Calendar Date

Aug
30
2008
hansron_logo.png
  
ਮਨੋਰੰਜਨ
26 ਫੁੱਟ ਲੰਮੇ ਮੂੰਹ ਵਾਲੀ ਹੈਰਾਨੀਜਨਕ ਸ਼ਾਰਕ
Sunday, 13 July 2008
shark.jpgਲੰਡਨ- ਅੱਜਕਲ੍ਹ ਵਿਗਿਆਨੀ ਉੱਤਰੀ ਧਰੁਵ ਵਿਚ ਪਾਈ ਜਾਣ ਵਾਲੀ ਇਕ ਅਜਿਹੀ ਸ਼ਾਰਕ ਦਾ ਅਧਿਐਨ ਕਰ ਰਹੇ ਹਨ ਜੋ ਸੀਲ ਮੱਛੀ ਨੂੰ ਨਿਗਲ ਸਕਦੀ ਹੈ। ਇਕ ਅਨੁਮਾਨ ਮੁਤਾਬਕ ਸ਼ਾਰਕ 200 ਸਾਲ ਤੱਕ ਜਿਉਂਦੀ ਰਹਿ ਸਕਦੀ ਹੈ। ਗ੍ਰੀਨਲੈਂਡ ਦੀਆਂ ਇਹਨਾਂ ਭੇਦਭਰੀਆਂ ਸ਼ਾਰਕ ਦਾ ਮੂੰਹ ਇਹਨਾਂ ਦੇ ਸਰੀਰ ਦੇ ਹੇਠਾਂ ਹੈ, ਜਿਸ ਵਿਚ ਸੈਂਕੜੇ ਦੰਦ ਹਨ। ਇਸ ਕਰਕੇ ਇਹ ਸਮੁੰਦਰ ਦੇ ਤਲ ਵਿਚ ਰਹਿ ਕੇ ਆਪਣੀ ਸ਼ਿਕਾਰ ਲੱਭਦੀਆਂ ਹਨ। ਵਿਗਿਆਨੀ ਇਹਨਾਂ ਸ਼ਾਰਕ ਨੂੰ ਲੈ ਕੇ ਕਾਫੀ ਹੈਰਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਡੂੰਘੇ ਸਮੁੰਦਰ ਵਿਚ ਰਹਿਣ ਵਾਲੇ ਇਹਨਾਂ ਵੱਡੇ ਪ੍ਰਾਣੀਆਂਦੇਪੇਟ ਤੋਂ ਧਰੁਵੀ ਰਿੱਛਾਂ ਅਤੇ ਰੇਡੀਅਰ ਤੱਕ ਦੇ ਸਿਰ ਮਿਲੇ ਹਨ। ਇਹਨਾਂ ਸ਼ਾਰਕ ਦੇਮੂੰਹ 26 ਫੁੱਟ ਤੱਕ ਲੰਮੇ ਹੋ ਸਕੇਦ ਹਨ। ਕੈਨੇਡਾ ਸਥਿਤ ਬੈਡਫੋਰਡ ਇੰਸਟੀਚਿਊਟ ਆਫ ਓਸ਼ੀਅਨੋਗ੍ਰਾਫੀ ਵਿਚ ਖੋਜਕਾਰ ਇਸ ਸ਼ਾਰਕ ਦੇ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਵਿਗਿਆਨੀ ਸਟੀਵ ਕੈਂਪਾਨਾ ਨੇ ਕਿਹਾ ਕਿ ਇਹ ਸਮੁੰਦਰ ਦੇ ਉਪਰ ਆ ਕੇ ਸੀਲ ਅਤੇ ਹੋਰ ਮੱਛੀਆਂ ਨੂੰ ਨਿਕਲ ਰਹੀਆਂ ਹਨ। ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਸਾਨੂੰ ਇਹਨਾਂ ਬਾਰੇ ਕੁਝ ਵੀ ਨਹੀਂ ਪਤਾ।
 
This is the culture of Punjab India
Wednesday, 09 July 2008
charka_fok_poto.jpg
 
ਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ
Wednesday, 02 July 2008

britney_spears.jpgਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ। ਬ੍ਰਿਟਨੀ ਨੇ ਪਿਛਲੇ ਸਾਲ ਹੀ ਬੇਵਰਲੀ ਹਿਲਜ਼ ਸਥਿਤ ਘਰ ਨੁੰ 70 ਲੱਖ ਅਮਰੀਕੀ ਡਾਲਰ ਵਿਚ ਖਰੀਦਿਆ ਸੀ। ਵਰਣਨਯੋਗ ਹੈ ਕਿ ਬ੍ਰਿਟਨੀ ਦੇ ਪਿਤਾ ਜੇਮਸ ਨੇ ਜੂਨ ਵਿਚ ਇਸ ਘਰ ਨੁੰ ਵੇਚਣ ਦੀ ਆਗਿਆ ਮੰਗੀ ਸੀ। ਅਦਾਲਤ ਨੇ ਉਹਨਾਂ ਨੂੰ ਇਸਦੀ ਮਨਜ਼ੂਰੀ ਦੇ ਦਿੱਤੀ ਸੀ। ਜੇਮਸ ਸਪੀਅਰਸ ਆਪਣੀ ਬੇਟੀ ਦੇ ਗਾਰਡੀਅਨ ਦੇ ਤੌਰ ‘ਤੇ ਕੰਮ ਕਰ ਰਹੇ ਹਨ।

 

 
ਸ਼ਿਕਾਰੀ ਦੀ ਜਾਨ ਬਚਾਈ ਕੁੱਤੇ ਨੇ
Thursday, 12 June 2008
rottweiler11.jpgਮੁਟਾਊ (ਆਸਟ੍ਰੀਆ)- ਉਚਾਈ ਤੋਂ ਡਿੱਗ ਕੇ ਜ਼ਖਮੀ ਹੋ ਗਏ ਇਕ ਆਸਟ੍ਰੀਅਨ ਸ਼ਿਕਾਰੀ ਦੀ ਜਾਨ ਉਸਦੇ ਵਫਾਦਾਰ ਕੁੱਤੇ ਨੇ ਉਸਦਾ ਮੋਬਾਇਲ ਫੋਨ ਲਗਾ ਕੇ ਬਚਾਈ। 59 ਸਾਲਾ ਅਲਬਰਟ ਹਾਫਮੈਨ ਦਰਖਤ ‘ਤੇ ਚੜ੍ਹ ਕੇ ਪੰਛੀਆਂ ਦਾ ਸ਼ਿਕਾਰ ਕਰ ਰਿਹਾ ਸੀ ਕਿ 20 ਫੁੱਟ ਹੇਠਾਂ ਡਿੱਗ ਜਾਣ ਕਾਰਨ ਆਪਣੀਆਂ ਹੱਡੀਆਂ ਤੁੜਵਾ ਬੈਠਾ ਅਤੇ ਉਸਦਾ ਇਕ ਫੇਫੜਾ ਵੀ ਪੰਕਚਰ ਹੋ ਗਿਆ।
 ਹਿੱਲਣ ਤੋਂ ਵੀ ਔਖੇ ਅਲਬਰਟ ਨੇ ਆਪਣੇ ਲੈਬਰਾਡੋਰ ਕੁੱਤੇ ਨੂੰ ਆਵਾਜ਼ ਮਾਰੀ ਅਤੇ ਉਸਨੂੰ ਬੈਗ ਵਿਚੋਂ ਮੋਬਾਇਲ ਲਿਆਉਣ ਲਈ ਕਿਹਾ। ਫਿਰ ਕੀ ਸੀ ਫੋਨ ਕਰਦੇ ਹੀ ਉਥੇ ਐਮਰਜੈਂਸੀ ਸੇਵਾ ਦੇਣ ਵਾਲਾ ਦਲ ਪਹੁੰਚ ਗਿਆ, ਜਿਸਦੇ ਬੁਲਾਰੇ ਨੇ ਕਿਹਾ ਕਿ ਇਹ ਕੁੱਤਾ ਵਾਕਿਆ ਹੀ ਹੀਰਾ ਹੈ। ਉਹਨਾਂ ਨੇ ਕਿਹਾ ਕਿ ਅਲਬਰਟ ਅਜਿਹੀ ਥਾਂ ‘ਤੇ ਸੀ, ਜਿੱਥੇ ਕੋਈ ਆਉਂਦਾ-ਜਾਂਦਾ ਨਹੀਂ ਸੀ। ਉਸਨੂੰ ਜਿਸ ਕਿਸਮ ਦੀਆਂ ਸੱਟਾਂ ਲੱਗੀਆਂ ਹਨ, ਜੇਕਰ ਉਸਨੇ ਸਾਨੂੰ ਜਲਦੀ ਨਾ ਬੁਲਾਇਆ ਹੁੰਦਾ ਤਾਂ ਉਸਦੀ ਮੌਤ ਹੋ ਸਕਦੀ ਸੀ।
 
ਕੱਪੜਿਆਂ ‘ਤੇ ਹੁਣ ਜ਼ਿਆਦਾ ਖਰਚ ਕਰਨ ਲੱਗ ਪਏ ਹਨ ਭਾਰਤੀ
Monday, 09 June 2008
aroosa.jpg ਨਵੀਂ ਦਿੱਲੀ- ਅਰਥ ਵਿਵਸਥਾ ਦੇ ਵਿਕਾਸ ਨਾਲ ਲਾਭ ਲੈ ਰਹੇ ਭਾਰਤੀਆਂ ਦੀ ਮਾਨਸਿਕਤਾ ਹੁਣ ਬਦਲ ਗਈ ਹੈ। ਬਦਲਦੀ ਜੀਵਨ ਸ਼ੈਲੀ ਦੇ ਕਾਰਨ ਸੱਜਣਾ-ਸੰਵਰਨਾ ਹੁਣ ਸਾਰਿਆਂ ਨੂੰ ਚੰਗਾ ਲੱਗਣ ਲੱਗਿਆ ਹੈ। ਔਸਤਨ ਨੌਜਵਾਨ ਆਬਾਦੀ ਦੇ ਸਹਾਰੇ ਬ੍ਰਾਜ਼ੀਲ ਸੱਜਣ-ਸੰਵਰਨ ਦੇ ਮਾਮਲੇ ਵਿਚ ਟੌਪ ‘ਤੇ ਹੈ ਅਤੇ ਦੂਜੇ ਨੰਬਰ ‘ਤੇ ਚੀਨ ਹੈ, ਭਾਰਤ ਦਾ ਨੰਬਰ ਤੀਜਾ ਹੈ। ਦੁਨੀਆਂ ਵਿਚ ਆਪਣੀ ਕਿਸਮ ਦਾ ਕੀਤਾ ਗਿਆ ਇਹ ਪਹਿਲਾ ਅਧਿਐਨ ਹੈ, ਜਿਸ ਵਿਚ ਦਸ ਉੱਭਰਦੀਆਂ ਆਰਥਿਕਤਾਵਾਂ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਵਿਚ ਭਾਰਤ, ਬ੍ਰਾਜੀਲ, ਚੀਨ, ਤੁਰਕੀ, ਚਿਲੀ, ਰੋਮਾਨੀਆ, ਅਰਜਨਟੀਨਾ, ਥਾਈਲੈਂਡ, ਰੂਸ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਪ੍ਰਬੰਧਨ ਅਤੇ ਬਾਜ਼ਾਰ ਖੋਜ ਸੰਸਥਾ ਨੇ ਇਹ ਅਧਿਐਨ ਕੱਪੜਿਆਂ ਦੇ ਥੋਕ ਸੂਚਕ ਅੰਕ ਤਿਆਰ ਕਰਨ ਲਈ ਕੀਤਾ ਹੈ। ਇਸ ਵਿਚ ਬਾਜ਼ਾਰ ਦੀਆਂ ਸੰਭਾਵਨਾਵਾਂ, ਉਪਭੋਗਤਾਵਾਂ ਦੀਆਂ ਆਦਤਾਂ ਵਰਗੇ ਅਨੇਕਾਂ ਬਿੰਦੂਆਂ ਨੂੰ ਆਧਾਰ ਬਣਾਇਆ ਗਿਆ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਇਹਨਾਂ ਦੇਸ਼ਾਂ ਵਿਚ ਸਰਕਾਰ ਦੀਆਂ ਨੀਤੀਆਂ, ਫੈਲਦੇ ਕਾਰੋਬਾਰ ਦੇ ਕਾਰਨ ਰੈਡੀਮੇਡ ਕੱਪੜਿਆਂ ਦਾ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ਵਿਚ ਖਾਣ-ਪੀਣ ਅਤੇ ਰੋਜ਼ਾਨਾ ਸਮਾਨ ਤੋਂ ਬਾਅਦ ਕੱਪੜਿਆਂ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਮੁਲਕ ਵਿਚ 37 ਅਰਬ ਡਾਲਰ ਦੇ ਥੋਕ ਬਾਜ਼ਾਰ ਵਿਚ ਕੱਪੜਾ ਬਾਜ਼ਾਰ ਦਾ 10 ਫੀਸਦੀ ਹਿੱਸਾ ਹੈ। ਕੱਪੜਾ ਬਾਜ਼ਾਰ ਵਿਚ ਕਾਰੋਬਾਰ 12 ਤੋਂ 15 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਵੱਧ ਰਿਹਾ ਹੈ ਜੋ ਚੀਨ ਅਤੇ ਅਮਰੀਕਾ ਤੋਂ ਜ਼ਿਆਦਾ ਹੈ। ਇਸ ਬਾਜ਼ਾਰ ਦੇ ਵਧਣ ਕਾਰਨ ਮੱਧ ਵਰਗ ਦੀ ਵਧਦੀ ਆਮਦਨ, ਕੱਪੜਿਆਂ ਆਧਾਰਿਤ ਮਾਲ ਅਤੇ ਸ਼ਾਪਿੰਗ ਸੈਂਟਰਾਂ ਦੀ ਸਥਾਪਨਾ ਅਤੇ ਕ੍ਰੈਡਿਟ ਕਾਰਡ ਦੇ ਫੈਲਦੇ ਕਾਰੋਬਾਰ ਦਾ ਖਾਸ ਯੋਗਦਾਨ ਹੈ। ਅਧਿਐਨ ਦੇ ਮੁਤਾਬਕ ਭਾਰਤ ਵਿਚ ਉਪਭੋਗਤਾ ਬ੍ਰਾਂਡ ‘ਤੇ ਨਹੀਂ ਬਲਕਿ ਦੁਕਾਨਦਾਰ ‘ਤੇ ਜ਼ਿਆਦਾ ਭਰੋਸਾ ਕਰਦੇ ਹਨ। ਇਸ ਕਾਰਨ ਸਥਾਨਕ ਦੁਕਾਨਦਾਰਾਂ ਦੀਆਂ ਯੋਜਨਾਵਾਂ ਨਾਲ ਨਿਪਟਣ ਵਿਚ ਵੱਡੀਆਂ ਕੰਪਨੀਆਂ ਦੇ ਪਸੀਨਾ ਛੁਟ ਜਾਂਦੇ ਹਨ। ਇਸ ਮੁਕਾਬਲੇ ਦੇ ਚਲਦੇ ਕੱਪੜਿਆਂ ਦੇ ਕਾਰੋਬਾਰ ਵਿਚ ਵਿਭਿੰਨਤਾ ਦੀ ਭਰਮਾਰ ਹੈ। ਬ੍ਰਾਜ਼ੀਲ ਵਿਚ 60 ਫੀਸਦੀ ਆਬਾਦੀ ਦੀ ਉਮਰ 29 ਸਾਲ ਤੋਂ ਘੱਟ ਹੈ ਅਤੇ ਹਰੇਕ ਵਿਅਕਤੀ ਹਰ ਸਾਲ 402 ਡਾਲਰ ਕੱਪੜਿਆਂ ‘ਤੇ ਖਰਚ ਕਰਦਾ ਹੈ। ਇਹ ਚੀਨ ਦੇ ਮੁਕਾਬਲੇ ਛੇ ਗੁਣਾਂ ਜ਼ਿਆਦਾ ਹੈ।
 
<< Start < Prev 1 2 3 4 5 6 7 Next > End >>

Results 10 - 18 of 60
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles