|
Thursday, 07 February 2008 |
ਇਟਲੀ (ਗਰੁਮੁਖ ਸਿੰਘ ਸਰਕਾਰੀਆ) ਪ੍ਰਦੇਸ ਟਾਇਮਜ਼ (ਯੂ ਐੱਸ ਏ) ਦੇ ਸਹਾਇਕ ਸੰਪਾਦਕ ਸ਼੍ਰੀ ਓਮ ਪ੍ਰਕਾਸ਼ ਕਮਲ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਇਟਲੀ ਦੇ ਪੱਤਰਕਾਰਾਂ ਤੇ ਹੋਰ ਸ਼ਖਸ਼ੀਅਤਾਂ ਵਲੋਂ ਸ਼ੌਕ ਪ੍ਰਗਟ ਕੀਤਾ । ਪੱਤਰਕਾਰ ਸ੍ਰੀ ਰਣਜੀਤ ਸੱਤੀ (ਵਿਚੈਂਸਾ) ਨੇ ਕਿਹਾ ਮਾਂ ਸ਼ਬਦ ਦੀ ਮਹੱਤਤਾ ਓਹੀ ਜਾਣਦਾ ਹੈ ਜਿਸ ਨੇ ਪ੍ਰਦੇਸਾਂ ਵਿਚ ਮਾਂ ਦੇ ਵਿਛੋੜੇ ਦਾ ਦਰਦ ਹੰਡਾਇਆ ਹੋਵੇ । ਇਟਲੀ ਦੇ ਉੱਘੇ ਬਿਜ਼ਨੈੱਸਮੈਨ ਤੇ ਸਮਾਜ ਸੇਵਕ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਸ਼੍ਰੀ ਕਮਲ ਦੇ ਮਾਤਾ ਜੀ ਦੇ ਸਦੀਵੀਂ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਚੰਗੇ ਭਾਗਾਂ ਵਾਲਿਆਂ ਨੂੰ ਹੀ ਮਾਂ ਦੀ ਨਿੱਘੀ ਗੋਦੀ ਦਾ ਨਿੱਘ ਮਾਨਣ ਦ ਮੌਕਾ ਨਸੀਬ ਹੁੰਦਾ ਹੈ। ਅੰਤ ਵਿਚ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਮਾਤਾ ਜੀ ਦੀ ਆਤਮਿਕ ਸ਼ਾਂਤੀ ਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ।
|
|
|
Wednesday, 06 February 2008 |
ਲੰਡ ਨ - ਮਹਾਤਮਾ ਗਾਂਧੀ ਨਾਂ ਦਾ ਸ਼ਖਸ ਇਸ ਦੁਨੀਆਂ ‘ਤੇ ਕਦੀ ਨਹੀਂ ਹੋਇਆ ਅਤੇ ਸਰ ਵਿੰਸਟਨ ਚਰਚਿਲ ਵੀ ਕਾਲਪਨਿਕ ਪਾਤਰ ਹੈ। ਇਹ ਗੱਲ ਵਲਾਇਤੀਆਂ ਉੱਤੇ ਕੀਤੇ ਸਰਵੇਖਣ ਵਿੱਚ ਸਾਹਮਣੇ ਆਈ ਹੈ। ਯੂ.ਕੇ.ਟੀ.ਵੀ. ਗੋਲਡ ਚੈਨਲ ਜਿਸ ਨੇ ਇਹ ਸਰਵੇਖਣ ਕਰਵਾਇਆ ਹੈ, ਦੇ ਮੁਖੀ ਪੌਲ ਮੌਰਟਨ ਨੇ ਦੱਸਿਆ ਕਿ ਬਹੁਤੇ ਵਲਾਇਤੀ ਮਹਾਤਮਾ ਗਾਂਧੀ ਅਤੇ ਵਿੰਸਟਨ ਚਰਚਿਲ ਨੂੰ ਮਿਥਿਹਾਸ ਦੇ ਪਾਤਰ ਹੀ ਸਮਝਦੇ ਹਨ। ਇਹ ਸਰਵੇਖਣ 3000 ਵਲਾਇਤੀ ਅੱਲ੍ਹੜਾਂ ਉੱਤੇ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 47 ਫੀਸਦੀ ਨੇ ਇਹੀ ਕਿਹਾ ਕਿ ਚਰਚਿਲ ਤਾਂ 12ਵੀਂ ਸਦੀ ਦੇ ਰਾਜੇ ਰਿਚਰਡ ਵਾਂਗ ਹੀ ਘੜਿਆ ਹੋਇਆ ਕੋਈ ਪਾਤਰ ਹੈ। ਉਨਾਂ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਸ਼ਰਲਕ ਹੋਮਜ਼ ਕਿੰਗ ਅਰਥਰ ਅਤੇ ਏਲੀਨਰ ਰਿਹਾਬੀ ਵਰਗੇ ਕਾਲਪਨਿਕ ਪਾਤਰਾਂ ਨੂੰ ਅਸਲੀ ਦੱਸਿਆ। 58 ਫੀਸਦੀ ਨੇ ਤਾਂ ਇਹ ਵੀ ਦੱਸਿਆ ਕਿ ਸ਼ਰਲਕ ਹੋਮਜ਼ 221 ਬੀ. ਬੇਕਰ ਸਟਰੀਟ ਵਿਖੇ ਰਹਿੰਦਾ ਹੈ। 51 ਫੀਸਦੀ ਅੱਲ੍ਹੜਾਂ ਦਾ ਜਵਾਬ ਸੀ ਕਿ ਰੌਬਿਨ ਹੁੱਡ ਸ਼ੇਰਵੁੱਡ ਦੇ ਜੰਗਲਾਂ ਵਿੱਚ ਰਹਿੰਦਾ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਨ੍ਹਾਂ ਕਈ ਇਤਿਹਾਸ ਦੀਆਂ ਪੁਸਤਕਾਂ ਨਹੀਂ ਪੜ੍ਹੀਆਂ। ਇਸੇ ਤਰ੍ਹਾਂ ਟੈਲੀਵੀਜ਼ਨ ਚੈਨਲਾਂ ‘ਤੇ ਵੀ ਇਹ ਇਤਿਹਾਸ ਨਾਲ ਸਬੰਧਤ ਪ੍ਰੋਗਰਾਮ ਕਦੀ ਨਹੀਂ ਦੇਖਦੇ।
|
|
|
Wednesday, 06 February 2008 |
ਨਿਊਯਾਰਕ - ਜਾਪਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਨੌਂਵੇਂ ਅਮਨ ਦੂਤ ਜਾਰਜ ਕਲੂਨੀ ਲਈ ਆਉਣ ਵਾਲੇ ਦਿਨ ਕਾਫੀ ਔਖੇ ਹੋ ਸਕਦੇ ਹਨ। ਆਸਕਰ ਪੁਰਸਕਾਰ ਜੇਤੂ ਕਲੂਨੀ ਨੇ ਜਦੋਂ ਸੰਯੁਕਤ ਰਾਸ਼ਟਰਦੇ ਮੁੱਖ ਦਫਤਰ ਵਿੱਚ ਕਾਰਫੁਰ ਵਿੱਚ ਆਪਣੇ ਅਨੁਭਵਾਂ ਬਾਰੇ ਭਾਸ਼ਣਾ ਦੇਣਾ ਸ਼ੁਰੂ ਕੀਤਾ ਤਾਂ, ਉਸ ਨੂੰ ਰੋਕ ਦਿੱਤਾ ਗਿਆ। ਰੂਸ ਅਤੇ ਫਰਾਂਸ ਸਣੇ ਕਈ ਦੇਸ਼ਾਂ ਨੇ ਉਸ ਨੂੰ ਸਰਵਜਨਕ ਤੌਰ ‘ਤੇ ਬੋਲਣ ਦੀ ਆਗਿਆ ਨਾ ਦਿੱਤੀ। ਇਹ ਦੇਸ਼ ਸੰਯੁਕਤ ਰਾਸ਼ਟਰ ਦੇ 17 ਅਮਨ ਮਿਸ਼ਨਾਂ ਲਈ ਆਪਣੇ ਫੌਜੀ ਦਸਤੇ ਭੇਜਦੇ ਹਨ। ਸੰਯੁਕਤ ਰਾਸ਼ਟਰ ਦੇ ਸੂਤਰਾਂ ਅਨੁਸਾਰ ਇਹ ਦੇਸ਼ ਇਸ ਖਿਆਲ ਦੇ ਵੀ ਵਿਰੁੱਧ ਸਨ ਕਿ ਕੋਈ ਐਕਟਰ ਸੁਡਾਨ ਅਤੇ ਨਾਲ ਲੱਗਦੇ ਦੇਸ਼ ਚਾਡ ਵਿੱਚ ਚੱਲ ਰਹੇ ਖੂਨ-ਖਰਾਬੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇਵੇ। ਉਂਝ, ਦੇਸ਼ਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਵਿੱਚ ਬੋਲਣ ਦੀ ਬਜਾਏ ਕਲੂਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ, ‘ਮੈਨੂੰ ਇੱਥੇ ਅਮਨ ਦੂਤ ਬਣ ਕੇ ਆਉਣ ‘ਤੇ ਫਖਰ ਹੈ ਅਤੇ ਮੇਰਾ ਸੰਦੇਸ਼ ਇਹ ਹੈ ਕਿ ਦੁਨੀਆਂ ਦੇਖ ਰਹੀ ਹੈ ਕਿ ਇਸ ਮੌਕੇ ਅਸੀਂ ਨਾਕਾਮੀ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੇ।” ਉਨ੍ਹਾਂ ਕਿਹਾ ਕਿ ਉਹ ਖੁਦ ਇੱਕ ਪੱਤਰਕਾਰ ਦੇ ਪੁੱਤਰ ਹਨ। ਸੰਦੇਸ਼ ਵਾਹਕ ਦੇ ਕੰਮ ਨਾਲ ਤੱਥਾਂ ਨਾਲ ਸਿੱਝਣ ਦੀ ਜਿੰਮੇਵਾਰੀ ਜੁੜੀ ਹੁੰਦੀ ਹੈ ਨਾ ਕਿ ਲੋਕਾਂ ਨੂੰ ਉਹ ਦੱਸਿਆ ਜਾਵੇ ਜੇ ਉਹ ਸੁਣਨਾ ਚਾਹੁੰਦੇ ਹੋਣ ਸਗੋਂ ਉਨ੍ਹਾਂ ਅਣਪੁਣਿਆ ਸੱਚ ਦੱਸਿਆ ਜਾਵੇ।
|
|
|
Wednesday, 06 February 2008 |
|
ਗੁਰਾਇਆਂ (ਗੁਰਮੁਖ ਸਿੰਘ ਸਰਕਾਰੀਆ ਇਟਲੀ ਤੋਂ ) - ਸਾਰੇ ਹੀ ਪੰਜਾਬ ਵਿਚ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹਰ ਸਮੇਂ ਹੀ ਰਹਿੰਦੀ ਹੈ ਜੇ ਸਰਕਾਰ ਨੇ ਗਰਮੀਆਂ ਵਿਚ ਬਿਜਲੀ ਦਿੱਤੀ ਤਾਂ ਉਸ ਦਾ ਘਾਪਾ ਹੁਣ ਪੂਰਾ ਕਰ ਰਹੇ ਹਨ , ਜਿਵੇਂ ਕਦੇ ਪੈਟਰੋਲ ਦੀ ਘਾਟ , ਕਦੇ ਵਾਢੀਆਂ ਜਾਂ ਝੋਨੇ ਦੇ ਸੀਜ਼ਨ ਵਿਚ ਡੀਜ਼ਲ ਨਹੀਂ ਮਿਲਦਾ ਇਸੇ ਤਰਾਂ ਅੱਜਕੱਲ ਸਾਰੇ ਹੀ ਪੰਜਾਬ ਵਿਚ ਗੈਸ ਦੀ ਬਹੁਤ ਘਾਟ ਮਹਿਸੂਸ ਹੋ ਰਹੀ , ਗੁਰਾਇਆਂ ਵਿਚ ਤਾਂ ਸਲੰਡਰ ਦੀ ਬੁਕਿੰਗ ਤਰੀਕ ‘ਤੇ ਵੀ 6-6 ਘੰਟੇ ਲਾਇਨਾਂ ਵਿਚ ਲੱਗਣ ਤੋ਼ਂ ਬਾਅਦ ਆਮ ਵਰਗ ਨੂੰ ਨਿਰਾਸ਼ਾ ਤੋਂ ਬਿਨਾਂ ਕੁੱਝ ਪੱਲੇ ਨਹੀਂ ਪੈਂਦਾ । ਪ੍ਰੰਤੂ ਇਸ ਦੇ ਬਾਵਜੂਦ ਵੀ ਕੁਝ ਖਾਸ ਅਹੁੱਦੇਦਾਰਾਂ ਤੇ ਲੋਕਾਂ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਘਰ ਬੈਠੇ ਬਿਠਾਏ ਹੀ ਇਹ ਸਹੂਲਤਾਂ ਮਿਲ ਜਾਂਦੀਆਂ ਹਨ।
ਉਦੋਂ ਬੜੀ ਹੈਰਾਨੀ ਹੁੰਦੀ ਜਦੋਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਲਾ ਸਾਧਨ (ਪ੍ਰੈੱਸ) ਵੀ ਉਪਰੋਕਤ ਸਹੂਲਤ ਲੈ ਕੇ ਪ੍ਰਸ਼ਾਸਨ ਵਾਂਗ ਕੁੰਭਕਰਨੀ ਨੀਂਦ ਸੋਂ ਜਾਂਦਾ ਹੈ । ਜੇ ਪ੍ਰੈੱਸ ਹੀ ਵਿਕ ਜਾਵੇ ਫਿਰ ਤਾਂ ਲੋਕਾਂ ਦਾ ਰੱਬ ਹੀ ਰਾਖਾ ਹੈ । ਇਸ ਕਰਕੇ ਘੱਟੋ – ਘੱਟ ਪ੍ਰੈੱਸ ਨੂੰ ਤਾਂ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈ ।
|
|
|
Saturday, 02 February 2008 |
|
ਬੜੇ ਹੀ ਦੁੱਖ ਨਾਲ ਇਹ ਖਬਰ ਦਿੱਤੀ ਜਾ ਰਹੀ ਹੈ ਕਿ ਪਰਦੇਸ ਟਾਇਮਜ਼ ਦੇ ਸਹਾਇਕ ਸੰਪਾਦਕ ਸ੍ਰੀ ਓਮ ਪ੍ਰਕਾਸ਼ ਕਮਲ ਜੀ ਦੇ ਪੂਜਨੀਕ ਮਾਤਾ ਜੀ ਸ਼੍ਰੀਮਤੀ ਨੂਰਾਂ ਰਾਣੀ ਧਰਮਸੋਤ ਜੀ ਅਸਹਿ ਵਿਛੋੜਾ ਦੇ ਗਏ ਹਨ ਤੇ ਉਹ ਜਨਵਰੀ 24, 2008 ਨੂੰ ਇਸ ਜਹਾਨ ਤੋਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।
ਉਨ੍ਹਾਂ ਦੀ ਅੰਤਿਮ ਅਰਦਾਸ ਫਰਵਰੀ ਚਾਰ, 2008 ਨੂੰ ਦੁਪਹਿਰ ਇਕ ਤੋਂ ਦੋ ਵਜੇ ਤੱਕ ਮੁਹੱਲਾ ਧਰਮਸੋਤ ਹੁਸ਼ਿਆਰਪੁਰ ਰੋਡ ਫਗਵਾੜਾ, ਪੰਜਬ ਵਿਚ ਹੋਵੇਗੀ।
ਦੁੱਖ ਦਾ ਪ੍ਰਗਟਾਵਾਕਰਨ ਵਾਲਿਆਂ ਵਿਚ ਸਾਬਕਾ ਮਨਿਸਟਰ ਸ. ਸ਼ਮਿੰਦਰ ਸਿੰਘ ਮਾਨ, ਬੀਰਾ ਰਾਮ, ਬਲਜੋਤ, ਮੁਲਖ ਰਾਜ ਐਸ. ਡੀ.ਓ. ਪੀ. ਐਸ. ਈ. ਬੀ.,ਸੁੱਚਾ ਸਿੰਘ ਧਰਮਸੋਤ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਬੀਬੀ ਨੂਰਾ ਜੀ 80 ਵਰ੍ਹਿਆਂ ਦੇ ਸਨ। ਉਹ ਪਿੱਛੇ 4 ਪੁੱਤਰ ਤੇ ਦੋ ਧੀਆਂ ਛੱਡ ਗਏ। ਓਮ ਪ੍ਰਕਾਸ਼ ਕਮਲ ਜੀ ਦੇ ਦੋਸਤਾਂ-ਮਿੱਤਰਾਂ ਵੱਲੋਂ ਵੀ ਦੁੱਖ ਦੇ ਸੁਨੇਹੇ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿਚ ਰੇਸ਼ਮ ਖਲਵਾਰਾਂ, ਪਰੇਮ ਚੁੰਬਰ ਅੰਬੇਦਕਰ ਟਾਈਮਜ਼, ਡਾ. ਸੰਦੀਪ ਵਲੇਹੋ,
ਜਗੀਰ ਸਿੰਘ ਫਿਲਾਡੈਲਫੀਆ, ਚੰਨਣ ਰਾਮ ਧਰਮਸੋਤ (ਅਪਨਾ ਬਾਜ਼ਾਰ ਸੈਨਹੋਜ਼ੇ), ਮਨਦੀਪ ਸਿੰਘ ਧਰਮਸੋਤ ਸੈਨਹੋਜ਼ੇ, ਹਰਬੰਸ ਲਾਡਕਾ ਜਨਰਲ ਸਕੱਤਰ ਆਲ ਇੰਡੀਆ ਗੋਆਰ ਰਾਜਪੂਤ ਸਭਾ, ਹਰਮਨ ਪਰੀਤ ਸਿੰਘ ਪਰੀਤ, ਚੀਫ ਐਡੀਟਰ ਮੈਗਜ਼ੀਨ ਸੰਗੀਤ ਦਰਪਨ ਫਗਵਾੜਾ, ਸ. ਹਰਬਿੰਦ ਸਿੰਘ ਸੰਧੂ ਸਬ-ਐਡੀਟਰ ਰੋਜ਼ਾਨਾ ਅਜੀਤ ਜਲੰਧਰ, ਜਸਵੀਰ ਚਾਨਾ ਜਰਨਲਿਸਟ, ਸਿੰਦਰ ਸਿੰਘ ਐਡਵੋਕੇਟ (ਐਡੀਟਰ ਰੋਜ਼ਾਨਾ ਚੜ੍ਹਦੀਕਲਾ) ਡਾਕਟਰ ਜਸ ਚੋਪੜਾ, ਅਸ਼ੋਕ ਖੁਰਾਨਾ, ਸੀ. ਡੀ. ਸੇਠੀ ਅਤੇ ਹੋਰ ਮਿੱਤਰਾਂ ਵੱਲੋਂ ਓਮ ਪ੍ਰਕਾਸ਼ ਜੀ ਨੂੰ ਦੁੱਖ ਦੇ ਸੁਨੇਹੇ ਘੱਲੇ ਜਾ ਰਹੇ ਹਨ।
ਪਰਦੇਸ ਟਾਇਮਜ਼ ਦੇ ਐਡੀਟਰ ਸ. ਬਲਬੀਰ ਸਿੰਘ ਐਮ. ਏ. ਵੱਲੋਂ ਦੁੱਖ ਦੇ ਸੁਨੇਹਾ ਵਿਚ ਓਮ ਪ੍ਰਕਾਸ਼ ਕਮਲ ਜੀ ਨਾਲ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਨਾਲ ਦੋ ਸ਼ਬਦ ਸਾਂਝੇ ਕੀਤੇ। ਮਾਵਾਂ ਰੱਬ ਦਾ ਦੂਸਰਾ ਰੂਪ ਹਨ, ਜੇ ਵਕਤ ਹੈ ਤਾਂ ਸੇਵਾ ਕਰ ਲਵੋ, ਇਹ ਦੁਬਾਰਾ ਮੌਕਾ ਨਹੀਂ ਮਿਲਣਾ। ਜਦੋਂ ਮਾਵਾਂ ਚਲੇ ਜਾਂਦੀਆਂ ਹਨ, ਘਰ ਵਿਚੋਂ ਰੌਣਕ ਚਲੀ ਜਾਂਦੀ ਹੈ। ਆਦਮੀ ਯਤੀਮ ਹੋ ਜਾਂਦਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤਾਂ ਕਿ ਮਾਤਾ ਜੀ ਦੀ ਰੂਹ ਦੀ ਸ਼ਾਂਤੀ ਲਈ ਕੀਤੀ ਅਰਦਾਸ ਗੁਰੂ ਕਬੂਲ ਕਰੇ। ਓਮ ਪਰਕਾਸ ਜੀ ਦੇ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 408-661-8925 ਤੇ ਫੋਨ ਕਰ ਸਕਦੇ ਹੋ।
|
|
|
|
<< Start < Prev 1 2 3 4 5 6 7 8 9 10 Next > End >>
|
| Results 82 - 90 of 98 |