|
Saturday, 07 June 2008 |
|
ਭਾਰਤ-ਪਾਕਿ ਹਾਕੀ ਟੈਸਟ ਦਾ ਆਗਾਜ਼ Dated 06/07/2008.
Both olympians from pakistan and from india
Mr. Muhammed Tariq Imran and S.Baljit Singh Saini Arjan Award Winner from India met with public and press today in california at RAJA SWEETS WORLD FAMOUS restaurants in Union City Ca USA. News will be followed later.
ਨਵੀਂ ਦਿੱਲੀ- ਇਸ ਵਰ੍ਹੇ ਅਗਸਤ ਮਹੀਨੇ ‘ਚ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਕੀ ਟੈਸਟ ਲੜੀ ਫਿਰ ਤੋਂ ਸ਼ੁਰੂ ਹੋਵੇਗੀ। ਭਾਰਤੀ ਹਾਕੀ ਦੀ ਐਡਹਾਕ ਚੋਣ ਕਮੇਟੀ ਦੇ ਪ੍ਰਧਾਨ ਸ੍ਰੀ ਅਸਲਮ ਸ਼ੇਰ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਤਮੰਨਾ ਸੀ ਕਿ 8 ਤੋਂ 18 ਜੁਲਾਈ ਤੱਕ ਹੈਦਰਾਬਾਦ ਵਿਖੇ ਖੇਡੇ ਜਾਣ ਵਾਲੇ ਜੂਨੀਅਰ ਏਸ਼ੀਆ ਕੱਪ ਟੂੁਰਨਾਮੈਂਟ ਤੋਂ ਪਹਿਲਾਂ ਹੀ ਇਹ ਲੜੀ ਖੇਡੀ ਜਾਂਦੀ। ਇਸ ਪਿੱਛੇ ਉਨ੍ਹਾਂ ਮਕਸਦ ਇਹ ਦੱਸਿਆ ਕਿ ਇਸ ਨਾਲ ਅੰਡਰ-21 ਉਮਰ ਵਰਗ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਕੁਝ ਤਜਰਬਾ ਹੋ ਜਾਂਦਾ। ਪਰ, ਬੀਜਿੰਗ ਓਲੰਪਿਕ ਖੇਡਾਂ ਤੋਂ ਪਹਿਲਾਂ ਪਾਕਿਸਤਾਨੀ ਟੀਮ ਦੇ ਰੁਝੇਵੇਂ ਬਹੁਤ ਜ਼ਿਆਦਾ ਹੋਣ ਕਰਕੇ ਇਹ ਲੜੀ, ਓਲੰਪਿਕ ਖੇਡਾਂ ਤੋਂ ਬਾਅਦ ਹੀ ਕਰਵਾਈ ਜਾਣੀ ਮੁਮਕਿਨ ਹੋਵੇਗੀ।
|
|
Read more...
|
|
|
Wednesday, 04 June 2008 |
|
ਨਵੀਂ ਦਿੱਲੀ- ਭਾਰਤੀ ਹਾਕੀ ਸੰਘ ਦੀ ਚੋਣ ਕਮੇਟੀ ਦੇ ਮੁਖੀ ਅਸਲਮ ਸ਼ੇਰ ਖ਼ਾਨ ਨੇ ਕਿਹਾ ਕਿ ਸੰਘ ਦੇ ਮੁਖੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵੀ ਕੇ.ਪੀ.ਐਸ. ਗਿੱਲ ਦੇਸ਼ ‘ਚ ਹਾਕੀ ਨੂੰ ਨੁਕਸਾਨ ਪਹੁੰਚਾਉਣ ‘ਚ ਲਗਿਆ ਹੋਇਆ ਹੈ। ਅਸਲਮ ਨੇ ਕਿਹਾ ਕਿ ਇਹ ਤਾਂ ਸੱਭ ਨੂੰ ਪਤਾ ਹੈ ਕਿ ਗਿੱਲ 14 ਸਾਲਾਂ ਤਕ ਭਾਰਤੀ ਹਾਕੀ ਸੰਘ ਦਾ ਮੁਖੀ ਰਿਹਾ ਅਤੇ ਉਸ ਦੀ ਸੱਭ ਤੋਂ ਵੱਡੀ ਪ੍ਰਾਪਤੀ ਇਹ ਹੀ ਕਿ ਟੀਮ 80 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਉਲੰਪਿਕ ਖੇਡਾਂ ‘ਚ ਕੁਆਲੀਫ਼ਾਈ ਨਹੀਂ ਕਰ ਸਕੀ। ਉਸ ਨੇ ਕਿਹਾ ''11 ਜੂਨ ਤੋਂ ਪੋਲੈਂਡ ‘ਚ 19 ਸਾਲ ਤੋਂ ਘੱਟ ਉਮਰ ਦੇ ਹਾਕੀ ਖਿਡਾਰੀਆਂ ਲਈ ਚਾਰ ਦੇਸ਼ਾਂ ਦਾ ਮੁਕਾਬਲਾ ਹੋਣਾ ਹੈ ਅਤੇ ਅਹੁਦੇ ਤੋਂ ਹਟਾਏ ਜਾਣ ਦੇ ਬਾਵਜੂਦ ਗਿੱਲ ਨੇ ਪੋਲੈਂਡ ‘ਚ ਮੁਕਾਬਲੇ ਦੇ ਆਯੋਜਕਾਂ ਨੂੰ ਇਕ ਪੱਤਰ ਲਿਖ ਕੇ ਭੇਜ ਕੇ ਇਹ ਕਹਿ ਦਿਤਾ ਕਿ ਭਾਰਤੀ ਟੀਮ ਇਸ ‘ਚ ਕੁੱਝ ਕਾਰਨਾਂ ਕਰ ਕੇ ਹਿੱਸਾ ਨਹੀਂ ਲੈ ਸਕੇਗੀ। ਉਸ ਨੇ ਕਿਹਾ ਕਿ ਪੋਲੈਂਡ ‘ਚ ਮੁਕਾਬਲੇ ਦੇ ਆਯੋਜਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਗਿੱਲ ਹੁਣ ਭਾਰਤੀ ਹਾਕੀ ਸੰਘ ਦੇ ਮੁਖੀ ਨਹੀਂ ਹਨ ਅਤੇ ਉਨ੍ਹਾਂ ਵਲੋਂ ਭੇਜੇ ਪੱਤਰ ਨੂੰ ਮਹੱਤਵ ਦੇਣ ਦਾ ਕੋਈ ਵੀ ਅਰਥ ਨਹੀਂ ਹੈ। ਅਸਲਮ ਨੇ ਕਿਹਾ ਕਿ ਗਿੱਲ ਵਲੋਂ ਭੇਜੇ ਗਏ ਇਸ ਪੱਤਰ ਤੋਂ ਬਾਅਦ ਮੁਕਾਬਲੇ ਦੇ ਆਯੋਜਕਾਂ ਨੇ ਭਾਰਤ ਦੀ ਥਾਂ ‘ਤੇ ਇਸ ‘ਚ ਆਸਟਰੀਆ ਨੂੰ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਸਮੇਂ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਭਾਰਤ ਨੂੰ ਸ਼ਾਇਦ ਹੁਣ ਵੀ ਇਸ ਮੁਕਾਬਲੇ ‘ਚ ਖੇਡਣ ਦਾ ਮੌਕਾ ਮਿਲ ਸਕਦਾ ਸੀ ਪਰ ਇਕ ਵਾਰ ਆਸਟਰੀਆ ਨੂੰ ਬੁਲਾ ਕੇ ਉਸ ਨੂੰ ਵਾਪਸ ਜਾਣ ਲਈ ਕਹਿਣਾ ਠੀਕ ਨਹੀਂ ਹੋਵੇਗਾ। ਅਸਲਮ ਨੇ ਕਿਹਾ ਕਿ ਗਿੱਲ ਨੇ ਇਸ ਮਾਮਲੇ ‘ਚ ਇਸ ਗੱਲ ਦਾ ਫ਼ਾਇਦਾ ਉਠਾਇਆ ਕਿ ਇਸ ਸਾਲ 28 ਅਪ੍ਰੈਲ ਨੂੰ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਖ਼ਬਰ ਯੂਰਪੀ ਦੇਸ਼ਾਂ ਤਕ ਪਹੁੰਚ ਨਹੀਂ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਹ ਪਤਾ ਚਲਦਾ ਹੈ ਕਿ ਗਿੱਲ ਹੁਣ ਵੀ ਦੇਸ਼ ‘ਚ ਹਾਕੀ ਨੂੰ ਨੁਕਸਾਨ ਪਹੁੰਚਾਉਣ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਅਸਲਮ ਨੇ ਕਿਹਾ ਕਿ ਜੇ 19 ਸਾਲਾਂ ਤੋਂ ਘੱਟ ਉਮਰ ਦੇ ਖਿਡਾਰੀ ਮੁਕਾਬਲੇ ‘ਚ ਹਿੱਸਾ ਲੈ ਲੈਂਦੇ ਤਾਂ ਇਹ ਭਾਰਤ ਦੇ ਹਾਕੀ ਭਵਿੱਖ ਲਈ ਬਹੁਤ ਚੰਗਾ ਹੁੰਦਾ।
|
|
|
Friday, 25 April 2008 |
|
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਐਡਾ ਕਿਹੜਾ ਭੂਚਾਲ ਆ ਗਿਆ ਜੇ ਜਯੋਤੀ ਕੁਮਾਰਨ ਨੂੰ ਇੱਕ ਟੀ ਵੀ ਚੈਨਲ ਨੇ 2 ਲੱਖ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਫੜ ਲਿਆ ,'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ' ਦੀ ਅਫ਼ਸਰਸ਼ਾਹੀ ਰਿਸ਼ਵਤਖੋਰੀ , ਬੇਇਮਾਨੀ ਤੇ ਭ੍ਰਿਸ਼ਟਾਚਾਰ ਦੀ ਦਲਦਲ ‘ਚ ਗਲ ਤੀਕਰ ਧਸ ਚੁੱਕੀ ਹੈ ਇਸ ਲਈ ਜੇ ਇਹ ਸ਼ਖਸ਼ ਰਿਸ਼ਵਤ ਲੈਂਦਿਆਂ ਫੜ ਹੋ ਹੀ ਗਿਆ ਤਾਂ ਇਸ ਧੰਧੇ ਤੋਂ ਕ੍ਰੋੜਾਂ ਦੀ ਕਮਾਈ ਵਿਚੋਂ ਰਿਸ਼ਵਤ ਦੇ ਕੇ ਛੁੱਟ ਵੀ ਜਾਊਗਾ , ਇਹ ਹੀ ਤਾਂ ਸਭ ਕੁਝ ਹੋਣਾ ਜਯੋਤੀ ਕੁਮਾਰਨ ਦੇ ਕੇਸ ਵਿਚ ਵੀ 'ਅਖੇ ਚਿੜੀ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ' ਇਸ ਨੂੰ ਕੀ ਫਰਕ ਪੈਣ ਲੱਗਾ। ਹਾਕੀ ਫੈਡਰੇਸ਼ਨ ਦੇ ਜਨਰਲ ਸਕੱਤਰ ਜਯੋਤੀ ਕੁਮਾਰਨ ਨੇ ਪਹਿਲਾਂ ਵੀ ਰਿਸ਼ਵਤ ਲੈ ਕੇ ਸਿਫਾਰਸ਼ੀ ਖਿਡਾਰੀਆਂ ਦੀ ਚੋਣ ਕੀਤੀ ਤੇ ਜਿਸ ਦੇ ਨਤੀਜੇ ਸਾਹਮਣੇ ਹਨ 'ਸੌ ਦਿਨ ਚੋਰ ਦਾ ਇੱਕ ਦਿਨ ਸਾਧ' ਦਾ ਆ ਹੀ ਗਿਆ ਪ੍ਰੰਤੂ ਕੀ ਇਸ ਦੇ ਆਕਾ ਇਸ ਦਾ ਵਾਲ ਵੀ ਵਿੰਗਾ ਹੋਣ ਦੇਣਗੇ ਜਿਨ੍ਹਾਂ ਨੂੰ ਇਸ ਕਮਾਈ ਵਿਚੋਂ ਬੈਠੇ ਬਿਠਾਇਆਂ ਨੂੰ ਹਿੱਸਾ ਪਹੁੰਚਦਾ ਹੋਊ। ਇਹ ਵਿਚਾਰ ਇਟਲੀ ਸਿੱਖ ਕੋਂਸਿਲ ਦੇ ਆਗੂ ਸ੍ਰ ਜਸਵੀਰ ਸਿੰਘ , ਭਾਈ ਗੁਰਵਿੰਦਰ ਸਿੰਘ ਪਾਂਸ਼ਟਾ ਭਾਈ ਅਮਰੀਕ ਸਿੰਘ ,ਭਾਈ ਬਲਜਿੰਦਰ ਸਿੰਘ, ਤੇ ਸ੍ਰ ਧਰਮਿੰਦਰ ਸਿੰਘ ਨੇ ਸਾਂਝੇ ਤੌਰ ਤੇ ਇਸ ਪੱਤਰਕਾਰ ਨਾਲ ਪ੍ਰਗਟ ਕਰਦਿਆਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇ ਭਾਰਤ ਸਰਕਾਰ ਇਸ ਕੇਸ ਦੀ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਈ ਭਲੇ ਮਾਣਸਾਂ ਦੇ ਚਿਹਰੇ ਵੀ ਨੰਗੇ ਹੋਣਗੇ । ਇਹਨਾਂ ਆਗੂਆਂ ਨੇ ਕਿਹਾ ਕਿ ਕਿੱਡੀ ਸ਼ਰਮ ਦੀ ਗੱਲ ਕਿ ਸੋਨ ਤਮਗੇ ਭਾਰਤ ਦੀ ਝੋਲੀ ਵਿਚ ਪਾਉਣ ਵਾਲੀ ਹਾਕੀ ਦੇ 80 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਉਲੰਪਿਕ ਖੇਡਾਂ ਵਿਚ ਪ੍ਰਵੇਸ਼ ਕਰਨ ਤੋਂ ਵਾਂਝੀ ਰਹੀ, ਜਿਸ ਦਾ ਇਲਜਾਮ ਹਾਕੀ ਫੈਡਰੇਸ਼ਨ ‘ਤੇ ਆਉਂਦਾ ਹੈ ਇਸ ਕਰਕੇ ਨੈਤਿਕਤਾ ਦੇ ਅਧਾਰ ਤੇ ਫੈਡਰੇਸ਼ਨ ਦੇ ਪ੍ਰਧਾਨ ਕੇ ਪੀ ਐੱਸ ਗਿੱਲ ਤੁਰੰਤ ਅਸਤੀਫਾ ਦੇਵੇ ਤੇ ਇਸ ਫੈਡਰੇਸ਼ਨ ਦਾ ਅਗਲਾ ਪ੍ਰਧਾਨ ਉੱਘੇ ਖਿਡਾਰੀ ਹਾਕੀ ਸ੍ਰ ਪ੍ਰਗਟ ਸਿੰਘ ਨੂੰ ਬਣਾਇਆ ਜਾਵੇ।
|
|
|
Tuesday, 15 April 2008 |
|
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੀਆਂ ਸਾਰੀਆਂ ਖੇਡ ਕਲੱਬਾਂ ਤੇ ਫੈਡਰੇਸ਼ਨਾਂ ਦੀ ਇੱਕ ਜਰੂਰੀ ਮੀਟਿੰਗ 20 ਅਪ੍ਰੈਲ ਨੂੰ ਬਰੇਸ਼ੀਆ ਦੇ ਸ਼ਹਿਰ ਬਨਿਉਲੋਮੇਲਾ ਵਿਖੇ ਹਵੇਲੀ ਰੈਸਟੋਰੈਂਟ ਫ਼ ਬਾਰ ਵਿਚ ਬੁਲਾਈ ਗਈ ਹੈ, ਜਿਸ ਵਿਚ ਸਾਲ 2008 ਵਿਚ ਹੋਣ ਵਾਲੇ ਖੇਡ ਮੇਲਿਆਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿਚ ਇਟਲੀ ਦੀ ਹਰ ਇੱਕ ਖੇਡ ਕਲੱਬ ਨੂੰ ਪਹੁੰਚ ਕੇ ਵਿਚਾਰਾਂ ਵਿਚ ਹਿੱਸਾ ਲੈਣ ਦਾ ਖੁੱਲਾ ਸੱਦਾ ਹੈ ਤੇ ਹਰੇਕ ਕਲੱਬ ਜਾਂ ਫੈਡਰੇਸ਼ਨ ਦੇ ਦੋ ਮੈਂਬਰ ਹੀ ਆਉਣ। ਇਹ ਮੀਟਿੰਗ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਤੇ 11:30 ਵਜੇ ਪ੍ਰੈੱਸ ਕਾਨਫਰੰਸ ਵਿਚ ਪਾਸ ਕੀਤੇ ਮਤਿਆਂ ਦਾ ਐਲਾਨ ਕੀਤਾ ਜਾਵੇਗਾ। ਇਟਲੀ ਦੇ ਸਾਰੇ ਮੀਡੀਏ ਨੂੰ ਪਹੁੰਚ ਕੇ ਕਵਰੇਜ਼ ਕਰਨ ਦਾ ਵੀ ਖੁੱਲਾ ਸੱਦਾ ਹੈ। ਇਸ ਮੀਟਿੰਗ ਦਾ ਸੱਦਾ ਸ੍ਰੀ ਅਨਿਲ ਸ਼ਰਮਾ(ਪ੍ਰਧਾਨ ਐਮਿਚਿਉਰ ਕਬੱਡੀ ਫੈਡਰੇਸ਼ਨ ਤੇ ਸੱਲਾ ਸਪੋਰਟਸ ਕਲੱਬ ਬਰੇਸ਼ੀਆ) ,ਸ੍ਰੀ ਰਾਜ ਕੁਮਾਰ ਸੱਲਾ(ਚੇਅਰਮੈਨ ਸੱਲਾ ਸਪੋਰਟਸ ਕਲੱਬ ਬਰੇਸ਼ੀਆ) ,ਸ੍ਰ ਸੁਰਿੰਦਰ ਸਿੰਘ ਜੈਲਦਾਰ(ਸੀਨੀਅਰ ਵਾਈਸ ਪ੍ਰਧਾਨ ਸੱਲਾ ਸਪੋਰਟਸ ਕਲੱਬ ਬਰੇਸ਼ੀਆ), ਸ੍ਰ. ਸੁਰਜੀਤ ਸਿੰਘ ਵਿਰਕ (ਵਾਈਸ ਚੇਅਰਮੈਨ) ਨੇ ਦਿੱਤਾ ਤੇ ਇਹਨਾਂ ਤੋਂ ਇਲਾਵਾ ਰਾਣਾ ਗੁਰਜੀਤ, ਜੱਸਾ ਪੀ.ਟੀ,ਕ੍ਰਿਪਾਲ ਸਿੰਘ ਹੁੰਦਲ, ਕਬੱਡੀ ਰੇਡਰ ਸੱਤਾ ਮੀਆਂਵਿੰਡ , ਮੇਜਰ ਢੰਡੋਵਾਲੀਆ ਤੇ ਦੂਜੇ ਪੰਜਾਬ (ਪਾਕਿਸਤਾਨ) ਤੋਂ ਸੱਯਦ ਸਾਹਿਬ ਪ੍ਰਮੁੱਖ ਸਨ।
20 ਅਪ੍ਰੈਲ ਨੂੰ ਰੋਮ ਵਿਖੇ ਅਲੌਕਿਕ ਨਗਰ ਕੀਰਤਨ
ਰੋਮ-ਇਟਲੀ (ਗੁਰਮੁਖ ਸਿੰਘ ਸਰਕਾਰੀਆ)-ਇਟਲੀ ਦੀ ਰਾਜਧਾਨੀ ਰੋਮ ਵਿਖੇ 20 ਅਪ੍ਰੈਲ 2008 ਨੂੰ ਖਾਲਸਾ ਪੰਥ ਦੇ ਸਾਜਨਾ ਪੁਰਬ ਨੂੰ ਮੁੱਖ ਰੱਖਦਿਆਂ ਅਲੌਕਿਕ ਨਗਰ ਕੀਰਤਨ ਕੱਢਿਆ ਜਾਵੇਗਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਇਸ ਨਗਰ ਕੀਰਤਨ ਵਿਚ ਯੂਰਪ ਭਰ ਤੋਂ ਸੰਗਤਾਂ ਹੁੰਮ-ਹੁਮਾ ਕੇ ਪਹੁੰਚ ਰਹੀਆਂ ਹਨ। ਰੋਮ ਵਿਖੇ ਨਗਰ ਕੀਰਤਨ ਦਾ ਪ੍ਰਬੰਧ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਸਬੰਧੀ ਵਧੇਰੀ ਜਾਣਕਾਰੀ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮਾ ਦੀ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨਾਲ 3396119352 (ਭਾਈ ਬਲਕਾਰ ਸਿੰਘ), 3393792810 (ਕੁਲਵਿੰਦਰ ਸਿੰਘ ਅਟਵਾਲ), 3395371944 (ਭਾਰਤ ਪ੍ਰਕਾਸ਼ ਪਾਸ਼ੀ) ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਟਲੀ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਹੈ। ਸਮੂਹ ਮੀਡੀਆ ਕਰਤਾ ਅਤੇ ਪੱਤਰਕਾਰਾਂ ਨੂੰ ਕਵਰੇਜ ਕਰਨ ਦਾ ਖੁੱਲਾ ਸੱਦਾ ਹੈ।
|
|
|
Saturday, 05 April 2008 |
ਬ੍ਰਾਜੀਲੀਆ- ਚੀਨ ਵਿਚ ਅਗਸਤ ‘ਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਬ੍ਰਾਜੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਹਿੱਸਾ ਨਹੀਂ ਲੈਣਗੇ। ਬ੍ਰਾਜੀ ਸਰਕਰ ਵੱਲੋਂ ਜਾਰੀ ਸਰਕਾਰੀ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਅੰਤਰ-ਰਾਸ਼ਟਰੀ ਮਾਮਲਿਆਂ ਦੇ ਲਈ ਰਾਸ਼ਟਰਪਤੀ ਦੇ ਸਲਾਹਕਾਰ ਮਸਕੋਸ ਗਰਸੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਹੋਰ ਦੇਸ਼ਾਂ ਵਿਚ ਇਸ ਸਮਾਰੋਹ ਦਾ ਬਾਈਕਾਟ ਕਰਨ ਦੀ ਚਰਚਾ ਚੱਲ ਰਹੀ ਹੈ। ਵਰਣਨਯੋਗ ਹੈ ਕਿ ਤਿੱਬਤ ਵਿਚ ਚੀਨ ਦੀਆਂ ਜ਼ਿਆਦਤੀਆਂ ਦਾ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਵਿਰੋਧ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੂਲਾ ਨੇ ਇਸ ਮੌਕੇ ‘ਤੇ ਬੀਜਿੰਗ ਜਾਣ ਦੀ ਕਦੀ ਯੋਜਨਾ ਹੀ ਨਹੀਂ ਬਣਾਈ। ਗਰਸੀਆ ਨੇ ਕਿਹਾ ਕਿ ਰਾਸ਼ਟਰਪਤੀ ਕਿਸੇ ਵੀ ਹਾਲਤ ਵਿਚ ਉਲੰਪਿਕ ਉਦਘਾਟਨ ਸਮਾਰੋਹ ਵਿਚ ਹਿੱਸਾ ਲੈਣ ਨਹੀਂ ਜਾਣਗੇ।
|
|
|
|
<< Start < Prev 1 2 3 4 5 6 Next > End >>
|
| Results 19 - 27 of 53 |