Calendar Date

Aug
30
2008
hansron_logo.png
  
ਖ਼ੇਡ-ਸੰਸਾਰ
ਜੀਵ ਨੇ ਲਗਾਈ 10 ਸਥਾਨਾਂ ਦੀ ਛਲਾਂਗ
Tuesday, 19 February 2008
jeevsingh.jpgਨਵੀਂ ਦਿੱਲੀ - ਜਕਾਰਤਾ ਓਪਨ ਵਿੱਚ ਦੂਜੇ ਸਥਾਨ ‘ਤੇ ਚੱਲ ਰਹੇ ਜੀਵ ਮਿਲਖਾ ਸਿੰਘ ਨੇ ਵਿਸ਼ਵ ਗੋਲਫ ਰੈਂਕਿੰਗ ਵਿੱਚ 10 ਸਥਾਨਾਂ ਦੀ ਛਲਾਂਗ ਲਗਾ ਕੇ 83ਵਾਂ ਸਥਾਨ ਹਾਸਲ ਕੀਤਾ ਹੈ। ਭਾਰਤ ਦੇ ਜੋਤੀ ਰੰਧਾਵਾ ਤੋਂ ਉਹ ਸਿਰਫ ਇੱਕ ਸਥਾਨ ਪਿੱਛੇ ਹੈ। ਜੀਵ ਜਕਾਰਤਾ ਵਿੱਚ ਆਖਰੀ ਹੋਲ ਵਿੱਚ ਬੋਗੀ ਲਗਾਉਣ ਕਾਰਨ ਦੂਜੇ ਯੂਰਪੀ ਟੂਰ ਖਿਤਾਬ ਤੋਂ ਖੁੰਝ ਗਿਆ। ਉੱਥੇ ਹੀ ਪਿਛਲੇ ਹਫਤੇ 85ਵੇਂ ਸਥਾਨ ‘ਤੇ ਕਾਬਜ਼ ਰੰਧਾਵਾ ਨੇ ਜਕਾਰਤਾ ਵਿੱਚ ਸਾਂਝੇ ਤੌਰ ‘ਤੇ 7ਵੇਂ ਸਥਾਨ ‘ਤੇ ਰਹਿਣ ਤੋਂ ਬਾਅਦ 82ਵੀਂ ਰੈਂਕਿੰਗ ਹਾਸਲ ਕਰ ਲਈ। ਇਸ ਨਾਲ ਉਹ ਏਸ਼ੀਆ ਦਾ ਦੂਜੇ ਨੰਬਰ ਦਾ ਖਿਡਾਰੀ ਬਣ ਗਿਆ। ਕੋਰੀਆ ਦੇ ਧਨੰਤਰ ਖਿਡਾਰੀ ਕੇ.ਜੇ. ਚੋਈ (08) ਤੋਂ ਹਾਲਾਂਕਿ ਉਹ ਕਾਫੀ ਪਿੱਛੇ ਹੈ। ਜਕਾਰਤਾ ਓਪਨ ਵਿੱਚ ਹਿੱਸਾ ਨਾ ਲੈਣ ਵਾਲਾ ਐੱਸ.ਐੱਸ.ਪੀ. ਚੌਰਸੀਆ 164ਵੇਂ ਸਥਾਨ ‘ਤੇ ਹੈ। ਉਸ ਤੋਂ ਪਿੱਛੇ ਗੌਰਵ ਘਈ (214), ਸਿ਼ਵ ਕਪੂਰ (267), ਅਰਜੁਨ ਅਟਵਾਲ (375) ਅਤੇ ਰਾਹਿਲ ਗੰਗਜੀ (392) ਹਨ।
 
ਖਲੀ ਨਹੀਂ ਬਣਿਆ ਮਹਾਬਲੀ - ਅੰਡਰਟੇਕਰ ਨੇ ਕੀਤਾ ਚਿੱਤ
Tuesday, 19 February 2008

dalip_singh.jpg
ਲਾਸ ਵੇਗਾਸ - ਇੱਕ ਵਾਰ ਫਿਰ ਤਜ਼ਰਬੇ ਸਾਹਮਣੇ ਦੇਸੀ ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਖਲੀ ਨੂੰ ਗੋਢੇ ਟੇਕਣੇ ਪਏ। ਬੀਤੇ ਐਤਵਾਰ ਨੂੰ ਹੋਏ ਡਬਲਯੂ.ਡਬਲਯੂ. ਈ. ਮੁਕਾਬਲੇ ਵਿੱਚ ਖਲੀ ਨੂੰ ਅੰਡਰਟੇਕਰ ਨੇ ਮਾਤ ਦੇ ਦਿੱਤੀ। ਇਸ ਤੋਂ ਸਿੱਧ ਹੋ ਗਿਆ ਹੈ ਕਿ ਖਲੀ ਨੂੰ ਅਜੇ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਹਾਲਾਂਕਿ ਖਲੀ ਨੇ ਅੰਡਰਟੇਕਰ ਨੂੰ ਸਖਤ ਟੱਕਰ ਦਿੱਤੀ ਪਰ ਸਿਰ ‘ਤੇ ਸੱਟ ਲਗਣ ਕਾਰਨ ਖਲੀ ਮੁਕਾਬਲਾ ਹਾਰ ਗਿਆ। ਲਗਭਗ 36 ਵਰਗ ਫੁੱਟ ਦੇ ਪਿੰਜਰੇ ਵਿੱਚ ਵਿਸ਼ਵ ਦੇ ਸਾਰੇ ਧਨੰਤ ਪਹਿਲਵਾਨਾਂ ਦਾ ਮੁਕਾਬਲਾ ਹੋਇਆ। ਭਾਰਤੀ ਧਨੰਤਰ ਖਲੀ ਨੇ ਚਾਰ ਪਹਿਲਵਾਨਾਂ ਨੂੰ ਤਾਂ ਹਰਾ ਦਿੱਤਾ ਪਰ ਪੰਜਵੇਂ ਮੁਕਾਬਲੇ ਵਿੱਚ ਅੰਡਰਟੇਕਰ ਨੇ ਉਸ ਨੂੰ ਮਾਤ ਦੇ ਕੇ ਇੱਕ ਵਾਰ ਫਿਰ ਭਾਰਤੀ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।

 

 
ਅਨਿਲ ਕੁਮਾਰ ਸ਼ਰਮਾ ਸੱਲਾਂ ਸਪੋਰਟਸ ਕਲੱਬ ਇਟਲੀ ਦੇ ਪ੍ਰਧਾਨ ਸਰਬਸੰਮਤੀ ਨਾਲ ਚੁਣੇ
Sunday, 17 February 2008

      ਬਰੇਸ਼ੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ) ਸੱਲਾਂ ਸਪੋਰਟਸ ਕਲੱਬ ਬਰੇਸ਼ੀਆ ਦੀ ਹੰਗਾਮੀ ਮੀਟਿੰਗ  ਇਟਲੀ ਦੇ ਮਸ਼ਹੂਰ ਹਵੇਲੀ ਰੈਸਟੋਰੈਂਟ
ਬਨਿਓਲੋਮੇਲਾ (ਬਰੇਸ਼ੀਆ) ਵਿਖੇ ਹੋਈ ਜਿਸ ਵਿਚ ਸਭ ਤੋੰ ਪਹਿਲਾਂ ਸੱਲਾਂ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ । ਸ੍ਰੀ ਰਾਜ ਕੁਮਾਰ ਸੱਲਾਂ ਨੇ ਸ੍ਰੀ ਅਨਿਲ ਕੁਮਾਰ ਸ਼ਰਮਾ ਦਾ ਨਾਂ ਕਲੱਬ ਦੇ ਪ੍ਰਧਾਨ ਲਈ ਪੇਸ਼ ਕੀਤਾ ਜਿਸ  ਨੂੰ ਸਾਰੇ ਮੈਂਬਰਾਂ ਨੇ ਤਾੜੀਆਂ ਮਾਰ ਕੇ ਪ੍ਰਵਾਨਗੀ ਦਿੱਤੀ। ਸ੍ਰੀ ਰਾਜ ਕੁਮਾਰ ਨੇ ਬਾਕੀ ਦੇ ਅਹੁਦੇਦਾਰ ਚੁਣਨ ਲਈ ਸ੍ਰੀ ਸ਼ਰਮਾ ਨੂੰ ਅਪੀਲ ਕਰਨ ਉਪਰੰਤ ਸ਼ਰਮਾ ਨੇ ਬਾਕੀ ਅਹੁਦੇਦਾਰਾਂ ਦਾ ਐਲਾਨ ਇਸ ਤਰਾਂ ਕੀਤਾ  ਸੀਨੀਅਰ ਵਾਈਸ ਪ੍ਰਧਾਨ ਸ੍ਰ ਸੁਰਿੰਦਰ ਸਿੰਘ ਚੈੜੀਆਂ (ਜ਼ੈਲਦਾਰ) , ਵਾਈਸ ਪ੍ਰਧਾਨ ਸ੍ਰ ਸੁਰਜੀਤ ਸਿੰਘ ਵਿਰਕ (ਹਵੇਲੀ ਰੈਸਟੋਰੈਂਟ ਵਾਲੇ), ਚੇਅਰਮੈਨ ਸ੍ਰੀ ਰਾਜ ਕੁਮਾਰ ਸੱਲਾਂ, ਖਜ਼ਨਚੀ ਜਗਤਾਰ ਸਿੰਘ ਚੈੜੀਆਂ , ਮੀਤ ਪ੍ਰਧਾਨ ਜਗਤਾਰ ਸੁਭਾਨਪੁਰੀਆ,  ਬਿੱਲਾ ਤਲਵੰਡੀ ਤੇ ਮੰਗਾ ਕੋਟ ਗੰਗੂ ਰਾਏ , ਕੋਚ ਮੇਜਰ ਢੰਡੋਵਾਲ ਤੇ ਦੀਪਾ ਕਾਲਾ ਸੰਘਿਆ , ਕੈਪਟਨ ਗੋਰਾ ਬੁਲੋਵਾਲ । ਇਟਾਲੀਅਨ ਸਾਥੀ ਰੌਬੈਰਟੋ ਸਕਾਲੀਆ ਨੇ ਪੂਰਨ ਵਿਸ਼ਵਾਸ਼ ਦਿਵਾਇਆ ਕੇ ਉਹ ਹਰ ਕੰਮ ਵਿਚ ਵੱਧ ਚੜ੍ਹ ਕੇ ਮਦਦ ਕਰੇਗਾ। ਇਸ ਮੌਕੇ ਤੇ ਸ੍ਰੀ ਸ਼ਰਮਾ ਨੇ ਐਲਾਨ ਕੀਤਾ ਕੇ ਸੱਲਾਂ ਸਪੋਰਟਸ ਕਲੱਬ ਤੇ ਐਮਚਿਉਰ ਕਬੱਡੀ ਕਲੱਬ ਫੈਡਰੇਸ਼ਨ ਵਲੋਂ ਜਲਦੀ ਹੀ ਯੌਰਪ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। 

 
ਸਰਕਲ ਤੇ ਨੈਸ਼ਨਲ ਕਬੱਡੀ ਦਾ ਯੌਰਪ ਕੱਪ ਪਹਿਲੀ ਵਾਰ ਇਟਲੀ ਵਿਚ - ਸ਼ਰਮਾ
Sunday, 17 February 2008
kabaddi.jpgÔ ਯੌਰਪ ਕੱਪ ਖੇਡਣ ਵਾਲੀ ਟੀਮ 45 ਦਿਨ ਪਹਿਲਾਂ ਐਂਟਰੀ ਕਰਵਾਏ
Ô ਇੱਕ ਦੇਸ਼ ਵਿਚੋਂ ਇੱਕ ਹੀ ਟੀਮ ਭਾਗ ਲੈ ਸਕੇਗੀ
  ਇਟਲੀ – (ਗੁਰਮੁਖ ਸਿੰਘ ਸਰਕਾਰੀਆ) -  ਸਰਕਲ ਅਤੇ ਨੈਸ਼ਨਲ ਕਬੱਡੀ ਦਾ ਯੌਰਪ ਕੱਪ ਪਹਿਲੀ ਵਾਰ ਇਟਲੀ ਵਿਚ 1 ਜੂਨ 2008 ਨੂੰ ਸੱਲਾਂ ਸਪੋਰਟਸ ਕਲੱਬ ਬਰੇਸ਼ੀਆ ਤੇ ਐਮੇਚਿਉਰ ਕਬੱਡੀ ਫੈਡਰੇਸ਼ਨ ਯੌਰਪ ਵਲੋਂ ਸਾਂਝੇ ਤੌਰ ਤੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਐਲਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ (ਪ੍ਰਧਾਨ ਸੱਲਾਂ ਸਪੋਰਟਸ ਕਲੱਬ ਬਰੇਸ਼ੀਆ ਤੇ ਐਮੇਚਿਉਰ ਕਬੱਡੀ ਫੈਡਰੇਸ਼ਨ ਯੌਰਪ) ਨੇ ਇੱਕ ਹਵੇਲੀ ਰੈਸਟੋਰੈਂਟ ਬਨਿਓਲੋਮੇਲਾ ਵਿਖੇ ਪੱਤਰਕਾਰ ਮਿਲਣੀ ਦੌਰਾਨ ਕੀਤਾ ।
        ਇਸ ਮੌਕੇ ਤੇ ਕਲੱਬ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਸੱਲਾਂ ਨੇ ਦੱਸਿਆ ਕਿ ਯੌਰਪ ਦੇ ਹਰੇਕ ਦੇਸ਼ ਵਿਚੋਂ ਇਕ ਹੀ ਟੀਮ ਭਾਗ ਲਏਗੀ ਤੇ ਖੇਡਣ ਵਾਲੀ ਟੀਮ 45 ਦਿਨ ਪਹਿਲਾਂ ਐਂਟਰੀ ਜਰੂਰ ਕਰਵਾਉਣ। ਨੈਸ਼ਨਲ ਟੀਮ ਵਿਚ ਖੇਡਣ ਵਾਲੇ ਖਿਡਾਰੀ ਉਸ ਹੀ ਦੇਸ਼ ਦੇ ਰਹਿਣ ਵਾਲੇ ਵੀ ਹੋਣ ਇਸਦਾ ਖਿਡਾਰੀਆਂ ਨੂੰ ਸਬੂਤ ਵਜੋਂ ਉਸ ਦੇਸ਼ ਦਾ ਪਹਿਚਾਣ ਪੱਤਰ ਜਾਂ ਹੋਰ ਦਸਤਾਵੇਜ਼ ਦਿਖਾਉਣਾ ਜਰੂਰੀ ਹੈ ਜਿਸ ਉੱਪਰ ਖਿਡਾਰੀ ਦੀ ਫੋਟੋ ਵੀ ਲੱਗੀ ਹੋਵੇ। ਸਰਕਲ ਟੀਮ ਉੱਪਰ ਇਸ ਤਰਾਂ ਦੀ ਕੋਈ ਪਬੰਧੀ ਨਹੀਂ ਕਿ ਕਿਹੜਾ ਖਿਡਾਰੀ ਕਿੱਧਰ ਖੇਡੇਗਾ ਪ੍ਰੰਤੂ ਇੱਕ ਖਿਡਾਰੀ ਇੱਕ ਟੀਮ ਵਿਚ ਖੇਡ ਕੇ ਦੂਜੀ ਵਿਚ ਨਹੀਂ ਖੇਡ ਸਕੇਗਾ ।
        ਸੀਨੀਅਰ ਮੀਤ ਪ੍ਰਧਾਨ ਸ੍ਰ ਸੁਰਿੰਦਰ ਸਿੰਘ ਚੈੜੀਆਂ ਤੇ ਸ੍ਰ ਸੁਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮੌਕੇ ਤੇ ਇੰਡੀਆ ਤੇ ਕੈਨੇਡਾ ਟੀਮ ਵਿਚਕਾਰ ਸ਼ੋ ਮੈਚ ਦਿਲ ਖਿੱਚਵਾਂ ਹੋਏਗਾ ਅਤੇ ਹਰ ਤਰਾਂ ਦੇ ਮੀਡੀਏ ਨੂੰ ਕਵਰੇਜ਼ ਕਰਨ ਦਾ ਪੂਰੀ ਦੁਨੀਆ ਵਿਚੋਂ ਖੁੱਲਾ ਸੱਦਾ ਦਿੱਤਾ ਗਿਆ ਹੈ।
           ਸ਼੍ਰੀ ਸ਼ਰਮਾ ਨੇ ਇਨਾਮਾਂ ਦਾ ਵੇਰਵਾ ਦਿੰਦਿਆ ਦੱਸਿਆ ਕਿ ਸਰਕਲ ਕਬੱਡੀ ਜੇਤੂ ਟੀਮ ਨੂੰ ਪਹਿਲਾ ਇਨਾਮ 5100 ਯੂਰੋ ਤੇ ਦੂਜਾ ਇਨਾਮ 3100 ਯੂਰੋ ਅਤੇ ਨੈਸ਼ਨਲ ਜੇਤੂ ਟੀਮ ਨੂੰ ਪਹਿਲਾ ਇਨਾਮ 3100 ਯੂਰੋ ਤੇ ਦੂਜਾ ਇਨਾਮ 2100 ਯੂਰੋ ਦਿੱਤਾ ਜਾਵੇਗਾ । ਨਾਰਵੇ ਸਵੀਡਨ ਤੇ ਗਰੀਸ ਤੋਂ ਆਉਣ ਵਾਲੀਆਂ ਟੀਮਾਂ ਨੂੰ 1500 ਯੂਰੋ ਕਿਰਾਇਆ ਤੇ ਬਾਕੀ ਯੌਰਪ ਵਿਚੋਂ ਆਉਣ ਵਾਲੀਆਂ ਟੀਮਾਂ ਨੂੰ 1000 ਯੂਰੋ ਪ੍ਰਤੀ ਟੀਮ ਕਿਰਾਇਆ ਕਲੱਬ ਵਲੋਂ ਹੋਏਗਾ ਤੇ ਟੀਮਾਂ ਦੀਆਂ ਰਿਹਾਇਸ਼ਾਂ ਦਾ ਪ੍ਰਬੰਧ ਵੀ ਕਲੱਬ ਵਲੋਂ ਕੀਤਾ ਜਾਵੇਗਾ। ਹਰ ਇਕ ਟੀਮ ਵਿਚੋਂ ਬੈੱਸਟ ਰੇਡਰ ਤੇ ਬੈੱਸਟ ਜਾਫੀ ਵੀ ਕੱਢਿਆ ਜਾਏਗਾ ਜਿਸ ਨੂੰ ਸਪੈਸ਼ਲ ਇਨਾਮ ਨਾਲ ਸਨਮਾਣ ਦਿੱਤਾ ਜਾਵੇਗਾ  ਬਾਕੀ ਸ਼ਰਤਾਂ ਦਾ ਐਲਾਨ 45 ਦਿਨ ਪਹਿਲਾਂ ਕੀਤਾ ਜਾਵੇਗਾ।
          ਪ੍ਰਬੰਧਕਾ ਨੇ ਕਿਹਾ ਕਿ ਅਸੀਂ ਇਹ ਸਾਰਾ ਉਪਰਾਲਾ ਇਸ ਲਈ ਕਰ ਰਹੇਂ ਹਾਂ ਕਿ ਨੌਜ਼ਵਾਨਾਂ ਨੂੰ ਨਸਿ਼ਆ ਤੇ ਲੜਾਈਆਂ ਤੋਂ ਦੂਰ ਰੱਖ ਸਕੀਏ ਇਸ ਲਈ ਇਟਲੀ ਵਿਚ ਵਸਦੇ ਪੰਜਾਬੀ ਨੌਜ਼ਵਾਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਸ਼ਰਾਬ ਪੀ ਕੇ ਕੋਈ ਵੀ ਦਰਸ਼ਕ ਨਾ ਆਵੇ ਤਾਂ ਕਿ ਅਸੀਂ ਆਪਣੇ ਭਾਈਚਾਰੇ ਦਾ ਇਟਾਲੀਅਨ ਲੋਕਾਂ ਤੇ ਚੰਗਾ ਪ੍ਰਭਾਵ ਪਾ ਸਕੀਏ ਤੇ ਆਉਣ ਵਾਲੀ ਪੀੜ੍ਹੀ ਲਈ ਮਹੌਲ ਵਧੀਆ ਸਿਰਜ ਸਕੀਏ।
 
Here is the roots of sports-Villagers
Saturday, 16 February 2008
bhambra_photo____killa_raipur_khad_mella.jpg
 
<< Start < Prev 1 2 3 4 5 6 Next > End >>

Results 37 - 45 of 53
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles