Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
Sports
ਫ਼ੁੱਟਬਾਲ ਦਰਜਾਬੰਦੀ ‘ਚ ਸਪੇਨ ਚੋਟੀ ‘ਤੇ
Saturday, 05 July 2008
footbal.jpgਬੇਰਨੇ- ਯੂਰਪੀਅਨ ਕੱਪ (ਯੂਰੋ) ਫ਼ੁੱਟਬਾਲ ਚੈਂਪੀਅਨਸ਼ਿਪ 2008 ਜਿੱਤਣ ਵਾਲੀ ਸਪੇਨ ਦੀ ਟੀਮ ਅੱਜ ਜਾਰੀ ਅੰਤਰਰਾਸ਼ਟਰੀ ਦਰਜਾਬੰਦੀ ਵਿਚ ਚੋਟੀ ‘ਤੇ ਪਹੁੰਚ ਗਈ ਹੈ। ਇਹ ਦਰਜਾਬੰਦੀ ਫ਼ੁੱਟਬਾਲ ਦੀ ਅੰਤਰਰਾਸ਼ਟਰੀ ਸੰਸਥਾ ਫ਼ੀਫ਼ਾ ਨੇ ਜਾਰੀ ਕੀਤੀ।
ਜ਼ਿਕਰਯੋਗ ਹੈ ਕਿ ਇਹ ਦਰਜਾਬੰਦੀ ਜਾਰੀ ਕਰਨ ਦੀ ਪ੍ਰਣਾਲੀ 1992 ਵਿਚ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬੀਤੇ 16 ਵਰ੍ਹਿਆਂ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਸਪੇਨ ਦੀ ਟੀਮ ਇਸ ਦਰਜਾਬੰਦੀ ਵਿਚ ਚੋਟੀ ਦੇ ਸਥਾਨ ‘ਤੇ ਕਬਜ਼ਾ ਜਮਾਉਣ ਵਿਚ ਸਫ਼ਲ ਰਹੀ ਹੈ। ਅਜੇ ਬੀਤੇ ਮਹੀਨੇ ਹੀ ਸਪੇਨ ਦੀ ਟੀਮ ਚੌਥੇ ਸਥਾਨ ‘ਤੇ ਪਛੜੀ ਹੋਈ ਸੀ। ਇਹ ਦਰਜਾਬੰਦੀ ਬੀਤੇ 4 ਵਰ੍ਹਿਆਂ ਦੌਰਾਨ ਫ਼ੁੱਟਬਾਲ ਟੀਮਾਂ ਵੱਲੋਂ ਕੀਤੀਆਂ ਗਈਆਂ ਕਾਰਗ਼ੁਜ਼ਾਰੀਆਂ ‘ਤੇ ਆਧਾਰਿਤ ਹੁੰਦੀ ਹੈ। ਇਸ ਦਰਜਾਬੰਦੀ ਵਿਚ ਉਸ ਟੀਮ ਨੂੰ ਵੱਧ ਅੰਕ ਦਿੱਤੇ ਜਾਂਦੇ ਹਨ, ਜੋ ਵੱਡੇ ਅਤੇ ਵੱਕਾਰੀ ਟੂਰਨਾਮੈਂਟਾਂ ਵਿਚ ਖ਼ਿਤਾਬੀ ਜਿੱਤਾਂ ਦਰਜ ਕਰਨ ‘ਚ ਸਫ਼ਲ ਰਹਿੰਦੀ ਹੈ। ਇਸ ਦਰਜਾਬੰਦੀ ਵਿਚ ਦੂਸਰਾ ਸਥਾਨ ਇਟਲੀ ਦੀ ਟੀਮ ਨੇ ਹਾਸਿਲ ਕੀਤਾ ਹੈ, ਹਾਲਾਂਕਿ ਇਹ ਟੀਮ ਯੂਰੋ ਚੈਂਪੀਅਨਸ਼ਿਪ ਦੌਰਾਨ ਕੁਆਰਟਰਫ਼ਾਈਨਲ ਪੱਧਰ ਤੋਂ ਅੱਗੇ ਜਾਣ ਵਿਚ ਸਫ਼ਲ ਨਹੀਂ ਸੀ ਰਹੀ। ਜਿੱਥੋਂ ਤੱਕ ਜਰਮਨੀ ਦੀ ਟੀਮ ਦਾ ਸਵਾਲ ਹੈ, ਤਾਂ ਸਪੇਨ ਹੱਥੋਂ 1-0 ਨਾਲ ਹਾਰ ਕੇ ਯੂਰੋ ਚੈਂਪੀਅਨਸ਼ਿਪ ਆਪਣੇ ਹੱਥੋਂ ਗ਼ੁਆ ਲੈਣ ਵਾਲੀ ਇਹ ਟੀਮ ਮੌਜੂਦਾ ਦਰਜਾਬੰਦੀ ਅਨੁਸਾਰ ਤੀਸਰਾ ਸਥਾਨ ਹਾਸਿਲ ਕਰਨ ਵਿਚ ਸਫ਼ਲ ਹੋਈ ਹੈ। ਦੱਸਣਾ ਬਣਦਾ ਹੈ ਕਿ ਫ਼ਾਈਨਲ ਮੈਚ ਦੀ ਹਾਰ ਨਾਲ ਚੌਥੀ ਵਾਰ ਯੂਰੋ ਚੈਂਪੀਅਨਸ਼ਿਪ ਜਿੱਤਣ ਦਾ ਜਰਮਨੀ ਦਾ ਸੁਪਨਾ ਟੁੱਟ ਗਿਆ ਸੀ।
 
2010 ਦੇ ਫ਼ੀਫ਼ਾ ਫ਼ੁੱਟਬਾਲ ਵਿਸ਼ਵ ਕੱਪ ਪ੍ਰਸਾਰਣ 'ਈਐਸਪੀਐਨ-ਸਟਾਰ ਸਪੋਰਟਸ‘ ਚੈਨਲ ਕਰੇਗਾ
Friday, 04 July 2008

footbal.jpgਲੁਧਿਆਣਾ- ਮਸ਼ਹੂਰ ਖ਼ੇਡ ਚੈਨਲ ਈਐਸਪੀਐਨ-ਸਟਾਰ ਸਪੋਰਟਸ (ਈਐਸਐਸ) ਨੇ ਅੰਤਰਰਾਸ਼ਟਰੀ ਫ਼ੁੱਟਬਾਲ ਸੰਸਥਾ ਫ਼ੀਫ਼ਾ ਨਾਲ ਇੱਕ ਨਵੇਂ ਇਕਰਾਰਨਾਮੇ ‘ਤੇ ਹਸਤਾਖ਼ਰ ਕੀਤੇ ਹਨ। ਇਸ ਦੇ ਤਹਿਤ ਭਾਰਤੀ ਉਪ-ਮਹਾਂਦੀਪ ਦੇ ਦਰਸ਼ਕਾਂ ਦੇ ਮਨੋਰੰਜਨ ਲਈ 2010 ਦੇ ਫ਼ੀਫ਼ਾ ਵਿਸ਼ਵ ਕੱਪ ਸਮੇਤ ਫ਼ੀਫ਼ਾ ਲੜੀ ਦੇ ਅੰਤਰਰਾਸ਼ਟਰੀ ਫ਼ੁੱਟਬਾਲ ਟੂਰਨਾਮਂੈਟ ਦਾ ਪ੍ਰਸਾਰਣ 'ਈਐਸਪੀਐਨ-ਸਟਾਰ ਸਪੋਰਟਸ‘ ਚੈਨਲ ਕਰੇਗਾ।
ਇਕਰਾਰਨਾਮੇ ਦੀਆਂ ਸ਼ਰਤਾਂ ਮੁਤਾਬਿਕ ਈਐਸਪੀਐਨ-ਸਟਾਰ ਸਪੋਰਟਸ ਕੋਲ ਫ਼ੁੱਟਬਾਲ ਦੇ 275 ਅੰਤਰਰਾਸ਼ਟਰੀ ਮੁਕਾਬਲਿਆਂ ਦੇ ਪ੍ਰਸਾਰਣ ਦੇ ਅਧਿਕਾਰ ਹੋਣਗੇ। ਇਨ੍ਹਾਂ ਵਿਚ ਵਿਸ਼ਵ ਕੱਪ ਤੋਂ ਇਲਾਵਾ ਫ਼ੀਫ਼ਾ ਕਨਫ਼ੈਡਰੇਸ਼ਨ ਕੱਪ 2009 ਵੀ ਸ਼ਾਮਿਲ ਹੈ। ਜਿੱਥੋਂ ਤੱਕ ਵਿਸ਼ਵ ਕੱਪ ਦਾ ਸਬੰਧ ਹੈ, ਤਾਂ ਇਹ ਟੂਰਨਾਮੈਂਟ 11 ਜੂੁਨ ਤੋਂ 11 ਜੁਲਾਈ ਤੱਕ ਦੱਖਣੀ ਅਫ਼ਰੀਕਾ ਵਿਖੇ ਕਰਵਾਇਆ ਜਾਵੇਗਾ। ਇਸ ਟੁੂਰਨਾਮੈਂਟ ‘ਚ 32 ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਸਾਰੇ 64 ਮੈਚਾਂ ਦੀ ਕੁਮੈਂਟਰੀ ਹਿੰਦੀ ਅਤੇ ਅੰਗ਼ਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਹੋਵੇਗੀ।

 
2010 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਮੌਕਾ ਇੰਗਲੈਂਡ ਨੂੰ
Wednesday, 02 July 2008

footbal.jpgਲੰਡਨ-ਅੰਤਰਰਾਸ਼ਟਰੀ ਫ਼ੁੱਟਬਾਲ ਸੰਸਥਾ ਫ਼ੀਫ਼ਾ ਦੇ ਪ੍ਰਧਾਨ ਸੈਪ ਬਲੈਟਰ ਨੇ ਸੰਕੇਤ ਦਿੱਤੇ ਹਨ ਕਿ 2010 ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਮੌਕਾ ਇੰਗਲੈਂਡ ਨੂੰ ਦਿੱਤਾ ਜਾ ਸਕਦਾ ਹੈ। ਇਹ ਵਿਸ਼ਵ ਕੱਪ ਵੈਸੇ ਤਾਂ ਦੱਖਣੀ ਅਫ਼ਰੀਕਾ ਵਿਚ ਹੋਣਾ ਹੈ, ਪਰ ਜੇਕਰ ਉਥੇ ਕੋਈ ਕੁਦਰਤੀ ਆਫ਼ਤ ਆ ਜਾਂਦੀ ਹੈ, ਤਾਂ ਉਸ ਸੂਰਤ-ਏ-ਹਾਲ ਵਿਚ ਵਿਸ਼ਵ ਕੱਪ ਇੰਗਲੈਂਡ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੰਗਲੈਂਡ ਨੇ 2018 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਿਲ ਕਰਨ ਦੀਆਂ ਆਪਣੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ।

 
ਮਾਣ ਪੰਜਾਬ ਦਾ ਸਪੋਰਟਸ ਤੇ ਸੱਭਿਆਚਾਰਕ ਕਲੱਬ ਫਾਬਰੀਕੋ ਕਾਇਮ
Sunday, 29 June 2008
man_panjab_da_club_jpg.jpgਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਫਾਬਰੀਕੋ ਸਪੋਰਟਸ ਕਲੱਬ ਦੇ ਅਹੁੱਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਕਲੱਬ ਦਾ ਨਾਂ ਬਦਲ ਕੇ ਮਾਣ ਪੰਜਾਬ ਦਾ ਸਪੋਰਟਸ ਤੇ ਸੱਭਿਆਚਾਰਕ ਕਲੱਬ ਰੱਖ ਦਿੱਤਾ ਗਿਆ ਹੈ ਤੇ ਕਲੱਬ ਨੂੰ ਰਜਿਸਟਰਡ ਕਰਵਾਉਣ ਲਈ ਅਹੁੱਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ ਜਿਸ ਵਿਚ ਪ੍ਰਧਾਨ ਸਿ਼ੰਗਾਰਾ ਸਿੰਘ , ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ, ਮੀਤ ਪ੍ਰਧਾਨ ਕਸ਼ਮੀਰ ਸਿੰਘ , ਜਨਰਲ ਸਕੱਤਰ ਬਲਵੀਰ ਸਿੰਘ ਚੱਕਫੁੱਲੂ, ਸਕੱਤਰ ਸੁਖਵਿੰਦਰ ਸਿੰਘ, ਖਜ਼ਾਨਚੀ ਗਿਆਨੀ ਗੁਰਮੁਖ ਸਿੰਘ , ਸਹਾਇਕ ਖਜ਼ਾਨਚੀ ਜਸਵੰਤ ਸਿੰਘ ਸੰਤਾ, ਪ੍ਰੈੱਸ ਸਕੱਤਰ ਸ਼ਮਸ਼ੇਰ ਸਿੰਘ ਸ਼ੇਰਾ ਤੇ  ਜਸਵੀਰ ਸਿੰਘ ਖਟਕੜ ਚੁਣੇ ਗਏ । ਸਲਾਹਕਾਰ ਮੈਂਬਰਾਂ ਵਿਚ ਰਵਿੰਦਰ ਸਿੰਘ ਭਾਊ, ਰਾਮ ਸਿੰਘ ਰਾਮਾ, ਜਸਵਿੰਦਰ ਸਿੰਘ ਛਿੰਦਰ, ਗੁਰਜੀਤ ਸਿੰਘ ਜੀਤਾ ਘਟਾਰੋਂ, ਅਜੀਤ ਕੁਮਾਰ ਜੀਤਾ ਝਿੱਕਾ, ਸਕੱਤਰ ਸਿੰਘ, ਸੋਮਾ ਰਾਮ, ਰਾਜਵੀਰ ਗੋਸਲ, ਮਲਕੀਤ ਸਿੰਘੰ ਮਾਰਕੋ ਪ੍ਰਮੁੱਖ ਹਨ । ਇਹ ਕਲੱਬ ਟੂਰਨਾਂਮੈਂਟ ਕਰਵਾਉਣ ਦੇ ਨਾਲ ਨਾਲ ਸੱਭਿਆਚਰ ਨੂੰ ਵੀ ਉਭਾਰਨ ਲਈ ਯਤਨਸ਼ੀਲ ਰਹੇਗੀ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾ ਕਲੱਬ ਦੇ ਮੈਂਬਰਾਂ ਦੀ ਇੱਕ ਮੀਟਿੰਗ ਜਨਰਲ ਸਕੱਤਰ ਬੁਲਾਵੇਗਾ ਤੇ ਮੀਟਿੰਗ ਵਿਚ ਨਾ ਪਹੁੰਚਣ ਵਾਲੇ ਮੈਂਬਰ ਕੀਤੇ ਫੈਸਲੇ ਤੇ ਇਤਰਾਜ ਨਹੀਂ ਕਰ ਸਕਣਗੇ। ਇੱਕ ਹੋਰ ਮਤੇ ਵਿਚ ਫੈਸਲਾ ਕੀਤਾ ਕਿ ਕਲੱਬ ਵਲੋਂ ਬਣਾਏ ਬਰਤਣਾਂ ਨੂੰ ਪਿੰਡ ਫਾਬਰੀਕੋ ਨਿਵਾਸੀ ਹਰ ਪੰਜਾਬੀ ਆਪਣੇ ਕਾਰਜ਼ ਹਿੱਤ ਵਰਤ ਸਕਦਾ ਹੈ । ਜਨਰਲ ਸਕੱਤਰ ਮਹੀਨੇ ਵਿਚ ਇੱਕ ਮੀਟਿੰਗ ਜਰੂਰ ਬੁਲਾਵੇਗਾ ਤੇ ਲੋੜ ਪੈਣ ਤੇ ਪਹਿਲਾਂ ਵੀ ਮੀਟਿੰਗ ਬੁਲਾਈ ਜਾ ਸਕੇਗੀ। ਇਹ ਕਲੱਬ ਲਗਾਤਾਰ ਪੰਜ ਟੂਰਨਾਂਮੈਂਟ ਕਰਵਾ ਚੁੱਕੀ ਹੈ ਤੇ ਕਦੇ ਕਿਸੇ ਟੂਰਨਾਂਮੈਂਟ ਵਿਚ ਦਰਸ਼ਕਾਂ ਤੋਂ ਐਂਟਰੀ ਟਿਕਟ ਨਹੀਂ ਲਈ ਤੇ ਗੁਰੂ ਕਾ ਲੰਗਰ ਵੀ ਹਮੇਸਾਂ ਹੀ ਅਤੁੱਟ ਵਰਤਦਾ ਹੈ ਜੋ ਕਿ ਇਟਲੀ ਦੀਆਂ ਬਾਕੀ ਕਲੱਬਾਂ ਦੇ ਅਹੁਦੇਦਾਰ ਵੀ ਕਲੱਬ ਦੇ ਇਸ ਕਾਰਜ ਦੀ ਪ੍ਰਸੰਸਾ ਕਰਦੇ ਹਨ ।
 
ਫ਼ੁੱਟਬਾਲ ‘ਚ ਖੇਡੇਗਾ ਪਰਮਿੰਦਰ ਸਿੰਘ
Friday, 27 June 2008
footbal.jpgਕੁਰਾਲੀ- ਬਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੋ ਵਿਖੇ ਹੋਣ ਵਾਲੀ ਫ਼ੁੱਟਬਾਲ ਇੰਪੈਕਟ ਇੰਟਰਨੈਸ਼ਨਲ ਕੋਕਾ ਕੋਲਾ ਚੈਂਪੀਅਨਸ਼ਿਪ 2008 ਲਈ ਅੰਡਰ-16 ਸਾਲ ਵਰਗ ਦੀ ਟੀਮ ‘ਚ ਸਥਾਨਕ ਸ਼ਹਿਰ ਦੇ ਇੰਟਰਨੈਸ਼ਨਲ ਪਬਲਿਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਪਰਮਿੰਦਰ ਸਿੰਘ ਡਾਕਰ ਦੀ ਚੋਣ ਕੀਤੀ ਗਈ ਹੈ। ਚੈਂਪੀਅਨਸ਼ਿਪ ਲਈ ਰਵਾਨਾ ਹੋਣ ਸਮੇਂ ਪਰਮਿੰਦਰ ਦੇ ਪਿਤਾ ਭੁਪਿੰਦਰ ਸਿੰਘ ਗੱਗੂ, ਜੋ ਖ਼ੁੱਦ ਰਾਸ਼ਟਰੀ ਹਾਕੀ ਖ਼ਿਡਾਰੀ ਹਨ, ਨੇ ਦੱਸਿਆ ਕਿ ਪਰਮਿੰਦਰ ਪਹਿਲਾਂ ਕੋਲਕਾਤਾ ਦੇ ਕਲਿਆਣੀ ਇਲਾਕੇ ਵਿਖੇ ਕੋਕਾ ਕੋਲਾ ਵੱਲੋਂ ਲਗਾਏ ਜਾ ਰਹੇ ਟਰੇਨਿੰਗ ਕੈਂਪ ਵਿਚ ਹਿੱਸਾ ਲਵੇਗਾ ਤੇ ਫ਼ਿਰ 6 ਜੁਲਾਈ ਨੂੰ ਦਿੱਲੀ ਤੋਂ ਚੈਂਪੀਅਨਸ਼ਿਪ ਲਈ ਬਰਾਜ਼ੀਲ ਰਵਾਨਾ ਹੋਵੇਗਾ।
ਪਰਮਿੰਦਰ ਦੀ ਚੋਣ ‘ਤੇ ਇਲਾਕੇ ਦੇ ਖੇਡ ਪ੍ਰੇਮੀਆਂ ਜਗਜੀਤ ਸਿੰਘ ਕਲਸੀ, ਅੰਮ੍ਰਿਤਪਾਲ ਹਾਕੀ ਕੋਚ, ਜੇ ਈ ਕੁਲਦੀਪ ਸਿੰਘ, ਬਲਦੇਵ ਸਿੰਘ ਭਾਟੀਆ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਦੇ ਸਕੂਲ ਦੇ ਡਾਇਰੈਕਟਰ ਏ ਕੇ ਕੌਸ਼ਲ ਨੇ ਟਰੇਨਿੰਗ ਕੈਂਪ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਦਾ ਸਨਮਾਨ ਵੀ ਕੀਤਾ।
 
<< Start < Prev 1 2 3 4 5 6 Next > End >>

Results 10 - 18 of 50
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles