Calendar Date

Aug
28
2008
hansron_logo.png
  
Politics
ਲਾਹੌਰ ਤੋਂ ਉਪ ਚੋਣ ਲੜਨਗੇ ਨਵਾਜ਼ ਸ਼ਰੀਫ
Tuesday, 08 April 2008
nawaz_shrif.jpgਇਸਲਾਮਾਬਾਦ- ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਮੁੱਖ ਨਵਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ ਦੀ ਉਪ ਚੋਣ ਲਾਹੌਰ ਤੋਂ ਲੜਨ ਦਾ ਫੈਸਲਾ ਕੀਤਾ ਹੈ। ਉਪ ਚੋਣ ਮਈ ਵਿਚ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਇਕ ਅਖਬਾਰ ਨੇ ਇਹ ਜਾਣਕਾਰੀ ਦਿੱਤੀ ਹੈ। ਵਰਣਨਯੋਗ ਹੈ ਕਿ ਸ਼ਰੀਫ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਲਟਕਦੇ ਮਾਮਲਿਆਂ ਨੂੰ ਆਧਾਰ ਬਣਾ ਕੇ ਬੀਤੀ ਫਰਵਰੀ ਦੀਆਂ ਆਮ ਚੋਣਾਂ ਵਿਚ ਉਹਨਾਂ ਦਾ ਚੋਣ ਬੇਨਤੀ ਪੱਤਰ ਰੱਦ ਕਰ ਦਿੱਤਾ ਗਿਆ ਸੀ।
ਪਿਛਲੇ ਸਾਲ 18 ਅਕਤੂਬਰ ਨੂੰ ਬੇਨਜ਼ੀਰ ਭੁੱਟੋ ਦੀ ਵਤਨ ਵਾਪਸੀ ਦੇ ਵਕਤ ਕਰਾਚੀ ਵਿਚ ਉਹਨਾਂ ਦੀ ਸਵਾਗਤ ਰੈਲੀ ਵਿਚ ਹੋਏ ਆਤਮ-ਘਾਤੀ ਹਮਲਿਆਂ ਦੀ ਜਾਂਚ ਦੇ ਲਈ ਇਕ ਨਵਾਂ ਟ੍ਰਿਬਿਊਨਲ ਗਠਿਤ ਕੀਤਾ ਜਾਵੇਗਾ। ਕੇਂਦਰ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ। ਸਿੰਧ ਪ੍ਰਾਂਤ ਦੇ ਸਾਬਕਾ ਮੁੱਖ ਮੰਤਰੀ ਅਰਬਾਬ ਗੁਲਾਮ ਰਹੀਮ ਵੀ ਜਾਂਚ ਦੇ ਦਾਇਰੇ ਵਿਚ ਹੋਣਗੇ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਯਾਤਰਾ ਦੇ ਲਈ ਵੀਜ਼ੇ ਦੀ ਸ਼ਰਤ ਖਤਮ ਕਰਨ ਦੇ ਮਾਮਲੇ ਵਿਚ ਦੋਵੇਂ ਦੇਸ਼ ਇਸ ਸਾਲ ਦੇ ਅੱਧ ਤੱਕ ਗੱਲਬਾਤ ਦਾ ਪੰਜਵਾਂ ਦੌਰ ਸ਼ੁਰੂ ਕਰਨਗੇ।
 
ਮੁਸ਼ੱਰਫ ਨੂੰ ਹਟਾਉਣ ਲਈ ਬਿਲ ਲਿਆਉਣਗੇ ਨਵਾਜ਼ ਸ਼ਰੀਫ
Sunday, 06 April 2008

nawaz_sharif.jpg ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ. ਐਮ. ਐਲ.-ਐਨ ਦੇ ਲੀਡਰ ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਗਿਲਾਨੀ ਸਰਕਾਰ ਹੁਣ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਨਵਾਂ ਬਿਲ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਸੱਤਾਧਾਰੀ ਪੀ. ਪੀ. ਪੀ. ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵਿਚ ਨਵਾਜ਼ ਸ਼ਰੀਫ ਦੀ ਪਾਰਟੀ ਵੀ ਸ਼ਾਮਲ ਹੈ।
 ਸ਼ਰੀਫ ਨੇ ਕਿਹਾ ਕਿ ਮੁਸ਼ੱਰਫ ਨੇ ਆਪਣੇ ਅੱਠ ਸਾਲ ਦੇ ਸ਼ਾਸਨ ਦੇ ਦੌਰਾਨ ਦੇਸ਼ ਦੀਆਂ ਕਈ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਕਰਕੇ ਰਾਸ਼ਟਰਪਤੀ ਵਰਗੇ ਮੁਲਕ ਦੇ ਸੁਪਰੀਮ ਅਹੁਦੇ ‘ਤੇ ਬਣੇ ਰਹਿਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਹੈ। ਨਵਾਜ਼ ਨੇ ਇਹ ਜਾਣਕਾਰੀ ਇਕ ਚੈਨਲ ਨਾਲ ਗੱਲਬਾਤ ਦੇ ਦੌਰਾਨ ਦਿੱਤੀ। ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਦੇ ਅਹੁਦੇ ਤੋਂ ਮੁਸ਼ੱਰਫ ਨੂੰ ਹਟਾਉਣ ਦੇ ਲਈ ਸੰਸਦ ਵਿਚ ਇਕ ਬਿਲ ਲਿਆਉਣ ਦੇ ਚਾਹਵਾਨ ਹਾਂ। ਮੁਸ਼ੱਰਫ ਇਸ ਸਮੇਂ ਇਕੱਲੇ ਖੜ੍ਹੇ ਹਨ, ਇਸ ਕਰਕੇ ਉਹਨਾਂ ਨੂੰ ਹਰ ਕੀਮਤ ਵਿਚ ਹਟਣਾ ਹੀ ਹੋਵੇਗਾ।
 ਸ਼ਰੀਫ ਨੇ ਮੁਸ਼ੱਰਫ ਦੇ ਨਾਲ ਕੀਤੇ ਗਏ ਕਿਸੇ ਗੁਪਤ ਸਮਝੌਤੇ ਨਾਲ ਬੰਨ੍ਹੇ ਹੋਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਾ ਤਾਂ ਮੈਂ ਮੁਸ਼ੱਰਫ ਦੇ ਨਾਲ ਕਿਸੇ ਕਿਸਮ ਦਾ ਸਮਝੌਤਾ ਕੀਤਾ ਹੈ ਅਤੇ ਨਾ ਹੀ ਮੇਰੇ ਰਵੱਈਏ ਵਿਚ ਕਿਸੇ ਕਿਸਮ ਦੀ ਨਰਮੀ ਆਈ ਹੈ। ਮੇਰਾ ਮੰਨਣਾ ਹੈ ਕਿ ਲੋਕਤੰਤਰੀ ਵਿਵਸਥਾ ਵਿਚ ਕਿਸੇ ਵੀ ਤਾਨਾਸ਼ਾਹ ਦੇ ਲਈ ਕੋਈ ਜਗ੍ਹਾ ਨਹੀਂ ਬਚਦੀ।

 

 
New Pakistan P.M. vows to end terrorism and extremism through political means. Army to be called onl
Wednesday, 02 April 2008
4-2-2008_42442_l.gif

Seen in the Picture from Left are Afsandyar Wali Khan, Nawaz Sharif, Prime Minister Yusuf Raza Gilani,  Zardari, Maulana Fazal ur Rehman and Shabaz Sharif)

   
 
ISLAMABAD: Prime Minister Yousuf Raza Gilani Wednesday said that the detailed strategy to cope with the terrorism and extremism in the wake of consultations with coalition parties and taking stock of the whole situation.
Chief of Army Staff (COAS) General Ashfaq Pervez Kyani briefed the ruling alliance and federal cabinet on national security at Prime Director General Military Operations (DGMO) Maj. Gen. Shujaa and DG Military Intelligence (MI) Maj. Gen. Nadeem Ejaz also attended the briefing with the Army chief.
Co-chairman Pakistan People’s Party Asif Zardari, Pakistan Muslim League (N) leader Mian Nawaz Sharif, Asfandyar Wali of Awami National Party (ANP) and JUI’s Maulana Fazl-ur-Rahman, Foreign Minister Shah Mehmood Qureshi, Defence Minister Chaudhry Ahmed Mukhtar, Advisor of Interior Rahman Malik, PML-N Chief Shahbaz Sharif, Pakistan envoy in Washington Mehmood Ali Durrani and the minister for Frontier Regions Najmuddin Khan were also present in the briefing at Prime Minister House
Gilani said the terrorism and extremism would be put to an end through political strategy and economic progress, adding this entire process will have the staunch army support and the military would be called if needed.    Syed A Hasnet
 
ਖੁਰਾਣਾ ਦੀ ਭਾਜਪਾ ਵਿੱਚ ਵਾਪਸੀ ਕੁਝ ਹੀ ਦਿਨਾਂ ਵਿੱਚ
Sunday, 30 March 2008
khurana.jpgਨਵੀਂ ਦਿੱਲੀ - ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੀ ਭਾਰਤੀ ਜਨਤਾ ਪਾਰਟੀ ਵਿੱਚ ਵਾਪਸੀ ਤਕਰੀਬਨ ਤੈਅ ਹੈ ਅਤੇ ਇਸ ਦਾ ਐਲਾਨ ਅਗਲੇ ਦੋ-ਚਾਰ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ। ਭਾਜਪਾ ਦੇ ਦਿੱਲੀ ਯੂਨਿਟ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸ੍ਰੀ ਖੁਰਾਣਾ ਦੀ ਪਾਰਟੀ ਵਿੱਚ ਵਾਪਸੀ ਲਈ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਬਾਰੇ ਐਲਾਨ ਸੰਭਵ ਹੈ। ਸੂਤਰਾਂ ਅਨੁਸਾਰ ਸ੍ਰੀ ਖੁਰਾਣਾ ਦੀ ਪਾਰਟੀ ਵਿੱਚ ਵਾਪਸੀ ਬਿਨ੍ਹਾ ਸ਼ਰਤ ਹੋਵੇਗੀ।
 
ਤਿੱਬਤੀ ਮੱਠ ਨੇ ਚੀਨ ਨੂੰ ਝੂਠਾ ਕਰਾਰ ਦਿੱਤਾ
Thursday, 27 March 2008
bodhi_in_tibet.jpgਲਹਾਸਾ- ਤਿੱਬਤ ਦੇ ਬੋਧੀ ਭਿਕਸ਼ੂਆਂ ਨੇ ਅੱਜ ਵਿਦੇਸ਼ੀ ਮੀਡੀਆ ਨੂੰ ਸਪਸ਼ਟ ਤੋਰ ‘ਤੇ ਕਿਹਾ ਹੈ ਕਿ ਚੀਨ ਝੂਠ ਬੋਲ ਰਿਹਾ ਹੈ। ਸਾਰਾ ਤਿੱਬਤ ਅਤੇ ਤਿੱਬਤ ਤੋਂ ਤੋੜ ਕੇ ਬਣਾਏ ਗਏ ਨਵੇਂ ਰਾਜਾਂ ਵਿਚ ਤਿੱਬਤੀ ਜਨਤਾ ਚੀਨ ਤੋਂ ਆਜ਼ਾਦੀ ਚਾਹੁੰਦੀ ਹੈ ਅਤੇ ਚੀਨ ਝੂਠ ਬੋਲ ਰਿਹਾ ਹੈ।
 ਚੀਨ ਵੱਲੋਂ ਵਿਦੇਸ਼ੀ ਪੱਤਰਕਾਰਾਂ ਨੂੰ ਅੱਜ ਤਿੱਬਤ ਦਾ ਦੌਰਾ ਕਰਵਾਉਣ ਦੇ ਦੌਰਾਨ ਕਰੀਬ 20 ਭਿਕਸ਼ੂਆਂ ਨੇ ਪਾਬੰਦੀਆਂ ਤੋੜ ਕੇ ਇਸ ਪੱਤਰਕਾਰ ਸੰਮੇਲਨ ਵਿਚ ਸ਼ਰੇਆਮ ਐਲਾਨ ਕੀਤਾ ਕਿ ਤਿੱਬਤ ਚੀਨ ਦਾ ਅੰਗ ਨਹੀਂ ਅਤੇ ਅਸੀਂ ਆਜ਼ਾਦੀ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਸਾਰੇ ਬੋਧੀ ਮਠ ਬੰਦ ਕਰ ਦਿੱਤੇ ਗਏ ਅਤੇ ਉਹਨਾਂ ਵਿਚ ਬੰਦ ਭਿਕਸ਼ੂਆਂ ਨੂੰ ਕੈਦ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਇਹਨਾਂ ਭਿਕਸ਼ੂਆਂ ਨੂੰ ਚੀਨੀ ਫੌਜ ਨੇ ਪਕੜ ਲਿਆ ਅਤੇ ਉਹਨਾਂ ‘ਤੇ ਲਾਠੀਆਂ ਬਰਸਾਉਂਦੇ ਮਚ ਵਿਚ ਲੈ ਗਏ। ਵਿਦੇਸ਼ੀ ਪੱਤਰਕਾਰਾਂ ਨੇ ਕਿਹਾ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਬਾਅਦ ਵਿਚ ਉਹਨਾਂ ਭਿਕਸ਼ੂਆਂ ਨਾਲ ਕੀ ਸਲੂਕ ਕੀਤਾ ਗਿਆ। ਇਹਨਾਂ ਭਿਕਸ਼ੂਆਂ ਨੂੰ ਤਿੱਬਤ ਵਿਚ ਲਾਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹੀ ਤਿੱਬਤ ਦੀ ਬੌਧਿਕ ਤਾਕਤ ਹਨ।
 
<< Start < Prev 1 2 3 4 5 6 7 8 9 10 Next > End >>

Results 28 - 36 of 86
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles