Calendar Date

Aug
28
2008
hansron_logo.png
  
ਸੰਸਾਰ
ਨਾਰਵੇ ਵਿੱਚ 59ਵਾਂ ਗਣਤੰਤਰ ਦਿਵਸ ਮਨਾਇਆ ਗਿਆ
Saturday, 26 January 2008

norway2.jpg

ੳਸਲੋ-(ਵਿਰਕ)ਨਾਰਵੇ 26ਜਨਵਰੀ ਨਾਰਵੇ ਵਿਚ ਭਾਰਤੀ ਐਬੰਸੀ ੳਸਲੋ ਵਿਚ ਮਹੇਸ ਸੱਚਦੇਵਾ ਨੇ 59ਵੇ ਗਣਤੰਤਰ ਦਿਵਸ ਦੇ ਪੂਰਵ ਸੰਧਿਆ ਮੋਕੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਰਸਟਰੀ ਗੀਤ ਦਾ ਗਾਇਆ ਗਿਆ ਅਤੇ ਰਸਟਰੀ ਸੰਦੇਸ ਪੜਕੇ ਸੁਣਿਆ ਤੇ ਨਾਰਵੇ ਵਿਚ ਵਸਦੇ ਸਮੂਹ ਭਾਰਤੀ ਭਾਈਚਾਰੇ ਅਤੇ ਭਾਰਤ ਵਸਿਆ ਨੂੰ 59ਵੇ ਗਣਤੰਤਰ ਦਿਵਸ ਦੀਆ ਵਧਾਈਆ ਦਿਤੀਆ ਅਤੇ ਨਾਰਵੇ ਵਿੱਚ ਰਹਿਕੇ ਰਸਟਰੀ ਭਾਸਾ ਹਿੰਦੀ ਦੀ ਸੇਵਾ ਪ੍ਰਤੀ ਸ੍ਰੀਮਾਨ ਅਮਿਤ ਕੁਮਾਰ ਜੋਸੀ, ਨੂੰ ਭਾਰਤੀ ਰਾਜਦੂਤ ਮਹੇਸ ਸੱਚਦੇਵਾ ਨੇ ਅਮਿਤ ਕੁਮਾਰ ਜੋਸੀ ਨੂੰ ਹਿੰਦੀ ਭਾਸਾ ਪ੍ਰਤੀ ਸ੍ਰਵਸ੍ਰੇਸਟ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਇਸ ਗਣਤੰਤਰ ਦਿਵਸ ਦੇ ਸੁੰਭ ਮੋਕੇ ਤੇ ਹੋਰਨਾਂ ਤੋ ਇਲਾਵਾ ਫਸਟ ਸੈਕਟਰੀ ਆਰ,ਕੇ ਸਿੰਘ,ਫਸਟ ਸੈਕਟਰੀ ਸ੍ਰੀਮਤੀ ਸਰਲਾ ਦੱਤਾ ਕੁਮਾਰੀ ,ਪੀ ਐਨ ਡੂੰਗਰਾ ਸ੍ਰੀਮਤੀ ਐਮ ਬਾਨੂਮਤੀ। ੍ਰਰਣਜੀਤ ਸਿੰਘ। ਤੇ ਸਮੂਹ ਸਟਾਫ ਭਾਰਤੀ ਐਬੰਸੀ ੳਸਲੋ,ਤੇ ਵੈਲਫੇਅਰ ਸੁਸਾਇਟੀ ਨਾਰਵੇ ਦੇ ਪ੍ਰਧਾਨ ਸੁਰਜੀਤ ਸਿੰਘ ,ਸਹੀਦ ਬਾਬਾ ਦੀਪ ਸਿੰਘ ਕਲੱਬ ਦੇ ਚੇਅਰਮੈਨ ਗੁਰਦਿਆਲ ਸਿੰਘ ਪੱਡਾ,ਸ੍ਰੌੰਮਣੀ ਅਕਾਲੀ ਦਲ (ਬ)ਨਾਰਵੇ ਦੇ ਪ੍ਰਧਾਨ ਕਸਮੀਰ ਸਿੰਘ ਬੋਪਾਰਾਏ,ਯੂਥ ਵਿੰਗ ਨਾਰਵੇ ਦੇ ਪ੍ਰਧਾਨ ਗੁਰਦੇਵ ਸਿੰਘ ਕੋੜਾਂ,ਪ੍ਰੈਸ ਸੈਕਟਰੀ ਫਦੈਡਰਿਕ ਗਿੱਲ,ਜਰਨਲ ਸੈਕਟਰੀ ਜਗਦੇਵ ਸਿੰਘ ਬੋਪਾਰਾਏ,ਖਜਾਨਚੀ ਬਲਵਿੰਦਰ ਸਿੰਘ ਭੁੱਲਰ,ਸੁਖਜਿੰਦਰ ਸਿੰਘ, ਸੁਰੇਸ ਕੁਮਾਰ ਸੁੱਕਲਾ, ਧਰਮਿੰਦਰ ਸਿੰਘ,ਸਰਬਜੀਤ ਸਿੰਘ ਵਿਰਕ,ਅਮਿਤ ਕੁਮਾਰ ਜੋਸੀ, ਬਿੰਦਰ ਮੱਲੀ,ਫੋਟੋ ਦੀ ਕਵਰਏਜ ਦੇਸੀ ਨਾਰਵੇ ਡਾਟ ਕਾਮ ਨੇ ਕੀਤੀ ਅਤੇ ਬਾਅਦ ਵਿੱਚ ਭਾਰਤੀ ਐਬੰਸੀ ਵਲੋ ਚਾਹ ਪਕੋੜੇ ਦੀ ਸੇਵਾ ਕੀਤੀ ਗਈ
Read more...
 
62 ਸਾਲ ਬਾਅਦ ਵੀ ਨਹੀਂ ਉੱਠਿਆ ਨੇਤਾ ਜੀ ਦੀ ਮੌਤ ਦੇ ਭੇਦ ਤੋਂ ਪਰਦਾ
Wednesday, 23 January 2008

scbose.jpgਨਵੀਂ ਦਿੱਲੀ - ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 23 ਜਨਵਰੀ ਨੂੰ ਜਨਮ ਦਿਨ ਹੈ ਅਤੇ ਉਨ੍ਹਾਂ ਦੀ ਮੌਤ ਦਾ ਭੇਤ 62 ਸਾਲ ਬਾਅਦ ਵੀ ਨਹੀਂ ਖੁੱਲ੍ਹ ਸਕਿਆ ਹੈ। ਇਤਿਹਾਸ ਦੀਆਂ ਕਿਤਾਬਾਂ ਵਿੱਚ ਇਹ ਗੱਲ ਆਖੀ ਗਈ ਹੈ ਕਿ 18 ਅਗਸਤ 1945 ਨੂੰ ਤਾਈਵਾਨ ਨੇੜੇ ਹੋਏ ਇੱਕ ਹਵਾਈ ਹਾਦਸੇ ਵਿੱਚ ਨੇਤਾ ਜੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀਆਂ ਅਸਥੀਆਂ ਜਾਪਾਨ ਦੇ ਇੱਕ ਮੰਦਰ ਵਿੱਚ ਪਈਆਂ ਹਨ ਪਰ ਬਹੁਤੇ ਇਤਿਹਾਸਕਾਰ ਇਸਨੂੰ ਸਹੀ ਨਹੀਂ ਮੰਨਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਤਾਈਨਵਾਨ ਨੇੜੇ 18 ਅਗਸਤ 1945 ਨੂੰ ਕੋਈ ਹਵਾਈ ਹਾਦਸਾ ਨਹੀਂ ਹੋਇਆ ਸੀ। ਇੰਨਾ ਹੀ ਨਹੀਂ ਗੁੰਮਨਾਮੀ ਬਾਬਾ ਵਰਗੇ ਕਈ ਚਰਿੱਤਰਾਂ ਨੇ ਨੇਤਾ ਜੀ ਦੀ ਮੌਤ ਦੇ ਭੇਦ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਅਤੇ ਗੁੰਮਨਾਮੀ ਬਾਬਾ ਦੇ ਨਾਲ ਹੀ ਕਈ ਹੋਰ ਸਾਧੂ ਸੰਤਾਂ ਨੇ ਨੇਤਾ ਜੀ ਨੂੰ ਜਿ਼ੰਦਾ ਦੱਸਿਆ ਹੈ। ਕਈ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੇਤਾ ਜੀ ਦੀ ਮੌਤ ਸਬੰਧੀ ਬਹੁਤ ਕੁਝ ਲੁਕੋ ਰਹੀ ਹੈ। ਜੇ ਜਾਪਾਨ ਦੇ ਇੱਕ ਮੰਦਰ ਵਿੱਚ ਨੇਤਾ ਜੀ ਦੀਆਂ ਅਸਥੀਆਂ ਪਈਆਂ ਹਨ ਤਾਂ ਫੇਰ ਉਨ੍ਹਾਂ ਦੀ ਡੀ.ਐੱਨ.ਏ. ਜਾਂਚ ਕਿਉਂ ਨਹੀਂ ਕਰਵਾਈ ਗਈ। ਇਤਿਹਾਸਕਾਰ ਮਾਲਤੀ ਮਲਿਕ ਦਾ ਕਹਿਣਾ ਹੈ ਕਿ ਇਨ੍ਹਾਂ ਅਸਥੀਆਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

 

 
ਜ਼ਰਦਾਰੀ ਦਾ ਖ਼ਤ ਰਾਈਸ ਦੇ ਨਾਂ
Wednesday, 23 January 2008

zardari.jpgਇਸਲਾਮਾਬਾਦ - ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਆਸਿਫ ਅਲੀ ਜ਼ਰਦਾਰੀ ਨੇ ਆਪਣੀ ਪਤਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਬਾਰੇ ਯੂ.ਐੱਨ. ਜਾਂਚ ਦੀ ਮੰਗ ਲਈ ਸਮਰਥਨ ਦੀ ਮੰਗ ਕਰਦਿਆਂ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਉੱਪਰ ਇਹ ਯਕੀਨੀ ਬਣਾਉਣ ਲਈ ਦਬਾਅ ਪਾਇਆ ਜਾਵੇ ਕਿ ਸੰਸਦੀ ਚੋਣਾਂ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣ। ਉਨ੍ਹਾਂ ਬੁਸ਼ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਸਰਕਾਰ ਨੂੰ ‘ਤਾੜਨਾ’ ਕਰਨ ਕਿ ਅਗਾਮੀ ਚੋਣਾਂ ਵਿੱਚ ਬੇਨਿਯਮੀਆਂ ਦੇ ਮਾੜੇ ਨਤੀਜੇ ਹੋਣਗੇ। ਅਮਰੀਕੀ ਵਿਦੇਸ਼ ਮੰਤਰੀ ਕੋਂਡਾਲੀਜ਼ਾ ਰਾਈਸ ਨੂੰ ਲਿਖੇ ਇੱਕ ਖ਼ਤ, ਜ਼ਰਦਾਰੀ ਨੇ ਬੇਨਜੀਰ ਦੀ ਹੱਤਿਆ ਬਾਰੇ ਯੂ.ਐੱਨ. ਜਾਂਚ ਲਈ ਆਪਣੀ ਮੰਗ ਪ੍ਰਤੀ ਅਮਰੀਕੀ ਸਮਰਥਨ ਦੀ ਮੰਗ ਵੀ ਕੀਤੀ। ਉਨ੍ਹਾਂ ਲਿਖਿਆ ਹੈ, “ਵਰਤਮਾਨ ਜਾਂਚ ਵਿੱਚ ਸਕਾਟਲੈਂਡ ਯਾਰਡ ਦੀ ਸ਼ਮੂਲੀਅਤ ਦਾ ਪਾਰਟੀ ਸਵਾਗਤ ਕਰਦੀ ਹੈ ਜਦਕਿ ਇਸਦਾ ਪੱਕਾ ਯਕੀਨ ਹੈ ਕਿ ਇਸ ਘਟਨਾ ਦੀ ਖੌਫਨਾਕ ਫਿਤਰਤ ਪੂਰੀ ਸਾਵਧਾਨੀ ਅਤੇ ਵਿਸ਼ਵ ਭਾਈਚਾਰੇ ਦੀ ਸ਼ਮੂਲੀਅਤ ਦੀ ਮੰਗ ਕਰਦੀ ਹੈ। ਕੇਵਲ ਅਜਿਹਾ ਦਖਲ ਹੀ ਯਕੀਨੀ ਬਣਾ ਸਕਦਾ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਸਾਜਿਸ਼ਕਾਰ ਅਤੇ ਇਸ ਉੱਪਰ ਪਰਦਾ ਪਾਉਣ ਦੇ ਯਤਨਸ਼ੀਲ ਵੀ ਇਨਸਾਫ ਅਤੇ ਤਲਬ ਕੀਤੇ ਜਾਣ।”

 

 
Guru Gobind Singh ji's birthday celebration in Norway
Wednesday, 23 January 2008
norway.jpgnorway1.jpgਗੁਰਦੁਆਰਾ ਸ੍ਰੀ ਗੁਰੁ ਨਾਨਕ ਨਿਵਾਸ ਲੀਅਰ ਦਰਾਮਨ ਵਿਚ ਸ੍ਰੀ ਗੁਰੂ ਗੋਬਿਦ ਸਿੱਘ ਜੀ ਦਾ ਪ੍ਰਕਾਸ ਦਿਹਾੜਾ ਬਹੁਤ ਹੀ ਸਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਅਖੰਡ ਪਾਠ ਦੇ ਭੋਗ ਉਪਰਤ ਕੀਰਤਨ ਦਰਵਾਰ ਸਜਾਏ ਗਏ ਜਿਸ ਵਿਚ ਭਾਈ ਭਰਪੂਰ ਸਿਘ ਜੀ ਇੱਗਲੈਡ ਵਾਲੇ ਅਤੇ ਨਾਰਵੇ ਦੇ ਕੀਰਤਨੀ ਜੱਥਿਆ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਪ੍ਰਧਾਨ ਭਾਈ ਇੰਦਰਜੀਤ ਸਿੰਘ ਨੇ ਸਮੂਹ ਸੰਗਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਣ ਤੇ ਜਾਣੂ ਕਰਵਿਆ ਅਤੇ ਜੀ ਆਇਆ ਆਖਿਆ ਅਤੇ ਗੁਰੂ ਕੇ ਲੰਗਰ ਅਟੁਟ ਵਰਤਾਏ ਗਏ ਇਸ ਮਹਾਨ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਮੀਤ ਪ੍ਰਧਾਨ ਅਜਮੇਰ ਸਿੰਘ ਸੈਕਟਰੀ ਹਰਿੰਦਰਪਾਲ ਸਿੰਘ ਖਜਾਨਚੀ ਭੁਪਿੰਦਰਪਾਲ ਸਿੰਘ ਮੈਬਰ ਨਰਿੰਦਰਪਾਲ ਸਿੰਘ ਮਨਜੋਰ ਸਿੰਘ ਅਵਤਾਰ ਸਿੰਘ ਜੀ ਹਾਜਰ ਸਨ
ਫੋਟੋ,ਵਿਚ ਕੀਰਤਨ ਕਰਦਾ ਜੱਥਾ ਅਤੇ ਸਮੁਹ ਸੰਗਤ ਹਨ-virk  norway
 
Sir Edmund Hillary Mountain Everest Fame
Tuesday, 22 January 2008
hillary_edmund.jpgਐਡਮੰਡ ਹਿਲੇਰੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਆਕਲੈਂਡ - ਹਜਾਰਾਂ ਦੀ ਗਿਣਤੀ ਵਿੱਚ ਨਿਊਜ਼ੀਲੈਂਡ ਵਾਸੀਆਂ ਨੇ ਮਾਊਂਟ ਐਵਰੈਸਟ ‘ਤੇ ਪਹਿਲੀ ਵਾਰ ਜਿੱਤ ਦਾ ਝੰਡਾ ਲਹਿਰਾਉਣ ਵਾਲੇ ਆਪਣੇ ਦੇਸ਼ ਦੇ ਮਹਾਨ ਪਰਬਤਾਰੋਹੀ ਸਰ ਐਡਮੰਡ ਹਿਲੇਰੀ ਨੂੰ ਭਰਪੂਰ ਸ਼ਰਧਾਂਜਲੀ ਭੇਟ ਕੀਤੀ। ਬੀਤੇ ਸੋਮਵਾਰ ਨੂੰ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 88 ਸਾਲਾ ਹਿਲੇਰੀ ਦਾ 11 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਥੋਂ ਦੇ ਇੱਕ ਕੈਥੋਡਰਿੱਲ ਵਿਖੇ ਰੱਖਿਆ ਗਿਆ ਸੀ ਤਾਂ ਜੋ ਲੋਕ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰ ਸਕਣ। ਭਾਰੀ ਮੀਂਹ ਅਤੇ ਖਰਬ ਮੌਸਮ ਦੇ ਬਾਵਜੂਦ ਛੱਤਰੀਆਂ ਲਈ ਲੋਕਾਂ ਨੇ ਆਪਣੇ ਮਹਾਨ ਨਾਗਰਿਕ ਨੂੰ ਸ਼ਰਧਾਂਜਲੀ ਭੇਟ ਕੀਤੀ। ਸਰ ਹਿਲੇਰੀ ਨੇ 29 ਮਈ 1953 ਨੂੰ ਨੇਪਾਲ ਦੇ ਸ਼ੇਰਪਾ ਤੇਨਜਿੰ਼ਗ ਨਾਲ ਮਿਲ ਕੇ ਪਹਿਲੀ ਵਾਰ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਨੂੰ ਸਰ ਕੀਤਾ ਸੀ।
 
<< Start < Prev 11 Next > End >>

Results 91 - 97 of 97
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles