Calendar Date

Jul
03
2008
hansron_logo.png
ਖ਼ੇਡ-ਸੰਸਾਰ
ਸਾਨੀਆ ਨੇ ਸੋਨੀ ਏਰਿਕਸਨ ਓਪਨ ਤੋਂ ਨਾਂ ਵਾਪਸ ਲਿਆ
Sunday, 30 March 2008
smirza_thumb.jpgਨਿਊਯਾਰਕ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਗੁੱਟ ਦੀ ਸੱਟ ਕਾਰਨ ਮਿਆਮੀ ਵਿੱਚ ਖੇਡੇ ਜਾ ਰਹੇ 21 ਲੱਖ ਡਾਲਰ ਦੀ ਇਨਾਮੀ ਰਾਸ਼ੀ ਦੇ ਸੋਨੀ ਏਰਿਕਸਨ ਓਪਨ ਟੈਨਿਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸਾਨੀਆ ਨੇ ਬੀਤੇ ਬੁੱਧਵਾਰ ਨੂੰ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕੀਤਾ। ਪਿਛਲੇ ਹਫਤੇ ਇੰਡੀਅਨ ਵੇਲਸ ਵਿੱਚ ਆਯੋਜਿਤ ਪੈਸੇਫਿਕ ਓਪਨ ਟੈਨਿਸ ਟੂਰਨਾਮੈਂਟ ਦੌਰਾਨ ਉਸ ਦੇ ਸੱਜੇ ਗੁੱਟ ‘ਤੇ ਸੱਟ ਲੱਗ ਗਈ ਸੀ। ਉਸ ਨੂੰ ਖਦਸ਼ਾ ਸੀ ਕਿ ਟੂਰਨਾਮੈਂਟ ਦੇ ਅਗਲੇ ਪੜਾਵਾਂ ਵਿੱਚ ਇਹ ਸੱਟ ਉਸ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। 29ਵਾਂ ਦਰਜਾ ਹਾਸਲ ਸਾਨੀਆ ਨੂੰ ਸੋਨੀ ਏਰਿਕਸਨ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਦੂਜੇ ਗੇੜ ਵਿੱਚ ਉਸ ਦਾ ਮੁਕਾਬਲਾ ਵਾਈਲਡ ਕਾਰਡਧਾਰੀ ਜਰਮਨੀ ਦੀ ਸਬੀਨ ਲਿਸਕੀ ਨਾਲ ਹੋਣਾ ਸੀ। 21 ਸਾਲਾ ਸਾਨੀਆ ਦੇ ਟੂਰਨਾਮੈਂਟ ਤੋਂ ਹਟਣ ਕਾਰਨ ਉਸ ਦੀ ਥਾਂ ‘ਤੇ ਯੂਕਰੇਨ ਦੀ ਮਾਰੀਆ ਕੋਰਿਤਸੋਵਾ ਨੂੰ ਮੁੱਖ ਡਰਾਅ ਵਿੱਚ ਜਗ੍ਹਾ ਦਿੱਤੀ ਗਈ ਹੈ।
 
ਯੂਰਪੀ ਸੰਘ ਨੇ ਚੀਨ ਨੂੰ ਦਿੱਤੀ ਉਲੰਪਿਕ ਦਾ ਬਾਈਕਾਟ ਕਰਨ ਦੀ ਧਮਕੀ
Sunday, 23 March 2008
olympics.jpgਬਰਲਿਨ- ਚੀਨ ਜਲਦੀ ਹੀ ਤਿੱਬਤ ਵਿਚ ਆਪਣੀ ਕਾਰਵਾਈ ਦੀ ਸਮੀਖਿਆ ਨਹੀਂ ਕਰਦਾ ਹੈ ਤਾਂ ਯੂਰਪੀ ਯੂਨੀਅਨ ਬੀਜਿੰਗ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦਾ ਬਾਈਕਾਟ ਕਰ ਸਕਦਾ ਹੈ।
 ਯੂਰਪੀ ਸੰਸਦ ਦੇ ਮੁਖੀ ਹੈਸ ਗਰਟ ਪੋਟ੍ਰਿੰਗ ਨੇ ਅੱਜ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਹੈ ਕਿ ਬੀਜਿੰਗ ਨੂੰ ਦਲਾਈਲਾਮਾ ਨਾਲ ਗੱਲਬਾਤ ਦਾ ਫੈਸਲਾ ਤੁਰੰਤ ਕਰਨਾ ਚਾਹੀਦਾ ਹੈ।
 ਪੋਟ੍ਰਿੰਗ ਨੇ ਕਿਹਾ ਕਿ ਚੀਨ ਜੇਕਰ ਮਤਭੇਦ ਸੁਲਝਾਉਣ ਲਈ ਕੋਈ ਯਤਨ ਨਹੀਂ ਕਰਦਾ ਤਾਂ ਬਾਈਕਾਟ ਦਾ ਸੱਦਾ ਬਿਲਕੁਲ ਜਾਇਜ਼ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਲੰਪਿਕ ਸਫਲ ਹੋਣ ਪਰ ਤਿੱਬਤੀਆਂ ਦੇ ਸਭਿਆਚਾਰਕ ਵਿਨਾਸ਼ ਦੀ ਕੀਮਤ ‘ਤੇ ਬਿਲਕੁਲ ਨਹੀਂ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਸੰਸਦ ਬਾਈਕਾਟ ਬਾਰੇ ਵਿਚਾਰ ਕਰੇਗੀ।
 
ਢਿੱਲੋਂ ਤੇ ਸ਼ੁ਼ਕਰੀ ਢੇਰੀ ਦੇ ਕਬੱਡੀ ਫੈਡਰੇਸ਼ਨ ਦੇ ਪੈਟਰਨ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ
Tuesday, 18 March 2008
     ਇਟਲੀ (ਗੁਰਮੁਖ ਸਿੰਘ ਸਰਕਾਰੀਆ)  ਿਇਟਲੀ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਅਤੇ ਬਿਜਨੈੱਸਮੈਨ ਸ੍ਰ ਕਰਮਜੀਤ ਸਿੰਘ ਢਿੱਲੋਂ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ੍ਰ ਸੁਖਦੇਵ ਸਿੰਘ ਸ਼ਕਰੀ ਢੇਰੀ ਪੰਜਾਬ ਸਰਕਲ ਕਬੱਡੀ ਐਸੋਸੀਏਸ਼ਨ ਲੁਧਿਆਣਾ ਦੇ ਪੈਟਰਨ ਚੁਣੇ ਜਾਣ ਤੇ ਇਟਲੀ ਦੀਆਂ ਖੇਡ ਕਲੱਬਾਂ ਤੇ ਉੱਘੂਆਂ ਸ਼ਖਸ਼ੀਅਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਸ੍ਰ ਢਿੱਲੋਂ ਦੀ ਨਿਯੁਕਤੀ ਬਤਿੇ ਦਿਨੀੰਂ ਸਰਕਲ ਕਬੱਡੀ ਐਸੋਸੀਏਸ਼ਨ ਜਿ਼ਲ੍ਹਾ ਲੁਧਿਆਣਾ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਵਲੋਂ ਐਸੋ ਦੇ ਅਹੁੱਦੇਦਾਰਾਂ ਦੀ ਹਾਜ਼ਰੀ ਵਿਚ ਕੀਤੀ ਜਿਸ ਵਿਚ ਐਸੋ ਦੇ ਜਨਰਲ ਸਕੱਤਰ ਸ੍ਰੀ ਦੇਵੀ ਦਿਆਲ ਸ਼ਰਮਾ ,ਸੀਨੀਅਰ ਮੀਤ ਪ੍ਰਧਾਨਸ੍ਰ ਬਿੱਕਰ ਸਿੰਘ ਨੱਤ ,ਮੀਤ ਪ੍ਰਧਾਨ ਹਰਵੰਸ ਸਿੰਘ , ਸ੍ਰ ਪਿਆਰਾ ਸਿੰਘ ਤੇ ਹਨੀ ਸਾਹਨੇਵਾਲ ਪ੍ਰਮੁੱਖ ਸਨ । ਇਟਲੀ ਤੋਂ ਉਹਨਾਂ ਦੀ ਨਿਯੁਕਤੀ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸ੍ਰ ਜੋਗਾ ਸਿੰਘ ਸੰਘਾ ,ਸ੍ਰ ਨਰਿੰਦਰ ਸਿੰਘ ਤਾਜਪੁਰੀ ,ਸ੍ਰ ਅਮਰਜੀਤ ਸਿੰਘ ਵਿਚੈਂਸਾ ,ਸ੍ਰ ਬਲਜੀਤ ਸਿੰਘ ਕੁਹਾਲਾ, ਸ੍ਰ ਗੁਰਪ੍ਰੀਤ ਸਿੰਘ ਰੰਧਾਵਾ, ਸ੍ਰ ਜਸਵਿੰਦਰ ਸਿੰਘ ਕੁੱਕੂ , ਸ੍ਰ ਕ੍ਰਿਪਾਲ ਸਿੰਘ ਹੁੰਦਲ ,ਸ੍ਰ ਜਸਵਿੰਦਰ ਸਿੰਘ ਬੈਨੀਪਾਲ ,ਸ੍ਰ ਜਤਿੰਦਰ ਸਿੰਘ ਬੁਗਲੀ ,ਇਟਲੀ ਦਾ ਗਾਇਕ ਪੰਮਾ ਲਸਾੜੀਆ , ਕਬੱਡੀ ਕੁਮੈਂਟਰ ਪੱਪਾ ਸਿੰਘਪੁਰੀਆ ,ਸ੍ਰ ਰਛਪਾਲ ਸਿੰਘ ਹਾਂਸ , ਸ੍ਰ ਹਰਦੀਪ ਸਿੰਘ ਪਠਾਣੀਆ ,ਸ੍ਰ ਨਰਿੰਦਰ ਸਿੰਘ ਸੂਰਾਪੁਰ ਤੇ ਗੁਰਦਿਆਲ ਸਿੰ੍ਹਘ ਢੇਰੀ ਦੇ ਨਾਂ ਸ਼ਾਮਲ ਹਨ ।
 
ਹਾਕੀ ਦੇ ਵਿਕਾਸ ‘ਚ ਵੱਡੀ ਭੂਮਿਕਾ ਨਿਭਾਉਣਗੇ ਚਾਰਲਸਵਰਥ
Sunday, 16 March 2008
rick_charlesworth.jpgਨਵੀਂ ਦਿੱਲੀ - ਓਲੰਪਿਕ ਲਈ ਕੁਆਲੀਫਾਈ ਨਾ ਕਰ ਸਕਣ ਤੋਂ ਬਾਅਦ ਚਾਰੇ ਪਾਸਿਆਂ ਤੋਂ ਦਬਾਅ ਝੱਲ ਰਹੇ ਭਾਰਤੀ ਹਾਕੀ ਮਹਾਸੰਘ (ਆਈ.ਐੱਚ.ਐੱਫ.) ਨੇ ਹੁਣ ਆਸਟ੍ਰੇਲੀਆ ਦੇ ਰਿਕ ਚਾਰਲਸਵਰਥ ਨੂੰ ਵੱਡੀ ਭੂਮਿਕਾ ਸੌਂਪਣ ਦੀ ਇੱਛਾ ਜਤਾਉਂਦੇ ਹੋਏ ਉਨ੍ਹਾਂ ਨੂੰ ਦਿੱਲੀ ਬੁਲਾਇਆ ਹੈ। ਸਾਬਕਾ ਕਪਤਾਨ ਅਤੇ ਹਾਕੀ ਦੇ ਧਨੰਤਰਾਂ ਵਿੱਚ ਸ਼ਾਮਲ ਚਾਰਲਸਵਰਥ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਭਾਰਤੀ ਹਾਕੀ ਦੀ ਦਸ਼ਾ ਸੁਧਾਰਨ ਲਈ ਭੇਜਿਆ ਸੀ ਪਰ ਭਾਰਤੀ ਹਾਕੀ ਮਹਾਸੰਘ ਨੇ ਉਨ੍ਹਾਂ ਨੂੰ ਸੀਨੀਅਰ ਟੀਮ ਤੋਂ ਅਲੱਗ ਰੱਖਿਆ। ਆਈ.ਐੱਚ.ਐੱਫ. ਦਾ ਤਰਕ ਸੀ ਕਿ ਉਨ੍ਹਾਂ ਦਾ ਕਰਾਰ ਅਜੇ ਪੱਕਾ ਨਹੀਂ ਹੋਇਆ। ਆਈ.ਐੱਚ.ਐੱਫ. ਮੁਖੀ ਕੇ.ਪੀ.ਐੱਸ. ਗਿੱਲ ਨਾਲ ਗੱਲਬਾਤ ਤੋਂ ਬਾਅਦ ਖੇਡ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ। ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਰਿਕ ਚਾਰਲਸਵਰਥ ਦੀ ਨਿਯੁਕਤੀ ਉੱਤੇ ਆਉਂਦੇ ਦਿਨਾਂ ਵਿੱਚ ਮੋਹਰ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਚਾਰਲਸਵਰਥ, ਖੇਡ ਮੰਤਰਾਲੇ ਅਤੇ ਆਈ.ਐੱਚ.ਐੱਫ. ਵਿਚਾਲੇ ਕਰਾਰ ‘ਤੇ ਹਸਤਾਖਰ ਬੈਠਕ ਤੋਂ ਬਾਅਦ ਕਰਨਗੇ। ਇਹ ਮਾਮਲਾ ਉਦੋਂ ਤੋਂ ਪੈਂਡਿੰਗ ਪਿਆ ਹੈ, ਜਦੋਂ ਚਾਰਲਸਵਰਥ ਨੇ 4 ਮਹੀਨੇ ਪਹਿਲਾਂ ਉਨ੍ਹਾਂ ਨੂੰ ਕੀਤੀ ਗਈ ਪੇਸ਼ਕਸ਼ ਦਾ ਜਵਾਬ ਨਹੀਂ ਦਿੱਤਾ ਸੀ। ਆਈ.ਐੱਚ.ਐੱਫ. ਮੁਖੀ ਸ੍ਰੀ ਗਿੱਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਮਸਲਾ ਸੁਲਝਾ ਲਿਆ ਜਾਵੇਗਾ।
 
ਉਲੰਪਿਕ ਖੇਡਾਂ ਕਾਰਨ ਬੁਰੀ ਤਰ੍ਹਾਂ ਡਰ ਗਿਆ ਹੈ ਚੀਨ
Saturday, 15 March 2008

olympics.jpgਬੀਜਿੰਗ- ਚੀਨ ਵਿਚ ਹਾਲ ਹੀ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਮੱਦੇਨਜ਼ਰ ਚੀਨ ਬੁਰੀ ਤਰ੍ਹਾਂ ਡਰ ਗਿਆ ਹੈ। ਇਕ ਪਾਸੇ ਤਾਂ ਸਾਰੇ ਵਿਸ਼ਵ ਦਾ ਮੀਡੀਆ ਉਲੰਪਿਕ ਦੀ ਕਵਰੇਜ਼ ਲਈ ਚੀਨ ਵਿਚ ਮੌਜੂਦ ਹੈ ਅਤੇ ਦੂਜੇ ਪਾਸੇ ਤਿੱਬਤ ਦੇ ਅੰਦੋਲਨ ਕਾਰਨ ਹੁਣ ਚੀਨ ਤਿੱਬਤੀਆਂ ਵਿਰੁੱਧ ਪਹਿਲਾਂ ਵਰਗੀ ਦਮਨਕਾਰੀ ਨੀਤੀ ਨਹੀਂ ਅਪਣਾ ਸਕਦਾ। ਚੀਨ ਨੇ ਨੇਪਾਲ ਨੂੰ ਬੇਨਤੀ ਕਰਕੇ ਮਾਊਂਟ ਐਵਰੈਸਟ ਦਾ ਰਸਤਾ ਵੀ ਬੰਦ ਕਰਵਾ ਦਿੱਤਾ ਹੈ।
 ਦੂਜੇ ਪਾਸੇ ਭਾਰਤ ਵਿਚ ਵੱਸੇ ਤਿੱਬਤੀਆਂ ਨੇ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਪਰ ਭਾਰਤੀ ਪ੍ਰਸ਼ਾਸਨ ਨੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਬੰਦ ਕਰਵਾ ਦਿੱਤਾ ਹੈ।

 
<< Start < Prev 1 2 3 4 5 Next > End >>

Results 10 - 18 of 39
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles