|
Friday, 08 February 2008 |
ਇਸਲਾਮਾਬਾਦ - ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਾਤਲਾਂ ਦੇ ਦੋ ਸ਼ੱਕੀ ਮੱਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੇਨਜ਼ੀਰ ਦੀ ਪਿਛਲੇ ਸਾਲ ਦਸੰਬਰ ਵਿੱਚ ਰਾਵਲਪਿੰਡੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਦੋਵਾਂ ਦੀ ਪਛਾਣ ਹਸਨੈਨ ਅਤੇ ਰਫਕਤ ਵਜੋਂ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ 27 ਦਸੰਬਰ ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ਵਿੱਚ ਬੇਨਜ਼ੀਰ ‘ਤੇ ਆਤਮਘਾਤੀ ਹਮਲੇ ਵਿੱਚ ਕਥਿਤ ਤੌਰ ‘ਤੇ ਹੱਥ ਹੋਣ ਦੇ ਦੋਸ਼ ਵਿੱਚ ਇੱਕ ਵਿਸ਼ੇਸ਼ ਜਾਂਚ ਦਲ ਨੇ ਗ੍ਰਿਫਤਾਰ ਕੀਤਾ ਹੈ। ਇਹ ਖਬਰ ਜ਼ੀਓ ਨਿਊਜ਼ ਟੀ.ਵੀ. ਨੇ ਦਿੱਤੀ ਹੈ। ਇਨ੍ਹਾਂ ਦੋਵਾਂ ਨੂੰ ਰਾਵਲਪਿੰਡੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ੀਓ ਨਿਊਜ਼ ਚੈਨਲ ਅਨੁਸਾਰ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਬਿਲਾਲ ਅਤੇ ਅਕਰਮ ਦੇ ਨਾਲ ਸਨ ਜਿਨ੍ਹਾਂ ਨੇ ਕਥਿਤ ਤੌਰ ‘ਤੇ ਬੇਨਜ਼ੀਰ ‘ਤੇ ਹਮਲੇ ਨੂੰ ਨੇਪਰੇ ਚਾੜ੍ਹਿਆ। ਸੂਤਰਾਂ ਨੇ ਹਸਨੈਨ ਅਤੇ ਰਫਕਤ ਨੂੰ ਦੋਵਾਂ ਹਮਲਾਵਰਾਂ ਦਾ ਕਥਿਤ ਮੱਦਦਗਾਰ ਦੱਸਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਦੋਵੇਂ ਕਥਿਤ ਤੌਰ ‘ਤੇ ਹਮਲਾਵਰਾਂ ਨੂੰ ਰਾਵਲਪਿੰਡੀ ਲਿਆਏ ਸਨ ਅਤੇ ਉਨ੍ਹਾਂ ਨਾਲ ਹਮਲੇ ਵਾਲੀ ਜਗ੍ਹਾ’ਤੇ ਗਏ ਸਨ। ਨਿਊਜ਼ ਚੈਨਲ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਕਦੋਂ ਕਾਬੂ ਕੀਤਾ ਗਿਆ।
|
|
|
Thursday, 07 February 2008 |
|
ਪੰਨਾ (ਮੱਧ ਪ੍ਰਦੇਸ਼)- ਸਮੁੱਚੇ ਵਿਸ਼ਵ ਵਿੱਚ ਡਾਇਨਾਸੌਰ ਦੇ ਅਲੋਪ ਹੋਣ ਮਗਰੋਂ ਜੀਵ-ਜੰਤੂਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋਣ ਦੇ ਡਰੋਂ ਜੰਗਲ ਤੇ ਵਣ ਜੀਵਾਂ ਦੀ ਸੁਰੱਖਿਆ ਦੀ ਕੋਸਿ਼ਸ਼ ਤੇਜੀ ਨਾਲ ਚੱਲ ਰਹੀ ਹੈ, ਜਿਸ ਦੇ ਚੱਲਦਿਆਂ ਦੇਸ਼ ਦੀ ਭਵਿੱਖ ਦੀ ਪੀੜ੍ਹੀ ਵੀ ਲੁਪਤ ਹੋ ਰਹੇ ਜਾਨਵਰ ਬਾਘ ਅਤੇ ਤੇਂਦੂਦੇ ਨੂੰ ਵੇਖ ਸਕੇਗੀ। ਕੇਂਦਰ ਅਤੇ ਰਾਜ ਸਰਕਾਰ ਦੀ ਪਹਿਲ ‘ਤੇ ਇਨ੍ਹਾਂ ਜੀਵਾਂ ਦੀ ਸੁਰੱਖਿਆ ਲਈ ਰਾਸ਼ਟਰੀ ਚਿੜੀਆਘਰ ਪੰਨਾ ਦੇ ਸੰਚਾਲਕ ਜ੍ਰੀਕ੍ਰਿਸ਼ਨਾਮੂਰਤੀ ਦੀ ਅਗਵਾਈ ਵਿੱਚ ਬਾਘ ਸੁਰੱਖਿਆ ਪ੍ਰਾਜੈਕਟ ਵਿੱਚ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਵਣ ਜੀਵਾਂ ਨੂੰ ਮਨੁੱਖੀ ਵਣ ਜੀਵਾਂ ਨੂੰ ਮਨੁੱਖੀ ਖਤਰੇ ਤੋਂ ਬਚਾਉਣ ਲਈ ਸੁਰੱਖਿਅਤ ਵਣ ਖੇਤਰ ਵਿੱਚ ਰਹਿਣ ਵਾਲੇ ਵਣ ਵਾਸੀਆਂ ਨੂੰ ਕਿਤੇ ਹੋਰ ਵਸਾਇਆ ਜਾ ਰਿਹਾ ਹੈ। ਇਸ ਦਾ ਮਕਸਦ ਅਲੋਪ ਹੋ ਰਹੇ ਵਣ ਜੀਵਾਂ ਦੀ ਸੁਰੱਖਿਆ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਉਸ ਤੋਂ ਰੂ-ਬ-ਰੂ ਕਰਵਾਉਣਾ ਹੈ। ਵਣ ਵਿਭਾਗ ਦਾ ਕਹਿਣਾ ਹੈ ਕਿ 18ਵੀਂ ਸ਼ਤਾਬਦੀ ਵਿੱਚ ਸਿ਼ਕਾਰ ਕਾਰਨ ਇਨ੍ਹਾਂ ਜਾਨਵਰਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਹ ਮੰਨਿਆ ਜਾਣ ਲੱਗਾ ਹੈ ਕਿ ਜੇਕਰ ਜੰਗਲ ਅਤੇ ਜੰਗਲੀ ਜੀਵ ਨਸ਼ਟ ਹੁੰਦੇ ਜਾ ਰਹੇ ਹਨ ਤਾਂ ਇਨ੍ਹਾਂ ਪ੍ਰਜਾਤੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਬਚਾਈ ਰੱਖਣਾ ਮੁਸ਼ਕਲ ਹੋਵੇਗਾ।
|
|
|
Thursday, 07 February 2008 |
ਲੰਡਨ - ਅਫਗਾਨਿਸਤਾਨ ਵਿੱਚ ਜੇ ਨਾਟੋ ਦੇ ਫੌਜੀ ਤਾਲਿਬਾਨ ਨੂੰ ਹਰਾ ਨਾ ਸਕੇ ਤਾਂ ਇਹ ਦੇਸ਼ ਇੱਕ ਅਸਫਲ ਦੇਸ਼ ਦੇ ਰੂਪ ਵਿੱਚ ਤਬਦੀਲ ਹੋ ਸਕਦਾ ਹੈ ਜੋ ਦੁਨੀਆਂ ਭਰ ਵਿੱਚ ਇਸਲਾਮੀ ਕੱਟੜਵਾਦ ਨੂੰ ਹੱਲਾਸ਼ੇਰੀ ਦੇਵੇਗਾ। ਕੌਮਾਂਤਰੀ ਫੌਜੀ ਅਧਿਐਨ ਸੰਸਥਾਨ ਨੇ ਅਫਗਾਨਿਸਤਾਨ ਦੇ ਦੱਖਣੀ ਸੂਬਿਆਂ ਤੋਂ ਬਗਾਵਤ ਦੀ ਹਵਾ ਉੱਤਰੀ ਸੂਬਿਆਂ ਵਿੱਚ ਫੈਲਣ ਸਬੰਧੀ ਵਧਦੇ ਸੰਕੇਤਾਂ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਬਾਗੀ ਇਰਾਕ ਤੋਂ ਸਬਕ ਸਿੱਖ ਰਹੇ ਹਨ। ਦੂਸਰੇ ਪਾਸੇ ਲੰਡਨ ਸਥਿਤ ਇੱਕ ਫੌਜੀ ਮਾਹਿਰ ਨੇ ‘ਦਿ ਮਿਲਟਰੀ ਬੈਲੇਂਸ 2008’ ਨਾਂ ਦੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਰਾਕ ਦੀ ਬਗਾਵਤ ਦੇ ਹਾਲਾਤ ਵਿੱਚ ਸੁਧਾਰ ਹੋਇਆ ਹੈ। ਇਸ ਸਾਲਾਨਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿੱਚ ਨਾਟੋ ਦੀ ਮੁਹਿੰਮ ਨੂੰ ਉਨ੍ਹਾਂ ਥਾਵਾਂ ‘ਤੇ ਬੇਹੱਦ ਖਤਰਾ ਹੈ ਜਿੱਥੇ ਉਸ ਦੀ ਤਕਨੀਕੀ ਸਮਰੱਥਾ ਘਟ ਗਈ ਹੈ। ਰਿਪੋਰਟ ਵਿੱਚ ਖਾਸ ਤੌਰ ‘ਤੇ ਪੂਰਬੀ ਅਫਗਾਨਿਸਤਾਨ ਨੂੰ ਅਜਿਹੀ ਜਗ੍ਹਾ ਦੱਸਿਆ ਗਿਆ ਹੈ ਜਿੱਥੇ ਨਾਟੋ ਅਤੇ ਤਾਲਿਬਾਨ ਦਰਮਿਆਨ ਸੰਘਰਸ਼ ਦੀ ਸਥਿਤੀ ਹੈ।
ਲੰਡਨ ਇਸ ਸਥਿਤ ਇਸ ਮਾਹਿਰ ਨੇ ਆਪਣੀ ਰਿਪਰੋਟ ਵਿੱਚ ਕਿਹਾ ਹੈ ਕਿ ਨਾਟੋ ਫੌਜੀਆਂ ਦੇ ਸਫਲ ਨਾ ਹੋਣ ਦੀ ਸਥਿਤੀ ਵਿੱਚ ਨਾ ਸਿਰਫ ਅਫਗਾਨਿਸਤਾਨ ਵਿੱਚ ਇਸਲਾਮੀ ਕੱਟੜਵਾਦ ਵਧ ਜਾਵੇਗਾ ਸਗੋਂ ਫੌਜੀ ਅਹਿਮੀਅਤ ਦੇ ਨਜ਼ਰੀਏ ਤੋਂ ਇਸ ਖੇਤਰ ਵਿੱਚ ਇੱਕ ਅਸਫਲ ਦੇਸ਼ ਪੈਦਾ ਹੋ ਜਾਵੇਗਾ। ਅਫਗਾਨਿਸਤਾਨ ਅੱਤਵਾਦੀ ਸੰਗਠਨਾਂ ਅਤੇ ਨਸ਼ੀਲੀਆਂ ਵਸਤਾਂ ਦਾ ਅਰਾਮਗਾਹ ਵਿੱਚ ਤਬਦੀਲ ਹੋ ਜਾਵੇਗਾ। ਅਧਿਐਨ ਅਨੁਸਾਰ ਇਸ ਨਾਲ ਨਾਟੋ ਦੀ ਭਰੋਸੇਯੋਗਤਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗਾ ਹਾਲਾਂਕਿ ਨਾਟੋ ਦੇ 41000 ਫੌਜੀ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ਵਿੱਚ ਮੱਦਦ ਕਰ ਰਹੇ ਹਨ ਪਰ ਕਰਜ਼ਈ ਪ੍ਰਸ਼ਾਸਨ ਮਜਬੂਰ ਹੈ। ਲੰਡਨ ਦੇ ਇਸ ਅਧਿਐਨ ਵਿੱਚ ਅਮਰੀਕੀ ਥਿੰਕ ਟੈਂਕ ਦੀ ਪਿਛਲੇ ਹਫਤੇ ਜਾਰੀ ਚਿਤਾਵਨੀ ਦੀ ਗੂੰਜ ਸੁਣਾਈ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਅਫਗਾਨਿਸਤਾਨ ਵਿੱਚ ਨਾਟੋ ਦੇ ਫੌਜੀਆਂ ਦੀ ਗਿਣਤੀ ਵਿੱਚ ਵਾਧਾ ਅਤੇ ਕੁਝ ਹੋਰ ਅਹਿਮ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
|
|
|
Thursday, 07 February 2008 |
|
USAਵਾਸਿ਼ੰਗਟਨ - ਅਲ ਕਾਇਦਾ ਅਤੇ ਤਾਲਿਬਾਨੀ ਅਨਸਰ ਪਾਕਿਸਤਾਨੀ ਕਬਾਇਲੀ ਇਲਾਕੇ ਤੋਂ ਅੱਗੇ ਵਧ ਗਏ ਹਨ ਅਤੇ ਉਨ੍ਹਾਂ ਤੋਂ ਪਾਕਿਸਤਾਨ ਦੇ ਵਜੂ਼ਦ ਨੂੰ ਖਤਰਾ ਪੈਦਾ ਹੋ ਗਿਆ ਹੈ। ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦੇ ਮੁਖੀ ਐਡਮਿਰਲ ਮਾਈਕਲ ਮੈਕਾਲੇਨ ਨੇ ਅਸਾਧਾਰਨ ਰੂਪ ਵਿੱਚ ਬਹੁਤ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਸਿਰਫ ਪਾਕਿਸਤਾਨੀ ਫੌਜ ਵਿੱਚ ਹੀ ਅਲ ਕਾਇਦਾ ਅਤੇ ਤਾਲਿਬਾਨ ਦੀਆਂ ਚੁਣੌਤੀਆਂ ਨਾਲ ਨਿਪਟਣ ਦੀ ਸਮਰੱਥਾ ਬਚੀ ਹੈ। ਪਾਕਿਸਤਾਨ ਵੀ ਹੁਣ ਆਪਣੀ ਹੋਂਦ ਖਤਰੇ ਵਿੱਚ ਮਹਿਸੂਸ ਕਰ ਰਿਹਾ ਹੈ ਜਿਸ ਦੇ ਮੱਦੇਨਜ਼ਰ ਉਸ ਦੀ ਲੀਡਰਸਿ਼ਪ ਵਧੇਰੇ ਹਮਲਾਵਰ ਕਦਮ ਉਠਾ ਰਹੀ ਹੈ। ਸੀਨੀਅਰ ਰਿਪਬਲਿਕਨ ਸੰਸਦ ਮੈਂਬਰ ਓਰਿਨ ਹੈਚ ਨੇ ਪਾਕਿਸਤਾਨੀ ਹਾਲਾਤ ਉੱਪਟ ਟਿੱਪਣੀ ਕਰਦਿਆਂ ਕਿਹਾ, “ਕਬਾਇਲੀ ਇਲਾਕਿਆਂ ਤੋਂ ਉੱਭਰਨ ਵਾਲਾ ਅੱਤਵਾਦ ਇੰਨਾ ਮਜਬੂਤ ਹੈ ਕਿ ਉਹ ਪਾਕਿਸਤਾਨ ਦੇ ਆਮ ਇਲਾਕਿਆਂ ਵਿੱਚ ਉੱਤਰ-ਪੱਛਮ ਸੀਮਾਂਤ ਪ੍ਰਾਂਤ ਵਿੱਚ ਫੈਲ ਗਿਆ ਹੈ। ਇਹ ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਸ਼ਹਿਰਾਂ ਵਿੱਚ ਵੀ ਆਪਣੇ ਪੈਰ ਪਸਾਰ ਚੁੱਕਾ ਹੈ। ਜਿਸ ਦੀ ਸਭ ਤੋਂ ਸਨਸਨੀਖੇਜ ਮਿਸਾਲ ਬੇਨਜੀਰ ਭੁੱਟੋ ਦੀ ਹੱਤਿਆ ਹੈ।” ਅਮਰੀਕੀ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਦਾ ਇਹ ਵੀ ਕਹਿਣਾ ਸੀ ਕਿ ਛਾਪਾਮਾਰ ਵਿਰੋਧੀ ਕਾਰਵਾਈ ਦੇ ਸੰਚਾਲਨ ਲਈ ਪਾਕਿਸਤਾਨ ਫੌਜ ਕੋਲ ਢੁੱਕਵੀਂ ਸਿਖਲਾੲ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਇਤਿਹਾਸ ਦਾ ਇਹ ਬਹੁਤ ਨਾਜ਼ੁਕ ਸਮਾਂ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਉਸ ਦੀ ਵਿਧਾਨ ਪਾਲਿਕਾ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਇਸ ਮਹੀਨੇ ਦੀ 18 ਤਰੀਕ ਨੂੰ ਨਵੀਆਂ ਆਮ ਚੋਣਾਂ ਹੋ ਰਹੀਆਂ ਹਨ।
|
|
|
Thursday, 07 February 2008 |
ਇਟਲੀ (ਗਰੁਮੁਖ ਸਿੰਘ ਸਰਕਾਰੀਆ) ਪ੍ਰਦੇਸ ਟਾਇਮਜ਼ (ਯੂ ਐੱਸ ਏ) ਦੇ ਸਹਾਇਕ ਸੰਪਾਦਕ ਸ਼੍ਰੀ ਓਮ ਪ੍ਰਕਾਸ਼ ਕਮਲ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਇਟਲੀ ਦੇ ਪੱਤਰਕਾਰਾਂ ਤੇ ਹੋਰ ਸ਼ਖਸ਼ੀਅਤਾਂ ਵਲੋਂ ਸ਼ੌਕ ਪ੍ਰਗਟ ਕੀਤਾ । ਪੱਤਰਕਾਰ ਸ੍ਰੀ ਰਣਜੀਤ ਸੱਤੀ (ਵਿਚੈਂਸਾ) ਨੇ ਕਿਹਾ ਮਾਂ ਸ਼ਬਦ ਦੀ ਮਹੱਤਤਾ ਓਹੀ ਜਾਣਦਾ ਹੈ ਜਿਸ ਨੇ ਪ੍ਰਦੇਸਾਂ ਵਿਚ ਮਾਂ ਦੇ ਵਿਛੋੜੇ ਦਾ ਦਰਦ ਹੰਡਾਇਆ ਹੋਵੇ । ਇਟਲੀ ਦੇ ਉੱਘੇ ਬਿਜ਼ਨੈੱਸਮੈਨ ਤੇ ਸਮਾਜ ਸੇਵਕ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਸ਼੍ਰੀ ਕਮਲ ਦੇ ਮਾਤਾ ਜੀ ਦੇ ਸਦੀਵੀਂ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਚੰਗੇ ਭਾਗਾਂ ਵਾਲਿਆਂ ਨੂੰ ਹੀ ਮਾਂ ਦੀ ਨਿੱਘੀ ਗੋਦੀ ਦਾ ਨਿੱਘ ਮਾਨਣ ਦ ਮੌਕਾ ਨਸੀਬ ਹੁੰਦਾ ਹੈ। ਅੰਤ ਵਿਚ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਮਾਤਾ ਜੀ ਦੀ ਆਤਮਿਕ ਸ਼ਾਂਤੀ ਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ।
|
|
|
|
<< Start < Prev 1 2 3 4 5 6 7 8 9 10 Next > End >>
|
| Results 64 - 72 of 84 |