Calendar Date

Jul
03
2008
hansron_logo.png
Religious
Mission Of sikhism by youth Sikhs of Punjab
Tuesday, 18 March 2008
most_urgent_poto_e.jpg
Read more...
 
ਭਾਈ ਗਰਜ਼ਾ ਸਿੰਘ ਹੁਸਿ਼ਆਰਪੁਰੀ ਦੀ ਸ਼ਹੀਦੀ ਬਰਸੀ ਮਨਾਈ
Tuesday, 18 March 2008
   
ਬੈਰਗਾਮੋ-ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿਚ ਹਿੱਸਾ ਪਾਉਂਦਿਆਂ 11 ਮਾਰਚ 1992 ਨੂੰ ਬਟਾਲਾ ਵਿਖੇ ਸਾਥੀਆਂ ਸਮੇਤ ਜ਼ਾਮ ਏ ਸ਼ਹਾਦਤ ਪੀਣ ਵਾਲੇ ਸੂਰਮੇ ਭਾਈ ਗਰਜਾ ਸਿੰਘ ਦੀ ਸ਼ਹੀਦੀ ਬਰਸੀ ਬੈਰਗਾਮੋ ਵਿਖੇ ਮਨਾਈ ਗਈ । ਇਹਨਾਂ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਭਾਈ ਸਵਰਨ ਸਿੰਘ ਨੇ ਕਿਹਾ ਕਿ ਸਰਸੇ ਵਾਲੇ ਝੂਠੇ ਸਾਧ ਨੂੰ ਵੀ ਨੱਥ ਪਾਉਣ ਲਈ ਅਜਿਹੇ ਸਿਰੜੀ ਸੂਰਮਿਆਂ ਦੀ ਲੋੜ ਹੈ । ਭਾਈ ਚੜ੍ਹਤ ਸਿੰਘ ਖਾਲਸਾ ਨੇ ਯੋਰਪ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਬਾਦਲ ਦਲ ਬਨਾਮ ਆਰ ਐੱਸ ਐੱਸ ਦਾ ਸਾਥ ਦੇਣ ਦੀ ਬਜਾਏ ਸਿੱਖ ਪੰਥ ਲਈ ਸੰਗਰਸ਼ ਕਰ ਰਹੇ ਪੰਥਕ ਆਗੂਆਂ ਦਾ ਸਾਥ ਦੇਣ । ਅੰਤ ਵਿਚ ਭਾਈ ਜਸਵਿੰਦਰ ਸਿੰਗ ਮੱਲ੍ਹੀ ਤੇ ਭਾਈ ਹਰਦਿਆਲ ਸਿੰਗ ਪੰਡੋਰੀ ਨੇ ਵੀ ਮੌਜੂਦਾ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
 
ਸਿੱਖਾਂ ਨੂੰ ਮਜ਼ਾਕੀਆ ਲਹਿਜੇ ‘ਚ ਦਿਖਾਉਣ ਤੋਂ ਸਿੱਖ ਸੰਗਠਨ ਤੇ ਬੁੱਧੀਜੀਵੀ ਚਿੰਤਤ
Saturday, 08 March 2008

sikh.jpg ਨਵੀਂ ਦਿੱਲੀ- ਟੀ. ਵੀ. ਚੈਨਲਾਂ ‘ਤੇ ਸਿੱਖ ਕਿਰਦਾਰਾਂ ਨੂੰ ਮਜ਼ਾਕੀਆ ਲਹਿਜ਼ੇ ਵਿਚ ਦਿਖਾਉਣ ਵਿਰੁੱਧ ਦਿੱਲੀ ਦੇ ਸਿੱਖ ਸੰਗਠਨਾਂ ਅਤੇ ਬੁੱਧੀਜੀਵੀਆਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਸਿੱਖਾਂ ਨੂੰ ਨਿਰਾਦਰਪੂਰਨ ਢੰਗ ਨਾਲ ਦਿਖਾਉਣਾ ਬਿਲਕੁਲ ਗਲਤ ਹੈ।
 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਿਵਲ ਲਾਈਨਜ਼ ਸਿੰਘ ਸਭਾ ਦੇ ਜਨਰਲ ਸਕੱਤਰ ਪ੍ਰੋ. ਹਰਮਿੰਦਰ ਸਿੰਘ ਨੇ ਕੁਝ ਨਿੱਜੀ ਟੀ. ਵੀ. ਚੈਨਲਾਂ ਵੱਲੋਂ ਸਿੱਖ ਕਿਰਦਾਰਾਂ ਨੂੰ ਬੇਇੱਜ਼ਤ ਤਰੀਕੇ ਨਾਲ ਪੇਸ਼ ਕਰਨ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਚੈਨਲਾਂ ਉਤੇ ਦਿਖਾਏ ਜਾ ਰਹੇ ਲੜੀਵਾਰਾਂ ਦੇ ਨਿਰਮਾਤਾ ਅਤੇ ਨਿਰਦੇਸ਼ਕਾਂ ਨੂੰ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪੰਜਾਬੀ ਅਕਾਦਮੀ ਦੇ ਮੁੱਖ ਸਕੱਤਰ ਪ੍ਰੋ. ਰਵੇਲ ਸਿੰਘ ਨੇ ਕਿਹਾ ਕਿ ਦੇਸ਼ ਭਗਤੀ ਸਬੰਧੀ ਫਿਲਮਾਂ ਨੂੰ ਛੱਡ ਕੇ ਬਾਕੀ ਦੀਆਂ ਫਿਲਮਾਂ ‘ਚ ਅਕਸਰ ਸਿੱਖਾਂ ਨੂੰ ਮਜ਼ਾਕੀਆ ਭੂਮਿਕਾ ‘ਚ ਦਰਸਾਇਆ ਗਿਆ ਹੈ। ਇੱਥੋਂ ਤੱਕ ਕਿ ਸਿੱਖਾਂ ਦੇ ਪਹਿਰਾਵੇ ਨੂੰ ਵੀ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਜਾਂਦਾ।
 ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਕਹਿਣਾ ਹੈ, ਕਿਸੇ ਵੀ ਭਾਈਚਾਰੇ ਦਾ ਦਿਲ ਦੁਖਾਉਣ ਵਾਲਾ ਮਜ਼ਾਕ ਕਰਨਾ ਠੀਕ ਨਹੀਂ। ਸੀਨੀਅਰ ਵਕੀਲ ਕੇ. ਟੀ. ਐਸ. ਤੁਲਸੀ ਨੇ ਕਿਹਾ, ਉਕਤ ਵਰਤਾਰੇ ਲਈ ਉਹ ਸਿੱਖ ਵੀ ਜ਼ਿੰਮੇਵਾਰ ਹਨ, ਜੋ ਇਸ ਤਰ੍ਹਾਂ ਦੇ ਲੜੀਵਾਰਾਂ ‘ਚ ਅਜਿਹੇ ਰੋਲ ਕਰਦੇ ਹਨ। ਵਿੱਤ ਸਲਾਹਕਾਰ ਗੁਰਨਿੰਦਰ ਕੌਰ ਨੇ ਵੀ ਪੰਜਾਬੀ ਨੌਜਵਾਨਾਂ ਨੂੰ ਮੂਰਖ ਵਜੋਂ ਪੇਸ਼ ਕੀਤੇ ਜਾਣ ਉਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੋਜਨਾ ਕਮਿਸ਼ਨ ਦੇ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਵੀ ਸਿੱਖ ਹਨ ਅਤੇ ਦੁਨੀਆਂ ਦੇ ਪ੍ਰਸਿੱਧ ਅਰਥ ਸ਼ਾਸਤਰੀਆਂ ਵਿਚ ਮੰਨੇ ਜਾਂਦੇ ਹਨ। ਸ਼ਹੀਦ ਭਗਤ ਸਿੰਘ ਨੇ ਨਾ ਕੇਵਲ ਜਾਨ ਦੀ ਕੁਰਬਾਨੀ ਦਿੱਤੀ, ਸਗੋਂ ਉਨ੍ਹਾਂ ਨੇ ਆਜ਼ਾਦੀ ਸੰਗਰਾਮ ‘ਚ ਆਪਣੀਆਂ ਕਿਤਾਬਾਂ ਅਤੇ ਲੇਖਾਂ ਜ਼ਰੀਏ ਬੁੱਧੀਜੀਵੀ ਦੇ ਤੌਰ ‘ਤੇ ਵੀ ਸ਼ਾਨਦਾਰ ਯੋਗਦਾਨ ਪਾਇਆ।
 ਦਿੱਲੀ ਦੇ ਘੱਟ ਗਿਣਤੀ ਕਮਿਸ਼ਨ ‘ਚ ਸਿੱਖ ਮਾਮਲਿਆਂ ਦੇ ਨੁਮਾਇੰਦੇ ਸ. ਪੁਸ਼ਪਿੰਦਰ ਸਿੰਘ ਦਾ ਮੰਨਣਾ ਹੈ ਕਿ ਅਜਿਹੇ ਮਜ਼ਾਕ ਨਾਲ ਪੂਰੇ ਸਮਾਜ ‘ਚ ਗਲਤ ਸੰਦੇਸ਼ ਜਾਂਦਾ ਹੈ। ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ. ਸਤਿੰਦਰ ਸਿੰਘ ਨੂਰ ਨੇ ਕਿਹਾ ਕਿ ਪੰਜਾਬੀਆਂ ਨੂੰ ਖੁਦ ਕਲਾ ਅਤੇ ਮੀਡੀਆ ਵੱਲ ਜ਼ਿਆਦਾ ਧਿਆਨ ਦੇ ਕੇ ਆਪਣੇ ਅਕਸ ਨੂੰ ਉੱਚਾ ਚੁੱਕਣਾ ਚਾਹੀਦਾ ਹੈ।

 
ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਮਨਾਇਆ
Monday, 03 March 2008
ravidas.jpgਬੈਲਜੀਅਮ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ, ਸੰਤਰੂਧਨ ਦੀ ਪ੍ਰਬੰਧਕ ਕਮੇਟੀ ਵਲੋਂ ਬੈਲਜੀਅਮ ਦੀ ਸਮੂਹ ਸੰਗਤ ਦੇ ਸਹਿਯੋਗ ਸਦਕਾ ਭਗਤ ਰਵਿਦਾਸ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ ਗਿਆ।ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ, ਬੀਬੀ ਅੰਮ੍ਰਿਤਪਾਲ ਕੌਰ ਖਾਲਸਾ, ਭੁਝੰਗੀ ਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਭਾਈ ਜੁਝਾਰ ਸਿੰਘ ਅਤੇ ਪਵਨਦੀਪ ਸਿੰਘ ਦੇ ਰਾਗੀ ਜਥਿਆਂ ਨੇ ਨਿਰੋਲ ਬਾਣੀ ਸਰਵਣ ਕਰਾਕੇ ਸੰਗਾ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੇਵਲ ਸਿੰਘ ਜੀ ਨੇ ਵੀ ਇਕ ਸ਼ਬਦ ਰਾਹੀਂ ਹਾਜਰੀ ਲਗਵਾਈ ਤੇ ਸੰਗਤਾਂ ਨੂੰ ਵਧਾਈ ਦਿੱਤੀ। ਉਚੇਚੇ ਤੋਰ ਤੇ ਪਹੁੰਚੇ ਗਿਆਨੀ ਗੁਰਨਾਮ ਸਿੰਘ ਸ਼ਾਹਬਾਦ ਵਾਲਿਆਂ ਨੇ ਭਗਤ ਜੀ ਦੇ ਪਵਿੱਤਰ ਜੀਵਨ ਉੱਪਰ ਗੁਰਬਾਣੀ ਗੁਰੂ ਦੇ ਸਿਧਾਂਤਾ ਦੀ ਰੋਸ਼ਨੀ ਵਿੱਚ ਭਰਪੂਰ ਚਾਨਣਾ ਪਾਇਆ। ਗੁਰੂ ਅਤੇ ਭਗਤ ਸਾਹਿਬਾਨਾਂ ਵਲੋਂ ਸਮੁੱਚੀ ਮੱਨੁਖਤਾ ਨੂੰ ਇਕ ਸਮਾਜ ਸਮਝਣ ਲਈ ਦਿੱਤੇ ਆਦੇਸ਼ਾਂ ਦਾ ਅਨੇਕਾਂ ਹੀ ਪ੍ਰਮਾਣਾ ਨਾਲ ਸਬੂਤ ਦਿੱਤਾ। ਸੰਗਤਾਂ ਨੇ ਬੜੀ ਇੱਕਤਰਤਾ ਨਾਲ ਭਾਈ ਸਾਹਿਬ ਨੂੰ ਸਰਵਣ ਕੀਤਾ। ਆਖੰਡ ਪਾਠ ਸਾਹਿਬ ਦੀ ਸੇਵਾ ਭਾਈ ਮਹਿੰਦਰ ਸਿੰਘ ਮੱਲ ਦੇ ਪਰਿਵਾਰ ਨੇ ਕੀਤੀ। ਅਖੀਰ ਵਿੱਚ ਭਾਈ ਮਹਿੰਦਰ ਸਿੰਘ ਖਾਲਸਾ ਨੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਅਤੇ ਜੀ ਆਇਆਂ ਕਿਹਾ। ਭਾਈ ਗੁਰਨਾਮ ਸਿੰਘ ਤੇ ਭਾਈ ਮਹਿੰਦਰ ਸਿੰਘ ਮੱਲ ਸਿਰੋਪੇ ਦੇ ਸਨਮਾਨਿਆ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ।
 
ਸ੍ਰੋਮਣੀ ਕਮੇਟੀ ਵੱਲੋਂ ਦਲਜੀਤ ਸਿੰਘ ਬੇਦੀ ਅਹੁਦੇ ਤੋਂ ਬਰਤਰਫ
Friday, 29 February 2008

ds_bedi.jpgਅੰਮ੍ਰਿਤਸਰ - ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਤ ਸਕੱਤਰ ਅਤੇ ਸਾਬਕਾ ਪਬਲੀਸਿਟੀ ਇੰਚਾਰਜ ਦਲਜੀਤ ਸਿੰਘ ਬੇਦੀ ਨੂੰ ਉਨ੍ਹਾਂ ‘ਤੇ ਲੱਗੇ ਦੋਸ਼ਾਂ ਕਾਰਨ ਅਹੁਦੇ ਤੋਂ ਬਰਤਰਫ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਪਿਛਲੇ ਵਰ੍ਹੇ ਸ੍ਰੀ ਬੇਦੀ ਨੂੰ ਕਿਸੇ ਔਰਤ ਨਾਲ ਅਸ਼ਲੀਲ ਤਸਵੀਰਾਂ ਦੇ ਦੋਸ਼ ਵਿੱਚ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਬੀਤੀ ਇੱਕ ਜਨਵਰੀ ਨੂੰ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਹੋਈ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਦੋਸ਼ਾਂ ਤੋਂ ਬਰੀ ਕਰਦਿਆਂ ਮੁੜ ਅਹੁਦੇ ‘ਤੇ ਬਹਾਲ ਕਰ ਦਿੱਤਾ ਗਿਆ ਸੀ। ਉਸ ਤੋਂ ਅਗਲੇ ਦਿਨ ਹੀ ਅਖਬਾਰਾਂ ਵਿੱਚ ਛਪੀਆਂ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਕਾਰਨ ਦੁਬਾਰਾ ਮੁੱਦਾ ਖੜ੍ਹਾ ਹੋ ਗਿਆ ਸੀ, ਜਿਸ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪ੍ਰਵਾਨ ਕਰ ਲਿਆ ਸੀ। ਪਿਛਲੇ ਦਿਨੀਂ ਹੋਈ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਸ੍ਰੀ ਬੇਦੀ ਦੀ ਪਹਿਲੀ ਜਨਵਰੀ ਦੀ ਬਹਾਲੀ ਦੇ ਫੈਸਲੇ ਦੀ ਪੁਸ਼ਟੀ ਵਿਰੋਧ ਕਾਰਨ ਨਹੀਂ ਹੋ ਸਕੀ ਸੀ।

 

 
<< Start < Prev 1 2 3 4 5 Next > End >>

Results 19 - 27 of 43
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles