Calendar Date

Jul
20
2008
hansron_logo.png
Religious
“ਸਿੱਖਾਂ ਨੂੰ ਕੇਵਲ ਲੁੱਟੋ ਹੀ ਨਹੀਂ ਸਗੋਂ ਇਹਨਾਂ ਨੂੰ ਮਾਰ ਦੇਵੋ, ਸਿੱਖਾਂ ਨੇ ਸਾਡੀ ਮਾਂ ਇੰਦਰਾ ਜੀ ਨੂੰ ਮਾਰਿਆ ਹੈ”
Monday, 18 February 2008

1984.jpg

 

 

 

 

 

 

 

 

 ਦਿੱਲੀ ਦੇ ਇਕ ਗੁਰਦੁਆਰੇ ਦੇ ਹੈਡ ਗ੍ਰੰਥੀ ਅਤੇ ਸਿੱਖ ਕਤਲੇਆਮ ਦੇ ਚਸ਼ਮਦੀਦ ਗਵਾਹ ਗਿਆਨੀ ਸੁਰਿੰਦਰ ਸਿੰਘ ਪ੍ਰੈਸ ਕਲੱਬ ਚੰਡੀਗੜ• ਵਿਚ ਪੱਤਰਕਾਰਾਂ ਨੂੰ ਘਟਨਾਵਾਂ ਬਾਰੇ ਦੱਸਦੇ ਹੋਏ।

ਜਗਦੀਸ਼ ਟਾਈਟਲਰ ਕਾਂਗਰਸ (ਆਈ) ਐਮ.ਪੀ.  ਗੁਰਦੁਆਰਾ ਪੁਲਬੰਗਸ਼ ਦੇ ਬਾਹਰ -  01 ਨਵੰਬਰ, 1984.
ਸੁਰਿੰਦਰ ਸਿੰਘ ਦੀ ਜ਼ੁਬਾਨੀ – ਟਾਈਟਲਰ ਦੀ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦਾ ਗਵਾਹ

ਸਤਿਕਾਰ ਯੋਗ ਮੀਡੀਆ ਦੇ ਮੈਂਬਰ ਸਾਹਿਬਾਨ

“ਹੁਣ ਮੈਂ ਜਗਦੀਸ਼ ਟਾਈਟਲਰ  ਮੈਂਬਰ ਪਾਰਲੀਮੈਂਟ ਦੁਆਰਾ, ਗੁਰਦੁਆਰਾ ਪੁਲਬੰਗਸ਼ ਦੇ ਬਾਹਰ 01 ਨਵੰਬਰ 1984 ਨੂੰ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਭੀੜ ਨੂੰ ਭੜਕਾਉਣ ਦੇ ਸਬੰਧੀ ਆਪਣੇ ਵੱਲੋਂ ਦਿੱਤੇ ਗਏ ਬਿਆਨ ਦੀ ਪੁਸ਼ਟੀ ਕਰਨ ਲਈ ਤਿਆਰ ਬਰ ਤਿਆਰ ਹਾਂ” – ਸੁਰਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਮਜਨੂੰ ਕਾ ਟਿੱਲਾ, ਨਵੀਂ ਦਿੱਲੀ

( ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ, ਨਵਕਿਰਨ ਸਿੰਘ ਸੀਨੀਅਰ ਐਡਵੋਕੇਟ ਅਤੇ ਗੁਰਪਤਵੰਤ ਸਿੰਘ ਪੰਨੂੰ (ਯੂ.ਐਸ. ਅਧਾਰਿਤ ਵਕੀਲ) ਅਤੇ ਸਿੱਖਸ ਫਾਰ ਜਸਟਿਸ (ਯੂ.ਐਸ. ਅਧਾਰਿਤ ਮਨੁੱਖੀ ਅਧਿਕਾਰ ਸੰਸਥਾ)  ਨੂੰ  ਮੇਰੇ ਵੱਲੋਂ ਦਿੱਤੇ ਹਲਫੀਆ ਬਿਆਨ ਦੇ ਅੰਸ਼ ਅਖਬਾਰਾਂ ਵਿੱਚ ਅਤੇ ਲੋਕਾਂ ਨੂੰ ਦੱਸਣ  ਦਾ ਅਧਿਕਾਰ ਦਿੱਤਾ ਹੋਇਆ ਹੈ। )
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ  ਉਪਰੋਕਤ ਸ਼ਬਦ ਗਿਆਨੀ ਸੁਰਿੰਦਰ ਸਿੰਘ, ਹੈਡ ਗ੍ਰੰਥੀ ਮਜਨੂੰ ਕਾ ਟਿੱਲਾ  ਨੇ ਆਖੇ।

 

 

Read more...
 
ਗੁਰੂ ਰਵਿਦਾਸ ਜੀ ਦੇ ਜਨਮ ਪੁਰਬ ਇਟਲੀ ‘ਚ ਸ਼ਰਧਾ ਨਾਲ ਮਨਾਏ ਜਾਣਗੇ
Sunday, 17 February 2008
ravidas.jpgਨੋਵੇਲਾਰਾ –ਇਟਲੀ – (ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 631 ਵੇਂ ਜਨਮ ਪੁਰਬ ਮਨਾਏ ਜਾਣਗੇ। ਭੋਗ ਪੈਣ ਉਪਰੰਤ ਪੰਥ ਦੇ ਉੱਘੇ ਬੁਲਾਰੇ ਤੇ ਕੀਰਤਨੀ ਸਿੰਘ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣਗੇ। ਗੁਰੁ ਕਾ ਲੰਗਰ ਸਾਰਾ ਦਿਨ ਅਤੁੱਟ ਵਰਤੇਗਾ।
 ਮਾਨਤੋਵਾ –ਇਟਲੀ - (ਗੁਰਮੁਖ ਸਿੰਘ ਸਰਕਾਰੀਆ)
ਰਿੱਜੋਮਿਲੀਆ – ਮਾਨਤੋਵਾ ਰਵਿਦਾਸ ਸਭਾ ਇਟਲੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 631 ਵੇਂ ਜਨਮ ਪੁਰਬ 16 ਮਾਰਚ ਨੂੰ ਜਿ਼ਲ੍ਹਾ ਮਾਨਤੋਵਾ ਦੇ ਕਸਬਾ ਗੌਨਜਾਗਾ ਵਿਚ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਏ ਜਾਣਗੇ। ਇਸ ਮੌਕੇ ਤੇ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ  ਉੱਘੇ ਕੀਰਤਨੀ ਭਾਈ ਗੁਰਮੀਤ ਸਿੰਘ ਸੰਧੂ (ਇੰਗਲੈਂਡ) ਵਾਲੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਣਗੇ। ਇਸ ਮੌਕੇ ਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
 
ਦਸਮ ਗ੍ਰੰਥ ਵਿਚਾਰ ਗੋਸਟੀ ਦਲ ਦੀ ਸਥਾਪਨਾ
Saturday, 09 February 2008

ggsji.jpgਦਲ ਖਾਲਸਾ ਅਲਾਇੰਸ ਦਾ ਮੁੱਖ ਨਿਸ਼ਾਨਾ ਸ਼ਾਂਤ ਮਈ ਢੰਗ ਤਾਰੀਕਿਆਂ ਨਾਲ ਖਾਲਿਸਤਾਨ ਦੀ ਪ੍ਰਾਪਤੀ ਹੈ। ਸ਼ਾਂਤ ਮਈ ਉਨਾਂ ਚਿਰ, ਜਿੰਨ੍ਹਾਂ ਚਿਰ ਸਿੱਖ ਵਿਰੋਧੀ ਤਾਕਤਾਂ ਅਤੇ ਖਾਲਿਸਤਾਨ ਵਿਰੋਧੀ ਤਾਕਤਾਂ ਰਹਿਣ ਦੇਣ। ਹਿੰਦੁਸਤਾਨ ਦੀ ਪੂਰੀ ਤਾਕਤ, ਪੰਜਾਬ ਨੂੰ ਇੱਕ ਹਫਤੇ ਤੋਂ ਵੱਧ ਗੁਲਾਮ ਨਹੀਂ ਰੱਖ ਸਕਦੀ ਜੇ ਕਰ ਗਦਾਰ ਸਿੱਖ, ਪੰਜਾਬ ਵਿਰੋਧੀ ਤਾਕਤਾਂ ਦਾ ਸਾਥ ਨਾ ਦੇਣ।

ਦੇਸ਼ ਵਿਦੇਸ਼ ਵਿੱਚ ਸਿੱਖ ਕੌਮ ਦਾ ਖਾਲਿਸਤਾਨ ਦੇ ਰਸਤੇ ਤੋਂ ਧਿਆਨ ਹਟਾਉਣ ਲਈ, ਖਾਲਿਸਤਾਨ ਵਿਰੋਧੀਆਂ ਵੱਲੋਂ ਸਿੱ਼ਖ ਕੌਮ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਮਸਲੇ ਖੜ੍ਹੇ ਕਰਕੇ ਸਿੱਖ ਕੌਮ ਨੂੰ ਖੇਰੂਂ ਖੇਰੂਂ ਕਰਨ ਦੀਆਂ ਕੋਸਿ਼ਸਾਂ ਜਾਰੀ ਹਨ। ਜਿਹਨਾਂ ਵਿਚੋਂ ਇੱਕ ਦਸਮ ਗ੍ਰੰਥ ਵੀ ਹੈ। 

 

 

Read more...
 
ਨਗਰ ਕੀਰਤਨ ਪਿੰਡ ਢੰਡਾ ਪਹੁੰਚਣ ‘ਤੇ ਪਿੰਡ ਨਿਵਾਸੀਆਂ ਵਲੋਂ ਨਿੱਘਾ ਸਵਾਗਤ
Saturday, 09 February 2008

       italy.jpg        ਗੁਰਾਇਆਂ (ਗੁਰਮੁਖ ਸਿੰਘ ਸਰਕਾਰੀਆ ਇਟਲੀ ਤੋਂ)  ਸਰਬੱਤ ਦੇ ਭਲੇ ਲਈ ਪਿੰਡ ਮਹਿਸਮਪੁਰ ਤੋਂ ਗੁਰੂੁ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢੇ  ਗਏ , ਜਿਸ ਦਾ ਪਿੰਡ ਢੰਡਾ ਪਹੁੰਚਣ ‘ਤੇ ਪਿੰਡ ਨਿਵਾਸੀਆਂ ਵਲੋਂ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਦੀ ਸੇਵਾ ਦੁੱਧ ਦੇ ਲੰਗਰ ਅਤੇ ਫਲ਼ ਼ਫਰੂਟ ਨਾਲ ਕੀਤੀ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਂ ਪਿਆਰਿਆਂ ਦਾ ਸਤਿਕਾਰ ਸਿਰੋਪਾਓ ਨਾਲ ਕੀਤਾ । ਇਸ ਮੌਕੇ ‘ਤੇ ਸ੍ਰ। ਝਲਮਣ ਸਿੰਘ ਢੰਡਾ (ਲੇਖਕ ਚੜ੍ਹਦੀ ਕਲਾ ਵਿਚ ਰਹਿਣ ਪੰਜਾਬੀ) ਨੇ ਕਿਹਾ ਪੰਥ ਦੀ ਚੜ੍ਹਦੀ ਕਲਾ ਸਾਨੂੰ ਅਜਿਹੇ ਪੰਥਕ ਪ੍ਰੋਗਰਾਮ ਉਲੀਕਦੇ ਰਹਿਣਾ ਚਾਹੀਦੇ ਹਨ। ਇਹ ਨਗਰ ਕੀਰਤਨ ਪਿੰਡ ਜੱਜਾ , ਢੀਂਡਸਾ ,ਢੰਡਾ,ਬਾਬਾ ਸੰਗ ਢੇਸੀਆਂ,ਸੂਰਜਾ ,ਰੰਧਾਵਾ, ਕਾਹਨਾਂ ਢੇਸੀਆਂ ਤੋ ਹੁੰਦੇ ਹੋਏ ਪਿੰਡ ਰਾਜ ਗੋਮਾਲ (ਕਬੋਆ) ਵਿਖੇ   ਸਮਾਪਤ ਹੋਏ। ਰਾਜ ਗੋਮਾਲ ਪਹੁੰਚਣ ਤੇ ੳੁੱਘੀਆਂ ਪੰਥਕ ਸ਼ਖਸ਼ੀਅਤਾਂ ਨੇ ਸੰਗਤਾਂ ਨੂੰ ਨਗਰ ਕੀਰਤਨ ਦੀ ਸਫ਼ਲਤਾ ਲਈ  ਵਧਾਈ ਦਿੱਤੀ ।

 
1984 ਦੇ ਕਤਲੇਆਮ ਦੌਰਾਨਾ ਮਾਰੇ ਗਏ 50 ਸਿੱਖ ਫੌਜੀ ਅਫਸਰਾਂ ਤੇ ਜਵਾਨਾਂ ਦੀ ਸੂਚੀ ਜਾਰੀ
Friday, 08 February 2008
1984.jpgਮੁਹਾਲੀ - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਸਿੱਖ ਫਾਰ ਜਸਟਿਸ ਵੱਲੋਂ ਨਵੰਬਰ 1984 ਦੇ ਪਹਿਲੇ ਹਫਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਸਿੱਖ ਵਿਰੋਧੀ ਦੰਗਿਆਂ ਦੌਰਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ 50 ਫੌਜੀ ਅਫਸਰਾਂ ਅਤੇ ਜਵਾਨਾਂ ਦੀ ਸੂਚੀ 7 ਫਰਵਰੀ ਨੂੰ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਫੌਜੀਆਂ ਨੂੰ ਡਿੳਊਟੀ ਦੌਰਾਨ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਫੌਜੀ ਵਦੀ ਸਮੇਤ ਜਿੰਦਾ ਸਾੜ ਦਿੱਤਾ ਗਿਆ ਸੀ। ਇਸ ਸਬੰਧੀ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਸੇਵਾਮਾੁਕਤ ਕਰਨਲ ਪ੍ਰਤਾਪਇੰਦਰ ਸਿੰਘ ਫੂਲਕਾ ਵੱਲੋਂ ਲੰਬੀ ਮਿਹਨਤ ਕਰਕੇ 50 ਫੌਜੀ ਸਿੱਖ ਅਫਸਰਾਂ ਤੇ ਜਵਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਨਲ ਫੂਲਕਾ ਨੇ ਜੋ ਤੱਥ ਸਾਹਮਣੇ ਲਿਆਂਦੇ ਹਨ, ਉਹ ਬਹੁਤ ਹੀ ਭਿਆਨਕ ਤੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਹਨ। ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਫੌਜੀ ਵਰਦੀ ਸਮੇਤ ਜਿ਼ੰਦਾ ਸਾੜ ਦਿੱਤਾ ਗਿਆ ਪਰ 24 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਕੀਤੇ ਜਵਾਨ ਦੇਸ਼ ਦੀ ਸਰਹੱਦ ਉੱਪਰ ਦੁਸ਼ਮਣ ਦੇਸ਼ ਵਿਰੁੱਧ ਲੜਾਈ ਲੜਦੇ ਹੋਏ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ, ਪਰਮਵੀਰ ਚੱਕਰ ਅਤੇ ਸ਼ੌਰਿਆ ਚੱਕਰ ਵਰਗੀਆਂ ਉਪਾਧੀਆਂ ਦਿੱਤੀਆਂ ਜਾਂਦੀਆਂ ਹਨ, ਪਰ ਛੁੱਟੀ ਕੱਟਣ ਆਏ ਜਾਂ ਛੁੱਟੀ ਕੱਟ ਕੇ ਵਾਪਸ ਜਾ ਰਹੇ ਇਨ੍ਹਾਂ ਫੌਜੀਆਂ ਨੂੰ ਨਿਹੱਥਿਆਂ ਸ਼ਹੀਦ ਕਰ ਦਿੱਤਾ ਗਿਆ।  ਪੀਰ ਮੁਹੰਮਦ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਹੋਏ ਇਨ੍ਹਾਂ ਫੌਜੀ ਅਫਸਰਾਂ ਤੇ ਜਵਾਨਾਂ ਦੀ ਭਾਰਤ ਸਰਕਾਰ ਉਸੇ ਤਰ੍ਹਾਂ ਵੀਰਗਤੀ ਦਾ ਐਵਾਰਡ ਦੇਣ ਦਾ ਐਲਾਨ ਕਰੇ ਜਿਵੇਂ ਇੱਕ ਬਹਾਦਰ ਜਵਾਨ ਨੂੰ ਸ਼ਹੀਦ ਹੋਣ ਉਪਰੰਤ ਦਿੱਤਾ ਜਾਂਦਾ
 
<< Start < Prev 1 2 3 4 5 6 Next > End >>

Results 28 - 36 of 46
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles