|
Sunday, 17 February 2008 |
ਨਵੀਂ ਦਿੱਲੀ - ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਵਿਸ਼ਵ ਪੱਧਰ ‘ਤੇ ਮੰਦੀ ਦੇ ਭਾਰਤ ‘ਤੇ ਪੈਣ ਵਾਲੇ ਅਸਰ ਨੂੰ ਸੀਮਤ ਕਰਨ ਲਈ ਸਰਕਾਰ ਕਦਮ ਚੁੱਕੇਗੀ ਅਤੇ ਉਨ੍ਹਾਂ ਨੇ ਇਹ ਭਰੋਸਾ ਜਤਾਇਆ ਕਿ ਇਸ ਸਾਲ ਘਰੇਲੂ ਅਰਥ ਵਿਵਸਥਾ ਦੀ ਵਿਕਾਸ ਦਰ 9 ਫੀਸਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਨੋਟ ਪਸਾਰੇ ਦੇ ਸਵੀਕਾਰਨਯੋਗ ਪੱਧਰ ਤੱਕ ਕੰਟਰੋਲ ਰਹੇਗਾ। ਉਨ੍ਹਾਂ ਨੇ ਉਦਯੋਗ ਸੰਗਠਨ ਫਿੱਕੀ ਦੀ ਸਾਲਾਨਾ ਮੀਟਿੰਗ ਵਿੱਚ ਕਿਹਾ, “ਮੰਦੀ ਦੇ ਬਾਰੇ ਵਿਸ਼ਵ ਪੱਧਰ ‘ਤੇ ਚਿੰਤਾ ਹੈ। ਸਾਨੂੰ ਇਨ੍ਹਾਂ ਚਿੰਤਾਵਾਂ ਦੇ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਅਤੇ ਅਸੀਂ ਆਪਣੇ ‘ਤੇ ਪੈਣ ਵਾਲੇ ਇਸਦੇ ਅਸਰ ਨੂੰ ਸੀਮਤ ਕਰਨ ਲਈ ਕਦਮ ਚੁੱਕਾਂਗੇ। ਮੈਨੂੰ ਕਾਰਨ ਕੋਈ ਸਮਝ ਨਹੀਂ ਆਉਂਦਾ ਕਿ ਵਿਸ਼ਵ ਪੱਧਰੀ ਮੰਦੀ ਦੇ ਬਾਵਜੂਦ ਅਸੀਂ 9 ਫੀਸਦੀ ਦੀ ਵਿਕਾਸ ਦਰ ਬਰਕਰਾਰ ਕਿਉਂ ਨਹੀਂ ਰੱਖ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨੋਟ ਪਸਾਰੇ ਨੂੰ ਕੰਟਰੋਲ ਵਿੱਚ ਰੱਖਣ ਅਤੇ ਮੁਕਾਬਲਤਨ ਵੱਧ ਸਮੱਗਰ ਵਿਕਾਸ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਨੀਤੀਗਤ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਨੋਟ ਪਸਾਰੇ ‘ਤੇ ਜ਼ੋਰ ਦਿੱਤੇ ਜਾਣ ਦੇ ਕਾਰਨ ਤੁਹਾਡੇ ਵਿੱਚ ਕੁਝ ਲੋਕ ਸਾਡੇ ਨਾਲ ਖੁਸ਼ ਨਹੀਂ ਹਨ। ਨੋਟ ਪਸਾਰੇ ਨੂੰ ਕੰਟਰੋਲ ਕਰਨ ਲਈ ਵਿਕਾਸ ਦਰ ਦੀ ਕੁਰਬਾਨੀ ਦਿੱਤੇ ਜਾਣ ਬਾਰੇ ਕਈ ਸੰਪਾਦਕੀ ਲਿਖੇ ਗਏ ਹਨ। ਡਾ. ਸਿੰਘ ਨੇ ਕਿਹਾ ਕਿ ਨੋਟ ਪਸਾਰਾ ਅਨਿਆਂਪੂਰਨ ਕਰ ਹੈ। ਇਹ ਅਮੀਰਾਂ ਦੇ ਮੁਕਾਬਲੇ ਗਰੀਬਾਂ ਨੂੰ ਜਿ਼ਆਦਾ ਪ੍ਰਭਾਵਿਤ ਕਰਦਾ ਹੈ। ਇਸ ਲਈ ਇਹ ਯਕੀਨੀ ਕਰਨਾ ਜਰੂਰੀ ਹੈ ਕਿ ਗਰੀਬਾਂ ਨੂੰ ਨੋਟ ਪਸਾਰੇ ਦੀ ਉੱਚੀ ਦਰ ਪ੍ਰਭਾਵਿਤ ਨਾ ਕਰ ਸਕੇ। ਵਿਸ਼ੇਸ਼ ਤੌਰ ‘ਤੇ ਮੁੱਢਲੇ ਉਤਪਾਦਾਂ ਦੇ ਖਪਤ ਦੇ ਮਾਮਲੇ ਵਿੱਚ ਇਹ ਸਮਾਜਿਕ ਪਹਿਲ ਅਤੇ ਉਨ੍ਹਾਂ ਦੀ ਹੋਂਦ ਦਾ ਮਸਲਾ ਹੈ।
|
|
|
Saturday, 16 February 2008 |
ਮੁੰਬਈ - ਭਾਜਪਾ ਦੇ ਕੌਮੀ ਜਨਰਲ ਸਕੱਤਰ ਗੋਪੀ ਨਾਥ ਮੁੰਡੇ ਨੇ ਇੱਥੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਜਗਤ ਸਿੰਘ ਸੰਭਵ ਤੌਰ ‘ਤੇ ਛੇਤੀ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਖੁੱਲ੍ਹੀਆਂ ਬਾਹਵਾਂ ਨਾਲ ਪਿਉ-ਪੁੱਤਰ ਦਾ ਸਵਾਗਤ ਕਰਾਂਗੇ। ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ ਜਿਨ੍ਹਾਂ ਕਾਂਗਰਸ ਤੋਂ ਪਿਛਲੇ ਦਿਨੀਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ, ਨੇ ਸਪਸ਼ੱਟ ਕੀਤਾ ਹੈ ਕਿ ਉਹ ਅਨਾਜ ਬਦਲੇ ਤੇਲ ਘਪਲੇ ਤੋਂ ਭੜਕਾਹਟ ਵਿੱਚ ਨਹੀਂ ਆਏ ਜਿਵੇਂ ਕਿ ਜੈਪੁਰ ਤੋਂ ਮੀਡੀਆ ਖਬਰਾਂ ਵਿੱਚ ਜਿ਼ਕਰ ਕੀਤਾ ਗਿਆ ਹੈ। ਨਟਵਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਜਸਟਿਸ ਪਾਠਕ ਕਮੇਟੀ, ਜਿਸਨੇ ਘਪਲੇ ਦੀ ਜਾਂਚ ਕੀਤੀ ਸੀ, ਨੇ ਸਪਸ਼ੱਟ ਕਿਹਾ ਸੀ ਕਿ ਇਹ ਦਿਖਾਉਣ ਲਈ ਕੋਈ ਠੋਸ ਸਬੂਤ ਨਹੀਂ ਹੈ ਕਿ ਉਨ੍ਹਾਂ ਇਰਾਕ ਨਾਲ ਤੇਲ ਠੇਕਿਆਂ ਤੋਂ ਮਾਲੀ ਜਾਂ ਕੋਈ ਹੋਰ ਨਿੱਜੀ ਲਾਭ ਲਿਆ ਸੀ।”
|
|
|
Saturday, 16 February 2008 |
|
ਨਵੀਂ ਦਿੱਲੀ - ਝਾਰਖੰਡ ਤੇ 4 ਉੱਤਰ-ਪੂਰਬੀ ਰਾਜਾਂ ਨੂੰ ਛੱਡ ਕੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਨਵੀਂ ਹੱਦਬੰਦੀ ਹੇਠ ਕਰਾਉਣ ਲਈ ਸਰਕਾਰ ਨੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਦੱਸਦਿਆਂ ਸੂਚਨਾ ਮੰਤਰੀ ਦਾਸਮੁਨਸ਼ੀ ਨੇ ਦੱਸਿਆ ਕਿ ਕੇਂਦਰ ਨੇ ਕੰਮਕਾਜੀ ਗਰਭਵਤੀਆਂ ਲਈ ਬੋਨਸ ਰਕਮ ਚਾਰ ਗੁਣਾ ਵਧਾ ਕੇ 1000 ਰੁਪਏ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਫੈਸਲੇ ਅਨੁਸਾਰ ਭਾਰਤ ਤੋਂ ਭੂਟਾਨ, ਨੇਪਾਲ ਅਤੇ ਬੰਗਲਾਦੇਸ਼ ਜਾਣ ਲਈ ਸੜਕਾਂ ਬਣਾਉਣ ਦੀ ਤਜਵੀਜ਼ ਏਸ਼ੀਆਈ ਆਰਥਿਕ-ਸਮਾਜਿਕ ਕਮਿਸ਼ਨ ਨੂੰ ਤਜਵੀਜ਼ ਭੇਜੀ ਜਾਵੇਗੀ। ਦਾਸਮੁਨਸ਼ੀ ਅਨੁਸਾਰ ਭਾਰਤ ਤੇ ਦੱਖਣੀ ਅਫਰੀਕਾ ਵਿੱਚ ਦੂਤਕ ਤੇ ਉੱਚ ਅਧਿਕਾਰੀ ਪੱਧਰ ‘ਤੇ ਵੀਜ਼ਾ ਖਤਮ ਕਰਨ ਦੇ ਸਮਝੌਤੇ ਦੀ ਤਜਵੀਜ਼ ਵੀ ਮਨਜੂਰ ਹੋ ਗਈ ਹੈ। 1982 ਦੇ ਹਾਈਜੈਕਿੰਗ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਫੈਸਲਾ ਮੁਲਤਵੀ ਰੱਖਿਆ ਗਿਆ ਹੈ। ਨਵੀਂ ਸੋਧ ਹੇਠ ਅਗਵਾਕਾਰਾਂ ਨਾਲ ਕੋਈ ਗੱਲਬਾਤ ਨਾ ਕਰਨ ਤੇ ਮੌਤ ਦੀ ਸਜ਼ਾ ਦਾ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਹੈ।
|
|
|
Wednesday, 13 February 2008 |
|
ਮਾਛੀਵਾੜਾ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਕੂਕਾ ਅੰਦੋਲਨ ਨੂੰ ਦੇਸ਼ ਦੀ ਪੁਹਲੀ ਆਜ਼ਾਦੀ ਲਹਿਰ ਵਜੋਂ ਮਾਨਤਾ ਦੇਵੇ ਤਾਂ ਜੋ ਨਾਮਧਾਰੀ ਸਿੰਘਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾ ਸਕੇ। ਕੂਕਾ ਅੰਦੋਲਨ ਨੂੰ ਕੇਂਦਰ ਦੀ ਸੂਚੀ ਵਿੱਚ ਦਰਜ ਕਰਵਾਉਣ ਲਈ ਉਹ ਇੱਕ ਡੈਲੀਗੇਟ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣਗੇ। ਉਹ 11 ਫਰਵਰੀ ਨੂੰ ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਸ੍ਰੀ ਭੈਣੀ ਸਾਹਿਬ ਵਿਖੇ ਸੰਪਰਦਾ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਦੇ 193ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਤਿਗੁਰੂ ਰਾਮ ਸਿੰਘ ਵੱਲੋਂ ਸ਼ੁਰੂ ਕੀਤੇ ਪਹਿਲੇ ਆਜ਼ਾਦੀ ਸੰਗਰਾਮ ਨੂੰ ਦੇਸ਼ ਦੀ ਆਜਾਦੀ ਲਈ ਯੋਗਦਾਨ ਪਾਉਣ ਵਾਲੇ ਅੰਦੋਲਨਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤਾ ਗਿਆ। ਕੂਕਾ ਅੰਦੋਲਨ ਨੂੰ ਸਿਰਫ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਅੰਦੋਲਨਾਂ ਵਾਲੀ ਸੂਚੀ ਵਿੱਚ ਹੀ ਦਰਜ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਸਭ ਤੋਂ ਪਹਿਲੇ ਆਜ਼ਾਦੀ ਸੰਗਰਾਮ ਵਜੋਂ ਮਾਨਤਾ ਦੇਣੀ ਚਾਹੀਦੀ ਹੈ ਤਾਂ ਜੋ ਕੂਕਿਆਂ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੋ ਸ਼ਹੀਦੀਆਂ ਦਿੱਤੀਆਂ ਗਈਆਂ ਹਨ, ਦੀ ਸ਼ਹਾਦਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ।
ਸ੍ਰੀ ਬਾਦਲ ਨੇ ਕਿਹਾ ਕਿ ਕੂਕਾ ਅੰਦੋਲਨ ਦੇ 150 ਸਾਲਾ ਸਮਾਗਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਦੇ ਸਬੰਧ ਵਿੱਚ ਕਈ ਪ੍ਰਕਾਰ ਦੇ ਸਮਾਗਮ ਕਰਵਾਏ ਜਾ ਰਹੇ ਹਨ। ਅਸੀਂ ਦਿੱਲੀ ਵਿੱਚ 150 ਸਾਲਾ ਸਮਾਗਮਾਂ ਦੀ ਇੱਕ ਰਾਸ਼ਟਰ ਪੱਧਰੀ ਸਮਾਗਮ ਕਰਾਉਣ ਲਈ ਵੀ ਹਰ ਸੰਭਵ ਯਤਨ ਕਰ ਰਹੇ ਹਾਂ ਤਾਂ ਜੋ ਦੇਸ਼ ਦੇ ਬਾਕੀ ਸੂਬਿਆਂ ਦੇ ਲੋਕ ਵੀ ਦੇਸ਼ ਦੇ ਪਹਿਲੇ ਆਜ਼ਾਦੀ ਸੰਗਰਾਮ ਤੋਂ ਜਾਣੂ ਹੋ ਸਕਣ।
|
|
|
Saturday, 09 February 2008 |
|
ਇਸਲਾਮਾਬਾਦ - ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਵਿੱਚ ਟੁੱਟ-ਭੱਜ ਦੀ ਲਹਿਰ ਨਾਲ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਜੋ ਪਹਿਲਾਂ ਤੋਂ ਹੀ ਦੇਸ਼ ਵਿੱਚ ਇਸਲਾਮੀ ਅੱਤਵਾਦ, ਅਸਮਾਨ ਛੂੰਹਦੀਆਂ ਕੀਮਤਾਂ ਅਤੇ ਅਮਰੀਕੀ ਹਮਾਇਤ ਨਾਲ ਰਾਸ਼ਟਰਪਤੀ ਅਹੁਦੇ ਉੱਤੇ ਆਸੀਨ ਰਹਿਣ ਦੇ ਦੋਸ਼ਾਂ ਦਰਮਿਆਨ ਜਨਾ ਦੀ ਬੇਚੈਨੀ ਨਾਲ ਜੂਝ ਰਹੇ ਹਨ। ਮੁਸ਼ੱਰਫ ਹਮਾਇਤੀ ਸੱਤਾਧਾਰੀ ਪਾਕਿਸਤਾਨੀ ਮੁਸਲਿਮ ਲੀਗ (ਕਿਊ) ਨੂੰ ਪੰਜਾਬ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ ਜਿੱਤ ਦਾ ਭਰੋਸਾ ਹੈ। ਇਹ ਦੇਸ਼ ਦਾ ਸਭ ਤੋ ਵੱਡਾ ਸੂਬਾ ਹੈ ਅਤੇ ਇੱਥੇ ਨੈਸ਼ਨਲ ਅਸੈਂਬਲੀ ਦੀਆਂ 342 ਸੀਟਾਂ ਵਿੱਚੋਂ 183 ਸੀਟਾਂ ਮੌਜੂਦ ਹਨ ਪਰ ਨੈਸ਼ਨਲ ਅਸੈਂਬਲੀ ਦੇ 13 ਅਤੇ ਸੂਬਾਈ ਅਸੈਂਬਲੀਆਂ ਦੇ 18 ਮੈਂਬਰ ਪਾਰਟੀ ਦਾ ਸਾਥ ਛੱਡ ਚੁੱਕੇ ਹਨ। ਤਿੰਨ ਸਿਆਸੀ ਪਾਰਟੀਆਂ ਦੇ ਅਧਿਕਾਰੀਆਂ ਵੱਲੋਂ ਦਾਖਲ ਕੀਤੇ ਗਏ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਪਿਛਲੀ ਕੈਬਨਿਟ ਦੇ ਤਿੰਨ ਮੰਤਰੀ ਵੀ ਪਾਰਟੀ ਦਾ ਸਾਥ ਛੱਡ ਕੇ ਜਾਣ ਵਾਲਿਆਂ ਵਿੱਚ ਸ਼ਾਮਲ ਹਨ। ਵਧੇਰੇ ਚੋਣ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ 18 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ ਵਧੇਰੇ ਸੀਟਾਂ ਉੱਤੇ ਜਿੱਤ ਦਰਜ ਕਰੇਗੀ। ਪਾਰਟੀ ਨੂੰ 27 ਦਸੰਬਰ ਨੂੰ ਭੁੱਟੋ ਦੀ ਹੱਤਿਆ ਤੋਂ ਪੈਦਾ ਹਮਦਰਦੀ ਦੀ ਲਹਿਰ ਦਾ ਫਾਇਦਾ ਵੀ ਮਿਲੇਗਾ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ਦੇ ਵੀ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਸੱਤਾਧਾਰੀ ਪਾਰਟੀ ਨੂੰ ਛੱਡ ਕੇ ਸ਼ਰੀਫ ਦੀ ਪਾਰਟੀ ਵਿੱਚ ਜਾਣ ਵਾਲੇ ਪੰਜਾਬ ਦੇ ਸਰਗੋਧਾ ਸ਼ਹਿਰ ਦੇ ਐੱਮ.ਪੀ. ਮਜ਼ਹਰ ਕੁਰੈਸ਼ੀ ਕਹਿੰਦੇ ਹਨ, “ਮੈਂ ਮੁਸ਼ੱਰਫ ਦੀ ਪਿਛਲੀ ਸਰਕਾਰ ਦੇ ਨਾਂ ‘ਤੇ ਵੋਟ ਮੰਗਣ ਲਈ ਜਨਤਾ ਕੋਲ ਨਹੀਂ ਜਾ ਸਕਦਾ। ਮੈਂ ਵੇਖਿਆ ਹੈ ਕਿ ਮੁਸ਼ੱਰਫ ਅਤੇ ਉਨ੍ਹਾਂ ਦੇ ਸਹਿਯੋਗੀ ਜਨਤਾ ਦਰਮਿਆਨ ਵਿਸ਼ਵਾਸ ਗੁਆ ਚੁੱਕੇ ਹਨ।” ਪੀ.ਐੱਮ.ਐੱਲ. (ਕਿਊ) ਦਾ ਆਪਣੇ ਬਚਾਅ ਵਿੱਚ ਕਹਿਣਾ ਹੈ ਕਿ ਉਸ ਨੇ ਦੇਸ਼ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ। ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਐੱਮ.ਪੀਜ਼ ਦਾ ਸਿਆਸੀ ਪਾਰਟੀਆਂ ਵਿੱਚ ਆਉਣਾ ਜਾਣਾ ਪਾਕਿਸਤਾਨ ਦੀ ਸਿਆਸਤ ਦਾ ਹਿੱਸਾ ਹੈ।
|
|
|
|
<< Start < Prev 1 2 3 4 5 6 7 8 9 Next > End >>
|
| Results 37 - 45 of 75 |