|
Tuesday, 27 May 2008 |
|
ਚੰਡੀਗੜ੍ਹ- ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਪ੍ਰਧਾਨ ਅਤੇ ਵਿਰੋਧੀ ਧਿਰ ਦੀ ਲੀਡਰ ਰਾਜਿੰਦਰ ਕੌਰ ਭੱਠਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਸਿਆਸੀ ਜੰਗ ਨੂੰ 31 ਮਈ ਤੱਕ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਦੂਜੇ ਪਾਸੇ ਵਿਧਾਨ ਸਭਾ ਉਪ ਚੋਣ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਖਤਮ ਹੁੰਦੇ ਹੀ ਇਕ ਦੂਜੇ ਦੇ ਖਿਲਾਫ ਸਰਗਰਮੀ ਸ਼ੁਰੂ ਹੋ ਗਈ ਹੈ। ਭੱਠਲ ਤੋਂ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਖੋਹਣ ਦੇ ਉਦੇਸ਼ ਨਾਲ ਕੈਪਟਨ ਸਮਰਥਕ ਸਾਬਕਾ ਵਿਧਾਇਕਾਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਦਿੱਲੀ ਵਿਚ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।
ਮਾਝੇ ਨਾਲ ਸਬੰਧਤ ਸਾਬਕਾ ਸੰਸਦੀ ਸਕੱਤਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕਈ ਹੋਰ ਵਿਧਾਇਕਾਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਬਾਜਵਾ ਨੇ ਦੱਸਿਆ ਕਿ ਇਹ ਸਾਡਾ ਰੂਟੀਨ ਦਾ ਕੰਮ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਮਦਰਦੀ ਨਾਲ ਉਹਨਾਂ ਦੀ ਗੱਲ ਸੁਣੀ। ਹਾਲਾਂਕਿ ਉਹਨਾਂ ਨੇ ਬੋਲਿਆ ਕੁਝ ਨਹੀਂ ਪਰ ਪ੍ਰਤੀਨਿਧੀ ਮੰਡਲ ਵਿਚ ਸ਼ਾਮਲ ਸਾਰੇ ਲੀਡਰਾਂ ਮੁਤਾਬਕ ਉਹਨਾਂ ਦੀ ਗੱਲ ਨਾਲ ਉਹ ਸਹਿਮਤ ਦਿਖਾਈ ਦੇ ਰਹੇ ਸਨ।
ਸੂਤਰਾਂ ਮੁਤਾਬਕ ਇਹਨਾਂ ਲੀਡਰਾਂ ਨੇ ਕਾਂਗਰਸ ਪ੍ਰਧਾਨ ਨੂੰ ਸਪਸ਼ਟ ਕਿਹਾ ਕਿ ਪੰਜਾਬ ਵਿਚ ਪਾਰਟੀ ਨੂੰ ਮਜਬੂਤ ਕਰਨ ਅਤੇ ਆਗਾਮੀ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦਾ ਮੁਕਾਬਲਾ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਹੀ ਸਮਰੱਥ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਹੀ ਭਾਸ਼ਾ ਵਿਚ ਜਵਾਬ ਦੇਣ ਵਾਲਾ ਲੀਡਰ ਹੀ ਵਰਕਰਾਂ ਦੇ ਮਨੋਬਲ ਨੂੰ ਉੱਪਰ ਚੁੱਕ ਸਕਦਾ ਹੈ। ਪ੍ਰਤੀਨਿਧੀ ਮੰਡਲ ਵਿਚ ਸ਼ਾਮਲ ਇਕ ਹੋਰ ਲੀਡਰ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਲੇ ਇਕ ਮਹੀਨੇ ਵਿਚ ਲੀਡਰਸ਼ਿਪ ‘ਚ ਤਬਦੀਲੀ ਦਾ ਕੋਈ ਫੈਸਲਾ ਕਰ ਲਿਆ ਜਾਵੇਗਾ।
ਕੈਪਟਨ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਉਹਨਾਂ ਨੂੰ 31 ਮਈ ਤੱਕ ਕੁਝ ਨਾ ਕਹਿਣ ਦਾ ਆਦੇਸ਼ ਦਿੱਤਾ ਹੈ ਅਤੇ ਹੁਣ ਇਕ ਜੂਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਹਨਾਂ ਦੇ ਲਈ ਜੋ ਜ਼ਿੰਮੇਵਾਰੀ ਤਹਿ ਕਰੇਗੀ, ਉਹ ਉਸ ਮੁਤਾਬਕ ਕੰਮ ਕਰਨਗੇ।
|
|
|
Friday, 23 May 2008 |
ਕਾਠਮੰਡੂ- ਨੇਪਾਲ ਵਿਚ ਸੰਵਿਧਾਨ ਸਭਾ ਦੀਆਂ ਚੋਣਾ ਵਿਚ ਮਿਲੀ ਹਾਰ ਤੋਂ ਬਾਅਦ ਸੱਤਾ ਨੂੰ ਲੈ ਕੇ ਪਹਿਲੀ ਵਾਰ ਚੁੱਪ ਤੋੜਦੇ ਹੋਏ ਨੇਪਾਲ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੇ ਕਿਹਾ ਕਿ ਉਹ ਸੱਤਾ ਦਾ ਭੁੱਖਾ ਨਹੀਂ ਹੈ। ਨਾਲ ਹੀ ਉਹਨਾਂ ਨੇ ਨੇਪਾਲ ਵਿਚ ਉਸ ਪਾਰਟੀ ਦੀ ਸਰਕਾਰ ਨੂੰ ਸਮਰਥਨ ਦੇਣ ਦਾ ਸੰਕੇਤ ਦਿੱਤਾ ਜੋ ਦੇਸ਼ ਦੀ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਤੱਤਪਰ ਹੋਵੇ। ਭਗਵਾਨ ਬੁੱਧ ਦੇ 2552ਵੇਂ ਜਨਮ ਦਿਨ ਦੇ ਮੌਕੇ ‘ਤੇ ਉਹਨਾਂ ਦੇ ਜਨਮ ਅਸਥਾਨ ਲੁੰਬਨੀ ਵਿਚ ਗਿਰਜਾ ਪ੍ਰਸਾਦ ਕੋਇਰਾਲਾ ਨੇ ਕਿਹਾ ਕਿ ਮੈਂ 84 ਸਾਲ ਦਾ ਹੋ ਗਿਆ ਹਾਂ। ਹੁਣ ਮੈਨੂੰ ਸੱਤਾ ਦੀ ਜ਼ਿਆਦਾ ਭੁੱਖ ਨਹੀਂ ਹੈ। ਮੈਨੂੰ ਕੋਈ ਨਿੱਜੀ ਲਾਲਚ ਨਹੀਂ ਹੈ। ਮੈਂ ਇੱਥੇ ਇਸ ਕਰਕੇ ਆਇਆ ਹਾਂ ਤਾਂ ਜੋ ਮੈਂ ਸ਼ਾਂਤੀ ਦੀ ਪ੍ਰੇਰਨਾ ਲੈ ਸਕਾਂ। ਵਰਣਨਯੋਗ ਹੈ ਕਿ ਨੇਪਾਲ ਵਿਚ ਸੰਵਿਧਾਨ ਸਭਾ ਦੀਆਂ ਚੋਣਾਂ ਦੇ ਬਾਅਦ ਤੋਂ ਹੀ ਅਜਿਹੇ ਸ਼ੰਕੇ ਰਹੇ ਹਨ ਕਿ ਕੋਇਰਾਲਾ ਨੂੰ ਮਾਓਵਾਦੀ ਕੋਈ ਅਹਿਮ ਅਹੁਦਾ ਸੌਂਪ ਸਕਦੇ ਹਨ। ਪਰ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਕੋਇਰਾਲਾ ਦੇ ਇਸ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੈ। ਉਹਨਾਂ ਨੇ ਨੇਪਾਲ ਦੀਆਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਦੇਸ਼ ਦੇ ਵਿਕਾਸ ਅਤੇ ਸਥਾਈਪਣ ਨੂੰ ਉਤਸ਼ਾਹਿਤ ਕਰਨ ਵਿਚ ਜੁਟ ਜਾਣ।
|
|
|
Tuesday, 06 May 2008 |
|
ਕਾਠਮੰਡੂ- ਨੇਪਾਲ ਵਿਚ ਮਾਓਵਾਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਸਨਮਾਨਜਨਕ ਅਹੁਦਾ ਦੇਣ ਲਈ ਤਿਆਰ ਹਨ। ਮੀਡੀਆ ਵਿਚ ਆਈਆਂ ਖਬਰਾਂ ਦੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਨੇਪਾਲ-ਮਾਓਵਾਦੀ ਨੇ ਕਿਹਾ ਹੈ ਕਿ ਅਸੀਂ ਕੋਇਰਾਲਾ ਦਾ ਸਨਮਾਨ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਅਹੁਦਾ ਦੇਣ ਲਈ ਤਿਆਰ ਹਾਂ। ਕਾਂਤੀਪੁਰ ਅਖਬਾਰ ਨੇ ਮਾਓਵਾਦੀ ਨੇਤਾ ਬਾਬੂਰਾਮ ਭਟਾਰਾਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਤੱਕ ਦੇ ਸਹਿਯੋਗ ਦੇ ਕਾਰਨ ਅਸੀਂ ਕੋਇਰਾਲਾ ਦਾ ਸਲਮਾਨ ਕਰਦੇ ਹਾਂ, ਪਰ ਉਹਨਾਂ ਦਾ ਰੋਲ ਉਦੋਂ ਤੱਕ ਪੂਰਾ ਨਹੀਂ ਹੋਵੇਗਾ ਜਦੋਂ ਤੱਕ ਨਵਾਂ ਸੰਵਿਧਾਨ ਤਿਆਰ ਨਾ ਹੋ ਜਾਵੇ। ਭੱਟਾਰਾਈ ਨੇ ਇਹ ਬਿਆਨ ਕੋਇਰਾਲਾ ਨੂੰ ਉਹਨਾਂ ਦੀ ਰਿਹਾਇਸ਼ ‘ਤੇ ਮਿਲਣ ਤੋਂ ਬਾਅਦ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਇਰਾਲਾ ਨੂੰ ਰਾਸ਼ਟਰਪਤੀ ਬਣਾਉਣ ਨਾਲ ਸੱਤਾ ਦੀ ਤਾਕਤ ਦੇ ਦੋ ਕੇਂਦਰ ਹੋ ਜਾਣਗੇ। ਸੰਵਿਧਾਨ ਤਿਆਰ ਹੋਣ ਤੋਂ ਪਹਿਲਾਂ ਜੇਕਰ ਅਸੀਂ ਕੋਇਰਾਲਾ ਨੂੰ ਰਾਸ਼ਟਰਪਤੀ ਘੋਸ਼ਿਤ ਕਰਦੇ ਹਾਂ ਤਾਂ ਇਸ ਤੋਂ ਗਲਤ ਸੰਦੇਸ਼ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਸੀਂ ਹੋਰ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਪਰ ਕਾਰਜਕਾਰੀ ਸ਼ਕਤੀਆਂ ਮਾਓਵਾਦੀਆਂ ਦੇ ਕੋਲ ਹੀ ਰਹਿਣੀਆਂ ਚਾਹੀਦੀਆਂ ਹਨ, ਕਿਉਂਕਿ ਨੇਪਾਲ ਦੇ ਅਵਾਮ ਨੇ ਅਜਿਹਾ ਹੀ ਜਨਆਦੇਸ਼ ਦਿੱਤਾ ਹੈ। ਭੱਟਾਰਾਈ ਨੇ ਕਿਹਾ ਕਿ ਕੋਇਰਾਲਾ ਇਕ ਅਜਿਹਾ ਉੱਚ ਪੱਧਰ ਦਾ ਤੰਤਰ ਵੀ ਬਣ ਸਕਦੇ ਹਨ, ਜਿਸਦੇ ਉਹ ਮੁਖੀ ਹੋਣ ਅਤੇ ਜੋ ਸਰਕਾਰ ਨੂੰ ਸਲਾਹ ਦੇਵੇ।
|
|
|
Saturday, 03 May 2008 |
ਵਾਸ਼ਿੰਗਟਨ- ਜੇਕਰ ਪਾਕਿਸਤਾਨ ਦੀ ਮੌਜੂਦਾ ਸਰਕਾਰ ਜਨਤਾ ਦੀਆਂ ਆਸਾਂ ਦੇ ਮੁਤਾਬਕ ਯਾਨਿ ਚੰਗਾ ਸ਼ਾਸਨ, ਸੁਰੱਖਿਆ, ਕਾਨੂੰਨ ਅਤੇ ਨਿਆਂ ਦਾ ਸ਼ਾਸਨ ਅਤੇ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੀ ਤਾਂ ਸੰਭਵ ਹੈ ਪਾਕਿਸਤਾਨ ਵਿਚ ਫਿਰ ਤੋਂ ਤਾਨਾਸ਼ਾਹੀ ਆ ਜਾਵੇ। ਮਾਹਿਰਾਂ ਦੀ ਰਾਏ ਵਿਚ ਇਹਨਾਂ ਸਭ ਕਾਰਨਾਂ ਦੇ ਕਾਰਨ ਪਾਕਿਸਤਾਨ ਵਿਚ ਫਿਰ ਤੋਂ ਉਹੀ ਸਿਲਸਿਲੇ ਚੱਲ ਪਵੇਗਾ, ਜਿਸ ਵਿਚ ਤਾਨਸ਼ਾਹੀ ਤੋਂ ਬਾਅਦ ਲੋਕਤੰਤਰ ਅਤੇ ਲੋਕਤੰਤਰ ਤੋਂ ਬਾਅਦ ਤਾਨਾਸ਼ਾਹੀ ਆਉਂਦੀ ਹੈ।
ਦੱਖਣੀ ਏਸ਼ੀਆ ਮਾਮਲਿਆਂ ਦੀ ਮੰਨੀ ਪ੍ਰਮੰਨੀ ਮਾਹਿਰ ਟਰੇਸਿਟਾ ਸਕਾਫਰ ਦੇ ਮੁਤਾਬਕ ਪਾਕਿਸਤਾਨ ਵਿਚ ਨਵੀਂ ਸਰਕਾਰ ਨੂੰ ਅੱਤਵਾਦ ਨਾਲ ਲੜਨ ਦੇ ਲਈ ਬਹੁਤ ਸੰਘਰਸ਼ ਕਰਨਾ ਹੋਵੇਗਾ। ਨਾਲ ਹੀ ਜ਼ਰੂਰਤ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਵੀ ਰੋਕਣਾ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਦੇ ਸਾਹਮਦੇ ਲੋਕਤੰਤਰ ਕਾਇਮ ਰੱਖਣ ਦੀ ਵੀ ਚੁਣੌਤੀ ਹੈ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵੱਲੋਂ ਆਯੋਜਿਤ ਇਕ ਬਹਿਸ ਵਿਚ ਸਕਾਫਰ ਨੇ ਹਿਕਾ ਕਿ ਪਾਕਿਸਤਾਨ ਵਿਚ ਸੱਤਾ ਤਬਦੀਲੀ ਨੇ ਰਾਇਤੀ ਕਮੀਆਂ ‘ਤੇ ਧਿਆਨ ਦੇਣ ਦੇ ਲਈ ਚੰਗਾ ਮੌਕਾ ਪ੍ਰਦਾਨ ਕੀਤਾ ਹੈ। ਇਸ ਤੋਂ ਮੁਲਕ ਦੇ ਸਾਹਮਣੇ ਪੈਦਾ ਅੰਦਰੂਨੀ ਅਤੇ ਬਾਹਰਲੇ ਖ਼ਤਰਿਆਂ ‘ਤੇ ਧਿਆਨ ਦਿੱਤਾ ਜਾ ਸਕੇਗਾ। ਸਕਾਫਰ ਦੇ ਮੁਤਾਬਕ ਪਾਕਿ ਵਿਚ ਇਸ ਵਾਰ ਜਾੋ ਲੋਕ ਜਨਤਾ ਦੁਆਰਾ ਚੁਣ ਕੇ ਆਏ ਹਨ, ਉਹ ਅਮਰੀਕਾ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਵਿਚ ਹਨ, ਕਿਉਂਕਿ ਉਹ ਅੱਤਵਾਦ ਦੇ ਖਿਲਾਫ ਯੁੱਧ ਨੂੰ ਆਪਣਾ ਨਾ ਮੰਨ ਕੇ ਅਮਰੀਕਾ ਦੀ ਲੜਾਈ ਮੰਨਦੇ ਹਨ। ਪਾਕਿਸਤਾਨ ਦੀਆਂ ਸਮੱਸਿਆਵਾਂ ਅਮਰੀਕੀ ਨੀਤੀ ਦੇ ਗਲਤ ਅੰਦਾਜ਼ੇ ਦੇ ਕਾਰਨ ਹੋਰ ਡੂੰਘੀਆਂ ਹੋਈਆਂ ਹਨ। ਡੈਮੋਕ੍ਰੇਸੀ ਇੰਟਰਨੈਸ਼ਨਲ ਦੇ ਗਲੇਨ ਕੋਵਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੀ ਵਾਗਡੋਰ ਸੰਭਾਲ ਰਹੇ ਲੋਕਾਂ ਵਿਚ ਸੁਧਾਰਾਂ ਬਾਰੇ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਨਜ਼ਰ ਆਉਂਦੀ ਹੈ। ਉਹਨਾਂ ਨੇ ਪਾਕਿਸਤਾਨ ਦੇ ਰਾਜਨੀਤਿਕ ਦਲਾਂ ਨੂੰ ਗੈਰ ਲੋਕਤੰਤਰੀ ਅਤੇ ਫਾਸੀਵਾਦੀ ਜ਼ਮੀਨ ‘ਤੇ ਚੱਲਣ ਵਾਲਾ ਕਰਾਰ ਦਿੱਤਾ। ਉਥੇ ਸਿਰਫ ਉਹਨਾਂ ਹੀ ਉਮੀਦਵਾਰਾਂ ਨੂੰ ਪਾਰਟੀ ਟਿਕਟ ਮਿਲ ਪਾਉਂਦੀ ਹੈ, ਜਿਹਨਾਂ ਦੇ ਕੋਲ ਚੋਣਾਂ ਲੜਨ ਲਈ ਪੈਸਾ ਹੁੰਦਾ ਹੈ। ਗਲੇਨ ਦੇ ਮੁਤਾਬਕ ਜਦੋਂ ਤੱਕ ਇਹਨਾਂ ਕਮੀਆਂ ‘ਤੇ ਧਿਆਨ ਨਹੀਂ ਦਿੱਤਾ ਜਾਵੇਗਾ, ਪਾਕਿਸਤਾਨ ਸਮੱਸਿਆਵਾਂ ਤੋਂ ਨਹੀਂ ਉੱਭਰ ਸਕੇਗਾ।
|
|
|
Tuesday, 22 April 2008 |
ਕਾਠਮੰਡੂ- ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਵਿਚ ਨੇਪਾਲ ਨਰੇਸ਼ ਦੇ ਮੁਲਕ ਛੱਡਣ ਬਾਰੇ ਛਪੀਆਂ ਖਬਰਾਂ ਨੂੰ ਸ਼ਾਹੀ ਮਹਿਲ ਦੇ ਇਕ ਬਿਆਨ ਵਿਚ ਪੂਰੀ ਤਰ੍ਹਾਂ ਮਨਘੜਤ ਅਤੇ ਨਿਰਆਧਾਰ ਦੱਸਿਆ ਗਿਆ ਹੈ। ਮਾਓਵਾਦੀਆਂ ਦੀ ਅਹਿਮ ਲੀਡਰਸ਼ਿਪ ਦੁਆਰਾ ਰਾਜੇ ਨੂੰ ਗੱਦੀ ਛੱਡਣ ਅਤੇ ਆਮ ਨਾਗਰਿਕ ਵਾਂਗ ਰਹਿਣ ਦੇ ਬਿਆਨਾਂ ਦੇ ਬਾਵਜੂਦ ਸ਼ਾਹੀ ਮਹਿਲ ਨੇ ਕਿਹਾ ਹੈ ਕਿ ਭਾਰਤ ਜਾਂ ਕਿਸੇ ਹੋਰ ਪੜੌਸੀ ਦੇਸ਼ ਵਿਚ ਸ਼ਰਨ ਲੈਣ ਦੀ ਰਾਜ ਪਰਿਵਾਰ ਦੀ ਕੋਈ ਇੱਛਾ ਨਹੀਂ ਹੈ। ਨਰੇਸ਼ ਗਿਆਨੇਂਦਰ ਦੇ ਪ੍ਰੈਸ ਸਕੱਤਰੇਤ ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਦੇ ਦਿਨਾਂ ਵਿਚ ਰਾਜਾ ਦੇ ਖਿਲਾਫ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਵਿਚ ਛਪਣ ਵਾਲੀਆਂ ਖਬਰਾਂ ‘ਤੇ ਉਹਨਾਂ ਦੀ ਨਜ਼ਰ ਹੈ।
|
|
|
|
<< Start < Prev 1 2 3 4 5 6 7 8 9 10 Next > End >>
|
| Results 19 - 27 of 84 |