Calendar Date

Jul
03
2008
hansron_logo.png
ਧਾਰਿਮਕ
ਨਗਰ ਕੀਰਤਨ ਪਿੰਡ ਢੰਡਾ ਪਹੁੰਚਣ ‘ਤੇ ਪਿੰਡ ਨਿਵਾਸੀਆਂ ਵਲੋਂ ਨਿੱਘਾ ਸਵਾਗਤ
Saturday, 09 February 2008

       italy.jpg        ਗੁਰਾਇਆਂ (ਗੁਰਮੁਖ ਸਿੰਘ ਸਰਕਾਰੀਆ ਇਟਲੀ ਤੋਂ)  ਸਰਬੱਤ ਦੇ ਭਲੇ ਲਈ ਪਿੰਡ ਮਹਿਸਮਪੁਰ ਤੋਂ ਗੁਰੂੁ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢੇ  ਗਏ , ਜਿਸ ਦਾ ਪਿੰਡ ਢੰਡਾ ਪਹੁੰਚਣ ‘ਤੇ ਪਿੰਡ ਨਿਵਾਸੀਆਂ ਵਲੋਂ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਦੀ ਸੇਵਾ ਦੁੱਧ ਦੇ ਲੰਗਰ ਅਤੇ ਫਲ਼ ਼ਫਰੂਟ ਨਾਲ ਕੀਤੀ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਂ ਪਿਆਰਿਆਂ ਦਾ ਸਤਿਕਾਰ ਸਿਰੋਪਾਓ ਨਾਲ ਕੀਤਾ । ਇਸ ਮੌਕੇ ‘ਤੇ ਸ੍ਰ। ਝਲਮਣ ਸਿੰਘ ਢੰਡਾ (ਲੇਖਕ ਚੜ੍ਹਦੀ ਕਲਾ ਵਿਚ ਰਹਿਣ ਪੰਜਾਬੀ) ਨੇ ਕਿਹਾ ਪੰਥ ਦੀ ਚੜ੍ਹਦੀ ਕਲਾ ਸਾਨੂੰ ਅਜਿਹੇ ਪੰਥਕ ਪ੍ਰੋਗਰਾਮ ਉਲੀਕਦੇ ਰਹਿਣਾ ਚਾਹੀਦੇ ਹਨ। ਇਹ ਨਗਰ ਕੀਰਤਨ ਪਿੰਡ ਜੱਜਾ , ਢੀਂਡਸਾ ,ਢੰਡਾ,ਬਾਬਾ ਸੰਗ ਢੇਸੀਆਂ,ਸੂਰਜਾ ,ਰੰਧਾਵਾ, ਕਾਹਨਾਂ ਢੇਸੀਆਂ ਤੋ ਹੁੰਦੇ ਹੋਏ ਪਿੰਡ ਰਾਜ ਗੋਮਾਲ (ਕਬੋਆ) ਵਿਖੇ   ਸਮਾਪਤ ਹੋਏ। ਰਾਜ ਗੋਮਾਲ ਪਹੁੰਚਣ ਤੇ ੳੁੱਘੀਆਂ ਪੰਥਕ ਸ਼ਖਸ਼ੀਅਤਾਂ ਨੇ ਸੰਗਤਾਂ ਨੂੰ ਨਗਰ ਕੀਰਤਨ ਦੀ ਸਫ਼ਲਤਾ ਲਈ  ਵਧਾਈ ਦਿੱਤੀ ।

 
1984 ਦੇ ਕਤਲੇਆਮ ਦੌਰਾਨਾ ਮਾਰੇ ਗਏ 50 ਸਿੱਖ ਫੌਜੀ ਅਫਸਰਾਂ ਤੇ ਜਵਾਨਾਂ ਦੀ ਸੂਚੀ ਜਾਰੀ
Friday, 08 February 2008
1984.jpgਮੁਹਾਲੀ - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਸਿੱਖ ਫਾਰ ਜਸਟਿਸ ਵੱਲੋਂ ਨਵੰਬਰ 1984 ਦੇ ਪਹਿਲੇ ਹਫਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਸਿੱਖ ਵਿਰੋਧੀ ਦੰਗਿਆਂ ਦੌਰਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ 50 ਫੌਜੀ ਅਫਸਰਾਂ ਅਤੇ ਜਵਾਨਾਂ ਦੀ ਸੂਚੀ 7 ਫਰਵਰੀ ਨੂੰ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਫੌਜੀਆਂ ਨੂੰ ਡਿੳਊਟੀ ਦੌਰਾਨ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਫੌਜੀ ਵਦੀ ਸਮੇਤ ਜਿੰਦਾ ਸਾੜ ਦਿੱਤਾ ਗਿਆ ਸੀ। ਇਸ ਸਬੰਧੀ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਸੇਵਾਮਾੁਕਤ ਕਰਨਲ ਪ੍ਰਤਾਪਇੰਦਰ ਸਿੰਘ ਫੂਲਕਾ ਵੱਲੋਂ ਲੰਬੀ ਮਿਹਨਤ ਕਰਕੇ 50 ਫੌਜੀ ਸਿੱਖ ਅਫਸਰਾਂ ਤੇ ਜਵਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਨਲ ਫੂਲਕਾ ਨੇ ਜੋ ਤੱਥ ਸਾਹਮਣੇ ਲਿਆਂਦੇ ਹਨ, ਉਹ ਬਹੁਤ ਹੀ ਭਿਆਨਕ ਤੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਹਨ। ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਫੌਜੀ ਵਰਦੀ ਸਮੇਤ ਜਿ਼ੰਦਾ ਸਾੜ ਦਿੱਤਾ ਗਿਆ ਪਰ 24 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਕੀਤੇ ਜਵਾਨ ਦੇਸ਼ ਦੀ ਸਰਹੱਦ ਉੱਪਰ ਦੁਸ਼ਮਣ ਦੇਸ਼ ਵਿਰੁੱਧ ਲੜਾਈ ਲੜਦੇ ਹੋਏ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ, ਪਰਮਵੀਰ ਚੱਕਰ ਅਤੇ ਸ਼ੌਰਿਆ ਚੱਕਰ ਵਰਗੀਆਂ ਉਪਾਧੀਆਂ ਦਿੱਤੀਆਂ ਜਾਂਦੀਆਂ ਹਨ, ਪਰ ਛੁੱਟੀ ਕੱਟਣ ਆਏ ਜਾਂ ਛੁੱਟੀ ਕੱਟ ਕੇ ਵਾਪਸ ਜਾ ਰਹੇ ਇਨ੍ਹਾਂ ਫੌਜੀਆਂ ਨੂੰ ਨਿਹੱਥਿਆਂ ਸ਼ਹੀਦ ਕਰ ਦਿੱਤਾ ਗਿਆ।  ਪੀਰ ਮੁਹੰਮਦ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਹੋਏ ਇਨ੍ਹਾਂ ਫੌਜੀ ਅਫਸਰਾਂ ਤੇ ਜਵਾਨਾਂ ਦੀ ਭਾਰਤ ਸਰਕਾਰ ਉਸੇ ਤਰ੍ਹਾਂ ਵੀਰਗਤੀ ਦਾ ਐਵਾਰਡ ਦੇਣ ਦਾ ਐਲਾਨ ਕਰੇ ਜਿਵੇਂ ਇੱਕ ਬਹਾਦਰ ਜਵਾਨ ਨੂੰ ਸ਼ਹੀਦ ਹੋਣ ਉਪਰੰਤ ਦਿੱਤਾ ਜਾਂਦਾ
 
ਵੈਦਿਆਨਾਥਨ ਰਿਪੋਰਟ ‘ਤੇ ਪੰਜਾਬ ਨੇ ਲਈ ‘ਯੂ ਟਰਨ’
Saturday, 02 February 2008
kanwaljit_singh.jpgਚੰਡੀਗੜ੍ਹ - ਪੰਜਾਬ ਸਰਕਾਰ ਜਿਸ ਨੇ ਹੁਣ ਤੱਕ ਸਹਿਕਾਰੀ ਕਰਜ਼ ਢਾਂਚੇ ਦੇ ਪੁਨਰਗਠਨ ਦੇ ਲਈ ਕੇਂਦਰ ਵੱਲੋਂ ਬਣਾਈ ਵੈਦਿਆਨਾਥਨ ਕਮੇਟੀ ਦੀ ਸਿਫਾਰਸ਼ ‘ਤੇ ਸਖਤ ਰੁਖ਼ ਅਪਣਾ ਰੱਖਿਆ ਸੀ, ਆਪਣੇ ਸਟੈਂਡ ਵਿੱਚ ‘ਯੂ ਟਰਨ’ ਲੈਂਦਿਆਂ ਹੁਣ ਨਰਮ ਰਵੱਈਆ ਅਪਣਾ ਕੇ ਇਸ ਕਮੇਟੀ ਦੀ ਰਿਪੋਰਟ ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਕੇਂਦਰ ਪੰਜਾਬ ਦੀ ਸਹਿਕਾਰਤਾ ਕਰਜ਼ਾ ਪ੍ਰਣਾਲੀ ਦੇ ਢਾਂਚੇ ਵਿੱਚ ਸੁਧਾਰ ਲਿਆਉਣ ਲਈ 500 ਕਰੋੜ ਰੁਪਏ ਦੇਣ ‘ਤੇ ਸਹਿਮਤ ਹੋ ਗਿਆ ਹੈ। ਇੱਥੇ ਇਹ ਜਿ਼ਕਰਯੋਗ ਹੈ ਕਿ ਸਹਿਕਾਰਤਾ ਕਰਜ਼ੇ ਢਾਂਚੇ ਵਿੱਚ ਸੁਧਾਰ ਲਈ ਕੇਂਦਰ ਵੱਲੋਂ ਬਣਾਈ ਵੈਦਿਆਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਕੇਂਦਰ ਵੱਲੋਂ ਰਾਜਾਂ ਨੂੰ 20 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਗਈ ਸੀ ਜਿਸ ਦੇ ਤਹਿਤ ਪੰਜਾਬ ਨੂੰ ਸਿਰਫ 82 ਕਰੋੜ ਰੁਪਏ ਦੀ ਤੁੱਛ ਰਕਮ ਦਾ ਹੀ ਆਬਟਨ ਕੀਤਾ ਗਿਆ ਸੀ ਜਦੋਂ ਕਿ ਹਰਿਆਣਾ ਨੂੰ 600 ਕਰੋੜ ਰੁਪਏ ਅਤੇ ਮਹਾਰਾਸ਼ਟਰ ਨੂੰ 6400 ਕਰੋੜ ਰੁਪਏ ਦਿੱਤੇ ਗਏ ਸਨ।
ਦਿੱਲੀ ਤੋਂ ਵਾਪਸ ਆਏ ਅਤਿ ਉਤਸ਼ਾਹਿਤ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿੱਚ ਉਹੋ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਅਤੇ ਵਿੱਤ ਮੰਤਰੀ ਪੀ.ਚਿੰਦਬਰਮ ਨਾਲ ਲਗਾਤਾਰ ਬੈਠਕਾਂ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਤਰਸਯੋਗ ਹਾਲਤ ਬਾਰੇ ਦ੍ਰਿੜਤਾ ਨਾਲ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ 26 ਹਜਾਰ ਕਰੋੜ ਰੁਪਏ ਦੇ ਕਰਜਿ਼ਆਂ ਦੇ ਬੋਝ ਥੱਲੇ ਦੱਬੇ ਹੋਏ ਹਨ ਅਤੇ ਪਿਛਲੇ 15 ਸਾਲਾਂ ਤੋਂ ਪੇਂਡੂ ਖੇਤਰਾਂ ਦੇ ਕਰਜਿ਼ਆਂ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਇਹ 65 ਫੀਸਦੀ ਤੋਂ ਘਟ ਕੇ ਸਿਰਫ 35 ਫੀਸਦੀ ਹੀ ਰਹਿ ਗਏ ਹਨ। ਇਸ ਲਈ ਜੇ ਸਹਿਕਾਰੀ ਕਰਜ਼ਾ ਢਾਂਚੇ ਨੂੰ ਮਜਬੂਤ ਬਣਾਉਣ ਲਈ ਪੰਜਾਬ ਨੂੰ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਘੱਟੋ-ਘੱਟ 500 ਕਰੋੜ ਰੁਪਏ ਦੀ ਸਹਾਇਤਾ ਨਾ ਦਿੱਤੀ ਗਈ ਤਾਂ ਕਿਸਾਨ ਫਿਰ ਤੋਂ ਆੜਤੀਆਂ ਦੇ ਚੁੰਗਲ ਵਿੱਚ ਫਸ ਕੇ ਬੇਵੱਸ ਹੋ ਜਾਣਗੇ।
 
ਆਖਰ ਸ਼੍ਰੋਮਣੀ ਕਮੇਟੀ ਨੂੰ ਯਾਦ ਆ ਹੀ ਗਈ ਦੰਗਾ ਪੀੜਤ ਦੀ
Thursday, 31 January 2008
makkar.jpgਮੁਹਾਲੀ - ਆਖਰਕਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸਿੱਖ ਦੰਗਾ ਪੀੜਤ ਪਰਿਵਾਰਾਂ ਦੀ ਯਾਦ ਆ ਗਈ। ਜਥੇਦਾਰ ਮੱਕੜ ਅਖਬਾਰ ਵਿੱਚ ਸਿੱਖ ਦੰਗਿਆਂ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਖਿਲਾਫ ਗਵਾਹੀ ਦੇਣ ਦੇ ਐਲਾਨ ਸਬੰਧੀ ਪ੍ਰਕਾਸ਼ਤ ਹੋਈ ਖਬਰ ਤੋਂ ਬਾਅਦ ਬਲੌਂਗੀ ਕਾਲੋਨੀ ਵਿੱਚ ਸਿੱਖ ਦੰਗਿਆਂ ਦਾ ਸੰਤਾਪ ਭੋਗ ਰਹੇ ਗੁਰਚਰਨ ਸਿੰਘ ਦੇ ਘਰ ਪਹੁੰਚੇ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਦੰਗਿਆਂ ਦੀ ਦਰਦਨਾਕ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਪਹਿਲਾਂ ਜਥੇਦਾਰ ਮੱਕੜ ਸਮਾਜ ਸੇਵੀ ਤਰਲੋਚਨ ਸਿੰਘ ਮਾਨ ਬਲੌਂਗੀ ਦੇ ਘਰ ਵੀ ਗਏ। ਮੁਹਾਲੀ ਨੇੜੇ ਬਲੌਂਗੀ ਕਾਲੋਨੀ ਵਿੱਚ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਸਿੱਖ ਦੰਗਾ ਪੀੜਤ ਗੁਰਚਰਨ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਅਤੇ ਸਿੱਖ ਫਾਰ ਜਸਟਿਸ ਅਮਰੀਕਾ ਦੀ ਸੰਸਥਾ ਦੀ ਪ੍ਰੇਰਨਾ ਸਦਕਾ ਸਿੱਖ ਦੰਗਿਆਂ ਦੇ ਕਥਿਤ ਦੋਸ਼ੀ ਸੱਜਣ ਕੁਮਾਰ ਖਿਲਾਫ ਗਵਾਹੀ ਦੇਣ ਦਾ ਐਲਾਨ ਕੀਤਾ ਸੀ। ਜਥੇਦਾਰ ਮੱਕੜ ਨੇ ਸ੍ਰੋਮਣੀ ਕਮੇਟੀ ਵੱਲੋਂ ਦੰਗਾ ਪੀੜਤ ਗੁਰਚਰਨ ਸਿੰਘ 50 ਹਜਾਰ ਰੁਪਏ ਦਾ ਚੈੱਕ ਦਿੱਤਾ ਅਤੇ ਉਸ ਦਾ ਇਲਾਜ ਕਰਵਾਉਣ ਦਾ ਜਿੰਮਾ ਵੀ ਚੁੱਕਿਆ।  ਇਸ ਤੋਂ ਇਲਾਵਾ ਜਥੇਦਾਰ ਮੱਕੜ ਨੇ ਦੰਗਾ ਪੀੜਤ ਗੁਰਚਰਨ ਸਿੰਘ ਵੱਲੋਂ ਸੱਜਣ ਕੁਮਾਰ ਵਿਰੁੱਧ ਸੀ.ਬੀ.ਆਈ. ਅੱਗੇ ਗਵਾਹੀ ਦੇਣ ਦੇ ਕੀਤੇ ਐਲਾਨ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਸ੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮੱਦਦ ਭਰੋਸਾ ਕੀਤਾ।
ਜਥੇਦਾਰ ਅਵਤਾਰ ਸਿੰਘ ਮੱਕੜ ਨੇ ਮੁਹਾਲੀ ਦੇ ਐੱਸ.ਐੱਸ.ਪੀ. ਰਣਬੀਰ ਸਿੰਘ ਖੱਟੜਾ ਨਾਲ ਮੁਲਾਕਾਤ ਕੀਤੀ ਅਤੇ ਸੱਜਣ ਕੁਮਾਰ ਖਿਲਾਫ ਗਵਾਹੀ ਦੇਣ ਦੇ ਮੱਦੇਨਜ਼ਰ ਗੁਰਚਰਨ ਸਿੰਘ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਤਾਂ ਕਿ ਉਹ ਆਪਣੇ ਫੈਸਲੇ ‘ਤੇ ਅੱਟਲ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਦੰਗਾ ਪੀੜਤ ਰਹਿੰਦਾ ਹੈ ਅਤੇ ਜਿਹੜੇ ਵਿਅਕਤੀ ਮੌਕੇ ਦੇ ਗਵਾਹ ਹਨ ਜੇਕਰ ਉਹ ਦੋਸ਼ੀਆਂ ਖਿਲਾਫ ਗਵਾਹ ਦੇਣ ਲਈ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ ਤਾਂ ਸ੍ਰੋਮਣੀ ਕਮੇਟੀ ਉਨ੍ਹਾਂ ਦੀ ਹਰ ਸੰਭਵ ਮਾਲੀ ਅਤੇ ਕਾਨੂੰਨੀ ਸਹਾਇਤਾ ਕਰੇਗੀ। ਜਥੇਦਾਰ ਮੱਕੜ ਨੇ ਖੁੱਲ੍ਹ ਕੇ ਕਿਹਾ ਕਿ ਗਵਾਹੀਆਂ ਦੇਣ ਵਾਲੇ ਪਰਿਵਾਰਾਂ ਦੀ ਪੂਰੀ ਸੁਰੱਖਿਆ ਦੀ ਜਿੰਮੇਵਾਰੀ ਸ੍ਰੋਮਣੀ ਕਮੇਟੀ ਦੀ ਹੋਵੇਗੀ।
 
ਖਾਲਸਾ ਫੌਜ ਤੇ ਐਕਸ਼ਨ ਕਮੇਟੀ ਵੱਲੋਂ ਡੇਰਾ ਪ੍ਰੇਮੀਆਂ ਦਾ ਕੁਟਾਪਾ
Wednesday, 30 January 2008
khalsa.jpgਰਾਮਪੁਰਾ ਫੂਲ - ਫੂਲ ਟਾਊਨ ਵਿਖੇ ‘ਏਕਨੂਰ ਖਾਲਸਾ ਫੌਜ’ ਅਤੇ ‘ਖਾਲਸਾ ਐਕਸ਼ਨ ਕਮੇਟੀ’ ਦੇ ਕਾਰਕੁੰਨਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜੇ ਪ੍ਰੇਮੀਆਂ ਨੂੰ ਕੁਟਾਪਾ ਚਾੜ੍ਹ ਦਿੱਤਾ ਜਿਸ ਕਾਰਨ ਇੱਕ ਦਰਜਨ ਦੇ ਕਰੀਬ ਡੇਰਾ ਪ੍ਰੇਮੀ ਫੱਟਯ ਹੋਣ ਦੀ ਸੂਚਨਾ ਹੈ। ਜਦੋਂ ਕਿ ਪੁਲਸ ਇਸ ਕਿਸਮ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਰਹੀ ਹੈ। ਕੁਟਾਪੇ ਦੌਰਾਨ ਤਲਵਾਰਾਂ ਦੀ ਖੂਬ ਵਰਤੋਂ ਹੋਈ। ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਜਗੀਤ ਸਿੰਘ ਦੇ ਤਾਇਆ ਗੁਲਜ਼ਾਰ ਸਿੰਘ ਦੰਦੀਵਾਲ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਅਤੇ 29 ਜਨਵਰੀ ਨੂੰ ਫੁੱਲ ਚੁਗਣ ਦੀ ਰਸਮ ਸੀ। ਕਿਸੇ ਸੰਭਾਵੀ ਟਕਰਾਓ ਨੂੰ ਦੇਖਦਿਆਂ ਪ੍ਰੇਮੀ ਪਰਿਵਾਰ ਨੇ ਆਪਣੀ ਰੱਖਿਆ ਲਈ  ਪੁਲਸ ਨੂੰ ਸੂਚਨਾ ਵੀ ਦਿੱਤੀ ਹੋਈ ਸੀ। ਇਸੇ ਦੌਰਾਨ ਏਕਨੂਰ ਖਾਲਸਾ ਫੌਜ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਕਾਰਕੁੰਨ ਬਾਬਾ ਹਰਦੀਪ ਸਿੰਘ, ਮੈਨੇਜਰ ਚਰਨ ਸਿੰਘ, ਰਾਮ ਸਿੰਘ ਢਪਾਲੀ, ਜਗਸੀਰ ਸਿੰਘ ਅਤੇ ਹਰਜੀਤ ਸਿੰਘ ਗਿੱਲ ਕਲਾਂ ਦੀ ਅਗਵਾਈ ਹੇਠ ਮ੍ਰਿਤਕ ਦੇ ਘਰ ਪੁੱਜੇ। ਦੋਸ਼ ਹਨ ਕਿ ਕ੍ਰਿਪਾਨਾਂ ਨਾਲ ਲੈਸ ਹੋ ਕੇ ਸਿੰਘਾਂ ਨੇ ਮ੍ਰਿਤਕ ਦੇ ਘਰ ਇਕੱਤਰ ਹੋਏ ਪ੍ਰੇਮੀਆਂ ‘ਤੇ ਹੱਲਾ ਬੋਲ ਦਿੱਤਾ ਜਿਸ ਕਾਰਨ ਗੁਰਲਾਲ ਸਿੰਘ, ਟੇਲਰ ਮਾਸਟਰ ਸੁਖਦੇਵ ਸਿੰਘ, ਕਰਮ ਸਿੰਘ, ਕਰਨੈਲ ਸਿੰਘ, ਪਾਲ ਸਬਜ਼ੀ ਵਾਲਾ ਸਾਰੇ ਪ੍ਰੇਮੀ ਜਖਮੀ ਹੋ ਗਏ। ਪ੍ਰੇਮੀਆਂ ਨੇ ਦੱਸਿਆ ਕਿ ਜਲਦੀ ਹੀ ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਮ੍ਰਿਤਕ ਨੂੰ ਸ਼ਮਸ਼ਾਨਘਾਟ ਲਿਜਾਣ ਲਈ ਵੀ ਆਸ-ਪਾਸ ਦੇ ਲੋਕਾਂ ਨੇ ਨਾਂ ਕਰ ਦਿੱਤੀ ਅਤੇ ਨਾ ਹੀ ਕੋਈ ਦੁੱਖ ਪ੍ਰਗਟਾਉਣ ਲਈ ਮ੍ਰਿਤਕ ਦੇ ਘਰ ਆਇਆ ਤਾਂ ਆਪਣੇ ਰਿਸ਼ਤੇਦਾਰਾਂ ਅਤੇ ਪ੍ਰੇਮੀ ਸਾਥੀਆਂ ਨੂੰ ਸੱਦ ਕੇ ਦੁਖੀ ਪਰਿਵਾਰ ਨੇ ਉਸੇ ਦਿਨ ਸੋਗ ਖਤਮ ਕਰਨ ਦੀ ਸੋਚੀ। ਜਦੋਂ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ 29 ਜਨਵਰੀ ਨੂੰ ਬਾਕਾਇਦਾ ਨਾਮ ਚਰਚਾ ਦੀ ਤਿਆਰੀ ਸੀ, ਇਸੇ ਲਈ ਇਕੱਠ ਕਰਨ ਅਤੇ ਜਲੇਬੀਆਂ ਪਕਾਉਣ ਦਾ ਪ੍ਰੋਗਰਾਮ ਸੀ। ਇਸੇ ਕਰਕੇ ਉਨ੍ਹਾਂ ਉਕਤ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਸਬੰਧ ਵਿੱਚ ਥਾਣੇਦਾਰ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਹਮਲੇ ਜਾਂ ਕੁਟਾਪੇ ਵਾਲੀ ਕੋਈ ਗੱਲ ਨਹੀਂ, ਥੋੜ੍ਹੀ ਬਹੁਤ ਤਕਰਾਰਬਾਜਲੀ ਜਰੂਰ ਹੋਈ ਸੀ।
 
<< Start < Prev 1 2 3 4 5 Next > End >>

Results 28 - 36 of 43
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles