Calendar Date

May
17
2008
dhol-ad.jpg
Sports
ਭਾਰਤ ਨੂੰ 2010 ਵਿਸ਼ਵ ਹਾਕੀ ਦੀ ਮੇਜ਼ਬਾਨੀ ਨਹੀਂ ਮਿਲੇਗੀ
Tuesday, 29 April 2008
images1.jpg ਲੁਸਾਨੇ- ਭਾਰਤੀ ਹਾਕੀ ਮਹਾਂਸੰਘ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਤਰਰਾਸ਼ਟਰੀ ਮਹਾਂਸੰਘ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਮਹਾਂਸੰਘ ਦੇ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਿੱਲੀ ਵਿਚ 2010 ਵਿਚ ਹੋਣ ਵਾਲਾ ਵਿਸ਼ਵ ਕੱਪ ਖਟਾਈ ਵਿਚ ਪੈ ਸਕਦਾ ਹੈ। 2010 ਦੇ ਵਿਸ਼ਵ ਕੱਪ ਨੂੰ ਭੁੱਲ ਜਾਣ।ਐਫ ਆਈ ਐਚ ਦੇ ਪ੍ਰਧਾਨ ਦੇ ਮੁਤਾਬਕ ਵਿਸ਼ਵ ਸੰਸਥਾ ਅਜਿਹੇ ਕਿਸੇ ਵੀ ਮਹਾਂਸੰਘ ਦੇ ਨਾਲ ਕੰਮ ਨਹੀਂ ਕਰ ਸਕਦੀ ਜਿਸ ਦਾ ਸੀਨੀਅਰ ਅਧਿਕਾਰੀ ਟੀ ਵੀ ਸਟਿੰਗ ਆਪ੍ਰੇਸ਼ਨ ਦੇ ਬਾਅਦ ਜਾਂਚ ਦੇ ਘੇਰੇ ਵਿਚ ਆ ਗਿਆ ਹੋਵੇ, ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿਚ ਐਫ ਆਈ ਐਚ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪੇਈਚਿੰਗ ਉਲੰਪਿਕ ਦੇ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਦੇ ਬਾਅਦ ਦਿੱਲੀ ਤੋਂ 2010 ਦਾ ਵਿਸ਼ਵ ਕੱਪ ਖੋਹਣ ਦੀ ਧਮਕੀ ਵੀ ਦਿੱਤੀ ਹੈ।
 
ਜੇ ਰਿਸ਼ਵਤ ਲੈਂਦੇ ਫੜ ਹੋ ਗਏ ਤਾਂ ਰਿਸ਼ਵਤ ਦੇ ਕੇ ਛੁੱਟ ਵੀ ਜਾਂਵਾਗੇ
Friday, 25 April 2008
  ਇਟਲੀ (ਗੁਰਮੁਖ ਸਿੰਘ ਸਰਕਾਰੀਆ) ਐਡਾ ਕਿਹੜਾ ਭੂਚਾਲ ਆ ਗਿਆ ਜੇ ਜਯੋਤੀ ਕੁਮਾਰਨ ਨੂੰ ਇੱਕ ਟੀ ਵੀ ਚੈਨਲ ਨੇ 2 ਲੱਖ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਫੜ ਲਿਆ ,'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ' ਦੀ ਅਫ਼ਸਰਸ਼ਾਹੀ ਰਿਸ਼ਵਤਖੋਰੀ , ਬੇਇਮਾਨੀ ਤੇ ਭ੍ਰਿਸ਼ਟਾਚਾਰ ਦੀ ਦਲਦਲ ‘ਚ ਗਲ ਤੀਕਰ ਧਸ ਚੁੱਕੀ ਹੈ ਇਸ ਲਈ  ਜੇ ਇਹ ਸ਼ਖਸ਼ ਰਿਸ਼ਵਤ ਲੈਂਦਿਆਂ ਫੜ ਹੋ ਹੀ ਗਿਆ ਤਾਂ  ਇਸ ਧੰਧੇ ਤੋਂ ਕ੍ਰੋੜਾਂ ਦੀ ਕਮਾਈ ਵਿਚੋਂ ਰਿਸ਼ਵਤ ਦੇ ਕੇ ਛੁੱਟ ਵੀ ਜਾਊਗਾ , ਇਹ ਹੀ ਤਾਂ ਸਭ ਕੁਝ ਹੋਣਾ ਜਯੋਤੀ ਕੁਮਾਰਨ ਦੇ ਕੇਸ ਵਿਚ ਵੀ 'ਅਖੇ ਚਿੜੀ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ' ਇਸ ਨੂੰ ਕੀ ਫਰਕ ਪੈਣ ਲੱਗਾ। ਹਾਕੀ ਫੈਡਰੇਸ਼ਨ ਦੇ ਜਨਰਲ ਸਕੱਤਰ ਜਯੋਤੀ ਕੁਮਾਰਨ ਨੇ ਪਹਿਲਾਂ ਵੀ ਰਿਸ਼ਵਤ ਲੈ ਕੇ  ਸਿਫਾਰਸ਼ੀ ਖਿਡਾਰੀਆਂ ਦੀ ਚੋਣ ਕੀਤੀ ਤੇ ਜਿਸ ਦੇ ਨਤੀਜੇ ਸਾਹਮਣੇ ਹਨ 'ਸੌ ਦਿਨ ਚੋਰ ਦਾ ਇੱਕ ਦਿਨ ਸਾਧ' ਦਾ ਆ ਹੀ ਗਿਆ ਪ੍ਰੰਤੂ ਕੀ ਇਸ ਦੇ ਆਕਾ ਇਸ ਦਾ ਵਾਲ ਵੀ ਵਿੰਗਾ ਹੋਣ ਦੇਣਗੇ ਜਿਨ੍ਹਾਂ ਨੂੰ ਇਸ ਕਮਾਈ ਵਿਚੋਂ ਬੈਠੇ ਬਿਠਾਇਆਂ ਨੂੰ ਹਿੱਸਾ ਪਹੁੰਚਦਾ ਹੋਊ। ਇਹ ਵਿਚਾਰ ਇਟਲੀ ਸਿੱਖ ਕੋਂਸਿਲ ਦੇ ਆਗੂ ਸ੍ਰ ਜਸਵੀਰ ਸਿੰਘ , ਭਾਈ ਗੁਰਵਿੰਦਰ ਸਿੰਘ ਪਾਂਸ਼ਟਾ ਭਾਈ ਅਮਰੀਕ ਸਿੰਘ ,ਭਾਈ ਬਲਜਿੰਦਰ ਸਿੰਘ, ਤੇ ਸ੍ਰ ਧਰਮਿੰਦਰ ਸਿੰਘ ਨੇ ਸਾਂਝੇ ਤੌਰ ਤੇ ਇਸ ਪੱਤਰਕਾਰ ਨਾਲ ਪ੍ਰਗਟ ਕਰਦਿਆਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇ ਭਾਰਤ ਸਰਕਾਰ ਇਸ ਕੇਸ ਦੀ ਸੀ ਬੀ ਆਈ  ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਈ ਭਲੇ ਮਾਣਸਾਂ ਦੇ ਚਿਹਰੇ ਵੀ ਨੰਗੇ ਹੋਣਗੇ । ਇਹਨਾਂ ਆਗੂਆਂ ਨੇ ਕਿਹਾ ਕਿ ਕਿੱਡੀ ਸ਼ਰਮ ਦੀ ਗੱਲ ਕਿ ਸੋਨ ਤਮਗੇ ਭਾਰਤ ਦੀ ਝੋਲੀ ਵਿਚ ਪਾਉਣ ਵਾਲੀ ਹਾਕੀ ਦੇ 80 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਉਲੰਪਿਕ ਖੇਡਾਂ ਵਿਚ ਪ੍ਰਵੇਸ਼ ਕਰਨ ਤੋਂ ਵਾਂਝੀ ਰਹੀ, ਜਿਸ ਦਾ ਇਲਜਾਮ ਹਾਕੀ ਫੈਡਰੇਸ਼ਨ ‘ਤੇ ਆਉਂਦਾ ਹੈ ਇਸ ਕਰਕੇ ਨੈਤਿਕਤਾ ਦੇ ਅਧਾਰ ਤੇ ਫੈਡਰੇਸ਼ਨ ਦੇ ਪ੍ਰਧਾਨ ਕੇ ਪੀ ਐੱਸ ਗਿੱਲ ਤੁਰੰਤ ਅਸਤੀਫਾ ਦੇਵੇ ਤੇ ਇਸ ਫੈਡਰੇਸ਼ਨ ਦਾ ਅਗਲਾ ਪ੍ਰਧਾਨ ਉੱਘੇ ਖਿਡਾਰੀ ਹਾਕੀ ਸ੍ਰ ਪ੍ਰਗਟ ਸਿੰਘ ਨੂੰ ਬਣਾਇਆ ਜਾਵੇ।
 
ਇਟਲੀ ਦੀਆਂ ਸਾਰੀਆਂ ਖੇਡ ਕਲੱਬਾਂ ਦੀ ਜਰੂਰੀ ਮੀਟਿੰਗ 20 ਨੂੰ
Tuesday, 15 April 2008

ਇਟਲੀ (ਗੁਰਮੁਖ ਸਿੰਘ ਸਰਕਾਰੀਆ)  ਇਟਲੀ ਦੀਆਂ ਸਾਰੀਆਂ ਖੇਡ ਕਲੱਬਾਂ ਤੇ ਫੈਡਰੇਸ਼ਨਾਂ ਦੀ ਇੱਕ ਜਰੂਰੀ ਮੀਟਿੰਗ 20 ਅਪ੍ਰੈਲ ਨੂੰ ਬਰੇਸ਼ੀਆ ਦੇ ਸ਼ਹਿਰ ਬਨਿਉਲੋਮੇਲਾ ਵਿਖੇ ਹਵੇਲੀ ਰੈਸਟੋਰੈਂਟ ਫ਼ ਬਾਰ ਵਿਚ ਬੁਲਾਈ ਗਈ ਹੈ, ਜਿਸ ਵਿਚ ਸਾਲ 2008 ਵਿਚ ਹੋਣ ਵਾਲੇ ਖੇਡ ਮੇਲਿਆਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿਚ ਇਟਲੀ ਦੀ ਹਰ ਇੱਕ ਖੇਡ ਕਲੱਬ ਨੂੰ ਪਹੁੰਚ ਕੇ ਵਿਚਾਰਾਂ ਵਿਚ ਹਿੱਸਾ ਲੈਣ ਦਾ ਖੁੱਲਾ ਸੱਦਾ ਹੈ ਤੇ ਹਰੇਕ ਕਲੱਬ ਜਾਂ ਫੈਡਰੇਸ਼ਨ ਦੇ ਦੋ ਮੈਂਬਰ ਹੀ ਆਉਣ। ਇਹ ਮੀਟਿੰਗ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਤੇ 11:30 ਵਜੇ ਪ੍ਰੈੱਸ ਕਾਨਫਰੰਸ ਵਿਚ ਪਾਸ ਕੀਤੇ ਮਤਿਆਂ ਦਾ ਐਲਾਨ ਕੀਤਾ ਜਾਵੇਗਾ। ਇਟਲੀ ਦੇ ਸਾਰੇ ਮੀਡੀਏ ਨੂੰ ਪਹੁੰਚ ਕੇ ਕਵਰੇਜ਼ ਕਰਨ ਦਾ ਵੀ ਖੁੱਲਾ ਸੱਦਾ ਹੈ। ਇਸ ਮੀਟਿੰਗ ਦਾ ਸੱਦਾ ਸ੍ਰੀ ਅਨਿਲ ਸ਼ਰਮਾ(ਪ੍ਰਧਾਨ ਐਮਿਚਿਉਰ ਕਬੱਡੀ ਫੈਡਰੇਸ਼ਨ ਤੇ ਸੱਲਾ ਸਪੋਰਟਸ ਕਲੱਬ ਬਰੇਸ਼ੀਆ) ,ਸ੍ਰੀ ਰਾਜ ਕੁਮਾਰ ਸੱਲਾ(ਚੇਅਰਮੈਨ ਸੱਲਾ ਸਪੋਰਟਸ ਕਲੱਬ ਬਰੇਸ਼ੀਆ) ,ਸ੍ਰ ਸੁਰਿੰਦਰ ਸਿੰਘ ਜੈਲਦਾਰ(ਸੀਨੀਅਰ ਵਾਈਸ ਪ੍ਰਧਾਨ ਸੱਲਾ ਸਪੋਰਟਸ ਕਲੱਬ ਬਰੇਸ਼ੀਆ), ਸ੍ਰ. ਸੁਰਜੀਤ ਸਿੰਘ ਵਿਰਕ (ਵਾਈਸ ਚੇਅਰਮੈਨ) ਨੇ ਦਿੱਤਾ ਤੇ ਇਹਨਾਂ ਤੋਂ ਇਲਾਵਾ  ਰਾਣਾ ਗੁਰਜੀਤ, ਜੱਸਾ ਪੀ.ਟੀ,ਕ੍ਰਿਪਾਲ ਸਿੰਘ ਹੁੰਦਲ, ਕਬੱਡੀ ਰੇਡਰ ਸੱਤਾ ਮੀਆਂਵਿੰਡ , ਮੇਜਰ ਢੰਡੋਵਾਲੀਆ ਤੇ ਦੂਜੇ ਪੰਜਾਬ (ਪਾਕਿਸਤਾਨ) ਤੋਂ ਸੱਯਦ ਸਾਹਿਬ ਪ੍ਰਮੁੱਖ ਸਨ।

20 ਅਪ੍ਰੈਲ ਨੂੰ ਰੋਮ ਵਿਖੇ ਅਲੌਕਿਕ ਨਗਰ ਕੀਰਤਨ
ਰੋਮ-ਇਟਲੀ (ਗੁਰਮੁਖ ਸਿੰਘ ਸਰਕਾਰੀਆ)-ਇਟਲੀ ਦੀ ਰਾਜਧਾਨੀ ਰੋਮ ਵਿਖੇ 20 ਅਪ੍ਰੈਲ 2008 ਨੂੰ ਖਾਲਸਾ ਪੰਥ ਦੇ ਸਾਜਨਾ ਪੁਰਬ ਨੂੰ ਮੁੱਖ ਰੱਖਦਿਆਂ ਅਲੌਕਿਕ ਨਗਰ ਕੀਰਤਨ ਕੱਢਿਆ ਜਾਵੇਗਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਇਸ ਨਗਰ ਕੀਰਤਨ ਵਿਚ ਯੂਰਪ ਭਰ ਤੋਂ ਸੰਗਤਾਂ ਹੁੰਮ-ਹੁਮਾ ਕੇ ਪਹੁੰਚ ਰਹੀਆਂ ਹਨ। ਰੋਮ ਵਿਖੇ ਨਗਰ ਕੀਰਤਨ ਦਾ ਪ੍ਰਬੰਧ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਸਬੰਧੀ ਵਧੇਰੀ ਜਾਣਕਾਰੀ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮਾ ਦੀ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨਾਲ 3396119352 (ਭਾਈ ਬਲਕਾਰ ਸਿੰਘ), 3393792810 (ਕੁਲਵਿੰਦਰ ਸਿੰਘ ਅਟਵਾਲ), 3395371944 (ਭਾਰਤ ਪ੍ਰਕਾਸ਼ ਪਾਸ਼ੀ) ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਟਲੀ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਹੈ। ਸਮੂਹ ਮੀਡੀਆ ਕਰਤਾ ਅਤੇ ਪੱਤਰਕਾਰਾਂ ਨੂੰ ਕਵਰੇਜ ਕਰਨ ਦਾ ਖੁੱਲਾ ਸੱਦਾ ਹੈ।

 

 
ਬ੍ਰਾਜੀਲ ਨੇ ਕੀਤਾ ਉਲੰਪਿਕ ਦਾ ਬਾਈਕਾਟ!
Saturday, 05 April 2008
images2.jpg ਬ੍ਰਾਜੀਲੀਆ- ਚੀਨ ਵਿਚ ਅਗਸਤ ‘ਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਬ੍ਰਾਜੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਹਿੱਸਾ ਨਹੀਂ ਲੈਣਗੇ। ਬ੍ਰਾਜੀ ਸਰਕਰ ਵੱਲੋਂ ਜਾਰੀ ਸਰਕਾਰੀ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
 ਅੰਤਰ-ਰਾਸ਼ਟਰੀ ਮਾਮਲਿਆਂ ਦੇ ਲਈ ਰਾਸ਼ਟਰਪਤੀ ਦੇ ਸਲਾਹਕਾਰ ਮਸਕੋਸ ਗਰਸੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਹੋਰ ਦੇਸ਼ਾਂ ਵਿਚ ਇਸ ਸਮਾਰੋਹ ਦਾ ਬਾਈਕਾਟ ਕਰਨ ਦੀ ਚਰਚਾ ਚੱਲ ਰਹੀ ਹੈ। ਵਰਣਨਯੋਗ ਹੈ ਕਿ ਤਿੱਬਤ ਵਿਚ ਚੀਨ ਦੀਆਂ ਜ਼ਿਆਦਤੀਆਂ ਦਾ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਵਿਰੋਧ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੂਲਾ ਨੇ ਇਸ ਮੌਕੇ ‘ਤੇ ਬੀਜਿੰਗ ਜਾਣ ਦੀ ਕਦੀ ਯੋਜਨਾ ਹੀ ਨਹੀਂ ਬਣਾਈ। ਗਰਸੀਆ ਨੇ ਕਿਹਾ ਕਿ ਰਾਸ਼ਟਰਪਤੀ ਕਿਸੇ ਵੀ ਹਾਲਤ ਵਿਚ ਉਲੰਪਿਕ ਉਦਘਾਟਨ ਸਮਾਰੋਹ ਵਿਚ ਹਿੱਸਾ ਲੈਣ ਨਹੀਂ ਜਾਣਗੇ।
 
ਸਾਨੀਆ ਨੇ ਸੋਨੀ ਏਰਿਕਸਨ ਓਪਨ ਤੋਂ ਨਾਂ ਵਾਪਸ ਲਿਆ
Sunday, 30 March 2008
smirza_thumb.jpgਨਿਊਯਾਰਕ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਗੁੱਟ ਦੀ ਸੱਟ ਕਾਰਨ ਮਿਆਮੀ ਵਿੱਚ ਖੇਡੇ ਜਾ ਰਹੇ 21 ਲੱਖ ਡਾਲਰ ਦੀ ਇਨਾਮੀ ਰਾਸ਼ੀ ਦੇ ਸੋਨੀ ਏਰਿਕਸਨ ਓਪਨ ਟੈਨਿਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸਾਨੀਆ ਨੇ ਬੀਤੇ ਬੁੱਧਵਾਰ ਨੂੰ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕੀਤਾ। ਪਿਛਲੇ ਹਫਤੇ ਇੰਡੀਅਨ ਵੇਲਸ ਵਿੱਚ ਆਯੋਜਿਤ ਪੈਸੇਫਿਕ ਓਪਨ ਟੈਨਿਸ ਟੂਰਨਾਮੈਂਟ ਦੌਰਾਨ ਉਸ ਦੇ ਸੱਜੇ ਗੁੱਟ ‘ਤੇ ਸੱਟ ਲੱਗ ਗਈ ਸੀ। ਉਸ ਨੂੰ ਖਦਸ਼ਾ ਸੀ ਕਿ ਟੂਰਨਾਮੈਂਟ ਦੇ ਅਗਲੇ ਪੜਾਵਾਂ ਵਿੱਚ ਇਹ ਸੱਟ ਉਸ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। 29ਵਾਂ ਦਰਜਾ ਹਾਸਲ ਸਾਨੀਆ ਨੂੰ ਸੋਨੀ ਏਰਿਕਸਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਦੂਜੇ ਗੇੜ ਵਿੱਚ ਉਸ ਦਾ ਮੁਕਾਬਲਾ ਵਾਈਲਡ ਕਾਰਡਧਾਰੀ ਜਰਮਨੀ ਦੀ ਸਬੀਨ ਲਿਸਕੀ ਨਾਲ ਹੋਣਾ ਸੀ। 21 ਸਾਲਾ ਸਾਨੀਆ ਦੇ ਟੂਰਨਾਮੈਂਟ ਤੋਂ ਹਟਣ ਕਾਰਨ ਉਸ ਦੀ ਥਾਂ ‘ਤੇ ਯੂਕਰੇਨ ਦੀ ਮਾਰੀਆ ਕੋਰਿਤਸੋਵਾ ਨੂੰ ਮੁੱਖ ਡਰਾਅ ਵਿੱਚ ਜਗ੍ਹਾ ਦਿੱਤੀ ਗਈ ਹੈ।
 
<< Start < Prev 1 2 3 4 Next > End >>

Results 1 - 9 of 34
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Entertainment

article thumbnailBALBIR SINGH M A EDITOR IN CHIEF IN LONDON WITH AMITABH BACHHAN IN MADAME TUSSAUDS

Friday, 16 May 2008

BALBIR SINGH M A  WITH AMITABH BACHHAN MOVIE STAR IN LONDON(MADAME TUSSAUDS)   QUEEN ELIZABETH AND PRINCE PHILLIPS LONDON ,ENGLAND.  TONY BLAIR EX PRIME MINISTER OF ENGLAND
+ Full Story

Other Articles