Calendar Date

Jul
20
2008
hansron_logo.png
ਮਨੋਰੰਜਨ
ਅੱਖਾਂ ਤੋਂ ਪਤਾ ਲੱਗ ਜਾਵੇਗਾ ਜਨਮ ਦਿਨ
Friday, 29 February 2008

eyes.jpg ਨਿਊਯਾਰਕ- ਵਿਗਿਆਨੀਆਂ ਨੇ ਇਕ ਅਜਿਹਾ ਤਰੀਕਾ ਲੱਭ ਲਿਆ ਹੈ, ਜਿਸ ਦੇ ਜ਼ਰੀਏ ਕਿਸੇ ਵੀ ਇਨਸਾਨ ਦੀਆਂ ਅੱਖਾਂ ਵਿਚ ਝਾਕ ਕੇ ਉਸਦੀ ਜਨਮ ਦੀ ਤਾਰੀਖ ਦਾ ਪਤਾ ਲਗਾਇਆ ਜਾ ਸਕਦਾ ਹੈ। ਯੂਨੀਵਰਸਿਟੀ ਆਫ ਕੋਪਨਹੇਗਲ ਦੇ ਵਿਗਿਆਨੀਆਂ ਨੇ ਇਹ ਤਰੀਕਾ ਪਰਮਾਣੂ ਹਥਿਆਰਾਂ ਤੋਂ ਨਿਕਲਣ ਵਾਲੇ ਕਾਰਬਨ ਆਈਸੋਟੋਪ ਸੀ-14 ‘ਤੇ ਨਿਰਭਰ ਹੈ। ਇਹਨਾਂ ਕਾਰਬਨ ਆਈਸੋਟੋਪ ਦੀ ਮਾਤਰਾ ਪਿਛਲੀ ਅੱਧੀ ਸਦੀ ਵਿਚ ਸਾਲ ਦਰ ਸਾਲ ਵਾਤਾਵਰਣ ਵਿਚ ਘੱਟ ਹੁੰਦੀ ਜਾ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸੇ ਇਨਸਾਨ ਦੀਆਂ ਅੱਖਾਂ ਦੇ ਲੈਨਜ਼ ਵਿਚ ਮਿਲਣ ਵਾਲੀ ਕਾਰਬਨ ਆਈਸੋਟੋਪ ਸੀ-14 ਦੀ ਮਾਤਰਾ ਨਾਲ ਉਸਦੀ ਉਮਰ ਦਾ ਪਤਾ ਲਗਾਇਆ ਜਾ ਸਕਦਾ ਹੈ।
 ਇਹ ਤਰੀਕਾ ਫੋਰੈਂਸਿਕ ਵਿਗਿਆਨੀਆਂ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਯੂਨੀਵਰਸਿਟੀ ਦੇ ਫੋਰੈਂਸਿਕ ਡਿਪਾਰਟਮੈਂਟ ਦੇ ਪ੍ਰੋਫੈਸਰ ਨਾਈਲਸ ਲਿਨਰਅਪ ਨੇ ਦੱਸਿਆ ਕਿ ਇਨਸਾਨ ਦੀਆਂ ਅੱਖਾਂ ਵਿਚ ਕਾਰਬਨ ਆਈਸੋਟੋਪ ਸੀ-14 ਦੀ ਮਾਤਰਾ ਅਤੇ ਵਾਤਾਵਰਣ ਵਿਚ ਸੀ-14 ਦੀ ਮਾਤਰਾ ਦੀ ਤੁਲਨਾ ਕਰਕੇ ਇਨਸਾਨ ਦੀ ਉਮਰ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਇਸ ਦੇ ਲਈ ਸ਼ਰਤ ਇਹ ਹੈ ਕਿ ਉਹ ਇਨਸਾਨ 1950 ਤੋਂ ਬਾਅਦ ਪੈਦਾ ਹੋਇਆ ਹੋਵੇ।

 
ਖੁੱਲ੍ਹੇਗਾ ਪਿਕਾਸੋ ਦਾ ਮਹਿਲਇੱਥੇ ਦਫਨਾਇਆ ਗਿਆ ਸੀ ਸਪੇਨ ਦੇ ਮਸ਼ਹੂਰ ਚਿੱਤਰਕਾਰ ਨੂੰ
Friday, 29 February 2008

picaso.jpg ਲੰਡਨ- ਮਸ਼ਹੂਰ ਸਪੈਨਿਸ਼ ਚਿੱਤਰਕਾਰ ਪਾਬਲੋ ਪਿਕਾਸੋ ਦੇ ਫਰਾਂਸ ਸਥਿਤ ਆਖਰੀ ਆਵਾਸ ਨੂੰ ਲੋਕਾਂ ਦੇ ਦਰਸ਼ਨਾਂ ਦੇ ਲਈ ਜਲਦੀ ਖੋਲ੍ਹਿਆ ਜਾਵੇਗਾ। ਵੀਹਵੀਂ ਸਦੀ ਦੇ ਸਭ ਤੋਂ ਵੱਧ ਚਰਚਿਤ ਚਿੱਤਰਕਾਰਾਂ ਵਿਚੋਂ ਇਕ ਪਿਕਾਸੋ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਦੱਖਣੀ ਫਰਾਂਸ ਸਥਿਤ ਉਹਨਾਂ ਦੇ ਵਿਸ਼ਾਲ ਬੰਗਲੇ ਜਾਂ ਮਹਿਲ ਸ਼ੈਤੋ ਦਾ ਬਾਵੂਵੇਨਾਰਗਸ ਦੇ ਗਲਿਆਰੇ ਵਿਚ ਦਫਨਾਇਆ ਗਿਆ ਸੀ। ਪਿਕਾਸੋ ਨੂੰ ਜਿੱਥੇ ਦਫਨਾਇਆ ਗਿਆ ਹੈ, ਉਸ ਸਥਾਨ ਨੂੰ 1993 ਵਿਚ ਬਣਾਈ ਗਈ ਉਹਨਾਂ ਦੀ ਇਕ ਮੂਰਤੀ ਫੇਮ ਓ ਵੇਸ ਨਾਲ ਲੈਸ ਕੀਤਾ ਗਿਆ ਹੈ। ਦਾ ਡੇਲੀ ਟੈਲੀਗ੍ਰਾਫ ਵਿਚ ਛਪੀ ਖਬਰ ਦੇ ਮੁਤਾਬਕ 14ਵੀਂ ਸਦੀ ਵਿਚ ਬਣਿਆ ਇਹ ਮਹਿਲ ਇਸ ਵਕਤ ਪਿਕਾਸੋ ਦੀ ਆਖਰੀ ਪਤਨੀ ਜੈਕਯੂਲਿਨ ਰੋਗ ਦੀ ਪੁੱਤਰੀ ਕੈਥਰੀਨ ਹਟਿਨ ਦੇ ਕਬਜ਼ੇ ਵਿਚ ਹੈ। ਇਹ ਉਹ ਮਹਿਲ ਪਿਕਾਸੋ ਦੇ ਪ੍ਰਸ਼ੰਸ਼ਕਾਂ ਦੇ ਲਈ ਛੇ ਮਹੀਨੇ ਤੱਕ ਖੋਲ੍ਹਣ ਲਈ ਰਾਜ਼ੀ ਹੋ ਗਈ ਹੈ।
 ਪਿਕਾਸੋ ਨੇ ਇਹ ਮਹਿਲ 1958 ਵਿਚ ਖਰੀਦਿਆ ਸੀ। ਇਹ ਸੇਂਟ ਵਿਕਟੋਰੀਆ ਦੀ ਉੱਤਰੀ ਢਲਾਣ ‘ਤੇ 2500 ਏਕੜ ਵਿਚ ਫੈਲਿਆ ਹੋਇਆ ਹੈ। ਇਸ ਵਿਚ ਬਣੇ ਪਿਕਾਸੋ ਦੇ ਸਟੂਡੀਓ ਨਾਲ ਹੁਣ ਤੱਕ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਯਾਨਿ ਇਹ ਜਿਉਂ ਦਾ ਤਿਉਂ ਹੈ। ਪਿਕਾਸੋ ਨੇ ਇਹ ਮਹਿਲ ਕਾਂਸ ਤੋਂ ਚਲੇ ਆਉਣ ਦੇ ਬਾਅਦ ਖਰੀਦਿਆ ਸੀ। ਕਾਂਸ ਵਿਚ ਪਿਕਾਸੋ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣ ਗਏ ਸਨ। ਉਥੇ ਆਉਣ ਵਾਲੇ ਸੈਲਾਨੀ ਮਹਾਨ ਕਲਾਕਾਰ ਦੀ ਝਲਕ ਪਾਉਣ ਲਈ ਜਦੋਂ ਕਦੋਂ ਉਥੇ ਪਹੁੰਚ ਜਾਂਦੇ ਸਨ। ਇਸ ਤੋਂ ਪਿਕਾਸੋ ਦੀ ਸ਼ਾਂਤੀ ਭੰਗ ਹੋ ਰਹੀ ਸੀ। ਇਸ ਮਹਿਲ ਵਿਚ ਪਿਕਾਸੋ ਦੇ ਵਰਤੇ ਗਏ ਫਰਨੀਚਰ ਹਾਲੇ ਵੀ ਰੱਖੇ ਹੋਏ ਹਨ। ਇਹਨਾਂ ਵਿਚੋਂ ਉਹ ਮੈਂਡੋਲਿਨ ਵੀ ਸ਼ਾਮਲ ਹੈ, ਜੋ ਪਿਕਾਸੋ ਦੇ ਅਨੇਕਾਂ ਚਿੱਤਰਾਂਵਿਚ ਨਜ਼ਰ ਆਉਂਦੀ ਹੈ।

 
ਲੋਕ ਆਵਾਜ਼ ਪ੍ਰੈੱਸ ਯੂਨੀਅਨ ਇਟਲੀ ਦੀ ਵਿਸ਼ੇਸ਼ ਇਕੱਤਰਤਾ
Sunday, 24 February 2008
lok.jpgਮਾਨਤੋਵਾ-ਇਟਲੀ (ਪ੍ਰਦੇਸ ਟਾਈਮਜ਼ ਬਿਊਰੋ)- ਲੋਕ ਆਵਾਜ਼ ਪ੍ਰੈੱਸ ਇਟਲੀ ਦੀ ਇੱਕ ਵਿੇਸ਼ੇਸ਼ ਇਕੱਤਰਤਾ ਰਜੋਲੋ ਵਿਖੇ ਬਲਦੇਵ ਸਿੰਘ ਬੂਰੇਜੱਟਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਟਲੀ ਤੋਂ ਵੱਖ ਵੱਖ ਅਖ਼ਬਾਰਾਂ ਦੀ ਪ੍ਰਤੀਨਿਧਤਾ ਕਰਦੇ ਪੱਤਰਕਾਰਾਂ ਵਲੋਂ ਪੱਤਰਕਾਰੀ ਦੇ ਖੇਤਰ ‘ਚ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਚਰਚਾ ਹੋਈ। ਪ੍ਰੈੱਸ ਯੂਨੀਅਨ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਮੀਟਿੰਗ ਵਿਚ ਨਵੇਂ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਬਲਦੇਵ ਸਿੰਘ ਬੂਰੇਜੱਟਾਂ , ਚੇਅਰਮੈਨ ਸ੍ਰੀ ਵਿਸ਼ਾਲ , ਕਨਵੀਨਰ ਪਰਮਜੀਤ ਸਿੰਘ ਕਰਮੋਨਾ, ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਬੈਂਸ, ਮੀਤ ਪ੍ਰਧਾਨ ਸੱਤੀ ਕੰਵਰ ਤੇ ਟੇਕ ਚੰਦ , ਮੁੱਖ ਸਕੱਤਰ  ਪੱਪਾ ਸਿੰਘਪੁਰੀਆ, ਜਨਰਲ ਸਕੱਤਰ ਪੰਮਾ ਲਸਾੜੀਆ , ਸਕੱਤਰ ਗੁਰਮੁਖ ਸਿੰਘ ਸਰਕਾਰੀਆ, ਪ੍ਰੈੱਸ ਸਕੱਤਰ ਸੁਖਜਿੰਦਰ ਸੰਘਾ ਸਰਬਸੰਮਤੀ ਨਾਲ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਇੱਕ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਜੋਗਾ ਸਿੰਘ ਸੰਘਾ , ਕਿਰਪਾਲ ਸਿੰਘ ਹੁੰਦਲ ਤੇ ਜਤਿੰਦਰ ਸਿੰਘ ਬੁਗਲੀ ਸ਼ਾਮਲ ਕੀਤੇ।
          ਪ੍ਰੈੱਸ ਯੂਨੀਅਨ ਦੇ ਅਹੁੱਦੇਦਾਰਾਂ ਵਲੋਂ ਯੂਨੀਅਨ ਦੀਆਂ ਬਣਾਈਆਂ ਨੀਤੀਆਂ ‘ਤੇ ਇਮਾਨਦਾਰੀ ਨਾਲ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ । ਬਲਦੇਵ ਸਿੰਘ ਬੂਰੇਜੱਟਾਂ ਨੇ ਇਟਲੀ ਦੀਆਂ ਵੱਖ – ਵੱਖ ਕਮੇਟੀਆਂ , ਸੰਸਥਾਵਾਂ ਤੇ ਹੋਰ ਜੱਥੇਬੰਦੀਆਂ ਦੇ ਅਹੁੱਦੇਦਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪ੍ਰੈੱਸ ਕਾਨਫਰੰਸ ਤੇ ਹੋਰ ਬਿਆਨ ਪ੍ਰੈੱਸ ਨੂੰ ਲਿਖਤੀ ਰੂਪ ਵਿੱਚ ਹੀ ਜ਼ਾਰੀ ਕੀਤੇ ਜਾਣ । ਸੱਤੀ ਕੰਵਰ ਤੇ ਪੱਪਾ ਸਿੰਘਪੁਰੀਆ ਨੇ ਇਟਲੀ ਦੇ ਸਾਰੇ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਤੀਜਾ ਥੰਮ ਜਾਣੀ ਜਾਂਦੀ ਪ੍ਰੈੱਸ ਨੂੰ ਮਜ਼ਬੂਤ ਕਰਨ ਲਈ ਲੋਕ ਆਵਾਜ਼ ਪ੍ਰੈੱਸ ਯੂਨੀਅਨ ਦੇ ਬੈਨਰ ਹੇਠ ਇੱਕ ਮੁੱਠ ਹੋਈਏ । ਪੰਮਾ ਲਸਾੜੀਆ ਤੇ ਗੁਰਮੁਖ ਸਿੰਘ ਸਰਕਾਰੀਆ ਨੇ ਇਟਲੀ ਦੀਆਂ ਧਾਰਮਿਕ,ਸਮਾਜਿਕ,ਰਾਜਨੀਤਕ , ਸੱਭਿਆਚਾਰਕ ਤੇ ਖੇਡ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੈੱਸ ਨੂੰ ਪੂਰਨ ਸਹਿਯੋਗ ਦੇਣ । ਅਹੁੱਦੇਦਾਰਾਂ ਵਲੋਂ ਫੈਸਲਾ ਕੀਤਾ ਕਿ ਹਰੇਕ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਪੱਤਰਕਾਰਾਂ ਦੀ ਮੀਟਿੰਗ ਹੋਇਆ ਕਰੇਗੀ। ਇਸ ਮੌਕੇ ‘ਤੇ ਹਾਜ਼ਰ ਸ਼ਖਸ਼ੀਅਤਾਂ ਵਿਚ ਸ੍ਰ ਹਰਦੀਪ ਸਿੰਘ ਪਠਾਣੀਆ ,ਸ੍ਰ ਹਰਨੇਕ ਸਿੰਘ ਪਟਿਆਲਾ, ਸ੍ਰ ਗੁਰਮੇਲ ਸਿੰਘ ਧਾਲੀਵਾਲ, ਸ੍ਰ ਗੁਰਜੀਤ ਸਿੰਘ ਤੇ ਸ੍ਰ ਗੁਰਮੁਖ ਸਿੰਘ ਮਣੀ ਪ੍ਰਮੁੱਖ ਸਨ।
 
ਵੀਨਸ ਚੈਨਲ ਹੁਣ ਇਟਲੀ ਦੇ ਪ੍ਰੋਗਰਾਮਵੀ ਪ੍ਰਸਾਰਤ ਕਰਿਆ ਕਰੂ
Sunday, 24 February 2008
    
    ਹਰ ਸ਼ਨਿਚਰਵਾਰ ਇੱਕ ਘੰਟਾ ਪ੍ਰੋਗਰਾਮ ਪੇਸ਼ ਹੋਣਗੇ
ਇਟਲੀ – (ਗੁਰਮੁਖ ਸਿੰਘ ਸਰਕਾਰੀਆ) ਇੰਗਲੈਂਡ ਤੋਂ ਫ੍ਰੀ ਔਨ ਏਅਰ ਵੀਨਸ ਚੈਨਲ ਦੇ ਪ੍ਰਬੰਧਕੀ ਬੋਰਡ ਨੇ ਇਟਲੀ ਵਿਚ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਇਟਲੀ ‘ਚ ਪੰਜਾਬੀਆਂ ਦੀਆਂ ਧਾਰਮਿਕ ,ਸਮਾਜਿਕ , ਖੇਡ ਤੇ ਰਾਜਨੀਤਕ ਗਤੀਵਿਧੀਆਂ ਨੂੰ ਦੁਨੀਆਂ ਦੇ ਕੋਨੇ –ਕੋਨੇ ‘ਚ ਬੈਠੇ ਪੰਜਾਬੀਆਂ ਤੱਕ ਪਹੁੰਚਾਉਣ ਦਾ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਹਰ ਸ਼ਨਿੱਚਰਵਾਰ ਨੂੰ ਇੱਕ ਘੰਟਾ ਇਟਲੀ ਦੇ ਪ੍ਰੋਗਰਾਮ ਪ੍ਰਸਾਰਤ ਕਰਿਆ ਕਰੇਗਾ। ਇਟਲੀ ਦੀਆਂ ਮੁੱਖ ਸ਼ਖਸ਼ੀਅਤਾਂ ਨੇ ਵੀਨਸ ਦੀ ਇਸ ਪਹਿਲ ਕਦਮੀ ਦੀ ਪ੍ਰਸੰਸਾ ਕਰਦਿਆਂ ਕਿਹਾ ਅੱਜ ਤੱਕ ਕਿਸੇ ਹੋਰ ਚੈਨਲ ਨੇ ਇਸ ਵਾਰੇ ਸੋਚਿਆ ਵੀ ਨਹੀਂ ਹੋਵੇਗਾ ਜੋ ਵੀਨਸ ਨੇ ਕਰ ਦਿਖਾਇਆ ਹੈ ਤੇ ਅਸੀਂ ਵੀਨਸ ਟੀਮ ਦਾ ਹਰ ਪੱਖੋਂ ਪੂਰਨ ਸਹਿਯੋਗ ਦੇਵਾਂਗੇ। ਹਵੇਲੀ ਰੈਸੋਰੈਂਟ ਬਨਿਓਲੋਮੇਲਾ ਵਿਖੇ ਵੀਨਸ ਟੀਮ ਨੇ ਇੱਥੋਂ ਦੀਆਂ ਹਸਤੀਆਂ ਨੂੰ ਵੀਨਸ ਚੈਨਲ ਦੇ ਪ੍ਰੋਗਰਾਮਾਂ ਦਾ ਮੈਗਜ਼ੀਨ ਦੇ ਕੇ ਇਟਲੀ ‘ਚ ਵੀਨਸ ਦਾ ਉਦਘਾਟਨ ਵੀ ਕੀਤਾ ਤੇ ਇਕੱਠੇ ਹੋਏ ਪੰਜਾਬੀਆਂ ਦੇ ਵਿਚਾਰਾਂ ਨੂੰ ਵੀ ਫਿਲਮ ਰਿਕਾਰਡ ਕੀਤੀ । ਸ੍ਰੀ ਅਨਿਲ ਕੁਮਾਰ ਸ਼ਰਮਾ (ਪ੍ਰਧਾਨ ਐਮੇਚਿਉਰ ਕਬੱਡੀ ਫੈਡਰੇਸ਼ਨ ਯੌਰਪ)ਨੇ ਕਿਹਾ ਵੀਨਸ ਚੈਨਲ ਇਟਲੀ ਦੇ ਪੰਜਾਬੀਆਂ ਦੀਆਂ ਗਤੀਵਿਧੀਆਂ ਤਾਂ ਪੇਸ਼ ਕਰੇਗਾ ਹੀ ਪ੍ਰੰਤੂ ਜੇ ਯੌਰਪ ਦੇ ਕਿਸੇ ਹੋਰ ਦੇਸ਼ ਦੇ ਪੰਜਾਬੀ ਸਾਨੂੰ ਰਿਕਾਰਡਿੰਗ ਲਈ ਸੱਦਣਗੇ ਤਾਂ ਉਹਨਾਂ ਦੇ ਪ੍ਰੋਗਰਾਮਾਂ ਦੀ ਕਵਰੇਜ਼ ਕਰਨ ਵਿਚ ਅਸੀਂ ਸੰਕੋਚ ਨਹੀਂ ਕਰਾਂਗੇ। ਇਹ ਸਾਰਾ ਉਪਰਾਲਾ ਵੀਨਸ ਟੀਮ ਤੋਂ ਆਏ ਸ੍ਰੀ ਅਸ਼ੋਕ ਕੁਮਾਰ ਜੀ ਦੀਆਂ ਅਣਥੱਕ ਕੋਸਿ਼ਸ਼ਾਂ ਕਰਕੇ ਹੀ ਸੰਭਵ ਹੋ ਸਕਿਆ।ਇਸ ਮੌਕੇ ਤੇ ਸ੍ਰ ਹਰਦੀਪ ਸਿੰਘ ਪਠਾਣੀਆ(ਪਠਾਣੀਆਂ ਇੰਟਰਪ੍ਰਾਈਜ਼), ਸ੍ਰ ਸੁਰਿੰਦਰ ਸਿੰਘ ਚੈੜੀਆਂ (ਜੈਲਦਾਰ), ਸ੍ਰ ਜਗਤਾਰ ਸਿੰਘ ਚੈੜੀਆਂ , ਸ੍ਰੀ ਪਲਵਿੰਦਰ ਸ਼ਰਮਾ, ਸ੍ਰ ਸੁਰਜੀਤ ਸਿੰਘ ਵਿਰਕ(ਹਵੇਲੀ ਰੈਸਟੋਰੈਂਟ) ਸ੍ਰੀ ਧਰਮ ਪਾਲ ਜਟਾਣਾ,ਸ੍ਰੀ ਰਾਜ ਕੁਮਾਰ ਸੱਲਾਂ, ਸੋਨੂੰ, ਸ੍ਰੀ ਟੇਕ ਚੰਦ ਤੇ ਬਿੱਲਾ ਤਲਵੰਡੀ ਤੇ ਪੱਤਰਕਾਰਾਂ ਵਿੱਚ ਸ੍ਰ ਜੋਗਾ ਸਿੰਘ ਸੰਘਾ(ਮੁੱਖ ਸੰਪਾਦਕ ਮਾਸਿਕ ਇੰਡੋ ਇਟਾਲੀਅਨ), ਸ੍ਰੀ ਵਿਸ਼ਾਲ , ਪੰਮਾ ਲਸਾੜੀਆ, ਸ੍ਰ ਬਲਦੇਵ ਸਿੰਘ ਬੂਰੇਜੱਟਾਂ ,ਸ੍ਰ ਸੁਖਵਿੰਦਰ ਸਿੰਘ ਗੋਬਿੰਦਪੁਰੀ ਪ੍ਰਮੁੱਖ ਤੌਰ ਤੇ ਸ਼ਾਮਲ ਹੋਏ।
 
Dr. Kauser Mehmood Rawalpindi Pakistan First part of the poem in Punjabi Gurmukhi and Shahmukhi
Friday, 22 February 2008
poem-1.jpg
Read more...
 
<< Start < Prev 1 2 3 4 5 6 Next > End >>

Results 37 - 45 of 54
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles