|
Thursday, 07 February 2008 |
ਨਵੀਂ ਦਿੱਲੀ - ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਦੱਸਣ ਵਾਲੀ ਸਾਨੀਆ ਮਿਰਜ਼ਾ ਨੂੰ ਭਾਰਤ ਵਿੱਚ ਟੈਨਿਸ ਨਾ ਖੇਡਣ ਦਾ ਫੈਸਲਾ ਬਦਲਣ ਲਈ ਤਿਰੰਗਾ ਵਿਵਾਦ ਵਿੱਚ ਫਸ ਚੁੱਕੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸਮੇਤ ਉਨ੍ਹਾਂ ਕ੍ਰਿਕਟਰਾਂ ਤੋਂ ਸਬਕ ਲੈਣਾ ਚਾਹੀਦਾ ਹੈ, ਜੋ ਦੇਸ਼ ਦੇ ਖੇਡ ਪ੍ਰੇਮੀਆਂ ਦੇ ਸਖਤ ਰਵੱਈਏ ਦਾ ਸਿ਼ਕਾਰ ਬਣਦੇ ਰਹੇ ਹਨ। ਕਦੀ ਆਪਣੀ ਪੁਸ਼ਾਕ, ਕਦੀ ਮਸਜਿਦ ਦੇ ਕੰਪਲੈਕਸ ਵਿੱਚ ਸ਼ੂਟਿੰਗ ਅਤੇ ਹੁਣ ਰਾਸ਼ਟਰੀ ਝੰਡੇ ਦੇ ਅਪਮਾਨ ਦੇ ਦੋਸ਼ਾਂ ਤੋਂ ਦੁਖੀ ਸਾਨੀਆ ਨੇ ਭਾਰਤ ਵਿੱਚ ਟੂਰਨਾਮੈਂਟ ਵਿੱਚ ਨਾ ਖੇਡਣ ਦਾ ਫੈਸਲਾ ਕੀਤਾ ਹੈ ਅਤੇ ਇਸੇ ਦੇ ਤਹਿਤ ਉਹ ਬੰਗਲੌਰ ਓਪਨ ਵਿੱਚ ਹਿੱਸਾ ਨਹੀਂ ਲਵੇਗੀ। ਸਾਨੀਆ ਅਜਿਹੀ ਪਹਿਲੀ ਖਿਡਾਰਨ ਨਹੀਂ ਹੈ, ਜੋ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੈ, ਉਸ ਤੋਂ ਪਹਿਲਾਂ ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵੀ ਇਸੇ ਤਰ੍ਹਾਂ ਦੇ ਵਿਵਾਦ ਤੋਂ ਗੁਜ਼ਰਨਾ ਪਿਆ ਪਰ ਅੱਜ ਵੀ ਉਹ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਭਾਰਤੀ ਟੀਮ ਜਦੋਂ ਪਿਛਲੇ ਸਾਲ ਮਾਰਚ ਵਿੱਚ ਵਿਸ਼ਵ ਕੱਪ ਖੇਡਣ ਲਈ ਵੈਸਟਇੰਡੀਜ਼ ਗਈ ਸੀ ਤਾਂ ਉਸ ਦੌਰਾਨ ਜਮਾਇਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਦੇ ਐੱਲ.ਅਗਰਵਾਲ ਨੇ ਇੱਕ ਪਾਰਟੀ ਦਿੱਤੀ ਸੀ, ਜਿਸ ਵਿੱਚ ਸਚਿਨ ਨੇ ਰਾਸ਼ਟਰੀ ਝੰਡੇ ਦੇ ਰੰਗਾਂ ਵਾਲਾ ਬਣਿਆ ਕੇਕ ਕੱਟਿਆ ਸੀ। ਇੱਕ ਚੈਨਲ ਨੇ ਜਦੋਂ ਇਸ ਖਬਰਾ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਤਾਂ ਤੇਂਦੁਲਕਰ ਵਿਰੁੱਧ ਇੰਦੌਰ ਅਤੇ ਦਿੱਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਮੁਆਫੀ ਮੰਗਣੀ ਲਈ ਕਿਹਾ ਗਿਆ ਸੀ। ਸਾਨੀਆ ਨੇ ਇੱਕ ਸਮੇਂ ਤੇਂਦੁਲਕਰ ਨੂੰ ਆਪਣਾ ਆਦਰਸ਼ ਕਰਾਰ ਦਿੱਤਾ ਸੀ ਅਤੇ ਹੁਣ ਲੱਗਦਾ ਹੈ ਕਿ ਉਸ ਨੂੰ ਆਪਣੇ ਇਸ ਆਦਰਸ਼ ਤੋਂ ਸਬਕ ਸਿੱਖਣ ਦੀ ਲੋੜ ਹੈ ਕਿਉਂਕਿ ਭਾਰਤ ਵਿੱਚ ਨਾ ਖੇਡਣ ਦੇ ਫੈਸਲੇ ਨਾਲ ਉਸ ਨੇ ਇਸ ਵਿਵਾਦ ਨੂੰ ਹੋਰ ਤੂਲ ਦੇ ਕੇ ਆਲੋਚਨਾਵਾਂ ਨੂੰ ਹੀ ਸੱਦਾ ਦਿੱਤਾ ਹੈ। ਟੈਨਿਸ ਸਟਾਰ ਲੀਏਂਡਰ ਪੇਸ ਤੱਕ ਵੀ ਉਸ ਦੇ ਆਲੋਚਕਾਂ ਵਿੱਚ ਸ਼ਾਮਲ ਹੋ ਗਿਆ ਹੈ। ਪੇਸ ਨੇ ਕਿਹਾ ਕਿ ਹਰੇਕ ਮਸ਼ਹੂਰ ਹਸਤੀ ਨੂੰ ਦੇਖੋ, ਕਿਹੜਾ ਵਿਵਾਦਾਂ ਵਿੱਚ ਨਹੀਂ ਘਿਰਿਆ ਹੋਇਆ? ਸਾਡੇ ਸਾਹਮਣੇ ਔਖੇ ਹਾਲਾਤ ਆਉਂਦੇ ਰਹਿੰਦੇਨ ਅਤੇ ਹਰੇਕ ਮੰਨੀ-ਪ੍ਰਮੰਨੀ ਹਸਤੀ ਨੂੰ ਆਪਣੀ ਜਿ਼ੰਦਗੀ ਵਿੱਚ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਖੁਦ ਨੂੰ ਕਿਵੇਂ ਪੇਸ਼ ਕਰਦੇ ਹੋਏ ਅਤੇ ਇਸ ਨਾਲ ਕਿਵੇਂ ਨਿਪਟਦੇ ਹੋ, ਇਹੀ ਮਾਇਨੇ ਰੱਖਦਾ ਹੈ। ਸਾਨੀਆ ਨੂੰ ਕਦੇ ਸੁਨੀਲ ਗਾਵਸਕਰ, ਕਪਿਲ ਦੇਵ ਅਤੇ ਸਚਿਨ ਤੇਂਦੁਲਕਰ ਵਰਗੇ ਧਨੰਤਰ ਖਿਡਾਰੀਆਂ ਨੂੰ ਪੇਸ਼ ਆਏ ਉਲਟ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ।
|
|
|
Sunday, 03 February 2008 |
ਚੇਨਈ - ਚਿੱਲੀ ਵਿਖੇ ਅਗਲੇ ਮਹੀਨੇ ਓਲੰਪਿਕ ਕੁਆਲੀਫਾਈ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਦੀ ਦਾਅਵੇਦਾਰੀ ਨੂੰ ਮਜਬੂਤ ਦੱਸਦਿਆਂ ਭਾਰਤੀ ਟੀਮ ਦੇ ਮੁੱਖ ਕੋਚ ਜੋਕਿਮ ਕਾਰਵਾਲਹੋ ਨੇ ਕਿਹਾ ਕਿ ਭਾਰਤੀ ਟੀਮ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਸੰਭਾਵਨਾ ਹੈ ਕਿ ਭਾਰਤ ਓਲੰਪਿਕ ਦੀ ਦਾਖਲਾ ਟਿਕਟ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਓਲੰਪਿਕ ਦਾਖਲੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਉਹ ਸਹੀ ਦਿਸ਼ਾ ਵੱਲ ਅੱਗੇ ਵਧ ਰਹੇ ਹਨ। ਹੁਣ ਸਿਰਫ ਇੱਕ ਜਾਂ ਦੋ ਮੌਕਿਆਂ ਨੂੰ ਵਰਤਣ ਦੀ ਲੋੜ ਹੈ। ਬੈਲਜ਼ੀਅਮ ਵਿਰੁੱਧ ਮੁਕੰਮਲ ਹੋਈ ਟੈਸਟ ਲੜੀ ਵਿੱਚ ਭਾਰਤੀ ਟੀਮ ਦੀ ਜਿੱਤ ਤੋਂ ਉਤਸ਼ਾਹਿਤ ਸ੍ਰੀ ਕਾਰਵਾਲਹੋ ਨੇ ਕਿਹਾ ਕਿ ਟੈਸਟ ਲੜੀ ਵਿੱਚ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਦਿਖਾਇਆ, ਜਿਸ ਨੂੰ ਜਾਰੀ ਰੱਖਦੇ ਹੋਏ ਉਹ ਓਲੰਪਿਕ ਕੁਆਲੀਫਾਈ ਵਿੱਚ ਖੇਡਣਗੇ। ਆਸਟ੍ਰੇਲਆ ਵਿਖੇ ਪਰਥ ਵਿੱਚ ਕੁਆਲੀਫਾਈ ਲਈ ਅਭਿਆਸ ਲਈ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਮੁੱਖ ਕੋਚ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਉੱਥੇ ਪੱਛਮੀ ਆਸਟ੍ਰੇਲੀਆ ਤੇ ਚੀਨ ਦੀ ਕੌਮੀ ਟੀਮ ਨਾਲ ਅਭਿਆਸ ਮੈਚ ਖੇਡੇਗੀ। ਜੋਕਿਮ ਕਾਰਵਾਲਹੋ ਨੇ ਕਿਹਾ ਕਿ 1 ਤੋਂ 9 ਮਾਰਚ ਤੱਕ ਖੇਡੇ ਜਾਣ ਵਾਲੇ ਕੁਆਲੀਫਾਈ ਮੁਕਾਬਲੇ ਲਈ ਅੰਤਿਮ ਟੀਮ ਦੀ ਚੋਣ ਆਸਟ੍ਰੇਲੀਆ ਤੋਂ ਪਰਤ ਕੇ ਹੋਵੇਗੀ। ਉਨ੍ਹਾਂ ਦੱਸਿਆ ਕਿ ਚਿੱਲੀ ਰਵਾਨਾ ਹੋਣ ਤੋਂ ਪਹਿਲਾਂ ਬੰਗਲੌਰ ਵਿਖੇ ਆਖਰੀ ਤਿਆਰੀ ਕੈਂਪ ਲੱਗੇਗਾ ਜਿਸ ਦੌਰਾਨ ਮੌਜੂਦਾ ਟੀਮ ਵਿੱਚ ਸ਼ਾਮਲ 24 ਖਿਡਾਰੀਆਂ ਵਿੱਚੋਂ 18 ਦੀ ਚੋਣ ਕੀਤੀ ਜਾਵੇਗੀ। 10 ਮਹੀਨੇ ਪਹਿਲਾਂ ਟੀਮ ਦੀ ਕੋਚਿੰਗ ਦਾ ਜਿੰਮਾ ਸਾਂਭਣ ਵਾਲੇ ਸ੍ਰੀ ਕਾਰਵਾਲਹੋ ਨੇ ਇਸ ਸਮੇਂ ਦੌਰਾਨ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੀ ਖਿਤਾਬੀ ਜਿੱਤ ਦੇ ਨਾਲ-ਨਾਲ ਅਜ਼ਲਾਨ ਸ਼ਾਹ ਤੇ ਚੈਂਪੀਅਨ ਚੈਲੰਜ ਵਿੱਚ ਕਾਂਸੀ ਦਾ ਤਮਗਾ ਅਤੇ ਟੈਸਟ ਲੜੀ ਵਿੱਚ ਜਿੱਤ ਦਿਵਾਈ। ਆਸਟ੍ਰੇਲੀਆ ਵਿਖੇ ਅਭਿਆਸ ਲਈ ਰਵਾਨਾ ਹੋਈ ਟੀਮ ਦੇ ਖਿਡਾਰੀਆਂ ਨੇ ਪਿਛਲੇ ਸਾਲ ਵਧੀਆ ਪ੍ਰਦਰਸ਼ਨ ਦਿਖਾਉਂਦਿਆਂ 14 ਮੈਚ ਜਿੱਤੇ ਤੇ ਚਾਰ ਮੈਚ ਹਾਰੇ। ਵਿਰੋਧੀ ਟੀਮਾਂ ਵਿਰੁੱਧ 83 ਗੋਲ ਦਾਗ਼ੇ ਤੇ 24 ਆਪਣੇ ਵੱਲ ਕਰਵਾਏ। ਪਿਛਲੇ ਸਾਲ ਪ੍ਰਭਜੋਤ ਸਿੰਘ ਨੇ 20, ਰਘੂਨਾਥ ਨੇ 11, ਸਿਵੇਂਦਰ ਸਿੰਘ ਤੇ ਰਾਜਪਾਲ ਸਿੰਘ ਨੇ 8-8 ਗੋਲ ਕੀਤੇ।
|
|
|
Saturday, 02 February 2008 |
|
ਬਰਲਿਨ - ਟੈਨਿਸ ਕੋਰਟ ‘ਤੇ ਧੁੰਮ ਮਚਾ ਕੇ ਦੁਨੀਆਂ ਦੇ ਕਰੋੜਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੀ ਰੂਸੀ ਟੈਨਿਸ ਸੁੰਦਰੀ ਮਾਰੀਆ ਸ਼ਾਰਾਪੋਵਾ ਨੇ ਕਿਹਾ ਕਿ ਆਪਣਾ ਸੱਚਾ ਪਿਆਰ ਪਾਉਣ ਤੋਂ ਬਾਅਦ ਉਹ ਅਸਲੀਅਤ ਵਿੱਚ ਪੂਰੀ ਤਰ੍ਹਾਂ ਆਪਣੇ ਪਤੀ ਪ੍ਰਤੀ ਵਫਾਦਾਰ ਰਹੇਗੀ। ਹਾਲ ਹੀ ਵਿੱਚ ਆਸਟ੍ਰੇਲੀਆ ਓਪਨ ਜਿੱਤਣ ਵਾਲੀ 20 ਸਾਲਾ ਮਾਰੀਆ ਸ਼ਾਰਾਪੋਵਾ ਨੇ ਇਸ ਸਾਲ ਹੁਣ ਤੱਕ 10 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਦੀ ਕਮਾਈ ਕਰ ਚੁੱਕੀ ਹੈ। ਉਹ ਹਾਲੇ ਤੱਕ ਕੁਆਰੀ ਹੈ ਪਰ ਉਸ ਨੇ ਸਪਸ਼ੱਟ ਕੀਤਾ ਕਿ ਉਸ ਦੇ ਸੁਪਨਿਆਂ ਦ ਾਰਾਜਕੁਮਾਰ ਨੂੰ ਪੂਰੀ ਤਿਆਰੀ ਨਾਲ ਹੀ ਉਸ ਨਾਲ ਜੁੜਨਾ ਪਵੇਗਾ। ਟੈਨਿਸ ਦੀਆਂ ਸਭ ਤੋਂ ਵੱਧ ਖੂਬਸੂਰਤ ਖਿਡਾਰਨਾਂ ਵਿੱਚੋਂ ਇੱਕ ਮਾਰੀਆ ਸ਼ਾਰਾਪੋਵਾ ਨੇ ਕਿਹਾ ਕਿ ਜੇਕਰ ਮੈਂ ਖੁਦ ਕਿਸੇ ਪੁਰਸ਼ ਨੂੰ ਓਨਾ ਹੀ ਪਿਆਰ ਕਰਾਂ ਜਿੰਨਾ ਕਿ ਹੁਣ ਮੈਂ ਆਪਣੇ ਕੁੱਤੇ ਨੂੰ ਕਰਦੀ ਹਾਂ ਤਾਂ ਉਸ ਵਿਅਕਤੀ ਨੂੰ ਅਸਲੀਅਤ ਵਿੱਚ ਕੁਝ ਪ੍ਰੇਸ਼ਾਨੀ ਹੋਵੇਗੀ ਕਿਉਂਕਿ ਹਾਲੇ ਮੈਂ ਪੂਰੀ ਤਰ੍ਹਾਂ ਆਪਣੇ ਕੁੱਤੇ ਦੇ ਪ੍ਰਤੀ ਵਫਾਦਾਰ ਹਾਂ। ਉਸ ਨੇ ਕਿਹਾ ਕਿ ਆਪਣੇ ਕੈਰੀਅਰ ਦੌਰਾਨ ਮੈਂ ਪਹਿਲਾਂ ਵੀ ਪਿਆਰ ਦੇ ਚੱਕਰ ਵਿੱਚ ਪੈ ਚੁੱਕੀ ਹਾਂ ਪਰ ਇਹ ਸੱਚਾ ਪਿਆਰ ਨਹੀਂ ਸੀ। ਉਸ ਨੇ ਕਿਹਾ ਕਿ ਸ਼ਾਇਦ ਅਗਲੇ 5 ਸਾਲਾਂ ਵਿੱਚ ਮੈਂ ਇਸ ਬਾਰੇ ਪੱਕੇ ਤੌਰ ‘ਤੇ ਕੁਝ ਕਹਿ ਸਕਾਂ। ਮੈਂ ਨਹੀਂ ਚਾਹੁੰਦੀ ਕਿ ਮੈਨੂੰ ਆਪਣਾ ਪਿਆਰ ਲੱਭਣਾ ਪਵੇ। ਮਾਰੀਆ ਸ਼ਾਰਾਪੋਵਾ ਦੇ ਹੋਣ ਵਾਲੇ ਪਤੀ ਨੂੰ ਇਸ ਰੂਸੀ ਸੁੰਦਰੀ ਦਾ ਪਿਆਰ ਪਾਉਣ ਲਈ ਭਾਵੇਂ ਉਸ ਦੇ ਕੁੱਤੇ ਡੋਲਸੀ ਨਾਲ ਮੁਕਾਬਲਾ ਕਰਨਾ ਪਵੇ ਪਰ ਨਿਸ਼ਚਿਤ ਤੌਰ ‘ਤੇ ਉਹ ਟੈਨਿਸ ਜਗਤ ਦੀ ‘ਡਾਰਲਿੰਗ’ ਹੈ ਜਿਸ ਨੇ ਹੁਣ ਤੱਕ ਫਰੈਂਚ ਓਪਨ ਨੂੰ ਛੱਡ ਕੇ ਬਾਕੀ ਸਾਰੇ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।
|
|
|
Tuesday, 29 January 2008 |

ਮੈਲਬੋਰਨ - ਢਿੱਲੀ ਸਰਵਿਸ ਅਤੇ ਗਲਤੀਆਂ ਕਾਰਨ ਸਾਨੀਆ ਮਿਰਜ਼ਾ ਅਤੇ ਮਹੇਸ਼ ਭੂਪਤੀ ਦਾ ਇੱਥੇ ਆਸਟ੍ਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਿਸ਼ਰਤ ਡਬਲਜ਼ ਦਾ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਭਾਰਤ ਦੀ ਗੈਰ-ਦਰਜਾ ਹਾਸਲ ਜੋੜੀ ਚੀਨ ਦੀ ਸੁਨ ਤਿਆਨ ਤਿਆਨ ਅਤੇ ਸਰਬੀਆ ਦੇ ਨੇਨਾਦ ਜਿਮੋਂਜਿਚ ਦੀ ਜੋੜੀ ਹੱਥੋਂ ਫਾਈਨਲ ਵਿੱਚ 6-7, 4-6 ਨਾਲ ਹਾਰ ਗਈ। ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਮਿਸ਼ਰਤ ਡਬਲਜ਼ ਫਾਈਨਲ ਵਿੱਚ ਪਹੁੰਚਣ ਵਾਲੀ ਸਾਨੀਆ ਅਤੇ ਭੂਪਤੀ ਇਸ ਹਾਰ ਲਈ ਖੁਦ ਹੀ ਦੋਸ਼ੀ ਰਹੇ। ਇਨ੍ਹਾਂ ਦੋਨਾਂ ਨੇ ਪਹਿਲੇ ਸੈੱਟ ਦੇ ਸ਼ੁਰੂ ਵਿੱਚ ਸਰਵਿਸ ਗੁਆਉਣ ਤੋਂ ਬਾਅਦ ਛੇਤੀ ਹੀ 4-3 ਦੀ ਲੀਡ ਹਾਸਲ ਕਰ ਲਈ ਸੀ ਪਰ ਇੱਥੋਂ ਉਨ੍ਹਾਂ ਨੇ ਸੁਨ ਅਤੇ ਜਿਮੋਂਜਿਚ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ। ਭਾਰਤੀ ਜੋੜੀ ਨੇ ਪਹਿਲੇ ਸੈੱਟ ਵਿੱਚ ਫਿਰ ਸੁਨ ਅਤੇ ਜਿਮੋਂਜਿਚ ਦੀ ਸਰਵਿਸ ਤੋੜੀ ਪਰ ਟਾਈਬ੍ਰੇਕਰ ਵਿੱਚ ਉਹ ਆਪਣੀ ਹੀ ਸਰਵਿਸ ਵਿੱਚ ਅੰਕ ਹਾਸਲ ਕਰਨ ਵਿੱਚ ਅਸਫਲ ਰਹੇ। ਭਾਰਤੀਆਂ ਨੇ ਖਾਸ ਕਰਕੇ ਦੂਸਰੀ ਸਰਵਿਸ ਵਿੱਚ ਗਲਤੀਆਂ ਕੀਤੀਆਂ ਅਤੇ 2 ਡਬਲ ਫਾਲਟ ਕਾਰਨ 42 ਮਿੰਟਾਂ ਵਿੱਚ ਪਹਿਲਾ ਸੈੱਟ ਗੁਆ ਦਿੱਤਾ। ਸਾਨੀਆ ਤੇ ਭੂਪਤੀ ਇਸ ਤੋਂ ਬਾਅਦ ਦੂਸਰੇ ਸੈੱਟ ਵਿੱਚ ਵੀ ਅਸਫਲ ਰਹੇ। ਉਨ੍ਹਾਂ ਨੇ ਇਸ ਸੈੱਟ ਵਿੱਚ ਸ਼ੁਰੂ ਵਿੱਚ ਹੀ ਆਪਣੀ ਸਰਵਿਸ ਗੁਆ ਦਿੱਤੀ। ਜਿਸ ਤੋਂ ਉਹ ਅੰਤ ਤੱਕ ਨਹੀਂ ਉਭਰ ਸਕੇ। ਭਾਰਤੀ ਜੋੜੀ ਨੇ ਇਸ ਸੈੱਟ ਵਿੱਚ 3 ਡਬਲ ਫਾਲਟ ਕੀਤੇ। ਇਸ ਤੋਂ ਉਲਟ ਸੁਨ ਅਤੇ ਜਿਮੋਂਜਿਚ ਨੇ ਭਾਰਤੀਆਂ ਦੀ ਸਰਵਿਸ ਤੋੜਣ ਤੋਂ ਇਲਾਵਾ ਇੱਕ ਵੀ ਬ੍ਰੇਕ ਪੁਆਇੰਟ ਨਹੀਂ ਗੁਆਇਆ। ਸਾਨੀਆ ਅਤੇ ਭੂਪਤੀ ਨੇ 7 ਬ੍ਰੇਕ ਪੁਆਇੰਟ ਬਚਾਏ, ਜਿਨ੍ਹਾਂ ਵਿੱਚ 3 ਮੈਚ ਪੁਆਇੰਟ ਵੀ ਸ਼ਾਮਲ ਹਨ ਪਰ ਇਨ੍ਹਾਂ ਦੋਨਾਂ ਨੇ ਆਪਣੀ ਵਿਰੋਧੀ ਜੋੜੀ ਦੇ ਇੱਕ ਡਬਲ ਫਾਲਟ ਦੀ ਤੁਲਨਾ ਵਿੱਚ 5 ਡਬਲ ਫਾਲਟ ਕੀਤੇ ਅਤੇ ਆਪਣੀਆਂ ਗਲਤੀਆਂ ਕਾਰਨ 7 ਵਾਰ ਅੰਕ ਗਵਾਏ। ਸੁਨ ਅਤੇ ਜਿਮੋਂਜਿਚ ਨੇ ਆਸਾਨੀ ਨਾਲ ਆਪਣੀ ਸਰਵਿਸ ‘ਤੇ ਮੈਚ ਵਿੱਚ ਖਿਤਾਬ ਆਪਣੇ ਨਾਂ ਕਰ ਲਿਆ।
|
|
|
Friday, 25 January 2008 |
|
ਚੇਨਈ – ਭਾਰਤੀ ਹਾਕੀ ਟੀਮ ਦੇ ਕੋਚ ਜੋਕਿਮ ਕਾਰਵਾਲਹੋ ਨੇ ਇੱਥੇ ਕਿਹਾ ਕਿ ਬੈਲਜ਼ੀਅਮ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਖਿਡਾਰੀਆਂ ਨੂੰ ਪਰਖਣ ਦਾ ਬਹੁਤ ਵਧੀਆ ਮੌਕਾ ਹੈ। ਪਹਿਲਾਂ ਇਹ 3 ਦੇਸ਼ਾਂ ਦੀ ਲੜੀ ਸੀ ਪਰ ਪਾਕਿਸਤਾਨ ਦੇ ਨਾਂਅ ਵਾਪਸ ਲੈਣ ਕਾਰਨ ਇਸ ਨੂੰ ਭਾਰਤ ਅਤੇ ਬੈਲਜ਼ੀਅਮ ਵਿਚਾਲੇ 5 ਟੈਸਟ ਮੈਚਾਂ ਦੀ ਲੜੀ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ। ਕਾਰਵਾਲਹੋ ਲਈ ਚਿੱਲੀ ਵਿੱਚ ਮਾਰਚ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰਜ਼ ਲਈ ਟੀਮ ਦੀ ਚੋਣ ਕਰਨਾ ਆਸਾਨ ਨਹੀਂ ਹੈ। ਤਕਨੀਕੀ ਨਿਰਦੇਸ਼ਕ ਰਿਕ ਚਾਰਲਸਵਰਥ ਦਾ ਵੀ ਮੰਨਣਾ ਹੈ ਕਿ ਕੁਆਲੀਫਾਇਰਜ਼ ਲਈ ਟੀਮ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਸਾਰੇ 24 ਸੰਭਾਵਿਤ ਖਿਡਾਰੀ ਪ੍ਰਤਿਭਾਸ਼ਾਲੀ ਹਨ। ਚਾਰਲਸਵਰਥ ਨੂੰ ਹਾਲਾਂਕਿ ਵਿਸ਼ਵਾਸ ਹੈ ਕਿ ਭਾਰਤ ਬੀਜਿੰਗ ਓਲੰਪਿਕ ਖੇਡਾਂ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੇਗਾ। ਚਾਰਲਸਵਰਥ ਨੇ ਇਸ ਦੇ ਨਾਲ ਹੀ ਕਿਹਾ ਕਿ ਚਿੱਲੀ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਭਾਰਤ ਨੂੰ ਇੰਗਲੈਂਡ ਦੀ ਟੀਮ ਤੋਂ ਸਭ ਤੋਂ ਸਖਤ ਚੁਣੌਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮੇਰੇ ਹਿਸਾਬ ਨਾਲ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਵਿੱਚ ਦੋਵਾਂ ਟੀਮਾਂ ਦੀ ਜਿੱਤ ਦੀ 50-50 ਫੀਸਦੀ ਸੰਭਾਵਨਾ ਰਹੇਗੀ ਪਰ ਭਾਰਤ ਨੂੰ ਚਿੱਲੀ ਅਤੇ ਆਸਟ੍ਰੇਲੀਆ ਨੂੰ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ।
|
|
|
|
<< Start < Prev 1 2 3 4 5 6 Next > End >>
|
| Results 46 - 53 of 53 |