|
Tuesday, 08 April 2008 |
|
ਲੰਡਨ- ਬ੍ਰਿਟੇਨ ਪੁਲਿਸ ਨੇ ਮਨੁੱਖੀ ਅੰਗਾਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਸ਼ੰਕਾ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਅੰਗ ਲਿਥੂਆਨੀਆ ਦੀ 35 ਸਾਲਾ ਔਰਤ ਜੋਲੇਂਟਾ ਬਲੇਡੇਟ ਦੇ ਹੋ ਸਕਦੇ ਹਨ, ਜਿਸਦਾ ਸਿਰ ਪਿਛਲੇ ਹਫਤੇ ਸਕਾਟਲੈਂਡ ਦੇ ਅੰਗਸ ਵਿਚ ਤਟੀ ਹਿੱਸੇ ‘ਤੇ ਮਿਲਿਆ ਸੀ। ਮੁੱਖ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੂਟਕੇਸ ਵਿਚ ਕਿਹੜੇ ਮਨੁੱਖੀ ਅੰਗ ਭਰੇ ਸਨ, ਇਹ ਦੱਸਣਾ ਹਾਲੇ ਜਲਦਬਾਜ਼ੀ ਹੋਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਵੀ ਅਜਿਹੇ ਵਿਅਕਤੀ ਦੀ ਤਲਾਸ਼ ਵਿਚ ਹਾਂ ਜੋ ਜੋਲੇਂਟਾ ਨੂੰ ਜਾਣਦਾ ਹੋਵੇ ਜਾਂ ਫਿਰ ਜਿਸਨੇ ਉਸਨੂੰ ਹਾਲ ਹੀ ਵਿਚ ਦੇਖਿਆ ਹੋਵੇ।
ਵਰਣਨਯੋਗ ਹੈ ਕਿ ਜੋਲੇਂਟਾ ਪ੍ਰਵਾਸੀ ਮਜ਼ਦੂਰ ਸੀ, ਜਿਸਦੇ ਲਾਪਤਾ ਹੋਣ ਦੀ ਰਿਪੋਰਟ ਉਸਦੇ ਮਾਲਕ ਨੇ ਲਿਖਵਾਈ ਸੀ। ਇਸ ਮਾਮਲੇ ਦੇ ਸਬੰਧ ਵਿਚ ਪੁਲਿਸ ਨੇ ਲਿਥੂਆਨੀਆ ਦੇ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
|
|
|
Sunday, 06 April 2008 |
|
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਵਿਚ ਵਰਕਿੰਗ ਵੀਜਾ ਤੇ ਰਹਿ ਰਹੇ ਵਿਦੇਸ਼ੀਆਂ ਨੂੰ ਵੀਜਾ ਨਵਿਆਉਣ ਲਈ ਬਹੁਤ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ ਪਰ ਜੋ ਸਲਿੱਪ (ਰਿਚੀਬੂਤਾ ਦੀ ਪੋਸਤਾ)ਇਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਕੀਤੀ ਜਾਂਦੀ ਹੈ ਉਸ ਤੇ ਹਰ ਇਕ ਸਰਕਾਰੀ ਕੰਮ ਕਰਵਾ ਸਕਦੇ ਹੋ ਤੇ ਡਾਕਟਰੀ ਸਹਾਇਤਾ ਵੀ ਲੈ ਸਕਦੇ ਹੋ । ਇਮੀਗ੍ਰੇਸ਼ਨ ਵਿਭਾਗ ਇਸ ਸਲਿੱਪ ਨੂੰ ਆਪਣੇ ਵਤਨ ਨੂੰ ਗੇੜਾ ਮਾਰਨ ਲਈ ਵੈਲਿਡ ਦਸਦਾ ਹੈ ਪ੍ਰੰਤੂ ਇਹ ਸਲਿੱਪ ਨੂੰ ਸਿਰਫ ਅਲ ਇਟਾਲੀਆ ਏਅਰ ਲਾਈਨ ਸਹੀ ਮੰਨਦੀ ਹੈ ਜਦ ਕਿ ਦੂਜੀਆਂ ਏਅਰ ਲਾਈਨਾਂ ਵਾਲੇ ਇਸ ਸਲਿੱਪ ਨੂੰ ਸਫਰ ਲਈ ਵੈਲਿਡ ਨਹੀਂ ਮੰਨਦੀਆਂ । ਹੁਣ ਅਲ ਇਟਾਲੀਆ ਬੰਦ ਹੋਣ ਕਰਕੇ ਕਈ ਪੰਜਾਬੀ ਵੀਰ ਇਸ ਸਲਿੱਪ ਤੇ ਹੋਰ ਏਅਰ ਲਾਈਨ ਵਿਚ ਇੰਡੀਆ ਚਲੇ ਜਾਂਦੇ ਹਨ ਤੇ ਵਾਪਸੀ ਤੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ । ਉਸ ਸਲਿੱਪ ਦੇ ਅਧਾਰ ਤੇ ਇਟਲੀ ਦੀ ਅੰਬੈਸੀ ਨਵੀਂ ਦਿੱਲੀ ਤੋਂ ਵੀਜਾ ਲੈ ਕੇ ਹੀ ਦੁਬਾਰਾ ਇਟਲੀ ਵਿਚ ਦਾਖਲ ਹੋ ਤਾਂ ਸਕਦੇ ਹੋ ਪਰ ਜੋ ਖੱਜਲ ਖੁਆਰੀ ਹੁੰਦੀ ਹੈ ਤੇ ਕੰਮ ਵੀ ਛੁੱਟ ਜਾਂਦਾ ਹੈ ਇਸ ਤੋਂ ਬਚਣ ਲਈ ਇਟਲੀ ਦੇ ਪੰਜਾਬੀਆਂ ਨੂੰ ਇਹ ਹੀ ਸਲਾਹ ਹੈ ਕਿ ਵੀਜਾ ਕਾਰਡ ਲੈ ਕੇ ਇੰਡੀਆ ਜਾਣ।
|
|
Read more...
|
|
|
Saturday, 05 April 2008 |
|
ਚੰਡੀਗੜ੍ਹ-ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਇਸ ਦਾ ਬਣਦਾ ਹੱਕ ਦਿਵਾਉਣ ਲਈ ਪੰਜਾਬੀ ਹਿਤੈਸ਼ੀਆਂ ਵੱਲੋਂ ਚਲਾਈ ਗਈ ਲਹਿਰ ਦਾ ਕੁਝ ਅਸਰ ਰਾਜਧਾਨੀ ਚੰਡੀਗੜ੍ਹ ‘ਤੇ ਵੀ ਹੋਣਾ ਸ਼ੁਰੂ ਹੋਇਆ ਹੈ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਅੱਜ ਇਕ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਹਰ ਬੱਚੇ ਨੂੰ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਇਕ ਮਾਧਿਅਮ ਵਜੋਂ ਜਾਂ ਇਕ ਵਿਸ਼ੇ ਵਜੋਂ ਅਪਣਾਉਣ ਦਾ ਪੂਰਾ ਹੱਕ ਹੈ। ਜੇਕਰ ਕੋਈ ਵੀ ਬੱਚਾ ਇਨ੍ਹਾਂ ਦੋਹਾਂ ਵਿਚੋਂ ਕਿਸੇ ਵੀ ਸਹੂਲਤ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਇਸ ਦੀ ਵਿਵਸਥਾ ਕਰਕੇ ਦਿੱਤੀ ਜਾਵੇ ਭਾਵ ਉਸ ਨੂੰ ਪੰਜਾਬੀ ਪੜ੍ਹਾਈ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਡੀ. ਪੀ. ਆਈ. (ਸਕੂਲਜ਼) ਸ੍ਰੀ ਐਸ. ਕੇ. ਸੇਤੀਆ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਸਾਰੇ ਸਕੂਲ ਮੁਖੀਆਂ ਨੂੰ ਭੇਜੇ ਗਸ਼ਤੀ ਪੱਤਰ ਵਿਚ ਇਹ ਹਦਾਇਤ ਕੀਤੀ ਗਈ ਹੈ ਕਿ ਦੂਜੀ ਜਮਾਤ ਤੱਕ ਜਿਹੜੇ ਇਕਹਿਰੇ ਅਧਿਆਪਕ ਮਾਡਲ ਜਾਂ ਗੈਰ ਮਾਡਲ ਸਕੂਲਾਂ ਵਿਚ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਨੂੰ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੀ ਨਵੇਂ ਅਧਿਆਪਕ ਸਿੰਗਲ ਟੀਚਰ ਪ੍ਰਣਾਲੀ ਵਾਸਤੇ ਲਾਏ ਜਾਣ, ਉਹ ਪੰਜਾਬੀ ਨੂੰ ਇਕ ਮਾਧਿਅਮ ਵਜੋਂ ਪੜ੍ਹਾਉਣ ਦੇ ਯੋਗ ਹੋਣ ਕਿਉਂਕਿ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਦੂਜੀ ਜਮਾਤ ਤੱਕ ਇਕ ਮਾਧਿਅਮ ਵਜੋਂ ਲਈ ਜਾ ਸਕਦੀ ਹੈ।
|
|
Read more...
|
|
|
Thursday, 03 April 2008 |
|
ਰਿੱਜੋਮਿਲੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ )ਸਾ਼ਨ ਪੰਜਾਬ ਦੀ ਮਿਊਜਿ਼ਕਲ ਗਰੁੱਪ ਤੇ ਪਠਾਣੀਆ ਇੰਟਰਟੇਨਜ਼ ਇਟਲੀ ਵਲੌਂ ਸਾਝੇ ਤੌਰ ਤੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦੀ ਯਾਦ ਵਿਚ ਦਸਤਾਰ ਮੁਕਾਬਲੇ ਤੇ ਸੱਭਿਆਚਾਰਕ ਮੇਲਾ ਨੇੜੇ ਦੇ ਸ਼ਹਿਰ ਸੰਨਮਰਤੀਨੋ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਅੱਜ ਦੀ ਪੀੜ੍ਹੀ ‘ਚ ਦਸਤਾਰ ਦਾ ਰੁਝਾਨ ਪੈਦਾ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ 28 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਦਸਤਾਰ ਮੁਕਾਬਲਿਆਂ ਵਿਚੋਂ ਧਰਮਿੰਦਰ ਸਿੰਘ, ਭੁਪਿੰਦਰ ਸਿੰਘ ਗਰੇਵਾਲ ਤੇ ਜਸਕੀਰਤ ਸਿੰਘ ਬੂਰੇਜੱਟਾਂ ਨੇ ਕ੍ਰਮਵਾਰ ਪਹਿਲਾ ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਣ ਚਿੰਨ ਤੇ ਨਗਦ ਇਨਾਮ ਦੇ ਹੋਂਸਲਾ ਅਫਜਾਈ ਕੀਤੀ ਤੇ ਅੱਗੇ ਲਈ ਵੀ ਦਸਤਾਰ ਸਜਾਈ ਰੱਖਣ ਦਾ ਵਾਅਦਾ ਲਿਆ।
|
|
Read more...
|
|
|
Wednesday, 02 April 2008 |
ਯਰੂਪ(ਰੁਪਿੰਦਰ ਢਿੱਲੋ ਮੋਗਾ)ਇੰਡੀਅਨ ਓਵਰਸੀਈਜ ਕਾਂਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਤੋ ਮਿਲੀ ਜਾਣਕਾਰੀ ਅਨੁਸਾਰ ਪਿੱਛਲੀ ਦਿਨੀ ਭਾਰਤ ਦੇ ਭਾਰਤ ਦੇ ਸਾਇੰਸ ਟੈਕਨੋਲੋਜੀ ਮੰਤਰੀ ਸ਼੍ਰੀ ਕਪਿਲ ਸਿੰਬਲ ਆਪਣੇ ਡੈਲੀਗੇਟਸ ਨਾਲ ਫਿਨਲੈਡ ਦੇ ਦੋਰੇ ਤੇ ਆਏ ,ਜਿੱਥੇ ਉਹਨਾ ਦਾ ਇੰਡੀਅਨ ਓਵਰਸ਼ੀਜ ਕਾਂਗਰਸ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਫੇਰੀ ਦੋਰਾਨ ਉਹਨਾ ਨੇ ਫਿਨਲੈਡ ਦੇ ਪ੍ਰਧਾਨ ਮੰਤਰੀ ਮਾਤੀ ਵੰਨਹਾਨਨ ਨਾਲ ਮੁਲਾਕਾਤ ਕੀਤੀ । ਪ੍ਰਧਾਨ ਮੰਤਰੀ ਮਾਤੀ ਵੰਨਹਾਨਨ ਨੇ ਭਾਰਤ ਅੱਤੇ ਫਿਨਲੈਡ ਦਰਮਿਆਨ ਵਿਉਪਾਰ ਅੱਤੇ ਟੈਕਨੋਲੋਜੀ ਦੇ ਖੇਤਰ ਚ ਗੂੜੇ ਹੋ ਰਹੇ ਰਿਸ਼ਤਿਆ ਤੇ ਖੁਸ਼ੀ ਪ੍ਰਗਟ ਕੀਤੀ। ਇਸ ਤੋ ਇਲਾਵਾ ਫਿਨਲੈਡ ਦੇ ਕਿਰਤ ਸਿਖਿਆ ਅੱਤੇ ਸਾਇੰਸ ਮੰਤਰੀ ਮਿ: ਮਾੳਰੀ ਪੇਕਕਾਰੀਅਨ ਨਾਲ ਕਈ ਅਹਿਮ ਮੁਦਿਆ ਤੇ ਵਾਰਤਾ ਕੀਤੀ ਅੱਤੇ ਦੋਹਾ ਮੁਲੱਕਾ ਦੇ ਮੰਤਰੀਆ ਨੇ ਸਾਇੰਸ ਅੱਤੇ ਰਿਸਾਰਚ ਦੇ ਖੇਤਰ ਵਿੱਚ ਦੋਨੋ ਮੁਲੱਕਾ ਦੇ ਸਹਿਯੋਗ ਅੱਤੇ ਵਟਾਦਰੇ ਸੰਬਧੀ ਮੁਦਿਆ ਤੇ ਹਸਤਾਖਰ ਕੀਤੇ।ਮਾਨਯੋਗ ਮੰਤਰੀ ਕਪਿਲ ਸਿੰਬਲ ਦੇ ਮਾਨ ਸਨਮਾਨ ਵਿੱਚ ਫਿਨਲੈਡ ਦੇ ਉੱਚ ਮੰਤਰੀਆ ਨੇ ਰਾਤਰੀ ਭੋਜਨ ਦਾ ਆਜੋਯਨ ਵੀ ਕੀਤਾ।ਆਪਣੇ ਰੁਝਾਵੇ ਭਰੇ ਦੋਰੇ ਤੋ ਵਿਹਲੇ ਹੋ ਉਨਾ ਨੇ ਇੰਡੀਅਨ ਕਾਗਰਸ ੳਵਰਸ਼ੀਜ ਦੇ ਅਹੁਦੇਦਾਰਾ ਨਾਲ ਇੱਕ ਮੀਟਿੰਗ ਕੀਤੀ, ਜਿੱਥੇ ਉਨਾਂ ਦੇ ਸਨਮਾਨ ਵਿੱਚ ਇੱਕ ਡਿਨਰ ਪਾਰਟ ਿਦਾ ਆਜੋਯਨ ਕੀਤਾ ਜਿਸ ਵਿੱਚ ਫਿਨਲੈਡ ਦੀ ਰਾਜਧਾਨੀ ਹੈਲਸਿੰਨਕੀ ਸਥਿੱਤ ਭਾਰਤੀ ਰਾਜਦੂਤ ਸ਼੍ਰੀ ਪ੍ਰਦੀਪ ਸਿੰਘ(ਭਾਰਤੀ ਰਾਜਦੂਤ ਫੋਰ ਫਿਨਲੈਡ ਅੱਤੇ ਇਸਟੋਨੀਆ )ਆਰ ਕੇ ਕਾਲੜਾ ਕੋਨਸਲਰ,ਦਵਿੰਦਰ ਸਿੰਘ ਸੈਣੀ,ਬੰਸਤ ਸਿੰਘ ਖਹਿਰਾ,ਮਨਜੀਤ ਸਿੰਘ,ਮੁਨੀਸ਼ ਸ਼ਰਮਾ,ਦੀਪਕ ਚੋਹਾਨ,ਫਿਨਲੈਡ ਦੇ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ, ਪਾਰਲੀਮੈਟ ਮੈਬਰਾਂ ਆਦਿ ਸਮੇਤ ਫਿਨਲੈਡ ਇੰਡੀਆ ਸੰਸਥਾ ਦੇ ਸਪੈਸ਼ਲ ਸਲਾਹਾਕਾਰ ਸ਼੍ਰੀ ਰਾਮਚੰਦਰਾ ਕੁਲਕਰਨੀ ਨੇ ਸਿ਼ਰਕਤ ਕੀਤੀ। ਵਰਨਣਯੋਗ ਹੈ ਕਿ ਪਿੱਛਲੇ ਕੁੱਝ ਸਮੇ ਤੋ ਫਿਨਲੈਡ ਸਥਿਤ ਨੋਕੀਆ ਮੋਬਾਇਲ ਇੰਡਸਟਰੀ ਅੱਤੇ ਦੂਸਰੀਆ ਹੋਰ ਕੰਪਨੀਆਂ ਚ ਭਾਰਤ ਤੋ ਕਾਫੀ ਤਾਦਾਦ ਚ ਪੜੇ ਲਿਖੇ ਉੱਚੀ ਚੋਟੀ ਦੇ ਤਜਰਬੇਕਾਰ ਲੋਕੀ ਰੋਜਗਾਰ ਲਈ ਆ ਰਹੇ ਹਨ।
|
|
|
|
<< Start < Prev 1 2 3 4 5 6 7 8 9 10 Next > End >>
|
| Results 28 - 36 of 84 |