ ਲਾਮਾ ਨੇ ਕਿਹਾ ਹੈ ਕਿ ਜੇਕਰ ਜਲਦੀ ਹਿੰਸਾ ਰੋਕੀ ਨਾ ਗਈ ਤਾਂ ਉਹ ਦੇਸ਼ ਨਿਕਾਲਾ ਸਰਕਾਰ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਸੀਏਟਲ ਵਿਚ ਪੰਜ ਦਿਨਾ ਅਧਿਆਤਮ ਸੰਮੇਲਨ ਦੇ ਦੌਰਾਨ ਦਲਾਈ ਲਾਮਾ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਛੱਡ ਦੇਣ। ਜੇਕਰ ਤਿੱਬਤ ਮਸਲੇ ‘ਤੇ ਹੋਰ ਜ਼ਿਆਦਾ ਹਿੰਸਾ ਹੋਈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। 72 ਸਾਲਾ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਕਿਹਾ ਕਿ ਉਹ ਹਿੰਸਾ ਨਹੀਂ ਬਲਕਿ ਮੱਧ ਮਾਰਗ ਅਪਣਾਉਣਾ ਚਾਹੁੰਦੇ ਹਨ। ਤਿੱਬਤ ਦੀ ਆਜ਼ਾਦੀ ਦੇ ਲਈ ਉਹ ਵੀ ਉਨੇ ਹੀ ਉਤਾਵਲੇ ਹਨ, ਜਿੰਨੇ ਆਮ ਤਿੱਬਤੀ, ਫਿਰ ਵੀ ਉਹ ਸ਼ਾਂਤੀਪੂਰਨ ਤਰੀਕੇ ਨਾਲ ਤਿੱਬਤ ਦਾ ਮਸਲਾ ਸੁਲਝਾਉਣਾ ਚਾਹੁੰਦੇ ਹਨ। ਦਲਾਈ ਲਾਮਾ ਨੇ ਕਿਹਾ ਕਿ ਸਾਡਾ ਸੰਘਰਸ਼ ਰਿਪਬਲਿਕਨ ਚੀਨ ਦੇ ਕੁਝ ਲੀਡਰਾਂ ਨਾਲ ਹੈ, ਨਾ ਕਿ ਚੀਨ ਦੇ ਆਮ ਲੋਕਾਂ ਨਾਲ। ਮੈਂ ਨਹੀਂ ਚਾਹੁੰਦਾ ਕਿ ਹਿੰਸਾ ਦੀ ਲਪੇਟ ਵਿਚ ਆਮ ਲੋਕਾਂ ਨੂੰ ਨੁਕਸਾਨ ਹੋਵੇ। ਉਹਨਾਂ ਨੇ ਤਿੱਬਤ ਮਸਲੇ ‘ਤੇ ਚੀਨ ਦੀ ਸਖਤ ਨੀਤੀ ‘ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਦਬਾਅ ਨਾਲ ਹਿੰਸਾ ਵੱਧ ਸਕਦੀ ਹੈ। ਚੀਨ ਨੂੰ ਸੰਜਮ ਵਰਤਣਾ ਚਾਹੀਦਾ ਹੈ। ਦੂਜੇ ਪਾਸੇ ਸਥਾਨਕ ਅਖਬਾਰ ਸੀਏਟਲ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿਚ ਦਲਾਈ ਲਾਮਾ ਨੇ ਚੀਨ ਨਾਲ ਤਿੱਬਤ ਮਸਲੇ ‘ਤੇ ਹੋਣ ਵਾਲੀ ਗੱਲਬਾਤ ਨੂੰ ਪੂਰੀ ਤਰ੍ਹਾਂ ਭੇਦਭਰੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਮੈਨੂੰ ਵੀ ਨਹੀਂ ਪਤਾ ਕਿ ਚੀਨ ਨਾਲ ਉਹਨਾਂ ਦੀ ਕਦੋਂ ਗੱਲਬਾਤ ਹੋਵੇਗੀ ਜਾਂ ਨਹੀਂ।
|
|
|
Saturday, 12 April 2008 |
|
|
Read more...
