|
Tuesday, 08 April 2008 |
|
ਲੰਡਨ- ਹਮੇਸ਼ਾ ਗੱਪਾਂ ਵਿਚ ਰੁੱਝੀਆਂ ਰਹਿਣ ਵਾਲੀਆਂ, ਦੂਜਿਆਂ ਦੇ ਬਾਰੇ ਹਰ ਪਲ ਅਫਵਾਹਾਂ ਫੈਲਾਉਣ ਵਿਚ ਮਾਹਿਰ ਅਤੇ ਦੂਜਿਆਂ ਨੂੰ ਤੁਹਾਡੇ ਮਨਪਸੰਦ ਦੋਸਤਾਂ-ਸਹੇਲੀਆਂ ਤੋਂ ਦੂਰ ਰੱਖਣ ਦੀ ਹੀ ਕੋਸ਼ਿਸ਼ ਵਿਚ ਜੁਟੀਆਂ ਰਹਿਣ ਵਾਲੀਆਂ ਲੜਕੀਆਂ ਨੂੰ ਸਮਾਜਿਕ ਤੌਰ ‘ਤੇ ਚੰਗਾ ਬੇਸ਼ੱਕ ਹੀ ਨਾ ਸਮਝਿਆ ਜਾਂਦਾ ਹੋਵੇ, ਪਰ ਦੂਜਿਆਂ ‘ਤੇ ਦਾਦਾਗਿਰੀ ਕਰਨ ਦੀਆਂ ਸ਼ੌਕੀਨ ਅਜਿਹੀਆਂ ਲੜਕੀਆਂ ਦੇ ਬਾਰੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ। ਬ੍ਰਿਟੇਨ ਵਿਚ ਕੀਤੀ ਗਈ ਨਵੀਂ ਖੋਜ ਦੇ ਤਹਿਤ ਪਾਇਆ ਗਿਆ ਹੈ ਕਿ ਅਜਿਹੀ ਦਾਦਾਗਿਰੀ ਕਰਨ ਵਾਲੀਆਂ ਚੁਗਲਖੋਰ ਲੜਕੀਆਂ ਖਾਸ ਕਰਕੇ ਸਕੂਲਾਂ ਵਿਚ ਸਭ ਤੋਂ ਜ਼ਿਆਦਾ ਲੋਕਪ੍ਰਿਆ ਹੋਇਆ ਕਰਦੀਆਂ ਹਨ। ਫਿਰ ਬੇਸ਼ੱਕ ਹੀ ਉਹਨਾਂ ਦੀਆਂ ਹਸਰਤਾਂ ਨਾਲ ਦੂਜਿਆਂ ਦਾ ਜੀਵਨ ਕਿੰਨਾ ਹੀ ਦੁਸ਼ਵਾਰ ਕਿਉਂ ਨਾ ਹੋ ਜਾਵੇ। ਖੋਜ ਨੂੰ ਅੰਜ਼ਾਮ ਦੇਣ ਵਾਲੀ ਰਿਸਰਚ ਟੀਮ ਦੇ ਮੁਖੀ ਪ੍ਰੋ. ਕੇ. ਜੀ. ਬਾਰਕ ਦੇ ਹਵਾਲੇ ਨਾਲ ਦਾ ਸੰਡੇ ਟੈਲੀਗ੍ਰਾਫ ਵਿਚ ਪ੍ਰਕਾਸ਼ਿਤ ਖਬਰ ਵਿਚ ਕਿਹਾ ਗਿਆ ਹੈ ਕਿ ਕਈ ਲੋਕਪ੍ਰਿਆ ਬੱਚਿਆਂ ਨੂੰ ਜ਼ਿਆਦਾ ਪਸੰਦ ਬੇਸ਼ੱਕ ਹੀ ਨਾ ਕੀਤਾ ਜਾਂਦਾ ਹੋਵੇ ਪਰ ਉਹ ਜ਼ਿਆਦਾ ਉਤੇਜਕ ਹੋਇਆ ਕਰਦੇ ਹਨ ਅਤੇ ਉਹਨਾਂ ਦੇ ਸਾਥੀਆਂ ਨੂੰ ਵੀ ਲੱਗਦਾ ਹੈ ਕਿ ਉਹੀ ਜ਼ਿਆਦਾ ਲੋਕਪ੍ਰਿਆ ਹਨ। ਦਰਅਸਲ ਯੂਨੀਵਰਸਿਟੀ ਆਫ ਅਲਬਾਮਾ ਵਿਚ ਕੰਮ ਕਰਦੇ ਪ੍ਰੋ. ਬਾਰਕ ਦਾ ਮੰਨਣਾ ਹੈ ਕਿ ਦੂਜਿਆਂ ਨੂੰ ਤੰਗ ਕਰਨ ਰਵੱਈਆ ਸਕੂਲੀ ਲੜਕਿਆਂ ਦੀ ਬਜਾਏ ਲੜਕੀਆਂ ‘ਚ ਜ਼ਿਆਦਾ ਹਾਵੀ ਹੁੰਦਾ ਹੈ। ਪਰ ਜਿਵੇਂ-ਜਿਵੇਂ ਇਹ ਬੱਚੇ ਵੱਡੇ ਹੁੰਦੇ ਚਲੇ ਜਾਂਦੇ ਹਨ, ਤਿਵੇਂ-ਤਿਵੇਂ ਉਹਨਾਂ ਦਾ ਚੁਲਬੁਲਾਪਣ ਵੀ ਘਟਦਾ ਚਲਿਆ ਜਾਂਦਾ ਹੈ। ਬਾਰਕ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਤੱਕ ਅਜਿਹੀਆਂ ਲੜਕੀਆਂ ਦੀ ਸਕੂਲੀ ਪੜ੍ਹਾਈ ਪੂਰੀ ਨਹੀਂ ਹੁੰਦੀ, ਉਦੋਂ ਤੱਕ ਉਹਨਾਂ ਦਾ ਰਵੱਈਆ ਇਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ।
|
|
|
Monday, 07 April 2008 |
|
ਓਸਲੋ(ਰੁਪਿੰਦਰ ਢਿੱਲੋ ਮੋਗਾ)- ਚਾਹੇ ਉਹ ਆਸਟਰੇਲੀਆ ਨਿਊਜ਼ੀਲੈਡ ਦੇ ਟਾਪੂ ਹੋਣ ਜਾ ਕੇਨੈਡਾ ਅਮਰੀਕਾ ਦੀ ਧਰਤੀ ਜਾ ਫੇਰ ਖਾੜੀ ਦੇਸ਼ਾਂ ਦੇ ਮੁੱਲਕ ਜਾ ਯੁਰੂਪ ਦੇ ਦੇਸ਼, ਜਿੱਥੇ ਵੀ ਭਾਰਤੀ ਖਾਸ ਕਰਕੇ ਪੰਜਾਬੀ ਹਨ, ਉੱਥੇ ਦੇਸੀ ਸਭਿਆਚਾਰ ਜਿਊਦਾ ਹਾ।ਆਪਣੀ ਮਾਂ ਬੋਲੀ ,ਸਭਿਆਚਾਰ ਅੱਤੇ ਵਿਰਸਾ ਨਾਲ ਹਮੇਸ਼ਾ ਪੰਜਾਬੀਆ ਦਾ ਮੋਹ ਰਿਹਾ ਅੱਤੇ ਜਿੱਥੇ ਵੀ ਪੰਜਾਬੀਆ ਨੇ ਡੇਰੇ ਲਾਏ ਆਪਣੇ ਸਭਿਆਚਾਰ ਅੱੇਤੇ ਵਿਰਸਾ ਦਾ ਸਾਥ ਨਹੀ ਛੱਡਿਆ।ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸਪਰੋਟਸ ਕੱਲਚਰਲ ਫੈਡਰੇਸ਼ਨ ਕੱਲਬ(ਨਾਰਵੇ) ਵੱਲੋ ਪਹਿਲੀ ਵਿਸਾਖੀ ਮੇਲੇ ਦੇ ਨਾਂ ਹੇਠ ਇੱਕ ਪੰਜਾਬੀ ਗੀਤਾ,ਸਭਿਆਚਾਰਿਕ ਨਾਈਟ ਦਾ ਆਜੋਯਨ ਕਰਵਾਇਆ ਗਿਆ। ਹੀਰ ਆਫ ਡੈਨਮਾਰਕ ਦੇ ਨਾਂ ਨਾਲ ਮਸ਼ਹੂਰ ਗੋਰੀ ਅਨੀਤਾ ਲੀਰਚੇ ਤੋ ਇਲਾਵਾ ਡੈਨਮਾਰਕ ਤੋ ਹੀ ਉਭਰਦੇ ਕਲਾਕਾਰ ਸੁਖਬੀਰ ਪੰਜਾਬੀ ਅੱਤੇ ਨਾਰਵੇ ਤੋ ਵਰਿੰਦਰ ਗਿੱਲ ਜਿਹੇ ਨਾਮੀ ਕਲਾਕਾਰ ਤੋ ਇਲਾਵਾ ਗਿੱਧੇ, ਭੰਗੜੇ ਦੀ ਟੀਮਾਂ ਨੇ ਇਸ ਵਿਸਾਖੀ ਮੇਲੇ ਦੀ ਰੋਣਕ ਨੂੰ ਵਧਾਇਆ।ਪ੍ਰੋਗਰਾਮ ਦੀ ਸ਼ੁਰੂਆਤ ਛੋਟੀਆ ਬੱਚੀਆ ਵੱਲੋ ਗਿੱਧਾ ਪਾ ਕੀਤੀ ਗਈ ਅੱਤੇ ਮੇਲੇ ਦੀ ਰੋਣਕ ਨੂੰ ਵਧਾਇਆ ਅੱਤੇ ਫਿਰ ਪੰਜਾਬੀ ਗਭਰੂਆ ਨੇ ਭੰਗੜਾ ਪਾ ਮਾਹੋਲ ਨੂੰ ਪੰਜਾਬੀ ਰੰਗ ਚ ਹੋਰ ਭੰਖਦਾ ਕੀਤਾ, ਭੰਗੜਾ ਉਪਰੰਤ ਸਟੇਜ ਸਕੈਟਰੀ ਸਨਦੀਪ ਗਿੱਲ ਨੇ ਆਪਣੇ ਚੁੱਟਕਿਲਾ ਅੱਤੇ ਹਾਸ ਭਰਪੂਰ ਗੱਲਾ ਨਾਲ ਆਏ ਹੋਏ ਦਰਸ਼ਕਾ ਦਾ ਮਨੋਰੰਜਨ ਕੀਤਾ , ਫਿਰ ਮਾਝੇ ਮਾਲਵੇ ਦੁਆਬੇ ਦੀਆਂ ਮੁਟਿਆਰਾ ਨੇ ਗਿੱਧਾ ਪਾ ਸਟੇਜ ਤੇ ਧਮਾਲਾ ਪਾ ਦਿੱਤੀਆ।ਗਿੱਧੇ ਦੀ ਧਮਾਲ ਦਾ ਆਨੰਦ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਇੱਕ ਆਮ ਦਰਸ਼ਕ ਦੀ ਤਰਾ ਦੂਜੇ ਦਰਸ਼ਕਾਂ ਸੱਗ ਮਾਣਿਆ।
|
|
Read more...
|
|
|
Sunday, 06 April 2008 |
|
Hi friends,
We are going to release 17th album of Mr. shankar sahney ‘ GLASSY’ .the song Glassy is an all out dance number with fusion of melody, folk and British raaping.The album's audio is produced in England by Bee
2.and videos are produced in different locations of USA ,England and India.Hope you and your audience will surely enjoy this powerful international cd.please email or sms your address at +91 -9811207003 we would like to send you this cd .Pl log on to www.shankarsahney.com for the latest songs.
Best rgds ..
Please check out what they said..........
|
|
Read more...
|
|
|
Saturday, 05 April 2008 |
ਕੀ ਕੈਪਟਨ ਨੇ ਅਰੂਸਾ ਨਾਲ ਵਿਆਹ ਕਰਵਾ ਲਿਆ ਹੈ?
ਪਟਿਆਲਾ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਬਣ ਕੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਘੁੰਮਣ ਵਾਲੀ ਪਾਕਿਸਤਾਨ ਦੀ ਪੱਤਰਕਾਰਾ ਬੇਗਮ ਅਰੂਸਾ ਆਲਮ ਫੇਰ ਪਟਿਆਲਾ ਵਿਚ ਪੁੱਜ ਗਈ ਹੈ। ਉਹ ਅੱਜ ਸਾਮ 5.15 ਵਜੇ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਿਚ ਦਾਖਲ ਹੋਈ ਉਸ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਸੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਵਾ ਪੰਜ ਵਜੇ ਅਰੂਸਾ ਆਲਮ ਨੇ ਇੰਡੀਵਰ ਕਾਲੇ ਰੰਗ ਦੀ ਕਾਰ ਵਿਚ ਮੋਤੀ ਮਹਿਲ ਦਾਖਲ ਹੋਈ ਕਾਰ ਕੋਈ ਹੋਰ ਡਰਾਇਵਰ ਚਲਾ ਰਿਹਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਅਗਲੀ ਸੀਟ ਤੇ ਬੈਠਾ ਸੀ ਤੇ ਅਰੂਸਾ ਆਲਮ ਪਿਛਲੀ ਸੀਟ ਤੇ ਬੈਠੀ ਸੀ। ਇਹ ਵੀ ਦੱਸਿਆ ਗਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਬੀਬੀ ਪ੍ਰਨੀਤ ਕੌਰ ਮਹਿਲਾਂ ਵਿਚ ਨਹੀਂ ਸੀ ਉਹ ਦਿਲੀ ਗਈ ਹੋਈ ਹੈ। ਇਸ ਤੋਂ ਕੋਈ ਤਿੰਨ ਦਿਨ ਪਹਿਲਾਂ ਵੀ ਅਰੂਸਾ ਆਲਮ ਪਟਿਆਲਾ ਵਿਚ ਪੁੱਜੀ ਸੀ ਤੇ ਇਕ ਰਾਤ ਰਹਿ ਕੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਰਵਾਨਾ ਹੋ ਗਈ ਸੀ। ਇਹ ਆਮ ਚਰਚਾ ਹੈ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਸ਼ਬਦੀ ਜੰਗ ਲੜ ਰਹੇ ਹਨ ਤੇ ਪੰਜਾਬ ਕਾਂਗਰਸ ਨੂੰ ਦੇ ਆਮ ਲੀਡਰ ਇਸ ਲੜਾਈ ਕਰਕੇ ਚਿੰਤਤ ਵੀ ਹਨ, ਪਰ ਕੈਪਟਨ ਅਮਰਿੰਦਰ ਸਿੰਘ ਅਰੂਸਾ ਆਲਮ ਦੀ ਨਾਲੋਂ ਨਾਲ ਹੀ ਮਹਿਮਾਨ ਨਿਵਾਜੀ ਵੀ ਕਰ ਰਹੇ ਹਨ, ਉਸ ਦੀ ਇਹ ਦੋ ਧਾਰੀ ਕੰਮ ਕਰਨ ਦੀ ਲਗਨ ਦੀ ਚਰਚਾ ਪਟਿਆਲਾ ਵਿਚ ਹੋ ਰਹੀ ਹੈ, ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਕਾਫੀ ਸਮੇਂ ਤੋਂ ਚਰਚਾ ਵਿਚ ਚਲ ਰਹੇ ਹਨ ਜਿਨ੍ਹਾਂ ਬਾਰੇ ਕਈ ਤਰ੍ਹਾਂ ਦੀ ਚਰਚਾ ਹੋਰ ਵੀ ਚੱਲ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਜਿਸ ਕਰਕੇ ਬੀਬੀ ਪ੍ਰਨੀਤ ਕੌਰ ਕਾਫੀ ਦੁਖੀ ਤੇ ਖਫ਼ਾ ਵੀ ਹਨ ਪਰ ਜਦੋਂ ਤੋਂ ਅਰੂਸਾ ਆਲਮ ਨੇ ਮੀਡੀਆ ਅੱਗੇ ਇਹ ਸਪਸ਼ਟ ਕੀਤਾ ਸੀ ਕਿ ਅਮਰਿੰਦਰ ਸਿੰਘ ਤੇ ਮੈ ਚੰਗੇ ਦੋਸਤ ਹਾਂ, ਇਹ ਮਾਮਲਾ ਇਕ ਵਾਰ ਖਤਮ ਹੋ ਚੁਕਾ ਸੀ ਪਰ ਹੁਣ ਫਿਰ ਉਜਾਗਰ ਹੋ ਚੁੱਕਿਆ ਹੈ, ਜਿਸ ਕਰਕੇ ਪੰਜਾਬ ਵਿਚ ਸਿਆਸਤ ਹੁਣ ਫਿਰ ਇਸ ਮਾਮਲੇ ਨੂੰ ਲੈ ਕੇ ਗਰਮ ਹੋ ਸਕਦੀ ਹੈ। ਵਿਰੋਧੀ ਇਸ ਮਾਮਲੇ ਦਾ ਭਰਪੂਰ ਲਾਭ ਉੱਠ ਸਕਦੇ ਹਨ।
|
|
|
Friday, 04 April 2008 |
|
|
|
|
|
<< Start < Prev 1 2 3 4 5 6 Next > End >>
|
| Results 19 - 27 of 54 |