|
Tuesday, 25 March 2008 |
|
ਲੰਡਨ- ਜੇਕਰ ਤੁਸੀਂ ਇਂੰਟਰਨੈਟ ‘ਤੇ ਘੰਟਿਆਂ ਬੱਧੀ ਵਕਤ ਗੁਜ਼ਾਰਨ ਦੇ ਸ਼ੌਕੀਨ ਹੋਣ ਤਾਂ ਕੁਝ ਦਿਨ ਬਾਅਦ ਤੁਹਾਨੂੰ ਕਿਸੇ ਮਨੋਵਿਗਿਆਨੀ ਦੀ ਮਦਦ ਲੈਣੀ ਪੈ ਸਕਦੀ ਹੈ। ਇੰਟਰਨੈਟ ਦੀ ਆਦਤ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰ ਸਕਦੀ ਹੈ। ਇਹ ਦਾਅਵਾ ਹੈ ਅਮਰੀਕਾ ਦੇ ਮਸ਼ਹੂਰ ਮਨੋਵਿਗਿਆਨੀ ਡਾ. ਜੋਰਾਲਡ ਬਲਾਕ ਦਾ। ਓਰੇਸਾਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਡਾ. ਬਲਾਕ ਦਾ ਕਹਿਣਾ ਹੈ ਕਿ ਇੰਟਰਨੈਟ ‘ਤੇ ਘੰਟਿਆਂ ਬੱਧੀ ਵਕਤ ਗੁਜ਼ਾਰਨ ਨਾਲ ਗੁੱਸਾ, ਚਿੰਤਾ, ਡਿਪ੍ਰੈਸ਼ਨ ਵਰਗੀਆਂ ਮਾਨਸਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇੰਟਰਨੈਟ ਦੀ ਆਦਤ ਕਾਰਨ ਅਸਲੀ ਜੀਵਲ ਵਿਚ ਮਹਿਸੂਸ ਕੀਤੀ ਜਾਣ ਵਾਲੀ ਭਾਵਨਾ ਖਤਮ ਹੋ ਜਾਂਦੀ ਹੈ। ਡੇਲੀ ਮੇਲ ਨੇ ਡਾ. ਬਲਾਕ ਦੇ ਹਵਾਲੇ ਨਾਲ ਕਿਹਾ ਹੈ ਕਿ ਲੋਕ ਇੰਟਰਨੈਟ ‘ਤੇ ਸਰਫਿੰਗ ਕਰਨ ਵਿਚ ਆਪਣੇ ਜੀਵਨ ਦਾ ਵੱਡਾ ਹਿੱਸਾ ਗੁਜ਼ਾਰਨ ਲੱਗੇ ਹਨ। ਸਰਫਿੰਗ ਦੀ ਆਦਤ ਦੇ ਕਾਰਨ ਸਟੂਡੈਂਟ ਆਪਣੀ ਪੜ੍ਹਾਈ ਛੱਡ ਰਹੇ ਹਨ ਅਤੇ ਕੰਮਕਾਜੀ ਲੋਕ ਨੌਕਰੀ ਤੋਂ ਅਸਤੀਫਾ ਦੇਣ ਤੱਕ ਲਈ ਤਿਆਰ ਹੋ ਜਾਂਦੇ ਹਨ।
|
|
|
Monday, 24 March 2008 |
|
ਪਟਿਆਲਾ - ਕੁਝ ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਹਿਣ ਕਾਰਨ ਚਰਚਾ ਵਿੱਚ ਆਈ ਪਾਕਿਸਤਾਨੀ ਖੂਬਸੂਰਤ ਅਤੇ ਜਵਾਨ ਪੱਤਰਕਾਰ ਅਰੂਸਾ ਆਲਮ ਫਿਰ ਭਾਰਤ ਪਹੁੰਚ ਗਈ ਹੈ। ਇਸ ਗੱਲ ਦੀ ਪੁਸ਼ਟੀ ਅਧਿਕਾਰਕ ਤੌਰ ‘ਤੇ ਤਾਂ ਨਹੀਂ ਹੋ ਸਕੀ ਪਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਅਰੂਸਾ 19 ਮਾਰਚ ਨੂੰ ਸ਼ਾਮ 4 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਗਈ ਸੀ। ਅਰੂਸਾ ਨਾਲ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਜੁੜ ਜਾਣ ਕਾਰਨ ਕਿਉਂਕਿ ਕਾਂਗਰਸ ਦੀ ਕਾਫੀ ਕਿਰਕਿਰੀ ਹੋਈ ਸੀ, ਇਸ ਲਈ ਇਸ ਵਾਰ ਕੇਂਦਰ ਦੀ ਕਾਂਗਰਸ ਸਰਕਾਰ ਅਰੂਸਾ ਦੀਆਂ ਸਰਗਰਮੀਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਅਮਰਿੰਦਰ ਸਿੰਘ ਅਰੂਸਾ ਆਲਮ ਨੂੰ ਲੈ ਕੇ 23 ਮਾਰਚ ਨੂੰ ਹਿਮਾਚਲ ਪ੍ਰਦੇਸ਼ ਸਥਿਤ ਡੋਚੀ ਫਾਰਮ ਹਾਊਸ ਵਿੱਚ ਆ ਗਏ ਹਨ। ਸੂਤਰ ਦੱਸਦੇ ਹਨ ਕਿ ਅਰੂਸਾ ਅਤੇ ਅਮਰਿੰਦਰ 30 ਮਾਰਚ ਤੱਕ ਡੋਚੀ ਵਿੱਚ ਰਹਿਣਗੇ ਜਦਕਿ ਇਸ ਦੇ ਬਾਅਦ ਉਨ੍ਹਾਂ ਦੇ ਪਟਿਆਲਾ ਜਾਂ ਫਿਰ ਕੰਡਿਆਲੀ ਜਾਣ ਦੀ ਸੰਭਾਵਨਾ ਹੈ। ਅਰੂਸਾ 19 ਅਪ੍ਰੈਲ ਤੱਕ ਭਾਰਤ ਵਿੱਚ ਰਹੇਗੀ। ਜਾਣਕਾਰੀ ਮੁਤਾਬਕ 19 ਮਾਰਚ ਤੋਂ ਲੈ ਕੇ 23 ਮਾਰਚ ਤੱਕ ਅਰੂਸਾ ਦਿੱਲੀ ਸਥਿਤ ਕੈਪਟਨ ਅਮਰਿੰਦਰ ਸਿੰਘ ਦੇ ਜੋੜ ਬਾਗ ਸਥਿਤ ਫਲੈਟ ਨੰਬਰ 123 ਵਿੱਚ ਰਹੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੀ ਮੰਨੀਏ ਤਾਂ ਅਰੂਸਾ ਸਿਰਫ ਪਟਿਆਲਾ, ਡੋਚੀ ਅਤੇ ਕੰਡਿਆਲੀ ਹੀ ਜਾ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੇ ਅਰੂਸਾ ਨੂੰ ਸਿਰਫ 3 ਥਾਵਾਂ ‘ਤੇ ਹੀ ਜਾਣ ਦੀ ਇਜਾਜ਼ਤ ਦਿੱਤੀ ਹੈ। ਸੂਤਰਾਂ ਅਨੁਸਾਰ ਅਰੂਸਾ ਦੀ ਇਸ ਵਾਰ ਦੀ ਭਾਰਤ ਫੇਰੀ ‘ਤੇ ਕੇਂਦਰ ਸਰਕਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਵੀ ਤਿੱਖੀਆਂ ਨਜ਼ਰਾਂ ਰੱਖ ਰਹੀ ਹੈ। ਕੁਝ ਚਿਰ ਪਹਿਲਾਂ ਹੀ ਬੀਬੀ ਭੱਠਲ ਦੇ ਵਿਰੁੱਧ ਸਖਤ ਬਿਆਨ ਦੇਣ ਕਾਰਨ ਅਮਰਿੰਦਰ ਸਿੰਘ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਨ ਖਫਾ ਦੱਸੀ ਜਾ ਰਹੀ ਹੈ ਜਦਕਿ ਹੁਣ ਅਰੂਸਾ ਦੀ ਇਹ ਫੇਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਕੈਰੀਅਰ ‘ਤੇ ਭਾਰੀ ਪੈ ਸਕਦੀ ਹੈ।
|
|
|
Thursday, 20 March 2008 |
|
ਛੱਲਾ ਦਿੱਲੀਓਂ ਆਇਆ
ਟਾਇਰ ਗਲ਼ ’ਚ ਪੁਆਇਆ
ਸਾਰਾ ਟੱਬਰ ਮਰਵਾਇਆ
ਗੱਲ ਸੁਣ ਛੱØਲਿਆ, ਫਸਲਾਂ
ਉਏ ਹੱਥ ਅ.ਖ. ਰਫ਼ਲਾਂ
ਛੱਲਾ ਅੱਖਾਂ ਵਿੱਚ ਰੜਕੇ.....ਓ
ਛੱਲਾ ਅੱਖਾਂ ਵਿੱਚ ਰੜਕੇ
ਆਉਂਦਾ ਕਾਲਜੋਂ ਪੜ੍ਹਕੇ
ਵੇਖਣ ਪੁਲਸੀਏ ਖੜ੍ਹਕੇ
ਗੱਲ ਸੁਣ ਛੱਲਿਆ, ਤਣਿਆ
ਛੱਲਾ ਖਾੜਕੂ ਬਣਿਆ
ਛੱਲਾ ਖੇਤੋਂ ਫੜਿਆ.....ਓ
ਛੱਲਾ ਖੇਤੋਂ ਫੜਿਆ
ਧੱਕੇ ਬੁੱਚੜਾਂ ਦੇ ਚੜ੍ਹਿਆ
ਬੱਸ ਖ਼ਬਰਾਂ ’ਚ ਲੜਿਆ
ਗੱਲ ਸੁਣ ਛੱਲਿਆ, ਜਣਿਆ
ਮੁਕਾਬਲਾ ਨਹਿਰ ਤੇ ਬਣਿਆ
ਛੱਲਾ ਟੰਗਿਆ ਈ ਥਾਣੇ.....ਓ
ਛੱਲਾ ਟੰਗਿਆ ਈ ਥਾਣੇ
ਕੈਸੇ ਰੱਬ ਦੇ ਭਾਣੇ
ਕੀ ਬਣੂ ਅੱਲਾ ਈ ਜਾਣੇ
ਗੱਲ ਸੁਣ ਛੱਲਿਆ, ਲੀਕਾਂ
ਉਏ ਮਾਂ ਕਰਦੀ ਉਡੀਕਾਂ
ਛੱਲਾ ਕੰਨ ਦੀਆਂ ਡੰਡੀਆਂ.....ਓ
ਛੱਲਾ ਕੰਨ ਦੀਆਂ ਡੰਡੀਆਂ
ਸਾਰੇ ਜੱਗ ਵਿਚ ਭੰਡੀਆਂ
ਗੱਲਾਂ ਛੱਜ ਪਾ ਛੰਡੀਆਂ
ਗੱਲ ਸੁਣ ਛੱਲਿਆ, ਮਣਕੇ
ਰਹਿ ਗਏ ਅੱਤਵਾਦੀ ਬਣਕੇ
ਛੱਲਾ ਪਾਇਆ ਈ ਗਹਿਣੇ.....ਓ
ਛੱਲਾ ਪਾਇਆ ਈ ਗਹਿਣੇ
ਸੱਚ ਸਿੰਘਾਂ ਦੇ ਕਹਿਣੇ
ਬਦਲੇ ਗਿਣ-ਗਿਣ ਲੈਣੇ
ਗੱਲ ਸੁਣ ਛੱਲਿਆ, ਢੋਲਾ
ਉਏ ਕਾਨੂੰਨ ਅੰਨ੍ਹਾ ਬੋਲਾ
ਛੱਲਾ ਪਾਉਂਦਾ ਵੋਟਾਂ.....ਓ
ਛੱਲਾ ਪਾਉਂਦਾ ਵੋਟਾਂ
ਲੀਡਰ ਮਾਰਦੇ ਚੋਟਾਂ
ਲਾਉਂਦੇ ਟਾਂਡਾ ਤੇ ਪੋਟਾ
ਉਏ ਗੱਲ ਸੁਣ ਛੱਲਿਆ, ਬੁੱਲ੍ਹਿਆ
ਛੱਲਾ ਜੇਲੀਂ ਰੁਲਿਆ
ਛੱਲਾ ਦੁੱਖ ਨਹੀਓਂ ਦੱਸਦਾ.....ਓ
ਛੱਲਾ ਦੁੱਖ ਨਹੀਓਂ ਦੱਸਦਾ
ਰਹਿੰਦਾ ਉੱਤੋਂ-ਉੱਤੋਂ ਹੱਸਦਾ
ਰਿਹਾ ਰੋਗ ਨਾ ਵੱਸਦਾ
ਗੱਲ ਸੁਣ ਛੱਲਿਆ, ਮਾਇਆ
ਉਏ ਛੱਲਾ ਮੁੜਕੇ ਨਾ ਆਇਆ
|
|
|
Wednesday, 19 March 2008 |
|
|
|
Wednesday, 19 March 2008 |
|
|
|
|
<< Start < Prev 1 2 3 4 5 6 Next > End >>
|
| Results 28 - 36 of 54 |