|
|
|
Friday, 11 April 2008 |
|
ਬੈਲਜੀਅਮ(ਅਮਰਜੀਤ ਸਿੰਘ ਭੋਗਲ)ਬੀਤੇ ਦਿਨ ਇਥੇ ਐਨ.ਆਰ.ਆਈ ਸਭਾ ਦੀ ਇਕ ਇਕੱਤਰਤਾ ਅਵਤਾਰ ਸਿੰਘ ਛੋਕਰ ਚੈਅਰਮੈਨ ਐਨ.ਆਰ.ਆਈ ਸਭਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਸਭ ਤੋ ਪਹਿਲਾ ਸਮੂੰਹ ਜਗਤ ਨੂੰ ਖਾਲਸੇ ਦੇ ਜਨਮਦਿਨ ਦੀ ਲੱਖ ਲੱਖ ਵਧਾਈ ਦੇਦੇ ਹੋਏ ਕਿਹਾ ਕਿ ਸਾਨੂੰ ਐਨ.ਆਰ.ਆਈ ਵੀਰਾ ਦੀਆਂ ਮੁਸਕਲਾ ਵੱਲ ਵਿਸੇਸ ਧਿਆਨ ਦੇਣਾ ਚਾਹੀਦਾਂ ਹੈ ਜਿਸ ਲਈ ਸਾਨੂੰ ਇਕ ਟੀਮ ਵਰਕ ਦੀ ਲੋੜ ਹੈ ਟੀਮ ਵਰਕ ਤਦ ਹੀ ਹੋ ਸਕਦਾ ਹੈ ਜੈਕਰ ਅਸੀ ਬੈਲਜੀਅਮ ਦੀ ਹਰ ਸਟੇਟ ਤੋ ਹੋਰ ਮੈਬਰਾ ਦੀ ਭਰਤੀ ਕਰੀਏ ਇਸ ਮੋਕੇ ਤੇ ਹੋਰਨਾ ਤੋ ਇਲਾਵਾ ਤਰਸੇਮ ਸਿੰਘ ਸੇਰਗਿਲ ਪ੍ਰਧਾਨ ਐਨ.ਆਰ.ਆਈ ਸਭਾ ਅਤੇ ਮਨਜਿੰਦਰ ਸਿੰਘ ਭੋਗਲ ਜਨਰਲ ਸਕੱਤਰ ਨੇ ਵੀ ਆਪਣੇ ਵਿਚਾਰ ਪੇਸ ਕੀਤੇ
|
|
|
Thursday, 10 April 2008 |
ਰਿੱਜੋਮਿਲੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਤੇ ਉੱਘੇ ਬਿਜ਼ਨਿਸਮੈਨ ਸ੍ਰੀ ਅਨਿਲ ਕੁਮਾਰ ਸ਼ਰਮਾਂ ਨੂੰ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਤੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਅਨਿਲ ਕੁਮਾਰ ਸ਼ਰਮਾਂ ਨੂੰ ਚੰਡੀਗੜ੍ਹ ਦੀ ਸੱਭਿਆਚਾਰਨ ਸੰਸਥਾ ਵਲੋਂ ਸੋਨ ਤਗਮੇ ਨਾਲ ਸਨਮਾਣ ਕਰਨ ‘ਤੇ ਇਟਲੀ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਸ੍ਰੀ ਸ਼ਰਮਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਇਟਲੀ ਵਿਚ ਖੇਡ ਮੇਲਿਆਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਪ੍ਰਫੁੱਲਤ ਕਰਨ ਵਿਚ ਸ਼ਰਮਾ ਦਾ ਭਾਰੀ ਯੋਗਦਾਨ ਹੈ। ਖੁਸ਼ੀ ਪ੍ਰਗਟ ਕਰਨ ਵਾਲੀਆਂ ਸ਼ਖਸ਼ੀਅਤਾਂ ਵਿਚ ਸ੍ਰ ਗੁਰਨਾਮ ਸਿੰਘ ਬਾਬਾ, ਜਸਵੀਰ ਸਿੰਘ ਬਨਵੈਤ ,ਸ੍ਰ ਪਰਮਜੀਤ ਸਿੰਘ ਢਿੱਲੋਂ,ਸ੍ਰੀ ਪਰਵਿੰਦਰ ਸ਼ਰਮਾਂ,ਰਾਜ ਕੁਮਾਰ ਸੱਲਾ, ਸੁਰਜੀਤ ਸਿੰਘ ਵਿਰਕ(ਹਵੇਲੀ ਰੈਸਟੋਰੈਂਟ), ਸੱਤੀ ਕੰਵਰ ਵਿਚੈਂਸਾ,ਸ੍ਰ.ਸੁਰਿੰਦਰ ਸਿੰਘ ਜੈਲਦਾਰ,ਜਗਤਾਰ ਸਿੰਘ ਚੈੜੀਆਂ, ਗੁਰਿੰਦਰ ਸਿੰਘ ਚੈੜੀਆਂ,ਸ੍ਰ ਸੁਖਵਿੰਦਰ ਸਿੰਘ ਗੋਬਿੰਦਪੁਰੀ,ਇੰਦਰਜੀਤ ਸਿੰਘ ਲਿੱਦੜ, ਸਲਿੰਦਰ ਸਿੰਘ ਭੰਗੂ,ਲਖਵੀਰ ਸਿੰਘ ਲੱਖੀ ,ਨਰਿੰਦਰ ਸਿੰਘ ਗੋਰਾ,ਪਰਵਿੰਦਰ ਸਿੰਘ ਪੱਪਾ, ਇਕਬਾਲ ਸਿੰਘ ਖੱਬਲਾ,ਹਰਪ੍ਰੀਤ ਸਿੰਘ ਰੰਧਾਵਾ,ਹਰਦੀਪ ਸਿੰਘ ਕੰਗ, ਪੱਤਰਕਾਰ ਵਿਸ਼ਾਲ,ਸ੍ਰ ਜੋਗਾ ਸਿੰਘ ਸੰਘਾ, ਪੱਤਰਕਾਰ ਸ੍ਰੀ ਟੇਕ ਚੰਦ ਪ੍ਰਮੁੱਖ ਹਨ।
|
|
|
|
<< Start < Prev 1 2 3 4 5 6 7 8 9 Next > End >>
|
| Results 19 - 27 of 80 |