|
Sunday, 23 March 2008 |
ਬਰਲਿਨ- ਚੀਨ ਜਲਦੀ ਹੀ ਤਿੱਬਤ ਵਿਚ ਆਪਣੀ ਕਾਰਵਾਈ ਦੀ ਸਮੀਖਿਆ ਨਹੀਂ ਕਰਦਾ ਹੈ ਤਾਂ ਯੂਰਪੀ ਯੂਨੀਅਨ ਬੀਜਿੰਗ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦਾ ਬਾਈਕਾਟ ਕਰ ਸਕਦਾ ਹੈ।
ਯੂਰਪੀ ਸੰਸਦ ਦੇ ਮੁਖੀ ਹੈਸ ਗਰਟ ਪੋਟ੍ਰਿੰਗ ਨੇ ਅੱਜ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਹੈ ਕਿ ਬੀਜਿੰਗ ਨੂੰ ਦਲਾਈਲਾਮਾ ਨਾਲ ਗੱਲਬਾਤ ਦਾ ਫੈਸਲਾ ਤੁਰੰਤ ਕਰਨਾ ਚਾਹੀਦਾ ਹੈ।
ਪੋਟ੍ਰਿੰਗ ਨੇ ਕਿਹਾ ਕਿ ਚੀਨ ਜੇਕਰ ਮਤਭੇਦ ਸੁਲਝਾਉਣ ਲਈ ਕੋਈ ਯਤਨ ਨਹੀਂ ਕਰਦਾ ਤਾਂ ਬਾਈਕਾਟ ਦਾ ਸੱਦਾ ਬਿਲਕੁਲ ਜਾਇਜ਼ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਲੰਪਿਕ ਸਫਲ ਹੋਣ ਪਰ ਤਿੱਬਤੀਆਂ ਦੇ ਸਭਿਆਚਾਰਕ ਵਿਨਾਸ਼ ਦੀ ਕੀਮਤ ‘ਤੇ ਬਿਲਕੁਲ ਨਹੀਂ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਸੰਸਦ ਬਾਈਕਾਟ ਬਾਰੇ ਵਿਚਾਰ ਕਰੇਗੀ।
|
|
|
Tuesday, 18 March 2008 |
|
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਿਇਟਲੀ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਅਤੇ ਬਿਜਨੈੱਸਮੈਨ ਸ੍ਰ ਕਰਮਜੀਤ ਸਿੰਘ ਢਿੱਲੋਂ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ੍ਰ ਸੁਖਦੇਵ ਸਿੰਘ ਸ਼ਕਰੀ ਢੇਰੀ ਪੰਜਾਬ ਸਰਕਲ ਕਬੱਡੀ ਐਸੋਸੀਏਸ਼ਨ ਲੁਧਿਆਣਾ ਦੇ ਪੈਟਰਨ ਚੁਣੇ ਜਾਣ ਤੇ ਇਟਲੀ ਦੀਆਂ ਖੇਡ ਕਲੱਬਾਂ ਤੇ ਉੱਘੂਆਂ ਸ਼ਖਸ਼ੀਅਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਸ੍ਰ ਢਿੱਲੋਂ ਦੀ ਨਿਯੁਕਤੀ ਬਤਿੇ ਦਿਨੀੰਂ ਸਰਕਲ ਕਬੱਡੀ ਐਸੋਸੀਏਸ਼ਨ ਜਿ਼ਲ੍ਹਾ ਲੁਧਿਆਣਾ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਵਲੋਂ ਐਸੋ ਦੇ ਅਹੁੱਦੇਦਾਰਾਂ ਦੀ ਹਾਜ਼ਰੀ ਵਿਚ ਕੀਤੀ ਜਿਸ ਵਿਚ ਐਸੋ ਦੇ ਜਨਰਲ ਸਕੱਤਰ ਸ੍ਰੀ ਦੇਵੀ ਦਿਆਲ ਸ਼ਰਮਾ ,ਸੀਨੀਅਰ ਮੀਤ ਪ੍ਰਧਾਨਸ੍ਰ ਬਿੱਕਰ ਸਿੰਘ ਨੱਤ ,ਮੀਤ ਪ੍ਰਧਾਨ ਹਰਵੰਸ ਸਿੰਘ , ਸ੍ਰ ਪਿਆਰਾ ਸਿੰਘ ਤੇ ਹਨੀ ਸਾਹਨੇਵਾਲ ਪ੍ਰਮੁੱਖ ਸਨ । ਇਟਲੀ ਤੋਂ ਉਹਨਾਂ ਦੀ ਨਿਯੁਕਤੀ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸ੍ਰ ਜੋਗਾ ਸਿੰਘ ਸੰਘਾ ,ਸ੍ਰ ਨਰਿੰਦਰ ਸਿੰਘ ਤਾਜਪੁਰੀ ,ਸ੍ਰ ਅਮਰਜੀਤ ਸਿੰਘ ਵਿਚੈਂਸਾ ,ਸ੍ਰ ਬਲਜੀਤ ਸਿੰਘ ਕੁਹਾਲਾ, ਸ੍ਰ ਗੁਰਪ੍ਰੀਤ ਸਿੰਘ ਰੰਧਾਵਾ, ਸ੍ਰ ਜਸਵਿੰਦਰ ਸਿੰਘ ਕੁੱਕੂ , ਸ੍ਰ ਕ੍ਰਿਪਾਲ ਸਿੰਘ ਹੁੰਦਲ ,ਸ੍ਰ ਜਸਵਿੰਦਰ ਸਿੰਘ ਬੈਨੀਪਾਲ ,ਸ੍ਰ ਜਤਿੰਦਰ ਸਿੰਘ ਬੁਗਲੀ ,ਇਟਲੀ ਦਾ ਗਾਇਕ ਪੰਮਾ ਲਸਾੜੀਆ , ਕਬੱਡੀ ਕੁਮੈਂਟਰ ਪੱਪਾ ਸਿੰਘਪੁਰੀਆ ,ਸ੍ਰ ਰਛਪਾਲ ਸਿੰਘ ਹਾਂਸ , ਸ੍ਰ ਹਰਦੀਪ ਸਿੰਘ ਪਠਾਣੀਆ ,ਸ੍ਰ ਨਰਿੰਦਰ ਸਿੰਘ ਸੂਰਾਪੁਰ ਤੇ ਗੁਰਦਿਆਲ ਸਿੰ੍ਹਘ ਢੇਰੀ ਦੇ ਨਾਂ ਸ਼ਾਮਲ ਹਨ ।
|
|
|
Sunday, 16 March 2008 |
ਨਵੀਂ ਦਿੱਲੀ - ਓਲੰਪਿਕ ਲਈ ਕੁਆਲੀਫਾਈ ਨਾ ਕਰ ਸਕਣ ਤੋਂ ਬਾਅਦ ਚਾਰੇ ਪਾਸਿਆਂ ਤੋਂ ਦਬਾਅ ਝੱਲ ਰਹੇ ਭਾਰਤੀ ਹਾਕੀ ਮਹਾਸੰਘ (ਆਈ.ਐੱਚ.ਐੱਫ.) ਨੇ ਹੁਣ ਆਸਟ੍ਰੇਲੀਆ ਦੇ ਰਿਕ ਚਾਰਲਸਵਰਥ ਨੂੰ ਵੱਡੀ ਭੂਮਿਕਾ ਸੌਂਪਣ ਦੀ ਇੱਛਾ ਜਤਾਉਂਦੇ ਹੋਏ ਉਨ੍ਹਾਂ ਨੂੰ ਦਿੱਲੀ ਬੁਲਾਇਆ ਹੈ। ਸਾਬਕਾ ਕਪਤਾਨ ਅਤੇ ਹਾਕੀ ਦੇ ਧਨੰਤਰਾਂ ਵਿੱਚ ਸ਼ਾਮਲ ਚਾਰਲਸਵਰਥ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਭਾਰਤੀ ਹਾਕੀ ਦੀ ਦਸ਼ਾ ਸੁਧਾਰਨ ਲਈ ਭੇਜਿਆ ਸੀ ਪਰ ਭਾਰਤੀ ਹਾਕੀ ਮਹਾਸੰਘ ਨੇ ਉਨ੍ਹਾਂ ਨੂੰ ਸੀਨੀਅਰ ਟੀਮ ਤੋਂ ਅਲੱਗ ਰੱਖਿਆ। ਆਈ.ਐੱਚ.ਐੱਫ. ਦਾ ਤਰਕ ਸੀ ਕਿ ਉਨ੍ਹਾਂ ਦਾ ਕਰਾਰ ਅਜੇ ਪੱਕਾ ਨਹੀਂ ਹੋਇਆ। ਆਈ.ਐੱਚ.ਐੱਫ. ਮੁਖੀ ਕੇ.ਪੀ.ਐੱਸ. ਗਿੱਲ ਨਾਲ ਗੱਲਬਾਤ ਤੋਂ ਬਾਅਦ ਖੇਡ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ। ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਰਿਕ ਚਾਰਲਸਵਰਥ ਦੀ ਨਿਯੁਕਤੀ ਉੱਤੇ ਆਉਂਦੇ ਦਿਨਾਂ ਵਿੱਚ ਮੋਹਰ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਚਾਰਲਸਵਰਥ, ਖੇਡ ਮੰਤਰਾਲੇ ਅਤੇ ਆਈ.ਐੱਚ.ਐੱਫ. ਵਿਚਾਲੇ ਕਰਾਰ ‘ਤੇ ਹਸਤਾਖਰ ਬੈਠਕ ਤੋਂ ਬਾਅਦ ਕਰਨਗੇ। ਇਹ ਮਾਮਲਾ ਉਦੋਂ ਤੋਂ ਪੈਂਡਿੰਗ ਪਿਆ ਹੈ, ਜਦੋਂ ਚਾਰਲਸਵਰਥ ਨੇ 4 ਮਹੀਨੇ ਪਹਿਲਾਂ ਉਨ੍ਹਾਂ ਨੂੰ ਕੀਤੀ ਗਈ ਪੇਸ਼ਕਸ਼ ਦਾ ਜਵਾਬ ਨਹੀਂ ਦਿੱਤਾ ਸੀ। ਆਈ.ਐੱਚ.ਐੱਫ. ਮੁਖੀ ਸ੍ਰੀ ਗਿੱਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਮਸਲਾ ਸੁਲਝਾ ਲਿਆ ਜਾਵੇਗਾ।
|
|
|
Saturday, 15 March 2008 |
|
ਬੀਜਿੰਗ- ਚੀਨ ਵਿਚ ਹਾਲ ਹੀ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਮੱਦੇਨਜ਼ਰ ਚੀਨ ਬੁਰੀ ਤਰ੍ਹਾਂ ਡਰ ਗਿਆ ਹੈ। ਇਕ ਪਾਸੇ ਤਾਂ ਸਾਰੇ ਵਿਸ਼ਵ ਦਾ ਮੀਡੀਆ ਉਲੰਪਿਕ ਦੀ ਕਵਰੇਜ਼ ਲਈ ਚੀਨ ਵਿਚ ਮੌਜੂਦ ਹੈ ਅਤੇ ਦੂਜੇ ਪਾਸੇ ਤਿੱਬਤ ਦੇ ਅੰਦੋਲਨ ਕਾਰਨ ਹੁਣ ਚੀਨ ਤਿੱਬਤੀਆਂ ਵਿਰੁੱਧ ਪਹਿਲਾਂ ਵਰਗੀ ਦਮਨਕਾਰੀ ਨੀਤੀ ਨਹੀਂ ਅਪਣਾ ਸਕਦਾ। ਚੀਨ ਨੇ ਨੇਪਾਲ ਨੂੰ ਬੇਨਤੀ ਕਰਕੇ ਮਾਊਂਟ ਐਵਰੈਸਟ ਦਾ ਰਸਤਾ ਵੀ ਬੰਦ ਕਰਵਾ ਦਿੱਤਾ ਹੈ।
ਦੂਜੇ ਪਾਸੇ ਭਾਰਤ ਵਿਚ ਵੱਸੇ ਤਿੱਬਤੀਆਂ ਨੇ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਪਰ ਭਾਰਤੀ ਪ੍ਰਸ਼ਾਸਨ ਨੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਬੰਦ ਕਰਵਾ ਦਿੱਤਾ ਹੈ।
|
|
|
Friday, 14 March 2008 |
|
ਨਵੀਂ ਦਿੱਲੀ - ਪਹਿਲੀ ਵਾਰ ਓਲੰਪਿਕ ਵਿੱਚੋਂ ਬਾਹਰ ਹੋਣ ਦੀ ਤ੍ਰਾਸਦੀ ਝੱਲ ਰਹੀ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਜੋਕਿਮ ਕਾਰਵਾਲਹੋ ਦੇ ਅਹੁਦੇ ‘ਤੇ ਬਣੇ ਰਹਿਣ ਦਾ ਸੰਕੇਤ ਦਿੰਦੇ ਹੋਏ ਭਾਰਤੀ ਹਾਕੀ ਮਹਾਸੰਘ (ਆਈ.ਐੱਚ.ਐੱਫ.) ਨੇ ਸਪਸ਼ੱਟ ਕੀਤਾ ਕਿ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਜਾਵੇਗਾ। ਕਾਰਵਾਲਹੋ ਨੇ ਭਾਰਤ ਦੇ 80 ਸਾਲਾ ਵਿੱਚ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਨਾ ਕਰਨ ਤੋਂ ਬਾਅਦ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਪਰ ਭਾਰਤੀ ਹਾਕੀ ਮਹਾਸੰਘ ਦੇ ਪ੍ਰਧਾਨ ਕੇ.ਪੀ.ਐੱਸ. ਗਿੱਲ ਨੇ ਕਿਹਾ ਕਿ ਕੋਚ ‘ਤੇ ਸਾਰਾ ਦੋਸ਼ ਮੜ੍ਹਨਾ ਸਹੀ ਨਹੀਂ ਹੋਵੇਗਾ। ਗਿੱਲ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਸਾਨੂੰ ਉਨ੍ਹਾਂ ਦਾ ਅਸਤੀਫਾ ਨਹੀਂ ਮਿਲਿਆ, ਇਸ ਲਈ ਉਸ ਨੂੰ ਸਵੀਕਾਰ ਕਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਉਹ ਹੁਣ ਵੀ ਕੋਚ ਦੇ ਅਹੁਦੇ ‘ਤੇ ਬਰਕਰਾਰ ਹਨ। ਆਈ.ਐੱਚ.ਐੱਫ. ਮੁਖੀ ਨੇ ਕਿਹਾ ਕਿ ਉਨ੍ਹਾਂ ਨੇ 18 ਮਾਰਚ ਨੂੰ ਕਾਰਵਾਲਹੋ ਨੂੰ ਬੈਠਕ ਲਈ ਬੁਲਾਇਆ ਹੈ ਅਤੇ ਉਹ ਦਿਲੀ ਵਿੱਚ ਮਿਲੀ ਹਾਰ ਬਾਰੇ ਵਿਸਥਾਰਪੂਰਵਕ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਹਾਰ ਲਈ ਸਿਰਫ ਇੱਕ ਵਿਅਕਤੀ ਨੂੰ ਹੀ ਜਿ਼ੰਮੇਵਾਰ ਠਹਿਰਾਉਣਾ ਉੱਚਿਤ ਨਹੀਂ ਹੈ। ਇਸ ਪਿੱਛੇ ਕਈ ਕਾਰਨ ਹਨ। ਅਸੀਂ ਇਨ੍ਹਾਂ ਦੀ ਚਰਚਾ ਕਰਾਂਗੇ ਅਤੇ ਹਰੇਕ ਚੀਜ਼ਾ ਦਾ ਵਿਸ਼ਲੇਸ਼ਣ ਕਰਾਂਗੇ।
|
|
|
|
<< Start < Prev 1 2 3 4 5 6 Next > End >>
|
| Results 19 - 27 of 47 |