|
Wednesday, 13 February 2008 |
ਲੰਡਨ - ਸ਼ਹਿਰ ਦੇ ਉੱਤਰੀ ਖੇਤਰ ਦੀ ਮਸ਼ਹੂਰ ਕੈਮਡਨ ਲੋਕ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਡਾਢਾ ਨੁਕਸਾਨ ਹੋਇਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 100 ਤੋਂ ਵੀ ਵੱਧ ਗੱਡੀਆਂ ਲਾਈਆਂ ਗਈਆਂ ਹਨ। ਲੰਡਨ ਫਾਇਰ ਬ੍ਰਿਗੇਡ ਦੇ ਸਟੇਸ਼ਨ ਮੈਨੇਜਰ ਰਾਏ ਫੋਸਟਰ ਨੇ ਦੱਸਿਆ ਕਿ ਪੁਲਸ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣ ਲਈ ਮਿਸਾਲੀ ਕੰਮ ਕੀਤੇ। ਕੈਮਡਨ ਕੌਂਸਲ ਨੇ ਨਜ਼ਦੀਕੀ ਸਪੋਰਟਸ ਸੈਂਟਰ ਵਿੱਚ 100 ਬਿਸਤਰਿਆਂ ਦਾ ਪ੍ਰਬੰਧ ਕਰ ਦਿੱਤਾ। ਉਂਝ ਵੀਹ ਜਣੇ ਹੀ ਸੈਂਟਰ ਵਿਖੇ ਪੁੱਜੇ ਜਿਨ੍ਹਾਂ ਵਿੱਚ ਸਿਰਫ ਛੇ ਜਣਿਆਂ ਨੇ ਸੈਂਟਰ ਵਿਖੇ ਰਾਤ ਕੱਟੀ। ਬਾਕੀ ਹੋਟਲਾਂ ਵਿੱਚ ਚਲੇ ਗਏ। ਬੀ.ਬੀ.ਸੀ., ਨਿਊਜ਼-24 ਨੇ ਖਬਰ ਨਸ਼ਰ ਕੀਤੀ ਹੈ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਰੱਖਿਆ ਮੰਤਰਾਲੇ ਨੇ ਤੁਰੰਤ ਕਾਰਵਾਈ ਕਰਦਿਆਂ ਪਲੇਟਫਾਰਮ ਦੀ ਪੁਣਛਾਣ ਕੀਤੀ।
|
|
|
Tuesday, 12 February 2008 |
|
ਜਰਮਨੀ-ਸਰਦੂਲ ਸਿੰਘ ਸੇਖੋਂ-ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ ਦੇ ਭਤੀਜੇ ਅਤੇ ਬੱਬਰ ਖਾਲਸਾ ਦੇ ਆਗੂ ਭਾਈ
ਮਹਿਲ ਸਿੰਘ ਬੱਬਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਦੇ ਸ਼ੁੱਭ ਅਨੰਦ ਕਾਰਜ ਬੀਬੀ ਕੇਵਲਨਾਮ ਕੌਰ ਸਪੁੱਤਰੀ ਭਾਈ ਬਲਦੇਵ ਸਿੰਘ ਨਾਲ ਪੂਰਨ ਗੁਰਮਰਯਦਾ ਅਨੁਸਾਰ ਗੁਰਦੁਆਰਾ ਸਿੰਘ ਸਭਾ ਪੈਰਿਸ ਫਰਾਂਸ ਵਿਖੇ ਦਿਨ ਸ਼ਨੀਵਾਰ ਨੂੰ ਹੋਏ, ਇਸ ਮੌਕੇ ਦੇਸ ਵਿਦੇਸ਼ ਤੋ ਭਾਰੀ ਗਿਣਤੀ ਚ ਪੰਥਕ ਆਗੂ ਪਹੁੰਚੇ ਹੋਏ ਸਨ ਜਿਹਨਾ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੋੁਗਿੰਦਰ ਸਿੰਘ ਵੇਦਾਤੀ,ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ,ਅਖੰਡ ਕੀਰਤਨੀ ਜਥਾ ਯੂ.ਕੇ,ਬੱਬਰ ਖਾਲਸਾ ਦੇ ਆਗੂ ,ਪਾਕਿਸਤਾਨ ਕਾਰ ਸੇਵਾ ਕਮੇਟੀ ਯੂ.ਕੇ ਹੋਰ ਬਹੁਤ ਸਾਰੇ ਪੰਥਕ ਆਗੂ ਪਹੁੰਚੇ ਹੋਏ ਸਨ ਜਿਹਨਾਂ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤੇ ।
|
|
Read more...
|
|
|
Sunday, 10 February 2008 |
|
ਵਾਸਿ਼ੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਮੰਨਿਆ ਹੈਕਿ ਉਸਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਆਪਣੀ ਪਤਨੀ ਹਿਲੇਰੀ ਕਲਿੰਟਨ ਦੀ ਪ੍ਰਚਾਰ ਮੁਹਿੰਮ ਦੌਰਾਨ ਇੱਕ ਟਿੱਪਣੀ ਕਰਕੇ ਗਲਤੀ ਕੀਤੀ ਸੀ ਪਰ ਉਨ੍ਹਾਂ ਨੇ ਕਦੀ ਵੀ ਹਿਲੇਰੀ ਕਲਿੰਟਨ ਦੇ ਵਿਰੋਧੀ ਉਮੀਧਵਾਰ ਬਰਾਕ ਓਬਾਮਾ ‘ਤੇ ਨਿੱਜੀ ਹਮਲਾ ਨਹੀਂ ਕੀਤਾ। ਕਲਿੰਟਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮੇਰੀ ਇਹ ਸੋਚ ਗਲਤ ਸੀ ਕਿ ਮੈਂ ਦੂਜੇ ਪਤੀਆਂ ਵਾਂਗ ਹੀ ਜਾਂ ਜਿਹੜਾ ਆਪਣੇ ਉਮੀਦਵਾਰ ਦਾ ਬਚਾਅ ਕਰ ਸਕਦਾ ਹਾਂ। ਗੌਰਤਲਬ ਹੈ ਕਿ ਕਲਿੰਟਨ ਨੇ ਹਿਲੇਰੀ ਦੇ ਪੱਖ ਵਿੱਚ ਪ੍ਰਚਾਰ ਕਰਦਿਆਂ ਬਰਾਕ ਓਬਾਮ ਦੀ ਤੁਲਨਾ ਪਹਿਲੇ ਕਾਲੇ ਨੇਤਾ ਜੈਕਸਨ ਨਾਲ ਕੀਤੀ ਸੀ ਜਿਸ ਤੋਂ ਵਿਵਾਦ ਪੈਦਾ ਹੋ ਗਿਆ ਸੀ। ਪਰ ਕਲਿੰਟਨ ਨੇ ਹੁਣ ਕਿਹਾ ਹੈ ਕਿ ਮੀਡੀਆ ਵੱਲੋਂ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਮੈਂ ਕਦੇ ਵੀ ਓਬਾਮਾ ‘ਤੇ ਨਿੱਜੀ ਹਮਲਾ ਨਹੀਂ ਕੀਤਾ।
|
|
|
Sunday, 10 February 2008 |
ਵਾਸਿ਼ੰਗਟਨ - ਅਮਰੀਕਾ ਨੇ ਕਿਹਾ ਹੈ ਕਿ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਤੇ ਤਾਲਿਬਾਨ ਮੁਖੀ ਮੁੱਲਾ ਉਮਰ ਪਾਕਿਸਤਾਨ ਤੋਂ ਹੀ ਆਪਣੀਆਂ ਅੱਤਵਾਦੀ ਸਰਗਰਮੀਆਂ ਨੂੰ ਸੰਚਾਲਿਤ ਕਰ ਰਹੇ ਹਨ। ਅਮਰੀਕੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਲਾ ਉਮਰ ਪਾਕਿਸਤਾਨ ਤੋਂ ਹੀ ਅਫਗਾਨਿਸਤਾਨ ਵਿੱਚ ਆਪਣੀਆਂ ਅੱਤਵਾਦੀ ਮੁਹਿੰਮਾਂ ਨੂੰ ਚਲਾ ਰਿਹਾ ਹੈ ਜਦਕਿ ਲਾਦੇਨ ਪਾਕਿਸਤਾਨ ਦੇ ਉੱਤਰ ਕਬਾਿੲਲੀ ਇਲਾਕੇ ਤੋਂ ਆਪਣੀਆਂ ਸਰਗਰਮੀਆਂ ਸੰਚਾਲਿਤ ਕਰ ਰਿਹਾ ਹੈ। ਪਛਾਣ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਅਧਿਕਾਰੀ ਨੇ ਦੱਸਿਆ ਕਿ ਲਾਦੇਨ, ਉਸਦਾ ਸਾਥੀ ਅਯਮਾਨ ਅਲ ਜਵਾਹਰੀ ਅਤੇ ਅਬੂ ਲੈਬ ਅਲ ਲਿਬੀ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਕਬਾਇਲੀ ਇਲਾਕੇ ਵਿੱਚ ਮੌਜੂਦ ਹਨ ਅਤੇ ਇੱਥੇ ਹੀ ਅੱਤਵਾਦੀ ਸਰਗਰਮੀਆਂ ਚਲਾ ਰਹੇ ਹਨ। ਹਾਲਾਂਕਿ ਅਲ ਲਿਬੀ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ ਮਾਰਿਆ ਜਾ ਚੁੱਕਾ ਹੈ। ਖੁਫੀਆ ਸੂਤਰਾਂ ਦੀ ਜਾਣਕਾਰੀ ਦਿੱਤੇ ਬਿਨ੍ਹਾਂ ਅਧਿਕਾਰੀ ਨੇ ਦੱਸਿਆ ਕਿ ਲਾਦੇਨ ਤੇ ਜਵਾਹਰੀ ਅੱਤਵਾਦੀ ਯੋਜਨਾਵਾਂ ਤੇ ਰਣਨੀਤੀ ਬਣਾਉਂਦੇ ਹਨ ਜਦਕਿ ਮੁੱਲਾ ਇਨ੍ਹਾਂ ਨੂੰ ਸੰਚਾਲਿਤ ਕਰਦਾ ਹੈ। ਜਦਕਿ ਦੂਜੇ ਪਾਸੇ ਇਸਲਾਮਾਬਾਦ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਇੱਕ ਅਮਰੀਕੀ ਅਧਿਕਾਰੀ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਲਾਦੇਨ ਅਤੇ ਮੁੱਲਾ ਉਮਰ ਪਾਕਿਸਤਾਨ ਤੋਂ ਹੀ ਆਪਣੀਆਂ ਅੱਤਵਾਦੀ ਸਰਗਰਮੀਆਂ ਨੂੰ ਸੰਚਾਲਿਤ ਕਰਦੇ ਰਹੇ ਹਨ।
|
|
|
Saturday, 09 February 2008 |
ਇਸਲਾਮਾਬਾਦ : ਬਰਤਾਨਵੀ ਪੁਲਸ ਸਕਾਟਲੈਂਡ ਯਾਰਡ ਨੇ ਪਾਕਿਸਤਾਨ ਸਰਕਾਰ ਵੱਲੋਂ ਕੱਢੇ ਇਸ ਸਿੱਟੇ ਦੀ ਹਮਾਇਤ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਸਗੋਂ ਉਨ੍ਹਾਂ ਦਾ ਸਿਰ ਵਾਹਨ ਨਾਲ ਟਕਰਾਉਣ ਕਾਰਨ ਹੋਈ। ਬਰਤਾਨਵੀ ਪੈਥੋਲੋਜਿਸਟ ਡਾ. ਨਥਾਨੀਅਲ ਕੈਰੀ ਅਨੁਸਾਰ ਜਦੋਂ ਰਾਵਲੰਿਡੀ ਦੀ ਰੈਲੀ ਦੌਰਾਨ ਜੋਰਦਾਰ ਧਮਾਕਾ ਹੋਇਆ ਤਾਂ ਬੀਬੀ ਭੁੱਟੋ ਦਾ ਸਿਰ ਜੋਰ ਨਾਲ ਆਪਣੇ ਵਾਹਨ ਨਾਲ ਟਕਰਾਇਆ। ਇਸ ਟੱਕਰ ਨਾਲ ਉਨ੍ਹਾਂ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਅੱਤਵਾਦ ਵਿਰੋਧੀ ਕਮਾਂਡ ਦੇ ਸੁਪਰਡੈਂਟ ਜੌਹਨ ਮੈਕਬਰਾਇਨ ਦੇ ਹਸਤਾਖਰਾਂ ਹੇਠ ਜਾਰੀ ਇਸ ਰਿਪੋਰਟ ਨਾਲ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਜਰੂਰ ਰਾਹਤ ਮਹਿਸੂਸ ਕਰ ਸਕਦੇ ਹਨ। ਜਿ਼ਕਰਯੋਗ ਹੈ ਕਿ 27 ਦਸੰਬਰ 2007 ਨੂੰ ਰਾਵਲਪਿੰਡੀ ਦੀ ਰੈਲੀ ਦੌਰਾਨ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਪਿੱਛੋਂ ਪਾਕਿਸਤਾਨੀ ਜਾਂਚ ਏਜੰਸੀਆਂ ਨੇ ਇਹੋ ਸਿੱਟਾ ਕੱਢਿਆ ਸੀ ਕਿ ਮੌਤ ਦਾ ਕਾਰਨ ਸਿਰ ‘ਤੇ ਲੱਗੀ ਸੱਟ ਸੀ ਪਰ ਇਸ ਮੁੱਦੇ ‘ਤੇ ਸਰਕਾਰ ਦੀ ਤਿੱਖੀ ਆਲੋਚਨਾ ਤੋਂ ਬਾਅਦ ਰਾਸ਼ਟਰਪਤੀ ਮੁਸ਼ੱਰਫ ਨੇ ਸਕਾਟਲੈਂਡ ਯਾਰਡ ਤੋਂ ਜਾਂਚ ਲਈ ਸਹਿਯੋਗ ਮੰਗਿਆ ਸੀ। ਉਸ ਵੇਲੇ ਜਦੋਂ ਸਰਕਾਰ ਦੀ ਇਸ ਮਾਮਲੇ ‘ਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਸੀ ਤਾਂ ਰਾਸ਼ਟਰਪਤੀ ਨੇ ਕਿਹਾ ਸੀ ਕਿ ਬੀਬੀ ਭੁੱਟੋ ਦੀ ਮੌਤ ਦਾ ਕਾਰਨ ਗੋਲੀ ਲੱਗਣਾ ਵੀ ਹੋ ਸਕਦਾ ਹੈ। ਹੁਣ ਸਕਾਟਲੈਂਡ ਯਾਰਡ ਦੀ ਰਿਪੋਰਟ ਅਨੁਸਾਰ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਬੰਬ ਧਮਾਕੇ ਕਾਰਨ ਬੀਬੀ ਭੁੱਟੋ ਦਾ ਸਿਰ ਉਨ੍ਹਾਂ ਦੇ ਬੁਲੇਟ ਪਰੂਫ ਵਾਹਨ ਨਾਲ ਜੋਰ ਦੀ ਟਕਰਾਇਆ ਤੇ ਇਹੋ ਸੱਟ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਬਰਤਾਨਵੀ ਹਾਈ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਸਬੂਤ ਮਿਲੇ ਤਾਂ ਉਨ੍ਹਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਗੋਲੀ ਲੱਗਣ ਕਾਰਨ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਦੇ ਸਰੀਰ ‘ਤੇ ਗੋਲੀ ਵੱਜਣ ਦਾ ਕੋਈ ਜਖਮ ਹੈ।
|
|
|
|
<< Start < Prev 1 2 3 4 5 6 7 8 9 Next > End >>
|
| Results 55 - 63 of 80 |