Calendar Date

Jul
03
2008
hansron_logo.png
Sports
Here is the old era's sports of PUNJAB
Thursday, 14 February 2008
khad_meela_killa_raipur.jpg
 
ਓਲੰਪਿਕ ਹਾਕੀ : ਨਿਊਜ਼ੀਲੈਂਡ ਨੇ ਪੇਈਚਿੰਗ ਲਈ ਟਿਕਟ ਕਟਾਈ
Wednesday, 13 February 2008
o.jpgਆਕਲੈਂਡ - ਨਿਊਜ਼ੀਲੈਂਡ ਨੇ ਇੱਥੇ 10 ਫਰਵਰੀ ਨੂੰ ਖੇਡੇ ਗਏ ਓਲੰਪਿਕ ਹਾਕੀ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ ਵਿੱਚ ਵਾਧੂ ਸਮੇਂ ਦੇ ਅੰਤਿਮ ਪਲਾਂ ਦੌਰਾਨ ਬ੍ਰੈੱਡ ਸ਼ਾ ਦੇ ਗੋਲਡਨ ਗੋਲ ਦੀ ਬਦੌਲਤ ਅਰਜਨਟੀਨਾ ਨੂੰ 3-2 ਨਾਲ ਪਛਾੜ ਕੇ ਪੇਈਚਿੰਗ ਓਲੰਪਿਕਸ ਲਈ ਆਪਣਾ ਰਾਹ ਪੱਧਰਾ ਕਰ ਲਿਆ। ਬ੍ਰੈੱਡ ਸ਼ਾ ਨੇ ਇਹ ਗੋਲ ਪੈਨਲਟੀ ਕਾਰਨਰ ਰਾਹੀਂ ਕੀਤਾ। ਹਾਕੀ ਰੈਂਕਿੰਗ ਵਿੱਚ ਨਿਊਜ਼ੀਲੈਂਡ ਤੋਂ ਤਿੰਨ ਸਥਾਨ ਉੱਪਰ ਦਾ ਦਰਜਾ ਹਾਸਲ ਅਰਜਨਟੀਨਾ ਨੇ ਮੁਕਾਬਲੇ ਦੌਰਾਨ ਜਿ਼ਆਦਾਤਰ ਆਪਣਾ ਦਬਦਬਾ ਬਣਾਈ ਰੱਖਿਆ ਪਰ ਪਿਛਲੇ 24 ਸਾਲਾਂ ਦੌਰਾਨ ਪਹਿਲੀ ਵਾਰ ਅਰਜਨਟੀਨਾ ਨੂੰ ਓਲੰਪਿਕਸ ਵਿੱਚ ਦਾਖਲਾ ਨਹੀਂ ਮਿਲ ਸਕਿਆ। ਛੇ ਦੇਸ਼ਾਂ ਦੇ ਇਸ ਟੂਰਨਾਮੈਂਟ ਦੇ ਲੀਗ ਪੜਾਅ ਵਿੱਚ ਅਰਜਨਟੀਨਾ ਤੋਂ 1-3 ਨਾਲ ਮਾਤ ਖਾਣ ਵਾਲੀ ਨਿਊਜ਼ੀਲੈਂਡ ਦੀ ਟੀਮ ਨਿਰਧਾਰਤ ਸਮੇਂ ਵਿੱਚ ਦੋ ਵਾਰ ਵਾਪਸੀ ਕਰ ਕੇ ਸਕੋਰ 2-2 ਨਾਲ ਬਰਾਬਰ ਕੀਤਾ। ਕਪਤਾਨ ਮਾਰੀਓ ਅਲਮਾਡਾ ਦੀ ਵਾਪਸੀ ਨਾਲ ਅਰਜਨਟੀਨਾ ਨੂੰ ਮੈਚ ਵਿੱਚ ਦਬਦਬਾ ਬਣਾਈ ਰੱਖਣ ਦਾ ਮੌਕਾ ਮਿਲਿਆ। ਅਲਮਾਡਾ ਦੇ ਆਇਰਲੈਂਡ ਵਿਰੁੱਧ ਪੂਲ ਮੈਚ ਦੌਰਾਨ ਇੱਕ ਖਿਡਾਰੀ ਉੱਤੇ ਥੁੱਕਣ ਕਾਰਨ ਉਸ ਨੂੰ ਮੁਕਾਬਲੇ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਮਗਰੋਂ ਅਪੀਲ ਜ਼ਰੀਏ ਉਸ ਦੀ ਵਾਪਸੀ ਹੋ ਗਈ ਸੀ। ਅਰਜਨਟੀਨਾ ਨੇ ਪਹਿਲਾ ਗੋਲ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਕੀਤਾ ਜਦੋਂ ਮੈਟੀ ਵਿਲਾ ਨੇ ਆਪਣੇ ਭਰਾ ਲੁਕਾਸ ਵੱਲ ਗੇਂਦ ਰੋੜ੍ਹੀ ਜਿਸ ਨੇ ਉਸਨੂੰ ਡਿਫਲੈਕਟ ਕਰਕੇ ਗੋਲ ‘ਚ ਧੱਕ ਦਿੱਤਾ। ਨਿਊਜ਼ੀਲੈਂਡ ਦੇ ਡੇਵਿਡ ਕੋਸੁਫ ਵੱਲੋਂ 49ਵੇਂ ਮਿੰਟ ਵਿੱਚ ਕੀਤੇ ਗਏ ਗੋਲ ਨਾਲ ਦੋਹੇਂ ਟੀਮਾਂ ਵਿੱਚ ਬਰਾਬਰੀ ਹੋਈ ਪਰ ਮੈਟੀ ਵਿਲਾ ਨੇ ਜਲਦੀ ਹੀ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਦੀ ਅਗੇਤ ਦੂਸਰੀ ਵਾਰ ਬਣਾਈ। ਇਸ ਮਗਰੋਂ ਨਿਊਜ਼ੀਲੈਂਡ ਨੇ ਅਰਜਨਟੀਨਾ ਦੇ ਗੋਲ ‘ਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਜਿਸ ਦਾ ਉਸ ਨੂੰ ਪੈਨਲਟੀ ਕਾਰਨਰ ਦੇ ਰੂਪ ਵਿੱਚ ਫਾਇਦਾ ਹੋਇਆ ਅਤੇ ਬ੍ਰੈੱਡ ਸ਼ਾ ਦੇ ਭਰਾ ਹੇਅਡਨ ਸ਼ਾ ਨੇ ਬਰਾਬਰੀ ਦਾ ਗੋਲ ਦਾਗਣ ਵਿੱਚ ਕੋਈ ਗਲਤੀ ਨਹੀਂ ਕੀਤੀ। ਅਰਜਨਟੀਨਾ ਨੂੰ ਵਾਧੂ ਸਮੇਂ ਵਿੱਚ ਵੀ ਗੋਲ ਕਰਨ ਦੇ ਕੁਝ ਮੌਕੇ ਮਿਲੇ ਪਰ ਨਿਊਜ਼ੀਲੈਂਡ ਨੇ ਵਾਧੂ ਸਮਾਂ ਖਤਮ ਹੋਣ ਤੋਂ ਮਹਿਜ਼ ਦੋ ਮਿੰਟ ਪਹਿਲਾਂ ਪੈਨਲਟੀ ਕਾਰਨਰ ਹਾਸਲ ਕਰਕੇ ਆਪਣੇ ਦੇਸ਼ ਦੇ ਹਾਕੀ ਪ੍ਰੇਮੀਆਂ ਨੂੰ ਖੁਸ਼ੀ ਵਿੱਚ ਖੀਵੇ ਕਰ ਦਿੱਤਾ। ਆਖਰੀ ਗੋਲ ਵੇਲੇ ਵੀ ਅਰਜਨਟੀਨਾ ਦੇ ਖਿਡਾਰੀ ਆਸਾਨੀ ਨਾਲ ਗੇਂਦ ਨੂੰ ਡਿਫਲੈਕਟ ਕਰ ਸਕਦੇ ਸਨ ਪਰ ਬ੍ਰੈੱਡ ਸ਼ਾ ਨੇ ਗੇਂਦ ਨੂੰ ਗੋਲ ਵਿੱਚ ਧੱਕਣ ਵਿੱਚ ਕੋਈ ਦੇਰ ਨਾ ਲਗਾਈ।
 
ਨਿਊ ਸਟਾਰ ਯੂਥ ਕਲੱਬ ਢੰਡਾ ਵਲੋਂ ਹੈੱਲਥ ਕਲੱਬ ਕਾਇਮ
Tuesday, 12 February 2008

       ਗੁਰਾਇਆ ( ਪੱਤਰ ਪ੍ਰੇਰਕ)  ਨੇੜੇ ਦੇ ਪਿੰਡ ਢੰਡਾ ਦੀ ਨਿਊ ਸਟਾਰ ਯੂਥ ਕਲੱਬ ਢੰਡਾ (ਰਜਿ) ਨੇ ਨੌਜ਼ਵਾਨਾ ਨੂੰ ਨਸਿ਼ਆਂ ਤੇ ਲੜਾਈ – ਝਗੜਿਆਂ ਵਰਗੀਆਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਪਿੰਡ ਵਿਚ ਐੱਂਨ ਆਰ ਆਈ ਦੇ ਸਹਿਯੋਗ ਨਾਲ ਹੈੱਲਥ ਕਲੱਬ ਕਾਇਮ ਕੀਤੀ ਹੈ । ਇਸ ਵਿਚ ਨੌਜ਼ਵਾਨਾ ਦੇ ਪ੍ਰੈਕਟਿਸ ਕਰਨ ਲਈ ਇੱਕ ਅਧੁਨਿਕ ਕਿਸਮ ਦੀ ਪ੍ਰੈਕਟਿਸ ਮਸ਼ੀਨ ਲਿਆਂਦੀ ਗਈ , ਜਿਸ ਦਾ ਉਦਘਾਟਨ ਕਲੱਬ ਦੇ ਸਾਬਕਾ ਪ੍ਰਧਾਨ ਸ੍ਰ ਗੁਰਮੁਖ ਸਿੰਘ ਸਰਕਾਰੀਆ (ਇਟਲੀ ਨਿਵਾਸੀ) ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਤੇ ਬਜੁਰਗ ਅਕਾਲੀ ਆਗੂ ਸ੍ਰ ਬੰਤਾ ਸਿੰਘ ਤੇ ਸ੍ਰ ਭਜਨ ਸਿੰਘ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਤਜਿੰਦਰ ਸਿੰਘ ਸਮੇਤ ਕਲੱਬ ਮੈਂਬਰ ਹਾਜਰ ਸਨ। ਸ੍ਰ ਗੁਰਨੇਕ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਿੰਡ ਢੰਡਾ ਤੇ  ਪੱਤਰਕਾਰ ਬਿੰਦਰ ਸੁੰਮਣ ਨੇ ਸਰਕਾਰੀਆ ਦਾ ਧੰਨਵਾਦ ਕਰਦਿਆਂ ਨੌਜ਼ਵਾਨਾਂ ਨੂੰ ਕਿਹਾ ਚੰਗੀ ਸਿਹਤ ਹੀ ਚੰਗਾ ਸਮਾਜ ਸਿਰਜ ਸਕੇਗਾ ਇਸ ਕਰਕੇ ਸਾਨੂੰ ਨਸਿ਼ਆਂ ਤੋਂ ਹਰ ਸਮੇਂ ਦੂਰ ਰਹਿਣਾ ਚਾਹੀਦਾ।

 

                        ਗੁਰਮੁਖ ਸਿੰਘ ਸਰਕਾਰੀਆ (ਇਟਲੀ ਤੋਂ)

 
ਫਸਣਗੇ ਕੁੰਡੀਆਂ ਦੇ ਸਿੰਗ ਪਿੰਡ ਬੱਦੋਵਾਲ 'ਚ
Saturday, 09 February 2008
k.jpgਲੁਧਿਆਣਾ : 9 ਫਰਵਰੀ
 ਨੈਸ਼ਨਲ ਲੈਵਲ ਦਾ ਪੇਂਡੂ ਖੇਡ ਮੇਲਾ ਪਿੰਡ ਬੱਦੋਵਾਲ ਵਿਚ 16.17.18. ਫ਼ਰਵਰੀ ਨੂੰ ਜਥੇਦਾਰ ਸੁਰਿੰਦਰ ਸਿੰਘ ਬੱਦੋਵਾਲ ਜੀ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਕਬੱਡੀ ਦੇ ਬੱਬਰ ਸ਼ੇਰ ਚੇਅਰਮੈਨ ਬਲਬੀਰ ਸਿੰਘ ਬੀਰਾ ਕੈਨੇਡਾ ਦੀ ਸੁਚੱਜੀ ਦੇਖ–ਰੇਖ ਅਤੇ ਰਾਜਵਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਕਬੱਡੀ ਦੇ ਯੋਧਿਆਂ ਦਾ ਸਨਮਾਨ ਕੀਤਾ ਜਾਵੇਗਾ ਜਿਸ ਵਿਚ ਕਬੱਡੀ ਕੋਚ ਭਰਪੂਰ ਸਿੰਘ  ਭੂਰਾ ਅਤੇ ਅੰਤਰ–ਰਾਸ਼ਟਰੀ ਕਬੱਡੀ ਖਿਡਾਰੀ ਬਿੱਟੂ ਦੋਗਾਲ ਨੂੰ ਇਹ ਦੋਨੋਂ ਮੋਟਰ ਸਾਈਕਲਾਂ ਨਾਲ ਸਨਮਾਨ ਕਰਨਗੇ। ਵਧੀਆ ਰੇਡਰ ਅਤੇ ਵਧੀਆ ਸਟਾਪਰ ਨੂੰ ਰਣਜੀਤ ਸਿੰਘ ਰਾਣਾ ਅਤੇ ਪਰਮਿੰਦਰ ਸਿੰਘ ਕੈਨੇਡਾ ਵੀ ਮੋਟਰ ਸਾਈਕਲਾਂ ਨਾਲ ਸਨਮਾਨਤ ਕਰਨਗੇ। ਇਸ ਤੋਂ ਇਲਾਵਾ ਵਾਲੀਵਾਲ, ਸ਼ੂਟਿੰਗ, ਕੁੱਤਿਆਂ ਦੀਆਂ ਦੌੜਾਂ, ਤਾਸ਼ ਸੀਪ ਦੇ ਮੁਕਾਬਲੇ ਹੋਣਗੇ। ਹੋਰ ਤਾਂ ਹੋਰ ਮੁਰਗੇ ਵੀ ਤਾੜਾ ਮਾਰਨਗੇ। ਬਾਹਰੋਂ ਆਏ ਮਹਿਮਾਨਾਂ ਦਾਂ ਤਹਿ ਦਿਲੋਂ ਸਵਾਗਤ ਕਰਨ ਲਈ ਅਤੇ ਸੇਵਾ ਕਰਨ ਲਈ ਰਵਿੰਦਰ ਸਿੰਘ ਰਵੀ, ਪਰਮਜੀਤ ਸਿੰਘ ਪੰਚ, ਦਵਿੰਦਰ ਸਿੰਘ ਨੀਟੂ, ਰਮਨਜੀਤ ਸਿੰਘ ਪੰਚ, ਸੁਖਜੀਤ ਸਿੰਘ ਸੁੱਖੀ, ਅਮਰਜੋਤ ਸਿੰਘ, ਅਮਰਜੀਤ ਸਿੰਘ ਡਿੰਪੀ, ਤਰਸਪ੍ਰੀਤ ਸਿੰਘ ਗਗਲੀ ਹਾਜ਼ਰ ਹੋਣਗੇ। ਪਿਆਰ ਸਤਿਕਾਰ ਤੇ ਸ਼ਰਧਾ ਨਾਲ ਤਿਆਰ ਲੰਗਰ ਹਰ ਵੇਲੇ ਮਹਿਮਾਨਾਂ ਲਈ ਹਾਜ਼ਰ ਹੋਵੇਗਾ। ਹਰੇ ਹਰੇ ਨੋਟ ਖਿਡਾਰੀਆਂ ਤੋਂ ਵਾਰਨ ਲਈ ਅਨੇਕਾਂ ਵੀਰ 16.17.18 ਫ਼ਰਵਰੀ ਦੀ ਉਡੀਕ ਕਰ ਰਹੇ ਹਨ।
 
ਸਚਿਨ ਤੋਂ ਸਬਕ ਲੈਣਾ ਚਾਹੀਦੈ ਸਾਨੀਆ ਨੂੰ
Thursday, 07 February 2008
smirza.jpgਨਵੀਂ ਦਿੱਲੀ - ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਦੱਸਣ ਵਾਲੀ ਸਾਨੀਆ ਮਿਰਜ਼ਾ ਨੂੰ ਭਾਰਤ ਵਿੱਚ ਟੈਨਿਸ ਨਾ ਖੇਡਣ ਦਾ ਫੈਸਲਾ ਬਦਲਣ ਲਈ ਤਿਰੰਗਾ ਵਿਵਾਦ ਵਿੱਚ ਫਸ ਚੁੱਕੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸਮੇਤ ਉਨ੍ਹਾਂ ਕ੍ਰਿਕਟਰਾਂ ਤੋਂ ਸਬਕ ਲੈਣਾ ਚਾਹੀਦਾ ਹੈ, ਜੋ ਦੇਸ਼ ਦੇ ਖੇਡ ਪ੍ਰੇਮੀਆਂ ਦੇ ਸਖਤ ਰਵੱਈਏ ਦਾ ਸਿ਼ਕਾਰ ਬਣਦੇ ਰਹੇ ਹਨ। ਕਦੀ ਆਪਣੀ ਪੁਸ਼ਾਕ, ਕਦੀ ਮਸਜਿਦ ਦੇ ਕੰਪਲੈਕਸ ਵਿੱਚ ਸ਼ੂਟਿੰਗ ਅਤੇ ਹੁਣ ਰਾਸ਼ਟਰੀ ਝੰਡੇ ਦੇ ਅਪਮਾਨ ਦੇ ਦੋਸ਼ਾਂ ਤੋਂ ਦੁਖੀ ਸਾਨੀਆ ਨੇ ਭਾਰਤ ਵਿੱਚ ਟੂਰਨਾਮੈਂਟ ਵਿੱਚ ਨਾ ਖੇਡਣ ਦਾ ਫੈਸਲਾ ਕੀਤਾ ਹੈ ਅਤੇ ਇਸੇ ਦੇ ਤਹਿਤ ਉਹ ਬੰਗਲੌਰ ਓਪਨ ਵਿੱਚ ਹਿੱਸਾ ਨਹੀਂ ਲਵੇਗੀ। ਸਾਨੀਆ ਅਜਿਹੀ ਪਹਿਲੀ ਖਿਡਾਰਨ ਨਹੀਂ ਹੈ, ਜੋ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੈ, ਉਸ ਤੋਂ ਪਹਿਲਾਂ ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵੀ ਇਸੇ ਤਰ੍ਹਾਂ ਦੇ ਵਿਵਾਦ ਤੋਂ ਗੁਜ਼ਰਨਾ ਪਿਆ ਪਰ ਅੱਜ ਵੀ ਉਹ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਭਾਰਤੀ ਟੀਮ ਜਦੋਂ ਪਿਛਲੇ ਸਾਲ ਮਾਰਚ ਵਿੱਚ ਵਿਸ਼ਵ ਕੱਪ ਖੇਡਣ ਲਈ ਵੈਸਟਇੰਡੀਜ਼ ਗਈ ਸੀ ਤਾਂ ਉਸ ਦੌਰਾਨ ਜਮਾਇਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਦੇ ਐੱਲ.ਅਗਰਵਾਲ ਨੇ ਇੱਕ ਪਾਰਟੀ ਦਿੱਤੀ ਸੀ, ਜਿਸ ਵਿੱਚ ਸਚਿਨ ਨੇ ਰਾਸ਼ਟਰੀ ਝੰਡੇ ਦੇ ਰੰਗਾਂ ਵਾਲਾ ਬਣਿਆ ਕੇਕ ਕੱਟਿਆ ਸੀ। ਇੱਕ ਚੈਨਲ ਨੇ ਜਦੋਂ ਇਸ ਖਬਰਾ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਤਾਂ ਤੇਂਦੁਲਕਰ ਵਿਰੁੱਧ ਇੰਦੌਰ ਅਤੇ ਦਿੱਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਮੁਆਫੀ ਮੰਗਣੀ ਲਈ ਕਿਹਾ ਗਿਆ ਸੀ। ਸਾਨੀਆ ਨੇ ਇੱਕ ਸਮੇਂ ਤੇਂਦੁਲਕਰ ਨੂੰ ਆਪਣਾ ਆਦਰਸ਼ ਕਰਾਰ ਦਿੱਤਾ ਸੀ ਅਤੇ ਹੁਣ ਲੱਗਦਾ ਹੈ ਕਿ ਉਸ ਨੂੰ ਆਪਣੇ ਇਸ ਆਦਰਸ਼ ਤੋਂ ਸਬਕ ਸਿੱਖਣ ਦੀ ਲੋੜ ਹੈ ਕਿਉਂਕਿ ਭਾਰਤ ਵਿੱਚ ਨਾ ਖੇਡਣ ਦੇ ਫੈਸਲੇ ਨਾਲ ਉਸ ਨੇ ਇਸ ਵਿਵਾਦ ਨੂੰ ਹੋਰ ਤੂਲ ਦੇ ਕੇ ਆਲੋਚਨਾਵਾਂ ਨੂੰ ਹੀ ਸੱਦਾ ਦਿੱਤਾ ਹੈ। ਟੈਨਿਸ ਸਟਾਰ ਲੀਏਂਡਰ ਪੇਸ ਤੱਕ ਵੀ ਉਸ ਦੇ ਆਲੋਚਕਾਂ ਵਿੱਚ ਸ਼ਾਮਲ ਹੋ ਗਿਆ ਹੈ। ਪੇਸ ਨੇ ਕਿਹਾ ਕਿ ਹਰੇਕ ਮਸ਼ਹੂਰ ਹਸਤੀ ਨੂੰ ਦੇਖੋ, ਕਿਹੜਾ ਵਿਵਾਦਾਂ ਵਿੱਚ ਨਹੀਂ ਘਿਰਿਆ ਹੋਇਆ? ਸਾਡੇ ਸਾਹਮਣੇ ਔਖੇ ਹਾਲਾਤ ਆਉਂਦੇ ਰਹਿੰਦੇਨ ਅਤੇ ਹਰੇਕ ਮੰਨੀ-ਪ੍ਰਮੰਨੀ ਹਸਤੀ ਨੂੰ ਆਪਣੀ ਜਿ਼ੰਦਗੀ ਵਿੱਚ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਖੁਦ ਨੂੰ ਕਿਵੇਂ ਪੇਸ਼ ਕਰਦੇ ਹੋਏ ਅਤੇ ਇਸ ਨਾਲ ਕਿਵੇਂ ਨਿਪਟਦੇ ਹੋ, ਇਹੀ ਮਾਇਨੇ ਰੱਖਦਾ ਹੈ। ਸਾਨੀਆ ਨੂੰ ਕਦੇ ਸੁਨੀਲ ਗਾਵਸਕਰ, ਕਪਿਲ ਦੇਵ ਅਤੇ ਸਚਿਨ ਤੇਂਦੁਲਕਰ ਵਰਗੇ ਧਨੰਤਰ ਖਿਡਾਰੀਆਂ ਨੂੰ ਪੇਸ਼ ਆਏ ਉਲਟ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ।
 
<< Start < Prev 1 2 3 4 5 Next > End >>

Results 28 - 36 of 39
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles