|
Tuesday, 06 May 2008 |
|
ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ ਕਾਰਨ ਅਸੀਂ ਕੋਇਰਾਲਾ ਦਾ ਸਲਮਾਨ ਕਰਦੇ ਹਾਂ, ਪਰ ਉਹਨਾਂ ਦਾ ਰੋਲ ਉਦੋਂ ਤੱਕ ਪੂਰਾ ਨਹੀਂ ਹੋਵੇਗਾ ਜਦੋਂ ਤੱਕ ਨਵਾਂ ਸੰਵਿਧਾਨ ਤਿਆਰ ਨਾ ਹੋ ਜਾਵੇ। ਭੱਟਾਰਾਈ ਨੇ ਇਹ ਬਿਆਨ ਕੋਇਰਾਲਾ ਨੂੰ ਉਹਨਾਂ ਦੀ ਰਿਹਾਇਸ਼ ‘ਤੇ ਮਿਲਣ ਤੋਂ ਬਾਅਦ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਇਰਾਲਾ ਨੂੰ ਰਾਸ਼ਟਰਪਤੀ ਬਣਾਉਣ ਨਾਲ ਸੱਤਾ ਦੀ ਤਾਕਤ ਦੇ ਦੋ ਕੇਂਦਰ ਹੋ ਜਾਣਗੇ। ਸੰਵਿਧਾਨ ਤਿਆਰ ਹੋਣ ਤੋਂ ਪਹਿਲਾਂ ਜੇਕਰ ਅਸੀਂ ਕੋਇਰਾਲਾ ਨੂੰ ਰਾਸ਼ਟਰਪਤੀ ਘੋਸ਼ਿਤ ਕਰਦੇ ਹਾਂ ਤਾਂ ਇਸ ਤੋਂ ਗਲਤ ਸੰਦੇਸ਼ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਸੀਂ ਹੋਰ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਪਰ ਕਾਰਜਕਾਰੀ ਸ਼ਕਤੀਆਂ ਮਾਓਵਾਦੀਆਂ ਦੇ ਕੋਲ ਹੀ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਨੇਪਾਲ ਦੇ ਅਵਾਮ ਨੇ ਅਜਿਹਾ ਹੀ ਜਨਆਦੇਸ਼ ਦਿੱਤਾ ਹੈ। ਭੱਟਾਰਾਈ ਨੇ ਕਿਹਾ ਕਿ ਕੋਇਰਾਲਾ ਇਕ ਅਜਿਹਾ ਉੱਚ ਪੱਧਰ ਦਾ ਤੰਤਰ ਵੀ ਬਣ ਸਕਦੇ ਹਨ, ਜਿਸਦੇ ਉਹ ਮੁਖੀ ਹੋਣ ਅਤੇ ਜੋ ਸਰਕਾਰ ਨੂੰ ਸਲਾਹ ਦੇਵੇ।
|
|
|
Saturday, 03 May 2008 |
ਵਾਸ਼ਿੰਗਟਨ- ਜੇਕਰ ਪਾਕਿਸਤਾਨ ਦੀ ਮੌਜੂਦਾ ਸਰਕਾਰ ਜਨਤਾ ਦੀਆਂ ਆਸਾਂ ਦੇ ਮੁਤਾਬਕ ਯਾਨਿ ਚੰਗਾ ਸ਼ਾਸਨ, ਸੁਰੱਖਿਆ, ਕਾਨੂੰਨ ਅਤੇ ਨਿਆਂ ਦਾ ਸ਼ਾਸਨ ਅਤੇ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੀ ਤਾਂ ਸੰਭਵ ਹੈ ਪਾਕਿਸਤਾਨ ਵਿਚ ਫਿਰ ਤੋਂ ਤਾਨਾਸ਼ਾਹੀ ਆ ਜਾਵੇ। ਮਾਹਿਰਾਂ ਦੀ ਰਾਏ ਵਿਚ ਇਹਨਾਂ ਸਭ ਕਾਰਨਾਂ ਦੇ ਕਾਰਨ ਪਾਕਿਸਤਾਨ ਵਿਚ ਫਿਰ ਤੋਂ ਉਹੀ ਸਿਲਸਿਲੇ ਚੱਲ ਪਵੇਗਾ, ਜਿਸ ਵਿਚ ਤਾਨਸ਼ਾਹੀ ਤੋਂ ਬਾਅਦ ਲੋਕਤੰਤਰ ਅਤੇ ਲੋਕਤੰਤਰ ਤੋਂ ਬਾਅਦ ਤਾਨਾਸ਼ਾਹੀ ਆਉਂਦੀ ਹੈ।
ਦੱਖਣੀ ਏਸ਼ੀਆ ਮਾਮਲਿਆਂ ਦੀ ਮੰਨੀ ਪ੍ਰਮੰਨੀ ਮਾਹਿਰ ਟਰੇਸਿਟਾ ਸਕਾਫਰ ਦੇ ਮੁਤਾਬਕ ਪਾਕਿਸਤਾਨ ਵਿਚ ਨਵੀਂ ਸਰਕਾਰ ਨੂੰ ਅੱਤਵਾਦ ਨਾਲ ਲੜਨ ਦੇ ਲਈ ਬਹੁਤ ਸੰਘਰਸ਼ ਕਰਨਾ ਹੋਵੇਗਾ। ਨਾਲ ਹੀ ਜ਼ਰੂਰਤ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਵੀ ਰੋਕਣਾ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਦੇ ਸਾਹਮਦੇ ਲੋਕਤੰਤਰ ਕਾਇਮ ਰੱਖਣ ਦੀ ਵੀ ਚੁਣੌਤੀ ਹੈ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵੱਲੋਂ ਆਯੋਜਿਤ ਇਕ ਬਹਿਸ ਵਿਚ ਸਕਾਫਰ ਨੇ ਹਿਕਾ ਕਿ ਪਾਕਿਸਤਾਨ ਵਿਚ ਸੱਤਾ ਤਬਦੀਲੀ ਨੇ ਰਾਇਤੀ ਕਮੀਆਂ ‘ਤੇ ਧਿਆਨ ਦੇਣ ਦੇ ਲਈ ਚੰਗਾ ਮੌਕਾ ਪ੍ਰਦਾਨ ਕੀਤਾ ਹੈ। ਇਸ ਤੋਂ ਮੁਲਕ ਦੇ ਸਾਹਮਣੇ ਪੈਦਾ ਅੰਦਰੂਨੀ ਅਤੇ ਬਾਹਰਲੇ ਖ਼ਤਰਿਆਂ ‘ਤੇ ਧਿਆਨ ਦਿੱਤਾ ਜਾ ਸਕੇਗਾ। ਸਕਾਫਰ ਦੇ ਮੁਤਾਬਕ ਪਾਕਿ ਵਿਚ ਇਸ ਵਾਰ ਜਾੋ ਲੋਕ ਜਨਤਾ ਦੁਆਰਾ ਚੁਣ ਕੇ ਆਏ ਹਨ, ਉਹ ਅਮਰੀਕਾ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਕਿਉਂਕਿ ਉਹ ਅੱਤਵਾਦ ਦੇ ਖਿਲਾਫ ਯੁੱਧ ਨੂੰ ਆਪਣਾ ਨਾ ਮੰਨ ਕੇ ਅਮਰੀਕਾ ਦੀ ਲੜਾਈ ਮੰਨਦੇ ਹਨ। ਪਾਕਿਸਤਾਨ ਦੀਆਂ ਸਮੱਸਿਆਵਾਂ ਅਮਰੀਕੀ ਨੀਤੀ ਦੇ ਗਲਤ ਅੰਦਾਜ਼ੇ ਦੇ ਕਾਰਨ ਹੋਰ ਡੂੰਘੀਆਂ ਹੋਈਆਂ ਹਨ। ਡੈਮੋਕ੍ਰੇਸੀ ਇੰਟਰਨੈਸ਼ਨਲ ਦੇ ਗਲੇਨ ਕੋਵਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੀ ਵਾਗਡੋਰ ਸੰਭਾਲ ਰਹੇ ਲੋਕਾਂ ਵਿਚ ਸੁਧਾਰਾਂ ਬਾਰੇ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਨਜ਼ਰ ਆਉਂਦੀ ਹੈ। ਉਹਨਾਂ ਨੇ ਪਾਕਿਸਤਾਨ ਦੇ ਰਾਜਨੀਤਿਕ ਦਲਾਂ ਨੂੰ ਗੈਰ ਲੋਕਤੰਤਰੀ ਅਤੇ ਫਾਸੀਵਾਦੀ ਜ਼ਮੀਨ ‘ਤੇ ਚੱਲਣ ਵਾਲਾ ਕਰਾਰ ਦਿੱਤਾ। ਉਥੇ ਸਿਰਫ ਉਹਨਾਂ ਹੀ ਉਮੀਦਵਾਰਾਂ ਨੂੰ ਪਾਰਟੀ ਟਿਕਟ ਮਿਲ ਪਾਉਂਦੀ ਹੈ, ਜਿਹਨਾਂ ਦੇ ਕੋਲ ਚੋਣਾਂ ਲੜਨ ਲਈ ਪੈਸਾ ਹੁੰਦਾ ਹੈ। ਗਲੇਨ ਦੇ ਮੁਤਾਬਕ ਜਦੋਂ ਤੱਕ ਇਹਨਾਂ ਕਮੀਆਂ ‘ਤੇ ਧਿਆਨ ਨਹੀਂ ਦਿੱਤਾ ਜਾਵੇਗਾ, ਪਾਕਿਸਤਾਨ ਸਮੱਸਿਆਵਾਂ ਤੋਂ ਨਹੀਂ ਉੱਭਰ ਸਕੇਗਾ।
|
|
|
Tuesday, 22 April 2008 |
ਕਾਠਮੰਡੂ- ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਵਿਚ ਨੇਪਾਲ ਨਰੇਸ਼ ਦੇ ਮੁਲਕ ਛੱਡਣ ਬਾਰੇ ਛਪੀਆਂ ਖਬਰਾਂ ਨੂੰ ਸ਼ਾਹੀ ਮਹਿਲ ਦੇ ਇਕ ਬਿਆਨ ਵਿਚ ਪੂਰੀ ਤਰ੍ਹਾਂ ਮਨਘੜਤ ਅਤੇ ਨਿਰਆਧਾਰ ਦੱਸਿਆ ਗਿਆ ਹੈ। ਮਾਓਵਾਦੀਆਂ ਦੀ ਅਹਿਮ ਲੀਡਰਸ਼ਿਪ ਦੁਆਰਾ ਰਾਜੇ ਨੂੰ ਗੱਦੀ ਛੱਡਣ ਅਤੇ ਆਮ ਨਾਗਰਿਕ ਵਾਂਗ ਰਹਿਣ ਦੇ ਬਿਆਨਾਂ ਦੇ ਬਾਵਜੂਦ ਸ਼ਾਹੀ ਮਹਿਲ ਨੇ ਕਿਹਾ ਹੈ ਕਿ ਭਾਰਤ ਜਾਂ ਕਿਸੇ ਹੋਰ ਪੜੌਸੀ ਦੇਸ਼ ਵਿਚ ਸ਼ਰਨ ਲੈਣ ਦੀ ਰਾਜ ਪਰਿਵਾਰ ਦੀ ਕੋਈ ਇੱਛਾ ਨਹੀਂ ਹੈ। ਨਰੇਸ਼ ਗਿਆਨੇਂਦਰ ਦੇ ਪ੍ਰੈਸ ਸਕੱਤਰੇਤ ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਦੇ ਦਿਨਾਂ ਵਿਚ ਰਾਜਾ ਦੇ ਖਿਲਾਫ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਵਿਚ ਛਪਣ ਵਾਲੀਆਂ ਖਬਰਾਂ ‘ਤੇ ਉਹਨਾਂ ਦੀ ਨਜ਼ਰ ਹੈ।
|
|
|
Saturday, 19 April 2008 |
|
ਬਾਕੀ ਰਹਿੰਦੇ ੳਮੀਦਵਾਰਾਂ ਦਾ ਐਲਾਨ ਜਲਦੀ ਅਤੇ 4 ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵੀ ਜਲਦੀ ਐਲਾਨੇ ਜਾਣਗੇ
ਸ਼ਾਹਕੋਟ, 19 ਅਪ੍ਰੈਲ (ਸੁਖਦਪਿ ਸਚਦੇਵਾ) ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜਿ਼ਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵਜਦਿਆਂ ਹੀ ਚੋਣ, ਸਰਗਰਮੀਆਂ ਸ਼ੁਰੂ ਹੋ ਗਈਆਂ ਹਨ . ਅੱਜ ਜਥੇਦਾਰ ਅਜੀਤ ਸਿੰਘ ‘ਕੋਹਾੜ’ ਮਾਲ ਅਤੇ ਮੁੜ ਵਸੇਬਾ ਵਿਭਾਗ ਦੇ ਮੰਤਰੀ ਨੇ ਬਲਾਕ ਸ਼ਾਹਕੋਟ ਦੇ ਸਰਗਰਮ ਅਕਾਲੀ ਦਲ ਦੇ ਵਰਕਰਾਂ, ਯੂਥ ਅਕਾਲੀ ਵਰਕਰਾਂ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਨਾਲ ਬਲਾਕ ਸੰਮਤੀਆਂ ਤੇ ਜਿ਼ਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਹੰਗਾਮੀ ਮੀਟਿੰਗ ਬਾਬਾ ਸੁਖਚੈਨ ਦਾਸ ਦੇ ਗੁਰਦੁਆਰਾ, ਬਾਜਵਾ ਕਲਾਂ ਵਿਖੇ ਕੀਤੀ . ਸ਼ਾਹਕੋਟ ਦੀ ਬਲਾਕ ਸੰਮਤੀ ‘ਚ 15 ਜ਼ੋਨਾਂ ਤੋਂ ‘15 ਬਲਾਕ ਸੰਮਤੀ ਦੇ ਮੈਂਬਰ ਚੁਣੇ ਜਾਣੇ ਹਨ ਅਤੇ ਸ਼ਾਹਕੋਟ ਦੀ ਸਬ-ਡਵੀਜ਼ਨ ‘ਚ 4 ਜਿ਼ਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣੇ ਹਨ . 15 ਬਲਾਕ ਸੰਮਤੀ ਦੇ ਮੈਂਬਰਾਂ ‘ਚ 5 ਜ਼ੋਨ ਜਨਰਲ ਮਰਦ, 3 ਇਸਤਰੀਆਂ ਜਨਰਲ, 1 ਬੀ।ਸੀ। ਇਸਤਰੀ ਜਾਂ ਮਰਦ, 4 ਐਸ।ਸੀ। (ਮਰਦ) ਅਤੇ 2 ਐਸ।ਸੀ। ਇਸਤਰੀਆਂ ਦੇ ਅਨੁਸਾਰ ਉਮੀਦਵਾਰ ਚੋਣ ਲੜ ਸਕਣਗੇ . ਜਿ਼ਲ੍ਹਾ ਪ੍ਰੀਸ਼ਦ ਦੇ 4 ਮੈਂਬਰ ਸ਼ਾਹਕੋਟ ਸਬ ਡਵੀਜ਼ਨ ਤੋਂ ਚੋਣ ਲੜਨਗੇ, ਇਹ ਚਾਰ ਮੈਂਬਰ, ਜਿ਼ਲ੍ਹਾ ਪ੍ਰੀਸ਼ਦ ਦੀ ਢੰਡੋਵਾਲ ਜ਼ੋਨ ਤੋਂ ਐਸ।ਸੀ।(ਮਰਦ), ਕੁਲਾਰ ਜ਼ੋਨ ਤੋਂ ਐਸ।ਸੀ। (ਮਰਦ), ਬਾਜਵਾ ਕਲਾਂ ਜ਼ੋਨ ਤੋਂ ਐਸ।ਸੀ। (ਇਸਤਰੀ) ਅਤੇ ਗਿੱਦੜ ਪਿੰਡੀ ਤੋਂ ਐਸ।ਸੀ।(ਮਰਦ) ਚੋਣ ਲੜ ਸਕੇਗਾ . ਜਥੇ: ਕੋਹਾੜ ਨੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ, ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ . ਪੂਨੀਆਂ ਜ਼ੋਨ ਤੋਂ ਤੇਜਾ ਸਿੰਘ ਮਾਣਕਪੁਰ (ਸਾਬਕਾ ਸਰਪੰਚ), ਪਰਜੀਆਂ ਕਲਾਂ ਜ਼ੋਨ ਤੋਂ ਤਰਸਿੰਦਰ ਸਿੰਘ ਰੌਂਤ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਤਲਵੰਡੀ ਬੂਟੀਆਂ ਜ਼ੋਨ ਤੋਂ ਮਲਕੀਤ ਸਿੰਘ ਰਾਜੇਵਾਲ, ਮੀਏਂਵਾਲ ਅਰਾਈਆਂ ਤੋਂ ਸਵਿਤਾ ਸਹੋਤਾ, ਕੋਟਲੀ ਗਾਜਰਾਂ ਜ਼ੋਨ ਤੋਂ ਬਿਮਲਾ ਰਾਣੀ ਅਤੇ ਬੁੱਢਣਵਾਲ ਜ਼ੋਨ ਤੋਂ ਜਸਵਿੰਦਰ ਕੌਰ ਬਲਾਕ ਸੰਮਤੀ ਦੀ ਚੋਣ ਲੜਨਗੇ . ਬਲਾਕ ਸੰਮਤੀ ਦੀਆਂ ਚੋਣਾਂ ਲਈ ਜੋ ਉੱਕਤ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਇਹ ਸਾਰੇ ਹੀ ਅਕਾਲੀ ਦਲ ਦੇ ਮਜ਼ਬੂਤ ਉਮੀਦਵਾਰ ਹਨ . ਜਥੇ: ਕੋਹਾੜ ਅਨੁਸਾਰ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਇੱਕ-ਦੋ ਦਿਨਾਂ ‘ਚ ਕਰ ਦਿੱਤਾ ਜਾਵੇਗਾ . ਅਕਾਲੀ ਦਲ ਬਲਾਕ ਸੰਮਤੀ ਦੇ 6 ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰਕੇ ਪਹਿਲ ਕਦਮੀ ਕੀਤੀ ਹੈ .
|
|
Read more...
|
|
|
Tuesday, 08 April 2008 |
ਇਸਲਾਮਾਬਾਦ- ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਮੁੱਖ ਨਵਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ ਦੀ ਉਪ ਚੋਣ ਲਾਹੌਰ ਤੋਂ ਲੜਨ ਦਾ ਫੈਸਲਾ ਕੀਤਾ ਹੈ। ਉਪ ਚੋਣ ਮਈ ਵਿਚ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਇਕ ਅਖਬਾਰ ਨੇ ਇਹ ਜਾਣਕਾਰੀ ਦਿੱਤੀ ਹੈ। ਵਰਣਨਯੋਗ ਹੈ ਕਿ ਸ਼ਰੀਫ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਲਟਕਦੇ ਮਾਮਲਿਆਂ ਨੂੰ ਆਧਾਰ ਬਣਾ ਕੇ ਬੀਤੀ ਫਰਵਰੀ ਦੀਆਂ ਆਮ ਚੋਣਾਂ ਵਿਚ ਉਹਨਾਂ ਦਾ ਚੋਣ ਬੇਨਤੀ ਪੱਤਰ ਰੱਦ ਕਰ ਦਿੱਤਾ ਗਿਆ ਸੀ।
ਪਿਛਲੇ ਸਾਲ 18 ਅਕਤੂਬਰ ਨੂੰ ਬੇਨਜ਼ੀਰ ਭੁੱਟੋ ਦੀ ਵਤਨ ਵਾਪਸੀ ਦੇ ਵਕਤ ਕਰਾਚੀ ਵਿਚ ਉਹਨਾਂ ਦੀ ਸਵਾਗਤ ਰੈਲੀ ਵਿਚ ਹੋਏ ਆਤਮ-ਘਾਤੀ ਹਮਲਿਆਂ ਦੀ ਜਾਂਚ ਦੇ ਲਈ ਇਕ ਨਵਾਂ ਟ੍ਰਿਬਿਊਨਲ ਗਠਿਤ ਕੀਤਾ ਜਾਵੇਗਾ। ਕੇਂਦਰ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ। ਸਿੰਧ ਪ੍ਰਾਂਤ ਦੇ ਸਾਬਕਾ ਮੁੱਖ ਮੰਤਰੀ ਅਰਬਾਬ ਗੁਲਾਮ ਰਹੀਮ ਵੀ ਜਾਂਚ ਦੇ ਦਾਇਰੇ ਵਿਚ ਹੋਣਗੇ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਯਾਤਰਾ ਦੇ ਲਈ ਵੀਜ਼ੇ ਦੀ ਸ਼ਰਤ ਖਤਮ ਕਰਨ ਦੇ ਮਾਮਲੇ ਵਿਚ ਦੋਵੇਂ ਦੇਸ਼ ਇਸ ਸਾਲ ਦੇ ਅੱਧ ਤੱਕ ਗੱਲਬਾਤ ਦਾ ਪੰਜਵਾਂ ਦੌਰ ਸ਼ੁਰੂ ਕਰਨਗੇ।
|
|
|
|
<< Start < Prev 1 2 3 4 5 6 7 8 Next > End >>
|
| Results 1 - 9 of 64 |