|
Friday, 29 February 2008 |
ਵਾਸਿ਼ੰਗਟਨ - ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਟਿਕਟ ਹਾਸਲ ਕਰਨ ਦੇ ਪ੍ਰਮੁੱਖ ਦਾਅਵੇਦਾਰ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਹਿੱਤਾਂ ਨੂੰ ਖਤਰਾ ਪਹੁੰਚਿਆ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਪਾਕਿਸਤਾਨ ਵਿੱਚ ਵੀ ਫੌਜ ਭੇਜ ਕੇ ਅੱਤਵਾਦੀ ਗਰੁੱਪਾਂ ਨੂੰ ਲੱਭਣ ਤੋਂ ਨਹੀਂ ਝਿਜਕੇਗਾ। ਉਨ੍ਹਾਂ ਦੀ ਇਹ ਟਿੱਪਣੀ ਓਹੀਓ ਵਿੱਚ ਚਰਚਾ ਦੌਰਾਨ ਆਈ। ਉਨ੍ਹਾਂ ਦੀ ਵਿਰੋਧੀ ਹਿਲੇਰੀ ਕਲਿੰਟਨ ਨੇ ਪਾਕਿਸਤਾਨ ਸਮੇਤ ਵਿਦੇਸ਼ ਨੀਤੀ ਨਾਲ ਜੁੜੇ ਮੁੱਦਿਆਂ ‘ਤੇ ਉਨ੍ਹਾਂ ਦੇ ਰੁਖ਼ ਨੂੰ ਲੈ ਕੇ ਸਵਾਲ ਉਠਾਇਆ ਸੀ। ਹਿਲੇਰੀ ਨੇ ਕਿਹਾ ਸੀ ਕਿ ਓਬਾਮਾ ਨੇ ਪਾਕਿਸਤਾਨ ‘ਤੇ ਬੰਬਾਰੀ ਦੀ ਧਮਕੀ ਦਿੱਤੀ ਹੈ। ਮੇਰਾ ਵਿਚਾਰ ਹੈ ਕਿ ਇਹ ਸਿਆਣਪ ਭਰਿਆ ਰੁਖ਼ ਨਹੀਂ। ਓਬਾਮਾ ਨੇ ਕਿਹਾ ਕਿ ਮੈਂ ਕਦੀ ਨਹੀਂ ਕਿਹਾ ਕਿ ਮੈਂ ਪਾਕਿਸਤਾਨ ‘ਤੇ ਬੰਬਾਰੀ ਕਰਾਂਗਾ। ਮੈਂ ਕਿਹਾ ਸੀ ਕਿ ਜੇ ਸਾਡੇ ਕੋਲ ਬਿਨ-ਲਾਦੇਨ ਜਾਂ ਅਲਕਾਇਦਾ ਵਾਲੇ ਕੋਈ ਅਹਿਮ ਖੁਫੀਆ ਜਾਣਕਾਰੀ ਆਈ ਤੇ ਪਾਕਿਸਤਾਨ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਅਸਮਰੱਥ ਹੋਇਆ ਜਾਂ ਇੱਛੁਕ ਨਾ ਹੋਇਆ ਤਾਂ ਸਾਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੌਜੂਦਾ ਪ੍ਰਸ਼ਾਸਨ ਨੇ ਵੀ ਅਜਿਹਾ ਹੀ ਕੀਤਾ। ਹੁਣ ਰਾਸ਼ਟਰਪਤੀ ਮੁਸ਼ੱਰਫ ਵੀ ਸੰਕੇਤ ਦੇ ਰਹੇ ਹਨ ਕਿ ਉਹ ਇਸ ਤਰ੍ਹਾਂ ਦੇ ਯਤਨਾਂ ਵਿੱਚ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪਤਾ ਨਹੀਂ ਪਾਕਿਸਤਨ ਦੀ ਨਵੀਂ ਸਰਕਾਰ ਕਿਸ ਤਰ੍ਹਾਂ ਪ੍ਰਤੀਕਰਮ ਪ੍ਰਗਟਾਵੇਗੀ ਪਰ ਅਸਲੀਅਤ ਇਹ ਹੈ ਕਿ ਉਹ ਸਹੀ ਰਣਨੀਤੀ ਹੈ।
|
|
|
Thursday, 28 February 2008 |
|
ਸਿਡਨੀ-ਆਸਟਰੇਲੀਆ ਦੇ ਬ੍ਰਿਸਬੈਨ ਸਥਿਤ ਨਿੱਜੀ ਸਕੂਲ ਵੱਲੋਂ ਇੱਕ ਸਿੱਖ ਵਿਦਿਆਰਥੀ ਨੂੰ ਸਕੂਲ ਵਿੱਚ ਦਾਖਲਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਹੈ। ਜਦੋਂ ਕਿ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਕੇਸ ਵਿੱਚ ਭੇਦ-ਭਾਵ ਸਬੰਧੀ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਸਕੂਲ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਇਸ ਬੱਚੇ ਵੱਲੋਂ ਸਾਡਾ ਯੂਨੀਫਾਰਮ ਕੋਡ ਭੰਗ ਕੀਤਾ ਗਿਆ ਹੈ, ਇਸ ਲਈ ਇਸ ਬੱਚੇ ਨੂੰ ਦਾਖਲਾ ਦੇਣ ਤੋਂ ਮਨਾ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਇਸ ਸਕੂਲ ਨੇ 12 ਸਾਲੇ ਇੱਕ ਬੱਚੇ ਨੂੰ ਦਾਖਲ ਦੇਣ ਤੋਂ ਇਸ ਕਰਕੇ ਮਨਾ ਕਰ ਦਿੱਤਾ ਕਿਉਂਕਿ ਉਸ ਨੇ ਵਾਲ ਕੱਟਣ ਤੇ ਪਟਕਾ ਬੰਨਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਭੇਦ ਭਾਵ ਸਬੰਧੀ ਕਮਿਸ਼ਨ (ਟ੍ਰਿਬਿਊਨਲ) ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣ ਦਾ ਫੈਸਲਾ ਕਰ ਲਿਆ ਪਰ ਅਜੇ ਸੁਣਵਾਈ ਸਬੰਧੀ ਕੋਈ ਮਿਤੀ ਨਿਸ਼ਚਿਤ ਨਹੀਂ ਕੀਤੀ ਗਈ। ਸਕੂਲ ਦੇ ਅਧਿਕਾਰੀਆਂ ਨੇ ਮਾਮਲੇ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹਰੇਕ ਸਕੂਲ ਦੇ ਆਪਣੇ ਨਿਯਮ ਹੁੰਦੇ ਹਨ ਤੇ ਕਿਸੇ ਧਰਮ ਦੇ ਵਿਸ਼ਵਾਸ ਕਾਰਨ ਬਾਰ-ਬਾਰ ਇਹ ਨਿਯਮ ਤੋੜੇ ਨਹੀਂ ਜਾ ਸਕਦੇ। ਵੱਖ-ਵੱਖ ਲੋਕਾਂ ਨੇ ਇਸ ਮਾਮਲੇ ਸਬੰਧੀ ਟਿੱਪਣੀਆਂ ਕੀਤੀਆਂ ਹਨ। ਪਟਿਆਲਾ ਤੋਂ 2002 ਵਿੱਚ ਆਸਟਰੇਲੀਆ ਗਏ ਤਰਨਪ੍ਰੀਤ ਸਿੰਘ ਨੇ ਸਕੂਲ ਦੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਤੇ ਕਿਹਾ ਕਿ ਸਕੂਲ ਵੱਲੋਂ ਧਾਰਮਿਕ ਆਧਾਰ ‘ਤੇ ਬੱਚਿਆਂ ਨੂੰ ਬਾਹਰ ਕੱਢਣਾ ਮਾੜੀ ਗੱਲ ਹੈ ਤੇ ਬੱਚੇ ਨੂੰ ਸਕੂਲ ‘ਚ ਦਾਖਲਾ ਨਾ ਦੇਣਾ ਨਿੰਦਣਯੋਗ ਹੈ।
ਇਸ ਘਟਨਾ ਤੋਂ ਬਾਅਦ ਬੱਚੇ ਨੂੰ ਦੂਜੇ ਸਕੂਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਬੱਚੇ ਨੂੰ ਪੱਗੜੀ ਬੰਨਣ ਦੀ ਮਨਾਹੀ ਨਹੀਂ ਹੈ। ਕਈ ਕਾਨੂੰਨੀ ਮਾਹਿਰਾਂ ਨੇ ਤਾਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗਲਤ ਦੱਸਦਿਆਂ ਕਿਹਾ ਕਿ ਉਪਰੋਕਤ ਸਕੂਲ ਭੇਦ-ਭਾਵ ਸਬੰਧੀ ਕਮਿਸ਼ਨ ਵੱਲੋਂ ਸਥਾਪਿਤ ਨਿਯਮਾਂ ਨੂੰ ਵੀ ਅੱਖੋਂ-ਪਰੋਖੇ ਕਰ ਰਹੇ ਹਨ।
|
|
|
Wednesday, 27 February 2008 |
|
ਓਸਲੋ(ਰੁਪਿੰਦਰ ਢਿੱਲੋ ਮੋਗਾ)-ਟੈਲੀਫੋਨ ਤੇ ਮਿਲੀ ਜਾਣਕਾਰੀ ਅਨੁਸਾਰ ਸ੍ਰ ਗੁਰਚਰਨ ਸਿੰਘ ਕੁਲਾਰ ਪ੍ਰਧਾਨ ਦਸਮੇਸ਼ ਕੱਲਬ ਨਾਰਵੇ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ , ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਨਾਰਵੇ ਵਿੱਚ ਵੱਸਦੇ ਭਾਰਤੀ ਭਾਈਚਾਰੇ ਦੇ ਬੱਚਿਆ ਅੱਤੇ ਨੋਜਵਾਨਾ ਲਈ ਆਊਟ ਡੋਰ ਖੇਡਾਂ ਤੋ ਇਲਾਵਾ ਇੰਨਡੋਰ ਖੇਡਾ ਦਾ ਵੀ ਪ੍ਰੰਬੱਧ ਕੀਤਾ ਜਾਵੇ।ਇਸ ਮਕਸੱਦ ਨਾਲ ਜਲਦ ਹੀ ਦਸਮੇਸ਼ ਕੱਲਬ ਵੱਲੋ ਇੰਨਡੋਰ ਸਟੈਡੀਅਮ ਚ ਵਾਲੀਬਾਲ,ਫੁੱਟਬਾਲ ਅੱਤੇ ਹਾਕੀ ਦਾ ਟੂਰਨਾਂਮੈਟ ਕਰਾਇਆ ਜਾ ਰਿਹਾ ਹੈ।ਦਸਮੇਸ਼ ਕੱਲਬ ਨਾਰਵੇ ਪਿੱਛਲੇ ਕਾਫੀ ਅਰਸੇ ਤੋ ਨਾਰਵੇ ਚ ਗਰਮੀ ਰੁੱਤੇ ਹੁੰਦੇ ਟੂਰਨਾਂਮੈਟਾ ਚ ਵੱਧ ਚੜ ਕੇ ਹਿੱਸਾ ਲੈਦਾ ਆ ਰਿਹਾ ਹੈ। ਇਸ ਤੋ ਇਲਾਵਾ ਦੂਸਰੇ ਸਮਾਜਿਕ ਕੰਮਾਂ ਚ ਕੱਲਬ ਵੱਲੋ ਸਲਾਘਾਂਯੋਗ ਕੰਮ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਪ੍ਰਧਾਨ ਗਰੁਚਰਨ ਸਿੰਘ ਕੁਲਾਰ ਤੋ ਇਲਾਵਾ ਕੱਲਬ ਮੈਬਰ ਹਰਵਿੰਦਰ ਪਰਾਸ਼ਰ, ਗੁਰਦੇਵ ਸਿੰਘ ਕੌੜਾ, ਗੁਰਸਿ਼ੰਦਰ ਸਿੰਘ, ਮਲਕੀਅਤ ਸਿੰਘ, ਸਨਦੀਪ ਕੁਲਾਰ ਮਹਿੰਦਰ ਸਿੰਘ ਸਿੱਧੂ, ਬਿੰਦਰ ਮੱਲੀ, ਰਣਜੀਤ ਸਿੰਘ ਗਿੱਲ, ਸਿ਼ੰਦਰ ਪਾਲ ਸਿੰਘ, ਅਸ਼ਵਨੀ ਕੁਮਾਰ ਆਦਿ ਸ਼ਾਮਲ ਸਨ।
|
|
|
Tuesday, 26 February 2008 |
ਇਟਲੀ (ਗੁਰਮੁਖ ਸਿੰਘ ਸਰਕਾਰੀਆ) - ਜਿਵੇਂ ਇਟਲੀ ਵਿਚ ਪੰਜਾਬੀਆਂ ਦੀ ਗਿਣਤੀ ਵਧ ਰਹੀ ਤੇ ਪੰਜਾਬੀ ਵੀ ਹਰ ਖੇਤਰ ਵਿਚ ਇਟਾਲੀਅਨ ਲੋਕਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ ਤੇ ਨਿੱਤ ਨਵੀਆਂ ਮੱਲਾਂ ਮਾਰ ਰਹੇ ਹਨ। ਇੰਗਲੈਂਡ , ਅਮਰੀਕਾ ਤੇ ਕੈਨੇਡਾ ਵਾਂਗ ਹੀ ਇੱਥੋਂ ਦੇ ਪੰਜਾਬੀਆਂ ਨੇ ਇਟਲੀ ਦੀ ਸਿਆਸਤ ਵਿਚ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਇਟਲੀ ‘ਚ ਵਸਣ ਵਾਲੇ ਪੰਜਾਬੀ ਇੱਥੋਂ ਦੇ ਮਹੱਤਵਪੂਰਨ ਅਹੁੱਦਿਆਂ ਤੇ ਕਾਬਜ਼ ਹੋਣਗੇ।
ਬੀਤੇ ਦਿਨੀਂ ਇਟਲੀ ਦੀ ਮਸ਼ਹੂਰ ਰਾਜਨੀਤਕ ਪਾਰਟੀ ਡੈਮੋਕਰੇਟਿਕ ਵੈਲਤਰੋਨੀ ਨੇ ਆਪਣੀ ਪਾਰਟੀ ਵਲੋਂ ਭਾਰਤੀ ਮੂਲ ਦੀ ਨਾਗਰਿਕ ਸ਼੍ਰੀਮਤੀ ਅਮਿਤਾ ਸ਼ਰਮਾ ਨੂੰ ਸਟੇਟ ਵੈਨਤੋ ਦੀ ਉਮੀਦਵਾਰ ਐਲਾਨਿਆਂ ਜਿਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ।ਇਸ ਨਤੀਜੇ ਤੋਂ ਬਾਅਦ ਇਸ ਪਾਰਟੀ ਨੇ ਮਿਉਂਸੀਪਲ ਕਾਰਪੋਰੇਸ਼ਨ ਦੀਆਂ ਚੋਣਾ ਵਿਚ ਵਿਚੈਂਸਾ ਦੇ ਹਰ ਸ਼ਹਿਰ ਵਿਚੋਂ ਇੱਕ ਉਮੀਦਵਾਰ ਪੰਜਾਬੀ ਐਲਾਨਿਆਂ ਜਿਨ੍ਹਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਸਭ ਤੋਂ ਵੱਧ ਵੋਟਾਂ ਲੈ ਕੇ ਸ਼੍ਰੀਮਤੀ ਨਵਦੀਪ ਕੌਰ ਕੰਵਰ ਨੇ ਜਿੱਤ ਪ੍ਰਾਪਤ ਕੀਤੀ । ਡੈਮੋਕਰੇਟਿਕ ਪਾਰਟੀ ਵਲੋਂ ਜਿੱਤੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਨ ਵਾਲਿਆਂ ਵਿਚੋਂ 30 ਉਮੀਦਵਾਰ ਚੁਣ ਕੇ ਇਟਲੀ ਦੀ ਰਾਜਧਾਨੀ ਰੋਮ ਲੈ ਕੇ ਜਾਣੇ ਹਨ ਜਿਨ੍ਹਾਂ ਵਿਚ ਪੰਜਾਬੀ ਉਮੀਦਵਾਰਾਂ ਦੇ ਵੀ ਚੁਣੇ ਜਾਣ ਦੀ ਆਸ ਹੈ।
ਸ਼੍ਰੀਮਤੀ ਨਵਦੀਪ ਕੌਰ ਨੇ ਕਿਹਾ ਕੇ ਵੋਟਰਾਂ ਨੇ ਜਿਹੜੀਆਂ ਆਸਾਂ ਨਾਲ ਵੋਟਾਂ ਪਾ ਕੇ ਉਨ੍ਹਾਂ ਨੂੰ ਸ਼ਨਾਦਾਰ ਜਿੱਤ ਦਿਵਾਈ ਹੈ ,ਉਹ ਉਹਨਾਂ ਦੀਆਂ ਆਸਾਂ ਤੇ ਪੂਰਾ ਉੱਤਰਨ ਦੀ ਪੂਰੀ ਕੋਸਿ਼ਸ਼ ਕਰੇਗੀ ਤੇ ਕਮੂਨੇ ਜਾਂ ਹੋਰ ਕੰਮਾਂ ਲਈ ਪੰਜਾਬੀਆਂ ਦੇ ਕੰਮਾਂ ਪਹਿਲ ਦੇ ਅਧਾਰ ਤੇ ਕਰਵਾਏਗੀ।
|
|
|
Sunday, 24 February 2008 |
ਮਾਂਟ੍ਰੀਅਲ - ਅਫਗਾਨਿਸਤਾਨ ਵਿੱਚ ਸਾਲ 2011 ਤੱਕ ਕੈਨੇਡਾਈ ਫੌਜੀ ਰਹਿਣਗੇ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਰੱਖਿਆ ਸਮਾਰਹ ਵਿੱਚ ਨਵੀਂ ਉਮੀਦ ਦੀ ਘੋਸ਼ਣਾ ਕੀਤੀ ਹੈ। ਪ੍ਰਸਤਾਵ ਵਿੱਚ ਸਾਲ 2011 ਤੱਕ ਅਫਗਾਨਿਸਤਾਨ ਵਿੱਚ ਕੈਨੇਡਾਈ ਫੌਜੀਆਂ ਦੀ ਤਾਇਨਾਤੀ ਦੀ ਗੱਲ ਕੀਤੀ ਗਈ ਹੈ। ਪ੍ਰਸਤਾਵ ਵਿੱਚ ਕੈਨੇਡਾਈ ਫੌਜੀਆਂ ਦੁਆਰਾ ਅਫਗਾਨੀ ਫੌਜੀਆਂ ਨੂੰ ਟਰੇਂਡ ਕਰਨ ਲਈ ਜ਼ੋਰ ਦਿੱਤਾ ਗਿਆ ਹੈ। ਹਾਰਪਰ ਨੇ ਸਪਸ਼ੱਟ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਫੌਜੀਆਂ ਦੀ ਤਾਇਨਾਤੀ ਵਿੱਚ ਬਜਟ ਸਬੰਧੀ ਸਮੱਸਿਆ ਨਹੀਂ ਆਵੇਗੀ। ਇਸ ਪ੍ਰਸਤਾਵ ‘ਤੇ ਅਗਲੇ ਮਹੀਨੇ ਚਰਚਾ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਸਾਲ 2002 ਤੋਂ ਅਫਗਾਨਿਸਤਾਨ ‘ਚ ਤਾਇਨਾਤ ਕੈਨੇਡਾ ਦੇ ਢਾਈ ਹਜ਼ਾਰ ਫੌਜੀਆਂ ਵਿੱਚੋਂ 78 ਫੌਜੀਆਂ ਦੀ ਜਾਨ ਜਾ ਚੁੱਕੀ ਹੈ। ਬੀਤੇ ਕੁਝ ਸਮੇਂ ਤੋਂ ਵਿਰੋਧੀ ਦਲ ਵੀ ਇਸ ਸਾਲ ਦੇ ਅੰਤ ਤੱਕ ਕੈਨੇਡਾਈ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਮੰਗ ਕਰ ਰਹੇ ਹਨ। ਬਾਵਜੂਦ ਇਸ ਦੇ ਹਾਰਪਰ ਨੇ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ।
|
|
|
|
<< Start < Prev 1 2 3 4 5 6 7 8 9 10 Next > End >>
|
| Results 46 - 54 of 84 |